Wednesday, 1 April 2026

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ*

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ*
ਬੰਗਾ 01 ਅਪਰੈਲ () ਭਾਰਤੀ ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ ਹੋ ਗਈ ਹੈ । ਇਹ ਜਾਣਕਾਰੀ ਹਸਪਤਾਲ ਦੇ ਮੁੱਖ ਪ੍ਰਬੰਧਕ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਮੀਡੀਆ ਨੂੰ ਦਿੰਦੇ ਦੱਸਿਆ ਕਿ ਭਾਰਤ ਸਰਕਾਰ ਦੀ ਕੈਸ਼ਲੈੱਸ ਇਲਾਜ ਸੇਵਾ ਸਕੀਮ ਅਧੀਨ ਉੱਤਰ ਭਾਰਤੀ ਰੇਲਵੇ ਦੇ ਕਰਮਚਾਰੀ ਹੁਣ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਪਣਾ ਕੈਸ਼ਲੈਸ ਇਲਾਜ ਕਰਵਾ ਸਕਣਗੇ । ਇਸ ਨਾਲ ਮਰੀਜ਼ ਨੂੰ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਨਕਦ ਪੈਸੇ ਦੇਣ ਦੀ ਲੋੜ ਨਹੀਂ ਪੈਂਦੀ ਅਤੇ ਮਰੀਜ਼ ਦੇ ਇਲਾਜ ਦਾ ਭੁਗਤਾਨ ਭਾਰਤੀ ਰੇਲਵੇ ਦੁਆਰਾ ਕੀਤਾ ਜਾਂਦਾ ਹੈ । ਉਹਨਾਂ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਪ੍ਰਮੁੱਖ ਹਸਪਤਾਲ ਹੈ ਜੋ ਅਤਿ-ਆਧੁਨਿਕ ਮੈਡੀਕਲ ਯੰਤਰਾਂ, ਐਮਰਜੈਂਸੀ ਸੇਵਾਵਾਂ, ਟਰੌਮਾ ਸੈਂਟਰ ਅਤੇ ਆਈ. ਸੀ. ਯੂ. ਸੁਵਿਧਾਵਾਂ ਨਾਲ ਲੈਸ ਹੈ । ਹਸਪਤਾਲ ਢਾਹਾਂ ਕਲੇਰਾਂ ਵਿਖੇ ਰੇਲਵੇ ਕਰਮਚਾਰੀਆਂ ਨੂੰ ਸੁਪਰ ਸਪੈਸ਼ਲਿਟੀ ਮੈਡੀਕਲ ਸੇਵਾਵਾਂ ਨਿਊਰੋਸਰਜਰੀ, ਯੂਰੋਲੋਜੀ, ਜਨਰਲ ਮੈਡੀਸਨ, ਜਨਰਲ ਤੇ ਲੈਪਰੋਸਕੋਪਿਕ ਸਰਜਰੀ, ਗਾਇਨੀਕੋਲੋਜੀ, ਆਰਥੋਪੈਡਿਕਸ, ਈ ਐਨ ਟੀ, ਡੈਂਟਲ, ਅੱਖਾਂ ਦਾ ਵਿਭਾਗ, ਬੱਚਿਆਂ ਦਾ ਵਿਭਾਗ, ਫਿਜ਼ੀਉਥੈਰਾਪੀ, ਆਈ.ਸੀ.ਯੂ. ਅਤੇ ਕ੍ਰਿਟੀਕਲ ਕੇਅਰ, ਡਾਇਲਸਿਸ, ਪੈਥੋਲੋਜੀ ਤੋਂ ਇਲਾਵਾ ਰੇਡੀਓਲੋਜੀ ਡਾਇਗਨੌਸਟਿਕ ਅਤੇ ਇਮੇਜਿੰਗ ਸਹੂਲਤਾਂ ਵਿੱਚ ਐਕਸ-ਰੇ, ਅਲਟਰਾ ਸਾਊਂਡ ਸਕੈਨ, ਸੀ.ਟੀ. ਸਕੈਨ ਦੀਆਂ ਸੇਵਾਵਾਂ ਮਿਲਣਗੀਆਂ । ਇਸ ਮੌਕੇ ਜਗਜੀਤ ਸਿੰਘ ਸੋਢੀ ਮੀਤ ਸਕੱਤਰ, ਦਵਿੰਦਰ ਸਿੰਘ ਢਿੱਲੋ ਮੈਂਬਰ ਟਰੱਸਟ, ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਹੁਨਰਦੀਪ ਸਿੰਘ ਐਚ ਆਰ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਵੀ ਹਾਜ਼ਰ ਸਨ । ਵਰਨਣਯੋਗ ਹੈ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਰੇਲਵੇ ਕਰਮਚਾਰੀਆਂ ਤੋਂ ਇਲਾਵਾ ਸਾਬਕਾ ਫੌਜੀਆਂ ਲਈ ਈ.ਸੀ.ਐਚ.ਐਸ. ਸਕੀਮ ਅਤੇ ਵੱਖ-ਵੱਖ ਮੈਡੀਕਲ ਇੰਸ਼ੋਰੈਂਸ ਕੰਪਨੀਆਂ ਦੇ ਲਾਭਪਾਤਰੀਆਂ ਲਈ ਵੀ ਕੈਸ਼ਲੈਸ ਇਲਾਜ ਸੇਵਾਵਾਂ ਚੱਲ ਰਹੀਆਂ ਹਨ ।
ਤਸਵੀਰ : ਹਸਪਤਾਲ ਢਾਹਾਂ ਕਲੇਰਾਂ ਵਿਖੇ ਰੇਲਵੇ ਕਰਮਚਾਰੀਆਂ ਲਈ ਆਰੰਭ ਹੋਈ ਕੈਸ਼ਲੈਸ ਇਲਾਜ ਸਹੂਲਤ ਦੀ ਜਾਣਕਾਰੀ ਦਿੰਦੇ ਹੋਏ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ

Saturday, 28 March 2026

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਵ. ਸ. ਚਰਨ ਸਿੰਘ ਰਾਏ ਦੀ ਯਾਦ ਵਿਚ ਪਿੰਡ ਭੂਤਾਂ ਲਈ ਫਰੀ ਬੈੱਡ ਸੇਵਾ ਆਰੰਭ

*ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਵ. ਸ. ਚਰਨ ਸਿੰਘ ਰਾਏ ਦੀ ਯਾਦ ਵਿਚ ਪਿੰਡ ਭੂਤਾਂ ਲਈ ਫਰੀ ਬੈੱਡ ਸੇਵਾ ਆਰੰਭ*
ਬੰਗਾ 28 ਮਾਰਚ :- ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਆਪਣੇ ਜੱਦੀ ਪਿੰਡਾਂ ਲਈ ਬਹੁਤ ਮੋਹ-ਪਿਆਰ ਰੱਖਦੇ ਹਨ ਇਸ ਦੀ ਮਿਸਾਲ ਅੱਜ ਉਸ ਵੇਲੇ ਮਿਲੀ ਜਦੋਂ ਪਿੰਡ ਭੂਤਾਂ ਦੇ ਜੰਮਪਲ ਅਤੇ ਹੁਣ ਕੈਲਗਿਰੀ ਕੈਨੇਡਾ ਨਿਵਾਸੀ ਸ. ਜੋਗਾ ਸਿੰਘ ਰਾਏ ਵੱਲੋਂ ਆਪਣੇ ਪਿਤਾ ਸਵ. ਸ. ਚਰਨ ਸਿੰਘ ਰਾਏ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਆਪਣੇ ਜੱਦੀ ਪਿੰਡ ਭੂਤਾਂ ਦੇ ਲੋੜਵੰਦ ਮਰੀਜ਼ਾਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇੱਕ ਬੈੱਡ ਫਰੀ ਕਰਵਾਇਆ। ਪਿੰਡ ਭੂਤਾਂ ਦੇ ਵਾਸੀਆਂ ਲਈ ਫਰੀ ਬੈੱਡ ਸੇਵਾ ਆਰੰਭ ਕਰਵਾਉਣ ਲਈ ਸ. ਜੋਗਾ ਸਿੰਘ ਰਾਏ ਦੇ ਭਾਣਜੇ ਗੁਰਵਿੰਦਰ ਸਿੰਘ ਅਤੇ ਕਮਲਜੀਤ ਸਿੰਘ ਸਾਬਕਾ ਸਰਪੰਚ ਪਿੰਡ ਭੂਤਾਂ ਅੱਜ ਢਾਹਾਂ ਕਲੇਰਾਂ ਪੁੱਜੇ । ਉਹਨਾਂ ਨੇ ਗੱਲਬਾਤ ਕਰਦੇ ਹੋਏ ਹਸਪਤਾਲ ਵਿਖੇ  ਇਲਾਕਾ ਨਿਵਾਸੀਆਂ ਨੂੰ ਮਿਲਦੀਆਂ ਮਿਆਰੀ ਮੈਡੀਕਲ ਸੇਵਾਵਾਂ ਦੀ ਭਾਰੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਰਾਏ ਪਰਿਵਾਰ ਵੱਲੋਂ ਭਵਿੱਖ ਵਿੱਚ ਵੀ ਢਾਹਾਂ ਕਲੇਰਾਂ ਵਿਖੇ ਚੱਲ ਜਾ ਰਹੇ ਵੱਖ-ਵੱਖ ਲੋਕ ਭਲਾਈ ਕਾਰਜਾਂ ਵਿਚ ਵੱਡਮੁੱਲਾ ਸਹਿਯੋਗ ਦਿੱਤਾ ਜਾਵੇਗਾ ।
         ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸ. ਜੋਗਾ ਸਿੰਘ ਰਾਏ ਕੈਲਗਿਰੀ ਵੱਲੋਂ ਆਪਣੇ ਪਿਤਾ ਸਵ. ਸ. ਚਰਨ ਸਿੰਘ ਰਾਏ ਦੀ ਯਾਦ ਵਿਚ ਪਿੰਡ ਭੂਤਾਂ ਲਈ ਫਰੀ ਬੈੱਡ ਸੇਵਾ ਆਰੰਭ ਕਰਵਾਉਣ ਦੇ ਨੇਕ ਉੱਦਮ ਦੀ  ਸ਼ਲਾਘਾ ਕਰਦੇ ਦੱਸਿਆ ਕਿ ਹੁਣ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਦਾਖਲ ਹੋ ਕੇ ਇਲਾਜ ਕਰਵਾਉਣ ਵਾਲੇ ਪਿੰਡ ਭੂਤਾਂ ਦੇ ਵਾਸੀ ਮਰੀਜ਼ਾਂ ਨੂੰ ਫਰੀ ਬੈੱਡ ਸੇਵਾ ਦੀ ਸਹੂਲਤ ਮਿਲੇਗੀ। ਉਹਨਾਂ ਨੇ ਪਿੰਡ ਭੂਤਾਂ ਵਾਸੀਆਂ ਨੂੰ ਹਸਪਤਾਲ ਵਿਖੇ ਮਿਲਦੀਆਂ ਮਿਆਰੀ ਮੈਡੀਕਲ ਇਲਾਜ ਸੇਵਾਵਾਂ  ਦਾ ਲਾਭ ਲੈਣ ਲਈ ਅਪੀਲ ਕੀਤੀ । ਇਸ ਮੌਕੇ ਦਾਨੀ ਪਰਵਾਰਿਕ ਮੈਂਬਰਾਂ ਦਾ ਸਨਮਾਨ ਵੀ ਕੀਤਾ ਗਿਆ । ਸਨਮਾਨ ਦੀ ਇਸ ਰਸਮ ਸਮੇਂ ਸ.ਜਗਜੀਤ ਸਿੰਘ ਸੋਢੀ ਮੀਤ ਸਕੱਤਰ ਟਰੱਸਟ, ਸ.ਹਰਦੇਵ ਸਿੰਘ ਢਾਹਾਂ ਯੂ.ਕੇ. ਅਤੇ ਸ.ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਪਿੰਡ ਭੂਤਾਂ ਲਈ ਫਰੀ ਬੈੱਡ ਸੇਵਾ ਆਰੰਭ ਕਰਨ ਮੌਕੇ ਗੁਰਵਿੰਦਰ ਸਿੰਘ ਅਤੇ ਕਮਲਜੀਤ ਸਿੰਘ ਸਾਬਕਾ ਸਰਪੰਚ ਨੂੰ ਸਨਮਾਨਿਤ ਕਰਦੇ ਹੋਏ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਅਤੇ ਜਗਜੀਤ ਸਿੰਘ ਸੋਢੀ ਮੀਤ ਸਕੱਤਰ

Thursday, 26 March 2026

ਹੁਸ਼ਿਆਰਪੁਰ ਨਗਰ ਨਿਗਮ ਨੇ 8961 ਲੱਖ ਰੁਪਏ ਦਾ ਸਾਲਾਨਾ ਬਜਟ ਕੀਤਾ ਪਾਸ

 


- ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਮਿਲੇਗੀ ਤੇਜ਼ੀ : ਮੇਅਰ ਸੁਰਿੰਦਰ ਕੁਮਾਰ

j[f;ankog[o, 26 wkou (go;aosw bkb dVou)Lਮੇਅਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਹੁਸ਼ਿਆਰਪੁਰ ਨਗਰ ਨਿਗਮ ਨੇ ਵਿੱਤੀ ਸਾਲ 2026-27 ਲਈ 8961 ਲੱਖ ਰੁਪਏ ਦਾ ਸਾਲਾਨਾ ਬਜਟ ਪਾਸ ਕੀਤਾ ਹੈ। ਇਸ ਸਬੰਧ ਵਿੱਚ ਇੱਕ ਵਿਸ਼ੇਸ਼ ਹਾਊਸ ਮੀਟਿੰਗ ਹੋਈ, ਜਿਸ ਵਿੱਚ ਨਗਰ ਨਿਗਮ ਕਮਿਸ਼ਨਰ ਜੋਤੀ ਬਾਲਾ ਮੱਟੂ ਨੇ ਸ਼ਿਰਕਤ ਕੀਤੀ। ਸੀਨੀਅਰ ਡਿਪਟੀ ਮੇਅਰ ਪਰਵੀਨ ਲਤਾ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ ਅਤੇ ਵੱਖ-ਵੱਖ ਕੌਂਸਲਰ ਅਤੇ ਨਿਗਮ ਅਧਿਕਾਰੀ ਵੀ ਮੌਜੂਦ ਸਨ।

ਮੇਅਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਾਲ 2026-27 ਲਈ ਸੰਭਾਵੀ ਆਮਦਨ ਅਤੇ ਖਰਚ 'ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਇਸ ਸਾਲ ਨਗਰ ਨਿਗਮ ਨੂੰ ਕੁੱਲ 8961 ਲੱਖ ਰੁਪਏ ਦੀ ਆਮਦਨ ਹੋਣ ਦਾ ਅਨੁਮਾਨ ਹੈ, ਜਿਸ ਦੇ ਅੰਦਰ ਵੱਖ-ਵੱਖ ਵਿਕਾਸ ਕਾਰਜਾਂ ਲਈ ਬਜਟ ਅਲਾਟ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਸਟਰੀਟ ਲਾਈਟਾਂ ਲਗਾਉਣ ਅਤੇ ਟਿਊਬਵੈੱਲਾਂ ਦੀ ਦੇਖਭਾਲ ਲਈ 6 ਕਰੋੜ ਰੁਪਏ, ਨਵੀਆਂ ਸੜਕਾਂ ਬਣਾਉਣ ਲਈ 3 ਕਰੋੜ ਰੁਪਏ, ਇੰਟਰਲਾਕਿੰਗ ਟਾਈਲ ਸੜਕਾਂ ਵਿਛਾਉਣ ਲਈ 3 ਕਰੋੜ ਰੁਪਏ, ਰੈਣ ਬਸੇਰੇ ਬਣਾਉਣ ਲਈ 2 ਕਰੋੜ ਰੁਪਏ ਅਤੇ ਸੀਵਰੇਜ ਲਾਈਨਾਂ ਦੇ ਵਿਸਥਾਰ ਲਈ 1 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ ਪਾਰਕਾਂ ਦੀ ਦੇਖਭਾਲ ਲਈ 15 ਲੱਖ ਰੁਪਏ, ਗਊਆਂ ਦੇ ਆਸ਼ਰਮ ਅਤੇ ਅਵਾਰਾ ਪਸ਼ੂਆਂ ਦੀ ਦੇਖਭਾਲ ਲਈ 60 ਲੱਖ ਰੁਪਏ, ਜਨਤਕ ਪਖਾਨਿਆਂ ਲਈ 35 ਲੱਖ ਰੁਪਏ ਅਤੇ ਸਫਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਮਸ਼ੀਨਰੀ ਖਰੀਦਣ ਲਈ 1 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।

ਮੇਅਰ ਸੁਰਿੰਦਰ ਕੁਮਾਰ ਨੇ ਅੱਗੇ ਕਿਹਾ ਕਿ ਹੁਸ਼ਿਆਰਪੁਰ ਨਗਰ ਨਿਗਮ ਸ਼ਹਿਰ ਦੇ ਵਸਨੀਕਾਂ ਨੂੰ 100% ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਜਿਸ ਵਿੱਚ ਸੜਕਾਂ, ਸਾਫ਼ ਪੀਣ ਵਾਲਾ ਪਾਣੀ, ਸਟਰੀਟ ਲਾਈਟਾਂ, ਸੀਵਰੇਜ ਅਤੇ ਪਾਰਕ ਸ਼ਾਮਲ ਹਨ।

ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜ਼ਿੰਮੇਵਾਰੀ ਸਮਝਣ ਅਤੇ ਨਗਰ ਨਿਗਮ ਨੂੰ ਆਪਣੇ ਟੈਕਸ ਅਤੇ ਫੀਸਾਂ ਦਾ ਸਮੇਂ ਸਿਰ ਭੁਗਤਾਨ ਕਰਨ, ਤਾਂ ਜੋ ਜਨਤਕ ਫੰਡਾਂ ਦੀ ਵਰਤੋਂ ਸ਼ਹਿਰ ਦੇ ਸਮੁੱਚੇ ਵਿਕਾਸ ਅਤੇ ਲੋਕ ਭਲਾਈ ਕਾਰਜਾਂ ਲਈ ਕੀਤੀ ਜਾ ਸਕੇ।

ਇਸ ਮੌਕੇ ਸੰਯੁਕਤ ਕਮਿਸ਼ਨਰ ਸਤੀਸ਼ ਕੁਮਾਰ ਸੈਣੀ, ਸਹਾਇਕ ਕਮਿਸ਼ਨਰ ਲਖਵੀਰ ਸਿੰਘ, ਨਿਗਮ ਇੰਜੀਨੀਅਰ ਕੁਲਦੀਪ ਸਿੰਘ ਅਤੇ ਹਰਪ੍ਰੀਤ ਸਿੰਘ, ਡਿਪਟੀ ਕੰਟਰੋਲਰ ਵਿੱਤ ਅਤੇ ਲੇਖਾ ਪੰਕਜ ਕਪੂਰ, ਲੇਖਾਕਾਰ ਰਾਜਿੰਦਰ ਕੁਮਾਰ ਵੀ ਮੌਜੂਦ ਸਨ।


Saturday, 21 March 2026

Fwd: Press Note

ਰੋਜ਼ਾਨਾ ਮੂੰਹ ਅਤੇ ਦੰਦਾਂ ਦੀ ਸਫਾਈ ਸਿਹਤਮੰਦ ਜੀਵਨ ਦੀ ਕੁੰਜੀ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ

- ਸਿਹਤ ਵਿਭਾਗ ਵੱਲੋਂ ਵਿਸ਼ਵ ਓਰਲ ਹੈਲਥ ਦਿਵਸ ਮੌਕੇ ਜਾਗਰੂਕਤਾ ਪੋਸਟਰ ਰਿਲੀਜ਼ 

ਨਵਾਂਸ਼ਹਿਰ, 20 ਮਾਰਚ 2026: ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਵਿਸ਼ਵ ਓਰਲ ਹੈਲਥ ਦਿਵਸ ਦੇ ਸੰਦਰਭ ਵਿੱਚ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਜਾਗਰੂਕਤਾ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ। ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਵੱਲੋਂ ਸਿਵਲ ਸਰਜਨ ਦਫ਼ਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਪੋਸਟਰ ਜਾਰੀ ਕਰਕੇ ਲੋਕਾਂ ਨੂੰ ਦੰਦਾਂ ਅਤੇ ਮੂੰਹ ਦੀ ਸਿਹਤ ਸਬੰਧੀ ਸਚੇਤ ਕੀਤਾ ਗਿਆ।

ਇਸ ਦੌਰਾਨ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ "ਸਿਹਤ ਵਿਭਾਗ ਵੱਲੋਂ ਹਰ ਸਾਲ 20 ਮਾਰਚ ਨੂੰ ਵਿਸ਼ਵ ਓਰਲ ਹੈਲਥ ਦਿਵਸ ਮਨਾਇਆ ਜਾਂਦਾ ਹੈ, ਜਿਸ ਦਾ ਮੁੱਖ ਮੰਤਵ ਆਮ ਲੋਕਾਂ ਵਿੱਚ ਮੂੰਹ ਅਤੇ ਦੰਦਾਂ ਦੀ ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ।" ਉਨ੍ਹਾਂ ਕਿਹਾ ਕਿ ਮੂੰਹ ਅਤੇ ਦੰਦਾਂ ਦੀ ਸਿਹਤ ਸਾਡੀ ਸਮੁੱਚੀ ਸਿਹਤ ਪ੍ਰਣਾਲੀ ਦਾ ਮਹੱਤਵਪੂਰਨ ਹਿੱਸਾ ਹੈ ਅਤੇ ਇਸ ਦੀ ਅਣਦੇਖੀ ਕਰਨ ਨਾਲ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ।

ਉਨ੍ਹਾਂ ਨੇ ਆਗਾਹ ਕੀਤਾ ਕਿ ਲੋਕ ਦਿਨ ਵਿੱਚ ਘੱਟੋ-ਘੱਟ ਦੋ ਵਾਰ ਦੰਦ ਸਾਫ਼ ਕਰਨ, ਮਿੱਠੀਆਂ ਚੀਜ਼ਾਂ ਦਾ ਸੀਮਤ ਪ੍ਰਯੋਗ ਕਰਨ ਅਤੇ ਨਿਯਮਿਤ ਤੌਰ 'ਤੇ ਡੈਂਟਲ ਚੈੱਕਅਪ ਕਰਵਾਉਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੂੰਹ ਦੀ ਸਫ਼ਾਈ ਨਾਲ ਨਾ ਸਿਰਫ਼ ਦੰਦਾਂ ਦੀਆਂ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ, ਸਗੋਂ ਦਿਲ ਅਤੇ ਹੋਰ ਸਿਹਤ ਸੰਬੰਧੀ ਸਮੱਸਿਆਵਾਂ ਤੋਂ ਵੀ ਬਚਿਆ ਜਾ ਸਕਦਾ ਹੈ।

ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਪੋਸਟਰ ਜਾਰੀ ਕਰਕੇ ਲੋਕਾਂ ਨੂੰ ਸੰਦੇਸ਼ ਦਿੱਤਾ ਗਿਆ ਕਿ "ਖੁਸ਼ ਮੂੰਹ ਹੀ ਖੁਸ਼ਹਾਲ ਜੀਵਨ ਦੀ ਨਿਸ਼ਾਨੀ ਹੈ" ਅਤੇ ਦੰਦਾਂ ਦੀ ਸਿਹਤ ਨੂੰ ਆਪਣੀ ਰੋਜ਼ਮਰਾ ਜ਼ਿੰਦਗੀ ਦਾ ਹਿੱਸਾ ਬਣਾਇਆ ਜਾਵੇ।

ਇਸ ਮੌਕੇ ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ ਡਾ ਰਾਜ ਕੁਮਾਰੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਕੋਈ ਆਪਣੇ ਮੂੰਹ ਅਤੇ ਦੰਦਾਂ ਦੀ ਸਫ਼ਾਈ ਨੂੰ ਤਰਜੀਹ ਦੇਵੇ ਤਾਂ ਜੋ ਸਿਹਤਮੰਦ ਜੀਵਨ ਜੀਆ ਜਾ ਸਕੇ।

ਇਸ ਦੌਰਾਨ ਸਾਰੇ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ, ਡੈਂਟਲ ਸਰਜਨ ਅਤੇ ਹੋਰ ਸਟਾਫ਼ ਮੈਂਬਰ ਵੀ ਮੌਜੂਦ ਰਹੇ।

Monday, 16 March 2026

ਸੇਵਾ ਮੁਕਤ ਪੈਨਸ਼ਨਰਾਂ ਨੂੰ 31 ਮਾਰਚ ਤੱਕ ਡਜਿੀਟਲ ਲਾਈਫ ਸਰਟੀਫਕਿੇਟ ਜਮ੍ਹਾ ਕਰਵਾਉਣ ਦੀ ਅਪੀਲ 

ਸੇਵਾ ਮੁਕਤ ਪੈਨਸ਼ਨਰਾਂ ਨੂੰ 31 ਮਾਰਚ ਤੱਕ ਡਜਿੀਟਲ ਲਾਈਫ ਸਰਟੀਫਕਿੇਟ ਜਮ੍ਹਾ ਕਰਵਾਉਣ ਦੀ ਅਪੀਲ 
ਜਲੰਧਰ, 16 ਮਾਰਚ (ਅੰਮ੍ਰਿਤਪਾਲ ਸਿੰਘ)   ਜ਼ਿਲ੍ਹਾ  ਖ਼ਜ਼ਾਨਾ ਅਫ਼ਸਰ  ਡਾ.  ਅਮਰਨਾਥ ਨੇ ਜਾਣਕਾਰੀ ਦੰਦਆਿਂ ਦੱਸਆਿ ਕ ਿਪੰਜਾਬ ਸਰਕਾਰ ਵੱਲੋਂ ਸੇਵਾ-ਮੁਕਤ ਪੈਨਸ਼ਨਰਾਂ ਦੀ ਸਹੂਲਤ ਅਤੇ ਪਾਰਦਰਸ਼ਤਾ ਲਈ ਡਜਿੀਟਲ ਲਾਈਫ ਸਰਟੀਫਕਿੇਟ ਜਮ੍ਹਾ ਕਰਵਾਉਣਾ ਲਾਜ਼ਮੀ ਕਰ ਦੱਿਤਾ ਗਆਿ ਹੈ।
ਉਨ੍ਹਾਂ ਦੱਸਆਿ ਕ ਿਕਈ ਪੈਨਸ਼ਨਰਾਂ ਵੱਲੋਂ ਅਜੇ ਵੀ ਬੈਂਕਾਂ ਵੱਿਚ ਮੈਨੂਅਲ ਸਰਟੀਫਕਿੇਟ ਜਮ੍ਹਾ ਕਰਵਾਏ ਗਏ ਹਨ, ਜੋ ਕ ਿਹੁਣ ਮਾਨਤਾ ਪ੍ਰਾਪਤ ਨਹੀਂ ਹੋਣਗੇ। ਉਨ੍ਹਾਂ ਕਹਿਾ ਕ ਿਆਪਣੀ ਪੈਨਸ਼ਨ ਨੂੰ ਬਨਿਾਂ ਕਸਿੇ ਰੁਕਾਵਟ ਦੇ ਜਾਰੀ ਰੱਖਣ ਲਈ ਪੈਨਸ਼ਨਰ ਤੁਰੰਤ ਆਪਣਾ ਡਜਿੀਟਲ ਸਰਟੀਫਕਿੇਟ ਜਮ੍ਹਾ ਕਰਵਾਉਣ। ਉਨ੍ਹਾਂ ਦੱਸਆਿ ਕ ਿਪੈਨਸ਼ਨਰ ਆਪਣਾ ਡਜਿੀਟਲ ਲਾਈਫ ਸਰਟੀਫਕਿੇਟ ਸੇਵਾ ਕੇਂਦਰ, ਬੈਂਕ ਦੀ ਬਰਾਂਚ, ਨਜ਼ਦੀਕੀ ਖਜ਼ਾਨਾ ਦਫ਼ਤਰ ਵਖਿੇ 16 ਮਾਰਚ 2026 ਤੋਂ ਜਮ੍ਹਾ ਕਰਵਾ ਸਕਦੇ ਹਨ ਜਾਂ ਪੰਜਾਬ ਸਰਕਾਰ ਦੀ ਘਰ ਬੈਠੇ ਡੋਰ ਸਟੈੱਪ ਡਲਵਿਰੀ ਰਾਹੀਂ 1076 'ਤੇ ਕਾਲ ਕਰਕੇ ਵੀ ਇਸ ਸੁਵਧਿਾ ਦਾ ਲਾਭ ਲੈ ਸਕਦੇ ਹਨ।
ਜ਼ਲਿ੍ਹਾ ਖਜ਼ਾਨਾ ਅਫ਼ਸਰ ਨੇ ਦੱਸਆਿ ਕ ਿਇਸ ਤੋਂ ਇਲਾਵਾ ਪੈਨਸ਼ਨਰ ਘਰ ਬੈਠੇ ਹੀ ਜੀਵਨ ਪ੍ਰਮਾਣ ਪੱਤਰ ਐਪ ਡਾਊਨਲੋਡ ਕਰਕੇ ਵੀ ਇਹ ਪ੍ਰਕਰਿਿਆ ਪੂਰੀ ਕਰ ਸਕਦੇ ਹਨ। ਉਨ੍ਹਾਂ ਸਮੂਹ ਪੈਨਸ਼ਨਰਾਂ ਨੂੰ ਅਪੀਲ ਕੀਤੀ ਕ ਿਆਪਣਾ ਡਜਿੀਟਲ ਲਾਈਫ ਸਰਟੀਫਕਿੇਟ 31 ਮਾਰਚ 2026 ਤੋਂ ਪਹਲਿਾਂ ਜਮ੍ਹਾ ਕਰਵਾਉਣਾ ਯਕੀਨੀ ਬਣਾਉਣ।

ਜਾਣਕਾਰੀ ਦਿੰਦੇ  ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਡਾ ਅਮਰਨਾਥ।
--

Sunday, 15 March 2026

ਪਿੰਡ ਚੱਕ ਸਿੰਘਾ ਵਿਖੇ ਲੱਗੇ 14 ਵੇਂ ਫਰੀ ਅੱਖਾਂ ਦੇ ਅਤੇ ਮੈਡੀਕਲ ਚੈੱਕਅੱਪ ਕੈਂਪ ਵਿਚ 346 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ


 
 






 ਪਿੰਡ ਚੱਕ ਸਿੰਘਾ ਵਿਖੇ ਲੱਗੇ 14 ਵੇਂ ਫਰੀ ਅੱਖਾਂ ਦੇ ਅਤੇ ਮੈਡੀਕਲ ਚੈੱਕਅੱਪ ਕੈਂਪ ਵਿਚ 346 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ
ਬੰਗਾ/ਚੱਕ ਸਿੰਘਾ 16 ਮਾਰਚ () ਐਨ. ਆਰ. ਆਈ. ਵੀਰਾਂ, ਇਲਾਕਾ ਨਿਵਾਸੀ ਸਮੂਹ ਸਾਧ ਸੰਗਤ ਅਤੇ ਦਸਵੰਧ ਨੌਜਵਾਨ ਸਭਾ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ  ਨੂੰ ਸਮਰਪਿਤ 14ਵਾਂ ਫਰੀ ਅੱਖਾਂ ਦਾ ਚੈਕਐੱਪ ਕੈਂਪ ਅਤੇ ਫਰੀ ਮੈਡੀਕਲ ਚੈੱਕਅੱਪ ਕੈਂਪ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਿੰਡ ਚੱਕ ਸਿੰਘਾਂ ਵਿਖੇ ਲਗਾਇਆ ਗਿਆ, ਜਿਸ ਦਾ ਲੋੜਵੰਦ 346  ਮਰੀਜ਼ਾਂ  ਨੇ ਲਾਭ ਪ੍ਰਾਪਤ ਕੀਤਾ । ਇਸ ਮੌਕੇ ਬਾਬਾ ਦਵਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ ਵੱਲੋਂ ਕੈਂਪ ਦੀ ਆਰੰਭਤਾ ਸਮੂਹ ਮਰੀਜ਼ਾਂ ਦੀ ਚੜ੍ਹਦੀਕਲਾ, ਤੰਦਰੁਸਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ । ਉਹਨਾਂ ਨੇ ਲੋੜਵੰਦਾਂ ਲਈ ਫਰੀ ਅੱਖਾਂ ਦਾ ਅਤੇ ਫਰੀ ਮੈਡੀਕਲ ਕੈਂਪ ਲਗਾਉਣ ਲਈ ਐਨ ਆਰ ਆਈ ਵੀਰਾਂ, ਇਲਾਕਾ ਨਿਵਾਸੀ ਸਮੂਹ ਸਾਧ ਸੰਗਤਾਂ, ਦਸਵੰਧ ਨੌਜਵਾਨ ਸਭਾ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾਕਟਰ ਸਾਹਿਬਾਨ ਅਤੇ ਹਸਪਤਾਲ ਪ੍ਰਬੰਧਕ ਟਰੱਸਟ ਵੱਲੋਂ ਕੀਤੇ ਜਾਂਦੇ ਸੇਵਾ ਕਾਰਜਾਂ ਦੀ ਪ੍ਰਸੰਸਾ ਕੀਤੀ ।
 

 ਇਸ ਮੌਕੇ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਐਨ. ਆਰ. ਆਈ. ਵੀਰਾਂ, ਦਾਨੀ ਸੱਜਣਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇਲਾਕੇ ਦੇ ਲੋੜਵੰਦਾਂ ਨੂੰ ਵਧੀਆ ਇਲਾਜ ਸੇਵਾਵਾਂ ਫਰੀ ਮੈਡੀਕਲ ਕੈਪਾਂ ਰਾਹੀਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਇਸ ਮੌਕੇ ਉਹਨਾਂ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਿਲਦੀਆਂ ਮੈਡੀਕਲ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ । ਅੱਖਾਂ ਦੇ ਫਰੀ ਚੈੱਕਐਪ ਕੈਂਪ ਅਤੇ ਫਰੀ ਮੈਡੀਕਲ ਚੈੱਕਅੱਪ ਕੈਂਪ ਵਿਚ ਹਸਪਤਾਲ ਢਾਹਾਂ ਕਲੇਰਾਂ ਦੇ  ਡਾ. ਟੀ ਅਗਰਵਾਲ, ਡਾ. ਕੁਲਦੀਪ ਸਿੰਘ ਅਤੇ ਅਪਥੈਲਮਿਕ ਅਫਸਰ ਦਲਜੀਤ ਕੌਰ ਵੱਲੋਂ ਕੈਂਪ ਵਿਚ ਆਏ 346 ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ । ਕੈਂਪ ਮਰੀਜ਼ਾਂ ਨੂੰ ਫਰੀ ਦਵਾਈਆਂ ਅਤੇ ਫਰੀ ਐਨਕਾਂ ਪ੍ਰਦਾਨ ਕੀਤੀਆਂ । ਮਰੀਜ਼ਾਂ ਦੇ ਸ਼ੂਗਰ ਟੈਸਟ ਵੀ ਫਰੀ ਕੀਤੇ ਗਏ । ਕੈਂਪ ਮਰੀਜ਼ਾਂ ਨੇ ਕੈਂਪ ਪ੍ਰਬੰਧਕਾਂ ਦਾ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਮੂਹ ਪ੍ਰਬੰਧਕਾਂ, ਡਾਕਟਰ ਸਾਹਿਬਾਨ ਅਤੇ ਮੈਡੀਕਲ ਸਟਾਫ ਦਾ ਵਧੀਆ ਮੈਡੀਕਲ ਜਾਂਚ ਕਰਨ ਅਤੇ ਵਧੀਆਂ ਸਾਂਭ ਸੰਭਾਲ ਲਈ ਹਾਰਦਿਕ ਧੰਨਵਾਦ ਕੀਤਾ ।
       
 
 
         ਫਰੀ ਚੈੱਕਅੱਪ ਕੈਂਪ ਮੌਕੇ ਬਾਬਾ ਦਵਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ, ਸਮਾਜ ਸੇਵਕ  ਬਲਦੀਪ ਸਿੰਘ ਗਿੱਲ ਕਨੈਡਾ, ਪ੍ਰਭ ਸੰਘਾ, ਭਾਈ ਕਸ਼ਮੀਰ ਸਿੰਘ, ਲੱਕੀ ਸਿੰਘ, ਸਰਪੰਚ ਕੁਲਦੀਪ ਸਿੰਘ ਢਿੱਲੋਂ, ਰਾਜਿੰਦਰ ਸਿੰਘ ਨਵਾਂਸ਼ਹਿਰ, ਕੁਲਵਿੰਦਰ ਸਿੰਘ ਪੈਰੀ ਪੈਰੀ ਰੈਸਟੋਰੈਂਟ, ਜਗਤਾਰ ਸਿੰਘ ਤਾਰੀ ਪੰਚ, ਹਰਭਜਨ ਸਿੰਘ, ਅਰਸ਼, ਪਰਮਵੀਰ, ਦੀਪੂ, ਪੁਨੀਤ, ਹੈਰੀ ਅਤੇ  ਦਸਵੰਧ ਨੌਜਵਾਨ ਸਭਾ ਪਿੰਡ ਚੱਕ ਸਿੰਘਾਂ ਦੇ ਮੈਂਬਰ ਵੀ ਕੈਂਪ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਹਾਜ਼ਰ ਸਨ । ਇਸ ਮੌਕੇ ਗੁਰੂ ਲੰਗਰ ਵੀ ਅਤੁੱਟ ਵਰਤਾਇਆ ਗਿਆ ।
ਫੋਟੋ ਕੈਪਸ਼ਨ : ਗੁਰਦੁਆਰਾ ਦਮਦਮਾ ਸਾਹਿਬ ਪਿੰਡ ਚੱਕ ਸਿੰਘਾਂ ਵਿਖੇ ਲੱਗੇ ਅੱਖਾਂ ਅਤੇ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਦਾ ਕੈਂਪ ਵਿਚ ਮਰੀਜ਼ਾਂ ਦਾ ਚੈੱਕਐਪ ਕਰਨ ਮੌਕੇ ਮਾਹਿਰ ਡਾਕਟਰ ਸਾਹਿਬਾਨ ਅਤੇ ਪਤਵੰਤੇ ਸੱਜਣ

ਪਿੰਡ ਚੱਕ ਸਿੰਘਾ ਵਿਖੇ ਲੱਗੇ 14 ਵੇਂ ਫਰੀ ਅੱਖਾਂ ਦੇ ਅਤੇ ਮੈਡੀਕਲ ਚੈੱਕਅੱਪ ਕੈਂਪ ਵਿਚ 346 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ

ਪਿੰਡ ਚੱਕ ਸਿੰਘਾ ਵਿਖੇ ਲੱਗੇ 14 ਵੇਂ ਫਰੀ ਅੱਖਾਂ ਦੇ ਅਤੇ ਮੈਡੀਕਲ ਚੈੱਕਅੱਪ ਕੈਂਪ ਵਿਚ 346 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ
ਬੰਗਾ/ਚੱਕ ਸਿੰਘਾ 16 ਮਾਰਚ () ਐਨ. ਆਰ. ਆਈ. ਵੀਰਾਂ, ਇਲਾਕਾ ਨਿਵਾਸੀ ਸਮੂਹ ਸਾਧ ਸੰਗਤ ਅਤੇ ਦਸਵੰਧ ਨੌਜਵਾਨ ਸਭਾ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ  ਨੂੰ ਸਮਰਪਿਤ 14ਵਾਂ ਫਰੀ ਅੱਖਾਂ ਦਾ ਚੈਕਐੱਪ ਕੈਂਪ ਅਤੇ ਫਰੀ ਮੈਡੀਕਲ ਚੈੱਕਅੱਪ ਕੈਂਪ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਿੰਡ ਚੱਕ ਸਿੰਘਾਂ ਵਿਖੇ ਲਗਾਇਆ ਗਿਆ, ਜਿਸ ਦਾ ਲੋੜਵੰਦ 346  ਮਰੀਜ਼ਾਂ  ਨੇ ਲਾਭ ਪ੍ਰਾਪਤ ਕੀਤਾ । ਇਸ ਮੌਕੇ ਬਾਬਾ ਦਵਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ ਵੱਲੋਂ ਕੈਂਪ ਦੀ ਆਰੰਭਤਾ ਸਮੂਹ ਮਰੀਜ਼ਾਂ ਦੀ ਚੜ੍ਹਦੀਕਲਾ, ਤੰਦਰੁਸਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ । ਉਹਨਾਂ ਨੇ ਲੋੜਵੰਦਾਂ ਲਈ ਫਰੀ ਅੱਖਾਂ ਦਾ ਅਤੇ ਫਰੀ ਮੈਡੀਕਲ ਕੈਂਪ ਲਗਾਉਣ ਲਈ ਐਨ ਆਰ ਆਈ ਵੀਰਾਂ, ਇਲਾਕਾ ਨਿਵਾਸੀ ਸਮੂਹ ਸਾਧ ਸੰਗਤਾਂ, ਦਸਵੰਧ ਨੌਜਵਾਨ ਸਭਾ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾਕਟਰ ਸਾਹਿਬਾਨ ਅਤੇ ਹਸਪਤਾਲ ਪ੍ਰਬੰਧਕ ਟਰੱਸਟ ਵੱਲੋਂ ਕੀਤੇ ਜਾਂਦੇ ਸੇਵਾ ਕਾਰਜਾਂ ਦੀ ਪ੍ਰਸੰਸਾ ਕੀਤੀ । ਇਸ ਮੌਕੇ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਐਨ. ਆਰ. ਆਈ. ਵੀਰਾਂ, ਦਾਨੀ ਸੱਜਣਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇਲਾਕੇ ਦੇ ਲੋੜਵੰਦਾਂ ਨੂੰ ਵਧੀਆ ਇਲਾਜ ਸੇਵਾਵਾਂ ਫਰੀ ਮੈਡੀਕਲ ਕੈਪਾਂ ਰਾਹੀਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਇਸ ਮੌਕੇ ਉਹਨਾਂ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਿਲਦੀਆਂ ਮੈਡੀਕਲ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ । ਅੱਖਾਂ ਦੇ ਫਰੀ ਚੈੱਕਐਪ ਕੈਂਪ ਅਤੇ ਫਰੀ ਮੈਡੀਕਲ ਚੈੱਕਅੱਪ ਕੈਂਪ ਵਿਚ ਹਸਪਤਾਲ ਢਾਹਾਂ ਕਲੇਰਾਂ ਦੇ  ਡਾ. ਟੀ ਅਗਰਵਾਲ, ਡਾ. ਕੁਲਦੀਪ ਸਿੰਘ ਅਤੇ ਅਪਥੈਲਮਿਕ ਅਫਸਰ ਦਲਜੀਤ ਕੌਰ ਵੱਲੋਂ ਕੈਂਪ ਵਿਚ ਆਏ 346 ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ । ਕੈਂਪ ਮਰੀਜ਼ਾਂ ਨੂੰ ਫਰੀ ਦਵਾਈਆਂ ਅਤੇ ਫਰੀ ਐਨਕਾਂ ਪ੍ਰਦਾਨ ਕੀਤੀਆਂ । ਮਰੀਜ਼ਾਂ ਦੇ ਸ਼ੂਗਰ ਟੈਸਟ ਵੀ ਫਰੀ ਕੀਤੇ ਗਏ । ਕੈਂਪ ਮਰੀਜ਼ਾਂ ਨੇ ਕੈਂਪ ਪ੍ਰਬੰਧਕਾਂ ਦਾ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਮੂਹ ਪ੍ਰਬੰਧਕਾਂ, ਡਾਕਟਰ ਸਾਹਿਬਾਨ ਅਤੇ ਮੈਡੀਕਲ ਸਟਾਫ ਦਾ ਵਧੀਆ ਮੈਡੀਕਲ ਜਾਂਚ ਕਰਨ ਅਤੇ ਵਧੀਆਂ ਸਾਂਭ ਸੰਭਾਲ ਲਈ ਹਾਰਦਿਕ ਧੰਨਵਾਦ ਕੀਤਾ । ਫਰੀ ਚੈੱਕਅੱਪ ਕੈਂਪ ਮੌਕੇ ਬਾਬਾ ਦਵਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ, ਸਮਾਜ ਸੇਵਕ  ਬਲਦੀਪ ਸਿੰਘ ਗਿੱਲ ਕਨੈਡਾ, ਪ੍ਰਭ ਸੰਘਾ, ਭਾਈ ਕਸ਼ਮੀਰ ਸਿੰਘ, ਲੱਕੀ ਸਿੰਘ, ਸਰਪੰਚ ਕੁਲਦੀਪ ਸਿੰਘ ਢਿੱਲੋਂ, ਰਾਜਿੰਦਰ ਸਿੰਘ ਨਵਾਂਸ਼ਹਿਰ, ਕੁਲਵਿੰਦਰ ਸਿੰਘ ਪੈਰੀ ਪੈਰੀ ਰੈਸਟੋਰੈਂਟ, ਜਗਤਾਰ ਸਿੰਘ ਤਾਰੀ ਪੰਚ, ਹਰਭਜਨ ਸਿੰਘ, ਅਰਸ਼, ਪਰਮਵੀਰ, ਦੀਪੂ, ਪੁਨੀਤ, ਹੈਰੀ ਅਤੇ  ਦਸਵੰਧ ਨੌਜਵਾਨ ਸਭਾ ਪਿੰਡ ਚੱਕ ਸਿੰਘਾਂ ਦੇ ਮੈਂਬਰ ਵੀ ਕੈਂਪ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਹਾਜ਼ਰ ਸਨ । ਇਸ ਮੌਕੇ ਗੁਰੂ ਲੰਗਰ ਵੀ ਅਤੁੱਟ ਵਰਤਾਇਆ ਗਿਆ ।
ਫੋਟੋ ਕੈਪਸ਼ਨ : ਗੁਰਦੁਆਰਾ ਦਮਦਮਾ ਸਾਹਿਬ ਪਿੰਡ ਚੱਕ ਸਿੰਘਾਂ ਵਿਖੇ ਲੱਗੇ ਅੱਖਾਂ ਅਤੇ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਦਾ ਕੈਂਪ ਵਿਚ ਮਰੀਜ਼ਾਂ ਦਾ ਚੈੱਕਐਪ ਕਰਨ ਮੌਕੇ ਮਾਹਿਰ ਡਾਕਟਰ ਸਾਹਿਬਾਨ ਅਤੇ ਪਤਵੰਤੇ ਸੱਜਣ

Saturday, 14 March 2026

ਟਰੌਮਾ ਸੈਂਟਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਸੜਕ ਦੁਰਘਨਾਵਾਂ ਵਿਚ ਜ਼ਖਮੀ ਮਰੀਜ਼ਾਂ ਦਾ ਮਿਆਰੀ ਇਲਾਜ ਕਰਨ ਵਾਲਾ ਇਲਾਕੇ ਦਾ ਪ੍ਰਮੁੱਖ ਹਸਪਤਾਲ ਬਣਿਆ

ਟਰੌਮਾ ਸੈਂਟਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਸੜਕ ਦੁਰਘਨਾਵਾਂ ਵਿਚ ਜ਼ਖਮੀ ਮਰੀਜ਼ਾਂ ਦਾ ਮਿਆਰੀ ਇਲਾਜ ਕਰਨ ਵਾਲਾ ਇਲਾਕੇ ਦਾ ਪ੍ਰਮੁੱਖ ਹਸਪਤਾਲ ਬਣਿਆ
ਬੰਗਾ 14 ਮਾਰਚ () ਦੁਆਬੇ ਵਿਚ ਪਿਛਲੇ 42 ਸਾਲਾਂ ਤੋਂ ਮਿਆਰੀ ਮੈਡੀਕਲ ਸੇਵਾਵਾਂ ਪ੍ਰਦਾਨ ਕਰ ਰਿਹਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ  ਸੜਕ ਦੁਰਘਨਾਵਾਂ ਵਿਚ ਗੰਭੀਰ ਜਖਮੀ ਮਰੀਜ਼ਾਂ ਦਾ ਵਧੀਆ ਇਲਾਜ ਕਰਨ ਵਾਲਾ ਇਲਾਕੇ ਦਾ ਪ੍ਰਮੁੱਖ ਹਸਪਤਾਲ ਬਣ ਚੁੱਕਾ ਹੈ । ਜਿੱਥੇ ਇਲਾਜ ਲਈ ਪਿਛਲੇ ਦੋ ਮਹੀਨੇ ਵਿਚ 100 ਤੋਂ ਵੱਧ ਅਮਰਜੈਂਸੀ ਕੇਸ  ਆਏ । ਇਸ ਸਬੰਧੀ ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹਸਪਤਾਲ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦੱਸਿਆ ਕਿ ਜ਼ਿਲ਼੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਲੰਘਦੇ ਜਲੰਧਰ-ਚੰਡੀਗੜ੍ਹ ਵਾਇਆ ਨਵਾਂਸ਼ਹਿਰ ਮੁੱਖ ਮਾਰਗ 'ਤੇ ਸਥਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ 100 ਬੈੱਡਾਂ ਦੀ ਸਮਰੱਥਾ ਵਾਲਾ ਮਲਟੀ ਸੁਪਰ ਸ਼ਪੈਸ਼ਲਿਸਟੀ ਵਾਲਾ ਹਸਪਤਾਲ ਹੈ ਜਿੱਥੇ ਨਿਊਰੋ ਸਰਜਰੀ, ਆਰਥੋਪੈਡਿਕ ਸਰਜਰੀ, ਇਨਟਰਨਲ ਮੈਡੀਸਨ, ਜਨਰਲ ਸਰਜਰੀ, ਯੂਰੋਲੋਜੀ, ਅੱਖਾਂ ਦੇ ਮਾਹਿਰ, ਨੱਕ ਕੰਨ ਗਲੇ ਦੇ ਮਾਹਿਰ, ਦੰਦਾਂ ਦੇ ਮਾਹਿਰ, ਬੱਚਿਆਂ ਦਾ ਵਿਭਾਗ, ਔਰਤਾਂ ਰੋਗਾਂ ਦੇ ਮਾਹਿਰ ਡਾਕਟਰ ਸਾਹਿਬਾਨ ਦੁਆਰਾ ਮਰੀਜ਼ਾਂ ਨੂੰ ਮਿਆਰੀ ਇਲਾਜ ਦੀ ਸਹੂਲਤ ਮਿਲਦੀ ਹੈ। ਹਸਪਤਾਲ ਵਿਖੇ ਸਥਾਪਿਤ ਬਾਬਾ ਬੁੱਧ ਸਿੰਘ ਟਰੌਮਾ ਸੈਂਟਰ ਵਿਚ ਵੱਖ-ਵੱਖ ਦੁਰਘਟਨਾਵਾਂ ਵਿਚ ਜ਼ਖਮੀ ਮਰੀਜ਼ਾਂ ਦਾ ਜਲਦੀ ਤੇ ਮਿਆਰੀ ਇਲਾਜ ਕਰਨ ਲਈ ਡਿਜੀਟਲ ਸੀ ਟੀ ਸਕੈਨ, ਕਲੀਨਿਕਲ ਲੈਬ, ਮਾਡੂਲਰ ਅਪਰੇਸ਼ਨ ਥੀਏਟਰ, ਵੈਂਟੀਲੇਟਰ, ਕਾਰਡੀਅਕ ਮੋਨੀਟਰਾਂ ਅਤੇ ਆਧੁਨਿਕ ਟਰੌਮਾ ਕੇਅਰ ਐਂਬੂਲੈਂਸ ਅਤੇ ਮਾਹਿਰ ਡਾਕਟਰ ਅਤੇ  ਮੈਡੀਕਲ ਸਟਾਫ 24 ਘੰਟੇ ਕਾਰਜਸ਼ੀਲ ਰਹਿੰਦਾ ਹੈ । ਪਿਛਲੇ ਦੋ ਮਹੀਨਿਆਂ ਵਿਚ ਜਨਰਲ ਐਮਰਜੈਂਸੀ ਅਤੇ ਟਰੌਮਾ ਕੇਸਾਂ ਦੀ ਮਿਆਰੀ ਸਾਂਭ ਸੰਭਾਲ ਦੀ ਤਾਜ਼ਾ ਮਿਸਾਲ ਹੈ ਕਿ ਬੀਤੇ ਦਿਨੀ ਬੰਗਾ ਦੇ ਫਲਾਈਉਵਰ ਕੋਲ ਹੋਏ ਸੜਕੀ ਕਾਰ ਹਾਦਸੇ ਵਿਚ ਗੰਭੀਰ ਜ਼ਖਮੀ ਨਕੋਦਰ ਦੇ ਵਾਸੀ ਪਰਿਵਾਰ ਦੇ ਚਾਰ ਮੈਂਬਰ ਆਏ ਸਨ, ਹਸਪਤਾਲ ਵਿਚ ਇੱਕੋ ਛੱਤ ਹੇਠਾਂ ਮਾਹਿਰ ਸ਼ਪੈਲਿਸਟ ਡਾਕਟਰਾਂ ਦੀ ਟੀਮ ਹੋਣ ਕਾਰਨ ਵੇਲੇ ਸਿਰ ਸਹੀ ਦਿਸ਼ਾ ਵਿਚ ਕੀਤੇ ਇਲਾਜ ਕਰਕੇ ਉਕਤ ਮਰੀਜ਼ਾਂ ਦੀ ਜਾਨ ਬਚਾਈ ਸਕੀ । ਇਸ ਮੌਕੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਜਸਦੀਪ ਸਿੰਘ ਸੈਣੀ ਨਿਊਰੋ ਸਰਜਨ ਦੀ ਅਗਵਾਈ ਹੇਠ ਡਾ. ਮਾਨਵਦੀਪ ਸਿੰਘ ਬੈਂਸ ਜਨਰਲ ਤੇ ਲੈਪਰੋਸੋਪਿਕ ਸਰਜਨ, ਡਾ. ਪਰਮਿੰਦਰ ਵਾਰੀਆ ਗੋਡੇ, ਮੋਢੇ ਅਤੇ ਚੂਲੇ ਦੀ ਜੋੜ ਬਦਲੀ ਦੇ ਮਾਹਿਰ, ਡਾ ਬਲਵਿੰਦਰ ਸਿੰਘ ਈ ਐਨ ਟੀ ਮਾਹਿਰ,  ਮੈਡੀਕਲ ਮਾਹਿਰ ਡਾ. ਵਿਵੇਕ ਗੁੰਬਰ, ਡਾ. ਟੀ ਅਗਰਵਾਲ ਆਈ ਸਰਜਨ ਅਤੇ ਡਾ ਜਗਜੀਤ ਸਿੰਘ ਡੈਂਟਲ ਸਰਜਨ ਵੱਲੋਂ ਮਰੀਜ਼ਾਂ ਦਾ ਇਲਾਜ ਅਤੇ ਅਪਰੇਸ਼ਨ ਕੀਤੇ ਗਏ । ਡਾਕਟਰ ਸਾਹਿਬਾਨ, ਮੈਡੀਕਲ ਅਫਸਰਾਂ ਅਤੇ ਨਰਸਿੰਗ ਸਟਾਫ ਦੀ ਦਿਨ ਰਾਤ ਕੀਤੇ ਅਣਥੱਕ ਯਤਨਾਂ ਸਦਕਾ ਮਰੀਜ਼ਾਂ ਨੂੰ ਨਵਾਂ ਜੀਵਨ ਮਿਲਿਆ । ਸਾਰੇ ਮਰੀਜ਼ ਪੂਰੀ ਤਰ੍ਹਾਂ ਤੰਦਰੁਸਤ ਹੈ । ਇਸ ਮੌਕੇ ਕੁਲਵਿੰਦਰ ਸਿੰਘ ਢਾਹਾਂ, ਪ੍ਰਧਾਨ  ਨੇ ਮਰੀਜ਼ਾਂ ਦਾ ਮਿਆਰੀ ਇਲਾਜ ਕਰਨ ਲਈ ਮੈਡੀਕਲ ਸੁਪਰਡੈਂਟ ਡਾ ਜਸਦੀਪ ਸਿੰਘ ਸੈਣੀ  ਅਤੇ ਸਮੂਹ ਡਾਕਟਰ ਸਾਹਿਬਾਨ ਨੂੰ ਵਧਾਈ ਦਿੱਤੀ । ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਨੇ ਉਹਨਾਂ ਦੇ ਮਾਤਾ ਜੀ ਅਤੇ ਦੂਜੇ ਮੈਂਬਰਾਂ ਦਾ ਵਧੀਆ ਇਲਾਜ ਕਰਨ ਲਈ ਸਮੂਹ ਡਾਕਟਰ ਸਾਹਿਬਾਨ, ਸਮੂਹ ਮੈਡੀਕਲ ਅਫਸਰ ਸਾਹਿਬਾਨ, ਨਰਸਿੰਗ ਸਟਾਫ ਅਤੇ ਹਸਪਤਾਲ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ ।
ਫੋਟੋ ਕੈਪਸ਼ਨ : ਆਈ.ਸੀ.ਯੂ. ਵਿਚ ਖੁਸ਼ੀ ਭਰੇ ਮਾਹੌਲ ਵਿਚ ਤੰਦਰੁਸਤ ਮਰੀਜ਼ ਨਾਲ ਡਾਕਟਰ ਜਸਦੀਪ ਸਿੰਘ ਸੈਣੀ , ਡਾ. ਮਾਨਵਦੀਪ ਸਿੰਘ ਬੈਂਸ ਤੇ ਹਸਪਤਾਲ ਸਟਾਫ਼ ਨਾਲ 

Thursday, 12 March 2026

ਹਾਈਪੋਵੋਲੈਮਿਲਕ ਸ਼ਾਕ ਕਾਰਨ ਮੌਤ ਦੇ ਮੂੰਹ 'ਚ ਗਏ 47 ਸਾਲਾਂ ਮਰੀਜ਼ ਨੂੰ ਢਾਹਾਂ ਕਲੇਰਾਂ ਹਸਪਤਾਲ ਵਿਖੇ ਮਿਲਿਆ ਜੀਵਨ ਵਰਦਾਨ

ਹਾਈਪੋਵੋਲੈਮਿਲਕ ਸ਼ਾਕ ਕਾਰਨ ਮੌਤ ਦੇ ਮੂੰਹ 'ਚ ਗਏ 47 ਸਾਲਾਂ ਮਰੀਜ਼ ਨੂੰ ਢਾਹਾਂ ਕਲੇਰਾਂ ਹਸਪਤਾਲ ਵਿਖੇ ਮਿਲਿਆ ਜੀਵਨ ਵਰਦਾਨ
ਬੰਗਾ 13 ਮਾਰਚ () ਪਿਛਲੇ ਚਾਰ ਦਹਾਕਿਆਂ ਤੋਂ ਮਿਆਰੀ ਸਿਹਤ ਸਹੂਲਤਾਂ ਲਈ ਜਾਣੀ ਜਾਂਦੀ ਦੁਆਬਾ ਖੇਤਰ ਦੀ ਮੋਹਰੀ ਸਿਹਤ ਸੰਸਥਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਨਟਰਨਲ ਮੈਡੀਸਨ ਵਿਭਾਗ ਦੇ ਮੁਖੀ ਡਾ. ਵਿਵੇਕ ਗੁੰਬਰ ਅਤੇ ਉਨ੍ਹਾਂ ਦੀ ਸਪਰਪਿਤ ਟੀਮ ਨੇ ਪਿਛਲੇ ਦਿਨਾਂ ਦੌਰਾਨ ਹਾਈਪੋਵੋਲੈਮਿਕ ਸ਼ਾਕ (ਬਲੱਡ ਪੈ੍ਸ਼ਰ ਰਿਕਾਰਡ ਨਾ ਹੋਣਾ) ਕਾਰਨ ਮੌਤ ਦੇ ਮੂੰਹ ਵਿਚ ਗਏ 47 ਸਾਲਾਂ ਉਮਰ ਦੇ ਵਿਅਕਤੀ ਦਾ ਸਫ਼ਲ ਇਲਾਜ ਕਰਕੇ ਉਸ ਨੂੰ ਮੌਤ ਦੇ ਮੂੰਹ 'ਚੋਂ ਬਾਹਰ ਕੱਢਣ ਵਿੱਚ ਕਾਮਯਾਬ ਰਹੀ ਹੈ। ਡਾ. ਵਿਵੇਕ ਗੁੰਬਰ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਉਕਤ ਮਰੀਜ਼ ਬੇਹੱਦ ਮਾੜੀ ਸਥਿਤੀ ਵਿੱਚ ਕਈ ਹਸਪਤਾਲਾਂ ਦੇ ਚੱਕਰ ਲਗਾ ਕੇ ਢਾਹਾਂ ਕਲੇਰਾਂ ਹਸਪਤਾਲ ਵਿਖੇ ਉਸਦੇ ਪਰਿਵਾਰ ਵੱਲੋਂ ਲਿਆਂਦਾ ਗਿਆ ਸੀ। ਮੁੱਢਲੀ ਜਾਂਚ ਦੌਰਾਨ ਕਰਵਾਏ ਜ਼ਰੂਰੀ ਟੈਸਟਾਂ ਨੇ ਕਰੌਨਿਕ ਅਲਕੋਹਲਿਜ਼ਮ ਬਿਮਾਰੀ ਦੀ ਪੁਸ਼ਟੀ ਕੀਤੀ। ਇਸ ਕਰਕੇ ਮਰੀਜ਼ ਅਲਕੋਹਲ ਦੇ ਪਏ ਬੁਰੇ ਪ੍ਭਾਵਾਂ ਕਾਰਨ ਪੈਦਾ ਹੋਈਆਂ ਅਲਾਮਤਾਂ ਤੋਂ ਵੀ ਪੀੜ੍ਹਤ ਸੀ। ਮਰੀਜ਼ ਨੂੰ ਐਂਮਰਜੈਂਸੀ ਵਿਭਾਗ ਵਿੱਚ ਫ਼ਸਟ ਏਡ ਦੇਣ ਉਪਰੰਤ ਉਸ ਦੀ ਨਾਜ਼ੁਕ ਹਾਲਤ ਹੋਣ ਕਰਕੇ  ਫ਼ੌਰੀ ਤੌਰ 'ਤੇ ਆਈ.ਸੀ.ਯੂ. ਵਿਭਾਗ ਵਿੱਚ ਭਰਤੀ ਕਰਕੇ ਤੇ ਵਿਸ਼ੇਸ਼ ਦਵਾਈਆਂ ਅਤੇ ਆਧੁਨਿਕ ਲਾਈਫ ਸੇਵਿੰਗ ਯੰਤਰਾਂ ਨਾਲ ਇਲਾਜ ਸ਼ੁਰੂ ਕੀਤਾ ਗਿਆ । ਡਾ. ਵਿਵੇਕ ਗੁੰਬਰ ਦੀ ਦਿਨ-ਰਾਤ ਦੀ ਮਿਹਨਤ ਰੰਗ ਲਿਆਈ ਸੱਤ ਦਿਨ ਆਈ.ਸੀ.ਯੂ. ਅਤੇ ਤਿੰਨ ਦਿਨ ਐਚ.ਡੀ.ਯੂ. ਵਾਰਡ ਵਿੱਚ ਇਲਾਜ ਤੋਂ ਬਾਅਦ ਉਹ ਮਰੀਜ਼ ਹੁਣ ਤੰਦਰੁਸਤ ਹੈ। ਇਸ ਮੌਕੇ ਮਰੀਜ਼ ਦੇ ਪਰਿਵਾਰਜਨਾਂ ਨੇ ਮੈਡੀਕਲ ਸਪੈਸ਼ਲਿਸਟ ਡਾ. ਵਿਵੇਕ ਗੁੰਬਰ, ਮੈਡੀਕਲ ਅਫ਼ਸਰਾਂ, ਨਰਸਿੰਗ ਸਟਾਫ ਦਾ ਹਾਰਦਿਕ ਧੰਨਵਾਦ ਕੀਤਾ। ਉਨ੍ਹਾਂ
 ਨੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਦਾ ਵੀ ਮਿਆਰੀ ਇਲਾਜ ਕਰਨ ਲਈ ਡਾਕਟਰੀ ਟੀਮਾਂ ਦੀ  ਯੋਗ ਰਹਿਨੁਮਾਈ ਕਰਨ ਲਈ ਤਹਿਦਿਲੋਂ ਧੰਨਵਾਦ ਕੀਤਾ । ਕਾਬਿਲੇਗੌਰ ਹੈ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇੱਕ ਛੱਤ ਹੇਠਾਂ ਸਾਰੇ ਡਾਕਟਰੀ ਵਿਭਾਗ ਮੌਜੂਦ ਹਨ ਜਿਨ੍ਹਾਂ ਦੇ ਮਾਹਿਰ ਡਾਕਟਰ ਸਾਹਿਬਾਨਾਂ ਵੱਲੋਂ ਮਰੀਜ਼ਾਂ ਦਾ ਮਿਆਰੀ ਇਲਾਜ ਹੋ ਰਿਹਾ ਹੈ ।
ਫੋਟੋ ਕੈਪਸ਼ਨ: ਤੰਦਰੁਸਤ ਹੋਏ ਮਰੀਜ਼ ਨਾਲ ਡਾ. ਵਿਵੇਕ ਗੁੰਬਰ ਤੇ ਹਸਪਤਾਲ ਸਟਾਫ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ ਪਰਮਿੰਦਰ ਸਿੰਘ ਵਾਰੀਆ ਵੱਲੋਂ ਹਾਈ ਰਿਸਕ ਦਿਲ ਦੇ ਮਰੀਜ਼ 93 ਸਾਲ ਦੀ ਮਾਤਾ ਜੀ ਦੇ ਟੁੱਟੇ ਚੂਲੇ ਦਾ ਸਫਲ ਅਪਰੇਸ਼ਨ

*ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ ਪਰਮਿੰਦਰ ਸਿੰਘ ਵਾਰੀਆ ਵੱਲੋਂ ਹਾਈ ਰਿਸਕ ਦਿਲ ਦੇ ਮਰੀਜ਼ 93 ਸਾਲ ਦੀ ਮਾਤਾ ਜੀ ਦੇ ਟੁੱਟੇ ਚੂਲੇ ਦਾ ਸਫਲ ਅਪਰੇਸ਼ਨ*
ਬੰਗਾ 12 ਮਾਰਚ () ਖਰਾਬ ਗੋਡੇ, ਮੋਢੇ ਅਤੇ ਚੂਲੇ ਬਦਲਣ ਦੇ ਇਲਾਕੇ ਦੇ ਪ੍ਰਸਿੱਧ ਕੇਂਦਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਗੋਡੇ, ਮੋਢੇ ਅਤੇ ਚੂਲੇ ਦੀ ਜੋੜ ਬਦਲੀ ਦੇ ਮਾਹਿਰ ਡਾ. ਪਰਮਿੰਦਰ ਸਿੰਘ ਵਾਰੀਆ ਐਮ.ਐਸ. ਨੇ ਦਿਲ ਦੀ ਬਿਮਾਰੀ ਤੋਂ ਪੀੜ੍ਹਤ 93 ਸਾਲ ਦੇ ਮਾਤਾ ਜੀ ਦੇ ਟੁੱਟੇ ਚੂਲੇ ਦਾ ਸਫਲ ਅਪਰੇਸ਼ਨ ਕਰਕੇ ਉਹਨਾਂ ਨੂੰ ਚੱਲਣ ਫਿਰਨ ਦੇ ਕਾਬਿਲ ਕੀਤਾ ਹੈ। ਇਸ ਸਬੰਧੀ ਡਾ. ਪਰਮਿੰਦਰ ਸਿੰਘ ਵਾਰੀਆ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੀਤੇ ਦਿਨੀ ਹਸਪਤਾਲ ਵਿਖੇ ਹੱਡੀਆਂ ਦੇ ਵਿਭਾਗ ਵਿਚ ਦਿਲ ਦੀ ਬਿਮਾਰੀ ਦੇ ਮਰੀਜ਼ ਮਾਤਾ ਜੀ ਨੂੰ ਉਹਨਾਂ ਦੇ ਪਰਿਵਾਰ ਵੱਲੋਂ ਇਲਾਜ ਲਈ ਲਿਆਂਦਾ ਗਿਆ । ਇਸ ਮੌਕੇ ਰੇਡੀਉਲੋਜੀ ਵਿਭਾਗ ਤੋਂ ਡਿਜੀਟਲ ਐਕਸਰੇ ਅਤੇ ਥਰੀ ਡੀ ਸੀ.ਟੀ. ਸਕੈਨ ਕਰਵਾਏ ਗਏ । ਇਹਨਾਂ ਟੈਸਟਾਂ ਅਤੇ ਕੀਤੀ ਜਾਂਚ ਵਿਚ ਪਤਾ ਲੱਗਾ ਕਿ ਮਾਤਾ ਜੀ ਦੇ ਸੱਜੇ ਚੂਲੇ ਦੇ ਜੋੜ ਦੀ ਹੱਡੀ ਘਰੇਲੂ ਦੁਰਘਟਨਾ ਵਿਚ ਟੁੱਟ ਗਈ ਸੀ, ਜਿਸ ਕਰਕੇ ਚੱਲਣ-ਫਿਰਨ ਵਿਚ ਗੰਭੀਰ ਮੁਸ਼ਕਿਲ ਪੇਸ਼ ਆ ਰਹੀ ਸੀ। ਪਰਿਵਾਰਿਕ ਮੈਂਬਰਾਂ ਨੂੰ ਮਾਤਾ ਜੀ ਦੀ ਬਿਮਾਰੀ ਬਾਰੇ ਜਾਣਕਾਰੀ ਦੇ ਕੇ ਅਤੇ ਉਹਨਾਂ ਦੀ ਸਹਿਮਤੀ ਨਾਲ ਚੂਲੇ ਦਾ ਸਫਲ ਅਪਰੇਸ਼ਨ ਕੀਤਾ ਗਿਆ । ਦਿਲ ਦੀ ਬਿਮਾਰੀ ਤੇ ਹੋਰ ਰੋਗਾਂ ਕਰਕੇ ਇਹ ਹਾਈ ਰਿਸਕ ਅਪਰੇਸ਼ਨ ਸੀ। ਜਿਸ ਵਿਚ ਐਨੇਸਥੀਸੀਆ ਦੇ ਮਾਹਿਰ ਡਾ. ਦੀਪਕ ਦੁੱਗਲ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਚੂਲੇ ਦੇ ਅਪਰੇਸ਼ਨ ਬਾਅਦ ਹੁਣ ਮਾਤਾ ਜੀ ਪੂਰੀ ਤਰ੍ਹਾਂ ਤੰਦਰੁਸਤ ਹਨ। ਇਸ ਮੌਕੇ ਡਾ. ਪਰਮਿੰਦਰ ਸਿੰਘ ਵਾਰੀਆ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਘਰੇਲੂ ਅਤੇ ਹੋਰ ਦੁਰਘਨਾਵਾਂ ਵਿਚ ਟੁੱਟੇ ਜੋੜਾਂ ਦਾ ਨਵੀਂ ਤਕਨੀਕ ਨਾਲ ਮਿਆਰੀ ਇਲਾਜ ਅਤੇ ਅਪਰੇਸ਼ਨ ਹੋਣ ਕਰਕੇ ਮਰੀਜ਼ ਜਲਦੀ ਤੰਦਰੁਸਤ ਹੁੰਦੇ ਹਨ । ਹਸਪਤਾਲ ਵਿਖੇ ਫਿਜ਼ੀਓਥੈਰਾਪੀ ਵਿਭਾਗ ਵੱਲੋਂ ਵਿਸ਼ੇਸ਼ ਐਕਸਰਾਈਜ਼ਾਂ ਕਰਵਾਉਣ ਨਾਲ ਮਰੀਜ਼ ਛੇਤੀ ਤੁਰਨ-ਫਿਰਨ ਲੱਗ ਜਾਂਦਾ ਹੈ । ਹਸਪਤਾਲ ਦੇ ਮੁੱਖ ਪਬੰਧਕ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ 93 ਸਾਲ ਦੀ ਮਾਤਾ ਜੀ ਦਾ ਸ਼ਾਨਦਾਰ ਅਪਰੇਸ਼ਨ ਕਰਨ ਕਰਕੇ ਤੰਦਰੁਸਤ ਕਰਨ ਲਈ ਡਾ. ਪਰਮਿੰਦਰ ਸਿੰਘ ਵਾਰੀਆ ਅਤੇ ਡਾ. ਦੀਪਕ ਦੁੱਗਲ ਨੂੰ ਵਧਾਈਆਂ ਦਿੱਤੀਆਂ । ਇਸ ਮੌਕੇ ਸ. ਢਾਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਘਰਾਂ ਵਿਚ ਕਿਸੇ ਬਜ਼ੁਰਗ ਦੇ ਡਿੱਗਣ ਕਾਰਣ ਸੱਟ ਲੱਗ ਜਾਵੇ ਹੈ ਤਾਂ ਉਸ ਦਾ ਇਲਾਜ ਕਰਵਾਉਣ ਲਈ ਹੱਡੀਆ ਅਤੇ ਜੋੜਾਂ ਦੇ ਮਾਹਿਰ ਡਾਕਟਰ ਸਾਹਿਬਾਨ ਨੂੰ ਜ਼ਰੂਰ ਮਿਲੋ, ਜੇ ਪਰਿਵਾਰ ਨੇ ਇਲਾਜ ਵਿਚ ਦੇਰੀ ਕੀਤੀ ਤਾਂ ਉਹ ਮਰੀਜ਼ ਲਈ ਜਾਨ ਲੇਵਾ ਸਾਬਤ ਹੋ ਸਕਦੀ ਹੈ। ਇਸ ਮੌਕੇ ਮਾਤਾ ਜੀ ਅਤੇ ਉਹਨਾਂ ਦੇ ਪਰਿਵਾਰ ਨੇ ਚੂਲੇ ਦੇ ਜੋੜ ਦਾ ਵਧੀਆ ਅਪਰੇਸ਼ਨ ਕਰਨ ਅਤੇ ਇਲਾਜ ਕਰਨ ਡਾ. ਪਰਮਿੰਦਰ ਸਿੰਘ ਵਾਰੀਆ, ਡਾ ਦੀਪਕ ਦੁੱਗਲ, ਸਮੂਹ ਨਰਸਿੰਗ ਸਟਾਫ ਅਤੇ ਹਸਪਤਾਲ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ । ਵਰਣਨਯੋਗ ਮਾਤਾ ਜੀ ਨੂੰ ਦਿਲ ਦੀ ਬਿਮਾਰੀ ਅਤੇ ਹੋਰ ਰੋਗਾਂ ਦੀਆਂ ਸਮੱਸਿਆਵਾਂ ਹੋਣ ਕਰਕੇ ਕਾਫੀ ਹਸਪਤਾਲਾਂ ਵੱਲੋਂ ਰੈਫਰ ਕਰ ਦਿੱਤਾ ਸੀ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ  93 ਸਾਲ ਦੇ ਮਾਤਾ ਜੀ ਨਾਲ  ਡਾ. ਪਰਮਿੰਦਰ ਸਿੰਘ ਵਾਰੀਆ, ਡਾ. ਦੀਪਕ ਦੁੱਗਲ ਤੇ ਸਟਾਫ 

Wednesday, 11 March 2026

ਵਿਜੀਲੈਂਸ ਬਿਊਰੋ ਨੇ ਏਐਸਆਈ ਨੂੰ 8,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ 9 ਮਾਰਚ, ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ, ਪੁਲਿਸ ਡਿਵੀਜ਼ਨ ਨੰਬਰ 2 ਕਮਿਸ਼ਨਰੇਟ ਜਲੰਧਰ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ ਗੋਪਾਲ ਸਿੰਘ ਨੂੰ 8,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਅੱਜ ਇੱਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ, ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਗਾਂਧੀ ਕੈਂਪ, ਜਲੰਧਰ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਜੋਤਸ਼ ਦਾ ਕੰਮ ਕਰਦਾ ਹੈ ਅਤੇ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਉਸ ਦੀ ਸ਼ਿਕਾਇਤ 'ਤੇ ਉਸ ਦੇ ਗੁਆਂਢੀ ਵਿਜੈ ਰਾਜ ਉਰਫ਼ ਪਾਲੀ ਨੂੰ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ, ਸ਼ਿਕਾਇਤਕਰਤਾ ਵਿਜੈ ਰਾਜ ਉਰਫ਼ ਪਾਲੀ ਦੀ ਭੈਣ ਅਤੇ ਇਲਾਕਾ ਪ੍ਰਧਾਨ ਨਾਲ ਥਾਣਾ ਡਿਵੀਜ਼ਨ ਨੰਬਰ 2 ਗਿਆ, ਜਿੱਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਵਿਜੈ ਰਾਜ ਉਰਫ਼ ਪਾਲੀ ਵਿਰੁੱਧ ਨਸ਼ੀਲੇ ਪਦਾਰਥਾਂ ਦਾ ਕੇਸ ਦਰਜ ਕੀਤਾ ਗਿਆ ਹੈ।

 ਉਨ੍ਹਾਂ ਅੱਗੇ ਦੱਸਿਆ ਕਿ ਦੋ ਦਿਨ ਬਾਅਦ, ਦੋਸ਼ੀ ਏਐਸਆਈ ਨੇ ਸ਼ਿਕਾਇਤਕਰਤਾ ਨੂੰ ਫ਼ੋਨ ਕੀਤਾ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਉਹ ਪੁਲਿਸ ਸਟੇਸ਼ਨ ਆ ਕੇ ਉਸਨੂੰ ਨਹੀਂ ਮਿਲਿਆ ਤਾਂ ਉਸਦਾ ਨਾਮ ਵੀ ਉਕਤ ਮਾਮਲੇ ਵਿੱਚ ਸ਼ਾਮਲ ਕਰ ਲਿਆ ਜਾਵੇਗਾ। ਇਸ ਤੋਂ ਬਾਅਦ, ਜਦੋਂ ਸ਼ਿਕਾਇਤਕਰਤਾ ਦਾ ਛੋਟਾ ਭਰਾ ਬਲਵੰਤ ਅਤੇ ਇਲਾਕਾ ਪ੍ਰਧਾਨ ਅਮਿਤ ਕੁਮਾਰ ਉਰਫ਼ ਲਵਲੀ ਭਗਤ ਥਾਣਾ ਡਿਵੀਜ਼ਨ ਨੰਬਰ 2 ਵਿਖੇ ਦੋਸ਼ੀ ਏਐਸਆਈ ਨੂੰ ਮਿਲੇ ਤਾਂ ਦੋਸ਼ੀ ਨੇ ਸ਼ਿਕਾਇਤਕਰਤਾ ਨੂੰ ਮਾਮਲੇ ਵਿੱਚ ਨਾ ਫਸਾਉਣ ਬਦਲੇ 50,000 ਰੁਪਏ ਰਿਸ਼ਵਤ ਦੀ ਮੰਗ ਕੀਤੀ।

ਸ਼ਿਕਾਇਤਕਰਤਾ ਦੇ ਛੋਟੇ ਭਰਾ ਬਲਵੰਤ ਅਤੇ ਅਮਿਤ ਕੁਮਾਰ ਉਰਫ਼ ਲਵਲੀ ਭਗਤ ਦੀ ਬੇਨਤੀ 'ਤੇ, ਮੁਲਜ਼ਮ ਨੇ ਰਿਸ਼ਵਤ ਦੀ ਰਕਮ ਘਟਾ ਕੇ 20,000 ਰੁਪਏ ਕਰ ਦਿੱਤੀ। ਮਜਬੂਰੀ ਕਾਰਨ ਉਨ੍ਹਾਂ ਨੇ ਮੌਕੇ 'ਤੇ ਹੀ ਮੁਲਜ਼ਮ ਨੂੰ 10,000 ਰੁਪਏ ਦੇ ਦਿੱਤੇ। ਹਾਲਾਂਕਿ, ਮੁਲਜ਼ਮ ਬਾਕੀ 10,000 ਰੁਪਏ ਰਿਸ਼ਵਤ ਦੀ ਮੰਗ 'ਤੇ ਅੜਿਆ ਰਿਹਾ। ਜਦੋਂ ਉਨ੍ਹਾਂ ਨੇ ਬਾਕੀ ਰਕਮ ਦੇਣ ਵਿੱਚ ਅਸਮਰੱਥਾ ਪ੍ਰਗਟਾਈ, ਤਾਂ ਮੁਲਜ਼ਮ ਬਾਅਦ ਵਿੱਚ 8,000 ਰੁਪਏ ਲੈਣ ਲਈ ਸਹਿਮਤ ਹੋ ਗਿਆ। ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਮੰਗ ਸਬੰਧੀ ਗੱਲਬਾਤ ਰਿਕਾਰਡ ਕਰ ਲਈ।

ਸ਼ਿਕਾਇਤਕਰਤਾ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ ਇਸ ਲਈ ਉਸ ਨੇ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਨਾਲ ਸੰਪਰਕ ਕੀਤਾ। ਉਸਦੀ ਸ਼ਿਕਾਇਤ 'ਤੇ ਮੁੱਢਲੀ ਜਾਂਚ ਤੋਂ ਬਾਅਦ, ਵਿਜੀਲੈਂਸ ਬਿਊਰੋ ਟੀਮ ਨੇ ਇੱਕ ਜਾਲ ਵਿਛਾਇਆ ਜਿਸ ਦੌਰਾਨ ਦੋਸ਼ੀ ਏਐਸਆਈ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 8,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।

 ਇਸ ਸਬੰਧੀ, ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

.......


‘ਸਾਡੇ ਬਜ਼ੁਰਗ-ਸਾਡਾ ਮਾਣ’ ਮੁਹਿੰਮ ਤਹਿਤ ਗੜ੍ਹਸ਼ੰਕਰ ‘ਚ ਕੈਂਪ 13 ਨੂੰ

'ਸਾਡੇ ਬਜ਼ੁਰਗ-ਸਾਡਾ ਮਾਣ' ਮੁਹਿੰਮ ਤਹਿਤ ਗੜ੍ਹਸ਼ੰਕਰ 'ਚ ਕੈਂਪ 13 ਨੂੰ
ਹੁਸ਼ਿਆਰਪੁਰ, 11 ਮਾਰਚ (ਪ੍ਰਸ਼ੋਤਮ ਲਾਲ ਦੜੌਚ)     ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਰੇਸ਼ ਕੁਮਾਰ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗਾਂ ਵੱਲੋਂ ਚਲਾਈ ਜਾ ਰਹੀ ਮੁਹਿੰਮ 'ਸਾਡੇ ਬੁਜ਼ੁਰਗ-ਸਾਡਾ ਮਾਣ' ਤਹਿਤ ਸਬ-ਡਵੀਜ਼ਨ ਗੜ੍ਹਸ਼ੰਕਰ ਵਿਖੇ 13 ਮਾਰਚ ਨੂੰ ਬਜ਼ੁਰਗਾਂ ਲਈ ਹੈਲਥ ਫ੍ਰੀ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਿਹਤ ਕੈਂਪ ਵਿੱਚ ਕੈਟਰਿਕ ਸਰਜਰੀ ਅਸੈਸਮੈਂਟ, ਡਮੀਸ਼ੀਆ ਸਕਰੀਨਿੰਗ ਐਨ.ਸੀ.ਡੀ ਸਕਰੀਨਿੰਗ,ਕੈਂਸਰ ਸਕਰੀਨਿੰਗ,ਹੱਡੀਆ ਦਾ ਚੈੱਕ ਅੱਪ,ਅੱਖਾਂ ਦਾ ਚੈਕਅੱਪ ਆਦਿ ਦਾ ਫ੍ਰੀ ਚੈਕ-ਅੱਪ ਕੀਤਾ ਜਾਵੇਗਾ

ਜ਼ਿਲ੍ਹੇ ‘ਚ ਪੈਟਰੋਲ, ਡੀਜ਼ਲ ਤੇ ਘਰੇਲੂ ਗੈਸ ਦੀ ਢੁਕਵੀਂ ਸਪਲਾਈ, ਘਬਰਾਹਟ ‘ਚ ਖਰੀਦਦਾਰੀ ਤੋਂ ਬਚੋ : ਡਿਪਟੀ ਕਮਿਸ਼ਨਰ

ਜ਼ਿਲ੍ਹੇ 'ਚ ਪੈਟਰੋਲ, ਡੀਜ਼ਲ ਤੇ ਘਰੇਲੂ ਗੈਸ ਦੀ ਢੁਕਵੀਂ ਸਪਲਾਈ, ਘਬਰਾਹਟ 'ਚ ਖਰੀਦਦਾਰੀ ਤੋਂ ਬਚੋ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 11 ਮਾਰਚ (ਪ੍ਰਸ਼ੋਤਮ ਲਾਲ ਦੜੌਚ) ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਬੁੱਧਵਾਰ ਨੂੰ ਕਿਹਾ ਕਿ ਜ਼ਿਲ੍ਹੇ ਵਿੱਚ ਪੈਟਰੋਲ, ਡੀਜ਼ਲ ਅਤੇ ਘਰੇਲੂ ਐਲਪੀਜੀ ਗੈਸ ਦੀ ਲੋੜੀਂਦੀ ਉਪਲਬਧਤਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ। ਖੁਰਾਕ ਅਤੇ ਸਪਲਾਈ ਕੰਟਰੋਲਰ, ਪੈਟਰੋਲ ਪੰਪ ਐਸੋਸੀਏਸ਼ਨ, ਗੈਸ ਏਜੰਸੀਆਂ ਦੇ ਨੁਮਾਇੰਦੇ, ਤੇਲ ਮਾਰਕੀਟਿੰਗ ਕੰਪਨੀਆਂ ਦੇ ਸਬੰਧਤ ਵਿਕਰੀ ਅਧਿਕਾਰੀ ਅਤੇ ਆਈਓਸੀਐਲ ਦੇ ਜ਼ਿਲ੍ਹਾ ਪੱਧਰੀ ਕੋਆਰਡੀਨੇਟਰ ਨਾਲ ਜ਼ਿਲਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੌਜੂਦਾ ਬਣੀ ਸਥਿਤੀ ਦੇ ਮੱਦੇਨਜ਼ਰ ਜਿਲੇ ਵਿੱਚ ਤੇਲ ਜਾਂ ਗੈਸ ਸਪਲਾਈ ਦੀ ਕੋਈ ਕਿੱਲਤ ਨਹੀਂ ਹੈ ਅਤੇ ਲੋਕਾਂ ਨੂੰ ਕਿਸੇ ਵੀ ਪੱਖੋਂ ਘਬਰਾਉਣ ਦੀ ਲੋੜ ਨਹੀਂ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪੈਟਰੋਲ, ਡੀਜ਼ਲ ਅਤੇ ਘਰੇਲੂ ਐਲਪੀਜੀ ਗੈਸ ਦੀ ਢੁੱਕਵੀਂ ਉਪਲਬਧਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਤੇਲ ਕੰਪਨੀਆਂ ਵੱਲੋਂ ਲਗਾਤਾਰ ਸਪਲਾਈ ਜਾਰੀ ਹੈ ਜਿਸ ਨਾਲ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਹਨ । ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਵੱਲ ਧਿਆਨ ਨਾ ਦਿੱਤਾ ਜਾਵੇ ਅਤੇ ਘਬਰਾਹਟ ਵਿੱਚ ਪੈਟਰੋਲ, ਡੀਜ਼ਲ ਜਾਂ ਗੈਸ ਦੀ ਬੇਲੋੜੀ ਖਰੀਦਦਾਰੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਸਥਿਤੀ 'ਤੇ ਨਿਰੰਤਰ ਨਜ਼ਰ ਰੱਖ ਰਿਹਾ ਹੈ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਸੁਚਾਰੂ ਢੰਗ ਨਾਲ ਜਾਰੀ ਹੈ। ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਵਿਅਕਤੀ ਪੈਟਰੋਲ, ਡੀਜ਼ਲ ਜਾਂ ਘਰੇਲੂ ਗੈਸ ਦੀ ਜਮ੍ਹਾਖੋਰੀ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮੀਟਿੰਗ ਦੌਰਾਨ ਪੈਟਰੋਲ ਪੰਪ ਆਪਰੇਟਰਾਂ ਅਤੇ ਗੈਸ ਏਜੰਸੀ ਦੇ ਨੁਮਾਇੰਦਿਆਂ ਨੇ ਵੀ ਪ੍ਰਸ਼ਾਸਨ ਨੂੰ ਭਰੋਸਾ ਦਿੱਤਾ ਕਿ ਉਹ ਖਪਤਕਾਰਾਂ ਨੂੰ ਜ਼ਰੂਰੀ ਸਪਲਾਈ ਨਿਯਮਿਤ ਤੌਰ 'ਤੇ ਪ੍ਰਦਾਨ ਕਰਦੇ ਰਹਿਣਗੇ ਅਤੇ ਕਿਸੇ ਵੀ ਤਰ੍ਹਾਂ ਦੀ ਨਕਲੀ ਘਾਟ ਪੈਦਾ ਨਹੀਂ ਹੋਣ ਦੇਣਗੇ।
ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਾਰਕਿਟ ਵਿੱਚ ਲਗਾਤਾਰ ਨਜ਼ਰ ਰੱਖਣ ਅਤੇ ਕਿਸੇ ਵੀ ਅਫਵਾਹ ਜਾਂ ਬੇਨਿਯਮੀ ਦੀ ਸੂਰਤ ਵਿੱਚ ਪ੍ਰਸ਼ਾਸਨ ਨੂੰ ਤੁਰੰਤ ਸੂਚਿਤ ਕੀਤਾ ਜਾਵੇ ਤਾਂ ਜੋ ਸਮੇਂ ਸਿਰ ਢੁਕਵੀਂ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਬ-ਡਿਵੀਜ਼ਨ ਪੱਧਰ 'ਤੇ ਐਸਡੀਐਮਜ਼ ਨੂੰ ਸਥਿਤੀ 'ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ।

ਯੂਥ ਸਰਵਿਸ ਵਿਭਾਗ ਪਟਿਆਲਾ ਵੱਲੋਂ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਜ਼ਿਲ੍ਹਾ ਪੱਧਰੀ ਯੂਥ ਕਨਵੈਨਸ਼ਨ ਕਰਵਾਉਣੀ ਸ਼ਲਾਘਾਯੋਗ : ਡਾ ਅਨਹਦ ਗਿੱਲ, ਡਾ ਰੋਹਿਤ ਗਰਗ



ਯੂਥ ਸਰਵਿਸ ਵਿਭਾਗ ਪਟਿਆਲਾ ਵੱਲੋਂ  ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਜ਼ਿਲ੍ਹਾ ਪੱਧਰੀ ਯੂਥ ਕਨਵੈਨਸ਼ਨ ਕਰਵਾਉਣੀ ਸ਼ਲਾਘਾਯੋਗ : ਡਾ ਅਨਹਦ ਗਿੱਲ, ਡਾ ਰੋਹਿਤ ਗਰਗ

 ਪਟਿਆਲਾ 11 ਮਾਰਚ (ਪ੍ਰਸ਼ੋਤਮ ਲਾਲ ਦੜੌਚ) ਯੂਥ ਸਰਵਿਸ ਵਿਭਾਗ ਪਟਿਆਲਾ ਵੱਲੋਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫਤਰ ਪਟਿਆਲਾ ਦੇ ਸਹਿਯੋਗ ਨਾਲ ਸਟੇਟ ਕਾਲਜ ਆਫ ਐਜੂਕੇਸ਼ਨ  ਵਿਖੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਜ਼ਿਲ੍ਹਾ ਪੱਧਰੀ ਯੂਥ ਕਨਵੈਨਸ਼ਨ ਕਰਵਾਈ ਗਈ ਜਿਸ ਵਿੱਚ ਵੱਖ ਵੱਖ ਕਾਲਜਾਂ ਦੇ ਐਨ ਐਸ ਐਸ ਅਤੇ ਰੈਡ ਰਿਬਨ ਕਲੱਬਾਂ ਦੇ ਵਲੰਟੀਅਰਜ਼ ਨੇ ਸ਼ਿਰਕਤ ਕੀਤੀ।ਜਿਸ ਵਿਚ ਮੁੱਖ ਮਹਿਮਾਨ ਡਾ ਅਨਹਦ ਗਿੱਲ ਕੋਆਰਡੀਨੇਟਰ ਐਨ ਐਸ ਐਸ ਵਿਭਾਗ ਪੰਜਾਬੀ ਯੂਨੀਵਰਸਿਟੀ ਅਤੇ ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਨੇ ਸ਼ਿਰਕਤ ਕੀਤੀ।ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰੋਫੈਸਰ ਡਾ ਵਨੀਤਾ ਰਾਣੀ ਪ੍ਰਿੰਸੀਪਲ ਸਟੇਟ ਕਾਲਜ ਆਫ ਐਜੂਕੇਸ਼ਨ ਨੇ ਕੀਤੀ। ਇਸ ਮੌਕੇ ਡਾ ਮਲਕੀਤ ਸਿੰਘ ਮਾਨ ਸਹਾਇਕ ਡਾਇਰੈਕਟਰ ਯੂਥ ਸਰਵਿਸ ਵਿਭਾਗ ਪਟਿਆਲਾ ਨੇ ਸਾਰੇ ਆਏਂ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ।ਵਿਸ਼ੇਸ਼ ਤੌਰ ਪ੍ਰੋਗਰਾਮ ਦੇ ਮੁੱਖ ਬੁਲਾਰੇ ਡਾ ਰੋਹਿਤ ਗਰਗ ਪ੍ਰੋਫੈਸਰ ਅਤੇ ਮੁੱਖੀ ਨਸ਼ਾ ਛੁਡਾਊ ਕੇਂਦਰ ਰਾਜਿੰਦਰਾ ਹਸਪਤਾਲ, ਯਾਦਵਿੰਦਰ ਸਿੰਘ ਵਿਰਕ ਕੋਆਰਡੀਨੇਟਰ ਪ੍ਰੋਜੈਕਟ ਦਿਸ਼ਾ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਤੋਂ ਇਲਾਵਾ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ, ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ, ਐਸ ਆਈ ਪ੍ਰਦੀਪ ਕੁਮਾਰ ਇੰਚਾਰਜ ਸਾਂਝ ਕੇਂਦਰ ਸਿਟੀ 1, ਡਾ ਚਾਰੂ ਗੋਤਮ ਫਿਓਜੋਥੈਰਪਰ,ਕੋਸਲਰ ਅਮਰਜੀਤ ਕੌਰ,ਕੋਸਲਰ ਜਸਪ੍ਰੀਤ ਸਿੰਘ ਪੰਜਾਬ ਰੈਡ ਕਰਾਸ ਨਸ਼ਾ ਛੁਡਾਊ ਕੇਂਦਰ, ਪੋਸਟਰ ਮੇਕਿੰਗ ,ਚਾਰਟ ਮੁਕਾਬਲੇ ਦੇ ਜੱਜ ਪ੍ਰੋਫੈਸਰ ਨਵਨੀਤ ਕੌਰ ਜੇਜੀ, ਲੈਕਚਰਾਰ ਗੁਰਸ਼ਰਨਦੀਪ ਸਿੰਘ ਬਰਾੜ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਡਾ ਰੋਹਿਤ ਗਰਗ, ਯਾਦਵਿੰਦਰ ਵਿਰਕ, ਡਾ ਅਨਹਦ ਗਿੱਲ, ਨਵਜੋਤ ਧਾਲੀਵਾਲ, ਡਾਕਟਰ ਮਲਕੀਤ ਮਾਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੰਬਾਕੂ ਦੇ ਸੇਵਨ ਕਰਨ ਨਾਲ ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿਚ ਹਰ ਰੋਜ਼ 14000 ਹਜ਼ਾਰਾਂ ਮੌਤਾ  ਹੁੰਦੀਆਂ ਹਨ , ਅਤੇ ਤੰਬਾਕੂ ਦੇ ਸੇਵਨ ਕਰਨ ਨਾਲ ਫੇਫੜਿਆਂ ਦਾ ਕੈਂਸਰ,ਮੂੰਹ ਦੇ ਕੈਂਸਰ ਵਿਚ ਬਹੁਤ ਭਾਰੀ ਵਾਧਾ ਹੋ ਰਿਹਾ ਹੈ ,ਜਿਸ ਕਾਰਨ ਤਾਬਕੂ ਦਾ ਸੇਵਨ ਕਰਨ ਵਾਲਾ ਵਿਅਕਤੀ ਕੈਂਸਰ ਕਾਰਨ ਮੌਤ ਦੇ ਮੂੰਹ ਵਿਚ ਚੱਲਾ ਜਾਂਦਾ ਹੈ।ਉਹਨਾਂ ਇਸ ਮੌਕੇ ਨੋਜਵਾਨ ਲੜਕੀਆਂ ਅਤੇ ਨੋਜਵਾਨਾ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਦਿਆ ਕਿਹਾ ਕਿ ਉਹੋ ਨਸ਼ਿਆਂ ਵਿਰੁੱਧ ਲਾਮਬੰਦ ਹੋ ਕੇ ਪਬਲਿਕ ਨੂੰ ਜਾਗਰੂਕ ਕਰਨ।ਉਹਨਾਂ ਨੇ ਕਿਹਾ ਐਨ ਐਸ ਐਸ ਦੇ ਵਲੰਟੀਅਰਜ਼ ਵੱਲੋਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆ ਅਤੇ ਪਿੰਡਾਂ , ਸ਼ਹਿਰਾਂ ਵਿੱਚ ਜਾਂ ਕੇ ਪਬਲਿਕ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨਾ  ਸ਼ਲਾਘਾਯੋਗ ਉਪਰਾਲਾ ਹੈ। ਉਹਨਾਂ ਕਿਹਾ ਕਿ ਇਹ ਸਮੇਂ ਦੀ ਮੁੱਖ ਲੋੜ ਹੈ। ਉਹਨਾਂ ਕਿਹਾ ਕਿ ਸਾਰੇ ਵਰਗਾਂ ਦੇ ਲੋਕਾਂ ਨੂੰ ਵੀ ਨਸ਼ਿਆਂ ਵਿਰੁੱਧ ਇੱਕ ਪਲੇਟਫਾਰਮ ਤੇ ਇਕਠੇ ਹੋ ਕੇ ਨਸ਼ਿਆਂ ਵਿਰੁੱਧ ਲੜਾਈ ਲੜਨ ਲਈ ਅੱਗੇ ਆਉਣ ਚਾਹੀਦਾ ਹੈ ਤਾਂ ਹੀ ਅਸੀਂ ਨਸ਼ਿਆਂ ਨੂੰ ਪੰਜਾਬ ਵਿਚੋਂ ਜੜੋਂ ਖਤਮ ਕਰ ਸਕਾਂਗੇ। ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹੋ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਅੱਗੇ ਆ ਕੇ ਲੜਾਈ ਲੜਨ ਅਤੇ ਨਸਾ ਤਸਕਰਾਂ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਅੱਗੇ ਆਉਣ।  ਇਸ ਮੌਕੇ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ ਸਾਰਿਆਂ ਨੂੰ  ਨਸ਼ਿਆਂ ਵਿਰੁੱਧ ਸੌਂਹ ਵੀ ਚੁਕਾਈ ਗਈ ।  ਇਸ ਮੌਕੇ ਵੱਖ ਵੱਖ ਕਾਲਜਾਂ ਦੇ ਐਨ ਐਸ ਐਸ ਵਲੰਟੀਅਰਜ਼ ਦਾ ਪੇਂਟਿੰਗ , ਪੋਸਟਰ ਮੇਕਿੰਗ ਦੇ ਮੁਕਾਬਲੇ ਕਰਵਾਏ ਗਏ ਅਤੇ ਜੇਤੂਆਂ ਨੂੰ ਸਰਟੀਫਿਕੇਟ ,ਮੈਡਲ ਅਤੇ ਸਾਰੇ ਵਲੰਟੀਅਰਜ਼ ਨੂੰ ਰਿਫਰੈਸ਼ਮੈਂਟ ਦਿੱਤੀ ਗਈ।                          ਫੋਟੋ ਕੈਪਸਨ:- ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਕਰਵਾਏ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਡਾਕਟਰ ਅਨਹਦ ਗਿੱਲ, ਡਾਕਟਰ ਮਲਕੀਤ ਮਾਨ, ਨਵਜੋਤ ਧਾਲੀਵਾਲ, ਪ੍ਰੋਫੈਸਰ ਡਾਕਟਰ ਵਨੀਤਾ ਰਾਣੀ,ਪਰਮਿੰਦਰ ਭਲਵਾਨ ਅਤੇ ਹੋਰ।

ਕੇਜਰੀਵਾਲ ਦੀ ਗਰੰਟੀ ਸਿਰਫ਼ ਇੱਕ ਨਾਅਰਾ ਨਹੀਂ, ਸਗੋਂ ਵਾਅਦੇ ਪੂਰੇ ਕਰਨ ਦੀ ਵਚਨਬੱਧਤਾ : ਗੁਰਵਿੰਦਰ ਸਿੰਘ ਪਾਬਲਾ


ਕੇਜਰੀਵਾਲ ਦੀ ਗਰੰਟੀ ਸਿਰਫ਼ ਇੱਕ ਨਾਅਰਾ ਨਹੀਂ, ਸਗੋਂ ਵਾਅਦੇ ਪੂਰੇ ਕਰਨ ਦੀ ਵਚਨਬੱਧਤਾ : ਗੁਰਵਿੰਦਰ ਸਿੰਘ ਪਾਬਲਾ

ਆਮ ਆਦਮੀ ਪਾਰਟੀ ਦੀ ਸਰਕਾਰ ਨੇ ਔਰਤਾਂ ਨਾਲ ਕੀਤਾ ਵਾਅਦਾ ਪੂਰਾ ਕਰਨ ਲਈ ਚੁੱਕਿਆ ਇਤਿਹਾਸਕ ਕਦਮ

13 ਅਪ੍ਰੈਲ ਨੂੰ ਸ਼ੁਰੂ ਹੋਵੇਗੀ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ


- 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ ਮਿਲਣਗੇ 1000 ਰੁਪਏ ਤੇ ਅਨੁਸੂਚਿਤ ਜਾਤੀ ਸ਼੍ਰੇਣੀ ਦੀਆਂ ਔਰਤਾਂ ਨੂੰ 1500 ਰੁਪਏ

- ⁠
ਹੁਸ਼ਿਆਰਪੁਰ, 11 ਮਾਰਚ (ਪ੍ਰਸ਼ੋਤਮ ਲਾਲ ਦੜੌਚ) ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਗੁਰਵਿੰਦਰ ਸਿੰਘ ਪਾਬਲਾ ਨੇ ਅੱਜ ਇੱਥੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਰਾਜਨੀਤੀ ਇਮਾਨਦਾਰੀ, ਮਜ਼ਬੂਤ ਇਰਾਦਿਆਂ ਅਤੇ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਵਚਨਬੱਧਤਾ 'ਤੇ ਅਧਾਰਤ ਹੈ ਅਤੇ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਲੋਕਾਂ ਨਾਲ ਕੀਤਾ ਹਰੇਕ ਵਾਅਦਾ ਪੂਰਾ ਕੀਤਾ ਹੈ ।
 

ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ  ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ ਨੇ ਕਿਹਾ ਕਿ "ਕੇਜਰੀਵਾਲ ਦੀ ਗਰੰਟੀ" ਸਿਰਫ਼ ਇੱਕ ਨਾਅਰਾ ਨਹੀਂ ਹੈ, ਸਗੋਂ ਜਨਤਾ ਨਾਲ ਕੀਤਾ ਗਿਆ ਵਿਸ਼ਵਾਸ ਦਾ ਵਾਅਦਾ ਹੈ, ਜੋ ਹਰ ਹਾਲਾਤ ਵਿੱਚ ਪੂਰਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਵਿੱਚ ਵੀ ਇਹੀ ਮਾਡਲ ਸਫਲਤਾਪੂਰਵਕ ਅੱਗੇ ਵਧ ਰਿਹਾ ਹੈ।
  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦਾ ਐਲਾਨ ਕਰਕੇ ਆਪਣੇ ਇੱਕ ਅਹਿਮ ਚੋਣ ਵਾਅਦੇ ਦੀ ਪੂਰਤੀ ਵੱਲ ਇੱਕ ਇਤਿਹਾਸਕ ਕਦਮ ਚੁੱਕਿਆ ਹੈ। ਇਸ ਯੋਜਨਾ ਤਹਿਤ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ ਪ੍ਰਤੀ ਮਹੀਨਾ 1000 ਰੁਪਏ ਦੀ ਵਿੱਤੀ ਸਹਾਇਤਾ ਮਿਲੇਗੀ, ਜਦੋਂਕਿ ਅਨੁਸੂਚਿਤ ਜਾਤੀ (ਐਸ ਸੀ) ਸ਼੍ਰੇਣੀ ਨਾਲ ਸਬੰਧਤ ਔਰਤਾਂ ਨੂੰ ਪ੍ਰਤੀ ਮਹੀਨਾ 1500 ਰੁਪਏ ਮਿਲਣਗੇ, ਜਿਸ ਨਾਲ ਸਮਾਜਿਕ ਨਿਆਂ ਅਤੇ ਮਹਿਲਾ ਸਸ਼ਕਤੀਕਰਨ ਨੂੰ ਹੋਰ ਮਜ਼ਬੂਤੀ ਮਿਲੇਗੀ।

  ਗੁਰਵਿੰਦਰ ਸਿੰਘ ਪਾਬਲਾ ਨੇ ਕਿਹਾ ਕਿ ਇਹ ਸਿਰਫ਼ ਇੱਕ ਯੋਜਨਾ ਨਹੀਂ ਹੈ, ਸਗੋਂ ਪੰਜਾਬ ਦੀਆਂ ਮਾਵਾਂ, ਭੈਣਾਂ ਅਤੇ ਧੀਆਂ ਲਈ ਸਤਿਕਾਰ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਯੋਜਨਾ ਲਈ ਬਜਟ ਵਿੱਚ 9,300 ਕਰੋੜ ਰੁਪਏ ਅਲਾਟ ਕੀਤੇ ਹਨ, ਜੋ ਕਿ ਦੇਸ਼ ਵਿੱਚ ਔਰਤਾਂ ਲਈ ਸਭ ਤੋਂ ਵੱਡੀਆਂ ਸਿੱਧੀ ਵਿੱਤੀ ਸਹਾਇਤਾ ਯੋਜਨਾਵਾਂ ਵਿੱਚੋਂ ਇੱਕ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਰਕਮ ਸਿੱਧੀ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਜਾਵੇਗੀ, ਜਿਸ ਨਾਲ ਵਿਚੋਲਿਆਂ ਜਾਂ ਭ੍ਰਿਸ਼ਟਾਚਾਰ ਦੀ ਸੰਭਾਵਨਾ ਖਤਮ ਹੋ ਜਾਵੇਗੀ।
  ਉਨ੍ਹਾਂ ਕਿਹਾ ਕਿ ਇਹ ਯੋਜਨਾ 13 ਅਪ੍ਰੈਲ ਨੂੰ ਵਿਸਾਖੀ ਦੇ ਸ਼ੁਭ ਮੌਕੇ 'ਤੇ ਸ਼ੁਰੂ ਕੀਤੀ ਜਾਵੇਗੀ। ਪੰਜਾਬ ਭਰ ਵਿੱਚ ਵਿਸ਼ੇਸ਼ ਰਜਿਸਟ੍ਰੇਸ਼ਨ ਕੈਂਪ ਲਗਾਏ ਜਾਣਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰ ਯੋਗ ਔਰਤ ਇਸ ਯੋਜਨਾ ਵਿੱਚ ਆਸਾਨੀ ਨਾਲ ਸ਼ਾਮਲ ਹੋ ਸਕੇ ਅਤੇ ਇਸ ਦਾ ਲਾਭ ਲੈ ਸਕੇ। ਉਨ੍ਹਾਂ ਕਿਹਾ ਕਿ ਇਹ ਯੋਜਨਾ ਸੂਬੇ ਦੀਆਂ ਲੱਖਾਂ ਔਰਤਾਂ ਨੂੰ ਆਰਥਿਕ ਤਾਕਤ ਅਤੇ ਸਵੈ-ਨਿਰਭਰਤਾ ਪ੍ਰਦਾਨ ਕਰੇਗੀ।
  ਪਾਬਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੰਨਣਾ ਹੈ ਕਿ ਜੇਕਰ ਔਰਤਾਂ ਮਜ਼ਬੂਤ ਹਨ, ਤਾਂ ਪਰਿਵਾਰ ਮਜ਼ਬੂਤ ਹੋਣਗੇ ਅਤੇ ਜੇਕਰ ਪਰਿਵਾਰ ਮਜ਼ਬੂਤ ਹਨ ਤਾਂ ਸਮਾਜ ਵੀ ਮਜ਼ਬੂਤ ਹੋਵੇਗਾ। ਇਸ ਫਲਸਫੇ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਲਗਾਤਾਰ ਔਰਤਾਂ ਦੇ ਹਿੱਤ ਵਿੱਚ ਫੈਸਲੇ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਔਰਤਾਂ ਕਈ ਯੋਜਨਾਵਾਂ ਤੋਂ ਸਿੱਧੇ ਤੌਰ 'ਤੇ ਲਾਭ ਉਠਾ ਰਹੀਆਂ ਹਨ, ਜਿਨ੍ਹਾਂ ਵਿੱਚ ਔਰਤਾਂ ਲਈ ਮੁਫ਼ਤ ਬੱਸ ਯਾਤਰਾ, ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਨਕਦੀ ਰਹਿਤ ਇਲਾਜ ਅਤੇ ਘਰਾਂ ਲਈ ਮੁਫ਼ਤ ਬਿਜਲੀ ਸ਼ਾਮਲ ਹੈ। ਇਕੱਠੇ ਮਿਲ ਕੇ ਇਨ੍ਹਾਂ ਫੈਸਲਿਆਂ ਨੇ ਪੰਜਾਬ ਵਿੱਚ ਔਰਤਾਂ ਲਈ ਇੱਕ ਮਜ਼ਬੂਤ ਸਮਾਜਿਕ ਸੁਰੱਖਿਆ ਪ੍ਰਣਾਲੀ ਬਣਾਈ ਹੈ।
  ਗੁਰਵਿੰਦਰ ਸਿੰਘ ਪਾਬਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੁਰਾਣੀ ਰਾਜਨੀਤੀ ਤੋਂ ਹਟ ਕੇ ਵਿਕਾਸ ਅਤੇ ਲੋਕ ਹਿੱਤ ਵਿੱਚ ਫ਼ੈਸਲਿਆਂ ਨੂੰ ਲਾਗੂ ਕਰਨ ਵਾਲੀ ਰਾਜਨੀਤੀ ਨੂੰ ਅਮਲੀ ਰੂਪ ਦਿੱਤਾ ਹੈ।
  ਉਨ੍ਹਾਂ ਕਿਹਾ ਕਿ ਜਦੋਂ ਕੋਈ ਸਰਕਾਰ ਇਮਾਨਦਾਰ ਹੁੰਦੀ ਹੈ, ਤਾਂ ਜਨਤਕ ਫੰਡ ਭ੍ਰਿਸ਼ਟਾਚਾਰ ਵਿੱਚ ਨਹੀਂ ਜਾਂਦੇ, ਅਤੇ ਇਹ ਪੈਸਾ ਵੱਡੇ ਜਨਤਕ ਭਲਾਈ ਪ੍ਰੋਜੈਕਟਾਂ ਨੂੰ ਸੰਭਵ ਬਣਾਉਂਦਾ ਹੈ। ਇਹੀ ਕਾਰਨ ਹੈ ਕਿ ਪੰਜਾਬ ਇੱਕੋ ਸਮੇਂ ਕਈ ਵੱਡੇ ਬਦਲਾਅ ਦੇਖ ਰਿਹਾ ਹੈ। ਸਰਕਾਰੀ ਸਕੂਲਾਂ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ, ਹਸਪਤਾਲਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ, ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ, ਲੋਕਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ, ਅਤੇ ਹੁਣ ਔਰਤਾਂ ਨੂੰ ਆਰਥਿਕ ਸਨਮਾਨ ਪ੍ਰਦਾਨ ਕਰਨ ਵੱਲ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ।

  ਗੁਰਵਿੰਦਰ ਸਿੰਘ ਪਾਬਲਾ ਨੇ ਕਿਹਾ ਕਿ ਅੱਜ ਪੂਰਾ ਦੇਸ਼ ਦੇਖ ਰਿਹਾ ਹੈ ਕਿ ਕੇਜਰੀਵਾਲ ਦੀ ਗਰੰਟੀ ਭਰੋਸੇ ਦੀ ਰਾਜਨੀਤੀ ਹੈ, ਜਿੱਥੇ ਵਾਅਦੇ ਪੂਰੇ ਹੁੰਦੇ ਹਨ ਅਤੇ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਇਮਾਨਦਾਰੀ ਨਾਲ ਇਸ ਵਿਚਾਰਧਾਰਾ ਨੂੰ ਅੱਗੇ ਵਧਾ ਰਹੇ ਹਨ।
  ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਅਤੇ ਮਾਰਕੀਟ ਕਮੇਟੀ ਹੁਸ਼ਿਆਰਪੁਰ ਦੇ ਚੇਅਰਮੈਨ ਜਸਪਾਲ ਸਿੰਘ ਚੇਚੀ, ਲੋਕ ਸਭਾ ਇੰਚਾਰਜ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਕਰਮਜੀਤ ਕੌਰ, ਮਹਿਲਾ ਵਿੰਗ ਦੀ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਮਨਜੋਤ ਕੌਰ, ਮਹਿਲਾ ਵਿੰਗ ਦੀ ਦਿਹਾਤੀ ਜ਼ਿਲ੍ਹਾ ਪ੍ਰਧਾਨ ਸੰਤੋਸ਼ ਕੌਰ ਸੈਣੀ, ਜ਼ਿਲ੍ਹਾ ਸਕੱਤਰ ਕੰਚਨ ਦਿਓਲ ਅਤੇ ਮੀਡੀਆ ਇੰਚਾਰਜ ਕੁਲਵਿੰਦਰ ਸਿੰਘ ਹੁੰਦਲ ਵੀ ਮੌਜੂਦ ਸਨ।

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਜੀ.ਐਨ.ਐਮ. ਨਰਸਿੰਗ (ਪਹਿਲਾ ਸਾਲ) ਦੇ ਟੌਪਰ ਵਿਦਿਆਰਥੀ ਸਨਮਾਨਿਤ

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਜੀ.ਐਨ.ਐਮ. ਨਰਸਿੰਗ (ਪਹਿਲਾ ਸਾਲ) ਦੇ ਟੌਪਰ ਵਿਦਿਆਰਥੀ ਸਨਮਾਨਿਤ

ਬੰਗਾ : 11 ਮਾਰਚ () ਇਲਾਕੇ 
ਦੇ ਪ੍ਰਸਿੱਧ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਕਲਾਸ ਜੀ. ਐਨ.ਐਮ. ਪਹਿਲਾ ਸਾਲ ਦਾ ਸ਼ਾਨਦਾਰ ਨਤੀਜਾ ਸੌ ਫੀਸਦੀ ਆਇਆ ਹੈ ਅਤੇ ਸਾਰੇ ਵਿਦਿਆਰਥੀਆਂ ਅੱਵਲ ਦਰਜੇ ਵਿਚ ਪਾਸ ਹੋਏ ਹਨ । ਇਹ ਜਾਣਕਾਰੀ ਕਾਲਜ ਪ੍ਰਬੰਧਕ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਟੌਪਰ ਵਿਦਿਆਰਥੀਆਂ ਦਾ ਸਨਮਾਨ ਕਰਨ ਮੌਕੇ ਦਿੱਤੀ । ਸ. ਢਾਹਾਂ ਨੇ ਦੱਸਿਆ ਜੀ.ਐਨ.ਐਮ. ਨਰਸਿੰਗ ਪਹਿਲਾ ਸਾਲ ਵਿੱਚ ਮਨਰੀਤ ਕੌਰ ਢਿੱਲੋਂ ਪੁੱਤਰੀ ਜਗਦੀਪ ਸਿੰਘ ਢਿੱਲੋਂ-ਰਾਜਵਿੰਦਰ ਕੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਫਸਟ ਪੁਜ਼ੀਸ਼ਨ ਹਾਸਲ ਕੀਤੀ ਹੈ । ਦੂਜਾ ਸਥਾਨ ਮਨਦੀਪ ਕੌਰ ਪੁੱਤਰੀ ਸਤਨਾਮ ਸਿੰਘ-ਕਮਲਜੀਤ ਕੌਰ ਮਾਣਕਾਂ ਨੇ ਪ੍ਰਾਪਤ ਕੀਤਾ । ਜਦ ਕਿ ਤੀਜਾ ਸਥਾਨ ਦੋ ਵਿਦਿਆਰਥੀਆਂ ਕੋਮਲਪ੍ਰੀਤ ਕੌਰ ਪੁੱਤਰੀ ਬਹਾਦਰ ਸਿੰਘ-ਜਸਵਿੰਦਰ ਕੌਰ  ਭੱਜਲ ਅਤੇ ਅਲੀਸ਼ਾ ਪੁੱਤਰੀ ਗੁਰਬਖਸ਼ ਸਿੰਘ-ਕੁਲਵਿੰਦਰ ਕੌਰ ਲਕਸੀਹਾਂ ਨੇ ਇੱਕੋ ਜਿਹੇ ਅੰਕ ਪ੍ਰਾਪਤ ਕਰਕੇ ਕੀਤਾ । ਇਸ ਸ਼ਾਨਦਾਰ ਨਤੀਜੇ ਲਈ ਸ. ਢਾਹਾਂ ਨੇ ਸਮੂਹ ਟਰੱਸਟ ਵੱਲੋਂ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ, ਅਧਿਆਪਕਾਂ ਅਤੇ ਕਾਲਜ ਪ੍ਰਿੰਸੀਪਲ ਨੂੰ ਹਾਰਦਿਕ ਵਧਾਈਆਂ ਦਿੱਤੀਆਂ । ਉਹਨਾਂ ਨੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ, ਮਿਹਨਤ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ । ਪ੍ਰਿੰਸੀਪਲ ਰਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਹਨਾਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ । ਜੀ.ਐਨ.ਐਮ. ਪਹਿਲਾ ਸਾਲ ਦੇ ਟੌਪਰ ਵਿਦਿਆਰਥੀਆਂ ਦਾ ਸਨਮਾਨ ਕਰਨ ਮੌਕੇ ਕਲਾਸ ਇੰਚਾਰਜ ਰੀਤੂ, ਗੁਰਦੀਪ ਕੌਰ, ਸੰਦੀਪ ਕੌਰ ਸੂਦਨ, ਵੰਦਨਾ ਬਸਰਾ, ਮਨਦੀਪ ਕੌਰ, ਮੁਹੰਮਦ ਯੂਨਸ ਵਾਣੀ, ਸੁਨੀਤਾ ਲਖਵਾੜਾ, ਨੇਹਾ ਰਾਣੀ, ਰੁਪਿੰਦਰ ਸ਼ਰਮਾ (ਸਾਰੇ ਅਧਿਆਪਕ) ਅਤੇ ਵਿਦਿਆਰਥੀ ਹਾਜ਼ਰ ਸਨ। ਵਧੀਆ ਨਤੀਜਾ ਆਉਣ ਦੀ ਖੁਸ਼ੀ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਮੂੰਹ ਮਿੱਠਾ ਵੀ ਕਰਵਾਇਆ ਗਿਆ ।
ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦਾ ਜੀ.ਐਨ.ਐਮ. ਨਰਸਿੰਗ ਪਹਿਲਾ ਸਾਲ ਦੇ ਟੌਪਰ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਕੁਲਵਿੰਦਰ ਸਿੰਘ ਢਾਹਾਂ ਅਤੇ ਨਾਲ ਸਹਿਯੋਗ ਦੇ ਰਹੇ ਕਾਲਜ ਪ੍ਰਿੰਸੀਪਲ ਰਮਨਦੀਪ ਕੌਰ

Monday, 9 March 2026

ਗੁਰਦੁਆਰਾ ਸ੍ਰੀ ਸਰੋਵਰ ਸਾਹਿਬ ਵਿਖੇ ਫਰੀ ਮੈਡੀਕਲ ਤੇ ਅੱਖਾਂ ਦੇ ਚੈੱਕਅੱਪ ਕੈਂਪ ਦਾ 368 ਮਰੀਜ਼ਾਂ ਦਾ ਲਾਭ ਪ੍ਰਾਪਤ ਕੀਤਾ

ਗੁਰਦੁਆਰਾ ਸ੍ਰੀ ਸਰੋਵਰ ਸਾਹਿਬ ਵਿਖੇ ਫਰੀ ਮੈਡੀਕਲ ਤੇ ਅੱਖਾਂ ਦੇ ਚੈੱਕਅੱਪ ਕੈਂਪ ਦਾ 368 ਮਰੀਜ਼ਾਂ ਦਾ ਲਾਭ ਪ੍ਰਾਪਤ ਕੀਤਾ
ਬੰਗਾ: 10 ਮਾਰਚ () ਗੁਰਦੁਆਰਾ ਸ੍ਰੀ ਸਰੋਵਰ ਸਾਹਿਬ ਸ੍ਰੀ ਨਾਭ ਕਵੰਲ ਰਾਜਾ ਸਾਹਿਬ ਜੀ, ਪਿੰਡ ਗੁਣਾਚੌਰ ਵਿਖੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਸਮਾਜ ਸੇਵਕ ਮਨਧੀਰ ਸਿੰਘ ਚੱਠਾ, ਅਨਮੋਲਦੀਪ ਸਿੰਘ ਚੱਠਾ, ਸਮੂਹ ਚੱਠਾ ਪਰਿਵਾਰ ਅਤੇ ਰੋਟਰੀ ਕਲੱਬ ਬੰਗਾ ਦੇ ਸਹਿਯੋਗ ਨਾਲ ਫਰੀ ਮੈਡੀਕਲ ਚੈੱਕਅੱਪ ਕੈਂਪ ਅਤੇ ਅੱਖਾਂ ਦਾ ਚੈੱਕਅੱਪ ਕੈਂਪ ਲਗਾਇਆ ਜਿਸ ਦਾ 360  ਤੋਂ ਵੱਧ ਮਰੀਜ਼ਾਂ ਨੇ ਚੈੱਕਅੱਪ ਕਰਵਾ ਕੇ ਲਾਭ ਪ੍ਰਾਪਤ ਕੀਤਾ। ਇਸ ਕੈਂਪ ਦਾ ਉਦਘਾਟਨ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਉਹਨਾਂ ਦਾ ਸਹਿਯੋਗ ਸ ਮਨਧੀਰ ਸਿੰਘ ਚੱਠਾ ਪ੍ਰਧਾਨ ਗੁਰਦੁਆਰਾ ਸ੍ਰੀ ਸਰੋਵਰ ਸਾਹਿਬ ਸ੍ਰੀ ਨਾਭ ਕਵੰਲ ਰਾਜਾ ਸਾਹਿਬ ਜੀ ਨੇ ਦਿੱਤਾ।
          ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ 
ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸੰਬੋਧਨ ਕਰਦੇ ਇਲਾਕੇ  ਦੇ  ਲੋੜਵੰਦਾਂ ਵਾਸਤੇ ਸਮਾਜ ਸੇਵਕ ਮਨਧੀਰ ਸਿੰਘ ਚੱਠਾ, ਉਹਨਾਂ ਦੇ ਬੇਟੇ ਅਨਮੋਲਦੀਪ ਸਿੰਘ ਚੱਠਾ ਤੇ ਪਰਿਵਾਰ ਵੱਲੋਂ  ਫਰੀ ਮੈਡੀਕਲ ਅਤੇ ਅੱਖਾਂ ਦਾ ਚੈੱਕਅੱਪ ਕੈਂਪ ਲਗਾਉਣ ਦੇ ਕਾਰਜ ਦੀ ਸ਼ਲਾਘਾ ਕੀਤੀ। ਉਹਨਾਂ ਨੇ  ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਐਨ. ਆਰ. ਆਈ. ਦਾਨੀ ਸੱਜਣਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਲੋੜਵੰਦਾਂ ਨੂੰ ਮਿਆਰੀ ਇਲਾਜ ਸੇਵਾਵਾਂ ਫਰੀ ਮੈਡੀਕਲ ਕੈਪਾਂ ਰਾਹੀਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਸ. ਢਾਹਾਂ ਨੇ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਿਲਦੀਆਂ ਵੱਖ ਵੱਖ ਮੈਡੀਕਲ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ। ਸਮਾਜ ਸੇਵਕ ਮਨਧੀਰ ਸਿੰਘ ਚੱਠਾ ਨੇ ਕੈਂਪ ਨੂੰ ਸਫਲ ਕਰਨ ਲਈ ਦਿੱਤੇ ਭਰਪੂਰ ਸਹਿਯੋਗ ਦੇਣ ਲਈ ਸਮੂਹ ਸੰਗਤਾਂ ਦਾ, ਰੋਟਰੀ ਕਲੱਬ ਬੰਗਾ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਧੰਨਵਾਦ ਕੀਤਾ।  ਇਸ ਮੌਕੇ ਪ੍ਰਵੀਨ ਕੁਮਾਰ ਪ੍ਰਧਾਨ ਰੋਟਰੀ ਕਲੱਬ ਬੰਗਾ ਨੇ ਕਿਹਾ ਕਿ ਕਲੱਬ ਵੱਲੋ ਸਮਾਜ ਸੇਵਕ ਮਨਧੀਰ ਸਿੰਘ ਚੱਠਾ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਸਹਿਯੋਗ ਨਾਲ ਇਲਾਕੇ ਵਿਚ ਹੋਰ ਵੀ ਫਰੀ ਮੈਡੀਕਲ ਕੈਂਪ ਲਗਾਏ ਜਾਣਗੇ।
ਅੱਖਾਂ ਦੇ ਫਰੀ ਚੈੱਕਐਪ ਕੈਂਪ ਅਤੇ ਫਰੀ ਮੈਡੀਕਲ ਚੈੱਕਅੱਪ ਕੈਂਪ ਵਿਚ ਡਾ. ਟੀ. ਅਗਰਵਾਲ, ਡਾ. ਕੁਲਦੀਪ ਸਿੰਘ, ਡਾ.ਹਰਜਿੰਦਰ ਸਿੰਘ ਕਮਾਮ ਅਤੇ ਅਪਥੈਲਮਿਕ ਅਫਸਰ ਦਲਜੀਤ ਕੌਰ ਵੱਲੋਂ ਕੈਂਪ ਵਿਚ ਆਏ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ। ਕੈਂਪ ਮਰੀਜ਼ਾਂ ਨੂੰ ਫਰੀ ਦਵਾਈਆਂ ਅਤੇ ਫਰੀ ਐਨਕਾਂ ਪ੍ਰਦਾਨ ਕੀਤੀਆਂ । ਮਰੀਜ਼ਾਂ ਦੇ ਸ਼ੂਗਰ ਟੈਸਟ ਵੀ ਹਸਪਤਾਲ ਦੇ ਲੈਬ ਕਰਮਚਾਰੀਆਂ ਵੱਲੋਂ ਕੀਤੇ ਗਏ । ਕੈਂਪ ਵਿਚ ਮਰੀਜ਼ਾਂ ਦੀ ਸਾਂਭ ਸੰਭਾਲ ਲਈ ਲੈਫ: ਕਰਨਲ (ਰ) ਸ਼ਰਨਜੀਤ ਸਿੰਘ ਵਾਈਸ ਪ੍ਰਧਾਨ ਰੋਟਰੀ ਕਲੱਬ ਬੰਗਾ, ਸੁਰਿੰਦਰ ਸਿੰਘ ਢੀਂਡਸਾ ਸਾਬਕਾ ਪ੍ਰਧਾਨ, ਸੁਰਜੀਤ ਸਿੰਘ ਬੀਸਲਾ, ਮਾਸਟਰ ਅਜੀਤ ਸਿੰਘ, ਰਾਜਾ ਸ਼ੇਰਗਿੱਲ, ਰਾਜਵਿੰਦਰ ਸਿੰਘ, ਬਲਵੀਰ ਸਿੰਘ, ਪਰਮਜੀਤ ਸਿੰਘ, ਸੁਖਵੀਰ ਸਿੰਘ ਥਾਂਦੀ, ਜਤਿੰਦਰ ਸਿੰਘ ਸੋਨੂੰ ਅਤੇ ਇਲਾਕਾ ਨਿਵਾਸੀ ਪਤਵੰਤੇ ਵੀ ਕੈਂਪ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਹਾਜ਼ਰ ਸਨ। ਇਸ ਮੌਕੇ ਗੁਰੂ ਲੰਗਰ ਵੀ ਅਤੁੱਟ ਵਰਤਾਇਆ ਗਿਆ ।
ਫੋਟੋ : ਗੁਰਦੁਆਰਾ ਸ੍ਰੀ ਸਰੋਵਰ ਸਾਹਿਬ ਸ੍ਰੀ ਨਾਭ ਕਵੰਲ ਰਾਜਾ ਸਾਹਿਬ ਜੀ, ਪਿੰਡ ਗੁਣਾਚੌਰ ਵਿਖੇ ਫਰੀ ਮੈਡੀਕਲ ਚੈੱਕਅੱਪ ਕੈਂਪ ਦਾ ਉਦਘਾਟਨ ਕਰਦੇ ਹੋਏ ਸ. ਕੁਲਵਿੰਦਰ ਸਿੰਘ ਢਾਹਾਂ ਨਾਲ ਸਹਿਯੋਗ ਦੇ ਰਹੇ ਹਨ ਮਨਧੀਰ ਸਿੰਘ ਚੱਠਾ ਅਤੇ ਹੋਰ ਪਤਵੰਤੇ
 

ਪੰਜਾਬ ਸਰਕਾਰ ਵੱਲੋਂ ਮਹਿਲਾ ਦਿਵਸ ’ਤੇ ਸੂਬੇ ਦੀਆਂ ਔਰਤਾਂ ਨੂੰ ਦਿੱਤਾ ਗਿਆ ਵੱਡਾ ਤੋਹਫਾ-ਡਾ.ਰਾਜ ਕੁਮਾਰ ਚੱਬੇਵਾਲ

ਪੰਜਾਬ ਸਰਕਾਰ ਵੱਲੋਂ ਮਹਿਲਾ ਦਿਵਸ ’ਤੇ ਸੂਬੇ ਦੀਆਂ ਔਰਤਾਂ ਨੂੰ ਦਿੱਤਾ ਗਿਆ ਵੱਡਾ ਤੋਹਫਾ-ਡਾ.ਰਾਜ ਕੁਮਾਰ ਚੱਬੇਵਾਲ

ਔਰਤਾਂ ਦੀ ਆਰਥਿਕ ਹਾਲਤ ਸੁਧਾਰਨ ਵੱਲ ਸਰਕਾਰ ਵੱਲੋਂ ਪੁੱਟਿਆ ਗਿਆ ਵੱਡਾ ਕਦਮ
ਹੁਸ਼ਿਆਰਪੁਰ। ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤਾ ਗਿਆ 2026-27 ਦਾ ਬਜਟ ਲੋਕ ਭਲਾਈ ਅਤੇ ਵਿਕਾਸ ਨੂੰ ਸਮਰਪਿਤ ਹੈ ਜੋ ਕਿ ਸੂਬੇ ਦੇ ਵਿਕਾਸ ਨੂੰ ਨਵੀਂ ਦਿਸ਼ਾ ਤੇ ਗਤੀ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵੱਲੋਂ ਕੀਤੇ ਵਾਅਦੇ ਨੂੰ ਪੂਰਾ ਕਰਦੇ ਹੋਏ ਬਜਟ ਵਿੱਚ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਲਈ 1,000 ਰੁਪਏ ਪ੍ਰਤੀ ਮਹੀਨਾ ਦੀ ਗਰੰਟੀ ਲਾਗੂ ਕੀਤੀ ਗਈ ਹੈ, ਜਦੋਂ ਕਿ ਅਨੁਸੂਚਿਤ ਜਾਤੀਆਂ ਦੀਆਂ ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਮਿਲਣਗੇ, ਉਨ੍ਹਾਂ ਕਿਹਾ ਕਿ ਜਿਸ ਪਰਿਵਾਰ ਵਿੱਚ ਜਿੰਨੀਆਂ ਔਰਤਾਂ ਹੋਣਗੀਆਂ ਉਨ੍ਹਾਂ ਸਭ ਨੂੰ ਇਸ ਸਕੀਮ ਦਾ ਲਾਭ ਮਿਲੇਗਾ। ਸੰਸਦ ਮੈਂਬਰ ਡਾ. ਚੱਬੇਵਾਲ ਨੇ ਅੱਗੇ ਕਿਹਾ ਕਿ ਇਹ ਯੋਜਨਾ ਦੇ ਆਰਥਿਕ ਸਸ਼ਕਤੀਕਰਨ ਵੱਲ ਪੰਜਾਬ ਸਰਕਾਰ ਵੱਲੋਂ ਚੁੱਕਿਆਂ ਗਿਆ ਇੱਕ ਵੱਡਾ ਕਦਮ ਹੈ, ਜਿਸ ਤਹਿਤ ਰਜਿਸਟਰੇਸ਼ਨ 13 ਅਪ੍ਰੈਲ, ਵਿਸਾਖੀ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਰੰਗਲਾ ਪੰਜਾਬ ਵਿਕਾਸ ਯੋਜਨਾ ਦੇ ਵਿਸਥਾਰ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਇਸ ਯੋਜਨਾ ਦੇ ਬਜਟ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੀ ਰਕਮ ਯਾਨੀ 1,170 ਕਰੋੜ ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਸੂਬੇ ਵਿੱਚ ਵਿਕਾਸ ਕਾਰਜਾਂ ਵਿੱਚ ਹੋਰ ਤੇਜ਼ੀ ਆਵੇਗੀ। ਡਾ. ਚੱਬੇਵਾਲ ਨੇ ਕਿਹਾ ਕਿ ਸਾਲ 2026-27 ਲਈ ਖੇਤੀਬਾੜੀ ਖੇਤਰ ਦੇ ਬਜਟ ਵਿੱਚ 6 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ 15,377 ਕਰੋੜ ਦੀ ਰਾਸ਼ੀ ਪ੍ਰਦਾਨ ਕੀਤੀ ਗਈ ਹੈ। ਸ਼ਹਿਰੀ ਖੇਤਰਾਂ ਦੇ ਵਿਕਾਸ ਨੂੰ ਤੇਜ਼ ਕਰਨ ਲਈ ਸਰਕਾਰ ਨੇ ਸ਼ਹਿਰੀ ਸਥਾਨਕ ਸੰਸਥਾਵਾਂ ਲਈ ਫੰਡਿੰਗ ਨੂੰ ਚਾਰ ਗੁਣਾ ਵਧਾ ਕੇ 1,000 ਕਰੋੜ ਕਰ ਦਿੱਤਾ ਹੈ। ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤਾ ਗਿਆ ਇਹ ਬਜਟ ਹਰ ਵਰਗ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ ਅਤੇ ਇਸ ਬਜਟ ਨਾਲ ਸੂਬੇ ਦੇ ਵਿਕਾਸ ਨੂੰ ਇੱਕ ਨਵੀਂ ਦਿਸ਼ਾ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਕਾਸ ਲਈ ਜਿੰਨਾ ਪੈਸਾ ਖਰਚ ਕੀਤਾ ਜਾ ਰਿਹਾ ਹੈ ਇੰਨੀ ਰਕਮ ਕਿਸੇ ਵੀ ਹੋਰ ਰਾਜ ਵੱਲੋਂ ਲੋਕ ਭਲਾਈ ਦੇ ਕਾਰਜਾਂ ਉੱਪਰ ਖਰਚ ਨਹੀਂ ਕੀਤੀ ਜਾ ਰਹੀ।
ਕੈਪਸ਼ਨ-ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ।

ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੀ ਐਮ.ਐਸ.ਸੀ. ਦੀ ਵਿਦਿਆਰਥਣ ਕਸ਼ਿਸ਼ ਦੂਬੇ ਨੇ ਤਿੰਨ-ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਪੋਸਟਰ ਮੁਕਾਬਲੇ ਵਿੱਚ ਤੀਜਾ ਇਨਾਮ ਜਿੱਤਿਆ

ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੀ ਐਮ.ਐਸ.ਸੀ. ਦੀ ਵਿਦਿਆਰਥਣ ਕਸ਼ਿਸ਼ ਦੂਬੇ ਨੇ ਤਿੰਨ-ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਪੋਸਟਰ ਮੁਕਾਬਲੇ ਵਿੱਚ ਤੀਜਾ ਇਨਾਮ ਜਿੱਤਿਆ

ਬੰਗਾ 09 ਮਾਰਚ () ਪੈਰਾਮੈਡੀਕਲ ਸਿੱਖਿਆ ਦੇ ਖੇਤਰ ਦੀ ਨਾਮੀ ਸੰਸਥਾ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ  ਢਾਹਾਂ ਕਲੇਰਾਂ ਦੀ ਐਮ.ਐਸ.ਸੀ. (ਮੈਡੀਕਲ ਮਾਈਕ੍ਰੋਬਾਇਓਲੋਜੀ) ਦੀ ਵਿਦਿਆਰਥਣ ਕਸ਼ਿਸ਼ ਦੂਬੇ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਬੀਤੇ ਦਿਨੀਂ ਹੋਈ ਤਿੰਨ-ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਹੋਏ ਪੋਸਟਰ ਮੁਕਾਬਲੇ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ। ਇਸ ਜੇਤੂ ਵਿਦਿਆਰਥਣ ਦਾ ਵਿਸ਼ੇਸ਼ ਸਨਮਾਨ ਕਾਲਜ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ, ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਟਰੱਸਟ ਦਫਤਰ ਵਿਖੇ ਕਰਦੇ ਹੋਏ  ਕਸ਼ਿਸ਼ ਦੂਬੇ, ਉਸ ਦੇ ਮਾਪਿਆਂ ਅਤੇ ਕਾਲਜ ਅਧਿਆਪਕਾਂ ਨੂੰ  ਉਸ ਦੀ ਸ਼ਾਨਦਾਰ ਪ੍ਰਾਪਤੀ ਅਤੇ ਅੰਤਰਰਾਸ਼ਟਰੀ ਅਕਾਦਮਿਕ ਪਲੇਟਫਾਰਮ 'ਤੇ ਕਾਲਜ ਵੱਲੋਂ ਨੁਮਾਇੰਦਗੀ ਕਰਨ ਲਈ ਵਧਾਈਆਂ ਦਿੱਤੀਆਂ। ਸ. ਢਾਹਾਂ ਨੇ ਕਿਹਾ ਕਿ ਇਸ ਕਾਨਫਰੰਸ ਵਿਚ ਹਿੱਸਾ ਲੈਣ ਨਾਲ ਪੈਰਾਮੈਡੀਕਲ ਵਿਦਿਆਰਥੀਆਂ ਨੂੰ ਵਿਗਿਆਨਕ ਖੋਜ ਕਾਰਜਾਂ ਦੀ ਨਵੀਆਂ ਤਕਨੀਕਾਂ ਸਿੱਖਣ ਦਾ ਮੌਕਾ ਮਿਲਦਾ ਹੈ, ਜਿਸ ਨਾਲ ਉਹ ਆਪਣੀ ਪੜ੍ਹਾਈ ਦੇ ਵਿਸ਼ੇ ਵਿਚ ਆਧੁਨਿਕ ਤਰੀਕੇ ਨਾਲ ਖੋਜ ਕਾਰਜ ਕਰਨ ਦੇ ਨਵੇਂ ਮੌਕੇ ਮਿਲਦੇ ਹਨ । ਉਹਨਾਂ ਨੇ ਵਿਦਿਆਰਥਣ ਕਸ਼ਿਸ਼ ਦੂਬੇ ਵੱਲੋਂ ਅਧਿਆਪਕਾਂ ਦੇ ਸਿਖਾਏ ਰਸਤੇ 'ਤੇ ਚੱਲਦੇ ਹੋਏ ਕੀਤੇ ਉੱਦਮਾਂ ਦੀ ਸ਼ਲਾਘਾ ਕਰਦੇ ਹੋਏ ਸਮੂਹ ਕਾਲਜ ਵਿਦਿਆਰਥੀਆਂ ਨੂੰ ਖੋਜ-ਅਧਾਰਿਤ ਅਕਾਦਮਿਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਵੀ ਪ੍ਰੇਰਿਤ ਕੀਤਾ।
         ਰਾਜਦੀਪ ਥਿਦਵਾਰ ਵਾਈਸ ਪ੍ਰਿੰਸੀਪਲ ਨੇ ਦੱਸਿਆ ਕਿ ਇੰਟਰਨੈਸ਼ਨਲ ਪੱਧਰ ਦੀ ਇਹ ਕਾਨਫਰੰਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਆਯੋਜਿਤ ਹੋਈ ਸੀ, ਜਿਸ ਵਿੱਚ ਖੋਜਕਰਤਾਵਾਂ, ਅਧਿਆਪਕਾਂ ਅਤੇ ਵੱਖ-ਵੱਖ ਪੈਰਾ ਮੈਡੀਕਲ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਮਾਈਕ੍ਰੋਬਾਇਓਲੌਜੀ ਅਤੇ ਥੈਰੇਪੀਓਟਿਕਸ ਖੇਤਰ ਵਿਚ ਵਿਸ਼ਵ ਪੱਧਰ 'ਤੇ ਹੋਈਆਂ ਨਵੀਆਂ ਖੋਜਾਂ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ ।  ਇਸ ਮੌਕੇ ਕਾਲਜ ਦੀ ਕਲਾਸ ਐਮ.ਐਸ.ਸੀ. ਮੈਡੀਕਲ ਮਾਈਕ੍ਰੋਬਾਇਓਲੋਜੀ ਦੀ ਵਿਦਿਆਰਥਣ ਕਸ਼ਿਸ਼ ਦੂਬੇ ਨੇ "ਮਾਡੂਲੇਸ਼ਨ ਆਫ ਗਟ ਮਾਈਕਰੋਬਾਇਉਟਾ ਬਾਈ ਕੋਰਡੀਸੈਪਸ ਮਿਲਿਟਰੀਸ : ਏਵੀਡੈਂਸ ਆਫ ਪ੍ਰੀਬਾਇਓਟਿਕ ਪੁਟੈਂਸ਼ੀਅਲ" ਵਿਸ਼ੇ  ਤੇ  ਖੋਜ ਪੋਸਟਰ ਦੀ ਪੇਸ਼ਕਾਰੀ ਕੀਤੀ ਸੀ । ਜਿਸ ਵਿਚ ਉਸ ਨੇ ਖੋਜ ਕੀਤੀ ਕਿ ਅੰਤੜੀਆਂ ਦੇ ਮਾਈਕ੍ਰੋਬਾਇਓਲ ਨੂੰ ਸੰਤੁਲਨ ਰੱਖਦੇ ਹੋਏ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਲਾਭ ਮਿਲ ਸਕੇਗਾ ।
         ਢਾਹਾਂ ਕਲੇਰਾਂ ਵਿਖੇ ਵਿਦਿਆਰਥੀ ਕਸ਼ਿਸ਼ ਦੂਬੇ ਦਾ ਸਨਮਾਨ ਕਰਨ ਮੌਕੇ ਜਗਜੀਤ ਸਿੰਘ ਸੋਢੀ ਮੀਤ ਸਕੱਤਰ ਟਰੱਸਟ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਪਿਯੂਸ਼ੀ ਯਾਦਵ ਸਹਾਇਕ ਪ੍ਰੋਫੈਸਰ ਤੇ ਮੁਖੀ , ਡਾ. ਰਾਹੁਲ ਵਰਮੂਟਾ ਸਹਾਇਕ ਪ੍ਰੋਫੈਸਰ, ਰਮਨ ਕੁਮਾਰ, ਇੰਦੂ ਬਾਲਾ ਅਤੇ ਸ਼ਿਵਾਨੀ ਵੀ ਹਾਜ਼ਰ ਸਨ।  
ਤਸਵੀਰ :  ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੀ ਵਿਦਿਆਰਥਣ ਕਸ਼ਿਸ਼ ਦੂਬੇ ਦਾ ਸਨਮਾਨ ਕਰਦੇ ਹੋਏ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਅਤੇ ਜਗਜੀਤ ਸਿੰਘ ਸੋਢੀ ਮੀਤ ਸਕੱਤਰ

ਕਮਲ ਪਾਲ ਨੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਜੋਂ ਅਹੁਦਾ ਸੰਭਾਲਿਆ


ਕਮਲ ਪਾਲ ਨੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਜੋਂ ਅਹੁਦਾ ਸੰਭਾਲਿਆ

ਹੁਸ਼ਿਆਰਪੁਰ, 9 ਮਾਰਚ (ਪ੍ਰਸ਼ੋਤਮ ਲਾਲ ਦੜੌਚ) ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀ ਕਮਲਜੀਤ ਪਾਲ ਨੇ ਅੱਜ ਇੱਥੇ ਬਤੌਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਜੋਂ ਅਹੁਦਾ ਸੰਭਾਲਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਸਕੀਮਾਂ, ਭਲਾਈ ਕਾਰਜਾਂ, ਪ੍ਰੋਗਰਾਮਾਂ ਅਤੇ ਪ੍ਰੋਜੈਕਟਾਂ ਬਾਰੇ ਜ਼ਮੀਨੀ ਪੱਧਰ ਤੱਕ ਲੋਕਾਂ ਨੂੰ ਜਾਣੂ ਕਰਵਾਉਣ ਲਈ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਈ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਮਲ ਪਾਲ ਮੁੱਖ ਮੰਤਰੀ ਦਫ਼ਤਰ ਵਿਖੇ ਸੂਚਨਾ ਤੇ ਲੋਕ ਸੰਪਰਕ ਅਧਿਕਾਰੀ ਅਤੇ ਅੰਮ੍ਰਿਤਸਰ, ਬਠਿੰਡਾ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਿਖੇ ਬਤੌਰ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਸੇਵਾਵਾਂ ਨਿਭਾਅ ਚੁੱਕੇ ਹਨ।


Saturday, 7 March 2026

ਸ੍ਰੀ ਜਤਿੰਦਰ ਸਿੰਘ ਸੈਂਟੀ ਮੈਂਬਰ ਮਨੁੱਖੀ ਅਧਿਕਾਰ ਕਮਿਸ਼ਨ ਅੱਜ ਹੁਸ਼ਿਆਰਪੁਰ ਆਉਣਗੇ

ਸ੍ਰੀ ਜਤਿੰਦਰ ਸਿੰਘ ਸੈਂਟੀ ਮੈਂਬਰ ਮਨੁੱਖੀ ਅਧਿਕਾਰ ਕਮਿਸ਼ਨ ਅੱਜ ਹੁਸ਼ਿਆਰਪੁਰ ਆਉਣਗੇ
ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਸ੍ਰੀ ਜਤਿੰਦਰ ਸਿੰਘ ਸੈਂਟੀ, ਮੈਂਬਰ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਤੇ ਚੰਡੀਗੜ੍ਹ ਨੇ ਦੱਸਿਆ ਕਿ ਉਹ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ 12 ਵਜੇ ਦਫਤਰ ਡਿਪਟੀ ਕਮਿਸ਼ਨਰ ਵਿਖੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਨੂੰ ਸੁਣਨਗੇ ਅਤੇ ਇਹਨਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਜਾਵੇਗਾ। ਇਸ ਮੌਕੇ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲੀਸ ਕਪਤਾਨ ਤੇ ਹੋਰ ਅਧਿਕਾਰੀ ਵੀ ਹਾਜ਼ਰ ਰਹਿਣਗੇ। ਸ੍ਰੀ ਸੈਂਟੀ ਜੀ ਨੇ ਦੱਸਿਆ ਕਿ ਇਸ ਜ਼ਿਲ੍ਹੇ ਦਾ ਕੋਈ ਵੀ ਵਿਅਕਤੀ ਉਹਨਾਂ ਨੂੰ ਮਿਲ ਸਕਦਾ ਹੈ। ਉਹਨਾਂ ਦੱਸਿਆ ਕਿ ਉਹ ਰਾਜ ਦੇ ਸਾਰੇ ਜ਼ਿਲ੍ਹਿਆਂ ਅਤੇ ਹੋਰ ਵੀ ਸ਼ਹਿਰਾਂ ਵਿੱਚ ਪੁੱਜ ਕੇ ਅਜਿਹੀਆਂ ਮੀਟਿੰਗਾਂ ਕਰਕੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਨਗੇ ਅਤੇ ਮੌਕੇ ਤੇ ਹੀ ਨਿਪਟਾਰਾ ਕਰਨ ਦਾ ਯਤਨ ਕਰਨਗੇ।ਜੇਕਰ ਕਿਸੇ ਸਮੱਸਿਆ ਦਾ ਹੱਲ ਮੌਕੇ ਤੇ ਨਾ ਹੋ ਸਕਿਆ ਤਾਂ ਉਸ ਨੂੰ ਨਿਸ਼ਚਿਤ ਸਮੇਂ ਅੰਦਰ ਹੱਲ ਕਰਨ ਲਈ ਆਦੇਸ਼ ਜਾਰੀ ਕਰਨਗੇ। ਉਹਨਾਂ ਇੱਕ ਹੈਲਪ ਲਾਈਨ ਨੰਬਰ 9855475547 ਵੀ ਜਾਰੀ ਕੀਤਾ ਹੋਇਆ ਹੈ ਜਿਸ ਤੇ ਪੀੜਿਤ ਵਿਅਕਤੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।

Friday, 6 March 2026

ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਪਹਿਲਵਾਨਾਂ ਨੇ ਸੂਬਾ ਪੱਧਰੀ ਕੁਸ਼ਤੀ ਮੁਕਾਬਲੇ ਵਿਚੋਂ 3 ਮੈਡਲ ਜਿੱਤੇ



ਬੰਗਾ 5 ਮਾਰਚ  - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਮੁੱਖ ਕੁਸ਼ਤੀ ਅਖਾੜੇ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਪਿੰਡ ਬਾਹੜੋਵਾਲ ਦੇ ਪਹਿਲਵਾਨ ਲੜਕੇ - ਲੜਕੀਆਂ ਨੇ ਬੀਤੇ ਦਿਨੀਂ ਹੋਈਆਂ ਜ਼ਿਲ੍ਹਾ ਸੰਗਰੂਰ ਵਿਖੇ ਹੋਈ ਕੁਸ਼ਤੀ ਚੈਪੀਅਨਸ਼ਿੱਪ ਵਿਚੋਂ 2 ਚਾਂਦੀ ਦੇ ਅਤੇ 1 ਕਾਂਸੀ ਦਾ ਮੈਡਲ ਜਿੱਤ ਕੇ ਆਪਣਾ, ਆਪਣੇ ਮਾਪਿਆਂ ਦਾ, ਕਲੱਬ ਦਾ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਮ ਰੌਸ਼ਨ ਕੀਤਾ ਹੈ  । ਇਹਨਾਂ ਤਿੰਨਾਂ ਜੇਤੂ ਪਹਿਲਵਾਨਾਂ ਦਾ ਸਨਮਾਨ ਕਲੱਬ ਦੇ ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ (ਸਾਬਕਾ ਚੇਅਰਮੈਨ ਮਾਰਕਫੈੱਡ ਪੰਜਾਬ) ਨੇ  ਕਰਨ ਮੌਕੇ ਜਾਣਕਾਰੀ ਦਿੰਦੇ ਦੱਸਿਆ ਕਿ  ਪੰਜਾਬ ਸਟੇਟ ਕੁਸ਼ਤੀ ਚੈਪਨੀਅਨਸ਼ਿੱਪ ਅੰਡਰ 15 ਸਾਲ ਜ਼ਿਲ੍ਹਾ ਸੰਗਰੂਰ ਵਿਖੇ ਹੋਈ ਸੀ ਜਿਸ ਵਿਚ ਕਲੱਬ ਵਿਚ ਟਰੇਨਿੰਗ ਪ੍ਰਾਪਤ ਕਰਦੇ  ਹਰਮਨ ਸਿੰਘ ਪੁੱਤਰ ਗੁਰਬਖਸ਼  ਪਿੰਡ ਮਜਾਰੀ ਨੇ  75 ਕਿਲੋਗ੍ਰਾਮ ਭਾਰ ਵਰਗ ਦੇ ਗ੍ਰੀਕੋਰੋਮਨ ਸਟਾਈਲ  ਕੁਸ਼ਤੀ ਮੁਕਾਬਲੇ ਵਿਚ ਅਤੇ  57 ਕਿਲੋਗ੍ਰਾਮ ਭਾਰਵਰਗ ਵਿਚ ਸਾਹਿਲ ਪ੍ਰੀਤ ਸਿੰਘ ਪੁੱਤਰ ਸੰਨੀ ਪਿੰਡ ਮਜਾਰੀ ਨੇ ਫਰੀ ਸਟਾਈਲ ਕੁਸ਼ਤੀ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕਰਦੇ ਚਾਂਦੀ ਦੇ ਮੈਡਲ ਜਿੱਤੇ।  ਜਦ ਕਿ 52 ਕਿਲੋ ਭਾਰ ਵਰਗ ਵਿਚੋਂ ਅਰਮਾਨ ਸਿੰਘ ਪੁੱਤਰ ਜਗਤਾਰ ਸਿੰਘ ਪਿੰਡ ਚਾਹਲ ਖੁਰਦ ਨੇ  ਗ੍ਰੀਕੋ ਰੋਮਨ ਸਟਾਈਲ ਵਿਚ ਤੀਜਾ ਸਥਾਨ ਪ੍ਰਾਪਤ ਕਰਕੇ ਕਾਂਸੀ ਦਾ ਮੈਡਲ ਜਿੱਤਿਆ । ਇਸ ਮੌਕੇ ਸ. ਬਾਹੜੋਵਾਲ ਨੇ ਜੇਤੂ ਪਹਿਲਵਾਨਾਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਉਹਨਾਂ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਦੇ ਮਾਪਿਆਂ ਅਤੇ ਕੁਸ਼ਤੀ ਕੋਚ ਸ੍ਰੀ ਬਲਬੀਰ ਸੋਂਧੀ ਨੂੰ ਵਧਾਈਆਂ ਦਿੱਤੀਆਂ । ਇਸ ਸਨਮਾਨ ਸਮਾਰੋਹ ਮੌਕੇ ਸ. ਮਲਕੀਅਤ ਸਿੰਘ ਬਾਹੜੋਵਾਲ ਚੇਅਰਮੈਨ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ, ਸੁਖਜਿੰਦਰ ਸਿੰਘ ਲਾਦੀਆਂ ਅਤੇ ਮੱਖਣ ਸਿੰਘ ਹੱਪੋਵਾਲ ਹਾਜ਼ਰ ਸਨ ।
ਫੋਟੋ ਕੈਪਸ਼ਨ :  ਕੁਸ਼ਤੀ ਮੁਕਾਬਲਿਆਂ ਵਿਚ ਕਾਂਸੀ ਦਾ ਮੈਡਲ ਜੇਤੂ ਪਹਿਲਵਾਨਾਂ ਦਾ ਸਨਮਾਨ ਕਰਨ ਮੌਕੇ  ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ  ਤੇ ਪਤਵੰਤੇ ਸੱਜਣ

ਕਾਲਾ ਮੋਤੀਆ ਦੁਨੀਆ ਵਿਚ ਇਰਿਵਰਸੀਬਲ ਬਲਾਈਂਡਨੈੱਸ ਦਾ ਸਭ ਤੋਂ ਵੱਡਾ ਕਾਰਨ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ 



- ਸਿਹਤ ਵਿਭਾਗ 8 ਮਾਰਚ, 2026 ਤੋਂ ਮਨਾਏਗਾ ਵਿਸ਼ਵ ਗਲੋਕੋਮਾ ਹਫ਼ਤਾ

ਨਵਾਂਸ਼ਹਿਰ, 6 ਮਾਰਚ 2026: ਪੰਜਾਬ ਸਰਕਾਰ ਦੇ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਅੱਗੇ ਵਧਾਉਂਦੇ ਹੋਏ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਵੱਲੋਂ 8 ਮਾਰਚ ਤੋਂ 14 ਮਾਰਚ 2026 ਤੱਕ 'ਵਿਸ਼ਵ ਗਲੋਕੋਮਾ ਹਫ਼ਤਾ' ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਦਿੱਤੀ।

ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਇਸ ਸਬੰਧੀ ਦੱਸਿਆ ਕਿ ਇਸ ਮੁਹਿੰਮ ਦੇ ਹਿੱਸੇ ਵਜੋਂ ਸਿਹਤ ਵਿਭਾਗ ਵੱਲੋਂ ਇਸ ਹਫ਼ਤੇ ਦੌਰਾਨ ਜ਼ਿਲ੍ਹਾ ਹਸਪਤਾਲ, ਸਬ-ਡਵੀਜ਼ਨਲ ਹਸਪਤਾਲ ਵਿੱਚ ਮੁਫ਼ਤ ਗਲੋਕੋਮਾ ਜਾਂਚ ਕੈਂਪ ਲਗਾਏ ਜਾਣਗੇ ਤਾਂ ਜੋ ਗਲੋਕੋਮਾ ਤੋਂ ਪੀੜਤ ਲੋਕਾਂ ਦੀ ਪਛਾਣ ਕੀਤੀ ਜਾ ਸਕੇ ਅਤੇ ਸਮਾਂ ਰਹਿੰਦਿਆਂ ਇਸ ਰੋਗ ਦਾ ਇਲਾਜ ਕੀਤਾ ਜਾ ਸਕੇ। ਉਨ੍ਹਾਂ ਨੇ ਸਿਹਤ ਅਧਿਕਾਰੀਆਂ ਨੂੰ ਪਹਿਲਾਂ ਹੀ ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਆਮ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਲਈ ਕਹਿ ਦਿੱਤਾ ਹੈ ਤਾਂ ਜੋ ਲੋਕਾਂ ਨੂੰ ਗਲੋਕੋਮਾ ਦੇ ਲੱਛਣਾਂ ਅਤੇ ਇਲਾਜ ਬਾਰੇ ਜਾਗਰੂਕ ਕੀਤਾ ਜਾ ਸਕੇ।

ਡਾ. ਸਿੰਘ ਨੇ ਕਿਹਾ ਕਿ ਕਾਲਾ ਮੋਤੀਆ ਦੁਨੀਆ ਵਿਚ ਇਰਿਵਰਸੀਬਲ ਬਲਾਈਂਡਨੈੱਸ ਦਾ ਸਭ ਤੋਂ ਵੱਡਾ ਕਾਰਨ ਹੈ। 90 ਪ੍ਰਤੀਸ਼ਤ ਮਾਮਲਿਆਂ ਵਿੱਚ, ਗਲੋਕੋਮਾ ਦੇ ਕਾਰਨ ਹੋਣ ਵਾਲੇ ਅੰਨ੍ਹੇਪਣ ਨੂੰ ਜਲਦ ਪਛਾਣ ਕੇ ਅਤੇ ਢੁੱਕਵਾਂ ਇਲਾਜ ਕਰਕੇ ਰੋਕਿਆ ਜਾ ਸਕਦਾ ਹੈ। ਇਹ ਅੱਖ ਦੇ ਦਬਾਅ (ਇੰਟਰਾ-ਓਕੂਲਰ ਪ੍ਰੈਸ਼ਰ) ਵਿੱਚ ਵਾਧੇ ਦੇ ਕਾਰਨ ਆਪਟਿਕ ਨਰਵ ਨੂੰ ਹੋਏ ਨੁਕਸਾਨ ਦੀ ਵਜ੍ਹਾ ਨਾਲ ਹੁੰਦਾ ਹੈ। ਗਲੋਕੋਮਾ ਨੂੰ ਕਈ ਵਾਰ ਨਜ਼ਰ ਦਾ 'ਸਾਈਲੈਂਟ ਥੀਫ' ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਸ਼ੁਰੂਆਤੀ ਲੱਛਣਾਂ ਨੂੰ ਦਿਖਾਏ ਬਿਨਾਂ ਮਰੀਜ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਾ ਸਕਦਾ ਹੈ। ਮਰੀਜ਼ ਨੂੰ ਉਦੋਂ ਤੱਕ ਲੱਛਣ ਨਜ਼ਰ ਨਹੀਂ ਆਉਂਦੇ ਜਦੋਂ ਤੱਕ ਬਿਮਾਰੀ ਮੱਧਮ ਜਾਂ ਐਡਵਾਂਸ ਪੜਾਅ ਤੱਕ ਨਹੀਂ ਪਹੁੰਚ ਜਾਂਦੀ।

ਉਨ੍ਹਾਂ ਨੇ ਅੱਗੇ ਕਿਹਾ, "ਕਿਸੇ ਵੀ ਵਿਅਕਤੀ ਨੂੰ ਗਲੋਕੋਮਾ ਹੋ ਸਕਦਾ ਹੈ ਪਰ ਕੁਝ ਲੋਕਾਂ ਨੂੰ ਵਧੇਰੇ ਖਤਰਾ ਹੁੰਦਾ ਹੈ ਜਿਵੇਂ ਕਿ 60 ਸਾਲ ਤੋਂ ਵੱਧ ਉਮਰ, ਪਰਿਵਾਰਕ ਇਤਿਹਾਸ, ਡਾਕਟਰੀ ਸਥਿਤੀਆਂ ਜਿਵੇਂ ਕਿ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਮਾਈਓਪੀਆ, ਕੋਰਟੀਕੋਸਟੀਰੋਇਡ ਤਿਆਰੀਆਂ ਖਾਸ ਕਰਕੇ ਲੰਬੇ ਸਮੇਂ ਤੱਕ ਅੱਖਾਂ ਦੀ ਦਵਾਈ ਪਾਉਣ ਵਾਲੇ ਵਿਅਕਤੀ। ਅੱਖ ਦੀ ਸੱਟ ਦੇ ਨਤੀਜੇ ਵਜੋਂ ਵੀ ਗਲੋਕੋਮਾ ਹੋ ਸਕਦਾ ਹੈ। ਸ਼ੁਰੂਆਤੀ ਖੋਜ ਅਤੇ ਸਾਵਧਾਨੀ ਨਾਲ ਇਲਾਜ ਕਰਵਾਉਣ ਨਾਲ ਜ਼ਿਆਦਾਤਰ ਲੋਕਾਂ ਦੀ ਨਜ਼ਰ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ।''

ਜ਼ਿਲ੍ਹਾ ਸਿਹਤ ਅਫ਼ਸਰ ਡਾ. ਰੇਣੂ ਮਿੱਤਲ ਨੇ ਦੱਸਿਆ ਕਿ ਲਗਭਗ 12 ਮਿਲੀਅਨ ਭਾਰਤੀ ਇਸ ਬਿਮਾਰੀ ਤੋਂ ਪੀੜਤ ਹਨ ਅਤੇ 1.2 ਮਿਲੀਅਨ ਲੋਕ ਇਸ ਕਾਰਨ ਅੰਨ੍ਹੇਪਣ ਦਾ ਸ਼ਿਕਾਰ ਹੋਏ ਹਨ। ਇਸ ਲਈ ਜੋਖਮ ਵਾਲੇ ਲੋਕਾਂ ਅਤੇ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹਰ ਦੋ ਤੋਂ ਤਿੰਨ ਸਾਲ ਬਾਅਦ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹਰ ਛੇ ਮਹੀਨੇ ਬਾਅਦ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਗਲੋਕੋਮਾ ਪ੍ਰਬੰਧਨ ਵਿੱਚ ਗੰਭੀਰ ਚੁਣੌਤੀਆਂ ਹਨ ਜਿਵੇਂ ਜਾਗਰੂਕਤਾ ਦੀ ਘਾਟ, ਅਣਪਛਾਤੇ ਅਤੇ ਇਲਾਜ ਵਿਹੂਣੇ ਮਾਮਲੇ, ਗਲੋਕੋਮਾ ਡਾਇਗਨੌਸਟਿਕ ਅਤੇ ਇਲਾਜ ਸੇਵਾਵਾਂ ਤੱਕ ਮਾੜੀ ਪਹੁੰਚ ਅਤੇ ਇਲਾਜ ਦੀ ਪਾਲਣਾ ਨਾਲ ਸਬੰਧਤ ਕਈ ਮੁੱਦੇ।

ਡਾ. ਮਿੱਤਲ ਨੇ ਕਿਹਾ ਕਿ ਸਿਹਤ ਵਿਭਾਗ ਐੱਨ.ਪੀ.ਸੀ.ਬੀ.ਐਂਡ.ਵੀ.ਆਈ. ਦੇ ਤਹਿਤ ਆਈਈਸੀ ਗਤੀਵਿਧੀਆਂ ਦੀ ਇੱਕ ਲੜੀਬੱਧ ਯੋਜਨਾ ਬਣਾ ਰਿਹਾ ਹੈ ਤਾਂ ਜੋ ਲੋਕਾਂ ਵਿੱਚ ਮੋਤੀਆ ਦੀ ਰੋਕਥਾਮ ਅਤੇ ਨਿਯੰਤਰਣ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ, ਜਿਸ ਵਿੱਚ ਸਕੂਲਾਂ ਵਿੱਚ ਜਾਗਰੂਕਤਾ ਭਾਸ਼ਣ, ਜਾਗਰੂਕਤਾ ਰੈਲੀਆਂ, ਪੇਂਟਿੰਗ ਮੁਕਾਬਲੇ, ਵਾਕਾਥਨ ਅਤੇ ਸੋਸ਼ਲ ਮੀਡੀਆ ਮੁਹਿੰਮਾਂ ਸ਼ਾਮਲ ਹਨ। 

ਇਸ ਦੌਰਾਨ ਜ਼ਿਲ੍ਹਾ ਸਿਹਤ ਅਫ਼ਸਰ ਨੇ ਆਮ ਲੋਕਾਂ ਨੂੰ ਇਸ ਹਫ਼ਤੇ ਲਗਾਏ ਜਾਣ ਵਾਲੇ ਮੁਫ਼ਤ ਜਾਂਚ ਕੈਂਪਾਂ ਵਿੱਚ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣ ਅਤੇ ਗਲੋਕੋਮਾ ਦੀ ਰੋਕਥਾਮ ਲਈ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ।



Thursday, 5 March 2026

ਢਾਹਾਂ ਪ੍ਰਾਈਜ਼ ਵੱਲੋਂ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਲਈ ਪੰਜਾਬੀ ਕਹਾਣੀ ਮੁਕਾਬਲੇ ਵਾਲਾ ਢਾਹਾਂ ਪ੍ਰਾਈਜ਼ ਯੁਵਾ ਅਵਾਰਡ ਆਰੰਭ ਕਰਨ ਦਾ ਐਲਾਨ

ਢਾਹਾਂ ਪ੍ਰਾਈਜ਼ ਵੱਲੋਂ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਲਈ ਪੰਜਾਬੀ ਕਹਾਣੀ ਮੁਕਾਬਲੇ ਵਾਲਾ ਢਾਹਾਂ ਪ੍ਰਾਈਜ਼ ਯੁਵਾ ਅਵਾਰਡ ਆਰੰਭ ਕਰਨ ਦਾ ਐਲਾਨ
ਬੰਗਾ 05 ਮਾਰਚ () ਵਿਸ਼ਵ ਪ੍ਰਸਿੱਧੀ ਵਾਲੇ ਢਾਹਾਂ ਪ੍ਰਾਈਜ਼ ਵੱਲੋਂ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ 10+1 ਅਤੇ 10+2 ਦੇ ਵਿਦਿਆਰਥੀਆਂ ਲਈ ਪੰਜਾਬੀ ਕਹਾਣੀ ਮੁਕਾਬਲੇ ਦਾ ਢਾਹਾਂ ਪ੍ਰਾਈਜ਼ ਯੁਵਾ ਅਵਾਰਡ ਆਰੰਭ ਕੀਤਾ ਜਾਵੇਗਾ । ਇਸ ਦਾ ਐਲਾਨ ਉਕਤ ਇਨਾਮ ਦੇ ਬਾਨੀ ਬਰਜਿੰਦਰ ਸਿੰਘ ਢਾਹਾਂ ਨੇ ਸਕੂਲ ਵਿਖੇ ਹੋਏ ਵਿਸ਼ੇਸ਼ ਸਮਾਗਮ ਦੌਰਾਨ ਕੀਤਾ । ਸ. ਢਾਹਾਂ ਨੇ ਦੱਸਿਆ ਕਿ ਕੈਨੇਡਾ ਵਿਚ ਨਵੀਂ ਪੀੜ੍ਹੀ ਅੰਦਰ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ, ਪਸਾਰ ਅਤੇ ਪੰਜਾਬੀ ਭਾਸ਼ਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਪੰਜਾਬੀ ਕਹਾਣੀਆਂ ਲਿਖਣ ਦੀ ਰੁਚੀ ਕਾਇਮ ਕਰਨ ਲਈ  ਬੀ.ਸੀ. ਕੈਨੇਡਾ ਦੇ ਸੈਕੰਡਰੀ ਸਕੂਲਾਂ ਵਿਚ ਪੰਜਾਬੀ ਵਿਚ ਮੌਲਿਕ ਕਹਾਣੀ ਲਿਖਣ ਦਾ ਮੁਕਾਬਲਾ ਢਾਹਾਂ ਪ੍ਰਾਈਜ਼ ਵੱਲੋਂ ਸਾਲ 2017 ਵਿਚ ਢਾਹਾਂ ਪ੍ਰਾਈਜ਼ ਯੁਵਾ ਅਵਾਰਡ ਦੇ ਨਾਮ ਹੇਠਾਂ ਆਰੰਭ ਕੀਤਾ ਗਿਆ । ਜੋ  ਕੈਨੇਡਾ ਦੇ ਅਨੇਕਾਂ ਸਕੂਲਾਂ ਵਿਚ ਵਿਦਿਆਰਥੀਆਂ ਲਈ ਪੰਜਾਬੀ ਕਹਾਣੀ ਲਿਖਣ ਦਾ ਪ੍ਰੇਰਣਾ ਸਰੋਤ ਬਣ ਚੁੱਕਾ ਹੈ । ਜਿਸ ਨਾਲ ਸਕੂਲ ਵਿਦਿਆਰਥੀਆਂ ਵਿਚ ਪੰਜਾਬੀ ਸਾਹਿਤ ਪੜ੍ਹਨ ਅਤੇ ਲਿਖਣ ਦਾ ਉਤਸ਼ਾਹ ਪੈਦਾ ਹੋ ਰਿਹਾ ਹੈ । ਉਹਨਾਂ ਕਿਹਾ ਕਿ ਪੰਜਾਬ ਵਿਚ ਵੀ ਨਵੀਂ ਪੀੜ੍ਹੀ ਨੂੰ ਮਾਂ-ਬੋਲੀ ਪੰਜਾਬੀ ਨਾਲ ਜੋੜਨ ਦੇ ਉਦੇਸ਼ ਨਾਲ ਇਸ ਸਾਲ 2026 ਤੋਂ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀਆਂ ਜਮਾਤਾਂ 10+1 ਅਤੇ 10+2 ਦੇ ਵਿਦਿਆਰਥੀਆਂ ਲਈ ਇਹ ਕਹਾਣੀ ਮੁਕਾਬਲਾ ਆਰੰਭ ਕੀਤਾ ਜਾ ਰਿਹਾ ਹੈ । ਜਿਸ ਵਿਚ  8 ਜੇਤੂ ਕਹਾਣੀਆਂ ਦੇ ਲੇਖਕ ਵਿਦਿਆਰਥੀਆਂ ਨੂੰ ਪੰਜ-ਪੰਜ ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ ।  ਬਰਜਿੰਦਰ ਸਿੰਘ ਢਾਹਾਂ ਨੇ ਆਸ ਪ੍ਰਗਟਾਈ ਕਿ ਭਵਿੱਖ ਵਿਚ ਇਹਨਾਂ ਯੁਵਾ ਲੇਖਕਾਂ ਵਿੱਚੋ ਨਵੇਂ ਪੰਜਾਬੀ ਕਹਾਣੀਕਾਰ, ਨਾਵਲਕਾਰ, ਵਿਦਵਾਨ, ਆਲੋਚਕ, ਪੱਤਰਕਾਰ ਪੈਦਾ ਹੋਣਗੇ, ਜੋ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ-ਪਸਾਰ ਨੂੰ ਹੋਰ ਵੀ ਅੱਗੇ ਲਿਜਾਣ ਵਿੱਚ ਨਵੇਂ ਮੁਕਾਮ ਹਾਸਲ ਕਰਨਗੇ ।
     ਇਸ ਮੌਕੇ ਢਾਹਾਂ ਪ੍ਰਾਈਜ਼ ਦੀ ਪ੍ਰਬੰਧਕ ਹਰਿੰਦਰ ਕੌਰ ਢਾਹਾਂ ਨੇ ਸੰਬੋਧਨ ਕਰਦੇ ਦੱਸਿਆ ਕਿ ਇਸ ਮੁਕਾਬਲੇ ਦੇ ਵਿਦਿਆਰਥੀ ਲੇਖਕਾਂ ਦੀਆਂ ਜੇਤੂ ਕਹਾਣੀਆਂ ਦੀ ਇੱਕ ਕਿਤਾਬ ''ਵੱਡੀਆਂ ਪੁਲਾਂਘਾਂ'' ਦੇ ਨਾਮ ਹੇਠ ਪ੍ਰਕਾਸ਼ਿਤ ਕੀਤੀ ਜਾਵੇਗੀ,  ਜੋ  ਸਾਰੇ ਪਾਠਕਾਂ ਦੇ ਲਈ ਵੀ ਉਪਲੱਬਧ ਹੋਵੇਗੀ । ਉਹਨਾਂ ਨੇ ਢਾਹਾਂ ਪ੍ਰਾਈਜ਼ ਯੁਵਾ ਅਵਾਰਡ ਵਿਚ ਭਾਗ ਲੈਣ ਦੇ ਨਿਯਮਾਂ ਸਬੰਧੀ ਵੀ ਜਾਣਕਾਰੀ ਦਿੱਤੀ । ਡਾਇਰੈਕਟਰ ਸਿੱਖਿਆ ਪ੍ਰੋ: ਹਰਬੰਸ ਸਿੰਘ ਬੋਲੀਨਾ ਅਤੇ ਪ੍ਰਿੰਸੀਪਲ ਵਨੀਤਾ ਚੋਟ ਨੇ ਸਕੂਲ ਵਿਦਿਆਰਥੀਆਂ ਲਈ ਢਾਹਾਂ ਪ੍ਰਾਈਜ਼ ਯੁਵਾ ਅਵਾਰਡ ਆਰੰਭ ਕਰਨ ਲਈ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਇਸ ਸਕੂਲ ਦੇ ਵਿਦਿਆਰਥੀ ਵਧੀਆ ਕਹਾਣੀਕਾਰ ਬਣ ਕੇ ਸੰਸਾਰ ਵਿਚ ਮਾਂ-ਬੋਲੀ ਪੰਜਾਬੀ ਦਾ ਨਾਮ ਬੁਲੰਦ ਕਰਨਗੇ । ਸਟੇਜ ਸੰਚਾਲਨ ਪਰਮਜੀਤ ਕੌਰ ਪੰਜਾਬੀ ਅਧਿਆਪਕ ਵੱਲੋਂ ਕੀਤਾ ਗਿਆ।  ਇਸ ਮੌਕੇ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ, ਮਨਵੀਰ ਕੌਰ ਢਾਹਾਂ ਕੁਆਰਡੀਨੇਟਰ ਢਾਹਾਂ ਪ੍ਰਾਈਜ਼ ਯੁਵਾ ਅਵਾਰਡ,  ਮਨਜੀਤ ਕੌਰ, ਮਨੀ, ਸੰਦੀਪ ਕੌਰ ਤੇ ਵਿਜੈ ਕੁਮਾਰ (ਸਾਰੇ ਪੰਜਾਬੀ ਅਧਿਆਪਕ) ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ ।
ਤਸਵੀਰ : ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਪੰਜਾਬੀ ਅਧਿਆਪਕਾਂ ਨੂੰ ਪੁਸਤਕ ਭੇਟ ਕਰਦੇ ਹੋਏ ਹਰਿੰਦਰ ਕੌਰ ਢਾਹਾਂ ਨਾਲ ਸਹਿਯੋਗ ਕਰ ਰਹੇ ਹਨ ਬਰਜਿੰਦਰ ਸਿੰਘ ਢਾਹਾਂ, ਕੁਲਵਿੰਦਰ ਸਿੰਘ ਢਾਹਾਂ, ਮਨਵੀਰ ਕੌਰ ਢਾਹਾਂ 

Tuesday, 3 March 2026

ਸੈਲਾ ਖੁਰਦ ਗੁਰੂ ਨਾਨਕ ਦੇਵ ਕ੍ਰਿਕਟ ਕਲੱਬ ਨੇ 35 ਪਲੱਸ ਕ੍ਰਿਕਟ ਲੀਗ ਦਾ ਖ਼ਿਤਾਬ ਆਪਣੇ ਨਾਮ ਕੀਤਾ

  ਸੈਲਾ ਖੁਰਦ (ਸਤਨਾਮ ਸਿੰਘ) ਖੇਡ ਮੈਦਾਨ ਤੋਂ ਬਹੁਤ ਹੀ ਖੁਸ਼ੀ ਵਾਲੀ ਖ਼ਬਰ ਹੈ ਕਿ ਸੈਲਾ ਖੁਰਦ ਗੁਰੂ ਨਾਨਕ ਦੇਵ ਕ੍ਰਿਕਟ ਕਲੱਬ ਨੇ ਆਪਣੀ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ 35 ਪਲੱਸ ਕ੍ਰਿਕਟ ਲੀਗ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ। ਇਸ ਲੀਗ ਵਿੱਚ ਇਲਾਕੇ ਦੀਆਂ ਚਾਰ ਪ੍ਰਮੁੱਖ ਟੀਮਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚਕਾਰ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ: ਸੈਲਾ ਖੁਰਦ ਗੁਰੂ ਨਾਨਕ ਦੇਵ ਕ੍ਰਿਕਟ ਕਲੱਬ (ਜੇਤੂ), ਨਾਰੂ ਨੰਗਲ ਕ੍ਰਿਕਟ ਕਲੱਬ ਮਾਹਲਪੁਰ
ਹੁਸ਼ਿਆਰਪੁਰ ਕਲੱਬ
ਫਾਈਨਲ ਦਾ ਰੋਮਾਂਚ:
ਫਾਈਨਲ ਮੈਚ ਵਿੱਚ ਸੈਲਾ ਖੁਰਦ ਗੁਰੂ ਨਾਨਕ ਦੇਵ ਕ੍ਰਿਕਟ ਕਲੱਬ ਦਾ ਮੁਕਾਬਲਾ ਹੁਸ਼ਿਆਰਪੁਰ ਦੀ ਟੀਮ ਨਾਲ ਹੋਇਆ। ਸੈਲਾ ਖੁਰਦ ਦੇ ਖਿਡਾਰੀਆਂ ਨੇ ਮੈਦਾਨ ਵਿੱਚ ਸ਼ਾਨਦਾਰ ਤਾਲਮੇਲ ਦਿਖਾਇਆ ਅਤੇ ਹੁਸ਼ਿਆਰਪੁਰ ਨੂੰ ਹਰਾ ਕੇ ਟਰਾਫੀ 'ਤੇ ਕਬਜ਼ਾ ਕੀਤਾ।

ਅੱਖ ਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਸਥਾਪਨਾ ਦਿਵਸ ਮੌਕੇ ਸ੍ਰੀਮਤੀ ਉਰਮਿਲਾ ਦੇਵੀ ਆਯੁਰਵੇਦਿਕ ਮੈਡੀਕਲ ਕਾਲਜ ਅਤੇ ਹਸਪਤਾਲ, ਖਰਕਾਂ ਵਿਖੇ ਜਾਗਰੂਕਤਾ ਸੈਮੀਨਾਰ

 ਹੁਸ਼ਿਆਰਪੁਰ ( ਪੀ ਐਲ  ਦੜੋਚ ) ਅੱਖ ਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਸਥਾਪਨਾ ਦਿਵਸ ਮੌਕੇ ਅੱਜ ਸ੍ਰੀਮਤੀ ਉਰਮਿਲਾ ਦੇਵੀ ਆਯੁਰਵੇਦਿਕ ਮੈਡੀਕਲ ਕਾਲਜ ਅਤੇ ਹਸਪਤਾਲ, ਖਰਕਾਂ (ਹੁਸ਼ਿਆਰਪੁਰ) ਵਿਖੇ ਇੱਕ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ।
ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ, ਅਧਿਆਪਕ ਵਰਗ, ਵਿਦਿਆਰਥੀ ਅਤੇ ਅੱਖ ਦਾਨ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਰਹੇ। ਕਾਰਜਕ੍ਰਮ ਦਾ ਮੁੱਖ ਉਦੇਸ਼ ਅੱਖ ਦਾਨ ਪ੍ਰਤੀ ਜਾਗਰੂਕਤਾ ਫੈਲਾਉਣਾ ਅਤੇ ਨੌਜਵਾਨਾਂ ਨੂੰ ਸਮਾਜ ਸੇਵਾ ਕਾਰਜਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨਾ ਸੀ।
ਅੱਖ ਦਾਨ ਐਸੋਸੀਏਸ਼ਨ ਦੇ ਚੇਅਰਮੈਨ ਪ੍ਰੋ. ਬਹਾਦੁਰ ਸਿੰਘ ਸੁਨੇਤ ਨੇ “ਸਮਾਜਿਕ ਗਤੀਵਿਧੀਆਂ ਵਿੱਚ ਨੌਜਵਾਨਾਂ ਦੀ ਭੂਮਿਕਾ” ਵਿਸ਼ੇ ’ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਨੌਜਵਾਨਾਂ ਨੂੰ ਮਨੁੱਖਤਾ ਦੀ ਸੇਵਾ ਲਈ ਅੱਗੇ ਆਉਣ ਦੀ ਅਪੀਲ ਕੀਤੀ।
ਜਨਰਲ ਸਕੱਤਰ ਸ੍ਰੀ ਬਲਜੀਤ ਸਿੰਘ ਨੇ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਅਤੇ ਉਪਲਬਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਅੱਖ ਦਾਨ ਮੁਹਿੰਮ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਐਸੋਸੀਏਸ਼ਨ ਦੇ ਮੈਂਬਰ ਸ੍ਰੀ ਓੰਕਾਰ ਸਿੰਘ ਧਾਮੀ ਨੇ ਵੀ ਵਿਦਿਆਰਥੀਆਂ ਨੂੰ ਸਮਾਜਿਕ ਸੇਵਾਵਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਸ੍ਰੀ ਜਸਦੇਵ ਸਿੰਘ ਵਾਲੀਆ, ਵਾਈਸ ਚੇਅਰਮੈਨ, ਸ੍ਰੀਮਤੀ ਉਰਮਿਲਾ ਦੇਵੀ ਆਯੁਰਵੇਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਨੂੰ ਸਮਾਜਿਕ ਅਤੇ ਮਨੁੱਖੀ ਸੇਵਾਵਾਂ ਵਿੱਚ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।
ਸੈਮੀਨਾਰ ਦਾ ਸਮਾਪਨ ਵਿਦਿਆਰਥੀਆਂ ਨੂੰ ਅੱਖ ਦਾਨ ਲਈ ਪ੍ਰਣ ਕਰਨ ਅਤੇ ਸਮਾਜਿਕ ਭਲਾਈ ਦੇ ਕਾਰਜਾਂ ਵਿੱਚ ਸਰਗਰਮ ਭਾਗ ਲੈਣ ਦੀ ਅਪੀਲ ਨਾਲ ਹੋਇਆ।
ਫੋਟੋ ਕੈਪਸ਼ਨ:
ਸਥਾਪਨਾ ਦਿਵਸ ਮੌਕੇ ਖਰਕਾਂ, ਹੁਸ਼ਿਆਰਪੁਰ ਵਿਖੇ ਆਯੋਜਿਤ ਜਾਗਰੂਕਤਾ ਸੈਮੀਨਾਰ ਦੌਰਾਨ ਅੱਖ ਦਾਨ ਐਸੋਸੀਏਸ਼ਨ ਦੇ ਮੈਂਬਰ ਅਤੇ ਕਾਲਜ ਪ੍ਰਬੰਧਕ ਸ੍ਰੀ ਜਸਦੇਵ ਸਿੰਘ ਵਾਲੀਆ ਨੂੰ ਸਨਮਾਨਿਤ ਕਰਦੇ ਹੋਏ।

ਹੋਲਾ ਮਹੱਲਾ ਵੀਰਤਾ, ਸੇਵਾ ਤੇ ਭਾਈਚਾਰੇ ਦਾ ਪ੍ਰਤੀਕ: ਕਰਮਜੀਤ ਕੌਰ

ਹੋਲਾ ਮਹੱਲਾ ਵੀਰਤਾ, ਸੇਵਾ ਤੇ ਭਾਈਚਾਰੇ ਦਾ ਪ੍ਰਤੀਕ: ਕਰਮਜੀਤ ਕੌਰ
- ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਨੇ ਹੋਲਾ ਮਹੱਲਾ ਦੇ ਪਾਵਨ ਮੌਕੇ 'ਤੇ ਜ਼ਿਲ੍ਹਾ ਵਾਸੀਆਂ ਨੂੰ ਦਿੱਤੀਆਂ ਮੁਬਾਰਕਾਂ
ਹੁਸ਼ਿਆਰਪੁਰ, 3 ਮਾਰਚ: (ਪੀ ਐਲ ਦੜੋਚ) ਜ਼ਿਲ੍ਹਾ ਯੋਜਨਾ ਕਮੇਟੀ ਹੁਸ਼ਿਆਰਪੁਰ ਦੀ ਚੇਅਰਪਰਸਨ ਕਰਮਜੀਤ ਕੌਰ ਨੇ ਪਾਵਨ ਤਿਉਹਾਰ ਹੋਲਾ ਮਹੱਲਾ ਦੇ ਮੌਕੇ 'ਤੇ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਦਿਲੋਂ ਵਧਾਈ ਅਤੇ ਮੁਬਾਰਕਾਂ ਦਿੱਤੀਆਂ ਹਨ। ਆਪਣੇ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਹੋਲਾ ਮਹੱਲਾ ਵੀਰਤਾ, ਹੌਸਲਾ, ਕੁਰਬਾਨੀ ਅਤੇ ਭਾਈਚਾਰੇ ਦਾ ਪ੍ਰਤੀਕ ਹੈ। ਇਹ ਤਿਉਹਾਰ ਸਾਨੂੰ ਗੁਰੂ ਸਾਹਿਬਾਨ ਦੀਆਂ ਮਹਾਨ ਸਿੱਖਿਆਵਾਂ 'ਤੇ ਚੱਲਣ ਅਤੇ ਸਮਾਜ ਵਿੱਚ ਇਕੱਜੁਟਤਾ, ਪਿਆਰ ਅਤੇ ਸਦਭਾਵਨਾ ਬਣਾਈ ਰੱਖਣ ਦੀ ਪ੍ਰੇਰਨਾ ਦਿੰਦਾ ਹੈ।
         ਕਰਮਜੀਤ ਕੌਰ ਨੇ ਕਿਹਾ ਕਿ ਇਹ ਇਤਿਹਾਸਕ ਤਿਉਹਾਰ ਸਾਨੂੰ ਆਪਣੀ ਅਮੀਰ ਸੱਭਿਆਚਾਰਕ ਵਿਰਾਸਤ ਨਾਲ ਜੋੜਦਾ ਹੈ ਅਤੇ ਸਮਾਜਿਕ ਇਕਜੁਟਤਾ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਮੌਕੇ 'ਤੇ ਆਪਸੀ ਵੈਰ-ਭਾਵ ਨੂੰ ਭੁੱਲ ਕੇ ਮਿਲ-ਜੁਲ ਕੇ ਤਿਉਹਾਰ ਮਨਾਉਣਾ ਚਾਹੀਦਾ ਹੈ ਅਤੇ ਸਮਾਜ ਵਿੱਚ ਸ਼ਾਂਤੀ, ਸਦਭਾਵਨਾ ਅਤੇ ਸਹਿਯੋਗ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ।
             ਉਨ੍ਹਾਂ ਕਿਹਾ ਕਿ ਹੋਲਾ ਮਹੱਲਾ ਸਿਰਫ਼ ਧਾਰਮਿਕ ਤਿਉਹਾਰ ਨਹੀਂ, ਸਗੋਂ ਇਹ ਸਾਨੂੰ ਅਨੁਸ਼ਾਸਨ, ਸੇਵਾ ਅਤੇ ਸਮਰਪਣ ਦਾ ਸੰਦੇਸ਼ ਵੀ ਦਿੰਦਾ ਹੈ। ਇਸ ਪਾਵਨ ਮੌਕੇ 'ਤੇ ਸਾਨੂੰ ਲੋੜਵੰਦਾਂ ਦੀ ਮਦਦ ਕਰਨ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਦੇ ਉੱਠਾਣ ਲਈ ਸੰਕਲਪ ਲੈਣਾ ਚਾਹੀਦਾ ਹੈ।
          ਕਰਮਜੀਤ ਕੌਰ ਨੇ ਕਾਮਨਾ ਕੀਤੀ ਕਿ ਇਹ ਪਾਵਨ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਸੁਖ, ਸਮ੍ਰਿਧੀ ਅਤੇ ਖੁਸ਼ਹਾਲੀ ਲਿਆਵੇ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਤਰੱਕੀ ਅਤੇ ਵਿਕਾਸ ਦੇ ਰਾਹ 'ਤੇ ਲਗਾਤਾਰ ਅੱਗੇ ਵਧਦਾ ਰਹੇ।


Sunday, 1 March 2026

Fwd: Press Note


ਪੀ.ਸੀ.-ਪੀ.ਐੱਨ.ਡੀ.ਟੀ. ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ : ਡਾ. ਹਰੀਸ਼ ਕਿਰਪਾਲ

- ਪੀ.ਐੱਨ.ਡੀ.ਟੀ. ਐਕਟ ਦੀ ਪਾਲਣਾ ਯਕੀਨੀ ਬਣਾਉਣ ਲਈ ਅਲਟਰਾਸਾਊਂਡ ਸਕੈਨ ਸੈਂਟਰਾਂ ਦੀ ਅਚਨਚੇਤ ਜਾਂਚ

ਨਵਾਂਸ਼ਹਿਰ, 27 ਫਰਵਰੀ, 2026: ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰੀਸ਼ ਕਿਰਪਾਲ ਨੇ ਸ਼ੁੱਕਰਵਾਰ ਨੂੰ ਜ਼ਿਲ੍ਹੇ ਵਿੱਚ ਪੀ.ਸੀ.-ਪੀ.ਐੱਨ.ਡੀ.ਟੀ. ਦੀ ਸਖ਼ਤ ਪਾਲਣਾ ਯਕੀਨੀ ਬਣਾਉਣ ਦੇ ਮੰਤਵ ਨਾਲ ਨਿੱਜੀ ਅਲਟਰਾਸਾਊਂਡ ਸਕੈਨ ਸੈਂਟਰਾਂ ਦੀ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਨਵਾਂਸ਼ਹਿਰ ਵਿੱਚ ਪੰਜ ਨਿੱਜੀ ਅਲਟਰਾਸਾਊਂਡ ਸਕੈਨ ਸੈਂਟਰਾਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਸਾਰੇ ਸਕੈਨ ਸੈਂਟਰਾਂ ਵਿੱਚ ਰੱਖੇ ਜਾਣ ਵਾਲੇ ਲਾਜ਼ਮੀ ਰਿਕਾਰਡਾਂ, ਰਜਿਸਟਰਾਂ ਅਤੇ ਹੋਰ ਦਸਤਾਵੇਜ਼ਾਂ ਨੂੰ ਬਾਰੀਕੀ ਨਾਲ ਘੋਖਿਆ ਗਿਆ। ਇਸ ਦੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਗਿਆ ਕਿ ਹਰ ਸੈਂਟਰ 'ਤੇ ਪੀ.ਐੱਨ.ਡੀ.ਟੀ. ਐਕਟ ਅਧੀਨ ਲਾਜ਼ਮੀ ਸਾਈਨਬੋਰਡ ਸਪੱਸ਼ਟ ਤੌਰ 'ਤੇ ਲੱਗੇ ਹੋਏ ਹਨ ਅਤੇ ਨਿਯਮਾਂ ਦੀ ਪੂਰੀ ਪਾਲਣਾ ਕੀਤੀ ਜਾ ਰਹੀ ਹੈ।

ਇਸ ਸਬੰਧੀ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰੀਸ਼ ਕਿਰਪਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੀ.ਸੀ.-ਪੀ.ਐੱਨ.ਡੀ.ਟੀ. ਐਕਟ ਅਧੀਨ ਗਰਭ ਵਿੱਚ ਲਿੰਗ-ਪਛਾਣ ਕਰਨਾ ਕਾਨੂੰਨੀ ਤੌਰ 'ਤੇ ਗੰਭੀਰ ਅਪਰਾਧ ਹੈ ਅਤੇ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ 'ਤੇ ਅਜਿਹੀਆਂ ਅਚਨਚੇਤ ਜਾਂਚਾਂ ਜਾਰੀ ਰਹਿਣਗੀਆਂ ਤਾਂ ਜੋ ਜ਼ਿਲ੍ਹੇ ਵਿੱਚ ਲਿੰਗ ਅਨੁਪਾਤ ਨੂੰ ਸੁਧਾਰਿਆ ਜਾ ਸਕੇ।

ਉਨ੍ਹਾਂ ਨੇ ਸਾਰੇ ਅਲਟਰਾਸਾਊਂਡ ਸਕੈਨ ਸੈਂਟਰਾਂ ਦੇ ਸੰਚਾਲਕਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਉਹ ਆਪਣੇ ਸਾਰੇ ਰਿਕਾਰਡ ਅਪਡੇਟ ਰੱਖਣ, ਨਿਯਮਾਂ ਅਨੁਸਾਰ ਕਾਰਵਾਈ ਕਰਨ ਅਤੇ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਪਾਲਣਾ ਯਕੀਨੀ ਬਣਾਉਣ। ਡਾ. ਹਰੀਸ਼ ਕਿਰਪਾਲ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇ ਕਿਤੇ ਵੀ ਪੀ.ਐੱਨ.ਡੀ.ਟੀ. ਐਕਟ ਦੀ ਉਲੰਘਣਾ ਸਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਸਿਹਤ ਵਿਭਾਗ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕਰਨ।

ਇਸ ਮੌਕੇ ਕਾਰਜਕਾਰੀ ਪੀ.ਐੱਨ.ਡੀ.ਟੀ. ਕੋਆਡੀਨੇਟਰ ਸ੍ਰੀ ਹਰਨੇਕ ਸਿੰਘ ਵੀ ਮੌਜੂਦ ਸਨ।

Friday, 27 February 2026

ਬੁੱਧ ਧਰਮ ਦੀ ਧਰਤੀ ਵਿੱਚ ਵਿਸ਼ਵਾਸ ਅਤੇ ਦਇਆ ਦਾ ਸਾਹ : ਡਾ. ਪਰਵਿੰਦਰ ਸਿੰਘ

ਬੁੱਧ ਧਰਮ ਦੀ ਧਰਤੀ ਵਿੱਚ ਵਿਸ਼ਵਾਸ ਅਤੇ ਦਇਆ ਦਾ ਸਾਹ : ਡਾ.  ਪਰਵਿੰਦਰ ਸਿੰਘ 
ਜਲੰਧਰ (ਸਤੀਸ਼ ਜੌੜਾ)ਭਾਰਤ ਬੁੱਧ ਧਰਮ ਦੀ ਸੁੰਦਰਤਾ ਦਾ ਜਨਮ ਸਥਾਨ ਹੈ ਅਤੇ ਦੁਨੀਆ ਭਰ ਦੇ ਬੋਧੀਆਂ ਲਈ ਇੱਕ ਮਹਾਨ ਅਧਿਆਤਮਿਕ ਕੇਂਦਰ ਹੈ। ਹਰ ਸਾਲ, ਬਹੁਤ ਸਾਰੇ ਦੇਸ਼ਾਂ ਤੋਂ ਵਿਸ਼ਵਾਸ ਦੀਆਂ ਧਾਰਾਵਾਂ ਇਸ ਪਵਿੱਤਰ ਧਰਤੀ ਵੱਲ ਵਗਦੀਆਂ ਹਨ। ਹਾਲਾਂਕਿ, ਸੈਰ-ਸਪਾਟਾ ਉਦਯੋਗ ਦੇ ਤੇਜ਼ ਵਿਕਾਸ ਦੇ ਵਿਚਕਾਰ, ਅੰਤਰਰਾਸ਼ਟਰੀ ਮੰਦਰਾਂ ਦੀ ਭੂਮਿਕਾ ਬਾਰੇ ਵਪਾਰਕ ਖੇਤਰ ਤੋਂ ਕੁਝ ਗਲਤ ਧਾਰਨਾਵਾਂ ਹੋ ਸਕਦੀਆਂ ਹਨ, ਜਿਸ ਨਾਲ ਕਾਨੂੰਨੀ ਸਵਾਲ ਉੱਠਦੇ ਹਨ ਜੋ ਧਿਆਨ ਦੇਣ ਯੋਗ ਹਨ।
ਨਿਊਜ਼ ਵਰਲਡ ਵਾਈਡ ਟੀਮ ਨੇ ਬਿਹਾਰ ਦੇ ਬੋਧ ਗਯਾ ਦਾ ਸਰਵੇਖਣ ਕੀਤਾ, ਜਿੱਥੇ ਪਵਿੱਤਰ ਬੋਧੀ ਰੁੱਖ, ਵਿਸ਼ਵਾਸ ਦਾ ਕੇਂਦਰ, ਅਤੇ ਦੁਨੀਆ ਭਰ ਦੇ 29 ਤੋਂ ਵੱਧ ਦੇਸ਼ਾਂ ਦੇ ਬੋਧੀ ਮੰਦਰਾਂ ਦੀ ਸਥਿਤੀ ਹੈ। ਇਹ ਰਿਪੋਰਟ ਇਨ੍ਹਾਂ ਧਾਰਮਿਕ ਸਥਾਨਾਂ ਦੇ "ਡੂੰਘੇ ਮੁੱਲ" ਨੂੰ ਦਰਸਾਉਂਦੀ ਹੈ, ਜਿਨ੍ਹਾਂ ਨੇ ਸਦੀਆਂ ਤੋਂ ਭਾਰਤੀ ਸਮਾਜ ਦਾ ਸਮਰਥਨ ਅਤੇ ਪਾਲਣ ਪੋਸ਼ਣ ਕੀਤਾ ਹੈ।

ਟਿਕਾਊ ਸੱਭਿਆਚਾਰਕ ਵਿਰਾਸਤ ਅਤੇ ਸਦਭਾਵਨਾ ਦੇ ਰਾਜਦੂਤ
ਗਯਾ ਵਿੱਚ ਅੰਤਰਰਾਸ਼ਟਰੀ ਮੰਦਰ ਕਾਰੋਬਾਰ ਜਾਂ ਮੁਨਾਫ਼ਾ ਕਮਾਉਣ ਵਾਲੇ ਉਦੇਸ਼ਾਂ ਲਈ ਨਹੀਂ ਬਣਾਏ ਗਏ ਸਨ ਜੋ ਬੋਧੀ ਸਿਧਾਂਤਾਂ ਦੇ ਉਲਟ ਹਨ। ਹਰੇਕ ਮੰਦਰ ਇੱਕ "ਰਾਸ਼ਟਰੀ ਪ੍ਰਤੀਨਿਧੀ" ਨੂੰ ਦਰਸਾਉਂਦਾ ਹੈ, ਜਿਸਨੂੰ ਜਾਣਬੁੱਝ ਕੇ ਹਰ ਸਾਲ ਲੱਖਾਂ ਵਿਦੇਸ਼ੀ ਸ਼ਰਧਾਲੂਆਂ ਲਈ ਧਾਰਮਿਕ ਅਭਿਆਸ ਦੇ ਕੇਂਦਰ ਵਜੋਂ ਬਣਾਇਆ ਗਿਆ ਸੀ। ਇਹ ਤੀਰਥ ਯਾਤਰੀ ਇੱਕ ਮਹੱਤਵਪੂਰਨ ਵਿਧੀ ਹਨ ਜੋ ਭਾਰਤ ਵਿੱਚ ਆਰਥਿਕ ਪ੍ਰਵਾਹ ਲਿਆਉਂਦੀ ਹੈ, ਸਥਾਨਕ ਸੈਰ-ਸਪਾਟਾ ਉਦਯੋਗ ਨੂੰ ਚਲਾਉਂਦੀ ਹੈ ਅਤੇ ਸੈਲਾਨੀਆਂ ਨੂੰ ਅਨੁਕੂਲ ਬਣਾਉਣ ਲਈ ਹੋਟਲਾਂ ਵਿੱਚ ਮਹੱਤਵਪੂਰਨ ਨਿਵੇਸ਼ ਵੱਲ ਲੈ ਜਾਂਦੀ ਹੈ।

ਸਹਾਇਕ ਭਾਈਵਾਲ, ਵਪਾਰਕ ਪ੍ਰਤੀਯੋਗੀ ਨਹੀਂ
ਇਹ ਸਮਝ ਕਿ ਮੰਦਰ ਹੋਟਲ ਕਾਰੋਬਾਰ ਦੇ ਪ੍ਰਤੀਯੋਗੀ ਹਨ, ਇੱਕ ਗਲਤ ਦ੍ਰਿਸ਼ਟੀਕੋਣ ਹੋ ਸਕਦਾ ਹੈ। ਇੱਕ ਨਿਰਪੱਖ ਦ੍ਰਿਸ਼ਟੀਕੋਣ ਤੋਂ ਪਤਾ ਚੱਲਦਾ ਹੈ ਕਿ "ਅੰਤਰਰਾਸ਼ਟਰੀ ਮੰਦਰਾਂ ਦੀ ਹੋਂਦ ਹੋਟਲ ਕਾਰੋਬਾਰ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਵਾਲਾ ਇੱਕ ਕਾਰਕ ਹੈ।" ਇਸ ਲਈ ਮੰਦਰਾਂ ਦੀ ਭੂਮਿਕਾ ਅਰਥਵਿਵਸਥਾ, ਵਪਾਰ ਅਤੇ ਪ੍ਰਾਹੁਣਚਾਰੀ ਖੇਤਰਾਂ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ।

ਮੰਦਰ ਅਧਿਆਤਮਿਕ ਸਥਾਨ ਹਨ, ਬੋਧੀ ਮਿਸ਼ਨਰੀਆਂ ਲਈ ਰਿਹਾਇਸ਼ ਹਨ, ਅਤੇ ਨੇਕ ਆਚਰਣ ਲਈ ਰਾਖਵੇਂ ਅਭਿਆਸ ਸਥਾਨ ਹਨ, ਜਦੋਂ ਕਿ ਹੋਟਲ ਵਪਾਰਕ ਅਦਾਰੇ ਹਨ ਜਿਨ੍ਹਾਂ ਦਾ ਉਦੇਸ਼ ਆਮ ਸੈਲਾਨੀਆਂ ਨੂੰ ਸਹੂਲਤ ਪ੍ਰਦਾਨ ਕਰਨਾ ਹੈ। ਇਨ੍ਹਾਂ ਦੋਵਾਂ ਸਥਾਨਾਂ ਦੇ ਵੱਖਰੇ ਉਦੇਸ਼ ਅਤੇ ਨਿਸ਼ਾਨਾ ਸਮੂਹ ਹਨ। ਵਪਾਰਕ ਖੇਤਰ ਅਤੇ ਧਾਰਮਿਕ ਸੰਸਥਾਵਾਂ ਵਿਚਕਾਰ ਸਹਿਯੋਗ ਬਣਾਉਣ ਨਾਲ ਸਮੁੱਚੇ ਸੈਰ-ਸਪਾਟਾ ਖੇਤਰ ਨੂੰ ਨਿਰਾਦਰ ਜਾਂ ਟਕਰਾਅ ਪੈਦਾ ਕਰਨ ਨਾਲੋਂ ਕਿਤੇ ਜ਼ਿਆਦਾ ਲਾਭ ਹੁੰਦਾ ਹੈ।

ਸਮੁਦਾਏ ਦਾ ਪਰਛਾਵਾਂ: "ਥਾਈ ਮੰਦਰਾਂ" ਤੋਂ ਇੱਕ ਨੇਮ
ਅੰਤਰਰਾਸ਼ਟਰੀ ਮੰਦਰਾਂ ਦੀ ਅਸਲ ਸੁੰਦਰਤਾ "ਵਾਟ ਥਾਈ ਬੋਧ ਗਯਾ" ਦੇ ਸਮਾਜਿਕ ਭਲਾਈ ਪਹਿਲੂ ਵਿੱਚ ਠੋਸ ਰੂਪ ਵਿੱਚ ਪ੍ਰਤੀਬਿੰਬਤ ਹੁੰਦੀ ਹੈ, ਜੋ ਸਥਾਨਕ ਭਾਰਤੀ ਭਾਈਚਾਰੇ ਲਈ ਇੱਕ ਆਸਰਾ ਛਾਂ ਵਜੋਂ ਕੰਮ ਕਰਦੀ ਹੈ।

ਬੋਧ ਗਯਾ ਵਿੱਚ ਥਾਈ ਬੋਧੀ ਮੰਦਰਾਂ ਦੀ ਸਥਾਪਨਾ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਸਮੇਂ ਦੌਰਾਨ ਦਿੱਤੇ ਗਏ ਦੋਸਤਾਨਾ ਸੱਦੇ ਦੇ ਜਵਾਬ ਵਿੱਚ ਕੀਤੀ ਗਈ ਸੀ। ਥਾਈ ਸਰਕਾਰ ਅਤੇ ਬੋਧੀ ਸ਼ਰਧਾਲੂਆਂ ਨੇ ਬੁੱਧ ਧਰਮ ਦੇ ਪੁਨਰ ਸੁਰਜੀਤੀ ਵਿੱਚ ਖੁੱਲ੍ਹ ਕੇ ਯੋਗਦਾਨ ਪਾਇਆ ਹੈ, ਇਸ ਸਥਾਨ ਨੂੰ ਇੱਕ ਵਿਸ਼ਵ ਪੱਧਰੀ ਮੀਲ ਪੱਥਰ ਵਿੱਚ ਬਦਲ ਦਿੱਤਾ ਹੈ। ਮੰਦਰਾਂ ਨੇ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ, ਜਿਸ ਵਿੱਚ ਸ਼ਾਮਲ ਹਨ:

• ਜਨਤਕ ਸਿਹਤ: ਬੋਧ ਗਯਾ ਅਤੇ ਕੁਸ਼ੀਨਗਰ ਵਿੱਚ ਥਾਈ ਬੋਧੀ ਮੰਦਰਾਂ ਨੇ ਅੰਤਰਰਾਸ਼ਟਰੀ ਸ਼ਰਧਾਲੂਆਂ ਨੂੰ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਲਈ ਡਾਕਟਰੀ ਸਹੂਲਤਾਂ ਸਥਾਪਤ ਕੀਤੀਆਂ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਉਹ ਸਥਾਨਕ ਭਾਰਤੀ ਨਿਵਾਸੀਆਂ ਨੂੰ ਮੁਫ਼ਤ ਡਾਕਟਰੀ ਇਲਾਜ ਦੀ ਪੇਸ਼ਕਸ਼ ਕਰਦੇ ਹਨ।

• ਰੁਜ਼ਗਾਰ ਅਤੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ: ਮੰਦਰਾਂ ਦੀਆਂ ਗਤੀਵਿਧੀਆਂ ਲਗਾਤਾਰ ਨੌਕਰੀਆਂ ਪੈਦਾ ਕਰਦੀਆਂ ਹਨ, ਆਮਦਨ ਪੈਦਾ ਕਰਦੀਆਂ ਹਨ ਅਤੇ ਭਾਈਚਾਰੇ ਨੂੰ ਸਰੋਤ ਵੰਡਦੀਆਂ ਹਨ। ਉਹ ਪਿੰਡ ਵਾਸੀਆਂ ਨੂੰ ਆਪਣੇ ਸਥਾਨਕ ਉਤਪਾਦ ਵੇਚਣ ਲਈ ਜਗ੍ਹਾ ਵੀ ਪ੍ਰਦਾਨ ਕਰਦੇ ਹਨ।

• ਸਿੱਖਿਆ: ਮੰਦਰਾਂ ਨੇ ਥਾਈ ਰਾਜੇ ਦੀ ਸ਼ਾਹੀ ਸਰਪ੍ਰਸਤੀ ਹੇਠ ਸਕਾਲਰਸ਼ਿਪ ਪ੍ਰੋਗਰਾਮਾਂ, ਸਕੂਲ ਸਪਲਾਈ ਅਤੇ ਧੰਮ ਨਵਾ (ਵਾਂਗ) ਪ੍ਰੋਜੈਕਟ ਰਾਹੀਂ ਗਰੀਬ ਭਾਰਤੀ ਨੌਜਵਾਨਾਂ ਲਈ ਵਿਦਿਅਕ ਮੌਕੇ ਪ੍ਰਦਾਨ ਕੀਤੇ ਹਨ।

• ਸਮਾਜ ਭਲਾਈ: ਸਾਲ ਭਰ ਸਮਾਜਿਕ ਸਹਾਇਤਾ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ, ਜਿਵੇਂ ਕਿ ਸਰਦੀਆਂ ਦੇ ਕੱਪੜੇ ਵੰਡਣਾ, ਬਚਾਅ ਕਿੱਟਾਂ ਪ੍ਰਦਾਨ ਕਰਨਾ, ਅਤੇ ਮਹਾਂਮਾਰੀ ਦੌਰਾਨ ਸਹਾਇਤਾ ਪ੍ਰਦਾਨ ਕਰਨਾ, ਜਿਸਦੀ ਸਾਲਾਨਾ ਲੱਖਾਂ ਬਾਠ ਬਣਦੀ ਹੈ। ਸਮਝਦਾਰੀ ਨਾਲ ਚੱਲਣਾ

ਧਾਰਮਿਕ ਸੰਸਥਾਵਾਂ ਨਾਲ ਕਾਨੂੰਨੀ ਵਿਵਾਦਾਂ ਵਿੱਚ ਟੈਕਸ ਜਾਂ ਆਮਦਨ ਦੇ ਮੁੱਦਿਆਂ ਨੂੰ ਲਿਆਉਣ ਨਾਲ ਸਮਾਜ ਸਮੁੱਚੇ ਸਕਾਰਾਤਮਕ ਅਕਸ ਨੂੰ ਨਜ਼ਰਅੰਦਾਜ਼ ਕਰ ਸਕਦਾ ਹੈ। ਮੰਦਰਾਂ 'ਤੇ ਸਵਾਲ ਉਠਾਉਣ ਦੀ ਬਜਾਏ, ਕੀ ਇਹ ਵਧੇਰੇ ਪ੍ਰਗਤੀਸ਼ੀਲ ਨਹੀਂ ਹੋਵੇਗਾ ਜੇਕਰ ਕਾਰੋਬਾਰ ਅਤੇ ਸੰਗਠਨ ਸੈਰ-ਸਪਾਟਾ ਉਦਯੋਗ ਦੇ ਮਿਆਰਾਂ ਨੂੰ ਪਾਰਦਰਸ਼ੀ ਬਣਾਉਣ, ਜਨਤਕ ਥਾਵਾਂ ਦਾ ਸਤਿਕਾਰ ਕਰਨ ਅਤੇ ਸਵੈ-ਨਿਯੰਤ੍ਰਿਤ ਕਰਨ ਲਈ ਸਹਿਯੋਗ ਕਰਨ?

ਅੰਤਰਰਾਸ਼ਟਰੀ ਮੰਦਰ ਦਿਆਲੂ ਦਾਨੀਆਂ ਨੂੰ ਦਰਸਾਉਂਦੇ ਹਨ ਜੋ ਸਥਾਨਕ ਭਾਰਤੀ ਸਮਾਜ ਨੂੰ ਹਰ ਪਹਿਲੂ ਵਿੱਚ ਸਮਰਥਨ ਦਿੰਦੇ ਹਨ। ਇਸ ਲਈ ਹੋਟਲ ਐਸੋਸੀਏਸ਼ਨਾਂ, ਸਰਕਾਰ ਅਤੇ ਭਾਰਤੀ ਲੋਕ, "ਸਨਮਾਨਿਤ ਮੇਜ਼ਬਾਨ" ਵਜੋਂ, ਇਹਨਾਂ ਮੰਦਰਾਂ ਦੇ ਬਚਾਅ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਹ ਸਮਝ ਅਤੇ ਦੋਸਤੀ ਬੋਧੀ ਧਰਤੀ ਵਿੱਚ ਸਥਾਈ ਆਰਥਿਕ ਖੁਸ਼ਹਾਲੀ ਅਤੇ ਸ਼ਾਂਤੀ ਵੱਲ ਲੈ ਜਾਵੇਗੀ।

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ*

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ* ਬੰਗਾ 01 ਅਪਰੈਲ () ਭਾਰਤੀ ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ...

ਜੀ ਆਇਆਂ ਨੂੰ WELCOME