Wednesday, 30 December 2020

ਸਾਲ 2020 ਵਿੱਚ ਕੋਰੋਨਾ ਸੰਕਟ ਦਰਮਿਆਨ ਕਮਿਸ਼ਨਰ ਪੁਲਿਸ ਨੇ ਧਾਰਾ 302 ਤਹਿਤ 34 ਮੁਕੱਦਮਿਆਂ ਵਿਚੋ 30 ਮੁਕੱਦਮੇ ਟਰੇਸ ਕਰਕੇ 85 ਦੋਸ਼ੀਆਂ ਨੂੰ ਕੀਤਾ ਗਿ੍ਰਫਤਾਰ

ਐਨ ਡੀ ਪੀ ਐਸ ਐਕਟ ਤਹਿਤ 235 ਮੁਕੱਦਮੇ ਦਰਜ਼ ਕੀਤੇ

ਅੰਮਿ੍ਰਤਸਰ, 30 ਦਸੰਬਰ :  ਲੋਕਾਂ ਦੀ ਲਗਨ ਨਾਲ ਸੇਵਾ ਕਰਨ ਦੀ ਆਪਣੀ ਵਚਨਬੱਧਤਾ ਨੂੰ ਕਾਇਮ ਰੱਖਦਿਆਂ  ਅੰਮਿ੍ਰਤਸਰ ਕਮਿਸ਼ਨਰੇਟ ਪੁਲਿਸ ਨੇ ਪੁਲਿਸ ਕਮਿਸਨਰ ਡਾ: ਸੁਖਚੈਨ ਸਿੰਘ ਗਿੱਲ ਦੀ ਅਗਵਾਈ ਵਿੱਚ ਸਾਲ 2020 ਦੌਰਾਨ ਨਵੇਂ ਮੀਲ ਪੱਥਰ ਸਥਾਪਤ ਕੀਤੇ। ਇਹ ਸਾਲ ਅੰਮਿ੍ਰਤਸਰ ਕਮਿਸਨਰੇਟ ਪੁਲਿਸ ਲਈ ਇਕ ਨਵੀਂ ਅਤੇ ਅਸਧਾਰਣ ਚੁਣੌਤੀ ਲੈ ਕੇ ਆਇਆ ਕਿਉਂਕਿ ਜਿਲਾ ਪੁਲਿਸ ਨੂੰ ਆਮ ਕਾਨੂੰਨ ਵਿਵਸਥਾ ਦੇ ਮੁੱਦਿਆਂ ਤੋਂ ਇਲਾਵਾ ਵਿਸ਼ਵ ਵਿਆਪੀ ਮਹਾਂਮਾਰੀ ਕੋਵਿਡ-19 ਦੇ ਰੂਪ ਵਿਚ ਇਕ ਅਦਿ੍ਰਸ਼ਟ ਦੁਸਮਣ ਨਾਲ ਨਜਿੱਠਣਾ ਪੈਣਾ ਸੀ ਪਰ ਡਾ: ਗਿੱਲ ਦੀ ਅਗਵਾਈ ਵਿੱਚ ਪੁਲਿਸ ਨੇ ਕੋਰੋਨਾ ਵਾਇਰਸ ਅਤੇ ਸਮਾਜ ਵਿਰੋਧੀ ਅਨਸਰਾਂ ਦੋਵਾਂ ਤੋਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ। ਖਾਕੀ ਵਰਦੀ, ਜੋ ਹਮੇਸਾ ਸਾਨੂੰ ਦੇਸ ਭਰ ਦੇ ਅਨੇਕਾਂ ਬਹਾਦਰ ਪੁਲਿਸ ਅਤੇ ਪੈਰਾ-ਮਿਲਟਰੀ ਦੇ ਜਵਾਨਾਂ ਦੀਆਂ ਬੇਮਿਸਾਲ ਕੁਰਬਾਨੀਆਂ ਅਤੇ ਬਹਾਦਰੀ ਭਰੇ ਕਾਰਨਾਮਿਆਂ ਦੀ ਯਾਦ ਦਿਵਾਉਂਦੀ ਹੈ, ਜਿਨਾਂ ਨੇ ਜਨਮ ਭੂਮੀ ਦੀ ਸੁਰੱਖਿਆ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ, ਕੋਰੋਨਾ ਸੰਕਟ ਸਮੇਂ ਲੋਕਾਂ ਦੀ ਸੇਵਾ ਕਰਨ ਲਈ ਫਰੰਟ ਲਾਈਨ ਵਿਚ ਰਹੀ। ਇੱਕ ਸਮੇਂ ਜਦੋਂ ਸਮੁੱਚਾ ਵਿਸਵ ਕੋਵਿਡ-19 ਮਹਾਂਮਾਰੀ ਦੇ ਰੂਪ ਵਿੱਚ ਇੱਕ ਨਵੀਂ ਚੁਣੌਤੀ ਦਾ ਸਾਹਮਣਾ ਕਰ ਰਿਹਾ ਸੀ, ਪੁਲਿਸ ਫੋਰਸ ਨੇ ਪੂਰੇ ਆਤਮ ਵਿਸ਼ਵਾਸ ਨਾਲ ਨਵੀਂ ਜਿੰਮੇਵਾਰੀ ਨੂੰ ਸੰਭਾਲਿਆ ਅਤੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਇਸ ਨਾਲ ਟਾਕਰਾ ਕੀਤਾ । ਅੰਮਿ੍ਰਤਸਰ ਕਮਿਸਨਰੇਟ ਪੁਲਿਸ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਆਪਣੀਆਂ ਅਤੇ ਆਪਣੇ ਪਰਿਵਾਰਾਂ ਦੀਆਂ ਜਾਨਾਂ ਜੋਖਮ ਵਿੱਚ ਪਾ ਕੇ ਤਾਲਾਬੰਦੀ ਨੂੰ ਇੰਨ-ਬਿੰਨ ਲਾਗੂ ਕਰਨ ਵਿੱਚ ਸਭ ਤੋਂ ਅੱਗੇ ਰਹੀ। ਅਤਿ ਦੀ ਗਰਮੀ, ਭਾਰੀ ਬਾਰਿਸ ਅਤੇ ਹੁਣ ਕੜਾਕੇ ਦੀ ਠੰਡ ਵਿਚ ਲੋਕਾਂ ਦੀ ਜਾਨ ਬਚਾਉਣ ਲਈ ਪੁਲਿਸ ਨੇ ਕਰਫਿਊ ਅਤੇ ਰਾਤ ਦੇ ਕਰਫਿਊ ਨੂੰ ਸਫਲਤਾਪੂਰਵਕ ਲਾਗੂ ਕੀਤਾ। ਕਮਿਸਨਰੇਟ ਪੁਲਿਸ ਨੇ ਕਰਫਿਊ/ਤਾਲਾਬੰਦੀ ਦੌਰਾਨ ਲਗਨ, ਇਮਾਨਦਾਰੀ ਅਤੇ ਉੱਚ ਪੇਸੇਵਰਾਨਾ ਢੰਗ ਨਾਲ ਸੇਵਾਵਾਂ ਮੁਹੱਈਆ ਕਰਕੇ ਮਨੁੱਖਤਾਵਾਦੀ ਪੁਲਿਸ ਦਾ ਇੱਕ ਵੱਡਾ ਮਾਪਦੰਡ ਕਾਇਮ ਕੀਤਾ। ਪੁਲਿਸ ਕਮਿਸਨਰ, ਜੋ ਖੁਦ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਫੀਲਡ ਵਿੱਚ ਰਹੇ, ਨੇ ਯਕੀਨੀ ਬਣਾਇਆ ਕਿ ਪੁਲਿਸ ਮੁਲਾਜ਼ਮ ਲੋਕਾਂ ਦੀ ਜਾਨ ਬਚਾਉਣ ਲਈ ਮਨੁੱਖੀ ਪਹੁੰਚ ਅਪਣਾ ਕੇ ਮਿਸਾਲੀ ਢੰਗ ਨਾਲ ਆਪਣੀ ਡਿਊਟੀ ਨਿਭਾਉਣ। ਅੰਮਿ੍ਰਤਸਰ ਕਮਿਸਨਰੇਟ ਪੁਲਿਸ ਨੇ ਪੂਰੇ ਜੋਸ ਅਤੇ ਸਮਰਪਣ ਨਾਲ ਲੋਕਾਂ ਦੀ ਸੇਵਾ ਕਰਨ ਦੀ ਪੁਲਿਸ ਦੀ ਸਾਨਦਾਰ ਰਵਾਇਤ ਨੂੰ ਕਾਇਮ ਰੱਖਣ ਤੋਂ ਇਲਾਵਾ ਕੋਵਿਡ -19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਗਏ ਗਏ ਕਰਫਿਊ/ਤਾਲਾਬੰਦੀ ਦੌਰਾਨ ਲੋਕਾਂ ਤੱਕ ਰਾਹਤ ਪਹੁੰਚਾਉਣ ਲਈ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈ। ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦੀ ਭੂਮਿਕਾ ਸਿਰਫ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਜਾਂ ਤਾਲਾਬੰਦੀ ਨੂੰ ਸਖਤੀ ਨਾਲ ਲਾਗੂ ਕਰਨ ਤੱਕ ਸੀਮਤ ਨਹੀਂ ਸੀ ਸਗੋਂ ਇਸ ਸੰਕਟ ਦੀ ਘੜੀ ਵਿੱਚ ਪੁਲਿਸ ਕਈ ਕੰਮ ਕਰਕੇ ਡਿਊਟੀ ਨਿਭਾਅ ਰਹੀ ਸੀ । ਤਾਲਾਬੰਦੀ ਵਿੱਚ ਫਸੇ ਲੋੜਵੰਦ ਲੋਕਾਂ ਨੂੰ ਦਵਾਈਆਂ, ਕਰਿਆਨਾ, ਦੁੱਧ ਅਤੇ ਹੋਰ ਚੀਜਾਂ ਮੁਹੱਈਆ ਕਰਾਉਣ ਤੋਂ ਲੈ ਕੇ ਬੱਚਿਆਂ ਦੇ ਜਨਮ ਦਿਨ ਨੂੰ ਮਨਾਉਣ ਤੱਕ ਅਤੇ ਆਪਣੇ ਵਾਹਨਾਂ ਵਿੱਚ ਲੋਕਾਂ ਨੂੰ ਡਾਕਟਰੀ ਸਹਾਇਤਾ ਮਿਲਣਾ ਯਕੀਨੀ ਬਣਾਉਣ ਲਈ ਪੁਲਿਸ ਨੇ ਸਭ ਕੁਝ ਕੀਤਾ। ਇਸ ਮੁਸੀਬਤ ਦੀ ਘੜੀ ਦੌਰਾਨ ਅੰਮਿ੍ਰਤਸਰ ਕਮਿਸਨਰੇਟ ਪੁਲਿਸ ਵੱਲੋਂ ਕੀਤੀ ਗਈ ਮਾਨਵੀ ਪੁਲਿਸਿੰਗ ਨੇ ਨਾ ਸਿਰਫ ਪੰਜਾਬ ਪੁਲਿਸ ਦੇ ਕੰਮਕਾਜ ਵਿਚ ਲੋਕਾਂ ਦੇ ਵਿਸਵਾਸ ਨੂੰ ਮਜਬੂਤ ਕੀਤਾ ਸਗੋਂ ਲੋਕਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਮਿਲਣਾ ਵੀ ਯਕੀਨੀ ਬਣਾਇਆ। ਪੁਲਿਸ ਨੇ ਕਾਨੂੰਨ ਵਿਵਸਥਾ ਕਾਇਮ ਰੱਖਣ ਦੇ ਆਪਣੇ ਨਿਯਮਤ ਫਰਜ ਨੂੰ ਨਿਭਾਉਣ ਤੋਂ ਇਲਾਵਾ ਲੋਕਾਂ ਨੂੰ ਮਹਾਂਮਾਰੀ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਗਰੂਕ ਕਰ ਕੇ ਵਿਲੱਖਣ ਸੇਵਾ ਨਿਭਾਈ। ਉਨਾਂ ਲੋਕਾਂ ਨੂੰ ਬਿਮਾਰੀ ਤੋਂ ਬਚਣ ਲਈ ਮਾਸਕ ਪਹਿਨਣ, ਆਪਣੇ ਹੱਥ ਸਾਬਣ ਨਾਲ ਧੋਣ ਜਾਂ ਉਨਾਂ ਨੂੰ ਸੈਨੇਟਾਈਜ਼ ਕਰਨ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਪ੍ਰੇਰਿਤ ਕੀਤਾ। ਇੰਨਾ ਹੀ ਨਹੀਂ ਪੁਲਿਸ ਨੇ ਲੋੜਵੰਦ ਲੋਕਾਂ ਲਈ ਭੋਜਨ ਅਤੇ ਸੁੱਕੇ ਰਾਸਨ ਦਾ ਪ੍ਰਬੰਧ ਕਰਨ ਵਿਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ, ਜੋ ਕਿ ਰੋਜ਼ੀ-ਰੋਟੀ ਦਾ ਪ੍ਰਬੰਧ ਕਰਨ ਦੇ ਸਮਰੱਥ ਨਹੀਂ ਸਨ। ਪੁਲਿਸ ਕਮਿਸ਼ਨਰ ਨੇ ਜਿਥੇ ਵੀ ਲੋੜ ਸੀ, ਉਥੇ ਦਾਨੀ ਸੱਜਣਾਂ ਅਤੇ ਇਛੁੱਕ ਵਿਅਕਤੀਆਂ ਦੇ ਸਹਿਯੋਗ ਨਾਲ ਜ਼ਰੂਰਤਮੰਦ ਪਰਿਵਾਰਾਂ ਤੱਕ ਮਦਦ ਪਹੁੰਚਾਈ। ਪੰਜਾਬ ਪੁਲਿਸ ਦੀ ਉਤਸ਼ਾਹ ਨਾਲ ਲੋਕਾਂ ਦੀ ਸੇਵਾ ਕਰਨ ਦੀ ਸਾਨਦਾਰ ਰਵਾਇਤ ਨੂੰ ਕਾਇਮ ਰੱਖਦਿਆਂ ਕਮਿਸਨਰੇਟ ਪੁਲਿਸ ਨੇ ਸੰਕਟ ਦੀ ਇਸ ਘੜੀ ਵਿੱਚ ਲੋਕਾਂ ਦੀ ਸਹਾਇਤਾ ਲਈ ਨਿਰਸਵਾਰਥ ਅਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਅੰਮਿ੍ਰਤਸਰ ਕਮਿਸਨਰੇਟ ਪੁਲਿਸ ਦੇ ਇਸ ਇਮਾਨਦਾਰ, ਸੁਹਿਰਦ ਅਤੇ ਮਦਦਗਾਰ ਸੁਭਾਅ ਨੇ ਆਮ ਲੋਕਾਂ ਦੀਆਂ ਨਜਰਾਂ ਵਿਚ ਪੰਜਾਬ ਪੁਲਿਸ ਦੀ ਇੱਜਤ ਨੂੰ ਹੋਰ ਵਧਾ ਦਿੱਤਾ, ਜਿਨਾਂ ਵੱਲੋਂ ਵਾਰ-ਵਾਰ ਇਸ ਲਈ ਧੰਨਵਾਦ ਪ੍ਰਗਟ ਕੀਤਾ ਗਿਆ। ਦੂਜੇ ਪਾਸੇ ਅਮਨ-ਕਾਨੂੰਨ ਦੀ ਸਥਿਤੀ ਵਿਚ ਅੰਮਿ੍ਰਤਸਰ ਕਮਿਸਨਰੇਟ ਪੁਲਿਸ ਨੇ ਸਾਲ 2020 ਦੋਰਾਨ 302 ਆਈ ਪੀ ਸੀ ਧਾਰਾ ਤੇ ਤਹਿਤ 34 ਮੁਕੱਦਮਿਆਂ ਵਿਚੋ 30 ਮੁਕੱਦਮੇ ਟਰੇਸ ਕਰਕੇ 85 ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ  ਅਤੇ ਲੁੱਟਾਂ ਖੋਹਾਂ ਦੇ ਦਰਜ ਹੋਏ 303 ਮੁਕੱਦਮਿਆਂ ਵਿਚੋ 172 ਮੁਕੱਦਮੇ ਟਰੇਸ ਕਰਕੇ 306 ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ ਹੈ। ਪੁਲਸ ਕਮਿਸ਼ਨਰ ਦੇ ਦੱਸਿਆ ਕਿ ਵਹੀਕਲ ਸਨੈਚਿਗ ਦੇ 22 ਮਕੱਦਮੇ ਟਰੇਸ ਕਰਕੇ 10 ਵਹੀਕਲ ਬਰਾਮਦ ਕਰਕੇ 24 ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ ਹੈ। ਡਾ: ਗਿੱਲ ਨੇ ਦੱਸਿਆ ਕਿ ਐਨ ਡੀ ਪੀ ਐਸ ਐਕਟ ਤਹਿਤ 235 ਮੁਕੱਦਮੇ ਦਰਜ਼ ਕੀਤੇ ਗਏ ਹਨ ਅਤੇ 379 ਆਰੋਪੀਆਂ ਨੂੰ ਗਿ੍ਰਫਤਾਰ ਕਰਕੇ 11.247 ਕਿਲੋ ਹੀਰੋਇਨ,1.005 ਕਿਲੋ ਸਮੈਕ, 5.108 ਕਿਲੋ ਅਫੀਮ, 2.740 ਕਿਲੋ ਚਰਸ, 28.350 ਕਿਲੋ ਪੋਪੀ ਹਸਕ, 5.285 ਕਿਲੋ ਗਾਂਜਾ, 450430 ਨਸੇ ਦੇ ਕੈਪਸੂਲ ਤੇ ਗੋਲੀਆਂ ਅਤੇ 8 ਗਰਾਮ ਨੈਰੋਟਿਕ ਪਾੳਡਰ ਦੀ ਬਰਾਮਦਗੀ ਕੀਤੀ ਹੈ। ਉਨਾਂ ਦੱਸਿਆ ਕਿ ਇਸੇ ਤਰਾਂ ਐਕਸਾਈਜ ਐਕਟ ਅਨੁਸਾਰ 9701.330 ਲੀਟਰ ਨਜਾਇਜ ਸ਼ਰਾਬ, 11183.745 ਲੀਟਰ ਸ਼ਰਾਬ, 2470 ਕਿਲੋ ਲਾਹਣ, 762.220 ਲੀਟਰ ਬੀਅਰ, 6495.000 ਲੀਟਰ ਅਲਕੋਹਲ ਅਤੇ 41.500 ਲੀਟਰ  (ਮਿਕਸਡ ਹੈਂਪ) ਭੰਗ ਦੀ ਬਰਾਮਦਗੀ ਕੀਤੀ ਗਈ ਹੈ ਅਤੇ ਇਸ ਤੋਂ ਇਲਾਵਾ ਕਈ ਗੈਂਗਸਟਰਾਂ ਨੂੰ ਗਿ੍ਰਫਤਾਰ ਕਰਕੇ ਜੇਲ ਭੇਜਿਆ ਗਿਆ ਹੈ।

Tuesday, 29 December 2020

ਚੋਰ ਗਿਰੋਹ ਦੇ ਦੋ ਮੈਂਬਰ ਗ੍ਰਿਫਤਾਰ, 20 ਮੋਬਾਇਲ ਫੋਨ ਅਤੇ ਵਾਰਦਾਤ ਵਿੱਚ ਵਰਤਿਆਂ ਮੋਟਰਸਾਇਕਲ ਬਰਾਮਦ


ਪਟਿਆਲਾ, 29 ਦਸੰਬਰ- (ਪੰਜਾਬ ਕਰਾਈਮ ਨਿਊਜ਼ ਟੀਮ) ਸ੍ਰੀ ਵਿਕਰਮਜੀਤ ਦੁੱਗਲ ਆਈ.ਪੀ.ਐਸ. ਨੇ  ਦੱਸਿਆ ਕਿ ਰਾਤ ਸਮੇਂ ਦੁਕਾਨਾਂ ਦੇ ਤਾਲੇ ਤੋੜਕੇ ਸਮਾਨ ਚੋਰੀ ਕਰਨ ਵਾਲੇ ਗਿਰੋਹ ਦੇ ਰਾਹੁਲ ਪਾਂਡੇ ਪੁੱਤਰ ਗਿਰਵਰ ਦਿਆਲ ਵਾਸੀ ਪਿੰਡ ਸਰਵਾਂਗਪੁਰ ਜਿਲਾ ਗੋਡਾ (ਯੂ.ਪੀ) ਹਾਲ ਕਿਰਾਏਦਾਰ ਮਕਾਨ ਮਾਲਕ ਬੋਬੀ ਵਾਸੀ ਗਲੀ ਨੰਬਰ 04 ਪ੍ਰਤਾਪ ਨਗਰ ਥਾਣਾ ਸਿਵਲ ਲਾਇਨ ਪਟਿਆਲਾ ਅਤੇ ਸੋਨੂੰ ਕੁਮਾਰ ਪੁੱਤਰ ਦੇਸ ਰਾਜ ਵਾਸੀ ਪਿੰਡ ਮੀਆਂਗੰਜ ਜਿਲਾ ਉਨਾਓੂ (ਯੂ.ਪੀ.) ਹਾਲ ਅਬਾਦ ਰੇਲਵੇ ਕੁਆਟਰ ਨੰਬਰ 05 ਪ੍ਰਤਾਪ ਨਗਰ ਪਟਿਆਲਾ ਥਾਣਾ ਸਿਵਲ ਲਾਇਨ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਦੇ ਕਬਜੇ ਵਿਚੋਂ 20 ਮੋਬਾਇਲ ਫੋਨ (ਮੁੱਲ ਕਰੀਬ 2 ਲੱਖ ਰੂਪੈ) ਅਤੇ ਵਾਰਦਾਤਾਂ ਵਿੱਚ ਵਰਤਿਆਂ ਇਕ ਮੋਟਰਸਾਇਕਲ ਟੀ.ਐਸ.ਅਪਾਚੀ ਨੰਬਰੀ ਯੂ ਏ 08 ਜੇ- 0523 ਵੀ ਬਰਾਮਦ ਕੀਤਾ ਗਿਆ ਅਤੇ ਦੋਸ਼ੀਆਂ ਪਾਸੋਂ  ਵੱਖ-ਵੱਖ ਦੁਕਾਨਾਂ ਦੇ ਤਾਲੇ ਤੋੜਕੇ ਕੀਤੀਆਂ 5 ਵਾਰਦਾਤਾਂ ਪਤਾ ਲੱਗੀਆਂ। ਸ੍ਰੀ ਦੁੱਗਲ ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਦਈ ਦਮਨਪਰੀਤ ਸਿੰਘ ਪੁੱਤਰ ਜਗਮੋਹਨ ਸਿੰਘ ਵਾਸੀ ਮਕਾਨ ਨੰਬਰ 71 ਗਲੀ ਨੰਬਰ 30 ਡੀ ਅਨੰਦ ਨਗਰ ਬੀ ਥਾਣਾ ਤ੍ਰਿਪੜੀ ਪਟਿਆਲਾ ਦੀ ਅਸ਼ਵਨੀ ਮੋਬਾਇਲ ਦੇ ਨਾਮ 'ਤੇ ਭਾਦਸੋਂ ਰੋਡ ਪਟਿਆਲਾ ਵਿਖੇ ਦੁਕਾਨ ਹੈ, ਵਿਖੇ ਮਿਤੀ 19-20/12/2020 ਦੀ ਦਰਮਿਆਨੀ ਰਾਤ ਨੂੰ ਕੁਝ ਨਾ-ਮਾਲੂਮ ਵਿਅਕਤੀਆਂ ਵੱਲੋਂ ਦੁਕਾਨ ਦੇ ਤਾਲੇ ਤੋੜਕੇ ਮੋਬਾਇਲ ਫੋਨ ਅਤੇ ਕੁਝ ਅਸੈਸਰੀ ਚੋਰੀ ਹੋਈ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 402 ਮਿਤੀ 21/12/2020 ਅ/ਧ 457,380 ਹਿੰ:ਦਿੰ: ਥਾਣਾ ਤ੍ਰਿਪੜੀ ਜਿਲਾ ਪਟਿਆਲਾ ਦਰਜ ਕਰਕੇ ਤਫਤੀਸ਼ ਆਰੰਭ ਕੀਤੀ ਗਈ ਸੀ। ਇਸ ਕੇਸ ਵਿੱਚ ਸੀ.ਆਈ.ਏ ਪਟਿਆਲਾ ਵੱਲੋ ਇਸ ਚੋਰੀ ਨੂੰ ਟਰੇਸ ਕਰਕੇ ਇਸ ਵਾਰਦਾਤ ਵਿੱਚ ਸਾਮਲ ਰਾਹੁਲ ਪਾਂਡੇ ਪੁੱਤਰ ਗਿਰਵਰ ਦਿਆਲ ਵਾਸੀ ਪਿੰਡ ਸਰਵਾਂਗਪੁਰ ਜਿਲਾ ਗੋਡਾ (ਯੂ.ਪੀ) ਹਾਲ ਕਿਰਾਏਦਾਰ ਮਕਾਨ ਮਾਲਕ ਬੋਬੀ ਵਾਸੀ ਗਲੀ ਨੰਬਰ 04 ਪ੍ਰਤਾਪ ਨਗਰ ਥਾਣਾ ਸਿਵਲ ਲਾਇਨ ਪਟਿਆਲਾ ਅਤੇ ਸੋਨੂੰ ਕੁਮਾਰ ਪੁੱਤਰ ਦੇਸ ਰਾਜ ਵਾਸੀ ਪਿੰਡ ਮੀਆਂਗੰਜ ਜਿਲਾ ਉਨਾਓੂ (ਯੂ.ਪੀ.) ਹਾਲ ਅਬਾਦ ਰੇਲਵੇ ਕੁਆਟਰ ਨੰਬਰ 05 ਪ੍ਰਤਾਪ ਨਗਰ ਪਟਿਆਲਾ ਥਾਣਾ ਸਿਵਲ ਲਾਇਨ ਪਟਿਆਲਾ ਨੂੰ ਮਿਤੀ 27/12/2020 ਨੂੰ ਏ.ਐਸ.ਆਈ.ਜਸਪਾਲ ਸਿੰਘ ਸੀ.ਆਈ.ਏ ਸਟਾਫ ਪਟਿਆਲਾ ਸਮੇਤ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਨਾਕਾਬੰਦੀ ਦੌਰਾਨ ਬੰਡੂਗਰ ਚੋਕ ਨੇੜੇ ਰਜਿੰਦਰਾ ਹਸਪਤਾਲ ਪਟਿਆਲਾ ਤੋ ਦੋਸੀ ਰਾਹੁਲ ਪਾਂਡੇ ਅਤੇ ਸੋਨੂੰ ਕੁਮਾਰ ਉਕਤਾਨਨੂੰ ਮੋਟਰਸਾਇਕਲ ਟੀ.ਵੀ.ਐਸ.ਅਪਾਚੀ ਨੰਬਰੀ ਯੂ ਏ 08 ਜੇ- 0523 ਸਮੇਤ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਨ ਰਾਹੁਲ ਪਾਂਡੇ ਅਤੇ ਸੋਨੂੰ ਕੁਮਾਰ ਉਕਤ ਦੀ ਡੂੰਘਾਈ ਨਾਲ ਪੁੱਛਗਿੱਛ ਤੋ ਪਾਇਆ ਗਿਆ ਕਿ ਦੋਸ਼ੀ ਰਾਹੁਲ ਪਾਂਡੇ ਅਤੇ ਸੋਨੂੰ ਕੁਮਾਰ ਜੋ ਕਿ ਪਹਿਲਾ ਵੀ ਚੋਰੀ ਦੇ ਕੇਸਾਂ ਵਿੱਚ ਜੇਲ੍ਹ ਜਾ ਚੁੱਕੇ ਹਨ। ਜਿਸ ਨੇ ਆਪਣੇ ਸਾਥੀਆਂ ਨਾਲ ਮਿਲਕੇ ਫਿਰ ਤੋ ਚੋਰੀ ਦੀਆਂ ਵਾਰਦਾਤਾਂ ਕਰਨੀਆਂ ਸੁਰੂ ਕਰ ਦਿੱਤੀਆਂ ਸਨ, ਜਿਸ ਤੇ ਰਾਹੁਲ ਪਾਂਡੇ ਨੇ ਆਪਣੇ ਸਾਥੀਆਂ ਨਾਲ ਮਿਲਕੇ ਪਟਿਆਲਾ ਸ਼ਹਿਰ ਵਿੱਚ ਰਾਤ ਸਮੇਂ ਦੁਕਾਨੇ ਦੇ ਤਾਲੇ ਤੋੜਕੇ 5 ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਜਿਸ ਵਿੱਚ ਸਰਾਬ ਦੇ ਠੇਕੇ, ਕਰਿਆਨੇ ਦੀਆਂ ਦੁਕਾਨਾ, ਮੋਟਰਸਾਇਕਲ ਅਤੇ ਮੋਬਾਇਲਾ ਦੀ ਦੁਕਾਨ ਆਦਿ ਹਨ। ਦੋਸ਼ੀ ਰਾਹੁਲ ਪਾਂਡੇ ਤੇ ਸੋਨੂੰ ਕੁਮਾਰ ਉਕਤ ਦੀ ਨਿਸ਼ਾਨਦੇਹੀ ਪਰ ਵੱਖ-ਵੱਖ ਥਾਵਾਂ ਤੋ ਚੋਰੀ ਕੀਤੇ 20 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ।
      ਉਪਰੋਕਤ ਵਾਰਦਾਤਾ ਸਬੰਧੀ ਮੁੱਕਦਮਿਆ ਦਾ ਵੇਰਵੇ ਅਨੁਸਾਰ - ਜ਼ੋਗਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਮ: ਨੰ: 19 ਜ਼ੋਗਿੰਦਰ ਨਗਰ ਬੰਡੂਗਰ ਜਿਲਾ ਪਟਿਆਲਾ ਦੀ ਲਵਲੀ ਸਿੰਗਲਾ ਐਡ ਕੰਪਨੀ ਦੇ ਨਾਮ ਪਰ ਫੋਹਾਰਾ ਚੋਕ ਪਟਿਆਲਾ ਵਿਖੇ ਸਰਾਬ ਠੇਕਾ ਅੰਗਰੇਜੀ ਅਤੇ ਦੇਸੀ ਦੀ ਦੁਕਾਨ ਦੇ ਮਿਤੀ 01/06/2020 ਦੀ ਦਰਮਿਆਨੀ ਰਾਤ ਨੂੰ ਤਾਲੇ ਤੋੜਕੇ ਦੁਕਾਨ ਵਿਚੋਂ 10,000/ਰੂਪੈ ਕੈਸ ਅਤੇ ਕਰੀਬ 17 ਹਜਾਰ ਰੂਪੈ ਦੀ ਕੀਮਤ ਦੀ ਅੰਗਰੇਜੀ ਸਰਾਬ ਚੋਰੀ ਕਰ ਲਈ ਸੀ, ਜਿਸ ਸਬੰਧੀ ਮੁਕੱਦਮਾ ਨੰਬਰ 134 ਮਿਤੀ 02/06/2020 ਅ/ਧ 457,380 ਹਿੰ:ਦਿੰ: ਥਾਣਾ ਸਿਵਲ ਲਾਇਨ ਦਰਜ ਹੈ । ਮਹੇਸ ਕੁਮਾਰ ਪੁੱਤਰ ਸ੍ਰੀ ਕ੍ਰਿਸਨ ਕੁਮਾਰ ਵਾਸੀ ਬੀ/15/221 ਘਲੋੜੀ ਗੇਟ ਪਟਿਆਲਾ ਥਾਣਾ ਕੋਤਵਾਲੀ ਪਟਿਆਲਾ ਦੀ ਪ੍ਰਤਾਪ ਨਗਰ ਪਟਿਆਲ ਵਿਖੇ ਐਮ.ਐਸ.ਜੀ.ਟੈਲੀਕੋਮ ਦੇ ਨਾਮ ਪਰ ਮੋਬਾਇਲਾ ਦੀ ਦੁਕਾਨ ਦੇ ਰਾਤ ਸਮੇਂ ਦੁਕਾਨ ਦੇ ਤਾਲੇ ਤੋੜਕੇ ਵਿਚੋਂ 8 ਮੋਬਾਇਲ ਫੋਨ ਤੇ ਇਕ ਲੈਪਟੋਪ ਅਤੇ ਸਮਾਨ ਆਦਿ ਚੋਰੀ ਕੀਤਾ ਸੀ ਜਿਸ ਸਬੰਧੀ ਮੁਕੱਦਮਾ ਨੰਬਰ 161 ਮਿਤੀ 05/07/2020 ਅ/ਧ 457,380 ਹਿੰ:ਦਿੰ: ਥਾਣਾ ਸਿਵਲ ਲਾਇਨ ਪਟਿਆਲਾ ਦਰਜ ਹੈ। ਹਰਦੀਪ ਸਿੰਘ ਵਾਸੀ ਅਨੰਦ ਨਗਰ ਪਟਿਆਲਾ ਦੀ ਅਨੰਦ ਨਗਰ ਗਲੀ ਨੰਬਰ 09 ਸਾਹਮਣੇ ਏਕਤਾ ਇੰਨਕਲੈਵ ਨੇੜੇ ਹਨੂੰਮਾਨ ਮੰਦਿਰ ਪਾਸ ਕਰਿਆਨੇ ਦੀ ਦੁਕਾਨ ਦੇ ਤਾਲੇ ਤੋੜਕੇ ਵਿਚੋਂ ਕਰਿਆਨੇ ਦਾ ਸਮਾਨ ਜਿਸ ਵਿੱਚ ਕਾਜੂ/ਬਦਾਮ ਅਤੇ ਪੈਸੇ ਚੋਰੀ ਕੀਤੇ ਸੀ ਜਿਸ ਸਬੰਧੀ ਮੁਕੱਦਮਾ ਨੰਬਰ 400 ਮਿਤੀ 15/12/2020 ਅ/ਧ 457,380 ਹਿੰ:ਦਿੰ: ਥਾਣਾ ਤ੍ਰਿਪੜੀ ਦਰਜ ਹੈ। ਦਰਸਨ ਕੁਮਾਰ ਪੁੱਤਰ ਲੇਟ ਤੋਲਾ ਰਾਮ ਵਾਸੀ 92 ਜੀ. ਡੋਗਰਾ ਮੁਹੱਲਾ ਨੇੜੇ ਗੁਰੂਦਆਰਾ ਅੰਗਦ ਦਰਬਾਰ ਸਾਹਿਬ ਪਟਿਆਲਾ ਦੀ ਸਿਵ ਟੈਲੀਕੋਮ ਦੇ ਨਾਮ ਪਰ ਸਰਹੰਦੀ ਗੇਟ ਨੇੜੇ ਬੱਸ ਸਟੈਡ ਪਟਿਆਲਾ ਵਿਖੇ ਮੋਬਾਇਲਾਂ ਦੀ ਦੁਕਾਨ ਹੈ ਦੇ ਰਾਤ ਸਮੇਂ ਤਾਲੇ ਤੋੜਕੇ ਵਿਚੋਂ ਨਵੇ ਮੋਬਾਇਲ ਫੋਨ ਚੋਰੀ ਕੀਤੇ ਸੀ ਜਿਸ ਸਬੰਧੀ ਮੁਕੱਦਮਾ ਨੰਬਰ 188 ਮਿਤੀ 17/12/2020 ਅ/ਧ 457,380 ਹਿੰ:ਦਿੰ: ਥਾਣਾ ਲਾਹੋਰੀ ਗੇਟ ਜਿਲਾ ਪਟਿਆਲਾ ਦਰਜ ਹੈ। ਐਸ.ਐਸ.ਪੀ. ਪਟਿਆਲਾ ਨੇ ਅੱਗੇ ਦੱਸਿਆ ਕਿ ਰਾਹੁਲ ਪਾਂਡੇ ਤੇ ਇਸ ਦੇ ਸਾਥੀਆਂ ਵੱਲੋਂ ਉਪਰੋਕਤ ਵਾਰਦਾਤਾਂ ਤੋ ਇਲਾਵਾ ਸ਼ਹਿਰ ਪਟਿਆਲਾ ਵਿਖੇ ਰਾਤ ਸਮੇਂ ਆਪਣੇ ਸਾਥੀਆਂ ਨਾਲ ਮਿਲਕੇ ਸ਼ਰਾਬ ਦੇ ਠੇਕਿਆਂ ਦੀਆਂ ਦੁਕਾਨਾਂ ਦੇ ਤਾਲੇ ਤੋੜਕੇ  ਕੈਸ਼ ਚੋਰੀ ਕਰਨ ਦੀਆਂ 03, ਸਬਜੀ ਮੰਡੀ ਪ੍ਰਤਾਪ ਨਗਰ ਪਟਿਆਲਾ ਤੋ ਮੋਟਰਸਾਇਕਲ ਚੋਰੀ 04 ਅਤੇ ਕਰਿਆਨੇ/ਬੈਕਰੀ ਦੀਆਂ ਦੁਕਾਨਾ ਤੇ ਤਾਲੇ ਤੋੜਨ ਦੀਆਂ ਕਰੀਬ 03 ਚੋਰੀ ਕਰਨ ਦੀਆਂ ਵਾਰਦਾਤਾਂ ਕੀਤੀਆਂ ਹਨ ।
       ਦੋਸ਼ੀ ਰਾਹੁਲ ਪਾਂਡੇ ਅਤੇ ਇਸ ਦੇ ਸਾਥੀਆਂ ਵੱਲੋਂ ਜਿੰਨੇ ਵੀ ਮੋਟਰਸਾਇਕਲ ਚੋਰੀ ਕੀਤੇ ਗਏ ਹਨ, ਉਹ ਹਫਤਾਵਾਰੀ ਲੱਗਣ ਵਾਲੀ ਸਬਜੀ ਮੰਡੀ ਪ੍ਰਤਾਪ ਨਗਰ ਤੋਂ ਚੋਰੀ ਕੀਤੇ ਹਨ ਅਤੇ ਇਹ ਮੋਟਰਸਾਇਕਲਾਂ ਨੂੰ ਚੋਰੀ ਦੀਆਂ ਵਾਰਦਾਤਾਂ ਸਮੇਂ ਵਰਤਣ ਲਈ ਚੋਰੀ ਕਰਦੇ ਸੀ ਅਤੇ ਕੁਝ ਦਿਨ ਚਲਾਕੇ ਫਿਰ ਲਾਵਾਰਸ ਹਾਲਤ ਵਿੱਚ ਸੁੰਨਸਾਨ ਏਰੀਆ ਵਿੱਚ ਖੜਾ ਕਰ ਦਿੰਦੇ ਸੀ। ਦੋਸ਼ੀ ਰਾਹੁਲ ਪਾਂਡੇ ਅਤੇ ਸੋਨੂੰ ਕੁਮਾਰ ਉਕਤਾਨ ਨੂੰ ਕੱਲ੍ਹ ਅਦਾਲਤ 'ਚ ਪੇਸ਼ ਕਰਕੇ ਮਿਤੀ 30/12/2020 ਤੱਕ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਧੁੰਦ ਦੌਰਾਨ ਹਾਦਸਿਆਂ ਤੋਂ ਬਚਾਅ ਲਈ ਵਿਸ਼ੇਸ਼ ਸਾਵਧਾਨੀਆਂ ਵਰਤੀਆਂ ਜਾਣ-ਡਾ. ਸ਼ੇਨਾ ਅਗਰਵਾਲ

ਜ਼ਿਲਾ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਦੌਰਾਨ ਸੁਚਾਰੂ ਅਤੇ ਸੁਰੱਖਿਅਤ ਆਵਾਜਾਈ ਸਬੰਧੀ ਹੋਈਆਂ ਵਿਚਾਰਾਂ

ਨਵਾਂਸ਼ਹਿਰ 29 ਦਸੰਬਰ: (ਪੰਜਾਬ ਕਰਾਈਮ ਨਿਊਜ਼ ਟੀਮ) ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਪ੍ਰਧਾਨਗੀ ਹੇਠ ਹੋਈ ਜ਼ਿਲਾ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਦੌਰਾਨ ਜ਼ਿਲੇ ਵਿਚ ਸੁਚਾਰੂ ਅਤੇ ਸੁਰੱਖਿਅਤ ਆਵਾਜਾਈ ਸਬੰਧੀ ਵਿਚਾਰਾਂ ਹੋਈਆਂ। ਸਮੂਹ ਉੱਪ ਮੰਡਲ ਮੈਜਿਸਟ੍ਰੇਟਾਂ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਦੀ ਮੌਜੂਦਗੀ ਵਿਚ ਹੋਈ ਇਸ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਟੈ੍ਰਫਿਕ ਕਾਰਨ ਹੁੰਦੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ। ਉਨਾਂ ਕਿਹਾ ਕਿ ਇਸ ਵੇਲੇ ਪੈ ਰਹੀ ਕੜਾਕੇ ਦੀ ਠੰਢ ਅਤੇ ਧੁੰਦ ਦੇ ਮੱਦੇਨਜ਼ਰ ਹਾਦਸਿਆਂ ਤੋਂ ਬਚਾਅ ਲਈ ਵਿਸ਼ੇਸ਼ ਸਾਵਧਾਨੀਆਂ ਵਰਤਣੀਆਂ ਬੇਹੱਦ ਜ਼ਰੂਰੀ ਹਨ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਧੁੰਦ ਅਤੇ ਬਾਰਿਸ਼ ਦੌਰਾਨ ਵਾਹਨ ਹੌਲੀ ਚਲਾਏ ਜਾਣ, ਲਾਈਟਾਂ ਜਗਾ ਕੇ ਰੱਖੀਆਂ ਜਾਣ ਅਤੇ ਸੀਟ ਬੈਲਟ ਜ਼ਰੂਰ ਲਗਾਈ ਜਾਵੇ। ਉਨਾਂ ਕਿਹਾ ਕਿ ਹਾਈਵੇਅ 'ਤੇ ਵਾਹਨ ਚਲਾਉਂਦੇ ਸਮੇਂ ਸਪੀਡ ਲਿਮਿਟ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਇਸੇ ਤਰਾਂ ਉਨਾਂ ਦੋਪਹੀਆ ਵਾਹਨ ਚਾਲਕਾਂ ਨੂੰ ਹੈਲਮੈਟ ਪਹਿਨਣਾ ਯਕੀਨੀ ਬਣਾਉਣ ਲਈ ਕਿਹਾ। ਇਸ ਤੋਂ ਇਲਾਵਾ ਉਨਾਂ ਸਾਈਕਲਾਂ ਅਤੇ ਟਰਾਲੀਆਂ 'ਤੇ ਰਿਫਲੈਕਟਰ ਲਗਾਉਣ ਦੀ ਵੀ ਹਦਾਇਤ ਕੀਤੀ। ਡਿਪਟੀ ਕਮਿਸ਼ਨਰ ਨੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲੇ ਦੀਆਂ ਸੜਕ ਹਾਦਸਿਆਂ ਨੂੰ ਰੋਕਣ ਲਈ ਸਾਰੇ ਬਲੈਕ ਸਪਾਟ ਰਿਸੌਲਵ ਕਰਕੇ ਜਲਦ ਰਿਪੋਰਟ ਕੀਤੀ ਜਾਵੇ। ਉਨਾਂ ਇਹ ਦੀ ਹਦਾਇਤ ਕੀਤੀ ਕਿ ਨੈਸ਼ਨਲ ਹਾਈਵੇਅ 'ਤੇ ਜਿਥੇ-ਜਿਥੇ ਰੋਡ ਸਾਈਨ, ਸਾਈਨ ਬੋਰਡ ਅਤੇ ਰੋਡ ਮਾਰਕਿੰਗ ਨਹੀਂ ਹੋਈ, ਉਥੇ ਤੁਰੰਤ ਕੰਮ ਮੁਕੰਮਲ ਕਰਵਾਏ ਜਾਣ। ਉਨਾਂ ਕਿਹਾ ਉਸਾਰੀ ਅਧੀਨ ਸੜਕਾਂ ਨੇੜੇ ਹਾਦਸਿਆਂ ਤੋਂ ਬਚਾਅ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ। ਉਨਾਂ ਕਿਹਾ ਕਿ ਸੜਕਾਂ ਦੁਆਲੇ ਉੱਗੀ ਗੈਰ ਜ਼ਰੂਰੀ ਘਾਹ-ਬੂਟੀ ਦੀ ਸਫ਼ਾਈ ਯਕੀਨੀ ਬਣਾਈ ਜਾਵੇ। ਉਨਾਂ ਕਿਹਾ ਕਿ ਲੋਕਾਂ ਨੂੰ ਸੁਰੱਖਿਅਤ ਡਰਾਈਵਿੰਗ ਸਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ, ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਐਸ. ਡੀ. ਐਮ ਬੰਗਾ ਵਿਰਾਜ ਤਿੜਕੇ, ਐਸ. ਡੀ. ਐਮ ਬਲਾਚੌਰ ਦੀਪਕ ਰੁਹੇਲਾ, ਡੀ. ਡੀ. ਪੀ. ਓ ਦਵਿੰਦਰ ਕੁਮਾਰ, ਈ. ਓ ਰਾਮ ਪ੍ਰਕਾਸ਼, ਏ. ਈ ਰਜਿੰਦਰ ਸਿੰਘ, ਐਸ. ਡੀ. ਓ ਮੰਡੀ ਬੋਰਡ ਪੁਨੀਤ ਸ਼ਰਮਾ, ਟ੍ਰੈਫਿਕ ਇੰਚਾਰਜ ਨਵਾਂਸ਼ਹਿਰ ਰਤਨ ਸਿੰਘ ਤੋਂ ਇਲਾਵਾ ਨੈਸ਼ਨਲ ਹਾਈਵੇਅ ਅਥਾਰਟੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਕੈਪਸ਼ਨ :-ਜ਼ਿਲਾ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ, ਐਸ. ਡੀ. ਐਮ ਜਗਦੀਸ਼ ਸਿੰਘ ਜੌਹਲ, ਵਿਰਾਜ ਤਿੜਕੇ, ਦੀਪਕ ਰੁਹੇਲਾ ਤੇ ਹੋਰ ਅਧਿਕਾਰੀ।

ਨਵਾਂਸ਼ਹਿਰ ਵਿਚ ਕੋਵਿਡ-19 ਟੀਕਾਕਰਨ ਲਈ ‘ਡਰਾਈ ਰਨ’ ਅਭਿਆਸ ਸਫਲ

ਸਿਹਤ ਵਿਭਾਗ ਕੋਵਿਡ-19 ਟੀਕਾਕਰਨ ਲਈ ਪੂਰੀ ਤਰ੍ਹਾਂ ਤਿਆਰ


ਨਵਾਂਸ਼ਹਿਰ 29 ਦਸੰਬਰ: (ਪੰਜਾਬ ਕਰਾਈਮ ਨਿਊਜ਼ ਟੀਮ)ਜ਼ਿਲ੍ਹਾ ‍ਸ਼ਹੀਦ ਭਗਤ ਸਿੰਘ ਨਗਰ ਵਿਚ  ਡਾ. ਰਜਿੰਦਰ ਪ੍ਰਸ਼ਾਦ ਭਾਟੀਆ  ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਦਵਿੰਦਰ ਢਾਂਡਾ ਦੀ ਯੋਗ ਅਗਵਾਈ ਹੇਠ ਅੱਜ ਕੋਵਿਡ-19 ਵੈਕਸੀਨ ਲਈ ਦੋ ਦਿਨਾ 'ਡਰਾਈ ਰਨ' ਅਭਿਆਸ ਸਫਲਤਾਪੂਰਵਕ ਨੇਪਰੇ ਚਾੜਿਆ ਗਿਆ।  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਪੰਜ ਸੈਸ਼ਨ ਸਾਈਟਾਂ ਸਿਵਲ ਹਸਪਤਾਲ ਨਵਾਂਸ਼ਹਿਰ, ਸੀ.ਐਚ.ਸੀ. ਮੁਕੰਦਪੁਰ, ਮਿੰਨੀ ਪੀ.ਐਚ.ਸੀ. ਜਾਡਲਾ, ਸਬ ਸੈਂਟਰ ਉਸਮਾਨਪੁਰ ਅਤੇ ਆਈ.ਵੀ.ਵਾਈ ਹਸਪਤਾਲ, ਨਵਾਂਸ਼ਹਿਰ ਵਿਖੇ ਸਵੇਰੇ 9.00 ਵਜੇ ਡਰਾਈ ਰਨ ਅਭਿਆਸ ਸ਼ੁਰੂ ਹੋਇਆ ਅਤੇ ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਟੀਕਾਕਰਨ ਲਈ ਤੈਅ ਮਾਪਦੰਡਾਂ ਦੀ ਪਾਲਣਾ ਕਰਦੇ ਹੋਏ 'ਡਮੀ ਟੀਕਾਕਰਨ' ਦੀ ਪ੍ਰਕਿਰਿਆ ਨੂੰ ਸਫਲਤਾਪੂਰਵਕ ਪੂਰਾ ਕੀਤਾ ਗਿਆ। ਡਰਾਈ ਰਨ ਅਭਿਆਸ ਦਾ ਮੁੱਖ ਉਦੇਸ਼ ਟੀਕਾਕਰਨ ਪ੍ਰਕਿਰਿਆ ਦੀ ਪਰਖ ਕਰਨਾ ਸੀ, ਜਿਸ ਵਿਚ ਯੋਜਨਾ ਤੇ ਤਿਆਰੀ, ਸੈਸ਼ਨ ਸਾਈਟਾਂ ਬਣਾਉਣੀਆਂ, ਕੋ-ਵਿਨ ਐਪ ਦੀ ਸਥਿਤੀ ਨੂੰ ਦੇਖਣਾ, ਸਾਈਟਾਂ ਦੀ ਮੈਪਿੰਗ, ਹੈਲਥ ਕੇਅਰ ਵਰਕਰ ਡਾਟਾ ਸਫਲਤਾਪੂਰਵਕ ਅਪਲੋਡ ਕਰਨਾ, ਵੈਕਸੀਨ ਲੈ ਕੇ ਜਾਣ, ਵੈਕਸੀਨ ਦੀ ਵੰਡ, ਸੈਸ਼ਨ ਪਲਾਨਿੰਗ, ਟੀਕਾਕਰਨ ਟੀਮਾਂ ਦੀ ਤਾਇਨਾਤੀ ਅਤੇ ਹੋਰ ਸਾਜੋ-ਸਮਾਨ ਸੈਸ਼ਨ ਸਾਈਟਾਂ ਤੱਕ ਪਹੁੰਚਾਉਣਾ ਆਦਿ ਸ਼ਾਮਲ ਸੀ। ਡਾ. ਭਾਟੀਆ ਨੇ ਦੱਸਿਆ ਕਿ ਕੋਵਿਡ-19 ਦੇ ਲਾਭਪਾਤਰੀਆਂ ਨੂੰ ਇਕ ਦਿਨ ਪਹਿਲਾਂ ਹੀ ਕੋ-ਵਿਨ ਪੋਰਟਲ ਰਾਹੀਂ ਟੀਕਾਕਰਨ ਲਈ ਮੈਸੇਜ ਭੇਜ ਦਿੱਤੇ ਗਏ, ਜਿਨ੍ਹਾਂ ਨੇ ਅੱਜ ਆਪਣੇ ਨਿਰਧਾਰਿਤ ਸੈਸ਼ਨ ਸਥਾਨਾਂ ਉੱਤੇ ਪਹੁੰਚ ਕੇ ਟੀਕਾਕਰਨ ਦੇ ਅਭਿਆਸ ਵਿਚ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਹਰੇਕ ਸੈਸ਼ਨ ਸਾਈਟ ਉੱਤੇ ਵੇਟਿੰਗ ਰੂਮ, ਟੀਕਾਕਰਨ ਰੂਮ ਅਤੇ ਨਿਗਰਾਨੀ ਰੂਮ ਬਣਾਏ ਗਏ ਸਨ। ਇਸ ਮੋਕ ਡਰਿੱਲ ਵਿਚ ਲਾਭਪਾਤਰੀ ਦੇ ਟੀਕਾ ਲਾਉਣ ਉਪਰੰਤ ਉਸ ਨੂੰ ਅੱਧੇ ਘੰਟੇ ਲਈ ਵੈਕਸੀਨੇਸ਼ਨ ਅਫਸਰ-4 ਅਤੇ ਵੈਕਸੀਨੇਸ਼ਨ ਅਫਸਰ-5 ਦੀ ਨਿਗਰਾਨੀ ਵਿਚ ਰੱਖਿਆ ਗਿਆ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਐਮਰਜੈਂਸੀ ਨਾਲ ਨਜਿੱਠਿਆ ਜਾ ਸਕੇ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਦਵਿੰਦਰ ਢਾਂਡਾ ਨੇ ਦੱਸਿਆ ਕਿ ਡਰਾਈ ਰਨ ਅਭਿਆਸ ਦਾ ਮੁੱਖ ਉਦੇਸ਼ ਸਿਹਤ ਪ੍ਰਣਾਲੀ ਵਿਚ ਕੋਵਿਡ-19 ਟੀਕਾਕਰਨ ਵਿਚ ਨਿਰਧਾਰਿਤ ਮਾਪਦੰਡਾਂ ਦੀ ਜਾਂਚ ਕਰਨਾ ਸੀ ਤਾਂ ਜੋ ਕਿਸੇ ਵੀ ਤਰ੍ਹਾਂ ਦੀਆਂ ਅੰਦਰੂਨੀ ਘਾਟਾਂ ਦਾ ਸਮਾਂ ਰਹਿੰਦਿਆ ਪਤਾ  ਲਗਾ ਕੇ ਉਨ੍ਹਾਂ ਦਾ ਹੱਲ ਕੀਤਾ ਜਾ ਸਕੇ।  ਡਾ. ਢਾਂਡਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਪੰਜ ਸਥਾਨਾਂ ਉੱਤੇ ਡਰਾਈ ਰਨ ਅਭਿਆਸ ਪੂਰੀ ਤਰ੍ਹਾਂ ਨਾਲ ਸਫਲ ਰਹੇ। ਹਰ ਸੈਸ਼ਨ ਸਾਈਟ ਉੱਤੇ 25-25 ਲਾਭਪਾਤਰੀਆਂ ਨੂੰ 'ਡਮੀ ਟੀਕੇ' ਲਾਉਣ ਦੀ ਪ੍ਰਕਿਰਿਆ ਨੂੰ ਨੇਪਰੇ ਚਾੜਿਆ ਗਿਆ। ਉਨ੍ਹਾਂ ਦੱਸਿਆ ਕਿ ਇਹ ਇਕ ਅਭਿਆਸ ਸੀ ਜੋ ਦੋ ਦਿਨ ਤੱਕ ਚੱਲਦਾ ਰਿਹਾ। ਜਦੋਂ ਕੋਵਿਡ-19 ਦਾ ਟੀਕਾਕਰਨ ਸ਼ੁਰੂ ਹੋਵੇਗਾ, ਤਾਂ ਇਹ ਅਭਿਆਸ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਮਦਦਗਾਰ ਸਾਬਿਤ ਹੋਵੇਗਾ ਅਤੇ ਹੁਣ ਸਿਹਤ ਵਿਭਾਗ ਕੋਵਿਡ-19 ਟੀਕਾਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਭਵਿੱਖ ਵਿਚ ਇਸ ਕੰਮ ਨੂੰ ਸੁਚਾਰੂ ਢੰਗ ਨਾਲ ਪੂਰਾ ਕੀਤਾ ਜਾ ਸਕੇਗਾ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਹਰਵਿੰਦਰ ਸਿੰਘ, ਨੋਡਲ ਅਫਸਰ ਡਾ ਹਰਪਿੰਦਰ ਸਿੰਘ, ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਜਗਤ ਰਾਮ, ਜ਼ਿਲ੍ਹਾ ਪ੍ਰੋਗਰਾਮ ਅਫਸਰ ਰਾਮ ਸਿੰਘ, ਬਲਾਕ ਐਜੂਕੇਟਰ ਤਰਸੇਮ ਲਾਲ, ਬਲਾਕ ਐਜੂਕੇਟਰ ਵਿਕਾਸ ਵਿਰਦੀ, ਈ.ਪੀ.ਆਈ. ਅਸਿਸਟੈਂਟ ਸੁਸ਼ੀਲ ਕੁਮਾਰ ਸਮੇਤ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

Saturday, 26 December 2020

ਕੇਂਦਰੀ ਜੇਲ੍ਹ ਪਟਿਆਲਾ 'ਚ ਬਾਹਰੋਂ ਸੁੱਟੇ ਗਏ ਪੈਕੇਟਾਂ 'ਚੋਂ 9 ਮੋਬਾਇਲਾਂ ਸਮੇਤ ਹੋਰ ਸਮਾਨ ਬਰਾਮਦ, ਜੇਲ੍ਹ ਦੀ ਤਲਾਸ਼ੀ ਦੌਰਾਨ ਵੀ ਬਰਾਮਦ ਹੋਏ ਚਾਰ ਮੋਬਾਇਲ

ਧੁੰਦ ਦਾ ਨਾਜਾਇਜ਼ ਲਾਭ ਲੈਣ ਦੀ ਕੋਸ਼ਿਸ਼ 'ਚ ਸਨ ਮੁਲਜ਼ਮ : ਜੇਲ੍ਹ ਸੁਪਰਡੈਂਟ

ਪਟਿਆਲਾ, 26 ਦਸੰਬਰ: ਕੇਂਦਰੀ ਜੇਲ੍ਹ ਪਟਿਆਲਾ 'ਚ ਅੱਜ ਸਵੇਰ ਸਮੇਂ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਗਸ਼ਤ ਦੌਰਾਨ ਬਾਹਰੋਂ ਪੈਕੇਟ ਬਣਾਕੇ ਸੁੱਟੇ ਗਏ 9 ਮੋਬਾਇਲ ਫ਼ੋਨ, 4 ਚਾਰਜਰ, 9 ਡਾਟਾ ਕੇਬਲ, 4 ਈਅਰਫੋਨ, 1 ਪੈਨ ਡਰਾਈਵ, 19 ਪੈਕੇਟ ਤੰਬਾਕੂ ਅਤੇ 2 ਪੈਕੇਟ ਸਿਗਰਟ ਦੇ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਦੱਸਿਆ ਕਿ ਅੱਜ ਸਵੇਰੇ ਧੁੰਦ ਜ਼ਿਆਦਾ ਹੋਣ ਕਾਰਨ ਜੇਲ੍ਹ ਸਟਾਫ਼ ਵੱਲੋਂ ਜੇਲ੍ਹ ਦੀ ਬਾਹਰਲੀ ਤੇ ਅੰਦਰੂਨੀ ਕੰਧ ਵਿਚਕਾਰ ਗਸ਼ਤ ਕੀਤੀ ਜਾ ਰਹੀ ਸੀ, ਜਦੋਂ ਸਹਾਇਕ ਸੁਪਰਡੈਂਟ ਜਗਜੀਤ ਸਿੰਘ ਤੇ ਸਰਵਣ ਸਿੰਘ ਜੇਲ੍ਹ ਗਾਰਦ ਨਾਲ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਇਕ ਬੰਦੀ ਪੈਕੇਟ ਚੁੱਕਦਾ ਦਿਖਾਈ ਦਿੱਤਾ, ਜਿਸ ਕੋਲ ਇਕ ਝੋਲਾ ਵੀ ਸੀ ਅਤੇ ਉਹ ਗਸ਼ਤ ਪਾਰਟੀ ਨੂੰ ਦੇਖ ਕੇ ਘਬਰਾ ਕੇ ਜਦ ਦੌੜਨ ਲੱਗਿਆ ਤਾਂ ਜੇਲ੍ਹ ਅਧਿਕਾਰੀਆਂ ਵੱਲੋਂ ਉਸ ਨੂੰ ਕਾਬੂ ਕੀਤਾ ਗਿਆ ਅਤੇ ਉਸ ਦੀ ਤਲਾਸ਼ੀ ਦੌਰਾਨ 5 ਪੈਕੇਟ ਬਰਾਮਦ ਕੀਤੇ ਗਏ ਜਿਨ੍ਹਾਂ ਨੂੰ ਖੋਲ ਕੇ ਦੇਖਣ 'ਤੇ 3 ਟੱਚ ਮੋਬਾਇਲ ਫ਼ੋਨ, 6 ਕੀ ਪੈਡ ਫ਼ੋਨ, 4 ਚਾਰਜਰ, 9 ਡਾਟਾ ਕੇਬਲ, 4 ਈਅਰਫੋਨ, 1 ਪੈਨ ਡਰਾਈਵ, 19 ਪੈਕਟ ਤੰਬਾਕੂ ਅਤੇ 2 ਪੈਕਟ ਸਿਗਰਟ ਦੇ ਬਰਾਮਦ ਕੀਤੀ ਗਏ ਹਨ।  ਉਨ੍ਹਾਂ ਦੱਸਿਆ ਕਿ ਬੰਦੀ ਦਾ ਨਾਮ ਖੁਸ਼ਪ੍ਰੀਤ ਸਿੰਘ ਉਰਫ਼ ਖੁਸ਼ੀ ਹੈ ਜਿਸਨੇ ਪੁੱਛ ਗਿੱਛ ਕਰਨ 'ਤੇ ਦੱਸਿਆ ਕਿ ਇਹ ਸਮਾਨ ਹਵਾਲਾਤੀ ਗੁਰਦੀਪ ਸਿੰਘ ਉਰਫ਼ ਡੋਗਰ, ਵਿਕਰਮਜੀਤ ਸਿੰਘ ਉਰਫ਼ ਵਿਕੀ, ਸਿਕੰਦਰ ਸਿੰਘ ਨੇ ਬਾਹਰੋਂ ਆਪਣੇ ਭਰਾ ਮਨਪ੍ਰੀਤ ਸਿੰਘ ਵਾਸੀ ਪਿੰਡ ਸ਼ੰਭੂ ਖੁਰਦ, ਮਨਦੀਪ ਗਿੱਲ ਪਿੰਡ ਖੈਰਪੁਰ (ਨੇੜੇ ਬੀਰਪੁਰ) ਅਤੇ ਵਿਰਕ ਸਮਾਣਾ ਕੋਲੋ ਸੁਟਵਾਇਆ ਹੈ। ਉਨ੍ਹਾਂ ਦੱਸਿਆ ਇਹ ਤਿੰਨੋ ਬੰਦੀ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਬਤੌਰ ਹਵਾਲਾਤੀ ਬੰਦ ਹਨ। ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਇਸ ਤੋਂ ਬਾਅਦ ਡਿਪਟੀ ਸੁਪਰਡੈਂਟ (ਮੈਨਟੇਨੈਂਸ) ਵਿਜੇ ਕੁਮਾਰ, ਸਹਾਇਕ ਸੁਪਰਡੈਂਟ ਹਰਬੰਸ ਸਿੰਘ, ਤੇਜਾ ਸਿੰਘ, ਕੁਲਦੀਪ ਸਿੰਘ, ਮਨਪ੍ਰੀਤ ਸਿੰਘ, ਅਰਪਨਜੋਤ ਸਿੰਘ, ਝਿਰਮਲ ਸਿੰਘ ਅਤੇ ਸਹਾਇਕ ਸੁਪਰਡੈਂਟ ਬਲਦੇਵ ਸਿੰਘ ਸਮੇਤ ਜੇਲ੍ਹ ਗਾਰਦ ਵੱਲੋਂ ਕੋਰਾਟੀਨਾ 01 ਦੀ  ਤਲਾਸ਼ੀ ਕੀਤੀ ਗਈ ਅਤੇ ਤਲਾਸ਼ੀ ਦੌਰਾਨ ਵਾਰਡਰ ਜਸਕਰਨ ਸਿੰਘ ਨੇ ਕੋਰਾਟੀਨਾ 01 ਦੇ ਅੰਦਰ ਪਈ ਪੀ.ਆਈ.ਸੀ.ਐਸ ਮਸ਼ੀਨ ਦੀ ਤਲਾਸ਼ੀ ਕਰਨ 'ਤੇ 02 ਟੱਚ ਮੋਬਾਇਲ ਫ਼ੋਨ, 01 ਛੋਟਾ ਮੋਬਾਇਲ ਫ਼ੋਨ ਅਤੇ 01 ਅੱਧਸੜਿਆ ਮੋਬਾਇਲ ਫ਼ੋਨ ਜਿਸ ਵਿੱਚ ਸਿਮ ਕਾਰਡ ਵੀ ਸੀ, ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬਰਾਮਦ ਸਮਾਨ ਸਬੰਧੀ ਮੁਕੱਦਮਾ ਦਰਜ ਕਰਨ ਲਈ ਮੁੱਖ ਅਫ਼ਸਰ ਥਾਣਾ ਤ੍ਰਿਪੜੀ ਪਟਿਆਲਾ ਨੂੰ ਲਿਖਿਆ ਗਿਆ ਹੈ। ਇਸ ਮੌਕੇ ਐਸ.ਪੀ. (ਡੀ) ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਪਾਸੋਂ ਸਾਨੂੰ ਲਿਖਤੀ ਸੂਚਨਾ ਮਿਲੀ ਹੈ ਕਿ ਜੇਲ੍ਹ ਅੰਦਰੋਂ ਮੋਬਾਇਲ ਫੋਨਾਂ ਸਮੇਤ ਹੋਰ ਬਰਾਮਦਗੀ ਹੋਈ ਹੈ, ਉਨ੍ਹਾਂ ਦੱਸਿਆ ਕਿ ਮੁਲਜ਼ਮਾ ਨੂੰ ਰਿਮਾਂਡ 'ਤੇ ਲੈਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਜਿਨ੍ਹਾਂ ਵੱਲੋਂ ਬਾਹਰੋਂ ਪੈਕੇਟ ਸੁੱਟੇ ਗਏ ਹਨ ਉਨ੍ਹਾਂ ਖਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਕੈਪਸ਼ਨ: ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਸਿਵਰਾਜ਼ ਸਿੰਘ ਨੰਦਗੜ੍ਹ ਜੇਲ੍ਹ ਅੰਦਰੋਂ ਬਰਾਮਦ ਹੋਏ ਸਮਾਨ ਸਬੰਧੀ ਜਾਣਕਾਰੀ ਦਿੰਦੇ ਹੋਏ, ਉਨ੍ਹਾਂ ਦੇ ਨਾਲ ਐਸ.ਪੀ. (ਡੀ) ਹਰਮੀਤ ਸਿੰਘ ਹੁੰਦਲ ਤੇ ਡੀ.ਐਸ.ਪੀ. ਸੌਰਭ ਜਿੰਦਲ ਵੀ ਨਜ਼ਰ ਆ ਰਹੇ ਹਨ।

Friday, 25 December 2020

ਪਟਿਆਲਾ ਪੁਲਿਸ ਨੇ ਦੋ ਅੰਨ੍ਹੇ ਇਰਾਦਾ ਕਤਲ ਕੇਸ ਕੀਤੇ ਹੱਲ


ਪਟਿਆਲਾ, 25 ਦਸੰਬਰ: (ਐਨ ਟੀ) ਐਸ.ਐਸ.ਪੀ. ਪਟਿਆਲਾ ਵਿਕਰਮ ਜੀਤ ਦੁੱਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜ ਵਿਰੋਧ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੇ ਦੋ ਅੰਨ੍ਹੇ ਇਰਾਦਾ ਕਤਲ ਕੇਸਾਂ ਨੂੰ ਹੱਲ ਕਰਨ 'ਚ ਕਾਮਯਾਬੀ ਹਾਸਲ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇੱਕ ਦੀ ਭਾਲ ਜਾਰੀ ਹੈ। ਮਾਮਲੇ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਐਸ.ਐਸ.ਪੀ ਨੇ ਦੱਸਿਆ ਕਿ 16 ਦਸੰਬਰ 2020 ਨੂੰ ਗੁਜਰਾਲ ਗਿਫ਼ਟ ਹਾਊਸ ਲਹਿਲ ਕਲੋਨੀ ਪਟਿਆਲਾ ਵਿਖੇ ਨਾ-ਮਾਲੂਮ ਵਿਅਕਤੀ ਵੱਲੋਂ ਮੁਦਈ ਜਸਵਿੰਦਰ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ ਗਏ ਸਨ ਪਰ ਪਿਸਟਲ ਨਾ ਚੱਲਣ ਕਰਕੇ ਜਸਵਿੰਦਰ ਸਿੰਘ ਦਾ ਬਚਾਅ ਹੋ ਗਿਆ ਸੀ। ਉਨ੍ਹਾਂ ਦੱਸਿਆ ਇਸ ਆਧਾਰ 'ਤੇ ਮੁਕੱਦਮਾ ਨੰਬਰ 343 ਮਿਤੀ 16/12/20 ਅ/ਧ 307 ਹਿੰ:ਦਿੰ: 25 ਅਸਲਾ ਐਕਟ ਥਾਣਾ ਸਿਵਲ ਲਾਇਨ ਪਟਿਆਲਾ ਦਰਜ ਕਰਕੇ ਤਫ਼ਤੀਸ਼ ਆਰੰਭ ਕੀਤੀ ਗਈ ਸੀ, ਸ੍ਰੀ ਵਿਕਰਮ ਜੀਤ ਦੁੱਗਲ ਨੇ ਦੱਸਿਆ ਸੀ.ਆਈ.ਏ ਪਟਿਆਲਾ ਦੀ ਟੀਮ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਗਈ ਤੇ ਇਹ ਗੱਲ ਸਾਹਮਣੇ ਲਿਆਂਦੀ ਕਿ ਇਸ ਵਾਰਦਾਤ 'ਚ ਇੰਦਰਪਾਲ ਸਿੰਘ ਉਰਫ਼ ਇੰਦਰ, ਹਰਪ੍ਰੀਤ ਸਿੰਘ ਉਰਫ਼ ਹਨੀ ਅਤੇ ਗੁਰਜੋਤ ਸਿੰਘ ਉਰਫ਼ ਲੱਕੀ ਸ਼ਾਮਲ ਸਨ ਅਤੇ ਇਨ੍ਹਾਂ ਵੱਲੋਂ ਵਾਰਦਾਤ ਸਮੇਂ ਬਰੀਜਾ ਗੱਡੀ ਪੀਬੀ-65ਏਕੇ-2170 ਰੰਗ ਚਿੱਟਾ ਦਾ ਇਸਤੇਮਾਲ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ 22 ਦਸੰਬਰ ਨੂੰ ਦੋਸ਼ੀ ਇੰਦਰਪਾਲ ਸਿੰਘ ਉਰਫ਼ ਇੰਦਰ ਪੁੱਤਰ ਗੁਲਜੀਤ ਸਿੰਘ ਵਾਸੀ ਸੈਕਟਰ 22-ਸੀ ਚੰਡੀਗੜ੍ਹ ਨੂੰ ਉਸ ਦੇ ਘਰ ਤੋ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਨਾਲ ਵਾਰਦਾਤ 'ਚ ਸ਼ਾਮਲ ਰਹੇ ਗੁਰਜੋਤ ਸਿੰਘ ਉਰਫ਼ ਲੱਕੀ ਪੁੱਤਰ ਰਘੁਵੀਰ ਸਿੰਘ ਵਾਸੀ ਬੂਰ ਮਾਜਰਾ ਥਾਣਾ ਕੁਰਾਲੀ ਜ਼ਿਲ੍ਹਾ ਰੋਪੜ ਨੂੰ ਮਿਤੀ 24 ਦਸੰਬਰ ਨੂੰ ਸੀ.ਆਈ.ਏ ਪਟਿਆਲਾ ਵੱਲੋ ਪਿੰਡ ਚੱਕਲਾ ਜ਼ਿਲ੍ਹਾ ਰੋਪੜ ਤੋ ਗ੍ਰਿਫ਼ਤਾਰ ਕੀਤਾ ਗਿਆ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਇੰਦਰਪਾਲ ਸਿੰਘ ਜੋ ਕਿ ਸੈਕਟਰ 22 ਡੀ ਚੰਡੀਗੜ੍ਹ ਦੀ ਰਹਿਣ ਵਾਲੀ ਇਕ ਲੜਕੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ, ਪ੍ਰੰਤੂ ਕਿਸੇ ਕਾਰਨ ਲੜਕੀ ਦੇ ਪਰਿਵਾਰ ਵੱਲੋ ਇੰਦਰਪਾਲ ਸਿੰਘ ਉਰਫ਼ ਇੰਦਰ ਦੇ ਪਰਿਵਾਰ ਨੂੰ ਵਿਆਹ ਲਈ ਹਾਮੀ ਨਹੀ ਭਰੀ ਸੀ ਤਾਂ ਇੰਦਰਪਾਲ ਸਿੰਘ ਉਰਫ਼ ਇੰਦਰ ਨੇ ਵਿਆਹ ਨਾ ਕਰਨ ਦਾ ਕਾਰਨ ਲੱਭਣ ਲਈ ਲੜਕੀ ਦੀ ਫੇਸਬੁੱਕ ਵਿੱਚੋਂ ਇਸ ਦੇ ਸੰਪਰਕ ਵਿੱਚ ਆਏ ਜਸਵਿੰਦਰ ਸਿੰਘ ਦੇ ਬੇਟੇ ਬਾਰੇ ਘੋਖ ਕੀਤੀ ਤਾਂ ਲੜਕੀ ਦੇ ਫੇਸਬੁੱਕ ਵਿੱਚੋਂ ਇਸ ਨੂੰ ਪਤਾ ਲੱਗਾ ਕਿ ਇਹ ਆਪਸ ਵਿਚ ਚੰਗੇ ਦੋਸਤ ਹਨ, ਇਸੇ ਕਾਰਨ ਦੋਸ਼ੀ ਇੰਦਰਪਾਲ ਸਿੰਘ ਉਰਫ਼ ਇੰਦਰ ਨੇ ਆਪਣੇ ਸਾਥੀਆਂ ਨਾਲ ਮਿਲਕੇ ਲੜਕੇ ਦੇ ਪਿਤਾ ਜਸਵਿੰਦਰ ਸਿੰਘ 'ਤੇ ਜਾਨਲੇਵਾ ਹਮਲਾ ਕੀਤਾ ਸੀ। ਤਫ਼ਤੀਸ਼ ਦੌਰਾਨ ਇੰਦਰਪਾਲ ਸਿੰਘ ਉਰਫ਼ ਇੰਦਰ ਨੇ ਇਹ ਵੀ ਕਬੂਲ ਕੀਤਾ ਕਿ ਲੜਕੀ ਦੇ ਪਰਿਵਾਰ ਵੱਲੋਂ ਉਸ ਦੇ ਵਿਆਹ ਦੀ ਮੰਗ ਨੂੰ ਠੁਕਰਾਉਣ ਕਰਕੇ ਇੰਦਰਪਾਲ ਸਿੰਘ ਉਰਫ਼ ਇੰਦਰ ਵੱਲੋ ਆਪਣੇ ਸਾਥੀ ਹਰਪ੍ਰੀਤ ਸਿੰਘ ਹਨੀ ਨਾਲ ਮਿਲਕੇ ਲੜਕੀ ਦੇ ਪਿਤਾ 'ਤੇ ਮਿਤੀ 25 ਅਕਤੂਬਰ 2020 ਨੂੰ ਫਾਇਰਿੰਗ ਕਰਕੇ ਉਸ ਨੂੰ ਜਖਮੀ ਕੀਤਾ ਸੀ ਜਿਸ ਸਬੰਧੀ ਮੁਕੱਦਮਾ ਨੰਬਰ 180 ਮਿਤੀ 25/10/2020 ਅ/ਧ 307 ਹਿੰ:ਦਿੰ: 25 ਅਸਲਾ ਐਕਟ ਥਾਣਾ ਸੈਟਰਲ ਸੈਕਟਰ 17 ਚੰਡੀਗੜ੍ਹ ਜੋ ਕਿ ਨਾ-ਮਾਲੂਮ ਵਿਅਕਤੀ ਖਿਲਾਫ਼ ਦਰਜ ਹੋਇਆ ਸੀ ਜੋ ਹੁਣ ਤੱਕ ਅਣ-ਟਰੇਸ ਚੱਲਿਆ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੁਲਜਾਰ ਗਿਫ਼ਟ ਹਾਊਸ ਵਾਲੀ ਵਾਰਦਾਤ 'ਚ ਵਰਤੀ ਗਈ ਬਰੀਜਾ ਕਾਰ ਪੀਬੀ 65 ਏਕੇ-2170 ਸਮੇਤ ਜਾਅਲੀ ਨੰਬਰ ਪਲੇਟਾ (ਪੀਬੀ-65 ਏਸੀ-6396) ਵੀ ਦੋਸ਼ੀ ਇੰਦਰਪਾਲ ਸਿੰਘ ਉਰਫ਼ ਇੰਦਰ ਦੀ ਨਿਸ਼ਾਨਦੇਹੀ 'ਤੇ ਪਿੰਡ ਚੱਕਲਾ ਜ਼ਿਲ੍ਹਾ ਰੋਪੜ ਤੋ ਮਿਤੀ 24 ਦਸੰਬਰ 2020 ਨੂੰ ਬਰਾਮਦ ਕੀਤੀ ਗਈ ਹੈ ਇਸ ਤੋ ਇਲਾਵਾ ਦੋਸ਼ੀਆਂ ਵੱਲੋ ਵਾਰਦਾਤ 'ਚ ਵਰਤਿਆ ਅਸਲਾ ਐਮੋਨੀਸਨ ਬਾਰੇ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਹਰਪ੍ਰੀਤ ਸਿੰਘ ਉਰਫ ਹਨੀ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਹਾਲੀ ਦੀ ਗ੍ਰਿਫ਼ਤਾਰੀ ਸਬੰਧੀ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਪ੍ਰਵਾਸੀ ਮਜ਼ਦੂਰਾਂ ਨੂੰ ਝਾਂਸੇ 'ਚ ਲੈ ਕੇ ਵਾਹਨਾਂ 'ਤੇ ਲੋਨ ਕਰਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼

 32 ਬੋਰ ਪਿਸਟਲ ਸਮੇਤ 2 ਜਿੰਦਾ ਰੋਦਾ ਸਮੇਤ, 9 ਲੱਖ ਦੀ ਕੀਮਤ ਦੇ 18 ਦੋ ਪਹੀਆਂ ਵਾਹਨ ਬਰਾਮਦ

ਪਟਿਆਲਾ, 25 ਦਸੰਬਰ::  ਐਸ.ਐਸ.ਪੀ. ਪਟਿਆਲਾ ਵਿਕਰਮ ਜੀਤ ਦੁੱਗਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਝਾਂਸੇ 'ਚ ਲੈਕੇ ਉਨ੍ਹਾਂ ਦੇ ਆਧਾਰ ਕਾਰਡ 'ਤੇ ਜ਼ੀਰਕਪੁਰ ਜ਼ਿਲ੍ਹਾ ਐਸ.ਏ.ਐਸ. ਦਾ ਪਤਾ ਅਪਡੇਟ ਕਰਵਾਕੇ ਬੈਂਕਾਂ ਅਤੇ ਫਾਇਨਾਸ ਕੰਪਨੀਆਂ ਤੋਂ ਦੋ ਪਹੀਆਂ ਵਾਹਨ ਦਾ ਲੋਨ ਕਰਵਾਕੇ ਹੇਰਾਫੇਰੀ ਕਰਨ ਵਾਲੇ ਗਿਰੋਹ ਦਾ ਪਟਿਆਲਾ ਪੁਲਿਸ ਵੱਲੋਂ ਪਰਦਾਫ਼ਾਸ਼ ਕੀਤਾ ਗਿਆ ਹੈ। ਐਸ.ਐਸ.ਪੀ. ਨੇ ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ ਸੀ.ਆਈ.ਏ ਪਟਿਆਲਾ ਵੱਲੋਂ ਮੁਕੱਦਮਾ ਨੰਬਰ 288 ਮਿਤੀ 22/12/2020 ਅ/ਧ 25 ਅਸਲਾ ਐਕਟ 420,465,468,471,469,120 ਬੀ.ਹਿੰ:ਦਿੰ: ਥਾਣਾ ਸਿਟੀ ਰਾਜਪੁਰਾ ਜ਼ਿਲ੍ਹਾ ਪਟਿਆਲਾ ਵਿੱਚ ਦੋਸ਼ੀ ਪੰਕਜ ਪੁੱਤਰ ਦਿਨੇਸ ਕੁਮਾਰ ਵਾਸੀ ਰਾਜਪੁਰਾ ਜ਼ਿਲ੍ਹਾ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਕਿ ਰਾਕੇਸ਼ ਕੁਮਾਰ ਉਰਫ਼ ਰਾਕੇਸੀ ਉਰਫ਼ ਹੰਸ ਪੁੱਤਰ ਚੰਦਰ ਭਾਨ ਵਾਸੀ ਰਾਜਪੁਰਾ, ਬਿਮਲ ਕਾਲੜਾ ਪੁੱਤਰ ਗੋਪਾਲ ਦਾਸ ਵਾਸੀ ਪਟਿਆਲਾ ਅਤੇ ਅਸੀਸ ਵਾਸੀ ਗੰਗੋਹ ਜ਼ਿਲ੍ਹਾ ਸਾਮਲੀ (ਯੂ.ਪੀ.) ਨਾਲ ਰਲਕੇ ਪ੍ਰਵਾਸੀ ਮਜ਼ਦੂਰਾਂ ਨੂੰ ਝਾਸੇ ਵਿੱਚ ਲੈਕੇ ਉਨ੍ਹਾਂ ਦੇ ਅਧਾਰ ਕਾਰਡ 'ਚ ਜ਼ੀਰਕਪੁਰ ਜ਼ਿਲ੍ਹਾ ਐਸ.ਏ.ਐਸ ਨਗਰ ਅਪਡੇਟ ਕਰਵਾਕੇ ਬੈਕਾਂ ਅਤੇ ਫਾਈਨਾਸ ਕੰਪਨੀਆਂ ਤੋਂ ਐਕਟਿਵਾ ਅਤੇ ਮੋਟਰਸਾਇਕਲਾਂ ਨੂੰ ਲੋਨ ਕਰਵਾਕੇ ਅੱਗੇ ਸਾਹਬਾਦ (ਹਰਿਆਣਾ) ਵਿਖੇ ਰਾਕੇਸ ਕੁਮਾਰ ਅਤੇ ਬਿਮਲ ਕਾਲੜਾ ਵਗੈਰਾ ਦੇ ਰਾਹੀਂ ਇਸ ਤਰੀਕੇ ਨਾਲ ਵੇਚਦੇ ਸਨ ਕਿ ਬੈਕਾਂ ਤੇ ਫਾਈਨਾਸ ਕੰਪਨੀਆਂ ਲੋਨ ਹੋਏ ਵਹੀਕਲ ਅਤੇ ਲੋਨ ਕਰਾਉਣ ਵਾਲੇ ਵਿਅਕਤੀ ਨੂੰ ਨਾ ਲੱਭ ਸਕਣ। ਉਨ੍ਹਾਂ ਦੱਸਿਆ ਕਿ ਇਸ ਤੋ ਇਲਾਵਾ ਕੁਝ ਹੋਰ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਵੱਲੋਂ ਲਏ ਗਏ ਲੋਨ 'ਤੇ ਵਾਹਨਾਂ ਨੂੰ ਵੀ ਇਸੇ ਤਰ੍ਹਾਂ ਹੇਰਾਫੇਰੀ ਕਰਕੇ ਅੱਗੇ ਵੇਚ ਦਿੰਦੇ ਸਨ, ਜੋ ਤਫ਼ਤੀਸ਼ ਦੌਰਾਨ ਸੀ.ਆਈ.ਏ. ਪਟਿਆਲਾ ਦੀ ਟੀਮ ਵੱਲੋਂ ਮਿਤੀ 22/12/2020 ਨੂੰ ਟਾਹਲੀ ਵਾਲਾ ਚੌਕ ਰਾਜਪੁਰਾ ਤੋ ਪੰਕਜ ਉਕਤ ਨੂੰ ਸਵੀਫਟ ਕਾਰ ਨੰਬਰੀ ਪੀਬੀ-11ਸੀਪੀ-4471 'ਤ ਕਾਬੂ ਕੀਤਾ ਗਿਆ ਜਿਸ ਦੇ ਕਬਜ਼ੇ 'ਚੋਂ ਇਕ ਪਿਸਟਲ 32 ਬੋਰ ਸਮੇਤ 02 ਰੋਦ ਜਿੰਦਾ ਬਰਾਮਦ ਕੀਤੇ ਗਏ ਹਨ। ਜੋ ਪੰਕਜ ਕੁਮਾਰ ਦੀ ਪੁੱਛਗਿੱਛ ਤੋ ਪੰਕਜ ਕੁਮਾਰ ਨੇ ਆਪਣੇ ਸਾਥੀ ਦੀ ਮਦਦ ਨਾਲ ਹੇਰਾਫੇਰੀ/ਧੋਖਾਧੜੀ ਕਰਕੇ ਵੇਚੇ ਵਹੀਕਲਾਂ ਵਿਚੋਂ 18 ਐਕਟਿਵਾ ਨੂੰ ਸਾਹਬਾਦ (ਹਰਿਆਣਾ) ਦੇ ਵੱਖ-ਵੱਖ ਥਾਵਾਂ ਤੋ ਬਰਾਮਦ ਕੀਤੇ ਗਏ। ਐਸ.ਐਸ.ਪੀ. ਨੇ ਦੱਸਿਆ ਕਿ ਪੰਕਜ ਦਾ 30 ਦਸੰਬਰ ਤੱਕ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਨ੍ਹਾਂ ਪਾਸੋਂ ਹੋਰ ਵੀ ਵਾਹਨ ਬਰਾਮਦ ਹੋਣ ਦੇ ਵੀ ਸੰਭਾਵਨਾ ਹੈ ਇਸ ਸਬੰਧੀ ਬੈਕਾਂ ਤੇ ਫਾਈਨਾਸ ਕੰਪਨੀਆਂ ਪਾਸੋਂ ਰਿਕਾਰਡ ਹਾਸਲ ਕੀਤਾ ਜਾ ਰਿਹਾ ਹੈ ਤਫ਼ਤੀਸ਼ ਦੌਰਾਨ ਜੇਕਰ ਕਿਸੇ ਹੋਰ ਵਿਅਕਤੀ ਜਾਂ ਵਿਅਕਤੀਆਂ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਖਿਲਾਫ਼ ਵੀ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Friday, 18 December 2020

ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਵਿੱਚ ਝੋਨੇ ਦੀ ਪਰਾਲੀ 'ਤੇ ਆਧਾਰਿਤ ਭਾਰਤ ਦੇ ਪਹਿਲੇ ਬਰਿਕਟਿੰਗ ਪਲਾਂਟ ਦਾ ਉਦਘਾਟਨ

ਨਿਵੇਕਲੀ ਤਕਨੀਕ ਨਾਲ ਪਰਾਲੀ ਦੀ ਰਹਿੰਦ-ਖੂੰਹਦ ਦੇ ਠੋਸ ਪ੍ਰਬੰਧਨ ਤੇ ਪ੍ਰਦੂਸ਼ਣ ਘਟਾਉਣਾ ਬਣੇਗਾ ਯਕੀਨੀ



ਪਟਿਆਲਾ/ਚੰਡੀਗੜ੍ਹ, 18 ਦਸੰਬਰ (ਪੰਜਾਬ ਕਰਾਈਮ ਨਿਊਜ਼ ਸਰਵਿਸ.) ਪਰਾਲੀ ਸਾੜਨ ਦੇ ਰੁਝਾਨ ਅਤੇ ਇਸ ਤੋਂ ਪੈਦਾ ਹੋਣ ਵਾਲੇ ਵਾਤਾਵਰਣ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਝੋਨੇ ਦੀ ਪਰਾਲੀ 'ਤੇ ਆਧਾਰਿਤ ਭਾਰਤ ਦੇ ਪਹਿਲੇ ਬਰਿਕਟਿੰਗ ਪਲਾਂਟ ਦਾ ਪਟਿਆਲਾ ਵਿਖੇ ਉਦਘਾਟਨ ਕੀਤਾ ਜਿਸ ਦੀ ਸਮਰੱਥਾ 100 ਟਨ ਪ੍ਰਤੀ ਦਿਨ ਹੈ। ਇਸ ਪੇਸ਼ਕਦਮੀ ਨੂੰ ਚਿਰੋਕਣੀ ਮੰਗ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਵੀਂ ਤਕਨੀਕ ਤਹਿਤ ਸੂਬੇ ਵਿੱਚ ਝੋਨੇ ਦੀ ਪਰਾਲੀ ਦੇ ਠੋਸ ਪ੍ਰਬੰਧਨ ਰਾਹੀਂ ਨਾ ਸਿਰਫ ਵਾਤਾਵਰਣ ਪ੍ਰਦੂਸ਼ਣ ਘਟਾਉਣ ਵਿੱਚ ਮੱਦਦ ਮਿਲੇਗੀ ਸਗੋਂ ਇਸ ਨਾਲ ਕਿਸਾਨ ਭਾਈਚਾਰਾ ਖਾਸ ਕਰਕੇ ਛੋਟੇ ਕਿਸਾਨ ਪਰਾਲੀ ਦੀ ਰਹਿੰਦ-ਖੂੰਹਦ ਦੀ ਵਿਕਰੀ ਤੋਂ ਵਾਧੂ ਆਮਦਨ ਹਾਸਲ ਕਰ ਸਕਣਗੇ। ਇਹ ਵਿਸ਼ਵਾਸ ਪ੍ਰਗਟ ਕਰਦੇ ਹੋਏ ਕਿ ਅਜਿਹੇ ਪਲਾਂਟ ਭਵਿੱਖ ਵਿੱਚ ਵੀ ਉਸਾਰੇ ਜਾਣਗੇ ਤਾਂ ਜੋ ਪੰਜਾਬ ਦੀ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਿਆ ਜਾ ਸਕੇ, ਉਨ੍ਹਾਂ ਕਿਹਾ ਕਿ ਬਰਿਕਿਟਸ ਲਈ 3500 ਦੀ ਘੱਟ ਤਾਪਕਾਰੀ ਕੀਮਤ ਕੋਲੇ ਲਈ 7000 ਦੀ ਤੁਲਨਾ ਵਿੱਚ ਆਰਥਿਕ ਤੌਰ 'ਤੇ ਕਾਫੀ ਕਿਫਾਇਤੀ ਰੂਪ ਵਿੱਚ ਪੈਂਦੀ ਹੈ ਕਿਉਂ ਜੋ ਕੋਲੇ ਦੀ ਕੀਮਤ 10,000 ਰੁਪਏ ਪ੍ਰਤੀ ਟਨ ਅਤੇ ਬਰਿਕਿਟ ਦੀ ਕੀਮਤ 4500 ਰੁਪਏ ਪ੍ਰਤੀ ਟਨ ਹੈ। ਉਨ੍ਹਾਂ ਅੱਗੇ ਕਿਹਾ ਕਿ ਤੇਲ ਦੇ ਮਹਿੰਗੇ ਹੋਣ ਨਾਲ, ਇਹ ਊਰਜਾ ਦਾ ਇਕ ਜ਼ਿਆਦਾ ਕਿਫਾਇਤੀ ਸ੍ਰੋਤ ਬਣ ਗਈ ਹੈ। ਇਹ ਪਲਾਂਟ ਪਟਿਆਲਾ ਜ਼ਿਲ੍ਹੇ ਦੇ ਕੁਲਬੁਰਛਾਂ ਪਿੰਡ ਵਿੱਚ 5.50 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵੱਲੋਂ ਮੈਸਰਜ਼ ਪੰਜਾਬ ਰਿਨੀਵੇਬਲ ਐਨਰਜੀ ਸਿਸਟਮਜ਼ ਪ੍ਰਾਈਵੇਟ ਲਿਮਟਿਡ ਨਾਲ ਭਾਈਵਾਲੀ ਵਿੱਚ ਅਤੇ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਮੌਸਮੀ ਬਦਲਾਅ ਮੰਤਰਾਲੇ ਦੀ ਸਹਾਇਤਾ ਨਾਲ ਵਾਤਾਵਰਣ ਬਦਲਾਅ ਐਕਸ਼ਨ ਪ੍ਰੋਗਰਾਮ ਤਹਿਤ ਸਥਾਪਤ ਕੀਤਾ ਗਿਆ ਹੈ। ਵਿਗਿਆਨਕਾਂ, ਕਿਸਾਨਾਂ ਅਤੇ ਖੇਤੀਬਾੜੀ ਸੰਦ ਉਤਪਾਦਕਾਂ ਵੱਲੋਂ ਭਾਰਤ ਨੂੰ ਖੁਰਾਕ ਉਤਪਾਦਨ ਮਾਮਲੇ ਵਿੱਚ ਆਤਮ ਨਿਰਭਰ ਬਣਾਉਣ ਦੇ ਗੰਭੀਰ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਵੀਂ ਤਕਨੀਕ ਨਾਲ ਇਸ ਪਲਾਂਟ ਦੇ ਨੇੜਲੇ 40 ਪਿੰਡਾਂ ਦੀ ਪਰਾਲੀ ਨੂੰ ਹਰੇ ਈਂਧਣ ਵਿੱਚ ਬਦਲਿਆ ਜਾ ਸਕੇਗਾ। ਇਸ ਵਰਤਾਰੇ ਨਾਲ ਨਾ ਸਿਰਫ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਵਿੱਚ ਮੱਦਦ ਮਿਲੇਗੀ, ਜੋ ਕਿ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਹੋਰ ਵੀ ਗੰਭੀਰ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ, ਸਗੋਂ ਇਸ ਨਾਲ ਸਿਹਤ ਨੂੰ ਦਰਪੇਸ਼ ਗੰਭੀਰ ਸਮੱਸਿਆਵਾਂ ਤੋਂ ਨਿਜਾਤ ਪਾਉਣ ਵਿੱਚ ਵੀ ਮੱਦਦ ਮਿਲੇਗੀ। ਇਹ ਪਲਾਂਟ 45000 ਟਨ ਪਰਾਲੀ ਦੀ ਰਹਿੰਦ-ਖੂੰਹਦ ਦਾ ਇਸਤੇਮਾਲ ਕਰਕੇ ਉਦਯੋਗਾਂ ਵਿੱਚ ਜੈਵਿਕ ਈਂਧਣ ਦਾ ਬਦਲ ਬਣੇਗਾ ਜਿਸ ਨਾਲ 78000 ਟਨ ਦੀ ਹੱਦ ਤੱਕ ਕਾਰਬਨ ਡਾਈਆਕਸਾਈਡ ਨੂੰ ਘਟਾਉਣ ਵਿੱਚ ਮੱਦਦ ਮਿਲੇਗੀ। ਇਸ ਮੌਕੇ ਆਪਣੇ ਸੰਬੋਧਨ ਵਿੱਚ ਮੁੱਖ ਸਕੱਤਰ ਵਿਨੀ ਮਹਾਜਨ ਨੇ ਇਸ ਪਲਾਂਟ ਦੀ ਸਥਾਪਨਾ ਦਾ ਸਵਾਗਤ ਕਰਦੇ ਹੋਏ ਇਸ ਨੂੰ ਸੂਬਾ ਸਰਕਾਰ ਵੱਲੋਂ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਚੁੱਕੇ ਜਾ ਰਹੇ ਕਈ ਅਹਿਮ ਕਦਮਾਂ ਵਿੱਚੋਂ ਇਕ ਦੱਸਿਆ। ਉਨ੍ਹਾਂ ਵਿਸ਼ਵਾਸ ਜ਼ਾਹਰ ਕੀਤਾ ਕਿ ਅਜਿਹੀਆਂ ਨਿਵੇਕਲੀਆਂ ਤਕਨੀਕੀ ਪਹਿਲਕਦਮੀਆਂ ਦੀ ਕਾਮਯਾਬੀ ਸਿਰਫ ਪੰਜਾਬ ਵਿੱਚ ਹੀ ਸਗੋਂ ਦੇਸ਼ ਭਰ ਵਿੱਚ ਅਜਿਹੀਆਂ ਪਹਿਲਕਦਮੀਆਂ ਸਬੰਧੀ ਕਦਮ ਪੁੱਟੇ ਜਾਣ ਨੂੰ ਉਤਸ਼ਾਹਤ ਕਰੇਗੀ। ਮੁੱਖ ਸਕੱਤਰ ਨੇ ਅੱਗੇ ਕਿਹਾ ਕਿ ਇਕ ਖੇਤੀਬਾੜੀ ਪ੍ਰਧਾਨ ਸੂਬਾ ਹੋਣ ਕਰਕੇ ਪੰਜਾਬ ਵਿੱਚ ਖੇਤੀ ਸਬੰਧਤ ਰਹਿੰਦ-ਖੂੰਹਦ ਦੀ ਵੱਡੀ ਮਾਤਰਾ ਪੈਦਾ ਹੁੰਦੀ ਹੈ ਅਤੇ ਜਦੋਂ ਕਿ ਕਣਕ ਦੀ ਤੂੜੀ ਨੂੰ ਪਸ਼ੂਆਂ ਦੇ ਚਾਰੇ ਵਜੋਂ ਵਰਤ ਲਿਆ ਜਾਂਦਾ ਹੈ, ਝੋਨੇ ਦੀ ਪਰਾਲੀ ਦਾ ਢੁੱਕਵਾਂ ਪ੍ਰਬੰਧਨ ਸੂਬੇ ਲਈ ਇਕ ਵੱਡੀ ਚੁਣੌਤੀ ਹੈ। ਝੋਨੇ ਦੀ ਪਰਾਲੀ ਦੇ ਠੋਸ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਸੂਬਾ ਪੱਧਰ ਉਤੇ ਇਕ ਵਿਸਥਾਰਤ ਯੋਜਨਾ ਸ਼ੁਰੂ ਕੀਤੇ ਜਾਣ ਤੋਂ ਇਲਾਵਾ ਪੰਜਾਬ ਨੇ ਤਕਰੀਬਨ 3 ਲੱਖ ਹੈਕਟੇਅਰ ਰਕਬੇ ਨੂੰ ਪਰਾਲੀ ਤੋਂ ਹੋਰ ਬਦਲਵੀਆਂ ਫਸਲਾਂ ਜਿਵੇਂ ਕਿ ਕਪਾਹ ਅਤੇ ਮੱਕੀ ਵਿੱਚ ਤਬਦੀਲ ਕੀਤਾ ਹੈ ਅਤੇ ਸੂਬੇ ਵੱਲੋਂ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਦਾ ਸੁਚੱਜਾ ਪ੍ਰਬੰਧ ਕਰਨ ਸਬੰਧੀ ਮਸ਼ੀਨਾਂ ਵੰਡਣ ਰਾਹੀਂ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਹੀ ਨਿਪਟਾਰੇ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਹੁਣ ਤੱਕ 75,000 ਮਸ਼ੀਨਾਂ ਵੰਡੀਆਂ ਜਾ ਚੁੱਕੀਆਂ ਹਨ ਅਤੇ 18878 ਕਸਟਮ ਹਾਇਰਿੰਗ ਕੇਂਦਰ ਵੀ ਸਥਾਪਤ ਕੀਤੇ ਗਏ ਹਨ ਤਾਂ ਜੋ ਇਸ ਮਸ਼ੀਨਰੀ ਦੀ ਵੰਡ ਯਕੀਨੀ ਬਣਾਈ ਜਾ ਸਕੇ। ਸ੍ਰੀਮਤੀ ਮਹਾਜਨ ਨੇ ਖੁਲਾਸਾ ਕੀਤਾ ਕਿ ਸੂਬੇ ਵਿੱਚ ਬਾਇਓਮਾਸ 'ਤੇ ਅਧਾਰਿਤ 11 ਪਾਵਰ ਪਲਾਂਟ ਪਹਿਲਾਂ ਹੀ ਸਥਾਪਤ ਕੀਤੇ ਜਾ ਚੁੱਕੇ ਹਨ ਅਤੇ ਝੋਨੇ ਦੀ ਪਰਾਲੀ ਨੂੰ ਖੇਤਾਂ ਤੋਂ ਬਾਹਰ ਨਿਪਟਾਉਣ ਲਈ ਕਈ ਯੂਨਿਟ ਸਥਾਪਨਾ ਅਧੀਨ ਹਨ। ਉਨ੍ਹਾਂ ਦੱਸਿਆ ਕਿ ਪਹਿਲਾ ਬਾਇਓ ਸੀ.ਐਨ.ਜੀ. ਪਲਾਂਟ ਜਿਸ ਦੀ ਪ੍ਰਤੀ ਦਿਨ 33 ਟਨ ਦੀ ਸਮਰਥਾ ਹੈ, ਮਾਰਚ, 2021 ਤੱਕ ਚਾਲੂ ਹੋ ਜਾਵੇਗਾ। ਇਸੇ ਦੌਰਾਨ ਪੀ.ਐਸ.ਸੀ.ਐਸ.ਟੀ. ਦੇ ਕਾਰਜਕਾਰੀ ਡਾਇਰੈਕਟਰ ਡਾ. ਜਤਿੰਦਰ ਕੌਰ ਅਰੋੜਾ ਨੇ ਸੰਖੇਪ ਵਿੱਚ ਪੇਸ਼ਕਾਰੀ ਦਿੰਦਿਆਂ ਇਸ ਪ੍ਰਾਜੈਕਟ ਦੇ ਮੁੱਖ ਵਿਸ਼ੇਸ਼ਤਾਵਾਂ ਦੱਸੀਆਂ। ਉਨ੍ਹਾਂ ਨੇ ਝੋਨੇ ਤੋਂ ਮਸ਼ੀਨਰੀ ਨੂੰ ਵੱਡੇ ਪੱਧਰ ਉਤੇ ਖੋਜ ਅਤੇ ਵਿਕਾਸ ਰਾਹੀਂ ਸਥਿਰ ਕਰਨ, ਝੋਨੇ ਦੀ ਪਰਾਲੀ ਤੋਂ ਬਰਿਕਿਟ ਦੇ ਉਤਪਾਦਨ ਦੀ ਪ੍ਰਕਿਰਿਆ ਅਤੇ ਉਦਯੋਗ ਜਗਤ ਵਿੱਚ ਬਤੌਰ ਈਂਧਣ ਇਸਤੇਮਾਲ ਕੀਤੇ ਜਾਣ ਲਈ ਬਰਿਕਿਟ ਦੀਆਂ ਜਲਨਸ਼ੀਲ ਵਿਸ਼ੇਸ਼ਤਾਵਾਂ ਸਬੰਧੀ ਵੀ ਵੱਡੇ ਪੱਧਰ ਉਤੇ ਖੋਜ ਅਤੇ ਵਿਕਾਸ ਕਾਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਨਾਬਾਰਡ ਵੱਲੋਂ ਪ੍ਰਾਜੈਕਟ ਦੇ ਮੁੱਢਲੇ ਪੜਾਵਾਂ ਵਿੱਚ ਅਜਿਹੀਆਂ ਗਤੀਵਿਧੀਆਂ ਸਬੰਧੀ ਮੱਦਦ ਮੁਹੱਈਆ ਕੀਤੀ ਗਈ ਸੀ। ਇਸ ਤੋਂ ਬਾਅਦ ਮੋਗਾ ਜ਼ਿਲੇ ਦੇ ਜਲਾਲਬਾਦ ਪਿੰਡ ਵਿਖੇ 24 ਟੀ.ਪੀ.ਡੀ. ਉਤਪਾਦਨ ਸਮਰੱਥਾ ਵਾਲਾ ਪਹਿਲਾ ਬਰਿਕਟਿੰਗ ਪਲਾਂਟ 85 ਲੱਖ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ ਗਿਆ ਸੀ। ਇਸ ਪਿੱਛੋਂ ਇਕ ਵਰ੍ਹੇ ਦੇ ਅੰਦਰ ਦੂਜਾ ਪਰਾਲੀ ਰਹਿੰਦ-ਖੂੰਹਦ ਬਰਿਕਟਿੰਗ ਪਲਾਂਟ ਪਟਿਆਲਾ ਜ਼ਿਲੇ ਦੇ ਪਿੰਡ ਕੁਲਬੁਰਛਾਂ ਪਿੰਡ ਵਿਖੇ ਸਥਾਪਤ ਕੀਤਾ ਗਿਆ ਹੈ ਜਿਸ ਦੀ ਉਤਪਾਦਨ ਸਮਰੱਥਾ ਪਹਿਲੇ ਨਾਲੋਂ ਚਾਰ ਗੁਣਾਂ ਜ਼ਿਆਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਸਰਕਾਰ ਤੇ ਸਾਇੰਸ ਤੇ ਤਕਨਾਲੋਜੀ ਵਿਭਾਗ ਦੀ ਮੱਦਦ ਨਾਲ ਕਾਉਂਸਲ ਵੱਲੋਂ ਬਰਿਕਟਿੰਗ ਪਲਾਂਟ ਦੇ ਅੰਦਰ ਹੀ ਇਕ ਪਾਇਲਟ ਯੂਨਿਟ ਵੀ ਸਥਾਪਤ ਕੀਤੀ ਜਾ ਰਹੀ ਹੈ ਜਿਸ ਦਾ ਇਸਤੇਮਾਲ ਖੋਜ ਅਤੇ ਵਿਕਾਸ ਕਾਰਜ ਵਿੱਚ ਲੱਗੀਆਂ ਸੰਸਥਾਵਾਂ ਵੱਲੋਂ ਖੋਜ ਕਾਰਜਾਂ ਲਈ ਕੀਤਾ ਜਾ ਸਕਦਾ ਹੈ ਤਾਂ ਜੋ ਪਰਾਲੀ ਦੀ ਰਹਿੰਦ-ਖੂੰਹਦ ਪ੍ਰਾਸੈਸ ਕਰਨ ਵਾਲੀ ਮਸ਼ੀਨਰੀ ਦੇ ਉਪਕਰਣਾਂ ਦੀ ਜੀਵਨ ਮਿਆਦ ਹੋਰ ਵਧਾਈ ਜਾ ਸਕੇ। ਇਸ ਮੌਕੇ ਆਪਣੇ ਸੰਬੋਧਨ ਵਿੱਚ ਪੰਜਾਬ ਰਿਨੀਵੇਬਲ ਐਨਰਜੀ ਸਿਸਟਮ ਪ੍ਰਾਈਵੇਟ ਲਿਮਟਿਡ (ਪੀ.ਆਰ.ਈ.ਐਸ.ਪੀ.ਐਲ.) ਦੇ ਐਮ.ਡੀ. ਲੈਫਟੀਨੈਂਟ ਕਰਨਲ (ਸੇਵਾ ਮੁਕਤ) ਮਨੀਸ਼ ਆਹੂਜਾ ਜੋ ਕਿ ਇਸ ਪ੍ਰਾਜੈਕਟ ਲਈ ਨਿੱਜੀ ਭਾਈਵਾਲ ਹੈ, ਨੇ ਕਿਹਾ ਕਿ ਪੀ.ਆਰ.ਈ.ਐਸ.ਪੀ.ਐਲ. ਦੇ ਪ੍ਰਬੰਧਨ ਸਬੰਧੀ ਮਾਹਿਰ ਅਹਿਮ ਵਿਅਕਤੀ ਫੌਜ ਵਿੱਚ ਸੇਵਾ ਨਿਭਾ ਚੁੱਕੇ ਹਨ। ਪੀ.ਆਰ.ਈ.ਐਸ.ਪੀ.ਐਲ. ਵੱਲੋਂ ਸੂਬੇ ਵਿੱਚ ਆਉਂਦੇ 4-5 ਸਾਲਾਂ ਦੌਰਾਨ ਕਲੀਨਰ ਟੈਕਨਾਲੋਜੀ ਖੇਤਰ ਵਿੱਚ 5000 ਮਿਲੀਅਨ ਰੁਪਏ ਨਿਵੇਸ਼ ਕੀਤੇ ਜਾਣ ਦੀ ਯੋਜਨਾ ਹੈ। ਇਸ ਮੌਕੇ ਸਾਇੰਸ, ਤਕਨਾਲੋਜੀ ਤੇ ਵਾਤਾਵਰਣ ਵਿਭਾਗ, ਪੰਜਾਬ ਦੇ ਸਕੱਤਰ ਰਾਹੁਲ ਤਿਵਾੜੀ ਤੋਂ ਇਲਾਵਾ ਉਦਯੋਗ ਜਗਤ ਦੀਆਂ ਨਾਮੀ ਹਸਤੀਆਂ ਅਤੇ ਕੇਂਦਰ ਤੇ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

Wednesday, 16 December 2020

ਅਮਰਦੀਪ ਸਿੰਘ ਬੈਂਸ ਨੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਜੋਂ ਚਾਰਜ ਸੰਭਾਲਿਆ


ਨਵਾਂਸ਼ਹਿਰ, 16 ਦਸੰਬਰ ::-(ਪੰਜਾਬ ਕਰਾਈਮ ਨਿਊਜ਼ ਸਰਵਿਸ) ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਨਵੇਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ ਨੇ ਅੱਜ ਆਪਣੇ ਅਹੁਦੇ ਦਾ ਚਾਰਜ ਸੰਭਾਲ ਕੇ ਕੰਮਕਾਜ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਉਹ ਮੁੱਖ ਦਫ਼ਤਰ ਵਿਖੇ ਡਿਪਟੀ ਡਾਇਰੈਕਟਰ ਪੰਚਾਇਤੀ ਰਾਜ ਵਜੋਂ ਤਾਇਨਾਤ ਸਨ। ਅਹੁਦੇ ਦਾ ਚਾਰਜ ਸੰਭਾਲਦਿਆਂ ਉਨਾਂ ਕਿਹਾ ਕਿ ਸਰਕਾਰ ਵੱਲੋਂ ਜ਼ਿਲੇ ਦੇ ਪੇਂਡੂ ਖੇਤਰਾਂ ਵਿਚ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਵਿਚ ਹੋਰ ਤੇਜ਼ੀ ਲਿਆਂਦੀ ਜਾਵੇਗੀ ਅਤੇ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ ਸਰਕਾਰ ਵੱਲੋਂ ਜਲਾਈਆਂ ਜਾ ਰਹੀਆਂ ਭਲਆਈ ਸਕੀਮਾਂ ਦਾ ਲਾਭ ਦਿਵਾਉਣਾ ਯਕੀਨੀ ਬਣਾਇਆ ਜਾਵੇਗਾ। ਉਨਾਂ ਕਿਹਾ ਕਿ ਪੰਚਾਇਤਾਂ ਅਤੇ ਪਿੰਡਾਂ ਦੇ ਲੋਕਾਂ ਦੇ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ ਅਤੇ ਉਨਾਂ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੋਕੇ ਦਫ਼ਤਰ ਦੇ ਸਮੁੱਚੇ ਸਟਾਫ ਵੱਲੋਂ ਉਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਕੈਪਸ਼ਨ :-ਵਧੀਕ ਡਿਪਟੀ ਕਮਿਸਨਰ (ਵਿਕਾਸ) ਦਾ ਚਾਰਜ ਸੰਭਾਲਦੇ ਹੋਏ ਅਮਰਦੀਪ ਸਿੰਘ ਬੈਂਸ।

Tuesday, 15 December 2020

ਪਟਿਆਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਤਲਾਸ਼ੀ ਮੁਹਿੰਮ ਜਾਰੀ
-ਈ-ਡੋਜ਼ੀਅਰ ਅਤੇ ਵੈਰੀਪਟਿਆਲਾ ਨੇ ਪਟਿਆਲਾ ਪੁਲਿਸ ਨੂੰ ਕੀਤਾ ਹਾਈਟੈਕ

ਪਟਿਆਲਾ, 15 ਦਸੰਬਰ: (ਪੰਜਾਬ ਕਰਾਈਮ ਨਿਊਜ਼ ਸਰਵਿਸ )ਪਟਿਆਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ 'ਤੇ ਸਖ਼ਤੀ ਕਰਦੇ ਹੋਏ ਪਟਿਆਲਾ ਜ਼ਿਲ੍ਹੇ 'ਚ ਵੱਡੀ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਖੁਫੀਆਂ ਜਾਣਕਾਰੀ 'ਤੇ ਆਧਾਰਤ, ਜੁਰਮ ਨੂੰ ਨੱਥ ਪਾਉਣ ਲਈ ਅਤੇ ਜੁਰਮਾਂ ਨਾਲ ਸਬੰਧਤ ਪਿਛੋਕੜ ਦੇ ਆਧਾਰ 'ਤੇ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ 'ਚ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਜੋ ਜ਼ਿਲ੍ਹੇ 'ਚ ਕੋਈ ਅਪਰਾਧਕ ਗਤੀਵਿਧੀ ਨਾ ਹੋਵੇ।
                ਐਸ.ਐਸ.ਪੀ. ਵਿਕਰਮ ਜੀਤ ਦੁੱਗਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਪਿਛਲੇ ਦਿਨਾਂ ਚ ਪਟਿਆਲਾ ਪੁਲਿਸ ਵੱਲੋਂ 40 ਥਾਵਾ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਦੌਰਾਨ 10 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਅੱਠ ਮਾਮਲੇ ਐਕਸਾਈਜ਼ ਐਕਟ ਅਤੇ ਦੋ ਮਾਮਲੇ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਪਟਿਆਲਾ ਪੁਲਿਸ ਵੱਲੋਂ 340 ਲੀਟਰ ਲਾਹਣ, 110 ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਅਤੇ 6 ਕਿਲੋਂ ਚੂਰਾ ਭੁੱਕੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਰਚ ਅਪਰੇਸ਼ਨ ਤੋਂ ਇਲਾਵਾ ਹਰੇਕ ਪੁਲਿਸ ਥਾਣੇ ਵੱਲੋਂ ਉਨ੍ਹਾਂ ਵਿਅਕਤੀਆਂ ਦੀ ਕੌਸਲਿੰਗ ਸ਼ੁਰੂ ਕੀਤੀ ਗਈ ਹੈ ਜੋ ਪਹਿਲਾਂ ਅਪਰਾਧ ਨਾਲ ਜੁੜੇ ਰਹੇ ਹਨ, ਇਸ ਦਾ ਮੁੱਖ ਮਕਸਦ ਉਨ੍ਹਾਂ 'ਤੇ ਨਿਗਾਹ ਰੱਖਣਾ ਅਤੇ ਉਨ੍ਹਾਂ ਨੂੰ ਸਮਝਾਕੇ ਗੈਰ ਕਾਨੂੰਨੀ ਗਤੀਵਿਧੀਆਂ ਤੋਂ ਦੂਰ ਰੱਖਣਾ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਅਪਰਾਧੀਆਂ ਦਾ ਡਿਜ਼ੀਟਲ ਰਿਕਾਰਡ ਰੱਖਣ ਅਤੇ ਪਟਿਆਲਾ ਜ਼ਿਲ੍ਹੇ 'ਚ ਦਾਖਲ ਹੋਣ ਵਾਲੇ ਅਜਨਬੀ ਵਿਅਕਤੀਆਂ ਨੂੰ ਦਰਜ਼ ਕਰਨ ਲਈ ਈ-ਡੋਜ਼ੀਅਰ ਅਤੇ ਵੈਰੀ-ਪਟਿਆਲਾ ਦੀ ਪਹਿਲਾਂ ਦੀ ਸ਼ੁਰੂਆਤ ਕੀਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਿਸ ਨੂੰ ਵੈਰੀ-ਪਟਿਆਲਾ ਤੋਂ ਚੰਗਾ ਹੁੰਗਾਰਾ ਮਿਲਿਆ ਹੈ ਅਤੇ ਹੁਣ ਤੱਕ 15 ਹਜ਼ਾਰ ਤੋਂ ਵਧੇਰੇ ਐਂਟਰੀਆਂ ਇਸ 'ਤੇ ਹੋਈਆਂ ਹਨ, ਇਸ ਨਾਲ ਹੁਣ ਪੁਲਿਸ ਨੂੰ ਅਜਨਬੀ ਲੋਕਾਂ 'ਤੇ ਨਿਗਾਹ ਰੱਖ ਅਤੇ ਸ਼ਹਿਰ 'ਚ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ 'ਚ ਮਦਦ ਮਿਲੇਗੀ। ਉਨ੍ਹਾਂ ਪਟਿਆਲਾ ਜ਼ਿਲ੍ਹੇ ਦੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆ ਕਿਹਾ ਕਿ ਪਟਿਆਲਾ 'ਚ ਅਮਲ ਕਾਨੂੰਨ ਸਥਿਤੀ ਬਣਾਈ ਰੱਖਣ ਲਈ ਸਭ ਦਾ ਸਹਿਯੋਗ ਜ਼ਰੂਰੀ ਹੈ।
ਕੈਪਸ਼ਨ: ਸਰਚ ਅਪਰੇਸ਼ਨ ਦੀ ਫਾਈਲ ਫੋਟੋ।
PUNJAB POLICE NAB 2 TO BUST DRONE MODULE ENGAGED IN CROSS-BORDER SMUGGLING OF NARCOTICS & WEAPONS

PROBE ON TO UNRAVEL NETWORK IN PAKISTAN & OTHER NATIONS, KHALISTANI LINKS ALSO TRACED
Amritsar, December 15- (PCN)The Punjab Police have arrested two members of a module using drones for cross-border smuggling of narcotics and weapons through an international network, including Pakistan-based smugglers with links to Khalistani operatives. The accused, identified as Lakhbir Singh @ Lakha and Bachittar Singh, were arrested by Amritsar (Rural) police through certain leads, with further investigations expected to track their associates, including four drug smugglers currently lodged in Amrtisar Jail.
          DGP Dinkar Gupta disclosed that one quadcopter drone with a full Supporter stand and one SkyDroid T10 2.4GHz 10CH FHSS Transmitter, along with mini Receiver and camera support, have been seized, along with one .32 bore Revolver and 1 Scorpio car HR-35M-3709, as well as some live cartridges and drugs. Giving details of the case, the DGP said that Lakhbir Singh, r/o village Chak Mishri Khan, PS Lopoke, the main suspect, was nabbed from near Gurudwara Tahla Sahib, PS Chattiwind, Amritsar (Rural) on Monday. During investigations, Lakhbir Singh revealed that he had procured a Quadcopter Drone from Delhi about four months ago and the drone was currently at the residence of his associate Bachittar Singh at Guru Amardas Avenue, Amritsar. Further investigations, spearheaded by ASP Rana and DSP Nagra, under the supervision of SSP, Dhruv Dhaiya, revealed that Lakhbir Singh was in close and frequent contact with 4 major drug smugglers of Ajnala, who are currently lodged in Amritsar Jail. A search in the prison led to the recovery of a touch smartphone from the possession of Lakhbir's associate Surjit Masih, a drug smuggler.
        According to the DGP, investigations so far show that Lakhbir Singh had established an extensive communication network with foreign smugglers and entities, and was in close and frequent contact with a notorious Pakistan based smuggler namely Chishti. Chisthi is also in touch with Pakistan based Khalistani operatives, and has been responsible for smuggling of significant cross–border consignments into India from Pakistan in the past. It was one Simranjit Singh, currently in Amritsar Jail, who persuaded Lakhbir Singh to purchase a drone for cross-border smuggling of narcotics and weapons. Simranjit Singh has also been nominated as an accused in the case, said Gupta. About four months ago, Lakhbir Singh and his associate Gurpinder Singh went to New Delhi, and purchased a heavy duty Quadcopter Drone from TRD Enterprises, Janakpuri, along with SkyDroid T10 2.4GHz 10CH FHSS Transmitter, for Rs 4 lakhs. An FIR no. 202 dated 14.12.2020 u/s 411, 414 IPC, 25 Arms Act, 21, 23 NDPS Act, 10, 11, 12 Aircraft Act, 1954, PS Gharinda, has been registered against Lakhbir Singh and Bachittar Singh, both r/o Chak Mishri Khan, PS Lopoke and Gurpinder Singh Khapar Kheri, PS Gharinda, and unknown persons

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ*

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ* ਬੰਗਾ 01 ਅਪਰੈਲ () ਭਾਰਤੀ ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ...

ਜੀ ਆਇਆਂ ਨੂੰ WELCOME