Sunday, 18 September 2022

11 ਕੇ.ਵੀ. ਲਾਇਨਾ ਥੱਲਿਓ ਦਰਖਤ ਛਾਗਣ ਦੀ ਅਪੀਲ

ਹਰਿਆਣਾ 17 ਸਤੰਬਰ (ਬਿਊਰੋ) 11 ਕੇ.ਵੀ. ਲਾਇਨਾ ਥੱਲਿਓ ਦਰਖਤ ਛਾਗਣ ਦੀ ਅਪੀਲ ਸ.ਸਤਨਾਮ ਸਿੰਘ ਐਸ.ਡੀ.ਓ. ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਹਰਿਆਣਾ ਤੇ ਇਨਚਾਰਜ ਜਨੌੜੀ ਨੇ ਕਿਸਾਨਾ ਤੇ ਸਨਅਤਕਾਰਾਂ ਨੂੰ ਨਿਰਵਿਘਨ ਸਪਲਾਈ ਲੈਣ ਲਈ ਅਪੀਲ ਕੀਤੀ ਹੈ ਕਿ ਉਹ 11 ਕੇ.ਵੀ. ਲਾਇਨਾ ਦੇ ਥੱਲੇ ਜਾਂ ਨਜਦੀਕ ਦਰਖੱਤਾਂ ਦੀ ਛੰਗਾਈ ਕਰਨ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਾਰਿਆਂ ਨੂੰ ਬਿਜਲੀ ਸਪਲਾਈ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਕਿਉਂਕਿ ਜਦ ਦਰੱਖਤ ਤਾਰਾ ਨਾਲ ਟਕਰਾਉਂਦੇ ਹਨ ਤਾਂ ਲਾਇਨਾ ਬੰਦ ਜਾਂਦੀਆਂ ਹਨ। ਦਰੱਖਤ ਛਾਂਗਣ ਨਾਲ ਜਿੱਥੇ ਕਿਸਾਨਾ ਨੂੰ ਆਲੂ ਦੇ ਸੀਜ਼ਨ ਲਈ ਨਿਰਵਿਘਨ ਸਪਲਾਈ ਮਿਲੇਗੀ ਉਥੇ ਸਨਅਤਕਾਰਾਂ ਨੂੰ ਫਾਇਦਾ ਹੋਵੇਗਾ। ਸਤਨਾਮ ਸਿੰਘ ਐਸ.ਡੀ. ਪਾਵਰਕੋਮ ਸਬ ਡਿਵੀਜ਼ਨ ਹਰਿਆਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਈ ਵੀ ਦਰਖ਼ਤ ਕੱਟਣ ਵੇਲੇ ਮਹਿਕਮਾ ਦੇ ਜੇ.ਈ. ਜਾਂ ਉਪ ਮੰਡਲ ਅਫਸਰ ਦੇ ਮੋਬਾਇਲ ਨੰਬਰ 96461-16151 ਤੇ ਸੂਚਿਤ ਕੀਤਾ ਜਾਵੇ। ਫੋਟੋ: ਸਤਨਾਮ ਸਿੰਘ ਐਸ.ਡੀ. ਪਾਵਰਕੋਮ ਸਬ ਡਿਵੀਜ਼ਨ ਹਰਿਆਣਾ

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME