Saturday, 5 February 2022

ਖਰਚਾ ਨਿਗਰਾਨ ਵੱਲੋਂ ਅੱਜ ਬੈਂਕ ਅਧਿਕਾਰੀਆਂ ਨਾਲ ਮੀਟਿੰਗ - ਸਾਰੇ ਬੈਂਕ ਸ਼ੱਕੀ ਲੈਣ-ਦੇਣ ਦਾ ਵੇਰਵਾ ਕਰਵਾਉਣਗੇ ਮੁਹੱਈਆ - ਖਰਚਾ ਨਿਗਰਾਨ

ਅੰਮਿ੍ਰਤਸਰ, 05 ਫਰਵਰੀ : - ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ੱਕੀ ਲੈਣ-ਦੇਣ ਦੀ ਸੂਚਨਾ ਪ੍ਰਾਪਤ ਕਰਨ ਦੇ ਮੱਦੇਨਜ਼ਰ, ਖਰਚਾ ਨਿਗਰਾਨ  ਸ਼੍ਰੀ ਅਰਵਿੰਦਰ ਸ਼ਰਮਾ ਨੇ ਅੱਜ ਬੈਂਕ ਅਧਿਕਾਰੀਆਂ ਨੂੰ ਚੋਣਾਂ ਦੌਰਾਨ ਸ਼ੱਕੀ ਲੈਣ-ਦੇਣ ਦੇ ਵੇਰਵੇ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧੀ ਅੱਜ  ਮੀਟਿੰਗ ਹੋਈ, ਜਿਸ ਵਿੱਚ ਖਰਚਾ ਨਿਗਰਾਨ ਸ਼੍ਰੀ ਸ਼ਰਮਾ ਨੇ ਜ਼ਿਲਾ ਅੰਮਿ੍ਰਤਸਰ ਦੇ ਸਮੂਹ ਪਬਲਿਕ ਸੈਕਟਰ, ਪ੍ਰਾਈਵੇਟ ਸੈਕਟਰ, ਸਹਿਕਾਰੀ ਅਤੇ ਪੇਂਡੂ/ਗ੍ਰਾਮੀਣ ਬੈਂਕਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।  ਖਰਚਾ ਨਿਗਰਾਨ ਨੇ ਉਨਾਂ ਨੂੰ ਚੋਣ ਪ੍ਰਕਿਰਿਆ ਦੌਰਾਨ ਅਸਾਧਾਰਨ ਅਤੇ ਸ਼ੱਕੀ ਨਕਦੀ ਕਢਵਾਉਣ ਜਾਂ ਖਾਤੇ ਵਿੱਚ 1 ਲੱਖ ਰੁਪਏ ਤੋਂ ਵੱਧ ਦੀ ਨਕਦੀ ਜਮਾਂ ਕਰਨ ਦੀ ਰਿਪੋਰਟ ਦੇਣ ਲਈ ਕਿਹਾ। ਉਨਾਂ ਨੂੰ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੰਦਿਆਂ, ਖਰਚਾ ਨਿਗਰਾਨ ਨੇ ਕਿਹਾ ਕਿ ਚੋਣ ਪ੍ਰਕਿਰਿਆ ਦੌਰਾਨ ਇੱਕ ਬੈਂਕ ਖਾਤੇ ਤੋਂ ਆਰ.ਟੀ.ਜੀ.ਐਸ. ਦੁਆਰਾ ਇੱਕ ਜ਼ਿਲ/ਹਲਕੇ ਵਿੱਚ ਕਈ ਵਿਅਕਤੀਆਂ ਦੇ ਖਾਤਿਆਂ ਵਿੱਚ ਅਸਾਧਾਰਨ ਰਕਮ ਪਾਈ ਹੋਵੇ ਤਾਂ ਉਸਦੀ ਜਾਣਕਾਰੀ ਦਿੱਤੀ ਜਾਵੇ। ਉਨਾਂ ਅੱਗੇ ਕਿਹਾ ਕਿ ਚੋਣ ਉਮੀਦਵਾਰਾਂ ਜਾਂ ਉਨਾਂ ਦੇ ਪਤੀ-ਪਤਨੀ ਜਾਂ ਉਸਦੇ ਆਸ਼ਰਿਤਾਂ ਦੇ ਬੈਂਕ ਖਾਤੇ ਤੋਂ 1 ਲੱਖ ਰੁਪਏ ਤੋਂ ਵੱਧ ਦੀ ਨਕਦੀ ਜਮਾਂ ਜਾਂ ਕੱਢਵਾਈ ਹੋਵੇ, ਬਾਰੇ ਵੀ ਜਾਣਕਾਰੀ ਦਿੱਤੀ ਜਾਵੇ, ਜਿਵੇਂ ਕਿ ਉਮੀਦਵਾਰਾਂ ਦੁਆਰਾ ਦਾਇਰ ਹਲਫਨਾਮੇ ਵਿੱਚ ਦੱਸਿਆ ਗਿਆ ਹੈ, ਜੋ ਕਿ ਸੀ.ਈ.ਓ. ਦੀ ਵੈੱਬਸਾਈਟ 'ਤੇ ਉਪਲਬਧ ਹੈ। ਉਨਾਂ ਕਿਹਾ ਕਿ ਚੋਣ ਪ੍ਰਕਿਰਿਆ ਦੌਰਾਨ ਸਿਆਸੀ ਪਾਰਟੀ ਦੇ ਖਾਤੇ ਵਿੱਚ 1 ਲੱਖ ਰੁਪਏ ਤੋਂ ਇਲਾਵਾ ਕਿਸੇ ਵੀ ਹੋਰ ਸ਼ੱਕੀ ਨਕਦ ਲੈਣ-ਦੇਣ, ਜਿਸਦੀ ਵਰਤੋਂ ਚੋਣਾਂ ਵਿੱਚ ਰਿਸ਼ਵਤ ਦੇਣ ਲਈ ਕੀਤੀ ਜਾ ਸਕਦੀ ਹੈ, ਦੀ ਰਿਪੋਰਟ ਕੀਤੀ ਜਾਵੇ। ਇਨਕਮ ਟੈਕਸ ਕਾਨੂੰਨ ਤਹਿਤ ਲੋੜੀਂਦੀ ਕਾਰਵਾਈ ਲਈ ਆਮਦਨ ਕਰ ਵਿਭਾਗ ਦੇ ਨੋਡਲ ਅਫਸਰਾਂ ਨੂੰ 10 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਜਮਾਂ ਕਰਵਾਉਣ ਜਾਂ ਕੱਢਵਾਉਣ ਲਈ ਵੀ ਰਿਪੋਰਟ ਕੀਤੀ ਜਾਣੀ ਹੈ। ਖਰਚਾ ਨਿਗਰਾਨ ਨੇ ਅੱਗੇ ਕਿਹਾ ਕਿ ਸਾਰੀਆਂ ਹਦਾਇਤਾਂ ਜ਼ਿਲਾ ਦੇ ਵਿੱਚ ਬੈਂਕਾਂ ਦੀਆਂ ਸਾਰੀਆਂ ਸ਼ਾਖਾਵਾਂ ਨੂੰ ਪਹਿਲਾਂ ਹੀ ਭੇਜ ਦਿੱਤੀਆਂ ਗਈਆਂ ਹਨ ਤਾਂ ਜੋ ਇਸ ਦੀ ਪਾਲਣਾ ਨੂੰ ਲਾਜ਼ਮੀ ਤੌਰ 'ਤੇ ਯਕੀਨੀ ਬਣਾਇਆ ਜਾ ਸਕੇ।   ਇਸ ਮੌਕੇ ਬੈਕ ਆਫ ਇੰਡੀਆਂ ਤੋ ਗਿਰੀਰਾਜ ਸੈਕਸੈਨਾ,ਬੈਕ ਆਫ ਮਹਾਰਾਸ਼ਟਰ ਤੋ ਗੋਪਾਲ ਸਿੰਘ,ਸੈਟਰਲ ਬੈਕ ਆਫ ਇੰਡੀਆ ਤੋ ਯਸ਼ਵਰਧਨ ਸਿੰਘ,ਇਡੀਅਨ ਬੈਕ ਤੋ ਚੰਦਰ ਮੋਹਨ,ਇੰਡੀਅਨ ਓਵਰਸੀਜ ਬੈਕ ਤੋ ਗੁਰਦੀਪ ਸਿੰਘ,ਪੰਜਾਬ ਐਡ ਸਿੰਧ ਬੈਕ ਤੋ ਪੁਨੀਤ ਸਿੰਗਲਾ,ਸਟੇਟ ਬੈਕ ਆਫ ਇੰਡੀਆ ਤੋ ਅਜੀਤ ਕੁਮਾਰ, ਯੂਕੋ ਬੈਕ ਤੋ ਏ ਕੋਸ਼ਲ,ਪੰਜਾਬ ਗਾ੍ਰਮੀਨ ਬੈਕ ਤੋ ਸ਼ੀ ਸੰਜੇ,ਅੰਮਿ੍ਰਤਸਰ ਕੋਅਪਰੇਟਿਵ ਬੈਕ ਤੋ ਗੁਰਦੀਪ ਸਿੰਘ,ਜੰਮੂ ਕਸ਼ਮੀਰ ਬੈਕ ਤੋ ਵਰੂਣ ਖਜ਼ੂਰੀਆ ਤੋ ਇਲਾਵਾ ਵੱਖ ਵੱਖ ਬੈਕਾਂ ਦੇ ਅਧਿਕਾਰੀ ਹਾਜਬ ਸਨ I
ਕੈਪਸ਼ਨ: ਸ਼੍ਰੀ ਅਰਵਿੰਦਰ ਸ਼ਰਮਾਂ ਚੋਣ ਖਰਚਾ ਨਿਗਰਾਨ ਬੈਕ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME