Wednesday, 16 October 2024

ਯਾਦਗਾਰੀ ਹੋ ਨਿਬੜਿਆ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਪਿੰਡ ਦੁਰਗਾਪੁਰ ਵਿਖੇ ਕਰਵਾਇਆ ਗਿਆ ਸੰਪੂਰਨਤਾ ਸਮਾਗਮ


 ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮਾਂ ਦੀ ਲੜੀ ਦਾ ਸੰਪੂਰਨਤਾ ਸਮਾਗਮ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਇਆ ਗਿਆ ਪਿੰਡ ਦੁਰਗਾਪੁਰ ਵਿਖੇ
 

ਨਵਾਂਸ਼ਹਿਰ 16 ਅਕਤੂਬਰ - ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਸਾਲ ਦੀ ਤਰਾਂ ਖਾਲਸਾ ਸਕੂਲ ਨਵਾਂਸ਼ਹਿਰ ਵਿਖੇ ਕਰਵਾਏ ਜਾਂਦੇ ਮਹਾਨ ਕੀਰਤਨ ਦਰਬਾਰ ਦਾ ਸੁਨੇਹਾ ਪਿੰਡ ਪਿੰਡ, ਸ਼ਹਿਰ ਸ਼ਹਿਰ ਅਤੇ ਇਲਾਕੇ ਦੀਆਂ ਸੰਗਤਾਂ ਤੱਕ ਪਹੁੰਚਾਉਣ ਅਤੇ "ਘਰ-ਘਰ ਅੰਦਰ ਧਰਮਸਾਲ" ਦੇ ਮਾਰਗ ਦੇ ਉਪਦੇਸ਼ ਤੇ ਚਲਦੇ ਹੋਏ ਸਾਲ 2022 ਤੋਂ ਗੁਰਮਤਿ ਸਮਾਗਮਾਂ ਦੀ ਲੜੀ ਦਾ ਅਰੰਭ ਕੀਤਾ ਗਿਆ ਸੀ ਜਿਸ ਤਹਿਤ ਪਹਿਲੇ ਸਾਲ 16, ਦੂਸਰੇ ਸਾਲ 21 ਅਤੇ ਇਸ ਸਾਲ 24 ਗੁਰਮਤਿ ਸਮਾਗਮਾਂ ਦਾ ਆਯੋਜਨ ਜਿਲਾ ਸ਼ਹੀਦ ਭਗਤ ਨਗਰ ਵਿਚ 18, ਜਿਲਾ ਹੁਸ਼ਿਆਰਪੁਰ ਵਿਚ  5 ਅਤੇ ਜਿਲਾ ਲੁਧਿਆਣਾ ਦੇ ਇਤਿਹਾਸਕ ਸਥਾਨ ਮਾਛੀਵਾੜਾ ਸਾਹਿਬ ਵਿਖੇ ਵੀ ਇਕ ਸਮਾਗਮ ਕਰਵਾ ਕੇ ਕੀਤਾ ਗਿਆ।  ਇਸ ਸਾਲ ਸਮਾਗਮਾਂ ਦੌਰਾਨ ਜੋ ਪਿਆਰ, ਸਤਿਕਾਰ, ਉਤਸ਼ਾਹ ਅਤੇ ਹਰ ਸਮਾਗਮ ਦੌਰਾਨ ਹਜਾਰਾਂ ਦੀ ਗਿਣਤੀ ਵਿਚ ਸੰਗਤਾਂ ਦੀ ਸ਼ਮੂਲੀਅਤ ਸ਼ਾਇਦ ਸੁਸਾਇਟੀ ਮੈਂਬਰ ਦੇ ਕਿਆਸ ਤੋਂ ਕਿਤੇ ਵੱਧ ਪਰੇ ਸੀ। 23 ਸਮਾਗਮ ਦੇ ਆਯੋਜਨ ਉਪਰੰਤ ਇਸ ਲੜੀ ਦੇ ਸੰਪੂਰਨਤਾ ਸਮਾਗਮ ਪਿਛਲੀ ਰਾਤ ਪਿੰਡ ਦੁਰਗਾਪੁਰ ਵਿਖੇ  ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ੬ਵੀਂ ਵਿਖੇ ਕਰਵਾਇਆ ਗਿਆ। ਅੱਜ ਦੇ ਇਨ੍ਹਾਂ ਸਮਾਗਮਾਂ ਵਿੱਚ ਸ਼ਾਮ ਨੂੰ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਗਿਆਨੀ ਮਨਦੀਪ ਸਿੰਘ ਮੁਰੀਦ ਸੰਗਰੂਰ ਵਾਲਿਆਂ ਨੇ ਗੁਰੂ ਇਤਿਹਾਸ ਅਤੇ ਗੁਰਮਤਿ ਵਿਚਾਰਾਂ ਨਾਲ ਸਾਂਝ ਤੇ ਭਾਈ ਕਰਨੈਲ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਦੇ ਜਥੇ ਨੇ ਅੰਮ੍ਰਿਤਮਈ ਬਾਣੀ ਦਾ ਰਸਭਿੰਨਾ ਕੀਰਤਨ  ਸਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਸਰਪ੍ਰਸਤ ਤੇ ਪੰਥ ਪ੍ਰਸਿੱਧ ਕਥਾ ਵਾਚਕ ਗਿਆਨੀ ਸਰਬਜੀਤ ਸਿੰਘ ਲੁਧਿਆਣਾ ਵਾਲਿਆਂ ਨੇ ਸੰਗਤਾਂ ਨਾਲ ਕਥਾ ਵਿਚਾਰਾਂ ਨਾਲ ਜੀਵਨ ਜਾਂਚ ਦੀ ਸਾਂਝ ਪਾਈ। ਉਨਾਂ ਨੇ ਸੁਸਾਇਟੀ ਵਲੋਂ ਕਰਵਾਏ ਜਾ ਰਹੇ ਮਹਾਨ ਕੀਰਤਨ ਦਰਬਾਰ ਦੌਰਾਨ ਸੰਗਤਾਂ ਨੂੰ ਹੁੰਮ ਹੁੰਮਾ ਕੇ ਪਹੁੰਚਣ ਲਈ ਅਪੀਲ ਕੀਤੀ। ਸਮਾਪਤੀ ਤੇ ਸੰਪੂਰਨਤਾ ਦੀ ਅਰਦਾਸ ਭਾਈ ਵਰਿੰਦਰ ਸਿੰਘ ਹੈੱਡ ਗ੍ਰੰਥੀ  ਵਲੋਂ ਕੀਤੀ ਗਈ। 
       ਇਸ ਮੌਕੇ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਹਾਜ਼ਰੀ ਦੌਰਾਨ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਤੇ ਆਉਣ ਵਾਲੇ ਤਿੰਨ ਦਿਨਾਂ ਜ਼ਿਲ੍ਹਾ ਪੱਧਰੀ ਕੀਰਤਨ ਦਰਬਾਰ ਵਿੱਚ ਹਾਜ਼ਰੀ ਭਰਨ ਦੀ ਪੁਰਜੋਰ ਅਪੀਲ ਕੀਤੀ। ਉਨ੍ਹਾਂ ਨੇ ਸੁਸਾਇਟੀ ਵਲੋਂ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਅਰੰਭੇ ਗਏ ਇਨ੍ਹਾ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। 
         ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਾਕੇ ਦੀਆਂ ਸੰਗਤਾਂ ਦਾ ਜਿਥੇ ਧੰਨਵਾਦ ਕੀਤਾ ਉਥੇ ਸੰਗਤਾਂ ਨੂੰ ਆਉਣ ਵਾਲੇ ਦਿਨਾਂ ਵਿਚ ਹੋ ਰਹੇ ਮਹਾਨ ਕੀਰਤਨ ਦਰਬਾਰ ਲਈ ਤਨ ਮਨ ਧੰਨ ਨਾਲ ਸਹਿਯੋਗ ਕਰਨ ਲਈ ਸਨਿਮਰ ਬੇਨਤੀ ਕੀਤੀ।
         ਗੁਰਦੁਆਰੇ ਪ੍ਰਬੰਧਕ ਕਮੇਟੀ ਦੁਰਗਾਪੁਰ ਵਲੋਂ ਸੁਸਾਇਟੀ ਦੇ ਸਾਰੇ ਮੈਂਬਰਾਂ ਦਾ ਤੇ ਜਥੇਦਾਰ ਖਾਲਸਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।  ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। 
       ਇਸ ਮੌਕੇ ਹੋਰਨਾਂ ਤੋਂ ਇਲਾਵਾ ਜਤਿੰਦਰ ਸਿੰਘ ਮੈਨੇਜਰ ਗੁਰਦੁਆਰਾ ਚਰਨ ਕਮਲ ਸਾਹਿਬ ਬੰਗਾ ਅਤੇ ਸਮੂਹ ਸਟਾਫ, ਭਾਈ ਜੋਗਾ ਸਿੰਘ ਢਾਹਾਂ ਕਲੇਰਾਂ, ਜਗਤਾਰ ਸਿੰਘ ਪ੍ਰਧਾਨ ਲੋਕਲ ਕਮੇਟੀ ਪਿੰਡ ਦੁਰਗਾਪੁਰ, ਸੰਤੋਖ ਸਿੰਘ, ਗੁਰਮੇਲ ਸਿੰਘ ਅਤੇ ਗੁਰਦੀਪ ਸਿੰਘ ਲੌਂਗੀਆ ਸ਼ਾਮਲ ਸਨ।  ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਅਤੇ ਇਲਾਕੇ ਤੋਂ ਆਈਆਂ ਸੰਗਤਾਂ ਵਿਚ ਉੱਤਮ ਸਿੰਘ ਸੇਠੀ, ਦੀਦਾਰ ਸਿੰਘ ਸਾਬਕਾ ਡੀ ਐਸ ਪੀ, ਗਿਆਨੀ ਤਰਲੋਚਨ ਸਿੰਘ ਖਟਕੜ ਕਲਾਂ, ਜਗਦੀਪ ਸਿੰਘ ਕੈਸ਼ੀਅਰ, ਜਗਜੀਤ ਸਿੰਘ ਜਨਰਲ ਸਕੱਤਰ, ਪਰਮਿੰਦਰ ਸਿੰਘ, ਪਲਵਿੰਦਰ ਸਿੰਘ ਕਰਿਆਮ, ਜੋਗਾ ਸਿੰਘ ਐਸਡੀਓ, ਕੁਲਜੀਤ ਸਿੰਘ ਖਾਲਸਾ, ਇੰਦਰਜੀਤ ਸਿੰਘ ਬਾਹੜਾ, ਕਮਲਜੀਤ ਸਿੰਘ ਸੈਣੀ, ਨਵਦੀਪ ਸਿੰਘ, ਸੁਖਵੰਤ ਸਿੰਘ ਚੀਮਾ, ਪਰਵਿੰਦਰ ਸਿੰਘ ਸੱਧਾ ਮਾਜਰਾ, ਕੁਲਜਿੰਦਰਜੀਤ ਸਿੰਘ ਸੋਢੀ ਬੰਗਾ, ਸੁਖਵਿੰਦਰ ਸਿੰਘ ਗੋਬਿੰਦਪੁਰ,   ਹਰਜਿੰਦਰ ਸਿੰਘ ਅਟਾਰੀ, ਗੁਰਮੁਖ ਸਿੰਘ ਅਟਾਲ ਮਜਾਰਾ, ਬਲਵਿੰਦਰ ਸਿੰਘ ਉਸਮਾਨਪੁਰ,  ਕੁਲਵਿੰਦਰ ਸਿੰਘ ਉਸਮਾਨਪੁਰ, ਦਿਲਬਾਗ ਸਿੰਘ ਉਸਮਾਨਪੁਰ, ਸੁਖਵਿੰਦਰ ਸਿੰਘ ਸਰਪੰਚ ਸਰਹਾਲਾ ਖੁਰਦ ਗੁਰਜਿੰਦਰ ਸਿੰਘ ਜਸਵੀਰ ਸਿੰਘ ਸਰਹਾਲਾ ਖੁਰਦ, ਏ ਆਰ ਐਸ ਐਸ ਸੰਧੂ ਢਾਹਾਂ ਕਲੇਰਾਂ, ਜਸਕਰਨ ਸਿੰਘ ਧਰਮਕੋਟ,  ਦਿਲਬਾਗ ਸਿੰਘ ਰਾਹੋਂ, ਸਤਨਾਮ ਸਿੰਘ ਰਾਹੋਂ, ਗੁਰਦੀਪ ਸਿੰਘ ਰਾਹੋਂ, ਹਰਜਿੰਦਰ ਸਿੰਘ ਮਹਿੰਦਰਪੁਰ, ਸੁੱਚਾ ਸਿੰਘ ਬਰਨਾਲਾ, ਸਤਵੀਰ ਸਿੰਘ ਗੋਨੀ ਬੰਗਾ, ਪਰਮਜੀਤ ਸਿੰਘ ਮੂਸਾਪੁਰ, ਗੁਰਦੇਵ ਸਿੰਘ ਸੋਢੀ, ਪ੍ਰਤਿਪਾਲ ਸਿੰਘ ਮੂਸਾਪੁਰ, ਬਖਸ਼ੀਸ਼ ਸਿੰਘ, ਗਿਆਨ ਸਿੰਘ, ਕਮਲਜੀਤ ਸਿੰਘ ਵਜੀਦਪੁਰ ਗੁਰਪਾਲ ਸਿੰਘ ਭਾਰਟਾ ਕਲਾਂ, ਜਸਵਿੰਦਰ ਸਿੰਘ ਮਹਿੰਦਪੁਰ ਜੈਨਪੁਰ, ਮਨਜੀਤ ਸਿੰਘ ਮਹਿਤਪੁਰ, ਜਸਵਿੰਦਰ ਸਿੰਘ ਘਮੌਰ, ਜਗਤਾਰ ਸਿੰਘ ਫਿਰਨੀ ਮੁਜਾਰਾ, ਭਗਵੰਤ ਸਿੰਘ ਰੁੜਕੀ ਅਤੇ ਅਮਰੀਕ ਸਿੰਘ ਬਛੌੜੀ ਵੀ ਸ਼ਾਮਿਲ ਸਨ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME