Friday, 9 July 2021

ਵਾਤਾਵਰਣ ਨੂੰ ਅਨੁਕੂਲ ਰੱਖਣ ਤੇ ਚੌਗਿਰਦੇ ਦੀ ਸੰਭਾਲ ਲਈ ਬੂਟੇ ਲਾਉਣੇ ਜਰੂਰੀ-ਕੇ.ਕੇ. ਸ਼ਰਮਾ

ਪਟਿਆਲਾ, 9 ਜੁਲਾਈ:- ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਨੇ ਕਿਹਾ ਕਿ ਸਾਡੇ ਵਾਤਾਵਰਣ ਨੂੰ ਅਨੁਕੂਲ ਰੱਖਣ ਅਤੇ ਚੌਗਿਰਦੇ ਦੀ ਸੰਭਾਲ ਲਈ ਹਰ ਮਨੁੱਖ ਨੂੰ ਬੂਟੇ ਜਰੂਰ ਲਾਉਣੇ ਚਾਹੀਦੇ ਹਨ। ਉਹ ਅੱਜ ਇੱਥੇ ਪੀ.ਆਰ.ਟੀ.ਸੀ ਦੇ ਨਾਭਾ ਰੋਡ ਸਥਿੱਤ ਮੁੱਖ ਦਫ਼ਤਰ ਵਿੱਖੇ 'ਹਰ ਮਨੁੱਖ ਲਗਾਵੇ ਰੁੱਖ' ਅਧੀਨ ਲੜੀ ਜ਼ੋੜਦੇ ਹੋਏ ਖੁੱਲੇ ਮੈਦਾਨ ਵਿਖੇ ਬੂਟੇ ਲਗਾ ਰਹੇ ਸਨ।ਇਸ ਪ੍ਰੋਗਰਾਮ ਦੀ ਅਗਵਾਈ ਕੇਂਦਰੀ ਵਰਕਸ਼ਾਪ ਦੇ ਜੀ.ਐਮ. ਐਮ.ਪੀ ਸਿੰਘ ਨੇ ਕੀਤੀ। ਚੇਅਰਮੈਨ ਪੀਆਰਟੀਸੀ ਸ੍ਰੀ ਕੇ.ਕੇ. ਸ਼ਰਮਾ ਨੇ ਕਿਹਾ ਕਿ ਹਰ ਇਨਸਾਨ ਨੂੰ ਆਪਣੀ ਸਮਰੱਥਾ ਮੁਤਾਬਕ ਬੂਟੇ ਲਗਾਣੇ ਅਤੇ ਸੰਭਾਲਣੇ ਚਾਹੀਦੇ ਹਨ। ਇਸ ਮੌਕੇ ਵਣ ਰੇਂਜ ਵਿਸਥਾਰ ਅਫਸਰ, ਪਟਿਆਲਾ ਮਨਵੀਨ ਕੌਰ, ਪ੍ਰਧਾਨ ਪਾਵਰ ਹਾਊਸ ਯੂਥ ਕਲੱਬ ਜਤਵਿੰਦਰ ਗਰੇਵਾਲ, ਗੁਰਜਾਪ ਸਿੰਘ, ਬਲਵਿੰਦਰ ਸਿੰਘ ਸਰਵਿਸ ਇੰਜੀਨੀਅਰ ਪੀਆਰਟੀਸੀ ਅਤੇ ਡਰਾਈਵਰ ਟ੍ਰੇਨਿੰਗ ਸਕੂਲ ਪੀਆਰਟੀਸੀ ਦੇ ਇੰਚਾਰਜ ਜਸਪਾਲ ਸਿੰਘ ਵੀ ਮੌਜੂਦ ਸਨ।

Virus-free. www.avast.com

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME