Friday, 30 September 2022
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਝੋਨੇ ਦੀ ਪਰਾਲੀ ਤੇ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੀ ਮਨਾਹੀ
ਲਾਅ ਯੂਨੀਵਰਸਿਟੀ ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ
ਪਟਿਆਲਾ, 30 ਸਤੰਬਰ: ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਵੱਲੋਂ ਵੱਖ ਵੱਖ ਸਮਾਗਮ ਕਰਵਾਕੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ। ਆਰ.ਜੀ.ਐਨ.ਯੂ.ਐਲ ਕਲਚਰਲ ਕਮੇਟੀ ਵੱਲੋਂ 'ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ' ਨੁੱਕੜ ਨਾਟਕ ਕਰਵਾਇਆ ਗਿਆ ਜਿਸ ਵਿੱਚ ਬਹਾਦਰ ਮਹਾਨ ਰਾਸ਼ਟਰਵਾਦੀ ਦੇ ਸ਼ਾਨਦਾਰ ਸੰਘਰਸ਼ ਅਤੇ ਕੁਰਬਾਨੀ ਨੂੰ ਦਰਸਾਇਆ ਗਿਆ। ਸੈਂਟਰ ਫ਼ਾਰ ਐਡਵਾਂਸਡ ਸਟੱਡੀਜ਼ ਇਨਹਿਊਮਨ ਰਾਈਟਸ ਵੱਲੋਂ 'ਸਮਕਾਲੀ ਸੰਦਰਭ ਵਿੱਚ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਪੜਚੋਲ ਕਰਨਾ' ਸਿਰਲੇਖ ਵਿਸ਼ੇਸ਼ ਉਤੇ ਯੂਨੀਵਰਸਿਟੀ ਆਫ਼ ਲਦਾਖ ਦੇ ਵਿਜ਼ਟਿੰਗ ਪ੍ਰੋਫੈਸਰ ਡਾ. ਰੌਣਕੀ ਰਾਮ ਦਾ ਲੈਕਚਰ ਕਰਵਾਇਆ ਗਿਆ। ਲੈਕਚਰ ਦੌਰਾਨ ਉਨ੍ਹਾਂ ਸ਼ਹੀਦ ਭਗਤ ਸਿੰਘ ਵੱਲੋਂ ਦਿੱਤੀ ਗਈ ਵਿਚਾਰਧਾਰਾ ਅਤੇ ਏਜੰਡੇ ਸਬੰਧੀ ਪਰਚਾ ਪੜਿਆ। ਡਾ. ਰੌਣਕੀ ਰਾਮ ਨੇ ਕਿਹਾ, 'ਸ਼ਹੀਦ ਭਗਤ ਸਿੰਘ ਨੇ 1920 ਦੇ ਦਹਾਕੇ ਵਿੱਚ ਜਾਇਜ਼ ਮੁੱਦੇ ਉਠਾਏ ਜੋ ਅੱਜ ਵੀ ਕਈ ਵਿਵਾਦਾਂ ਨੂੰ ਸੁਲਝਾਉਣ ਲਈ ਸਾਡੀ ਅਗਵਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੂੰ ਭਾਰਤ ਦੇ ਆਜ਼ਾਦੀ ਘੁਲਾਟੀਆਂ ਦੀ ਸੂਚੀ ਵਿੱਚ ਪਹਿਲੇ ਤਰਕਸ਼ੀਲਾਂ ਵਿੱਚੋਂ ਇੱਕ ਵਜੋਂ ਯਾਦ ਕੀਤਾ ਜਾਣਾ ਚਾਹੀਦਾ ਹੈ। ਪ੍ਰੋ. ਜੀ.ਐਸ. ਬਾਜਪਾਈ, ਵਾਈਸ-ਚਾਂਸਲਰ, ਨੇ ਕਿਹਾ, "ਸ਼ਹੀਦ ਭਗਤ ਸਿੰਘ ਦੀ ਬੇਮਿਸਾਲ ਵਿਚਾਰਧਾਰਾ ਸਮਾਜਿਕ ਨਿਆਂ ਲਈ ਉਹਨਾਂ ਦੇ ਜਨੂੰਨ ਨੂੰ ਪ੍ਰਗਟ ਕਰਦੀ ਹੈ। ਇਸ ਮੌਕੇ ਯੂਨੀਵਰਸਿਟੀ ਵਿਖੇ ਪ੍ਰੋ ਬੋਨੋ ਕਲੱਬ ਵੱਲੋਂ ਸ਼ਹੀਦ ਭਗਤ ਸਿੰਘ ਦੀ ਅਦੁੱਤੀ ਭਾਵਨਾ ਨੂੰ ਸਮਰਪਿਤ ਕੈਂਡਲ ਕੱਢਿਆ ਗਿਆ। ਪ੍ਰੋ: ਆਨੰਦ ਪਵਾਰ, ਰਜਿਸਟਰਾਰ, ਡਾ: ਸਿਧਾਰਥ ਦਹੀਆ, ਡਿਪਟੀ ਰਜਿਸਟਰਾਰ, ਫੈਕਲਟੀ ਮੈਂਬਰਾਂ, ਸਟਾਫ਼ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਮਾਰਚ ਵਿੱਚ ਭਾਗ ਲਿਆ।
ਫੂਡ ਸੇਫ਼ਟੀ ਵਿੰਗ ਵੱਲੋਂ ਫੂਡ ਸੇਫ਼ਟੀ ਜਾਗਰੂਕਤਾ ਕੈਂਪ ਲਾਇਆ ਗਿਆ
ਔੜ/ਨਵਾਂਸ਼ਹਿਰ, 30 ਸਤੰਬਰ : ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਾ. ਅਭਿਨਵ ਤਿ੍ਰਖਾ, ਕਮਿਸ਼ਨਰ, ਫੂਡ ਐਂਡ ਡਰੱਗਜ਼ ਪ੍ਰਸ਼ਾਸਨ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੁਆਇੰਟ ਕਮਿਸ਼ਨਰ ਫੂਡ ਸੇਫਟੀ, ਮਨੋਜ ਖੋਸਲਾ ਦੀ ਅਗਵਾਈ ਵਿੱਚ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਅਤੇ ਫੂਡ ਲਾਈਸੈਂਸਿੰਗ ਅਤੇ ਰਜਿਸਟ੍ਰੇਸ਼ਨ ਵਿੱਚ ਤੇਜ਼ੀ ਲਿਆਉਣ ਲਈ, ਸਿਹਤ ਵਿਭਾਗ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਫੂਡ ਸੇਫ਼ਟੀ ਵਿੰਗ ਵੱਲੋਂ ਔੜ ਵਿਖੇ ਫੂਡ ਸੇਫ਼ਟੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਫੂਡ ਸੇਫ਼ਟੀ ਅਫ਼ਸਰ ਸ਼੍ਰੀਮਤੀ ਸੰਗੀਤਾ ਸਹਿਦੇਵ ਅਤੇ ਦਿਨੇਸ਼ਜੋਤ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਮਨੋਜ ਖੋਸਲਾ ਨੇ 'ਫੂਡ ਬਿਜ਼ਨਸ ਆਪਰੇਟਰਾਂ ਨੂੰ ਜਾਣਕਾਰੀ ਦਿੰਦੇ ਹੋਏ ਤਿਉਹਾਰਾਂ ਦੇ ਮੱਦੇਨਜ਼ਰ ਸ਼ੁਧ ਤੇ ਮਿਆਰੀ ਸਮੱਗਰੀ ਮੁਹੱਈਆ ਕਰਵਾਉਣ 'ਤੇ ਜ਼ੋਰ ਦਿੰਦਿਆ ਕਿਹਾ ਕਿ 'ਫੂਡ ਬਿਜ਼ਨਸ ਆਪਰੇਟਰ' ਖ਼ਾਸ ਕਰ ਹਲਵਾਈ ਅਤੇ ਦੁੱਧ ਦਾ ਕੰਮ ਕਰਦੇ ਕਾਰੋਬਾਰੀ ਆਪਣੇ ਕੰਮ-ਕਾਰ ਵਿੱਚ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਮਿਠਾਈਆਂ ਆਦਿ ਤਿਆਰ ਕਰਦੇ ਸਮੇਂ ਮਿਆਰੀ ਸਮਾਨ ਦੀ ਹੀ ਵਰਤੋਂ ਕਰਨ, ਜਿਸ ਨਾਲ ਕਿ ਲੋਕਾਂ ਨੂੰ ਸ਼ੁੱਧ ਖਾਣ-ਪੀਣ ਦੀਆਂ ਵਸਤਾਂ ਮੁਹੱਈਆ ਹੋ ਸਕਣ। ਇਸ ਤੋਂ ਇਲਾਵਾ ਕੈਂਪ ਵਿੱਚ ਬਿਨਾਂ ਲਾਈਸੈਂਸ ਜਾਂ ਰਜਿਸਟ੍ਰੇਸ਼ਨ ਤੋਂ ਕੰਮ ਕਰ ਰਹੇ 'ਫੂਡ ਬਿਜ਼ਨਸ ਆਪਰੇਟਰਾਂ' ਨੂੰ ਲਾਈਸੈਂਸ ਲੈਣ ਲਈ ਪ੍ਰੇਰਿਤ ਵੀ ਕੀਤਾ ਗਿਆ ਅਤੇ ਜਾਣੂ ਕਰਵਾਇਆ ਗਿਆ ਕਿ ਇਹ ਲਾਈਸੈਂਸ ਜਾਂ ਰਜਿਸਟ੍ਰੇਸ਼ਨ ਹਰ ਛੋਟੇ ਅਤੇ ਵੱਡੇ ਦੁਕਾਨਦਾਰ, ਹੋਟਲ, ਰੈਸਟੋਰੈਂਟ, ਹੋਲਸੇਲਰ, ਫੈਕਟਰੀ ਆਦਿ ਦੇ ਨਾਲ-ਨਾਲ ਰੇਹੜੀ/ਫੜ੍ਹੀ ਆਦਿ ਲਈ ਵੀ ਲੈਣਾ ਲਾਜ਼ਮੀ ਹੈ ਅਤੇ ਹਰੇਕ 'ਫੂਡ ਬਿਜ਼ਨਸ ਆਪਰੇਟਰ' ਵਲੋਂ ਆਪਣੇ ਬਿੱਲ 'ਤੇ ਆਪਣਾ ਫੂਡ ਸੇਫ਼ਟੀ ਦਾ ਲਾਈਸੈਂਸ ਨੰਬਰ ਪਾਉਣਾ ਵੀ ਸਰਕਾਰ ਵੱਲੋਂ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਮੌਕੇ ਕੁਝ 'ਫੂਡ ਬਿਜ਼ਨਸ ਅਪਰੇਟਰਾਂ' ਵੱਲੋਂ ਮੌਕੇ 'ਤੇ ਹੀ ਲਾਈਸੈਂਸ ਬਣਾਉਣ/ਰਜਿਸਟ੍ਰੇਸ਼ਨ ਕਰਵਾਉਣ ਲਈ ਬਿਨੈ ਪੱਤਰ ਭਰੇ ਗਏ। 'ਫੂਡ ਸੇਫ਼ਟੀ ਅਫ਼ਸਰ' ਸੰਗੀਤਾ ਸਹਿਦੇਵ ਅਤੇ ਦਿਨੇਸ਼ਜੋਤ ਸਿੰਘ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਜ਼ਿਲੇ੍ਹ ਵਿੱਚ ਵੱਡੇ ਪੱਧਰ 'ਤੇ 'ਸੈਂਪਲਿੰਗ' ਕੀਤੀ ਜਾਵੇਗੀ ਅਤੇ ਜੇਕਰ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਪਾਈ ਜਾਂਦੀ ਹੈ ਤਾਂ ਅਜਿਹਾ ਕਰਨ ਵਾਲਿਆਂ ਵਿਰੁੱਧ 'ਫੂਡ ਸੇਫਟੀ ਐਕਟ' ਅਧੀਨ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਭਗਵਾਨ ਵਾਲਮੀਕਿ ਜੀ ਦੇ ਪਰਗਟ ਦਿਵਸ ਦੇ ਮੱਦੇ ਨਜ਼ਰ ਸਵੈ ਇਛੁੱਕ ਕੀਤਰਨ ਲਈ ਰਜਿਸਟਰੇਸ਼ਨ 7 ਅਕਤੂਬਰ, 2022 ਤੱਕ - ਚੇਅਰਮੈਨ ਵਾਲੀਮੀਕਿ ਸ਼ਰਾਇਨ ਬੋਰਡ
ਰਾਜ ਪੱਧਰੀ ਸਵੱਛ ਭਾਰਤ ਦਿਵਸ ਮੌਕੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਦੋ ਪਿੰਡਾਂ ਨੂੰ ਸਨਮਾਨਿਤ ਕੀਤਾ ਜਾਵੇਗਾ
ਮਾਹਲ ਖੁਰਦ 'ਓ ਡੀ ਐਫ ਪਲੱਸ ਫਿਲਮ ਮੁਕਾਬਲੇ' 'ਚ ਬਣਿਆ ਪੁਰਸਕਾਰ ਦਾ ਦਾਅਵੇਦਾਰ
ਨਵਾਂਸ਼ਹਿਰ, 30 ਸਤੰਬਰ : ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵੱਲੋਂ ਪਿਛਲੇ ਦਿਨਾਂ ਦੌਰਾਨ ਦੀ ਪੁਰਸਕਾਰ ਜੇਤੂ ਲੜੀ ਨੂੰ ਜਾਰੀ ਰੱਖਦੇ ਹੋਏ, ਜ਼ਿਲ੍ਹੇ ਦੇ ਦੋ ਪਿੰਡਾਂ ਨੇ ਵੀ ਪੁਰਸਕਾਰ ਜਿੱਤੇ ਹਨ, ਜਿਨ੍ਹਾਂ 'ਚ ਇੱਕ 'ਮੇਰਾ ਪਿੰਡ, ਮੇਰੀ ਜ਼ਿੰਮੇਵਾਰੀ' ਮੁਹਿੰਮ ਤਹਿਤ ਜਦਕਿ ਦੂਜਾ 'ਓ ਡੀ ਐਫ ਪਲੱਸ ਫਿਲਮ ਮੁਕਾਬਲੇ' ਤਹਿਤ ਦਿੱਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਐਵਾਰਡ 2 ਅਕਤੂਬਰ, 2022 ਨੂੰ ਹੁਸ਼ਿਆਰਪੁਰ ਵਿਖੇ ਮਨਾਏ ਜਾਣ ਵਾਲੇ ਰਾਜ ਪੱਧਰੀ ਸਵੱਛ ਭਾਰਤ ਦਿਵਸ ਮੌਕੇ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਭਾਰਟਾ ਕਲਾਂ ਨੇ 'ਮੇਰਾ ਪਿੰਡ, ਮੇਰੀ ਜ਼ਿੰਮੇਂਵਾਰੀ' ਤਹਿਤ ਕੂੜਾ ਪ੍ਰਬੰਧਨ ਦਾ ਸਫ਼ਲ ਮਾਡਲ ਲਾਗੂ ਕਰਕੇ ਇੱਕ ਲੱਖ ਰੁਪਏ ਦਾ ਇਨਾਮ ਜਿੱਤਿਆ ਹੈ ਜਦਕਿ ਮਾਹਲ ਖੁਰਦ ਨੇ 'ਓਡੀਐਫ ਪਲੱਸ ਫਿਲਮ ਮੁਕਾਬਲਾ' ਸ੍ਰੇਣੀ ਵਿੱਚ 10,000 ਰੁਪਏ ਦੀ ਇਨਾਮੀ ਰਾਸ਼ੀ ਦੇ ਪੁਰਸਕਾਰ ਲਈ ਆਪਣੀ ਦਾਅਵੇਦਾਰੀ ਪੱਕੀ ਕਰ ਲਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ, ਇਸ ਤੋਂ ਪਹਿਲਾਂ 'ਹਰ ਘਰ ਜਲ' ਸਰਟੀਫ਼ਿਕੇਟ ਲਈ ਵੀ ਕੁਆਲੀਫਾਈ ਕਰ ਚੁੱਕਾ ਹੈ ਅਤੇ ਜ਼ਿਲ੍ਹੇ ਦੀ ਨਗਰ ਕੌਂਸਲ ਨਵਾਂਸ਼ਹਿਰ 'ਆਜ਼ਾਦੀ@75 ਸਵੱਛਤਾ ਸਰਵੇਖਣ 2022' ਲਈ ਐਵਾਰਡ ਦੀ ਚੋਣ ਲਈ ਐਲਾਨੀ ਗਈ ਹੈ। ਦੋਵੇਂ ਐਵਾਰਡ ਕ੍ਰਮਵਾਰ 2 ਅਤੇ 1 ਅਕਤੂਬਰ ਨੂੰ ਨਵੀਂ ਦਿੱਲੀ ਵਿਖੇ ਭਾਰਤ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ 'ਚ ਦਿੱਤੇ ਜਾਣਗੇ। ਰੰਧਾਵਾ ਨੇ ਸਬੰਧਤ ਵਿਭਾਗਾਂ, ਗ੍ਰਾਮ ਪੰਚਾਇਤਾਂ ਅਤੇ ਨਗਰ ਕੌਂਸਲ ਨਵਾਂਸ਼ਹਿਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਐਵਾਰਡ ਜੇਤੂ ਸੰਸਥਾਵਾਂ/ਪਿੰਡ ਅਗਲੀ ਵਾਰ ਲਈ ਐਵਾਰਡ ਪ੍ਰਾਪਤ ਕਰਨ ਲਈ, ਹੋਰਨਾਂ ਵਿਭਾਗਾਂ ਲਈ ਵੀ ਵਧੀਆ ਪ੍ਰਦਰਸ਼ਨ ਕਰਕੇ ਪੁਰਸਕਾਰਾਂ ਲਈ ਯੋਗ ਬਣਨ ਲਈ ਮਿਸਾਲ ਬਣਨਗੇ।
ਹਲਕਾ 041—ਉੜਮੁੜ ਵਲੋ 100 ਫੀਸਦੀ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨ ਵਾਲੇ 27 ਬੀ.ਐਲ.ਓਜ਼ ਨੂੰ ਕੀਤਾ ਸਨਮਾਨਿਤ
ਹੁਸ਼ਿਆਰਪੁਰ, 30 ਸਤੰਬਰ: ਮੁੱਖ ਚੋਣ ਅਫਸਰ, ਪੰਜਾਬ ਅਤੇ ਡਿਪਟੀ ਕਮਿਸ਼ਨਰ—ਕਮ—ਜ਼ਿਲ੍ਹਾ ਚੋਣ ਅਫਸਰ, ਹੁਸਿ਼ਆਰਪੁਰ ਦੀਆਂ ਹਦਾਇਤਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)—ਕਮ—ਚੋਣਕਾਰ ਰਜਿਸਟਰੇਸ਼ਨ ਅਫਸਰ 041—ਉੜਮੁੜ ਦੀ ਪ੍ਰਧਾਨਗੀ ਹੇਠ ਜਿਨ੍ਹਾਂ ਬੀ.ਐਲ.ਓਜ਼ ਵਲੋਂ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨ ਦਾ ਕੰਮ 100 ਫੀਸਦੀ ਕਰ ਲਿਆ ਗਿਆ ਸੀ, ਉਨ੍ਹਾਂ ਨੂੰ ਅੱਜ ਸਨਮਾਨਿਤ ਕਰਨ ਲਈ ਇੱਕ ਸਮਾਗਮ ਏ.ਡੀ.ਸੀ.(ਡੀ.) ਦੇ ਦਫਤਰ ਵਿਖੇ ਬਣੇ ਬੀ.ਆਰ.ਜੀ.ਐਫ ਹਾਲ ਵਿੱਚ ਰੱਖਿਆ ਗਿਆ । ਇਸ ਮੋਕੇ ਤੇ ਹਲਕਾ ਉੜਮੜ ਅਧੀਨ ਆਉਦੇ 27 ਬੀ.ਐਲ.ਓਜ਼ ਜਿਨ੍ਹਾਂ ਵਲੋਂ 100 ਫੀਸਦੀ ਕੰਮ ਮੁਕੰਮਲ ਕਰ ਲਿਆ ਗਿਆ , ਉਨ੍ਹਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ । ਵਧੀਕ ਡਿਪਟੀ ਕਮਿਸ਼ਨਰ (ਵਿਕਾਸ)—ਕਮ—ਚੋਣਕਾਰ ਰਜਿਸਟਰੇਸ਼ਨ ਅਫਸਰ ਦਰਬਾਰਾ ਸਿੰਘ ਰੰਧਾਵਾ ਨੇ ਆਏ ਹੋਏ ਬੀ.ਐਲ.ਓਜ਼ ਦੇ ਕੰਮ ਦੀ ਪ੍ਰਸੰਸਾ ਕੀਤੀ ਅਤੇ ਦੱਸਿਆ ਕਿ ਸਾਰਿਆ ਦੇ ਸਹਿਯੋਗ ਸਦਕਾ ਚੋਣ ਹਲਕਾ 41—ਉੜਮੁੜ ਪਿਛਲੇ ਲਗਭਗ 2 ਮਹੀਨਿਆਂ ਤੋਂ ਪਹਿਲੇ ਸਥਾਨ 'ਤੇ ਚੱਲ ਰਿਹਾ ਹੈ ਅਤੇ ਉਨ੍ਹਾਂ ਵਲੋ ਬਾਕੀ ਰਹਿੰਦੇ ਬੀ.ਐਲ.ਓਜ਼ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣਾ ਕੰਮ ਜਲਦੀ ਮੁਕੰਮਲ ਕਰਨ, ਤਾਂ ਜੋ਼ ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੰਮ ਨੂੰ ਸਮੇ ਸਿਰ ਮੁਕੰਮਲ ਕੀਤਾ ਜਾ ਸਕੇ ।ਇਸ ਮੋਕੇ 'ਤੇ ਸ਼੍ਰੀ ਭੂਸ਼ਨ ਕੁਮਾਰ ਸ਼ਰਮਾ ਸੀਨੀਅਰ ਸਹਾਇਕ , ਸ਼੍ਰੀ ਹਰਪ੍ਰੀਤ ਸਿੰਘ ਮਾਸਟਰ ਟਰੇਨਰ , ਮਿਸ ਮੇਘਾ ਮਹਿਤਾ ਚੋਣ ਕਾਨੂੰਨੋ , ਸ਼੍ਰੀ ਹਰਪ੍ਰੀਤ ਸਿੰਘ ਇੰਚਾਰਜ਼ ਚੋਣ ਸ਼ਾਖਾ, ਮਿਸ ਫਿਰੋਜ਼ੀ ਖਾਤੂਨ ਡਾਟਾ ਐਂਟਰੀ ਆਦਿ ਹਾਜ਼ਰ ਹੋਏ ।
ਬੇਲਣਿਆਂ ’ਤੇ ਕੇਵਲ ਮਿਆਰੀ ਗੁੜ-ਸ਼ੱਕਰ ਬਣਾ ਕੇ ਹੀ ਵੇਚਿਆ ਜਾਵੇ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 30 ਸਤੰਬਰ: ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਲਗਭਗ 25000 ਹੈਕਟੇਅਰ ਰਕਬੇ 'ਤੇ ਗੰਨੇ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਸਮੁੱਚੇ ਪੰਜਾਬ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਗੰਨੇ ਦੀ ਕਾਸ਼ਤ ਵਿੱਚ ਮੋਹਰੀ ਹੈ। ਗੁੜ ਅਤੇ ਸ਼ੱਕਰ ਦੇ ਮਿਆਰੀ ਉਤਪਾਦਨ ਅਤੇ ਇਸ ਦੀ ਗਾਹਕਾਂ ਨੂੰ ਮਿਆਰੀ ਉਪਲਬੱਧਤਾ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਸਮੂਹ ਬੇਲਣਾਂ ਮਾਲਕਾਂ ਨੂੰ ਗੁੜ ਅਤੇ ਸ਼ੱਕਰ ਦੇ ਉਤਪਾਦਨ ਦੌਰਾਨ ਕਿਸੇ ਵੀ ਤਰ੍ਹਾਂ ਦੇ ਕੈਮੀਕਲ ਜਾਂ ਘਟੀਆ ਕੁਆਲਿਟੀ ਦੀ ਖੰਡ ਦੀ ਵਰਤੋਂ ਨਾ ਕਰਨ ਦੇ ਸਖਤ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸੀਜ਼ਨ ਦੌਰਾਨ ਜ਼ਿਲ੍ਹੇ ਵਿੱਚ ਇਸ ਦੀ ਮਿਆਰੀ ਉਪਲਬੱਧਤਾ ਲਈ ਜ਼ਿਲ੍ਹਾ ਸਿਹਤ ਅਫ਼ਸਰ ਅਤੇ ਉਨ੍ਹਾਂ ਦੀਆਂ ਫੂਡ ਸੇਫਟੀ ਟੀਮਾਂ ਵਲੋਂ ਵੱਖ-ਵੱਖ ਥਾਵਾਂ 'ਤੇ ਬੇਲਣਿਆਂ ਦੀ ਚੈਕਿੰਗ ਕੀਤੀ ਜਾਵੇਗੀ। ਜੇਕਰ ਕਿਸੇ ਵੀ ਬੇਲਣੇ 'ਤੇ ਮਨੁੱਖੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਕੈਮੀਕਲ ਜਾਂ ਕੋਈ ਹੋਰ ਅਜਿਹੇ ਪਦਾਰਥ ਪਾਏ ਜਾਂਦੇ ਹਨ ਤਾਂ ਅਜਿਹੀ ਸੂਰਤ ਵਿੱਚ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਗੰਨੇ ਦੀ ਪਿੜਾਈ ਦਾ ਸੀਜ਼ਨ ਨੇੜੇ ਹੋਣ ਕਾਰਨ ਜ਼ਿਲ੍ਹੇ ਵਿੱਚ ਗੁੜ ਅਤੇ ਸ਼ੱਕਰ ਉਤਪਾਦਨ ਲਈ ਲੱਗੇ ਬੇਲਣਿਆਂ ਵਲੋਂ ਗੰਨੇ ਦੀ ਪਿੜਾਈ ਨੂੰ ਕੇਵਲ ਮਿੱਲਾਂ ਚੱਲਣ 'ਤੇ ਹੀ ਸ਼ੁਰੂ ਕਰਨ ਸਬੰਧੀ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੇਵ ਸਿੰਘ ਨੇ ਅਪੀਲ ਕਰਦਿਆਂ ਕਿਹਾ ਕਿ ਮਿਆਰੀ ਗੁੜ ਅਤੇ ਸ਼ੱਕਰ ਦੇ ਉਤਪਾਦਨ ਲਈ ਕੱਚੇ ਗੰਨੇ ਦੀ ਅਗੇਤੀ ਪਿੜਾਈ ਤੋਂ ਗੁਰੇਜ਼ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਗੰਨੇ ਤੋਂ ਮਿਆਰੀ ਗੁੜ ਅਤੇ ਸ਼ੱਕਰ ਤਿਆਰ ਕਰਕੇ ਆਪਣੀ ਉਪਜ ਦਾ ਪ੍ਰੋਸੈਸਿੰਗ ਦੇ ਨਾਲ ਮੰਡੀਕਰਨ ਕਰਕੇ ਆਮਦਨ ਵਿੱਚ ਵਾਧਾ ਕਰਨ ਦੀ ਅਪੀਲ ਕੀਤੀ।
ਦੀ ਬਾਹੜੋਵਾਲ ਮਲਟੀਪਰਪਜ਼ ਸਹਿਕਾਰੀ ਸਭਾ ਪਿੰਡ ਬਾਹੜੋਵਾਲ ਵੱਲੋਂ ਮੁਨਾਫਾ ਵੰਡ ਸਮਾਰੋਹ ਵਿੱਚ ਕਰਵਾਇਆ ਗਿਆ
ਬੰਗਾ 30 ਸਤੰਬਰ :-() ਦੀ ਬਾਹੜੋਵਾਲ ਮਲਟੀਪਰਪਜ਼ ਸਹਿਕਾਰੀ ਸਭਾ ਪਿੰਡ ਬਾਹੜੋਵਾਲ ਵੱਲੋਂ ਅੱਜ ਸਭਾ ਦਾ ਮੁਨਾਫਾ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਸਾਲ 2019, ਸਾਲ 2020 ਅਤੇ ਸਾਲ 2021 ਦਾ 54 ਲੱਖ 26 ਹਜ਼ਾਰ ਤੋਂ ਵੱਧ ਰਕਮ ਦਾ ਮੁਨਾਫ਼ਾ ਸਭਾ ਦੇ ਮੈਂਬਰਾਂ ਨੂੰ ਵੰਡਿਆ ਗਿਆ। ਇਸ ਮੁਨਾਫਾ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਮਲਕੀਅਤ ਸਿੰਘ ਬਾਹੜੋਵਾਲ ਡਾਇਰੈਕਟਰ ਕੋ ਆਪਰੇਟਿਵ ਬੈਂਕ ਨਵਾਂਸ਼ਹਿਰ ਨੇ ਸਹਿਕਾਰੀ ਸਭਾ ਵੱਲੋਂ ਸ਼ਾਨਦਾਰ ਕੰਮ ਕਰਕੇ ਆਪਣੇ ਸਮੂਹ ਮੈਂਬਰਾਂ ਨੂੰ ਮੁਨਾਫਾ ਪ੍ਰਦਾਨ ਕਰਨ ਦੇ ਸਮਾਗਮ ਦੀਆਂ ਵਧਾਈਆਂ ਦਿੱਤੀਆਂ ਅਤੇ ਸਭਾ ਦੇ ਮੈਂਬਰਾਂ ਨੂੰ ਮੁਨਾਫੇ ਦੇ ਚੈੱਕ ਤਕਸੀਮ ਕੀਤੇ। ਸਭਾ ਦੇ ਸਕੱਤਰ ਰਾਜਵਿੰਦਰ ਸਿੰਘ ਨੇ ਸੁਸਾਇਟੀ ਦੀ ਰਿਪੋਰਟ ਪੜ੍ਹੀ ਅਤੇ ਸੁਸਾਇਟੀ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਸਭਾ ਦੇ ਪ੍ਰਧਾਨ ਬੀਬੀ ਕੁਲਜੀਤ ਕੌਰ ਨੇ ਸਮਾਗਮ ਵਿਚ ਪੁੱਜੇ ਸਮੂਹ ਮਹਿਮਾਨਾਂ ਅਤੇ ਸਭਾ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਗੁਰਨਾਮ ਸਿੰਘ, ਹਰਦੇਵ ਸਿੰਘ, ਇਕਬਾਲ ਸਿੰਘ ਮਜਾਰੀ, ਪ੍ਰੇਮ ਲਾਲ, ਬਹਾਦਰ ਸਿੰਘ, ਊਸ਼ਾ ਰਾਣੀ, ਬਲਰਾਮ ਸਿੰਘ ਖਟਕੜ ਖੁਰਦ, ਜਸਪਾਲ ਰਾਮ, ਰੇਸ਼ਮ ਸਿੰਘ ਛੋਕਰ ਮਜਾਰੀ, ਸਰਪੰਚ ਸਰਬਜੀਤ ਸਿੰਘ, ਬਾਬਾ ਸਤਨਾਮ ਸਿੰਘ ਸਾਬਕਾ ਸਕੱਤਰ ਸਭਾ, ਸਮੂਹ ਮੈਂਬਰ ਅਤੇ ਪਿੰਡ ਵਾਸੀ ਵੀ ਹਾਜ਼ਰ ਸਨ ।
ਫੋਟੋ : ਦੀ ਬਾਹੜੋਵਾਲ ਮਲਟੀਪਰਪਜ਼ ਸਹਿਕਾਰੀ ਸਭਾ ਪਿੰਡ ਬਾਹੜੋਵਾਲ ਵਿਖੇ ਸਭਾ ਦੇ ਮੁਨਾਫਾ ਵੰਡ ਸਮਾਰੋਹ ਵਿੱਚ ਮੈਂਬਰਾਂ ਨੂੰ ਚੈੱਕ ਵੰਡਦੇ ਹੋਏ ਮੁੱਖ ਮਹਿਮਾਨ ਮਲਕੀਅਤ ਸਿੰਘ ਬਾਹੜੋਵਾਲ ਡਾਇਰੈਕਟਰ ਕੋ ਆਪਰੇਟਿਵ ਬੈਂਕ ਨਵਾਂਸ਼ਹਿਰ
Thursday, 29 September 2022
ਭਾਰਤ ਸਰਕਾਰ ਵੱਲੋਂ 2 ਅਕਤੂਬਰ ਨੂੰ ਸਵੱਛ ਭਾਰਤ ਦਿਵਸ ’ਤੇ ਸ਼ਹੀਦ ਭਗਤ ਸਿੰਘ ਨਗਰ ਨੂੰ ‘ਹਰ ਘਰ ਜਲ’ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ
ਡੀ ਸੀ ਰੰਧਾਵਾ ਨੇ ਜਲ ਸਪਲਾਈ ਵਿਭਾਗ ਨੂੰ ਦਿੱਤੀ ਵਧਾਈ
ਨਵਾਂਸ਼ਹਿਰ, 29 ਸਤੰਬਰ : ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੇ ਆਪਣੀਆਂ ਪ੍ਰਾਪਤੀਆਂ ਵਿੱਚ ਇੱਕ ਹੋਰ ਵਾਧਾ ਕਰਦਿਆਂ, 2 ਅਕਤੂਬਰ, 2022 ਨੂੰ ਸਵੱਛ ਭਾਰਤ ਦਿਵਸ ਮੌਕੇ ਭਾਰਤ ਸਰਕਾਰ ਦੁਆਰਾ ਦਿੱਤੇ ਜਾਣ ਵਾਲੇ 'ਹਰ ਘਰ ਜਲ' ਐਵਾਰਡ ਲਈ ਦਾਵੇਦਾਰੀ ਨੂੰ ਪੁਖ਼ਤਾ ਕਰ ਲਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਪੇਂਡੂ ਵਸੋਂ ਨੂੰ ਪਾਈਪਾਂ ਰਾਹੀਂ 100 ਫੀਸਦੀ ਪਾਣੀ ਦੀ ਸਪਲਾਈ ਮੁਹਈਆ ਕਰਵਾਉਣ ਦੇ ਟੀਚੇ ਹਾਸਲ ਕਰ ਲਏ ਹਨ।
ਉਨ੍ਹਾਂ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਜ਼ਿਲ੍ਹੇ ਦੇ 462 ਪਿੰਡਾਂ ਦੇ ਪੇਂਡੂ ਘਰਾਂ ਨੂੰ ਪਾਣੀ ਦੀ ਸਪਲਾਈ ਦੇ ਪ੍ਰਬੰਧ ਕਰਕੇ ਸਮੇਂ ਤੋਂ ਪਹਿਲਾਂ ਹੀ ਟੀਚਾ ਪੂਰਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਟੀਚੇ ਨੂੰ ਪੂਰਾ ਕਰਨ ਦੀ ਸਮਾਂ ਸੀਮਾ 2024 ਤੱਕ ਮਿੱਥੀ ਗਈ ਸੀ। ਉਨ੍ਹਾਂ ਕਿਹਾ ਕਿ ਇਹ ਐਵਾਰਡ ਜ਼ਿਲ੍ਹੇ ਦੀ ਤਰਫ਼ੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ ਪ੍ਰਾਪਤ ਕਰਨਗੇ। ਡਿਪਟੀ ਕਮਿਸ਼ਨਰ ਰੰਧਾਵਾ ਨੇ ਇਸ ਪ੍ਰਾਪਤੀ ਲਈ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੂੰ ਵਧਾਵਭਾਗ ਵੱਲੋਂ ਰਾਸ਼ਟਰੀ ਜਲ ਜੀਵਨ ਮਿਸ਼ਨ ਤਹਿਤ ਜ਼ਿਲ੍ਹੇ ਨੂੰ ਹਰ ਘਰ ਜਲ ਦਾ ਦਰਜਾ ਦਿੱਤਾ ਜਾਣਾ, ਜ਼ਿਲ੍ਹੇ ਲਈ ਇੱਕ ਹੋਰ ਮਾਣ ਵਾਲੀ ਗੱਲ ਹੈ ਕਿਉਂਕਿ ਇਸ ਤੋਂ ਪਹਿਲਾਂ ਭਾਰਤ ਸਰਕਾਰ ਦੇ ਆਵਾਸ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਦੁਆਰਾ ਨਗਰ ਕੌਂਸਲ ਨਵਾਂਸ਼ਹਿਰ ਨੂੰ ਵੀ ਅਜ਼ਾਦੀ ਦੇ 75 ਸਵੱਛ ਸਰਵੇਖਣ 2022 ਦੇ ਤਹਿਤ ਸਵੱਛਤਾ ਪੁਰਸਕਾਰ ਲਈ ਵੀ ਚੁਣਿਆ ਗਿਆ ਹੈ। ਇਹ ਪੁਰਸਕਾਰ ਭਾਰਤ ਦੇ ਰਾਸ਼ਟਰਪਤੀ ਦੁਆਰਾ ਪਹਿਲੀ ਅਕਤੂਬਰ 2022 ਨੂੰ ਪ੍ਰਦਾਨ ਕੀਤਾ ਜਾਣਾ ਹੈ।
ਖੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ : ਬ੍ਰਮ ਸ਼ੰਕਰ ਜਿੰਪਾ
ਕੈਬਨਿਟ ਮੰਤਰੀ ਨੇ ਕਿਹਾ ਕਿ ਸਵਰਗੀ ਸ਼੍ਰੀ ਅਸ਼ਵਨੀ ਕਪੂਰ ਨੇ ਜਿਥੇ ਪੱਤਰਕਾਰਤਾ ਦੇ ਖੇਤਰ ਵਿਚ ਨਾਮਣਾ ਖੱਟਿਆ, ਉਥੇ ਉਹ ਸਮਾਜਿਕ ਤੌਰ 'ਤੇ ਵੀ ਹਰੇਕ ਵਰਗ ਨਾਲ ਜੁੜੇ ਹੋਏ ਸਨ। ਉਨ੍ਹਾਂ ਪ੍ਰਬੰਧਕਾਂ ਦੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਖੂਨਦਾਨ ਕੈਂਪ ਸਵਰਗੀ ਸ਼੍ਰੀ ਅਸ਼ਵਨੀ ਕਪੂਰ ਨੂੰ ਸੱਚੀ ਸ਼ਰਧਾਂਜ਼ਲੀ ਹੈ। ਇਸ ਦੌਰਾਨ 125 ਦੇ ਕਰੀਬ ਵਿਅਕਤੀਆਂ ਵਲੋਂ ਖੂਨਦਾਨ ਕੀਤਾ ਗਿਆ, ਜਿਨ੍ਹਾਂ ਵਿਚ ਸਵਰਗੀ ਸ਼੍ਰੀ ਅਸ਼ਵਨੀ ਕਪੂਰ ਦਾ ਬੇਟਾ ਕਨਵ ਕਪੂਰ ਵੀ ਸ਼ਾਮਲ ਸੀ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਐਮ.ਡੀ. ਬਲੱਡ ਬੈਂਕ ਗੌਰਵ ਗੋਰਾ, ਰਮਨ ਕਪੂਰ, ਕਨਵ ਕਪੂਰ, ਵੀਨਾ ਕਪੂਰ, ਨਿਧੀ ਕਪੂਰ, ਅਮਨਪ੍ਰੀਤ ਸਿੰਘ, ਰਵੀ ਅਰੋੜਾ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਦੋਆਬਾ ਕਲਾ ਮੰਚ ਮੰਗੂਵਾਲ ਵੱਲੋਂ ਖਟਕੜਕਲਾਂ ਵਿਖੇ ਨਾਟਕ ਮੇਲਾ
ਸਵੈ ਸਹਾਇਤਾ ਸਮੂਹਾਂ ਵੱਲੋਂ ਤਿਆਰ ਵਸਤਾਂ ਦੀ ਵਿਕਰੀ ਲਈ 'ਪੰਖੜੀ' ਆਊਟਲੈਟ ਖੁੱਲ੍ਹਿਆ
ਪੰਖੜੀ ਵਿਖੇ ਤਿਉਹਾਰਾਂ ਦੇ ਸੀਜ਼ਨ 'ਚ ਮਿਲਣਗੀਆਂ ਹੱਥੀਂ ਤਿਆਰ ਵਸਤਾਂ - ਸਾਕਸ਼ੀ ਸਾਹਨੀ
ਪਟਿਆਲਾ, 29 ਸਤੰਬਰ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਹੈ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਪਟਿਆਲਾ ਤਹਿਤ ਚੱਲ ਰਹੇ ਸਵੈ ਸਹਾਇਤਾ ਸਮੂਹਾਂ ਦੇ ਰੋਜਗਾਰ ਨੂੰ ਹੋਰ ਉਤਸ਼ਾਹਤ ਕਰਨ ਲਈ ਜ਼ਿਲ੍ਹਾ ਪ੍ਰਸਾਸ਼ਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੋਡ ਨੇੜੇ ਗੁਰੂਦਵਾਰਾ ਦੁੱਖ ਨਿਵਾਰਨ ਸਾਹਿਬ ਵਿਖੇ 'ਪੰਖੜੀ' ਨਾਮ ਦਾ ਆਊਟਲੈਟ ਖੋਲ੍ਹਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪੰਖੜੀ ਆਊਟਲੈਟ ਵਿਖੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਨੇ ਦੌਰਾ ਕਰਕੇ ਸੈਲਫ਼ ਹੈਲਪ ਗਰੁੱਪਾਂ ਦੀਆਂ ਮੈਂਬਰ ਮਹਿਲਾਵਾਂ ਵੱਲੋਂ ਹੱਥੀਂ ਤਿਆਰ ਕੀਤੀਆਂ ਵਸਤਾਂ, ਜੋਕਿ ਇੱਥੇ ਵਿਕਰੀ ਲਈ ਰੱਖੀਆਂ ਗਈਆਂ ਹਨ, ਦੀ ਭਰਵੀਂ ਸ਼ਲਾਘਾ ਕੀਤੀ। ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਦੇ ਪਤਨੀ ਸ਼ਮਿੰਦਰ ਕੌਰ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਈਸ਼ਾ ਸਿੰਘਲ, ਐਸ.ਡੀ.ਐਮ ਡਾ. ਇਸਮਤ ਵਿਜੇ ਸਿੰਘ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਦੀ ਧਰਮ ਪਤਨੀ ਤੇ ਭੈਣ ਨੂੰ ਜਾਣੂ ਕਰਵਾਇਆ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਆਜੀਵਿਕਾ ਮਿਸ਼ਨ ਤਹਿਤ ਸੈਲਫ਼ ਹੈਲਪ ਗਰੁੱਪਾਂ ਦੀਆਂ ਮੈਂਬਰ ਔਰਤਾਂ ਵੱਲੋਂ ਹੱਥੀਂ ਤਿਆਰ ਕੀਤੇ ਸਮਾਨ ਦੀ ਵਿਕਰੀ ਅਤੇ ਪੰਜਾਬ ਦੇ ਸੱਭਿਆਚਾਰ ਨੂੰ ਕਾਇਮ ਰੱਖਣ ਲਈ ਪੰਖੜੀ ਨਾਮ ਦਾ ਇਹ ਆਊਟਲੈਟ ਸਵੈ ਸਹਾਇਤਾ ਸਮੂਹਾਂ ਨੂੰ ਸਮਰਪਿਤ ਕੀਤਾ ਗਿਆ ਹੈ। ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਪੰਖੜੀ ਆਊਟਲੈਟ ਵਿੱਚ ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰ ਮਹਿਲਾਵਾਂ ਵੱਲੋਂ ਆਪਣੇ ਹੱਥੀਂ ਬਣਾਇਆ ਸਮਾਨ ਜਿਵੇਂ ਕਿ ਫ਼ੁਲਕਾਰੀ, ਕਢਾਈ ਵਾਲੇ ਦੁਪੱਟੇ, ਸੂਟ, ਵੂਲਨ ਤੇ ਜੂਟ ਦੀਆਂ ਵਸਤਾਂ, ਸਜਾਵਟੀ ਵਸਤਾਂ, ਜੈਵਿਕ ਆਚਾਰ, ਮੁਰੱਬੇ, ਸਿਰਕਾ, ਜੂਸ ਅਤੇ ਅਮਰੂਦ ਦੀ ਬਰਫੀ ਆਦਿ ਸ਼ਾਮਿਲ ਹੈ, ਜਿਸ ਨੂੰ ਕਿ ਆਗਾਮੀ ਤਿਉਹਾਰਾਂ ਦੇ ਸੀਜਨ ਵਿੱਚ ਆਮ ਲੋਕਾਂ ਲਈ ਵਿੱਕਰੀ ਵਾਸਤੇ ਰੱਖਿਆ ਗਿਆ ਹੈ। ਮੁੱਖ ਮੰਤਰੀ ਦੇ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਨੇ ਇਥੇ ਸਜਾਈਆਂ ਦਸਤਕਾਰੀ ਵਸਤਾਂ, ਖਾਸ ਤੌਰ 'ਤੇ ਮਲਟੀਗ੍ਰੇਨ ਲੱਡੂ ਅਤੇ ਅਮਰੂਦ ਦੀ ਬਰਫ਼ੀ ਦੀ ਪ੍ਰਸ਼ੰਸਾ ਕੀਤੀ। ਜ਼ਿਲ੍ਹਾ ਪ੍ਰੋਗਾਮ ਮੈਨੇਜਰ ਰੀਨਾ ਰਾਣੀ ਨੇ ਦੱਸਿਆ ਕਿ ਇਸ ਆਊਟਲੈਟ ਪੰਖੜੀ ਵਿਖੇ ਗਾਹਕਾਂ ਦੀ ਪਸੰਦ ਮੁਤਾਬਕ ਆਰਡਰ ਉਪਰ ਵੀ ਸਮਾਨ ਵੀ ਤਿਆਰ ਕਰਵਾਇਆ ਜਾਦਾ ਹੈ। ਇਸ ਮੌਕੇ ਸਹਾਇਕ ਪ੍ਰੋਜੈਕਟ ਅਫ਼ਸਰ ਵਿਜੇ ਧੀਰ, ਡੀ.ਐਫ.ਐਮ ਹਰਜਿੰਦਰ ਸਿੰਘ ਅਤੇ ਰਵਿੰਦਰ ਸਿੰਘ ਵੀ ਮੌਜੂਦ ਰਹੇ।
ਵਿਦਿਆਰਥੀਆਂ ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੱਢੀ ਰੈਲੀ
ਮਸ਼ੀਨਰੀ ਦੀ ਵਰਤੋਂ ਕਰਕੇ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਰਲਾਇਆ ਜਾਵੇ- ਇੰਜ. ਚੰਦਨ ਸ਼ਰਮਾ
ਮੁੱਖ ਮੰਤਰੀ ਦੇ ਸੁਪਤਨੀ ਡਾ. ਗੁਰਪ੍ਰੀਤ ਕੌਰ ਤੇ ਭੈਣ ਮਨਪ੍ਰੀਤ ਕੌਰ ਨਵਰਾਤਰਿਆਂ ਦੇ ਤਿਉਹਾਰ ਮੌਕੇ ਮੰਦਿਰ ਸ੍ਰੀ ਕਾਲੀ ਦੇਵੀ ਵਿਖੇ ਨਤਮਸਤਕ
ਮੰਦਿਰ ਸ੍ਰੀ ਕਾਲੀ ਦੇਵੀ ਸਲਾਹਕਾਰੀ ਬੋਰਡ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ
ਪਟਿਆਲਾ, 28 ਸਤੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਪਤਨੀ ਡਾ. ਗੁਰਪ੍ਰੀਤ ਕੌਰ ਅਤੇ ਭੈਣ ਬੀਬਾ ਮਨਪ੍ਰੀਤ ਕੌਰ ਅੱਜ ਇੱਥੇ ਇਤਿਹਾਸਕ ਤੇ ਪੁਰਾਤਨ ਮੰਦਿਰ ਸ੍ਰੀ ਕਾਲੀ ਦੇਵੀ ਵਿਖੇ ਅੱਜ ਚੌਥੇ ਨਵਰਾਤੇ ਮੌਕੇ ਨਤਮਸਤਕ ਹੋਏ। ਉਨ੍ਹਾਂ ਨੇ ਕੁਲ ਲੋਕਾਈ ਦੇ ਭਲੇ ਦੀ ਕਾਮਨਾ ਕਰਦਿਆਂ ਕਾਲੀ ਦੇਵੀ ਦੇ ਚਰਨਾਂ ਵਿੱਚ ਆਪਣੀ ਸ਼ਰਧਾ ਤੇ ਸਤਿਕਾਰ ਭੇਟ ਕੀਤਾ।
ਇਸ ਦੌਰਾਨ ਡਾ. ਗੁਰਪ੍ਰੀਤ ਕੌਰ ਅਤੇ ਬੀਬਾ ਮਨਪ੍ਰੀਤ ਕੌਰ ਨੇ ਨਵਰਾਤਰਿਆਂ ਦੇ ਪਾਵਨ ਤਿਉਹਾਰ ਦੇ ਸਨਮੁੱਖ ਮੰਦਿਰ ਸ੍ਰੀ ਕਾਲੀ ਦੇਵੀ ਜੀ ਤੇ ਸ੍ਰੀ ਰਾਜ ਰਾਜੇਸ਼ਵਰੀ ਦੇਵੀ ਦੇ ਸਲਾਹਕਾਰੀ ਬੋਰਡ ਵੱਲੋਂ ਮਹਿਲਾ ਸਸ਼ਕਤੀਕਰਨ ਤਹਿਤ 20 ਲੋੜਵੰਦ ਸਕੂਲੀ ਵਿਦਿਆਰਥਣਾਂ ਨੂੰ ਸਾਈਕਲ ਅਤੇ 20 ਉਭਰਦੀਆਂ ਖਿਡਾਰਨਾਂ ਨੂੰ ਖੇਡ ਕਿੱਟਾਂ ਤਕਸੀਮ ਕਰਨ ਦੀ ਰਸਮ ਅਦਾ ਕੀਤੀ।
ਡਾ. ਗੁਰਪ੍ਰੀਤ ਕੌਰ ਅਤੇ ਬੀਬਾ ਮਨਪ੍ਰੀਤ ਕੌਰ ਨੇ ਮੰਦਿਰ ਸਲਾਹਕਾਰੀ ਬੋਰਡ ਵੱਲੋਂ ਬੱਚੀਆਂ ਦੀ ਮਦਦ ਕਰਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਜਿੱਥੇ ਇਨ੍ਹਾਂ ਬੱਚੀਆਂ ਦੀ ਹੌਂਸਲਾ ਅਫ਼ਜਾਈ ਹੋਵੇਗੀ ਉਥੇ ਹੀ ਵਿਦਿਆਰਥਣਾਂ ਨੂੰ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿੱਚ ਅੱਗੇ ਵੱਧਣ ਦਾ ਮੌਕਾ ਵੀ ਮਿਲੇਗਾ। ਮੰਦਿਰ ਸ੍ਰੀ ਕਾਲੀ ਦੇਵੀ ਜੀ ਤੇ ਸ੍ਰੀ ਰਾਜ ਰਾਜੇਸ਼ਵਰੀ ਦੇਵੀ ਦੇ ਸਲਾਹਕਾਰੀ ਬੋਰਡ ਦੇ ਚੇਅਰਪਰਸਨ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਸਮੇਤ ਏ.ਡੀ.ਸੀ. (ਦਿਹਾਤੀ ਵਿਕਾਸ) ਈਸ਼ਾ ਸਿੰਘਲ ਅਤੇ ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ ਨੇ ਡਾ. ਗੁਰਪ੍ਰੀਤ ਕੌਰ ਤੇ ਮਨਪ੍ਰੀਤ ਕੌਰ ਦਾ ਰਸਮੀ ਸਵਾਗਤ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਸੁਪਤਨੀ ਸ਼ਰਨਜੀਤ ਕੌਰ, ਵਿਧਾਇਕ ਡਾ. ਬਲਬੀਰ ਦੇ ਸੁਪਤਨੀ ਡਾ. ਰੁਪਿੰਦਰ ਜੀਤ ਸੈਣੀ, ਹਰਮੀਤ ਸਿੰਘ ਪਠਾਣਾਮਾਜਰਾ ਦੇ ਸੁਪਤਨੀ ਸਿਮਰਨਜੀਤ ਕੌਰ ਤੇ ਗੁਰਲਾਲ ਘਨੌਰ ਦੇ ਸੁਪਤਨੀ ਸ਼ਮਿੰਦਰ ਕੌਰ ਵੀ ਮੌਜੂਦ ਸਨ। ਮੰਦਿਰ ਸਲਾਹਕਾਰੀ ਬੋਰਡ ਦੇ ਮੈਂਬਰ ਸੰਦੀਪ ਬੰਧੂ, ਕੇ.ਕੇ. ਸਹਿਗਲ, ਨਰੇਸ਼ ਗੁਪਤਾ, ਮਦਨ ਅਰੋੜਾ, ਨਰਿੰਦਰ ਪਾਲ, ਮਨਮੋਹਨ ਕਪੂਰ, ਕ੍ਰਿਸ਼ਨ ਕੁਮਾਰ ਗੁਪਤਾ, ਅਸ਼ਵਨੀ ਗਰਗ ਨੇ ਡਾ. ਗੁਰਪ੍ਰੀਤ ਕੌਰ ਤੇ ਮਨਪ੍ਰੀਤ ਕੌਰ ਦਾ ਧੰਨਵਾਦ ਕੀਤਾ। ਇਸ ਮੌਕੇ ਸੁਪਰਡੈਂਟ ਹਰਜੀਤ ਸਿੰਘ, ਮੈਨੇਜਰ ਮਾਨਵ ਬੱਬਰ, ਸਹਾਇਕ ਸੁਪਰਵਾਈਜਰ ਨਵਨੀਤ ਟੰਡਨ ਤੇ ਧਰਮ ਅਰਥ ਬ੍ਰਾਂਚ ਤੋਂ ਹਰਸਿਮਰਤ ਕੌਰ ਵੀ ਮੌਜੂਦ ਸਨ।
ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਤੇ ਖੇਤੀ ਪ੍ਰਦਰਸ਼ਨੀ 4 ਅਕਤੂਬਰ ਨੂੰ ਨਵਾਂਸ਼ਹਿਰ ਵਿਖੇ
ਸਿੰਘ ਨਗਰ ਵਲੋਂ ਹਾੜ੍ਹੀ 2022-23 ਦੀਆਂ ਫਸਲਾਂ ਬਾਰੇ ਕਿਸਾਨਾਂ ਨੂੰ ਤਕਨੀਕੀ
ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰ ਦਾ ਕਿਸਾਨ ਮੇਲਾ ਅਤੇ ਖੇਤੀ ਪ੍ਰਦਰਸ਼ਨੀ 4 ਅਕਤੂਬਰ,
ਦਿਨ ਮੰਗਲਵਾਰ ਨੂੰ ਬਾਜੀਦ ਪੈਲੇਸ ਰਾਹੋਂ ਰੋੋਡ, ਨਵਾਂਸ਼ਹਿਰ ਵਿਖੇ ਲਾਈ ਜਾਵੇਗੀ। ਇਹ
ਜਾਣਕਾਰੀ ਦਿੰਦਿਆਂ ਡਾ. ਹਰਵਿੰਦਰ ਲਾਲ, ਮੱੁਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਸ
ਮੇਲੇ ਦੇ ਮੁੱਖ ਮਹਿਮਾਨ ਸ੍ਰੀਮਤੀ ਸੰਤੋਸ਼ ਕਟਾਰੀਆ ਐਮ.ਐਲ.ਏ. ਹਲਕਾ ਬਲਾਚੌਰ ਹੋਣਗੇ
ਅਤੇ ਇਸ ਮੇਲੇ ਦਾ ਉਦਘਾਟਨ ਨਵਜੋਤ ਪਾਲ ਸਿੰਘ ਰੰਧਾਵਾ ਆਈ.ਏ.ਐਸ. ਡਿਪਟੀ ਕਮਿਸ਼ਨਰ ਸ਼ਹੀਦ
ਭਗਤ ਸਿੰਘ ਨਗਰ ਕਰਨਗੇ। ਡਾ.ਦਲਜੀਤ ਸਿੰਘ ਸੰਯੁਕਤ ਡਾਇਰੈਕਟਰ ਖੇਤੀਬਾੜੀ (ਘਣੀ ਖੇਤੀ)
ਪੰਜਾਬ, ਇਸ ਮੇਲੇ ਦੇ ਵਿਸ਼ੇਸ਼ ਮਹਿਮਾਨ ਹੋਣਗੇ ਅਤੇ ਸਮਾਰੋਹ ਨੂੰ ਸੰਬੋਧਨ ਕਰਨਗੇ। ਇਹ
ਮੇਲਾ ਸਵੇਰੇ 9:00 ਵਜੇ ਤੋਂ ਦੁਪਹਿਰ 2:30 ਵਜੇ ਤੱਕ ਚਲੇਗਾ। ਇਸ ਮੇਲੇ ਵਿਚ ਜ਼ਿਲ੍ਹੇ
ਭਰ ਵਿਚੋਂ ਲਗਭਗ 1000 ਕਿਸਾਨ ਨਵੀਆਂ ਤਕਨੀਕਾਂ ਦੀ ਜਾਣਕਾਰੀ ਲੈਣ ਲਈ ਹਾਜ਼ਰ ਹੋਣਗੇ।
ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀਬਾੜੀ ਵਿਭਾਗ ਦੇ
ਖੇਤੀ ਮਾਹਿਰ ਹਾੜ੍ਹੀ ਦੀਆਂ ਫਸਲਾਂ ਦੇ ਬੀਜਣ ਦੇ ਢੰਗ, ਪਾਣੀ ਅਤੇ ਖਾਦਾਂ ਦੀ ਸੁਚੱਜੀ
ਵਰਤੋਂ ਅਤੇ ਫਸਲਾਂ ਨੂੰ ਕੀੜਿਆਂ/ਬੀਮਾਰੀਆਂ ਤੋਂ ਬਚਾਉਣ ਲਈ ਕਿਸਾਨਾਂ ਨੂੰ ਤਕਨੀਕੀ
ਜਾਣਕਾਰੀ ਦੇਣਗੇ। ਖੇਤੀਬਾੜੀ ਨਾਲ ਸਬੰਧਤ ਨਵੀਆਂ ਤਕਨੀਕਾਂ ਨੂੰ ਦਰਸਾਉਂਦੀਆਂ ਵੱਖ-ਵੱਖ
ਵਿਭਾਗਾਂ ਵਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ। ਇਸ ਲਈ ਜਿਲ੍ਹੇ ਦੇ ਸਮੂਹ
ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਕੈਂਪ ਵਿੱਚ ਭਾਗ ਲੈ ਕੇ ਖੇਤੀਬਾੜੀ
ਸਬੰਧੀ ਤਕਨੀਕੀ ਜਾਣਕਾਰੀ ਹਾਸਲ ਕਰਨ ।
ਰਾਮ ਲੀਲਾ ਮੰਚਨ ਦੌਰਾਨ ਅਭੱਦਰ/ ਅਸ਼ਲੀਲ ਗਾਣੇ ਚਲਾਉਣ ’ਤੇ ਰੋਕ-ਜ਼ਿਲ੍ਹਾ ਮੈਜਿਸਟ੍ਰੇਟ
ਸ਼ਹੀਦਾਂ ਦੀ ਸੋਚ ਨੂੰ ਜਿਉਂਦਾ ਰੱਖਣ ਲਈ ਉਨ੍ਹਾਂ ਦੇ ਦਿਹਾੜੇ ਮਨਾਉਣੇ ਜ਼ਰੂਰੀ - ਈ ਟੀ ਓ
ਸੈਂਕੜਿਆਂ ਦੀ ਗਿਣਤੀ ਵਿੱਚ ਬੱਚੇ ਅਤੇ ਜਵਾਨ ਇਨਕਲਾਬ ਜ਼ਿੰਦਾਬਾਦ ਦਾ ਨਾਅਰੇ ਮਾਰਦੇ ਹੋਏ ਕੈਂਡਲ ਮਾਰਚ ਵਿੱਚ ਸ਼ਾਮਿਲ
ਅੰਮਿ੍ਤਸਰ, 28 ਸਤੰਬਰ: ਸ਼ਹੀਦ-ਏ -ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਕੱਢੇ ਗਏ ਕੈਂਡਲ ਮਾਰਚ ਮੌਕੇ ਬੋਲਦੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਨੇ ਕਿਹਾ ਕਿ ਸ਼ਹੀਦਾਂ ਦੀ ਸੋਚ ਜਿਉਂਦੇ ਰੱਖਣ ਅਤੇ ਉਨ੍ਹਾਂ ਦੇ ਸੁਪਨੇ ਪੂਰੇ ਕਰਨ ਲਈ ਸ਼ਹੀਦਾਂ ਦੇ ਦਿਹਾੜੇ ਮਨਾਉਣੇ ਬੇਹੱਦ ਜਰੂਰੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਇੰਨੇ ਜੋਸ਼ ਅਤੇ ਉਤਸਾਹ ਨਾਲ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ ਹੈ ਅਤੇ ਲੋਕਾਂ ਵੱਲੋਂ ਜੋਸ਼ ਅਤੇ ਉਤਸਾਹ ਨਾਲ ਇੰਨਾ ਪ੍ਰੋਗਰਾਮਾਂ ਵਿੱਚ ਕੀਤੀ ਗਈ ਸ਼ਮੂਲੀਅਤ ਭਵਿੱਖ ਦੀ ਤਬਦੀਲੀ ਦੀ ਗਵਾਹੀ ਭਰਦੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਵੱਲੋਂ ਲਏ ਸੁਪਨੇ ਜਰੂਰ ਪੂਰੇ ਹੋਣਗੇ ਅਤੇ ਮੈਨੂੰ ਖੁਸ਼ੀ ਅਤੇ ਤਸੱਲੀ ਹੈ ਕਿ ਅਸੀਂ ਇਸ ਤਬਦੀਲੀ ਵਿੱਚ ਆਮ ਆਦਮੀ ਵਜੋਂ ਸਾਖੀ ਬਣਾਂਗੇ।ਕੈਂਡਲ ਮਾਰਚ ਵਿੱਚ ਨੌਜ਼ਵਾਨਾਂ ਦੇ ਨਾਲ ਨਾਲ, ਛੋਟੇ ਬੱਚੇ, ਲੜਕੀਆਂ ਸਮੇਤ ਜ਼ਿਲ੍ਹਾ ਵਾਸੀਆਂ ਵੱਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ। ਇਨਕਲਾਬ ਜ਼ਿੰਦਾਬਾਦ ਅਤੇ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਦੇ ਅਕਾਸ਼ ਗੂੰਜਦੇ ਨਾਅਰਿਆਂ ਨਾਲ ਇਹ ਮਾਰਚ ਪਾਰਟੀਸ਼ਨ ਮਿਊਜ਼ੀਅਮ ਤੋਂ ਸੁਰੂ ਹੋ ਕੇ ਜਲਿਆਂ ਵਾਲਾ ਬਾਗ ਵਿਖੇ ਪਹੁੰਚ ਕੇ ਸਮਾਪਤ ਹੋਇਆ। ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਆਏ ਪਤਵੰਤਿਆਂ ਅਤੇ ਬੱਚਿਆਂ ਦਾ ਧੰਨਵਾਦ ਕਰਦੇ ਕਿਹਾ ਕਿ ਸਰਕਾਰ ਵੱਲੋਂ ਦਿੱਤੇ ਛੋਟੇ ਜਿਹੇ ਸੱਦੇ ਉਤੇ ਆਮ ਨਾਗਰਿਕਾਂ ਦੀ ਡਟਵੀਂ ਹਾਜ਼ਰੀ ਸਾਡੇ ਮਨੋਬਲ ਵਿੱਚ ਵਾਧਾ ਕਰਦੀ ਹੈ ਅਤੇ ਇਹ ਸਾਥ ਸਾਨੂੰ ਹਰ ਮੁਸ਼ਕਿਲ ਦੇ ਟਾਕਰੇ ਲਈ ਤਾਕਤ ਦਿੰਦਾ ਹੈ। ਮਾਰਚ ਵਿੱਚ ਐਸਡੀਐਮ ਸ ਮਨਕੰਵਲ ਸਿੰਘ ਚਾਹਲ, ਡੀ ਡੀ ਪੀ ਓ ਸ੍ਰੀ ਸੰਜੀਵ ਕੁਮਾਰ, ਸ ਤਜਿੰਦਰ ਸਿੰਘ ਰਾਜਾ, ਆਪ ਦੇ ਮਹਿਲਾ ਵਿੰਗ ਜਿਲਾ ਪ੍ਧਾਨ ਸ੍ਰੀ ਮਤੀ ਸੁਖਬੀਰ ਕੌਰ, ਜਿਲਾ ਸਪੋਰਟਸ ਅਧਿਕਾਰੀ ਸ੍ਰੀ ਮਤੀ ਜਸਮੀਤ ਕੌਰ, ਲੈਕਚਰਾਰ ਸੁਖਵੰਤ ਸਿੰਘ, ਸਹਾਇਕ ਡਾਇਰੈਕਟਰ ਨਹਿਰੂ ਯੁਵਾ ਕੇਂਦਰ ਮੈਡਮ ਅਕਾਸ਼ਾਂ, ਸੈਨੇਟ ਮੈਂਬਰ ਸ੍ਰੀ ਸਤਪਾਲ ਸਿੰਘ ਸੋਖੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਸ ਹਰਭਜਨ ਸਿੰਘ ਈ ਟੀ ਓ ਨੇ ਪਾਰਟੀਸ਼ਨ ਮਿਊਜ਼ੀਅਮ ਨੂੰ ਗਹੁ ਨਾਲ ਵੇਖਿਆ ਅਤੇ ਆਜ਼ਾਦੀ ਵੇਲੇ ਵਾਪਰੇ ਦੁਖਾਂਤ ਵਿੱਚ ਮਾਰੇ ਗਏ ਲੋਕਾਂ ਨੂੰ ਯਾਦ ਕਰਦੇ ਸ਼ਰਧਾਜਲੀ ਭੇਟ ਕੀਤੀ।
Wednesday, 28 September 2022
ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ: ਖਟਕੜ ਕਲਾਂ ਵਿੱਚ ਸੰਗੀਤ ਤੇ ਨਾਟ ਪੇਸ਼ਕਾਰੀਆਂ ਨੇ ਲੋਕਾਂ ਵਿੱਚ ਭਰਿਆ ਦੇਸ਼ ਭਗਤੀ ਦਾ ਜਜ਼ਬਾ
ਬਲਾਕ ਕਾਂਗਰਸ ਕਮੇਟੀ ਸੜੋਆ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 115ਵੇਂ ਜਨਮ ਦਿਹਾੜੇ ਸਬੰਧੀ ਸਮਾਗਮ ਦਾ ਆਯੋਜਨ
ਸਾਂਸਦ ਤਿਵਾੜੀ ਨੇ ਪਿੰਡ ਆਲੋਵਾਲ ਅਤੇ ਸੜੋਆ ਦੇ ਵਿਕਾਸ ਲਈ 5 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ
ਬਲਾਚੌਰ 28 ਸਤੰਬਰ: ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ
ਮੰਤਰੀ ਮਨੀਸ਼ ਤਿਵਾੜੀ ਵੱਲੋਂ ਹਲਕਾ ਵਿਕਾਸ ਲਈ ਗ੍ਰਾਂਟਾਂ ਦੇਣ ਦੀ ਪ੍ਰਕਿਰਿਆ ਜਾਰੀ
ਹੈ। ਜਿਨ੍ਹਾਂ ਵੱਲੋਂ ਪਿੰਡ ਆਲੋਵਾਲ ਵਿਖੇ ਡਾ ਅੰਬੇਦਕਰ ਭਵਨ 3 ਲੱਖ ਰੁਪਏ ਤੇ ਸੜੋਆ
ਵਿਖੇ ਖੇਡ ਸਟੇਡੀਅਮ ਦੇ ਵਿਕਾਸ ਲਈ 2 ਲੱਖ ਰੁਪਏ ਦੀ ਗਰਾਂਟ ਦੇ ਚੈੱਕ ਭੇਟ ਕੀਤੇ ਗਏ।
ਇਸ ਮੌਕੇ ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਲੋਕ ਸਭਾ ਹਲਜੇ ਦਾ ਸਰਬਪੱਖੀ ਵਿਕਾਸ
ਉਨ੍ਹਾਂ ਦੀ ਤਰਜੀਹ ਹੈ। ਇਸ ਦਿਸ਼ਾ ਵਿੱਚ, ਉਨ੍ਹਾਂ ਵੱਲੋਂ ਪਿੰਡਾਂ ਵਿੱਚ ਸ਼ਹਿਰੀ
ਪੱਧਰ 'ਤੇ ਸਹੂਲਤਾਂ ਦੇਣ ਲਈ ਪੇਂਡੂ ਖੇਤਰਾਂ ਵਿੱਚ ਲਗਾਤਾਰ ਗ੍ਰਾਂਟਾਂ ਦਿੱਤੀਆਂ ਜਾ
ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਜ਼ਿਆਦਾਤਰ ਆਬਾਦੀ ਅੱਜ ਵੀ ਪੇਂਡੂ ਖੇਤਰਾਂ
ਵਿੱਚ ਰਹਿੰਦੀ ਹੈ ਅਤੇ ਪਿੰਡਾਂ ਦੇ ਵਿਕਾਸ ਤੋਂ ਬਿਨਾਂ ਤਰੱਕੀ ਦੀ ਕਲਪਨਾ ਵੀ ਨਹੀਂ
ਕੀਤੀ ਜਾ ਸਕਦੀ। ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਵਿਕਾਸ ਦਾਅਵਿਆਂ ਨਾਲ ਨਹੀਂ,
ਕੰਮਾਂ ਨਾਲ ਹੁੰਦਾ ਹੈ।
ਸਾਬਕਾ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਬਹੁਤ
ਵਿਕਾਸ ਹੋਇਆ ਹੈ। ਸੜਕਾਂ ਨੂੰ 18 ਫੁੱਟ ਚੌੜਾ ਕਰ ਦਿੱਤਾ ਗਿਆ ਹੈ। ਕਾਂਗਰਸ ਸਰਕਾਰ
ਨੇ ਬੱਲੋਵਾਲ ਸੌਂਖੜੀ ਵਿੱਚ ਖੇਤੀਬਾੜੀ ਕਾਲਜ ਲਿਆਂਦਾ। ਪਰ ਦੁੱਖ ਦੀ ਗੱਲ ਹੈ ਕਿ
ਮੌਜੂਦਾ ਸਰਕਾਰ ਦਾ ਖਜ਼ਾਨਾ ਲੋਕਾਂ ਦੀ ਭਲਾਈ ਲਈ ਖਾਲੀ ਪਿਆ ਹੈ। ਇਸ ਦੌਰਾਨ ਹੋਰਨਾਂ
ਤੋਂ ਇਲਾਵਾ, ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਤਿਲਕ ਰਾਜ ਸੂਦ ਪ੍ਰਧਾਨ
ਬਲਾਕ ਕਾਂਗਰਸ ਕਮੇਟੀ, ਰਜਿੰਦਰ ਸਿੰਘ ਛਿੰਦੀ, ਤਰਸੇਮ ਲਾਲ ਚੰਦਿਆਣੀ, ਨਵੀਨ ਚੌਧਰੀ,
ਜਸਵੀਰ ਸਿੰਘ ਰਾਣਾ ਸਰਪੰਚ, ਸਤੀਸ਼ ਨਈਅਰ ਵਾਈਸ ਚੇਅਰਮੈਨ, ਰੋਮਿਲਾ ਦੇਵੀ ਸਰਪੰਚ, ਪੰਚ
ਰਾਮ ਸਰੂਪ, ਪੰਚ ਅਮਰਜੀਤ ਕੌਰ ਵੀ ਹਾਜ਼ਰ ਸਨ।
ਕੈਬਨਿਟ ਮੰਤਰੀ ਜਿੰਪਾ ਵਲੋਂ ਨੌਜਵਾਨਾਂ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਸਿਰਜਣ ਦਾ ਸੱਦਾ
ਹੁਸ਼ਿਆਰਪੁਰ, 28 ਸਤੰਬਰ: ਜਿਹੜੇ ਸ਼ਹੀਦਾਂ ਦੀ ਬਤੌਲਤ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਉਨ੍ਹਾਂ ਆਜ਼ਾਦੀ ਪ੍ਰਵਾਨਿਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਣਾ ਚਾਹੀਦਾ ਹੈ। ਇਸੇ ਕਾਰਨ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਨੇ ਸ਼ਹੀਦਾਂ ਦੇ ਪਾਏ ਪੂਰਨਿਆਂ ਉਤੇ ਚੱਲਦਿਆਂ ਪੰਜਾਬ ਨੂੰ ਉਨ੍ਹਾਂ ਦੇ ਸੁਪਨਿਆਂ ਦਾ ਪੰਜਾਬ ਅਤੇ ਰੰਗਲਾ ਪੰਜਾਬ ਬਣਾਉਣ ਦਾ ਤਹੱਈਆ ਕੀਤਾ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਸ਼੍ਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ 115ਵੀਂ ਜਨਮ ਵਰ੍ਹੇਗੰਢ ਮੌਕੇ ਸ਼ਹੀਦ ਭਗਤ ਸਿੰਘ ਚੌਕ ਵਿਖੇ ਸ਼ਹੀਦ ਦੀ ਪ੍ਰਤਿਮਾ 'ਤੇ ਸ਼ਰਧਾ ਸੁਮਨ ਅਰਪਿਤ ਕਰਨ ਮੌਕੇ ਕੀਤਾ। ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਸਿਰਜਣ ਦਾ ਸੱਦਾ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਖੁਸ਼ਹਾਲ, ਨਸ਼ਾ ਮੁਕਤ ਅਤੇ ਰੰਗਲਾ ਬਣਾਉਣ ਲਈ ਪੰਜਾਬ ਸਰਕਾਰ ਦਿਨ-ਰਾਤ ਮਿਹਨਤ ਕਰ ਰਹੀ ਹੈ ਅਤੇ ਇਸ ਵਿਚ ਸਾਰੇ ਸੂਬਾ ਵਾਸੀਆਂ ਦਾ ਸਹਿਯੋਗ ਜ਼ਰੂਰੀ ਹੈ। ਸ਼ਹੀਦ-ਏ-ਆਜ਼ਮ ਨੂੰ ਸਲਾਮ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜਾਦ ਫਿਜ਼ਾ ਵਿਚ ਸਾਹ ਲੈ ਰਹੇ ਹਾਂ। ਉਨ੍ਹਾਂ ਸ਼ਹੀਦ ਭਗਤ ਦੀ ਮਾਤਾ ਜੀ ਨੂੰ ਵੀ ਸਲਾਮ ਕੀਤਾ, ਜਿਨ੍ਹਾਂ ਨੇ ਅਜਿਹੇ ਮਹਾਨ ਸਪੂਤ ਨੂੰ ਜਨਮ ਦਿੱਤਾ। ਇਸ ਉਪਰੰਤ ਉਨ੍ਹਾਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਸਮਰਪਿਤ ਡੀ.ਏ.ਵੀ. ਕਾਲਜ ਦੇ ਵਿਦਿਆਰਥੀਆਂ ਵਲੋਂ ਕੱਢੀ ਗਈ ਸਾਈਕਲ ਰੈਲੀ ਨੂੰ ਝੰਡੀ ਦੇ ਕੇ ਰਵਾਨਾ ਵੀ ਕੀਤਾ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਕੌਂਸਲਰ ਜਸਪਾਲ ਸਿੰਘ ਚੇਚੀ, ਵਿਜੇ ਅਗਰਵਾਲ, ਪ੍ਰਦੀਪ ਬਿੱਟੂ, ਅਮਰੀਕ ਚੌਹਾਨ, ਮੁਖੀ ਰਾਮ ਤੇ ਚੰਦਰਾਵਤੀ, ਪ੍ਰੋ: ਬਹਾਦਰ ਸਿੰਘ ਸੁਨੇਤ, ਸਾਬਕਾ ਕੌਂਸਲਰ ਕਮਲਜੀਤ ਕੰਮਾ, ਖਰੈਤੀ ਲਾਲ ਕਤਨਾ, ਤੀਰਥ ਰਾਮ, ਗੰਗਾ ਪ੍ਰਸ਼ਾਦ ਤੇ ਕੁਲਵਿੰਦਰ ਹੁੰਦਲ, ਸੰਦੀਪ ਸੈਣੀ, ਮਨਜੋਤ ਕੌਰ, ਮਨਦੀਪ ਕੌਰ, ਹਰਮਿੰਦਰ ਗੋਪੀ ਅਤੇ ਵੱਡੀ ਗਿਣਤੀ ਵਿਚ ਹੋਰ ਪਤਵੰਤੇ ਹਾਜ਼ਰ ਸਨ।
ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਪੁਲਿਸ ਟੁਕੜੀ ਵਲੋਂ ਦਿੱਤੀ ਗਈ ਸਲਾਮੀ
ਹੁਸ਼ਿਆਰਪੁਰ, 28 ਸਤੰਬਰ : ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ 115ਵੀਂ ਜਨਮ ਵਰ੍ਹੇਗੰਢ ਮੌਕੇ ਕਰਵਾਈਆਂ ਗਈਆਂ ਵੱਖ-ਵੱਖ ਗਤੀਵਿਧੀਆਂ ਤਹਿਤ ਅੱਜ ਸਥਾਨਕ ਪੁਲਿਸ ਲਾਈਨ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾ ਕੇ ਸ਼ਹੀਦ-ਏ-ਆਜ਼ਮ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ ਗਿਆ। ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਅਤੇ ਐਸ.ਐਸ.ਪੀ. ਸ਼੍ਰੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਰਵਾਏ ਗਏ ਇਸ ਸਮਾਗਮ ਮੌਕੇ ਪੁਲਿਸ ਦੀ ਟੁਕੜੀ ਵਲੋਂ ਸ਼ਹੀਦ ਭਗਤ ਸਿੰਘ ਦੀ ਤਸਵੀਰ ਸਾਹਮਣੇ ਗਾਰਡ ਆਫ ਆਨਰ ਭੇਟ ਕਰਕੇ ਸਲਾਮੀ ਦਿੱਤੀ ਗਈ। ਇਸ ਮੌਕੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦਾ ਸੰਦੇਸ਼ ਵੀ ਵੱਡੀ ਸਕਰੀਨ 'ਤੇ ਚਲਾਇਆ ਗਿਆ, ਜਿਸ ਦੌਰਾਨ ਸਭਨਾਂ ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਪੂਰਨਿਆਂ 'ਤੇ ਚੱਲਣ ਅਤੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦੀ ਸਹੁੰ ਚੁੱਕੀ। ਇਸ ਮੌਕੇ ਡੀ.ਐਸ.ਪੀ. (ਹੈਡਕੁਆਟਰ) ਸ੍ਰੀ ਨਰਿੰਦਰ ਸਿੰਘ ਔਜਲਾ, ਡੀ.ਐਸ.ਪੀ. ਸਪੈਸ਼ਲ ਬਰਾਂਚ ਅਤੇ ਇੰਟੈਲੀਜੈਂਸ ਕ੍ਰਾਈਮ ਸ਼੍ਰੀ ਸਤਿੰਦਰ ਕੁਮਾਰ, ਲਾਈਨ ਅਫ਼ਸਰ ਪਰਮਜੀਤ ਸਿੰਘ, ਏ.ਐਸ.ਆਈ. ਧਨਪਤ ਰਾਏ, ਏ.ਐਸ.ਆਈ. ਸੁਰਜੀਤ ਕੁਮਾਰ, ਏ.ਐਸ.ਆਈ. ਕਮਲਜੀਤ ਸਿੰਘ, ਸੁਰਜੀਤ ਕੁਮਾਰ ਅਤੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
ਸਿਹਤਮੰਦ ਸਮਾਜ ਲਈ ਔਰਤਾਂ ਆਪਣੀ ਸਿਹਤ ਦਾ ਧਿਆਨ ਰੱਖਣ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 28 ਸਤੰਬਰ: ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਦੇ ਕੇਂਦਰੀ ਸੰਚਾਰ ਬਿਊਰੋ ਤੇ ਜ਼ਿਲ੍ਹਾ ਸਿਹਤ ਵਿਭਾਗ ਦੁਆਰਾ ਅੱਜ ਪਿੰਡ ਪੋਸੀ ਦੇ ਪਬਲਿਕ ਹੈਲਥ ਸੈਂਟਰ ਵਿਖੇ ਮਹਿਲਾਵਾਂ, ਬੱਚੀਆਂ ਤੇ ਬੱਚਿਆਂ ਨੂੰ ਉਨ੍ਹਾਂ ਦੀ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਵਿਚ ਜਿਥੇ ਗਰਭਵਤੀ ਮਹਿਲਾਵਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ, ਬੱਚੀਆਂ ਤੇ ਬੱਚਿਆਂ ਨੂੰ ਉਨ੍ਹਾਂ ਦੀ ਚੰਗੀ ਸਿਹਤ ਲਈ ਵਿਸ਼ੇਸ਼ ਜਾਣਕਾਰੀ ਉਪਲਬੱਧ ਕਰਵਾਈ ਗਈ, ਉਥੇ ਟੀਕਾਕਰਨ ਕੈਂਪ ਵਿਚ ਬੱਚਿਆਂ ਤੇ ਔਰਤਾਂ ਦਾ ਟੀਕਾਕਰਨ ਵੀ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਨੂੰ ਉਨ੍ਹਾਂ ਦੀ 115ਵੇਂ ਜਨਮ ਵਰ੍ਹੇਗੰਢ 'ਤੇ ਯਾਦ ਕਰਕੇ ਕੀਤੀ ਗਈ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੁਆਰਾ ਰਾਜਸਥਾਨ ਦੇ ਝੁੰਝਨੂ ਜ਼ਿਲ੍ਹੇ ਵਿਚ 8 ਮਾਰਚ 2018 ਵਿਚ ਸ਼ੁਰੂ ਕੀਤੇ ਗਏ ਪੋਸ਼ਣ ਅਭਿਆਨ ਤਹਿਤ ਅਣਗਿਣਤ ਮਹਿਲਾਵਾਂ ਤੇ ਕਿਸ਼ੋਰੀਆਂ ਨੂੰ ਲਾਭ ਮਿਲਿਆ ਹੈ। ਇਸ ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਸਿਵਲ ਸਰਜਨ ਡਾ. ਪ੍ਰੀਤ ਮੋਹਿੰਦਰ ਸਿੰਘ ਸਨ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ, ਪੋਸੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਘਬੀਰ ਸਿੰਘ ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀ ਅਮਰਜੀਤ ਭੁੱਲਰ ਨੇ ਵੀ ਇਸ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਡਿਪਟੀ ਕਮਿਸ਼ਨਰ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਇਕ ਸਿਹਤਮੰਦ ਸਮਾਜ ਲਈ ਮਾਤਾ ਦਾ ਖੁਦ ਸਿਹਤਮੰਦ ਹੋਣਾ ਸਭ ਤੋਂ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਪੌਸ਼ਟਿਕ ਆਹਾਰ ਦੇ ਨਾਲ ਹੀ ਆਪਣੇ ਮੈਡੀਕਲ ਚੈਕਅਪ ਤੇ ਟੀਕਾਕਰਨ ਦਾ ਵੀ ਧਿਆਨ ਰੱਖਣ। ਇਸ ਮੌਕੇ ਉਨ੍ਹਾਂ ਨੇ ਦੇਸ਼ ਨੂੰ ਕੁਪੋਸ਼ਣ ਮੁਕਤ ਬਣਾਉਣ ਲਈ ਸਾਰੇ ਮੌਜੂਦ ਲੋਕਾਂ ਨੂੰ ਸਹੁੰ ਵੀ ਚੁਕਾਈ। ਪਿੰਡ ਪੋਸੀ ਦੇ ਪਬਲਿਕ ਹੈਲਥ ਸੈਂਟਰ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਹੰਸ ਨੇ ਕਿਹਾ ਕਿ ਵੱਧ ਤੋਂ ਵੱਧ ਪਿੰਡ ਵਾਸੀ ਇਸ ਸੈਂਟਰ ਦੁਆਰਾ ਦਿੱਤੀਆਂ ਜਾ ਰਹੀਆਂ ਸਿਹਤਮੰਦ ਸੇਵਾਵਾਂ ਦਾ ਲਾਭ ਉਠਾਉਣ। ਸਿਵਲ ਸਰਜਨ ਡਾ. ਪ੍ਰੀਤ ਮੋਹਿੰਦਰ ਸਿੰਘ ਨੇ ਜ਼ਿਲ੍ਹਾ ਸਿਹਤ ਵਿਭਾਗ ਦੀ ਚੰਗੀ ਕਾਰਗੁਜ਼ਾਰੀ ਦਾ ਵਰਣਨ ਕਰਦੇ ਹੋਏ ਆਮ ਜਨਤਾ ਨੂੰ ਸਰਕਾਰ ਦੁਆਰਾ ਚਲਾਈਆਂ ਗਈਆਂ ਸਿਹਤ ਸੁਵਿਧਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਕਿਹਾ। ਮੰਤਰਾਲੇ ਦੇ ਕੇਂਦਰੀ ਪ੍ਰਚਾਰ ਅਧਿਕਾਰੀ ਰਾਜੇਸ਼ ਬਾਲੀ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਦੁਆਰਾ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਪੰਜਾਬ, ਹਰਿਆਣਾ, ਹਿਮਾਚਲ ਵਿਚ ਕਈ ਥਾਵਾਂ 'ਤੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੁਆਰਾ ਚਲਾਏ ਗਏ ਪੋਸ਼ਣ ਮਾਹ ਦਾ ਮਕਸਦ ਮਹਿਲਾਵਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ 'ਤੇ ਕਰਵਾਏ ਗਏ 0-6 ਸਾਲ ਦੇ ਹੈਲਥੀ ਬੇਬੀ ਸ਼ੋਅ ਵਿਚ ਪਹਿਲੇ ਸਥਾਨ 'ਤੇ ਮਾਤਾ ਰੁਚੀ ਬੰਗਾ ਦੇ ਪੁੱਤਰ ਪ੍ਰਤੀਕ ਬੰਗਾ, ਦੂਜੇ ਸਥਾਨ 'ਤੇ ਮਾਤਾ ਪ੍ਰਭਜੋਤ ਕੌਰ ਦੇ ਪੁੱਤਰ ਪ੍ਰਭਕਿਰਤ ਸਿੰਘ ਅਤੇ ਤੀਜੇ ਸਥਾਨ 'ਤੇ ਮਾਤਾ ਆਸ਼ਾ ਦੀ ਸਪੁੱਤਰੀ ਜਪਜੀਤ ਕੌਰ ਰਹੀ ਜਦਕਿ ਉਤਸਾਹ ਵਧਾਊ ਪੁਰਸਕਾਰ ਮਾਤਾ ਗੁਰਬਖਸ਼ ਕੌਰ ਦੀ ਪੁੱਤਰੀ ਨਿਹਾਰਿਕਾ ਸੰਧੂ ਨੂੰ ਦਿੱਤਾ ਗਿਆ। ਇਨ੍ਹਾਂ ਜੇਤੂ ਬੱਚਿਆਂ ਸਮੇਤ ਸਾਰੇ ਭਾਗੀਦਾਰਾਂ ਨੂੰ ਮੰਤਰਾਲੇ ਦੇ ਵਿਭਾਗ ਦੇ ਪ੍ਰਮਾਣ ਪੱਤਰ ਵੀ ਦਿੱਤੇ ਗਏ। ਜ਼ਿਲ੍ਹਾ ਪ੍ਰੋਗਰਾਮ ਵਿਭਾਗ ਦੁਆਰਾ ਪੌਸ਼ਟਿਕ ਭੋਜਨ ਸਬੰਧੀ ਲਗਾਏ ਗਏ ਵਿਸ਼ੇਸ਼ ਸਟਾਲ ਨੂੰ ਡਿਪਟੀ ਕਮਿਸ਼ਨਰ ਦੁਆਰਾ ਖੂਬ ਸਰਾਹਿਆ ਗਿਆ। ਪ੍ਰੋਗਰਾਮ ਦੌਰਾਨ ਮੰਤਰਾਲੇ ਦੇ ਕਲਾਕਾਰਾਂ ਦੁਆਰਾ ਟੀਕਾਕਰਨ ਤੇ ਸਥਾਨਕ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਦੁਆਰਾ ਬੇਟੀ ਬਚਾਓ ਬੇਟੀ ਪੜ੍ਹਾਓ ਵਿਸ਼ੇ 'ਤੇ ਪੇਸ਼ ਕੀਤੇ ਗਏ ਨੁੱਕੜ ਨਾਟਕਾਂ ਨੂੰ ਹਾਜਰ ਲੋਕਾਂ ਵਲੋਂ ਭਰਵਾਂ ਹੁੰਗਾਰਾਂ ਦਿੱਤਾ ਗਿਆ।
ਸੁਵਿਧਾ ਕੈਂਪਾਂ ਵਿਚ 49 ਲੋਕਾਂ ਦੇ ਬੁਢਾਪਾ ਤੇ ਹੋਰ ਪੈਨਸ਼ਨ ਸਬੰਧੀ ਭਰੇ ਗਏ ਫਾਰਮ
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਉਕਤ ਬਲਾਕਾਂ ਵਿਚ ਲਗਾਏ ਗਏ ਸੁਵਿਧਾ ਕੈਂਪਾਂ ਵਿਚ 49 ਲੋਕਾਂ ਵਲੋਂ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਆਸ਼ਰਿਤ ਬੱਚਿਆਂ ਦੀ ਪੈਨਸ਼ਨ ਅਤੇ ਦਿਵਿਆਂਗ ਵਿਅਕਤੀਆਂ ਦੇ ਪੈਨਸ਼ਨ ਫਾਰਮ ਭਰੇ ਗਏ।
ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਨਿਕਲੀ ਵਿਸ਼ਾਲ ਸਾਈਕਲ ਰੈਲੀ
ਸ਼ਹੀਦ ਭਗਤ ਸਿੰਘ ਵਰਗੇ ਯੋਧਿਆਂ ਦੀਆਂ ਸ਼ਹੀਦੀਆਂ ਦਾ ਇਤਿਹਾਸ ਨੌਜਵਾਨ ਪੀੜ੍ਹੀ ਤੱਕ ਪਹੁੰਚਾਇਆ ਜਾਵੇ : ਪ੍ਰੋ. ਬਡੂੰਗਰ
ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੀ ਜਨਮ ਵਰ੍ਹੇਗੰਢ ਮੌਕੇ ਮੁੱਖ ਮੰਤਰੀ ਵੱਲੋਂ ਸ਼ਹੀਦ ਭਗਤ ਸਿੰਘ ਯੁਵਾ ਐਵਾਰਡ ਮੁੜ ਸ਼ੁਰੂ ਕਰਨ ਅਤੇ ਮਹਾਨ ਸ਼ਹੀਦ ਦੇ ਨਾਂ ’ਤੇ ਚੇਅਰ ਸਥਾਪਤ ਕਰਨ ਦਾ ਐਲਾਨ
ਸ਼ਹੀਦ ਭਗਤ ਸਿੰਘ ਦੇ ਸੁਪਨੇ ਪੂਰੇ ਕਰਨ ਲਈ ਉਤਸ਼ਾਹ ਨਾਲ ਕੰਮ ਕਰਨ ਦਾ ਸੱਦਾ
ਲੋਕਾਂ ਨੂੰ ਵਿਦੇਸ਼ ਨਾ ਜਾਣ ਦਾ ਅਹਿਦ ਲੈਣ ਦਾ ਸੱਦਾ
ਮੋਹਾਲੀ ਵਿਖੇ ਅੰਤਰ-ਰਾਸ਼ਟਰੀ ਹਵਾਈ ਅੱਡੇ ਨੇੜੇ ਸ਼ਹੀਦ ਭਗਤ ਸਿੰਘ ਦਾ 5-ਡੀ ਬੁੱਤ ਸਥਾਪਤ ਕਰਨ ਦਾ ਐਲਾਨ
*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ*
*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ* ਬੰਗਾ 01 ਅਪਰੈਲ () ਭਾਰਤੀ ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਰਕਾਰੀ ਪ੍ਰਾਇਮਰੀ ਸਕੂਲ ਮਹਿੰਦੀਪੁਰ ਨੂੰ ਇਨਵਰਟਨ ਕੀਤਾ ਦਾਨ ਨਵਾਂਸ਼ਹਿਰ 3 ਮਈ - ਐਸਐਮਸੀ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਜੀ ਲੰਬਰਦਾਰ ਦੀ ਪ੍ਰੇਰਨਾ ਸਦਕ...