Sunday, 13 June 2021

ਸਮਾਜਿਕ ਸੰਘਰਸ਼ ਪਾਰਟੀ ਪੰਜਾਬ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ-2022 ਲਈ 07 ਉਮੀਦਵਾਰਾਂ ਦਾ ਐਲਾਨ

2022 ਦੀ ਪੰਜਾਬ ਵਿਧਾਨ ਸਭਾ ਵਿੱਚ ਸਮਾਜਿਕ ਸੰਘਰਸ਼ ਪਾਰਟੀ ਦੇ ਐਮ.ਐਲ.ਏ.

 ਨਵੀਂ ਸਰਕਾਰ ਬਣਾਉਣ ਵਿਚ ਵਿਸੇਸ਼ ਰੋਲ ਅਦਾ ਕਰਨਗੇ 










ਬੰਗਾ :- 12 ਜੂਨ : (ਵਿਸ਼ੇਸ਼ ਪ੍ਰਤੀਨਿਧੀ) ਸਮਾਜਿਕ ਸੰਘਰਸ਼ ਪਾਰਟੀ ਪੰਜਾਬ ਦੀ ਸਮੂਹ ਕਾਰਜਕਾਰਨੀ ਦੀ ਇਕ ਵਿਸ਼ੇਸ਼ ਮੀਟਿੰਗ ਬੰਗਾ ਵਿਖੇ ਇੰਜ. ਮਹਿੰਦਰ ਸਿੰਘ ਹੀਰ ਪੰਜਾਬ ਪ੍ਰਧਾਨ ਅਤੇ ਸੰਸਥਾਪਕ ਜਸਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ।  ਇਸ ਮੌਕੇ ਅੰਮ੍ਰਿਤ ਲਾਲ ਗੰਗੜ (ਪੰਜੋਰ) ਸੀਨੀਅਰ ਅੰਬੇਡਕਰੀ ਆਗੂ ਬਤੌਰ ਮੁੱਖ ਮਹਿਮਾਨ ਮੀਟਿੰਗ ਵਿੱਚ ਹਾਜ਼ਰ ਸਨ ਤੋਂ ਇਲਾਵਾ ਰਾਸ਼ਟਰੀ ਕੈਸ਼ੀਅਰ ਐਮ.ਐਲ. ਕੌਸੂਲ ਅਤੇ ਰਾਸਟਰੀ ਜਨਰਲ ਸਕੱਤਰ ਬਲਵੰਤ ਸਿੰਘ ਵੀ ਮੌਜੂਦ ਸਨ। ਬੀਬੀ ਹਰਵਿੰਦਰ ਕੌਰ ਰਾਸ਼ਟਰੀ ਪ੍ਰਧਾਨ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲਗਭਗ ਸਵਾ ਸਾਲ ਤੋਂ ਮਹਾਂਮਾਰੀ ਕਰੋਨਾ ਕਰਕੇ ਲੌਕਡਾਊਨ ਦੀ ਨਾਜ਼ਕ ਸਥਿਤੀ ਵਿਚ ਵਰਕਰਾਂ ਨੇ ਜਿਸ ਢੰਗ ਨਾਲ ਵਿਅਕਤੀਗਤ ਸੰਪਰਕ ਕਰਕੇ ਮੈਂਬਰਸ਼ਿਪ ਬਣਾਉਣ ਅਤੇ ਪਾਰਟੀ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਉਣ ਦੀ ਮੁਹਿੰਮ ਨੂੰ ਲਗਾਤਾਰ ਚਾਲੂ ਰੱਖਣ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਪਾਰਟੀ ਵਰਕਰਾਂ ਦੇ ਪੱਕੇ ਇਰਾਦੇ ਪਾਰਟੀ ਨੂੰ ਵੱਡੀ ਜਿੱਤ ਦਿਵਾਉਣਗੇ । ਜਸਵਿੰਦਰ ਸਿੰਘ ਸੰਸਥਾਪਕ ਵੱਲੋਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ। ਮੁੱਖ ਮਹਿਮਾਨ ਅੰਮ੍ਰਿਤਲਾਲ ਗੰਗੜ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੰਜਾਬ਼ ਦੀ ਰਾਜਨੀਤੀ ਘੁੰਮਣ ਘੇਰੀ ਵਿੱਚ ਫਸੀ ਹੋਈ ਹੈ ਅਤੇ ਆਮ ਜਨਤਾ ਦਾ ਪਹਿਲੀਆਂ ਰਵਾਇਤੀ ਪਾਰਟੀਆਂ ਤੋਂ ਵਿਸੁਵਾਸ਼ੁ ਬਿਲਕੁੱਲ ਉੱਠ ਗਿਆ ਹੈ ਜਿਸ ਕਰਕੇ ਸਮਾਜਿਕ ਸੰਘਰਸ਼ ਪਾਰਟੀ ਦਾ ਅਜੋਕੇ ਸਮੇਂ ਵਿੱਚ ਬਹੁਤ ਮਹੱਤਵ ਬ਼ਣ ਗਿਆ ਹੈ । 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਮਾਜਿਕ ਸੰਘਰਸ਼ ਪਾਰਟੀ ਦੇ ਐਮ.ਐਲ.ਏ. ਉਮੀਦਵਾਰ ਜਿੱਤ ਕੇ ਨਵੀਂ ਸਰਕਾਰ ਬਣਾਉਣ ਵਿਚ ਆਪਣਾ ਵਿਸੇਸ਼ ਰੋਲ ਅਦਾ ਕਰਨਗੇ। ਇਸ ਮੌਕੇ ਪੰਜਾਬ ਦੀ ਕਾਰਜਕਾਰਨੀ ਕੋਰ ਕਮੇਟੀ ਦੇ ਫੈਸਲੇ ਅਨੁਸਾਰ ਸਮੂਹ ਆਗੂਆਂ ਦੀ ਹਾਜ਼ਰੀ 'ਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਦੇਸ ਰਾਜ ਮੱਲ ਨੂੰ ਜਲੰਧਰ ਪਾਰਲੀਮੈਂਟਰੀ ਹਲਕੇ ਦੇ ਇੰਚਾਰਜ ਅਤੇ ਹਰਵਿੰਦਰ ਸਿੰਘ ਪ੍ਰਿੰਸ ਪ੍ਰਧਾਨ ਯੂਥ ਵਿੰਗ ਪੰਜਾਬ ਨੂੰ ਹੁਸ਼ਿਆਰਪੁਰ ਪਾਰਲੀਮੈਂਟਰੀ ਹਲਕੇ ਦਾ ਇੰਚਾਰਜ ਬਣਾਇਆ ਗਿਆ। ਇਸ ਮੌਕੇ ਬੀਬੀ ਹਰਵਿੰਦਰ ਕੌਰ ਰਾਸ਼ਟਰੀ ਪ੍ਰਧਾਨ ਨੂੰ ਫਿਲੌਰ ਹਲਕੇ ਤੋਂ, ਸ਼ਿੰਦਰਪਾਲ ਨੂੰ ਪਟਿਆਲਾ ਅਰਬਨ ਤੋਂ, ਹਰਪ੍ਰਰੀਤ ਕੌਰ ਨੂੰ ਪਟਿਆਲਾ ਰੂਰਲ ਤੋਂ, ਕੁਲਵੰਤ ਸਿੰਘ ਚੌਹਾਨ ਨੂੰ ਫਤਹਿਗੜ੍ਹ ਚੂੜੀਆਂ ਤੋਂ , ਤੀਰਥ ਤੋਗੜੀਆ ਨੂੰ ਮਾਨਸਾ ਤੋਂ, ਰਾਜਵਿੰਦਰ ਕੌਰ ਨੂੰ ਗਿੱਲ ਹਲਕੇ ਤੋਂ, ਅਮਰ ਸਿੰਘ ਬਰਨਾਲਾ ਨੂੰ ਭਦੌੜ ਹਲਕੇ ਤੋਂ 2022 ਦੀਆ ਚੋਣਾਂ 'ਚ ਪੰਜਾਬ ਵਿਧਾਨ ਸਭਾ ਦੇ ਉਮੀਦਵਾਰ ਬਣਾਏ ਜਾਣ ਦਾ ਐਲਾਨ ਕੀਤਾ। ਪਾਰਟੀ ਦੇ ਜਨਰਲ ਸਕੱਤਰ ਤੀਰਥ ਰਾਮ ਤੌਗੜੀਆ ਨੇ ਬਾਖੂਬੀ ਮੀਟਿੰਗ ਵਿਚ ਕਾਰਵਾਈ ਕੀਤੀ ਤੇ  ਪਾਰਟੀ ਦੇ ਸੂਬਾ ਅਹੁਦੇਦਾਰਾਂ, ਨੂੰ ਆਪਣੇ ਖੇਤਰਾਂ ਵਿੱਚ ਡੱਟ ਜਾਣ ਦਾ ਸੱਦਾ ਦਿੱਤਾ ਤਾਂ ਜੋ ਪਾਰਟੀ ਦੀ ਜਿੱਤ ਵਿੱਚ ਯਕੀਨੀ ਬਣਾਈ ਜਾ ਸਕੇ । ਅੰਤ ਵਿੱਚ ਸ਼ੀ ਮਾਸਟਰ ਸੁੱਚਾ ਰਮ ਜੀ ਨੇ ਮੁੱਖ ਮਹਿਮਨਾਂ, ਵਿਸੇਸ ਮਹਿਮਾਨ ਅਤੇ ਜਿਲ੍ਹਾ ਹਲਕਾ ਇੰਚਾਰਜਾਂ ਤੇ ਵਰਕਰਾਂ ਦਾ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਗੁਰਦਿਆਲ ਸਿੰਘ ਰਿਟਾਇਰਡ ਐਸ.ਡੀ.ਓ., ਕੁਲਵੰਤ ਸਿੰਘ ਚੌਹਾਨ, ਰਜਿੰਦਰ ਦੇਵਰੀਆ, ਹਰਚੰਦ ਜਖਵਾਲੀ, ਹਰਦਿਆਲ ਸਿੰਘ ਕੌੜਾ, ਸੁਖਵਿੰਦਰ ਲਾਲ, ਰਾਜਵਿੰਦਰ ਕੌਰ, ਮਾਸਟਰ ਸੁੱਚਾ ਰਾਮ ਤੋਂ ਇਲਾਵਾ ਪਾਰਟੀ ਦੇ ਸਮੂਹ ਅਹੁਦੇਦਾਰ, ਹਲਕਾ ਇੰਚਾਰਜ ਅਤੇ ਵਰਕਰ ਵੀ ਹਾਜ਼ਰ ਸਨ। 

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ*

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ* ਬੰਗਾ 01 ਅਪਰੈਲ () ਭਾਰਤੀ ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ...

ਜੀ ਆਇਆਂ ਨੂੰ WELCOME