Thursday, 17 March 2022

ਪਿੰਡ ਘੜਾਮ ਵਿਖੇ ਲਗਾਈ ਪੁਸਤਕ ਪ੍ਰਦਰਸ਼ਨੀ

ਪਟਿਆਲਾ, 17 ਮਾਰਚ:- ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰੀਮਤੀ ਚੰਦਨਦੀਪ ਕੌਰ ਦੀ ਅਗਵਾਈ ਵਿਚ
ਭਾਸ਼ਾ ਦਫ਼ਤਰ ਵੱਲੋਂ ਪਿੰਡ ਘੜਾਮ ਵਿਖੇ ਦੋ ਦਿਨਾਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ। 16 ਤੇ
17 ਮਾਰਚ ਨੂੰ ਪੀਰ ਭੀਖਣ ਸ਼ਾਹ ਦੀ ਦਰਗਾਹ, ਪਿੰਡ ਘੜਾਮ ਵਿਖੇ ਲਗਦੇ ਦਰਗਾਹ ਦੇ ਮੇਲੇ
ਮੌਕੇ ਲਗਾਈ ਪੁਸਤਕ ਪ੍ਰਦਰਸ਼ਨੀ 'ਚ ਸਜ਼ਦਾ ਕਰਨ ਆਏ ਸੈਂਕੜੇ ਸ਼ਰਧਾਲੂਆਂ ਨੇ ਪੁਸਤਕਾਂ 'ਚ
ਵਿਸ਼ੇਸ਼ ਰੁਚੀ ਦਿਖਾਈ। ਵੱਡੀ ਗਿਣਤੀ ਵਿਚ ਮੱਥਾ ਟੇਕਣ ਆਏ ਲੋਕਾਂ ਨੇ ਜ਼ਿਲ੍ਹਾ ਭਾਸ਼ਾ
ਦਫਤਰ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਵਿਸ਼ੇਸ਼ ਸ਼ਲਾਘਾ ਕੀਤੀ।
ਪੁਸਤਕ ਪ੍ਰਦਰਸ਼ਨੀ ਲਗਾਉਣ ਵਿਚ ਦਰਗਾਹ ਦੇ ਗੱਦੀ ਨਸ਼ੀਨ ਬਾਬਾ ਭੋਲੀ ਸ਼ਾਹ ਜੀ, ਸ੍ਰੀ
ਗੋਬਿੰਦਰ ਸਿੰਘ, ਪੰਚਾਇਤ ਸਕੱਤਰ ਸ਼ਮਸ਼ੇਰ ਸਿੰਘ, ਸੰਦੀਪ ਸਿੰਘ ਵਿਰਕ ਨੇ ਪੁਸਤਕ
ਪ੍ਰਦਰਸ਼ਨੀ ਲਗਾਉਣ ਲਈ ਵਿਸ਼ੇਸ਼ ਸਹਿਯੋਗ ਦਿਤਾ। ਇਸ ਮੌਕੇ ਖੋਜ ਅਫ਼ਸਰ ਬਲਵਿੰਦਰ ਸਿੰਘ ਅਤੇ
ਨਵਨੀਤ ਕੌਰ ਵੀ ਹਾਜ਼ਰ ਰਹੇ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME