Friday, 16 September 2022

ਪ੍ਰੀਤਇੰਦਰ ਸਿੰਘ ਨੇ ਐਸ.ਡੀ.ਐਮ. ਹੁਸਿਆਰਪੁਰ ਦਾ ਵਾਧੂ ਚਾਰਜ ਸੰਭਾਲਿਆ

ਹੁਸ਼ਿਆਰਪੁਰ, 16 ਸਤੰਬਰ: ਐਸ.ਡੀ.ਐਮ. ਗੜ੍ਹਸ਼ੰਕਰ ਸ਼੍ਰੀ ਪ੍ਰੀਤਇੰਦਰ ਸਿੰਘ ਨੇ ਅੱਜ ਐਸ.ਡੀ.ਐਮ. ਹੁਸ਼ਿਆਰਪੁਰ ਦਾ ਵਾਧੂ ਚਾਰਜ ਸੰਭਾਲ ਲਿਆ ਹੈ। 2020 ਬੈਚ ਦੇ ਪੀ.ਸੀ.ਐਸ. ਅਧਿਕਾਰੀ ਸ਼੍ਰੀ ਪ੍ਰੀਤਇੰਦਰ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਸਬ-ਡਵੀਜ਼ਨ ਹੁਸ਼ਿਆਰਪੁਰ ਦੇ ਯੋਗ ਲਾਭਪਾਤਰੀਆਂ ਤੱਕ ਪਹੁੰਚਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਬਿਨਾਂ ਭੇਦ-ਭਾਵ ਨਿਸ਼ਚਿਤ ਸਮੇਂ ਵਿਚ ਨਿਪਟਾਰਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਐਸ.ਡੀ.ਐਮ.ਹੁਸ਼ਿਆਰਪੁਰ ਸ਼੍ਰੀ ਸ਼ਿਵਰਾਜ ਸਿੰਘ ਬੱਲ ਦੀ ਪਿਛਲੇ ਦਿਨੀ ਬਤੌਰ ਐਸ.ਡੀ.ਐਮ. ਸ਼ਹੀਦ ਭਗਤ ਸਿੰਘ ਨਗਰ ਬਦਲੀ ਹੋ ਗਈ ਸੀ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME