Saturday, 8 January 2022

ਸੁਰਿੰਦਰਪਾਲ ਅਗਨੀਹੋਤਰੀ ਨੇ ਬਤੌਰ ਪ੍ਰਿੰਸੀਪਲ ਲੰਗੜੋਆ ਸਕੂਲ ਦਾ ਚਾਰਜ ਸੰਭਾਲਿਆ


ਨਵਾਂਸ਼ਹਿਰ 8 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ) ਬਹੁਤ ਹੀ ਨਿੱਘੇ ਅਤੇ ਮਿਲਾਪੜੇ ਸੁਭਾਅ ਦੇ ਅਕਸ਼ ਨਾਲ ਜਾਣੇ ਜਾਂਦੇ ਸ੍ਰੀ ਸੁਰਿੰਦਰਪਾਲ ਅਗਨੀਹੋਤਰੀ ਨੇ ਸਸਸਸ ਗੋਬਿੰਦਪੁਰ ਤੋਂ ਬਦਲੀ ਹੋਣ ਕਾਰਨ ਅੱਜ ਲੰਗੜੋਆ ਸਕੂਲ ਦੇ ਪ੍ਰਿੰਸੀਪਲ ਦਾ ਅਹੁਦਾ ਸੰਭਾਲ ਲਿਆ ਹੈ। ਪ੍ਰਿੰਸੀਪਲ ਦਾ ਅਹੁਦਾ ਸੰਭਾਲ ਮੌਕੇ ਉਹਨਾਂ ਨੇ ਸਕੂਲ ਸਟਾਫ ਨਾਲ ਰੂਬਰੂ ਹੁੰਦਿਆਂ ਸਕੂਲ ਦੀਆਂ ਪੜ੍ਹਾਈ ਨਾਲ ਸਬੰਧਤ ਤੇ ਹੋਰ ਸਾਰੀਆਂ ਗਤੀਵਿਧੀਆਂ ਦੀ ਜਾਣਕਾਰੀ ਹਾਸਲ ਕੀਤੀ। ਵਾਈਸ ਪ੍ਰਿੰਸੀਪਲ ਮੈਡਮ ਗੁਨੀਤ ਵਲੋਂ ਸਟਾਫ ਸਮੇਤ ਉਹਨਾਂ ਨੂੰ ਜੀ ਆਇਆਂ ਕਿਹਾ ਤੇ ਸਕੂਲ ਦੇ ਪਹਿਲਾਂ ਚੱਲ ਰਹੇ ਸਮੁੱਚੇ ਪ੍ਰਬੰਧ ਤੋਂ ਜਾਣੂ ਕਰਵਾਇਆ ਗਿਆ। ਪ੍ਰਿੰਸੀਪਲ ਸੁਰਿੰਦਰਪਾਲ ਅਗਨੀਹੋਤਰੀ ਵਲੋਂ ਸਟਾਫ ਨਾਲ ਮਿਲਣੀ ਮੌਕੇ ਸਮੂਹ ਸਟਾਫ ਵਲੋਂ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਸਕੂਲ  ਨੂੰ ਹੋਰ ਬਿਹਤਰ ਬਣਾਉਣ ਲਈ ਅਧਿਆਪਕਾਂ ਤੋਂ ਸਹਿਯੋਗ ਮੰਗਿਆ। ਇਸ ਮੌਕੇ ਤੇ ਐਸ ਐਮ ਸੀ ਦੇ ਚੇਅਰਮੈਨ ਮਾਸਟਰ ਮਨੋਹਰ ਸਿੰਘ, ਸੇਵਾ ਮੁਕਤ ਪ੍ਰਿੰਸੀਪਲ ਅਮਰਜੀਤ ਲਾਲ ਨੇ ਵੀ ਸਕੂਲ ਦੇ ਸਮੁੱਚੇ ਪ੍ਰਬੰਧ ਪ੍ਰਤੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਤੇ ਸਿੱਖਿਆ ਸੁਧਾਰ ਟੀਮ ਦੇ ਮੈਂਬਰ ਵਿਨੈ ਕੁਮਾਰ ਤੋਂ ਇਲਾਵਾ, ਅਸ਼ਵਨੀ ਕੁਮਾਰ, ਦੇਸ਼ ਰਾਜ ਨੌਰਧ, ਮੀਨਾ ਰਾਣੀ, ਗੁਰਪ੍ਰੀਤ ਕੌਰ, ਕੁਲਵਿੰਦਰ ਕੌਰ, ਰਾਣੋ ਦੇਵੀ ਸੁਮੀਤ ਸੋਢੀ, ਹਿਮਾਂਸ਼ੂ ਸੋਬਤੀ ਤੇ ਰਾਮ ਫੇਰ ਆਦਿ ਹਾਜ਼ਰ ਸਨ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME