Tuesday, 29 June 2021

ਡਿਪਟੀ ਕਮਿਸ਼ਨਰ ਨੇ ਨਵੇਂ ਜੀ. ਓ. ਜੀ ਜ਼ਿਲਾ ਹੈੱਡ ਕਰਨਲ ਸੁਖਵੰਤ ਸਿੰਘ ਸੇਖੋਂ, ਏ. ਵੀ. ਐਸ. ਐਮ ਨੂੰ ਨਿਯੁਕਤੀ ਪੱਤਰ ਸੌਂਪਿਆ

ਨਵਾਂਸ਼ਹਿਰ, 29 ਜੂਨ : (ਵਿਸ਼ੇਸ਼ ਪ੍ਰਤੀਨਿਧੀ) ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵੱਲੋਂ ਅੱਜ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਨਵੇਂ ਜੀ. ਓ. ਜੀ ਜ਼ਿਲਾ ਹੈੱਡ ਕਰਨਲ ਸੁਖਵੰਤ ਸਿੰਘ ਸੇਖੋਂ, ਏ. ਵੀ. ਐਸ. ਐਮ ਨੂੰ ਨਿਯੁਕਤੀ ਪੱਤਰ ਸੌਂਪਿਆ ਗਿਆ। ਕਰਨਲ ਸੇਖੋਂ ਨੇ ਸਵਰਗੀ ਕਰਨਲ ਚੂਹੜ ਸਿੰਘ ਦੀ ਜਗਾ ਖੁਸ਼ਹਾਲੀ ਦੇ ਰਾਖਿਆਂ ਦੇ ਜ਼ਿਲਾ ਮੁਖੀ ਦਾ ਅਹੁਦਾ ਸੰਭਾਲਿਆ ਹੈ। ਡਾ. ਸ਼ੇਨਾ ਅਗਰਵਾਲ ਨੇ ਉਨਾਂ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਦੌਰਾਨ ਉਨਾਂ ਸਵਰਗੀ ਕਰਨਲ ਚੂਹੜ ਸਿੰਘ ਵੱਲੋਂ ਦਿੱਤੀਆਂ ਬਿਹਤਰੀਨ ਸੇਵਾਵਾਂ ਨੂੰ ਯਾਦ ਕੀਤਾ ਅਤੇ ਉਮੀਦ ਜ਼ਾਹਿਰ ਕੀਤੀ ਕਿ ਕਰਨਲ ਸੇਖੋਂ ਵੀ ਉਨਾਂ ਦੀ ਤਰਾਂ ਵਧੀਆ ਢੰਗ ਨਾਲ ਜ਼ਿਲੇ ਵਿਚ ਖੁਸ਼ਹਾਲੀ ਦੇ ਰਾਖਿਆਂ ਦੀ ਅਗਵਾਈ ਕਰਨਗੇ। ਇਸ ਮੌਕੇ ਤਹਿਸੀਲ ਹੈੱਡ ਨਵਾਂਸ਼ਹਿਰ ਕੈਪਟਨ ਸਤਪਾਲ ਸਿੰਘ ਅਤੇ ਹੋਰ ਹਾਜ਼ਰ ਸਨ। ਵਰਨਣਯੋਗ ਹਨ ਕਿ ਕਰਨਲ ਸੁਖਵੰਤ ਸਿੰਘ ਸੇਖੋਂ, ਏ. ਵੀ. ਐਸ. ਐ‍ਮ ਜ਼ਿਲੇ ਦੇ ਪ੍ਰਸਿੱਧ ਸਮਾਜ ਸੇਵਕ ਸ. ਕਰਤਾਰ ਸਿੰਘ ਸੇਖੋਂ ਦੇ ਸਪੁੱਤਰ ਹਨ। ਕਰਨਲ ਸੁਖਵੰਤ ਸਿੰਘ ਸੇਖੋਂ, ਏ. ਵੀ. ਐਸ. ਐ‍ਮ ਨੇ ਲੰਬਾ ਸਮਾਂ ਭਾਰਤੀ ਥਲ ਸੈਨਾ ਵਧੀਆ ਸੇਵਾਵਾਂ ਨਿਭਾਈਆਂ ਹਨ।
ਕੈਪਸ਼ਨ :- ਕਰਨਲ ਸੁਖਵੰਤ ਸਿੰਘ ਸੇਖੋਂ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ। 

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ*

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ* ਬੰਗਾ 01 ਅਪਰੈਲ () ਭਾਰਤੀ ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ...

ਜੀ ਆਇਆਂ ਨੂੰ WELCOME