Thursday, 30 January 2025

ਕੇਸੀ ਹੋਟਲ ਮੈਨੇਜਮੈਂਟ ਕਾਲਜ ਦੇ ਵਿਦਿਆਰਥੀਆਂ ਨੇ ਕੇਕ ਸੇਲ ਤੋਂ ਸੇਲ ਅਤੇ ਮਾਰਕੀਟਿੰਗ ਤਕਨੀਕ ਸਿੱਖੀ

ਕੇਕ ਬਣਾਉਣ ਅਤੇ ਵੇਚਣ ਦੀ ਕਲਾ ਵਿਦਿਆਰਥੀਆਂ ਦਾ ਭਵਿੱਖ ਰੌਸ਼ਨ ਕਰੇਗੀ- ਡਾ.ਬਲਜੀਤ ਕੌਰ
ਨਵਾਂਸ਼ਹਿਰ, 30 ਜਨਵਰੀ - ਕਰਿਆਮ ਰੋਡ ’ਤੇ ਸਥਿਤ ਕੇਸੀ ਹੋਟਲ ਮੈਨੇਜਮੈਂਟ ਕਾਲਜ ਦੇ ਵਿਦਿਆਰਥੀਆਂ ਨੇ ਪਿਛਲੇ ਦਿਨ੍ਹੀ ਕ੍ਰਿਸਮਸ ਸੇਲੀਬ੍ਰੇਸ਼ਨ ਦੀ ਸ਼ੁਰੂਆਤ ਕਰਦੇ ਹੋਏ ਕੇਕ ਬਣਾਉਣਾ ਸਿੱਖਿਆ ਸੀ। ਉਨ੍ਹਾਂ ਉਸਦਾ ਕੇਕ ਵੇਚ ਕੇ ਵਿਦਿਆਰਥੀਆਂ ਨੂੰ ਸੇਲਜ਼ ਅਤੇ ਮਾਰਕੀਟਿੰਗ ਦੀ ਕਲਾ ਵੀ ਸਿਖਾਈ ਗਈ ਹੈ।  ਪ੍ਰੋਗਰਾਮ ਕੋਆਰਡੀਨੇਟਰ ਸਹਾਇਕ ਪ੍ਰੋ. ਮਨਪ੍ਰੀਤ ਕੌਰ ਨੇ ਦੱਸਿਆ ਕਿ ਪਿਛਲੇ ਦਿਨ੍ਹੀ ਕੇਕ ਦੇ ਮਿਸ਼ਰਣ ਨੂੰ ਇੱਕ ਸ਼ੀਸ਼ੇ ਦੇ ਜਾਰ ’ਚ ਬੰਦ ਕਰਕੇ ਰੱਖਿਆ ਗਿਆ ਸੀ, ਅੱਜ ਉਸੇ ਰੰਗੀਨ ਚੈਰੀ, ਖਜੂਰ, ਖੁਰਮਾਨੀ, ਵੱਖ-ਵੱਖ ਕਿਸਮਾਂ ਦੇ ਸੁੱਕੇ ਮੇਵੇ ਦੇ ਨਾਲ-ਨਾਲ ਬੇਰੀਸ, ਅੰਜੀਰ, ਗਲੇਸ ਚੈਰਜੀ, ਬਦਾਮ ਦੇ ਫਲੈਕਸ, ਭਾਰਤੀ ਅਤੇ ਵਿਦੇਸ਼ੀ ਵਾਈਨ, ਵਿਸਕੀ, ਵੋਡਕਾ, ਫਲ ਅਤੇ ਜੂਸ ਤੋਂ ਤਿਆਰ ਕੀਤੇ ਗਏ 18 ਕਿਲੋ ਦੇ ਕੇਕ ਮਿਸ਼ਰਣ ਤੋਂ ਕੇਕ ਦੀਆਂ ਕਈ ਕਿਸਮਾਂ ਤਿਆਰ ਕੀਤੀਆਂ। ਵਿਦਿਆਰਥੀਆਂ ਅਤੇ ਸ਼ੈਫ ਨੇ ਕ੍ਰਿਸਮਸ ਪੁਡਿੰਗ, ਰਮ ਕੇਕ, ਰਮ ਬਾਊਸ, ਜਿੰਜਰ ਬਰੈਡ ਕੁਕੀ, ਕੋਕੋ ਲਾਵਾ ਕੇਕ ਤਿਆਰ ਕਰਕੇ 50, 110, 170 ਰੁਪਏ ਦੀ ਪੈਕਿੰਗ ਨੂੰ ਵੇਚ ਕੇ ਮੁਨਾਫਾ ਕਮਾਉਣ ਸਿੱਖਿਆ। ਪਿ੍ਰੰਸੀਪਲ ਡਾ. ਬਲਜੀਤ ਕੌਰ ਨੇ ਕਿਹਾ ਕਿ ਹਰ ਵਿਦਿਆਰਥੀ ਨੂੰ ਕੇਕ ਬਣਾਉਣ ਅਤੇ ਵੇਚਣ ਦੀ ਕਲਾ ਸਿਖਾਉਣੀ ਬਹੁਤ ਜ਼ਰੂਰੀ ਹੈ, ਜੇਕਰ ਭਵਿੱਖ ’ਚ ਉਨ੍ਹਾਂ ਦੇ ਵਿਦਿਆਰਥੀ ਕਿਸੇ ਭਾਰਤੀ ਜਾਂ ਵਿਦੇਸ਼ੀ ਹੋਟਲ ’ਚ ਕੰਮ ਕਰਦੇ ਹਨ ਜਾਂ ਆਪਣੀ ਬੇਕਰੀ ਖੋਲ੍ਹਦੇ ਹਨ ਤਾਂ ਉਨ੍ਹਾਂ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਕੇਕ ਬਣਾਉਣਾ  ਅਤੇ  ਵੇਚਣਾ ਕਿਵੇਂ ਹੈ। ਅੱਜ ਕੱਲ੍ਹ ਹਰ ਖੁਸ਼ੀ ਦਾ ਪਲ ਕੇਕ ਨਾਲ ਹੀ ਤਾਂ  ਸਾਂਝਾ ਕੀਤਾ ਜਾਂਦਾ ਹੈ। ਮੌਕੇ ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ, ਸ਼ੈਫ ਵਿਕਾਸ ਕੁਮਾਰ, ਇੰਜ. ਆਰ.ਕੇ ਮੂੰਮ, ਕੁਲਵਿੰਦਰ ਸਿੰਘ ਰਾਣਾ, ਮਨਦੀਪ, ਸੌਰਭ, ਸ਼ੈਲੇਂਦਰ ਤੂਰ, ਵਿਸ਼ਾਲ ਕੁਮਾਰ ਅਤੇ ਵਿਪਨ ਕੁਮਾਰ ਆਦਿ ਹਾਜ਼ਰ ਰਹੇ।

ਫੋਟੋ

ਕੇਕ ਵੇਚਦੇ ਹੋਏ ਵਿਦਿਆਰਥੀ ਅਤੇ ਸਟਾਫ਼।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME