Friday, 19 August 2022

3 ਦੋਸ਼ੀ ਦੋ ਵੱਖ-ਵੱਖ ਮੁਕੱਦਮਿਆਂ ਵਿੱਚ 34 ਗਾ੍ਰਮ ਹੈਰੋਇਨ ਅਤੇ 80000 ਰੁਪਏ ਡਰਗ ਮਨੀ ਸਮੇਤ ਕਾਬੂ

1 ਨੂੰ 6750 ਮਿਲੀਲੀਟਰ ਨਜਾਇਜ ਸ਼ਰਾਬ ਸਮੇਤ ਗਿ੍ਰਫਤਾਰ ਕੀਤਾ ਗਿਆ
ਅੰਮ੍ਰਿਤਸਰ 19 ਅਗਸਤ: ਪੰਜਾਬ ਪੁਲਿਸ ਨੇ ਵੀਰਵਾਰ ਨੂੰ ਨਿਜੱਰਪੁਰਾ, ਜੰਡਿਆਲਾ ਤੋ ਦੋ ਵਿਅਕਤੀਆਂ ਨੂੰ 30 ਗਾ੍ਰਮ ਹੈਰੋਇਨ ਅਤੇ 80,000/- ਰੁਪਏ ਡਰੱਗ ਮਨੀ ਸਮੇਤ ਗਿ੍ਰਫਤਾਰ ਕੀਤਾਹੈ। ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰਨਜੀਤ ਸਿੰਘ ਅਤੇ ਲਵਜੀਤ ਸਿੰਘ ਪੁਤਰਾਨ ਦਲਬੀਰ ਸਿੰਘ ਵਾਸੀ ਨਿਜੱਰਪੁਰਾ ਵੱਜੋ ਹੋਈ ਹੈ। ਇਹਨਾਂ ਖਿਲਾਫ ਥਾਣਾ ਜੰਡਿਆਲਾ ਵਿੱਖੇ ਐਨ.ਡੀ.ਪੀ.ਐਸ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਮੁੱਢਲੀ ਤਫਤੀਸ਼ ਸ਼ੁਰੂ ਕੀਤੀ ਜਾ ਚੁੱਕੀ ਹੈ।
ਇੱਕ ਵੱਖਰੇ ਮੁਕੱਦਮੇ ਵਿਚ ਪੰਜਾਬ ਪੁਲਿਸ ਵੱਲੋ ਬੀਤੇ ਦਿਨ ਥਰੀਏਵਾਲ, ਮਜੀਠਾ ਤੋ ਇੱਕ ਵਿਅਕਤੀ ਨੂੰ 4 ਗਾ੍ਰਮ ਹੈਰੋਇਨ ਸਮੇਤ ਗਿ੍ਰਫਤਾਰ ਕੀਤਾ ਗਿਆ ਹੈ ਜਿਸ ਦੀ ਪਛਾਣ ਬੱਚੂ ਪੁੱਤਰ ਗਾਮਾ ਵਾਸੀ ਭੰਗਾਲੀ ਕਲਾਂ ਵੱਜੋ ਹੋਈ ਹੈ ਅਤੇ ਇਸ ਦੇ ਖਿਲਾਫ ਥਾਣਾ ਮਜੀਠਾ ਵਿੱਖੇ ਐਨ.ਡੀ.ਪੀ.ਐਸ ਤਹਿਤ ਮੁਕੱਦਮਾ ਦਰਜ ਕਰਕੇ ਮੁੱਢਲੀ ਤਫਤੀਸ਼ ਨੂੰ ਅਮਲ ਵਿੱਚ ਲਿਆਂਦਾ ਗਿਆ ਹੈ।
ਇੱਕ ਹੋਰ ਮੁਕੱਦਮੇ ਵਿੱਚ ਪੁਲਿਸ ਵੱਲੋ ਵੀਰਵਾਰ ਨੂੰ ਗੁਰਪੀ੍ਰਤ ਸਿੰਘ ਪੁੱਤਰ ਚਰਨ ਸਿੰਘ ਵਾਸੀ ਬਾਬਾ ਜੀਵਨ ਸਿੰਘ ਨਗਰ, ਖਿਲਚੀਆਂ ਨੂੰ ਗਿ੍ਰਫਤਾਰ ਕਰਕੇ ਉਸ ਪਾਸੋ 6750 ਮਿਲੀਲੀਟਰ ਨਜਾਇਜ ਸ਼ਰਾਬ ਬਾ੍ਰਮਦ ਕੀਤੀ ਗਈ ਹੈ ਅਤੇ ਥਾਣਾ ਖਿਲਚੀਆਂ ਵਿੱਖੇ ਉਸ ਦੇ ਖਿਲਾਫ ਆਬਕਾਰੀ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

 width=Virus-free.www.avast.com

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ*

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ* ਬੰਗਾ 01 ਅਪਰੈਲ () ਭਾਰਤੀ ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ...

ਜੀ ਆਇਆਂ ਨੂੰ WELCOME