Tuesday, 27 September 2022

ਬਿੰਦਰਾ ਪਰਿਵਾਰ ਵੱਲੋਂ ਸਵ: ਬੀਬੀ ਗੁਰਦੇਵ ਕੌਰ ਦੀ ਨਿੱਘੀ ਤੇ ਮਿੱਠੀ ਯਾਦ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ 50 ਹਜ਼ਾਰ ਰੁਪਏ ਦਾ ਦਾਨ

ਬਿੰਦਰਾ ਪਰਿਵਾਰ ਵੱਲੋਂ ਸਵ: ਬੀਬੀ ਗੁਰਦੇਵ ਕੌਰ ਦੀ ਨਿੱਘੀ ਤੇ ਮਿੱਠੀ ਯਾਦ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ 50 ਹਜ਼ਾਰ ਰੁਪਏ ਦਾ ਦਾਨ
ਬੰਗਾ :  27 ਸਤੰਬਰ : -()  ਬੱਚੇ  ਆਪਣੀ ਮਾਂ ਦਾ ਸਭ ਤੋਂ ਵੱਧ ਮਾਣ-ਸਤਿਕਾਰ ਕਰਦੇ ਹਨ ਅਤੇ ਮਾਂ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਸਮਾਜ ਸੇਵਾ ਵਿਚ ਵੀ ਹਮੇਸ਼ਾਂ ਵੱਧ-ਚੜ੍ਹ ਕੇ ਯੋਗਦਾਨ ਪਾਉਂਦੇ ਹਨ । ਪੰਥ ਦੇ ਪ੍ਰਸਿੱਧ ਢਾਡੀ ਅਤੇ ਸਾਰੰਗੀ ਮਾਸਟਰ ਨਛੱਤਰ ਸਿੰਘ ਜੀ ਦੇ ਪੁੱਤਰਾਂ ਸ. ਬਲਕਾਰ ਸਿੰਘ ਬਿੰਦਰਾ ਆਸਟਰੇਲੀਆ ਅਤੇ ਸ. ਗੁਰਜੰਟ ਸਿੰਘ ਬਿੰਦਰਾ ਪਿੰਡ ਕਲੇਰਾਂ ਨੇ ਸਮੂਹ ਬਿੰਦਰਾ ਪਰਿਵਾਰ ਵੱਲੋਂ ਆਪਣੀ ਮਾਤਾ ਜੀ  ਸਵ:  ਬੀਬੀ ਗੁਰਦੇਵ ਕੌਰ ਸੁਪਤਨੀ  ਸ. ਨਛੱਤਰ ਸਿੰਘ  ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਨਿਸ਼ਕਾਮ ਸਮਾਜ ਸੇਵਾ ਦੀ ਮਿਸਾਲ ਕਾਇਮ ਕਰਦੇ ਹੋਏ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ 50 ਹਜ਼ਾਰ ਰੁਪਏ ਦਾ ਦਾਨ ਦਿੱਤਾ ਹੈ। ਬਿੰਦਰਾ ਪਰਿਵਾਰ ਵੱਲੋਂ ਆਪਣੇ ਹੱਥੀਂ ਦਾਨ ਦੀ ਰਕਮ ਢਾਹਾਂ ਕਲੇਰਾਂ ਵਿਖੇ ਆ ਕੇ ਭੇਟ ਕੀਤੀ। ਇਸ ਮੌਕੇ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਨੇ ਪ੍ਰਸਿੱਧ ਢਾਡੀ ਅਤੇ ਸਾਰੰਗੀ ਮਾਸਟਰ ਨਛੱਤਰ ਸਿੰਘ ਆਸਟਰੇਲੀਆ,  ਉਹਨਾਂ ਦੇ ਦੋਵੇਂ ਪੁੱਤਰਾਂ  ਸ. ਬਲਕਾਰ ਸਿੰਘ ਬਿੰਦਰਾ ਆਸਟਰੇਲੀਆ ਅਤੇ ਸ. ਗੁਰਜੰਟ ਸਿੰਘ ਬਿੰਦਰਾ ਪਿੰਡ ਕਲੇਰਾਂ ਦਾ ਦਾਨ ਦੇਣ ਦਾ ਹਾਰਦਿਕ ਧੰਨਵਾਦ ਕੀਤਾ।  ਸ. ਢਾਹਾਂ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਵੀ ਪਿੰਡ ਢਾਹਾਂ ਅਤੇ ਪਿੰਡ ਕਲੇਰਾਂ ਵੱਲੋਂ ਦਾਨ ਕੀਤੀ ਪਵਿੱਤਰ ਧਰਤੀ ਸਥਾਪਿਤ ਹੈ ਜੋ ਦੇਸ ਵਿਦੇਸ਼ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। ਇੱਥੇ ਲੋੜਵੰਦ ਗਰੀਬ ਮਰੀਜ਼ਾਂ ਨੂੰ ਹਰ ਤਰ੍ਹਾਂ ਦੀ ਸੰਭਵ ਮਦਦ ਪ੍ਰਦਾਨ ਕੀਤੀ ਜਾਂਦੀ ਹੈ। ਇਸ ਮੌਕੇ  ਸ. ਬਲਕਾਰ ਸਿੰਘ ਬਿੰਦਰਾ ਆਸਟਰੇਲੀਆ, ਸ. ਗੁਰਜੰਟ ਸਿੰਘ ਬਿੰਦਰਾ ਪਿੰਡ ਕਲੇਰਾਂ, ਸ. ਤਰਿੰਦਰ ਸਿੰਘ ਆਸਟਰੇਲੀਆ ਦਾ ਸਿਰੋਪਾ ਭੇਟ ਕਰ ਕੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।  
ਇਸ ਮੌਕੇ ਸ. ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਸ. ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਅਮਰਜੀਤ ਸਿੰਘ ਖਜ਼ਾਨਚੀ ਅਤੇ ਚੇਅਰਮੈਨ ਫਾਈਨਾਂਸ ਕਮੇਟੀ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਵੀ ਹਾਜ਼ਰ ਸਨ।  

ਫੋਟੋ ਕੈਪਸ਼ਨ :  ਸ. ਬਲਕਾਰ ਸਿੰਘ ਬਿੰਦਰਾ ਆਸਟਰੇਲੀਆ, ਸ. ਗੁਰਜੰਟ ਸਿੰਘ ਬਿੰਦਰਾ ਪਿੰਡ ਕਲੇਰਾਂ, ਸ. ਤਰਿੰਦਰ ਸਿੰਘ ਆਸਟਰੇਲੀਆ ਦਾ ਸਨਮਾਨ ਕਰਦੇ ਹੋਏ  ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ, ਅਮਰਜੀਤ ਸਿੰਘ ਖਜ਼ਾਨਚੀ ਅਤੇ ਚੇਅਰਮੈਨ ਫਾਈਨਾਂਸ ਕਮੇਟੀ ਅਤੇ ਹੋਰ ਪਤਵੰਤੇ

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME