ਨਵਾਂਸ਼ਹਿਰ 21ਅਕਤੂਬਰ :- ਸਿੱਖ ਮਿਸ਼ਨਰੀ ਕਾਲਜ ਰਜਿ: ਲੁਧਿਆਣਾ ਵਲੋਂ ਨੋਜਵਾਨਾਂ ਨੂੰ ਆਪਣੇ ਗੋਰਵਮਈ ਵਿਰਸੇ ਨਾਲ ਜੋੜਨ,ਧਾਰਮਿਕ ਅਤੇ ਨੈਤਿਕ ਕਦਰਾ ਕੀਮਤਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣ ਲਈ ਹਰ ਸਾਲ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ। ਇਹ ਪ੍ਰੀਖਿਆ 26,ਅਕਤੂਬਰ 2024 ਦਿਨ ਸ਼ਨਿਚਰਵਾਰ ਨੂੰ ਅਲੱਗ-ਅਲੱਗ ਸਕੂਲਾਂ ਅਤੇ ਕਾਲਜਾਂ ਵਿੱਚ ਹੋ ਰਹੀ ਹੈ।
ਜ਼ੋਨ ਸ਼ਹੀਦ ਭਗਤ ਸਿੰਘ ਨਗਰ ਦੇ ਸਰਕਲ ਲੰਗੜੋਆ,ਬਸਿਆਲਾ,ਜੱਸੋਮਜਾਰਾ,ਲਸਾੜਾ,ਗੜ੍ਹਸ਼ੰਕਰ ਅਤੇ ਨਵਾਂਸ਼ਹਿਰ ਦੇ 40 ਤੋਂ ਵੱਧ ਸਕੂਲਾਂ/ਕਾਲਜਾਂ ਦੇ ਦੋ ਹਜ਼ਾਰ ਤੋ ਵੱਧ ਵਿਦਿਆਰਥੀ ਧਾਰਮਿਕ ਪ੍ਰੀਖਿਆ ਵਿੱਚ ਅਪੀਅਰ ਹੋ ਰਹੇ ਹਨ। ਧਾਰਮਿਕ ਪ੍ਰੀਖਿਆ ਦੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸਿੱਖ ਮਿਸ਼ਨਰੀ ਕਾਲਜ ਜੋਨ ਨਵਾਂਸ਼ਹਿਰ ਦੇ ਵੀਰ-ਭੈਣਾਂ ਦੀ ਅਹਿਮ ਮੀਟਿੰਗ ਮਾਡਲ ਟਾਊਨ ਕੁਲਾਮ ਰੋਡ ਨਵਾਂਸ਼ਹਿਰ ਵਿਖੇ ਹੋਈ।ਜ਼ੋਨਲ ਇੰਚਾਰਜ ਪਰਮਿੰਦਰ ਸਿੰਘ ਸਿੱਖ ਮਿਸ਼ਨਰੀ ਕਾਲਜ ਜੋਨ ਨਵਾਂਸ਼ਹਿਰ ਨੇ ਜਾਣਕਾਰੀ ਦਿੰਦਿਆ ਕਿ
ਧਾਰਮਿਕ ਪ੍ਰੀਖਿਆ ਸੰਬੰਧੀ ਵੱਖ-ਵੱਖ ਸਕੂਲਾਂ ਲਈ ਸੈਂਟਰ ਸੁਪ੍ਰਿੰਟੈੰਡੈੰਟ ਅਤੇ ਸੁਪਰਵਾਈਜ਼ਰ ਦੀ ਸੇਵਾ ਨਿਭਾਉਣ ਲਈ ਪੰਥ ਦਰਦੀ ਵੀਰਾਂ-ਭੈਣਾ ਦੀਆਂ ਸੇਵਾਵਾਂ ਲਈਆਂ ਜਾ ਰਹੀਆ ਹਨ।ਉਨ੍ਹਾਂ ਨੇ ਕਿਹਾ ਕਿ ਸਕੂਲਾਂ ਦੇ ਪ੍ਰਬੰਧਕ,ਪ੍ਰਿੰਸੀਪਲ,ਸਟਾਫ਼ ਅਤੇ ਵਿਦਿਆਰਥੀਆ ਦੇ ਮਾਤਾ ਪਿਤਾ ਜਿਹਨਾ ਨੇ ਅਪਨੇ ਬੱਚਿਆ ਦੇ ਧਾਰਮਿਕ ਪ੍ਰੀਖਿਆ ਲਈ ਦਾਖਲਾ ਫਾਰਮ ਭਰਵਾਏ ,ਉਨਾਂ ਦੇ ਰੋਲ ਨੰਬਰ ਹੈਡ ਆਫਿਸ ਵਲੋਂ ਜਾਰੀ ਹੋ ਗਏ ਹਨ ਉਹ ਅਪਣੇ ਬੱਚਿਆਂ ਨੂੰ ਧਾਰਮਿਕ ਪ੍ਰੀਖਿਆ ਵਿੱਚ ਹਰ ਹਾਲਤ ਅਪੀਅਰ ਕਰਵਾਉਣ। ਇਸ ਨਾਲ ਜਿੱਥੇ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੁੜਨ ਦਾ ਮੌਕਾ ਪ੍ਰਦਾਨ ਹੁੰਦਾ ਉੱਥੇ ਚੰਗੇ ਨੰਬਰ ਪ੍ਰਾਪਤ ਕਰਨ ਵਾਲੇ ਅੱਵਲ ਵਿਦਿਆਰਥੀਆ ਨੂੰ ਨਿਯਮਾਂ ਮੁਤਾਬਕ ਨਕਦ ਇਨਾਮ,ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦਿੱਤੇ ਜਾਣਗੇ।ਇਸ ਮੌਕੇ ਗੁਰਮੁੱਖ ਸਿੰਘ ਜੇ ਈ ਲੰਗੜੋਆ,ਜੇ ਪੀ ਸਿੰਘ ਗੜ੍ਹਸ਼ੰਕਰ,ਭੁਪਿੰਦਰ ਸਿੰਘ ਨਵਾਂਸ਼ਹਿਰ,ਐਡਵੋਕੇਟ ਪ੍ਰਭਜੋਤ ਸਿੰਘ ਨਵਾਂਸ਼ਹਿਰ, ਰਣਦੀਪ ਸਿੰਘ ਬਸਿਆਲਾ, ਸਰਬਜੀਤ ਕੌਰ,ਸਿਮਰਨਜੀਤ ਕੌਰ,ਤਾਜਪ੍ਰੀਤ ਕੌਰ ਬਸਿਆਲਾ,ਪ੍ਰੋ.ਮਨਜੀਤ ਕੌਰ ਨਵਾਂਸ਼ਹਿਰ ਆਦਿ ਹਾਜ਼ਰ ਹੋਏ।