Tuesday, 8 March 2022

ਮੈਥ ਓਲੰਪਿਆਡ “ਮੈਰਿਟ ਵਿੱਚ ਆਏ ਵਿਦਿਆਰਥੀ ਅਵਿਨਾਸ਼ ਕੁਮਾਰ ਨੂੰ ਕੀਤਾ ਸਨਮਾਨਿਤ

ਨਵਾਂਸ਼ਹਿਰ: 8 ਮਾਰਚ :- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਾਰਟਾ ਕਲਾਂ ਦੇ ਛੇਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਅਵਿਨਾਸ਼ ਕੁਮਾਰ ਨੇ ਪੰਜਾਬ ਪੱਧਰ ਤੇ ਆਯੋਜਿਤ ਮੈਥ ਓਲੰਪਿਆਡ ਵਿੱਚ ਮੈਰਿਟ ਵਿੱਚ ਸਥਾਨ ਹਾਸਿਲ ਕਰਕੇ ਸਕੂਲ ਅਤੇ ਜ਼ਿਲੇਝ ਦਾ ਨਾਮ ਰੋਸ਼ਨ ਕੀਤਾ ਹੈ।ਸਕੂਲ ਸਿੱਖਿਆ ਸੁਧਾਰ ਟੀਮ ਵੱਲੋਂ ਸਕੂਲ ਵਿਜ਼ਟ ਦੌਰਾਨ ਪ੍ਰਿੰਸੀਪਲ  ਕਮਲਜੀਤ ਕੌਰ ਗਿੱਲ ,ਸਕੂਲ ਸਟਾਫ ਅਤੇ ਵਿਦਿਆਰਥੀ ਅਵਿਨਾਸ਼ ਕੁਮਾਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਗਈ।ਜ਼ਿਲਾ ਸਿੱਖਿਆ ਸੁਧਾਰ ਟੀਮ ਦੇ ਮੈਬਰਜ਼ ਪ੍ਰਮੋਦ ਭਾਰਤੀ ਅਤੇ ਵਿਨੈ ਕੁਮਾਰ ਵੱਲੋਂ ਪ੍ਰਿੰਸੀਪਲ ਕਮਲਜੀਤ ਕੌਰ ਗਿੱਲ ਦੀ ਅਗਵਾਈ ਵਿੱਚ ਵਿਦਆਰਥੀ ਅਵਿਨਾਸ਼ ਕੁਮਾਰ ਨੂੰ ਇਸ ਸ਼ਲਾਘਾਯੋਗ ਪ੍ਰਾਪਤੀ ਲਈ ਸਨਮਾਨਿਤ ਕਰਦਿਆਂ ਉਸ ਨੂੰ ਭਵਿੱਖ ਵਿੱਚ ਵਧੇਰੇ ਮਿਹਨਤ ਕਰਕੇ ਹੋਰ ਵੱਡੀਆਂ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕੁਲਵਿੰਦਰ ਕੌਰ ਲੈਕਚਰਾਰ ਮੈਥ, ਗੁਰਦੀਪ ਸਿੰਘ, ਦਿਲਬਾਗ ਸਿੰਘ, ਸਵਰਨ ਸਿੰਘ, ਸੰਦੀਪ ਕੌਰ, ਗੁਰਵਿੰਦਰ ਕੌਰ ਆਦਿ ਹਾਜ਼ਰ ਸਨ।

Virus-free. www.avast.com

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME