ਪੰਜਾਬ ਸਰਕਾਰ ਨੇ ਰਾਜ ਦੇ ਲੋਕਾਂ ਨੂੰ ਦਿੱਤੀਆਂ ਛੇ ਵਿੱਚੋਂ ਪੰਜ ਗਰੰਟੀਆਂ ਕੀਤੀਆਂ ਪੂਰੀਆਂ-ਜੈ ਕਿ੍ਰਸ਼ਨ ਸਿੰਘ ਰੌੜੀ
ਲੋਕਾਂ ਨੇ ਪਿੰਡ ਦੇ ਜੰਮਪਲ ਦੇ ਸੂਬੇ ਦੇ ਸੰਵਿਧਾਨਿਕ ਅਹੁਦੇ ’ਤੇ ਪੁੱਜਣ ਦਾ ਭੰਗੜੇ ਪਾ ਕੇ ਮਨਾਇਆ ਚਾਅ
ਪਿੰਡ ਦੀ ਮਿੱਟੀ ਅਤੇ ਲੋਕਾਂ ਦਾ ਹਮੇਸ਼ਾਂ ਕਰਜ਼ਦਾਰ ਰਹੇਗਾ ਰੌੜੀ ਪਰਿਵਾਰ-ਜੈ ਕਿ੍ਰਸ਼ਨ ਸਿੰਘ
ਪਿੰਡ ਦੇ ਵਿਕਾਸ ਲਈ 11 ਲੱਖ ਦੀ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇਗੀ
ਪੋਜੇਵਾਲ (ਸ਼ਹੀਦ ਭਗਤ ਸਿੰਘ ਨਗਰ), 10 ਜੁਲਾਈ, 2022:
ਬਲਾਚੌਰ
ਦੇ ਗੁਆਂਢ ’ਚ ਲੱਗਦੇ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਤੋਂ ਦੂਸਰੀ ਵਾਰ ਪੰਜਾਬ ਵਿਧਾਨ ਸਭਾ
’ਚ ਜਿੱਤ ਕੇ ਪੁੱਜੇ ਜ਼ਿਲ੍ਹੇ ਦੇ ਪਿੰਡ ਰੌੜੀ ਦੇ ਜੰਮਪਲ ਜੈ ਕਿ੍ਰਸ਼ਨ ਸਿੰਘ ਰੌੜੀ ਦੇ
ਸੂਬੇ ਦੀ ਵਿਧਾਨ ਸਭਾ ਦਾ ਡਿਪਟੀ ਸਪੀਕਰ ਬਣ ਕੇ ਪੁੱਜਣ ’ਤੇ ਐਤਵਾਰ ਨੂੰ ਪਿੰਡ ਵਾਸੀਆਂ
ਨੇ ਬੜੇ ਚਾਵਾਂ ਤੇ ਮਲਾਰਾਂ ਨਾਲ ਸੁਆਗਤ ਕੀਤਾ।
ਡਿਪਟੀ ਸਪੀਕਰ ਜਦੋਂ ਪਿੰਡ ਦੀ ਜੂਹ
’ਚ ਪੁੱਜੇ ਤਾਂ ਲੋਕਾਂ ਨੇ ਢੋਲ ਦੀ ਤਾਲ ’ਤੇ ਭੰਗੜੇ ਪਾ ਕੇ ਉਨ੍ਹਾਂ ਦਾ ਸੁਆਗਤ ਕੀਤਾ।
ਇਸ ਮੌਕੇ ਜ਼ਿਲ੍ਹਾ ਪੁਲਿਸ ਦੀ ਤਰਫ਼ੋਂ ਏ ਐਸ ਆਈ ਕਮਲ ਸਿੰਘ ਪਰਮਾਰ ਦੀ ਅਗਵਾਈ ਹੇਠ ਮੌਜੂਦ
ਪੁਲਿਸ ਟੁਕੜੀ ਨੇ ਡਿਪਟੀ ਸਪੀਕਰ ਬਣਨ ਬਾਅਦ ਪਹਿਲੀ ਵਾਰ ਜ਼ਿਲ੍ਹੇ ’ਚ ਪੁੱਜਣ ’ਤੇ ਉਨ੍ਹਾਂ
ਨੂੰ ‘ਗਾਰਡ ਆਫ਼ ਆਨਰ’ ਦਿੱਤਾ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਐਸ ਪੀ (ਐਚ)
ਮਨਵਿੰਦਰਬੀਰ ਸਿੰਘ ਅਤੇ ਐਸ ਡੀ ਐਮ ਬੰਗਾ ਨਵਨੀਤ ਕੌਰ ਬੱਲ ਮੌਜੂਦ ਸਨ।
ਉੁਨ੍ਹਾਂ
ਆਖਿਆ ਕਿ ਪੰਜਾਬ ਵਿੱਚ ਸਰਕਾਰ ਬਣਨ ਤੋਂ ਪਹਿਲਾਂ ਲੋਕਾਂ ਨੂੰ ਦਿੱਤੀਆਂ ਗਈਆਂ ਛੇ
ਗਾਰੰਟੀਆਂ ਵਿੱਚੋਂ ਪੰਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰ ਬਣਨ ਬਾਅਦ ਪੂਰੀਆਂ ਕਰ
ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਇਲਾਕੇ ਦੀ ਵੱਡੀ ਮੰਗ ਕੰਢੀ ਨਹਿਰ ਦੀ ਸੰਪੂਰਣਤਾ ਬਾਰੇ
ਭਰੋਸਾ ਦਿੰਦਿਆਂ ਕਿਹਾ ਕਿ ਕੰਢੀ ਨਹਿਰ ’ਚ ਜਲਦ ਪਾਣੀ ਆਵੇਗਾ, ਜਿਸ ਨਾਲ ਗੜ੍ਹਸ਼ੰਕਰ ਤੇ
ਬਲਾਚੌਰ ਦੇ ਖੇਤਾਂ ਨੂੰ ਸਿੰਚਾਈ ਲਈ ਪਾਣੀ ਮਿਲੇਗਾ, ਇਸ ਬਾਰੇ ਉਨ੍ਹਾਂ ਦੀ ਕੈਬਿਨਟ
ਮੰਤਰੀ ਬ੍ਰਮ ਸ਼ੰਕਰ ਜ਼ਿੰਪਾ ਨਾਲ ਵੀ ਗੱਲ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਨਵੇਂ ਭਰਤੀ
ਹੋਏ 6650 ਪ੍ਰਾਇਮਰੀ ਅਧਿਅਪਕਾਂ ’ਚੋਂ ਗੜ੍ਹਸ਼ੰਕਰ ਤੇ ਬਲਾਚੌਰ ਦੇ ਸਕੂਲਾ ਨੂੰ ਵੱਡੀ
ਗਿਣਤੀ ’ਚ ਅਧਿਆਪਕ ਮਿਲੇ ਹਨ। ਉਨ੍ਹਾਂ ਆਖਿਆ ਕਿ ਰੌੜੀ ਪਿੰਡ ਦੇ ਵਿਕਾਸ ਲਈ 11 ਲੱਖ ਦੀ
ਵਿਸ਼ੇਸ਼ ਗਰਾਂਟ ਦਿੱਤੀ ਜਾਵੇਗੀ।
ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ
ਹੋਣ ਬਾਅਦ ਪਿੰਡ ਦੇ ਲੋਕਾਂ ਵੱਲੋਂ ਰੱਖੇ ਇਕੱਠ ਵਿੱਚ ਭਾਵੁਕ ਹੁੰਦਿਆਂ ਡਿਪਟੀ ਸਪੀਕਰ,
ਪੰਜਾਬ ਵਿਧਾਨ ਸਭਾ, ਜੈ ਕਿਸ਼ਨ ਸਿੰਘ ਰੌੜੀ ਨੇ ਆਖਿਆ ਕਿ ਉਨ੍ਹਾਂ ਦਾ ਪਰਿਵਾਰ ਆਪਣੀ
ਜੰਮਣ-ਭੋਇਂ ਅਤੇ ਇਸ ਦੇ ਬਾਸ਼ਿੰਦਿਆਂ ਦਾ ਹਮੇਸ਼ਾਂ ਕਰਜ਼ਦਾਰ ਰਹੇਗਾ। ਉਨ੍ਹਾਂ ਕਿਹਾ ਕਿ ਇਸ
ਮਿੱਟੀ ਅਤੇ ਲੋਕਾਂ ਦੀਆਂ ਅਸੀਸਾਂ ਦੀ ਬਦੌਲਤ ਹੀ ਉਨ੍ਹਾਂ ਵਰਗਾ ਆਮ ਵਿਅਕਤੀ ਸਾਲ 2017
ਵਿੱਚ ਗੜ੍ਹਸ਼ੰਕਰ ਹਲਕੇ ਦੇ ਲੋਕਾਂ ਦੀਆਂ ਆਸਾਂ-ਉਮੀਦਾਂ ਬਣ ਕੇ ਪਹਿਲੀ ਵਾਰ ਵਿਧਾਨ ਸਭਾ
ਦੇ ਪਵਿੱਤਰ ਸਦਨ ਪੁੱਜਾ ਸੀ। ਲੋਕਾਂ ਦੀਆਂ ਭਾਵਨਾਵਾਂ ਅਤੇ ਸੂਬੇ ਦੇ ਹਿੱਤਾਂ ’ਤੇ ਡਟ ਕੇ
ਕੀਤੀ ਪਹਿਰੇਦਾਰੀ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦੂਸਰੀ ਵਾਰ ਜਿੱਤ
ਦਿਵਾਈ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ
ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਕੰਢੀ ਹਲਕੇ ਦੇ ਜੰਮਪਲ ਨੂੰ ਵਿਧਾਨ ਸਭਾ ’ਚ ਇਸ
ਸੰਵਿਧਾਨਕ ਪਦ ’ਤੇ ਬੈਠਣ ਦਾ ਮਾਣ ਦੇਣਾ, ਸਮੁੱਚੇ ਕੰਢੀ ਇਲਾਕੇ ਦੇ ਲੋਕਾਂ ਦੀਆਂ
ਭਾਵਨਾਵਾਂ ਦੀ ਤਰਜਮਾਨੀ ਹੈ।
ਉਨ੍ਹਾਂ ਕਿਹਾ ਕਿ ਜਿੱਥੇ ਉਹ ਆਪਣੀ ਪਾਰਟੀ ਵੱਲੋਂ
ਦਿੱਤੇ ਇਸ ਮਾਣ ਲਈ ਹਮੇਸ਼ਾਂ ਅਹਿਸਾਨਮੰਦ ਰਹਿਣਗੇ ਉੱਥੇ ਨਾਲ ਹੀ ਆਪਣੇ ਇਲਾਕੇ ਦੇ ਲੋਕਾਂ
ਅਤੇ ਜੱਦੀ ਪਿੰਡ ਦੇ ਬਾਸ਼ਿੰਦਿਆਂ ਦੇ ਵੀ ਹਮੇਸ਼ਾਂ ਕਰਜ਼ਦਾਰ ਰਹਿਣਗੇ ਅਤੇ ਹਮੇਸ਼ਾਂ ਆਪਣੀ
ਜ਼ਮੀਨ ਨਾਲ ਜੁੜੇ ਰਹਿਣਗੇ। ਉਨ੍ਹਾਂ ਨੇ ਪਿੰਡ ਦੇ ਬਜ਼ੁਰਗਾਂ ਦੇ ਆਸ਼ੀਰਵਾਦ ਅਤੇ ਅਥਾਹ ਪਿਆਰ
ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦਰਵਾਜ਼ੇ ਆਪਣੇ ਪਿੰਡ ਦੇ ਲੋਕਾਂ ਲਈ ਹਰ
ਵੇਲੇ ਖੁਲ੍ਹੇ ਰਹਿਣਗੇ ਅਤੇ ਉਨ੍ਹਾਂ ਨੂੰ ਆਪਣੇ ਪਿੰਡ ਦੇ ਲੋਕਾਂ ਦੀ ਸੇਵਾ ਕਰਕੇ ਹਮੇਸ਼ਾਂ
ਖੁਸ਼ੀ ਮਿਲੇਗੀ। ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਉੁਹ ਉਨ੍ਹਾਂ ਨੂੰ ਮਿਲੀ ਇਸ ਸੰਵਿਧਾਨਿਕ
ਜ਼ਿੰਮੇਂਵਾਰੀ ਦੇ ਮਾਣ ਨੂੰ ਹਮੇਸ਼ਾਂ ਬਰਕਰਾਰ ਰੱਖਣਗੇ।
ਇਸ ਮੌਕੇ ਸ੍ਰੀ ਅਸ਼ੋਕ
ਕਟਾਰੀਆ, ਮਹਾਂ ਸਿੰਘ ਰੌੜੀ, ਸਤਨਾਮ ਸਿੰਘ ਜਲਾਲਪੁਰ, ਪਵਨ ਕੁਮਾਰ ਰੀਠੂ, ਸਰਪੰਚ ਆਸ਼ਾ
ਰਾਣੀ ਤੇ ਪੰਚਾਇਤ, ਸਰਪੰਚ ਜੋਗਿੰਦਰ ਸਿੰਘ, ਡਾ. ਪ੍ਰੇਮ ਚੰਦ, ਬਲਦੀਪ ਸਿੰਘ ਸਰਪੰਚ
ਇਬਰਾਹੀਮਪੁਰ, ਜਰਨੈਲ ਸਿੰਘ ਰੌੜੀ, ਚਰਨਜੀਤ ਸਿੰਘ ਚੰਨੀ, ਸੋਹਣ ਆਦੋਆਣਾ ਅਤੇ ਪਿੰਡ ਦੇ
ਲੋਕ ਮੌਜੂਦ ਸਨ।
ਪਟਿਆਲਾ ਪੁਲਿਸ ਨੇ 3 ਘੰਟੇ ਵਿੱਚ ਅਗਵਾ ਬੱਚਾ ਬਰਾਮਦ ਕਰਕੇ ਕੇਸ ਸੁਲਝਾਇਆ
ਪਟਿਆਲਾ, 10 ਜੁਲਾਈ: ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਦੀਪਕ ਪਾਰਿਕ ਦੱਸਿਆ ਕਿ ਮਿਤੀ 07.07.2022 ਦੀ ਸਵੇਰੇ 7:30 ਵਜੇ ਇੱਕ ਬੱਚਾ ਉਮਰ ਕਰੀਬ 8 ਸਾਲ ਪਿੰਡ ਖੰਡੋਲੀ ਨੂੰ ਆਪਣੇ ਭਰਾ ਨਾਲ ਸਾਇਕਲ ਉਤੇ ਅਧਾਰਸਿਲਾ ਸਕੂਲ ਪਿੰਡ ਭੱਦਕ ਜਾਦੇ ਸਮੇ ਖੰਡੰਲੀ ਤੇ ਪਿੰਡ ਭੱਦਕ ਦੇ ਵਿਚਕਾਰ ਦੇ ਕੱਚੇ ਰਸਤੇ ਵਿੱਚੋਂ ਦੋ ਨਕਾਬਪੋਸ਼ ਮੋਟਰ ਸਾਇਕਲ ਸਵਾਰਾਂ ਨੇ ਅਗਵਾ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਿਸ ਨੇ ਇਸ ਮਾਮਲੇ ਨੂੰ ਹੱਲ ਕਰਕੇ ਅਗਵਾ ਕੀਤਾ ਬੱਚਾ ਬਰਾਮਦ ਕਰ ਲਿਆ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਅਗਵਾਕਾਰਾਂ ਨੇ ਬੱਚੇ ਦੇ ਪਿਤਾ ਚਰਨਜੀਤ ਸਿੰਘ ਵਾਸੀ ਪਿੰਡ ਖੰਡੰਲੀ ਨੂੰ ਫੋਨ ਕਰਕੇ ਬੱਚੇ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਹੋਏ 03 ਲੱਖ ਰੁਪਏ ਫਿਰੌਤੀ ਦੀ ਮੰਗੀ ਗਈ ਸੀ, ਜਿਸ ਦੇ ਸਬੰਧ ਵਿੱਚ ਮੁੱਕਦਮਾ ਨੰਬਰ 53 ਮਿਤੀ 7.7.2022 ਅ:ਧ: 364 ਏ,34 ਆਈ.ਪੀ.ਸੀ ਥਾਣਾ ਖੇੜੀ ਗੰਡਿਆ ਦਰਜ ਰਸਿਜਟਰ ਕੀਤਾ ਗਿਆ ਸੀ।
ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਮਾਮਲੇ ਨੂੰ ਹੱਲ ਕਰਨ ਲਈ ਵੱਖ ਵੱਖ ਟੀਮਾਂ ਬਣਾ ਕੇ ਏਰੀਆ ਵਿੱਚ ਭੇਜੀਆ ਗਈਆਂ ਤਾਂ ਜੋ ਦੋਸ਼ੀਆਂ ਦੀ ਪਕੜ ਵਿੱਚੋਂ ਬੱਚੇ ਨੂੰ ਸੁਰੱਖਿਅਤ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਬੱਚੇ ਨੂੰ 03 ਘੰਟਿਆ ਵਿਚ ਹੀ ਪੁਲਿਸ ਨੇ ਸੁਰੱਖਿਅਤ ਬੇਅਬਾਦ ਜਗਾਂ ਵਿਚ ਬਣੇ ਕਮਰੇ ਬਾਹੱਦ ਪਿੰਡ ਸਰਾਏ ਬੰਜਾਰਾ ਕੋਲੋ ਬਾਮਦ ਕਰਵਾ ਲਿਆ ਸੀ।
ਇਸ ਸਾਰੇ ਕੇਸ ਦੀ ਮੋਨੀਟਰਿੰਗ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੀ ਅਗਵਾਈ ਵਿੱਚ ਆਈ. ਜੀ. ਪਟਿਆਲਾ ਮੁਖਵਿੰਦਰ ਸਿੰਘ ਛੀਨਾ ਵੱਲੋਂ ਕੀਤੀ ਗਈ। ਜਿਸ ਤੇ ਸੁੱਖਅੰਮ੍ਰਿਤ ਸਿੰਘ ਰੰਧਾਵਾਂ ਡੀ.ਐਸ.ਪੀ/ਡੀ ਪਟਿਆਲਾ, ਰਘਬੀਰ ਸਿੰਘ ਡੀ.ਐਸ.ਪੀ ਘਨੌਰ ਅਤੇ ਕ੍ਰਿਪਾਲ ਸਿੰਘ ਮੁੱਖ ਅਫਸਰ ਥਾਣਾ ਖੇੜੀ ਗੰਡਿਆ ਨੂੰ ਵੱਖ-ਵੱਖ ਟਾਸਕ ਦੇ ਕੇ ਕੇਸ ਨੂੰ ਟਰੇਸ ਕਰਨ ਦੇ ਨਿਰਦੇਸ਼ ਦਿੱਤੇ ਗਏ।ਜਿਸ ਤੇ ਸੀ.ਸੀ.ਟੀ.ਵੀ ਫੁਟੇਜ, ਟੈਕਨੀਕਲ ਇਨਵੈਸਟੀਗੇਸ਼ਨ ਅਤੇ ਅਪਰਾਧੀਆਂ ਦੇ ਵਾਰਦਾਤ ਕਰਨ ਸਮੇ ਰੂਟ ਟਰੈਕਿੰਗ ਦੇ ਅਧਾਰ ਤੇ ਮਿਤੀ 8.7.2022 ਨੂੰ ਪਿੰਡ ਬਡੌਲੀ ਗੱਜਰਾਂ ਨਾਕਾਬੰਦੀ ਦੌਰਾਨ ਦੋਸੀ ਸ਼ਰਨਦੀਪ ਸਿੰਘ ਉਰਫ ਸ਼ਾਨ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਖੰਡੰਲੀ ਤੇ ਲਖਵੀਰ ਸਿੰਘ ਉਰਫ ਲੱਖਾ ਪੁੱਤਰ ਕੁਲਵੰਤ ਸਿੰਘ ਵਾਸੀ ਅਲੀਪੁਰ ਮੰਡਵਾਲ ਥਾਣਾ ਖੇੜੀ ਗੰਡਿਆ ਨੂੰ ਕਾਬੂ ਕੀਤਾ ਗਿਆ। ਜਿਨਾਂ ਪਾਸੋ ਇੱਕ ਮੋਟਰ ਸਾਇਕਲ ਮਾਰਕਾ ਸਪਲੈਡਰ ਰੰਗ ਕਾਲਾ ਜਿਸ ਤੇ ਜਾਅਲੀ ਨੰਬਰ PB 1 BC 7665 ਲੱਗਾ ਹੋਇਆ ਸੀ, ਦੋਸ਼ੀ ਸ਼ਰਨਦੀਪ ਸਿੰਘ ਉਰਫ ਸ਼ਾਨ ਪਾਸੋ ਡੱਬ ਵਿੱਚ ਇੱਕ ਦੇਸੀ ਪਿਸਤੋਲ ਜਿਸ ਵਿੱਚ 01 ਰੌਦ ਲੋਡ ਸੀ ਤੇ ਉਸ ਦੀ ਜੇਬ ਵਿੱਚੋਂ 02 ਰੌਦ ਜਿੰਦਾ ਅਤੇ ਦੋਸ਼ੀ ਲਖਵੀਰ ਸਿੰਘ ਉਰਫ ਲੱਖਾ ਦੀ ਜੇਬ ਵਿੱਚੋਂ ਵੀ 02 ਰੌਦ ਜਿੰਦਾ ਬਾਮਦ ਕੀਤੇ ਗਏ।ਜੋ ਦੋਸ਼ੀਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਮੋਟਰ ਸਾਇਕਲ ਸਿਵਾ ਜੀ ਪਾਰਕ ਗੋਬਿੰਦ ਕਲੌਨੀ ਰਾਜਪੁਰਾ ਕੋਲੋ 2/3 ਦਿਨ ਪਹਿਲਾ ਚੋਰੀ ਕੀਤਾ ਗਿਆ ਸੀ। ਜਿਸ ਸਬੰਧੀ ਥਾਣਾ ਸਿਟੀ ਰਾਜਪੁਰਾ ਵਿਚ ਚੋਰੀ ਦਾ ਮੁਕੱਦਮਾ ਦਰਜ ਰਜਿਸਟਰ ਹੈ। ਇਸ ਮੋਟਰ ਸਾਇਕਲ ਦਾ ਅਸਲੀ ਨੰਬਰ ਪੀ.ਬੀ-65 ਏ.ਜੇ-4769 ਹੋਣਾ ਪਾਇਆ ਗਿਆ । ਦੋਸੀ ਸਰਨਜੀਤ ਸਿੰਘ ਉਰਫ ਸਾਨ ਜੋ ਕਿ ਪਿੰਡ ਖੰਡੋਲੀ ਦਾ ਰਹਿਣ ਵਾਲਾ ਹੈ। ਜਿਸ ਦਾ ਘਰ ਚਰਨਜੀਤ ਸਿੰਘ ਦੇ ਮੁਹੱਲੇ ਵਿਚ ਹੀ ਹੈ। ਜਿਸ ਨੇ ਬੱਚੇ ਦੇ ਸਕੂਲ ਆਉਣ ਜਾਣ ਬਾਰੇ ਪੂਰੀ ਰੈਕੀ ਕੀਤੀ ਸੀ। ਇਸੇ ਹੀ ਕਾਰਨ ਉਨ੍ਹਾਂ ਨੇ ਅਪਣੇ ਮੁੰਹ ਢਕੇ ਹੋਏ ਸਨ ਤਾਂ ਜੋ ਉਨਾ ਦੀ ਸਨਾਖਤ ਨਾ ਹੋ ਸਕੇ। ਦੋਸੀਆਨ ਪਾਸੋ ਚੋਰੀ ਸੁਦਾ ਮੋਟਰ ਸਾਈਕਲ ਜੋ ਵਾਰਦਾਤ ਵਿਚ ਵਰਤਿਆ ਗਿਆ ਸੀ ਬਾਮਦ ਕੀਤਾ ਗਿਆ ਹੈ ਅਤੇ ਇਨ੍ਹਾਂ ਪਾਸੋ ਨਜਾਇਜ ਅਸਲਾ ਵੀ ਬਾਮਦ ਹੋਇਆ ਹੈ। ਮੁਕੰਮਦਾ ਹਜਾ ਦੀ ਤਫਤੀਸ ਦੋਰਾਨ ਜੁਰਮ 411, 473, ਅਤੇ 25-54-59 ਆਰਮਜ ਐਕਟ ਦਾ ਵਾਧਾ ਕੀਤਾ ਗਿਆ ਹੈ। ਦੋਸੀਆਨ ਨੂੰ ਪੇਸ ਅਦਾਲਤ ਕਰਕੇ 02 ਦਿਨਾ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਵਾਰਦਾਤ ਵਿੱਚ ਵਰਤਿਆ ਮੋਟਰ ਸਾਇਕਲ, ਅਤੇ 32 ਬੋਰ ਦਾ ਪਿਸਟਲ ਬਾਮਦ ਕੀਤਾ ਗਿਆ। ਜਿਨਾਂ ਪਾਸੋਂ ਪੁੱਛਗਿੱਛ ਜਾਰੀ ਹੈ।