Tuesday, 16 November 2021

​ਢਾਹਾਂ ਸਾਹਿਤ ਪੁਰਸਕਾਰ ਨੂੰ ਸਮਰਪਿਤ ਹੋਵੇਗਾ ਬ੍ਰਿਟਿਸ਼ ਕੋਲੰਬੀਆ ਕੈਨੇਡਾ ਵਿਚ ਪੰਜਾਬੀ ਸਾਹਿਤ ਹਫਤਾ

ਢਾਹਾਂ ਸਾਹਿਤ ਪੁਰਸਕਾਰ ਨੂੰ ਸਮਰਪਿਤ ਹੋਵੇਗਾ ਬ੍ਰਿਟਿਸ਼ ਕੋਲੰਬੀਆ ਕੈਨੇਡਾ ਵਿਚ ਪੰਜਾਬੀ ਸਾਹਿਤ ਹਫਤਾ

ਅੰਤਰਰਾਸ਼ਟਰੀ ਪੰਜਾਬੀ ਸਾਹਿਤ ਇਨਾਮ ਢਾਹਾਂ ਪੁਰਸਕਾਰ 2021 ਦੇ ਜੇਤੂਆਂ ਦਾ ਆਨਲਾਈਨ ਸਮਾਗਮ ਵਿਚ  ਸਨਮਾਨ

ਬੰਗਾ/ਵੈਨਕੂਵਰ : 15 ਨਵੰਬਰ :- ( ) ਪੰਜਾਬੀ ਸਾਹਿਤਕ ਖੇਤਰ ਲਈ  ਇਹ ਬੜੇ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਦੇ ਸੂਬੇ ਬੀ.ਸੀ. (ਬ੍ਰਿਟਿਸ਼ ਕੋਲੰਬੀਆ) ਵਿਚ 13 ਨਵੰਬਰ ਤੋਂ 19 ਨਵੰਬਰ ਤੱਕ  ਪੰਜਾਬੀ ਸਾਹਿਤ ਹਫਤਾ ਮਨਾਇਆ ਜਾ ਰਿਹਾ ਹੈ ਜੋ ਕਿ ਮਾਂ ਬੋਲੀ ਪੰਜਾਬੀ ਦੇ ਨਾਮਵਰ ਢਾਹਾਂ ਸਾਹਿਤ ਪੁਰਸਕਾਰ ਨੂੰ ਸਮਰਪਿਤ ਹੋਵੇਗਾ ਇਹ ਐਲਾਨ ਅੱਠਵੇਂ ਢਾਹਾਂ ਸਾਹਿਤ ਪੁਰਸਕਾਰ ਦੇ ਵੈਨਕੂਵਰ ਕੈਨੇਡਾ ਤੋਂ ਹੋਏ ਆਨਲਾਈਨ ਜ਼ੂਮ ਵਰਚੂਅਲ ਸਨਮਾਨ ਸਮਾਗਮ ਵਿਚ ਬੀਬੀ ਰਚਨਾ ਸਿੰਘ ਐੱਮ ਐੱਲ ਏ/ਨਸਲਵਾਦ ਵਿਰੋਧੀ ਸੰਸਦੀ ਸਕੱਤਰਬ੍ਰਿਟਿਸ਼ ਕੋਲੰਬੀਆਕੈਨੇਡਾ ਨੇ ਕੀਤਾ  ਇਸ ਮੌਕੇ ਉਹਨਾਂ ਨੇ ਸਾਲ 2021 ਦੇ ਢਾਹਾਂ ਸਾਹਿਤ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ ਉਹਨਾਂ ਨੇ ਪ੍ਰਸਿੱਧ ਸਮਾਜ ਸੇਵਕ ਬਾਬਾ ਬੁੱਧ ਸਿੰਘ ਢਾਹਾਂ ਦੇ ਫਰੰਜਦ ਅਤੇ ਢਾਹਾਂ ਸਾਹਿਤ ਪੁਰਸਕਾਰ ਦੇ ਬਾਨੀ ਬਰਜਿੰਦਰ ਸਿੰਘ ਢਾਹਾਂ ਅਤੇ  ਉਨ੍ਹਾਂ ਦੀ ਪੂਰੀ ਟੀਮ ਨੂੰ ਆਪਣੀ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪਸਾਰ ਅਤੇ ਇਸ ਵਿੱਚ ਰਚੇ ਜਾ ਰਹੇ ਗਲਪ ਸਾਹਿਤ ਨੂੰ ਉੱਚਾ ਚੁੱਕਣ ਲਈ ਕੀਤੇ ਕਾਰਜਾਂ ਲਈ ਮੁਬਾਰਕਾਂ ਦਿੱਤੀਆਂ ਅਤੇ ਭਾਰੀ ਸ਼ਾਲਾਘਾ ਵੀ ਕੀਤੀ 

             ਕਰੋਨਾ ਮਹਾਂਮਾਰੀ ਕਰਕੇ ਹੋਏ ਵਰਚੂਅਲ ਸਨਮਾਨ ਸਮਾਗਮ ਵਿਚ ਮੁੱਖ ਪ੍ਰਬੰਧਕ ਸ੍ਰੀ ਬਰਜਿੰਦਰ ਸਿੰਘ ਢਾਹਾਂ ਨੇ ਢਾਹਾਂ ਸਾਹਿਤ ਪੁਰਸਕਾਰ ਬਾਰੇ ਤੇ ਜਿਊਰੀ ਮੈਂਬਰਾਂ ਬਾਰੇ ਜਾਣਕਾਰੀ ਦਿੱਤੀਸ੍ਰੀ ਢਾਹਾਂ ਨੇ ਕਿਹਾ ਕਿ ਢਾਹਾਂ ਪੁਰਸਕਾਰ ਦਾ ਉਦੇਸ਼ ਸਰਹੱਦਾਂ ਤੋਂ ਪਾਰ ਵਿਸ਼ਵ ਭਰ ਦੇ ਪੰਜਾਬੀ ਭਾਈਚਾਰਿਆਂ ਨੂੰ ਜੋੜਨਾ ਅਤੇ ਵਿਸ਼ਵ ਪੱਧਰ 'ਤੇ ਪੰਜਾਬੀ ਸਾਹਿਤਕਾਰਾਂ ਨੂੰ ਪੰਜਾਬੀ ਸਾਹਿਤ ਦੀ ਸਿਰਜਣਾ ਲਈ ਉਤਸ਼ਾਹਿਤ ਕਰਨਾ ਹੈ ਸਾਲ 2021 ਵਿਚ 25 ਹਜ਼ਾਰ ਡਾਲਰ ਦਾ ਪੁਰਸਕਾਰ ਸ੍ਰੀ ਨੈਨ ਸੁੱਖ (ਲਾਹੌਰਲਹਿੰਦਾ ਪੰਜਾਬਪਾਕਿਸਤਾਨ) ਜਿਨ੍ਹਾਂ ਦੀ ਸ਼ਾਹਮੁਖੀ ਲਿਪੀ ਵਿਚ ਪ੍ਰਕਾਸ਼ਿਤ ਕਹਾਣੀ ਸੰਗ੍ਰਿਹ 'ਜੋਗੀਸੱਪਤ੍ਰਾਹਨੇ ਜਿੱਤਿਆ ਹੈ ਜਦ ਕਿ ਦਸ ਦਸ  ਹਜ਼ਾਰ ਡਾਲਰ ਦੇ ਦੋ ਪੁਰਸਕਾਰਾਂ ਵਿਚ ਫਾਈਨਲਿਸਟ ਪੰਜਾਬੀ ਲੇਖਿਕਾ ਡਾ. ਸਰਘੀ ਜੰਮੂ  (ਅੰਮ੍ਰਿਤਸਰਪੰਜਾਬਭਾਰਤ) ਦਾ ਗੁਰਮੁਖੀ ਵਿਚ ਪ੍ਰਕਾਸ਼ਿਤ ਕਹਾਣੀ ਸੰਗ੍ਰਹਿ  'ਆਪਣੇ ਆਪਣੇ ਮਰਸੀਏਅਤੇ ਫਾਈਨਲਿਸਟ ਸ੍ਰੀ ਬਲਬੀਰ ਮਾਧੋਪੁਰੀ (ਨਵੀਂ ਦਿੱਲੀਭਾਰਤ) ਦੇ ਗੁਰਮੁਖੀ ਵਿਚ ਪ੍ਰਕਾਸ਼ਿਤ ਨਾਵਲ 'ਮਿੱਟੀ ਬੋਲ ਪਈਨੇ ਜਿੱਤੇ ਹਨ 

       ਇਸ  ਸਮਾਗਮ ਵਿਚ  ਜੇਤੂ ਸ੍ਰੀ ਨੈਨ ਸੁਖ (ਲਹਿੰਦਾ ਪੰਜਾਬ),  ਫਾਈਨਲਿਸਟ ਡਾ. ਸਰਘੀ ਜੰਮੂ ਅਤੇ ਫਾਈਨਲਿਸਟ ਸ੍ਰੀ ਬਲਬੀਰ ਮਾਧੋਪੁਰੀ ਨੇ ਆਪਣੇ ਵਿਚਾਰਾਂ ਦੀ ਸਰੋਤਿਆਂ ਨਾਲ ਸਾਂਝ ਪਾਈਇਸ ਮੌਕੇ ਪ੍ਰਸਿੱਧ ਲੇਖਕ ਅਤੇ ਢਾਹਾਂ ਇਨਾਮ ਸਲਾਹਕਾਰ ਕਮੇਟੀ ਦੇ ਮੁਖੀ ਸ੍ਰੀ ਸਾਧੂ ਬਿਨਿੰਗਗੁਰਮੁਖੀ ਜਿਊਰੀ ਦੇ ਮੁਖੀ ਪ੍ਰੋ. ਡਾ. ਜਸਪਾਲ ਕੌਰ (ਦਿੱਲੀ) ਅਤੇ ਸੈਂਟ੍ਰਲ ਜਿਊਰੀ ਦੇ ਮੁਖੀ ਡਾ. ਖੋਲਾ ਇਫਤਿਖਾਰ ਚੀਮਾ (ਫੈਸਲਾਬਾਦ) ਨੇ ਆਪਣੇ ਸੰਬੋਧਨ ਵਿਚ ਢਾਹਾਂ ਪੁਰਸਕਾਰ ਜੇਤੂਆਂ ਅਤੇ ਉਹਨਾਂ ਦੇ ਪੰਜਾਬੀ ਸਾਹਿਤ ਸਫਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਢਾਹਾਂ ਪੁਰਸਕਾਰ 2020 ਦੇ ਜੇਤੂ ਸ੍ਰੀ ਕੇਸਰਾ ਰਾਮ ਨੇ ਆਪਣੇ ਵਿਚਾਰ ਪਰਗਟ ਕਰਦਿਆਂ ਦੱਸਿਆ ਕਿ ਇਨਾਮ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਹੋਰ ਵਧੀਆ ਲਿਖਣ ਦੀ ਜੁੰਮੇਵਾਰੀ ਦਾ ਅਹਿਸਾਸ ਹੋਇਆ ਹੈ ਆਨਲਾਈਨ ਸਮਾਗਮ ਦੀ ਸੰਚਾਲਨਾ ਬੀਬੀ ਤਰੰਨਮ ਥਿੰਦ ਨੇ ਬਾਖੂਬੀ ਨਾਲ ਕੀਤੀ ਅਤੇ ਪਿਛਲੇ ਅੱਠ ਸਾਲਾਂ ਦੇ ਪੁਰਸਕਾਰ ਦੇ ਸਫਰ ਬਾਰੇ ਚਾਨਣਾ ਵੀ ਪਾਇਆ ਪੁਰਸਕਾਰ ਦੇ ਸਬਮਿਸ਼ਨਜ਼ ਕੋਔਰਡੀਨੇਟਰ ਹਰਿੰਦਰ ਕੌਰ ਢਾਹਾਂ ਵੀ ਇਸ ਸਮਾਗਮ ਵਿੱਚ ਸ਼ਾਮਲ ਸਨ ਸਾਲ 2021 ਦੇ ਢਾਹਾਂ ਪੁਰਸਕਾਰ ਜੇਤੂਆਂ ਨੂੰ ਸਨਮਾਨ ਚਿੰਨ ਫਰਵਰੀ 2022 ਵਿਚ ਲਹਿੰਦੇ ਅਤੇ ਚੜ੍ਹਦੇ ਪੰਜਾਬ ਵਿਚ ਹੋਣ ਵਾਲੇ ਸਨਮਾਨ ਸਮਾਰੋਹਾਂ ਵਿਚ ਭੇਟ ਕੀਤੇ ਜਾਣਗੇਵਰਨਣਯੋਗ ਹੈ ਕਿ ਢਾਹਾਂ ਸਾਹਿਤ ਪੁਰਸਕਾਰ ਵੈਨਕੂਵਰ ਕੈਨੇਡਾ ਵਿੱਚ ਸ੍ਰੀ ਬਰਜਿੰਦਰ ਸਿੰਘ ਢਾਹਾਂ ਅਤੇ ਉਹਨਾਂ ਦੀ ਧਰਮ ਪਤਨੀ ਬੀਬੀ ਰੀਟਾ ਢਾਹਾਂ ਵੱਲੋਂ ਸਥਾਪਤ ਕੀਤਾ ਗਿਆ ਹੈ  ਇਹ ਪੁਰਸਕਾਰ ਪੰਜਾਬੀ ਦੀ ਗੁਰਮੁਖੀ ਜਾਂ ਸ਼ਾਹਮੁਖੀ ਲਿਪੀ ਵਿਚ ਲਿਖੀਆਂ ਗਈਆਂ ਤਿੰਨ ਸਰਵੋਤਮ ਕਿਤਾਬਾਂ ਨੂੰ ਦਿੱਤਾ ਜਾਂਦਾ ਹੈਪੰਜਾਬੀ ਕੈਨੇਡਾ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਵਿਚ ਸ਼ਾਮਿਲ ਹੈ ਇਸ ਸਾਲ 40 ਪੁਸਤਕਾਂ ਪੁਰਸਕਾਰ ਵਾਸਤੇ ਪ੍ਰਾਪਤ ਹੋਈਆਂ ਸਨ ਗੁਰਮੁਖੀ ਅਤੇ ਸ਼ਾਹਮੁਖੀ ਵਿੱਚ ਲਿਖੇ ਹੋਏ ਪੰਜਾਬੀ ਸਾਹਿਤ ਲਈ ਇਹ  ਪੁਰਸਕਾਰ ਲਹਿੰਦੇ ਅਤੇ ਚੜ੍ਹਦੇ ਪੰਜਾਬਾਂ ਵਿਚ ਹੀ ਨਹੀਂ ਪੂਰੀ ਦੁਨੀਆ ਵਿਚ ਵੱਸਦੇ ਪੰਜਾਬੀਆਂ ਲਈ ਸਾਂਝਾਂ ਦਾ ਪੁੱਲ ਬਣ ਗਿਆ ਹੈ  ਢਾਹਾਂ ਸਾਹਿਤ ਪੁਰਸਕਾਰ 2021 ਦੇ ਸਮਾਗਮ ਵਿਚ ਪੂਰੀ ਦੁਨੀਆਂ ਤੋਂ ਵੱਡੀ ਗਿਣਤੀ ਵਿਚ ਲੇਖਕ ਅਤੇ ਮਾਂ ਬੋਲੀ ਦੇ ਸ਼ੁੱਭਚਿੰਤਕਾਂ ਨੇ ਆਨਲਾਈਨ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਵਧਾਈ ਦਿੱਤੀ

ਫੋਟੋ : ਅੰਤਰਰਾਸ਼ਟਰੀ ਪੰਜਾਬੀ ਸਾਹਿਤ ਇਨਾਮ ਢਾਹਾਂ  ਪੁਰਸਕਾਰ 2021 ਦੇ ਆਨਲਾਈਨ ਵਰਚੂਅਲ ਸਨਮਾਨ ਸਮਾਗਮ ਵਿਚ ਬ੍ਰਿਟਿਸ਼ ਕੋਲੰਬੀਆ ਦਾ ਪੰਜਾਬੀ ਸਾਹਿਤ ਹਫਤੇ ਬਾਰੇ ਐਲਾਨ ਕਰਦੇ ਹੋਏ ਬੀਬੀ ਰਚਨਾ ਸਿੰਘ ਐੱਮ ਐੱਲ ਏ/ਨਸਲਵਾਦ ਵਿਰੋਧੀ ਸੰਸਦੀ ਸਕੱਤਰਬੀ ਸੀਕੈਨੇਡਾ (ਸਰਕਾਰੀ ਐਲਾਨ ਵਾਲੇ ਨੋਟੀਫੀਕੇਸ਼ਨ ਨਾਲ) ਅਤੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਬਰਜਿੰਦਰ ਸਿੰਘ ਢਾਹਾਂਸ੍ਰੀ ਨੈਨ ਸੁੱਖਡਾ. ਸਰਘੀ ਜੰਮੂਸ੍ਰੀ ਬਲਬੀਰ ਮਾਧੋਪੁਰੀਸ੍ਰੀ ਕੇਸਰਾ ਰਾਮਸ੍ਰੀ ਸਾਧੂ ਬਿਨਿੰਗਡਾ. ਖੋਲਾ ਇਫਤਿਖਾਰ ਚੀਮਾਪ੍ਰੋ. ਡਾ. ਜਸਪਾਲ ਕੌਰ  ਅਤੇ ਸਮਾਗਮ ਦੀ ਸੰਚਾਲਨਾ ਕਰਦੇ ਹੋਏ ਬੀਬੀ ਤਰੰਨਮ ਥਿੰਦ


Virus-free. www.avast.com

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME