Sunday, 22 November 2020

ਬੰਗਾ ਦੀ ਸੁਰਭੀ ਜੈਨ ਨੇ ਗਾਇਕੀ ਸੁਪਰਸਟਾਰ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ 

ਬੰਗਾ 22 ਨਵੰਬਰ -  ਬੰਗਾ ਨਿਵਾਸੀ ਸੁਧੀਰ ਜੈਨ ਦੀ ਹੋਣਹਾਰ ਬੇਟੀ ਐੱਲ ਕੇ ਜੀ ਦੀ ਵਿਦਿਆਰਥਣ ਸੁਰਭੀ ਜੈਨ  ਨੇ ਕੈਂਬਰਿਜ ਇੰਟਰਨੈਸ਼ਨਲ  ਸਕੂਲ ਵਿੱਚ ਕਰਾਏ ਗਏ ਪੰਜਾਬ ਪੱਧਰ ਦੇ ਗਾਇਕੀ ਸੁਪਰਸਟਾਰ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ, ਪਰਿਵਾਰ ਅਤੇ ਬੰਗਾ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ । ਇਹ ਕਾਮਯਾਬੀ ਪ੍ਰਾਪਤ ਕਰਨ ਤੇ ਸੁਰਭੀ ਨੂੰ ਮੈਰਿਟ ਸਰਟੀਫਿਕੇਟ ਪ੍ਰਧਾਨ ਕਰਦਿਆਂ ਸਕੂਲ ਪ੍ਰਿੰਸੀਪਲ  ਪ੍ਰਿੰਸੀਪਲ ਮੰਜੂ ਬਾਲਾ ਮੋਹਨ ਨੇ ਜੈਨ ਪਰਿਵਾਰ ਅਤੇ ਸੁਰਭੀ  ਨੂੰ ਉਚੇਚੇ ਤੌਰ ਤੇ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ  ਸੁਰਭੀ ਨੂੰ ਅਸ਼ੀਰਵਾਦ ਹੈ ਕਿ ਉਹ ਭਵਿੱਖ ਵਿਚ ਹੋਰ ਤਰੱਕੀ ਕਰੇ । ਖੁਸ਼ੀ ਸਾਂਝੀ ਕਰਦਿਆਂ ਬੰਗਾ ਦੇ ਕਮਲ ਜੈਨ ਤੇ ਸੰਜੀਵ ਜੈਨ ਨੇ ਜੈਨ ਪਰਿਵਾਰ ਨੂੰ ਵਧਾਈ ਦਿੱਤੀ। ਸੁਰਭੀ  ਦੇ ਦਾਦਾ ਜੀ ਐਡਵੋਕੇਟ  ਸ਼੍ਰੀ ਸ਼ਿਵ ਲਾਲ ਜੈਨ  ਅਤੇ ਐਡਵੋਕੇਟ ਸ੍ਰੀ ਜੇ ਡੀ   ਜੈਨ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਭ  ਦਾ ਧੰਨਵਾਦ ਕੀਤਾ ।     
ਕੈਪਸ਼ਨ ਫੋਟੋ  : ਸੁਰਭੀ ਜੈਨ ਮੈਰਿਟ ਸਰਟੀਫਿਕੇਟ ਦਿਖਾਉਂਦੇ ਹੋਏ

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME