ਹੁਸ਼ਿਆਰਪੁਰ, 20 ਫਰਵਰੀ:ਸੀ.ਐਮ ਦੀ ਯੋਗਸ਼ਾਲਾ ਪ੍ਰੋਜੈਕਟ ਦੀ ਹੁਸ਼ਿਆਰਪੁਰ ਦੀ
ਸੁਪਰਵਾਈਜਰ ਮਾਧਵੀ ਸਿੰਘ ਨੇ ਦੱਸਿਆ ਕਿ
ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਸੀ.ਐਮ ਦੀ ਯੋਗਸ਼ਾਲਾ ਦੇ ਸਟੇਟ ਕੰਸਲਟੈਂਟ ਕਮਲੇਸ਼ ਮਿਸ਼ਰਾ
ਅਤੇ ਅਮਰੇਸ਼ ਝਾਅ ਦੇ ਨਿਰਦੇਸ਼ਨ ਵਿਚ ਪੂਰੇ ਪੰਜਾਬ ਵਿਚ ਯੋਗਸ਼ਾਲਾਵਾਂ ਚਲਾਈਆਂ ਜਾ ਰਹੀਆਂ ਹਨ।
ਇਸ ਤਹਿਤ ਹੁਸ਼ਿਆਰਪੁਰ ਦੇ ਭਾਗ ਸਿੰਘ ਨਗਰ ਗਲੀ 11 ਵਿਚ ਪ੍ਰਤੀ ਦਿਨ ਸ਼ਾਮ 3 ਵਜੇ ਤੋਂ 4 ਵਜੇ
ਤੱਕ ਯੋਗ ਆਚਾਰੀਆ ਤੁਲਸੀ ਰਾਮ ਸਾਹੂ ਦੁਆਰਾ ਯੋਗ ਦੀ ਕਲਾਸ ਲਗਾਈ ਜਾ ਰਹੀ ਹੈ। ਸੁਪਰਵਾਈਜਰ
ਮਾਧਵੀ ਸਿੰਘ ਨੇ ਦੱਸਿਆ ਕਿ ਇਸ ਪ੍ਰਕਾਰ ਹੁਸ਼ਿਆਰਪੁਰ ਸ਼ਹਿਰ ਵਿਚ 100 ਯੋਗ ਕਲਾਸਾਂ ਤੋਂ
ਇਲਾਵਾ ਜ਼ਿਲ੍ਹੇ ਵਿਚ ਦਸੂਹਾ, ਮੁਕੇਰੀਆਂ, ਟਾਂਡਾ, ਹਾਜੀਪੁਰ, ਤਲਵਾੜਾ, ਭੂੰਗਾ, ਹਰਿਆਣਾ,
ਚੱਬੇਵਾਲ, ਮਾਹਿਲਪੁਰ ਅਤੇ ਗੜ੍ਹਸ਼ੰਕਰ ਵਿਚ ਪਾਰਕ, ਗੁਰਦੁਆਰਾ, ਮੰਦਰਾਂ ਦੇ ਵਿਹੜੇ ਵਿਚ ਲਗਭਗ
220 ਯੋਗ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਯੋਗ ਆਚਾਰਿਆ ਨੇ ਦੱਸਿਆ ਕਿ ਯੋਗ ਨਾਲ
ਸਰੀਰਕ, ਮਾਨਸਿਕ ਸਿਹਤ ਨੂੰ ਠੀਕ ਰੱਖਣ ਲਈ ਯੋਗ ਅਭਿਆਸ ਦੇ ਨਾਲ-ਨਾਲ ਰੂਟੀਨ ਸਹੀ ਰੱਖਣ ਦੇ
ਸੁਝਾਅ ਅਤੇ ਵੱਖ-ਵੱਖ ਰੋਗਾਂ ਅਨੁਸਾਰ ਯੋਗ ਆਸਨਾਂ ਦਾ ਅਭਿਆਸ ਵੀ ਕਰਾਇਆ ਜਾਂਦਾ ਹੈ। ਯੋਗ
ਗਰੁੱਪ ਦੀ ਸ਼ਰਧਾ ਅਤੇ ਪ੍ਰਵੀਨ ਨੇ ਆਪਣਾ ਅਨੁਭਵ ਦੱਸਦਿਆਂ ਕਿਹਾ ਕਿ ਯੋਗ ਨਾਲ ਮਹਿਲਾਵਾਂ ਨੂੰ
ਕਾਫ਼ੀ ਲਾਭ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਗੋਡਿਆ ਦਾ ਦਰਦ, ਕਮਰ ਦਰਦ, ਸਰਵਾਈਕਲ,
ਸਾਹ ਚੜ੍ਹਨਾ, ਨੀਂਦ ਨਾ ਆਉਣਾ, ਬਲੱਡ ਪ੍ਰੈਸ਼ਰ ਅਤੇ ਮੁਟਾਪਾ ਵਰਗੀਆਂ ਹੋਰ ਬਿਮਾਰੀਆਂ ਤੋਂ
ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਟਰੇਂਡ ਯੋਗ ਟੀਚਰ ਭੇਜਣ ਨਾਲ ਪੂਰੇ
ਸੂਬੇ ਵਿਚ ਸਿਹਤਮੰਦ ਮਾਹੌਲ ਬਣਿਆ ਹੈ ਅਤੇ ਯੋਗਸ਼ਾਲਾਵਾਂ ਨੂੰ ਲੋਕਾਂ ਤੱਕ ਪਹੁੰਚਾਣਾ ਬਹੁਤ
ਹੀ ਜ਼ਰੂਰੀ ਹੈ, ਜਿਸ ਨਾਲ ਸਾਡੇ ਹਜ਼ਾਰਾਂ ਰੁਪਏ ਦਵਾਈ 'ਤੇ ਖਰਚ ਹੋਣ ਤੋਂ ਬੱਚ ਰਹੇ ਹਨ।
ਉਨ੍ਹਾਂ ਇਸ ਬਿਹਤਰੀਨ ਪ੍ਰੋਗਰਾਮ ਲਈ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਵੀ ਕੀਤਾ।
ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ
ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਿਵਲ ਡਿਫੈਂਸ ਵਲੰਟੀਅਰ ਟਰੇਨਿੰਗ 10 ਫਰਵਰੀ ਤੋਂ ਸ਼ੁਰੂ : ਕਮਾਡੈਂਟ ਰੰਧਾਵਾ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਭਾਰਤ ਸਰਕਾਰ ਦੇ ਗ੍ਰਹਿ ਵਿਭਾਗ...