Sunday, 28 February 2021

ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲੇ ਵਿਚ ਹੁਣ ਤੱਕ 58328 ਪਰਿਵਾਰਾਂ ਦੇ ਬਣੇ ਕਾਰਡ-ਡੀ. ਸੀ

ਕਾਰਡ ਬਣਾਉਣ ਤੋਂ ਵਾਂਝੇ ਯੋਗ ਲਾਭਪਾਤਰੀਆਂ ਨੂੰ ਜਲਦ ਲਾਭ ਲੈਣ ਦੀ ਕੀਤੀ ਅਪੀਲ
ਨਵਾਂਸ਼ਹਿਰ, 28 ਫਰਵਰੀ :‍ (ਬਿਊਰੋ) ਲੋਕਾਂ ਨੂੰ ਮਿਆਰੀ ਅਤੇ ਮੁਫ਼ਤ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਚਲਾਈ ਗਈ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ ਹੁਣ ਤੱਕ 58328 ਪਰਿਵਾਰਾਂ ਦੇ ਈ-ਕਾਰਡ ਬਣਾਏ ਜਾ ਚੁੱਕੇ ਹਨ ਅਤੇ ਰਹਿੰਦੇ ਯੋਗ ਲਾਭਪਾਤਰੀਆਂ ਦੇ ਕਾਰਡ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਜ਼ਿਲੇ ਵਿਚ 87711 ਰਜਿਸਟਰਡ ਲਾਭਪਾਤਰੀ ਪਰਿਵਾਰਾਂ ਦੇ ਕਾਰਡ ਬਣਾਏ ਜਾਣੇ ਹਨ। ਉਨਾਂ ਦੱਸਿਆ ਕਿ ਕਾਰਡ ਬਣਾਉਣ ਲਈ ਜ਼ਿਲੇ ਵਿਚ ਚਲਾਈ ਗਈ ਵਿਸ਼ੇਸ਼ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ, ਜਿਸ ਦੌਰਾਨ ਵੱਡੀ ਗਿਣਤੀ ਵਿਚ ਲਾਭਪਾਤਰੀਆਂ ਵੱਲੋਂ ਆਪਣੇ ਕਾਰਡ ਬਣਵਾਏ ਗਏ ਹਨ। ਉਨਾਂ ਦੱਸਿਆ ਕਿ ਕਾਰਡ ਬਣਾਉਣ ਲਈ ਜਿਥੇ ਪਿੰਡ ਪੱਧਰ 'ਤੇ ਕੈਂਪ ਲਗਾਏ ਜਾ ਰਹੇ ਹਨ, ਉਥੇ ਜ਼ਿਲੇ ਦੀਆਂ ਸਮੂਹ ਮਾਰਕੀਟ ਕਮੇਟੀਆਂ, ਸੇਵਾ ਕੇਂਦਰਾਂ ਅਤੇ ਕਾਮਨ ਸਰਵਿਸ ਸੈਂਟਰਾਂ ਵਿਚੋਂ ਵੀ ਇਹ ਕਾਰਡ ਬਣਵਾਏ ਜਾ ਸਕਦੇ ਹਨ। ਉਨਾਂ ਦੱਸਿਆ ਕਿ ਸਮਾਰਟ ਰਾਸ਼ਨ ਕਾਰਡ ਧਾਰਕ, ਕਿਰਤ ਵਿਭਾਗ ਨਾਲ ਰਜਿਸਟਰਡ ਕਾਮੇ, ਜੇ-ਫਾਰਮ ਧਾਰਕ ਕਿਸਾਨ, ਮਾਨਤਾ ਪ੍ਰਾਪਤ ਅਤੇ ਪੀਲੇ ਕਾਰਡ ਧਾਰਕ ਪੱਤਰਕਾਰ ਅਤੇ ਆਸਬਕਾਰੀ ਤੇ ਕਰ ਵਿਭਾਗ ਨਾਲ ਰਜਿਸਟਰਡ ਛੋਟੇ ਵਪਾਰੀ ਇਹ ਕਾਰਡ ਬਣਵਾ ਸਕਦੇ ਹਨ। ਉਨਾਂ ਕਿਹਾ ਕਿ ਇਸ ਕਾਰਡ ਨਾਲ ਸਰਕਾਰੀ ਅਤੇ ਸੂਚੀਬੱਧ ਹਸਪਤਾਲਾਂ ਵਿਚ ਸਾਲਾਨਾ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸੁਵਿਧਾ ਮਿਲਦੀ ਹੈ। ਡਿਪਟੀ ਕਮਿਸ਼ਨਰ ਨੇ ਹਾਲੇ ਤੱਕ ਕਾਰਡ ਬਣਾਉਣ ਤੋਂ ਵਾਂਝੇ ਸਮੂਹ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਆਪਣੇ ਈ-ਕਾਰਡ ਬਣਵਾਉਣ, ਤਾਂ ਜੋ ਉਨਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ।
ਫੋਟੋ :-ਡਾ. ਸ਼ੇਨਾ ਅਗਰਵਾਲ, ਡਿਪਟੀ ਕਮਿਸ਼ਨਰ।

Friday, 26 February 2021

ਪਹਿਲੀ ਮਾਰਚ ਤੋਂ ਅੰਦਰੂਨੀ ਤੇ ਬਾਹਰੀ ਇਕੱਠਾਂ ਵਾਸਤੇ 100 ਅਤੇ 200 ਵਿਅਕਤੀਆਂ ਦੀ ਸ਼ਰਤ ਲਾਗੂ

ਕੋਵਿਡ ਨੇਮਾਂ ਦੀ ਸਖ਼ਤੀ ਨਾਲ ਕਰਵਾਈ ਜਾਵੇਗੀ ਪਾਲਣਾ
ਨਵਾਂਸ਼ਹਿਰ, 26 ਫਰਵਰੀ : ਜ਼ਿਲਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਡਾ. ਸ਼ੇਨਾ ਅਗਰਵਾਲ ਨੇ ਪੰਜਾਬ ਸਰਕਾਰ ਦੇ ਗ੍ਰਹਿ ਤੇ ਨਿਆਂ ਵਿਭਾਗ ਵਲੋਂ ਕੋਵਿਡ-19 ਸਬੰਧੀ ਜਾਰੀ ਤਾਜ਼ਾ ਦਿਸ਼ਾ-ਨਿਰਦੇਸ਼ਾਂ ਦੀ ਰੋਸ਼ਨੀ ਵਿਚ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ 1 ਮਾਰਚ 2021 ਤੋਂ ਜ਼ਿਲੇ ਵਿਚ ਅੰਦਰੂਨੀ ਅਤੇ ਬਾਹਰੀ ਸਮਾਜਿਕ/ਧਾਰਮਿਕ/ਖੇਡ/ਮਨੋਰੰਜਨ/ਵਿੱਦਿਅਕ/ਸੱਭਿਆਚਾਰਕ ਇਕੱਠਾਂ ਵਾਸਤੇ ਕ੍ਰਮਵਾਰ 100 ਅਤੇ 200 ਵਿਅਕਤੀਆਂ ਦੀ ਸ਼ਰਤ ਸਖ਼ਤੀ ਨਾਲ ਲਾਗੂ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਜਾਰੀ ਆਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਸੀਨੀਅਰ ਪੁਲਿਸ ਕਪਤਾਨ, ਸ਼ਹੀਦ ਭਗਤ ਸਿੰਘ ਨਗਰ ਕੋਵਿਡ-19 ਸਬੰਧੀ ਜਾਰੀ ਸਾਰੀਆਂ ਹਦਾਇਤਾਂ ਅਤੇ ਸਾਵਧਾਨੀਆਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਯਕੀਨੀ ਬਣਾਉਣਗੇ, ਜਿਨਾਂ ਵਿਚ ਇਕ-ਦੂਜੇ ਤੋਂ ਘੱਟੋ-ਘੱਟ 6 ਫੁੱਟ ਦੀ ਸਮਾਜਿਕ ਵਿੱਥ ਬਣਾ ਕੇ ਰੱਖਣਾ, ਬਾਜ਼ਾਰਾਂ ਅਤੇ ਜਨਤਕ ਟ੍ਰਾਂਸਪੋਰਟ ਵਿਚ ਭੀੜ ਨੂੰ ਨਿਯਮਤ ਕਰਨਾ ਅਤੇ ਕੋਵਿਡ ਨੇਮਾਂ ਦੀ ਉਲੰਘਣਾ ਕਰਨ ਵਾਲਿਆਂ, ਜਿਵੇਂ ਮਾਸਕ ਨਾ ਪਾਉਣ ਅਤੇ ਜਨਤਕ ਤੌਰ 'ਤੇ ਥੁੱਕਣ ਵਾਲਿਆਂ 'ਤੇ ਜ਼ੁਰਮਾਨੇ ਕਰਨਾ ਆਦਿ ਸ਼ਾਮਿਲ ਹੈ।
ਫੋਟੋ :- ਡਾ. ਸ਼ੇਨਾ ਅਗਰਵਾਲ, ਜ਼ਿਲਾ ਮੈਜਿਸਟ੍ਰੇਟ।

ਪਿੰਡ ਲੱਖਪੁਰ ਵਿਖੇ 03 ਪੇਟੀਆ ਸ਼ਰਾਬ ਸਮੇਤ ਇਕ ਕਾਬੂ ਮਾਮਲਾ ਦਰਜ਼

ਬੰਗਾ 26 ਫ਼ਰਵਰੀ(ਬਿਊਰੋ)-ਥਾਣਾ ਸਦਰ ਪੁਲਿਸ ਵਲੋਂ 3 ਪੇਟੀਆ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਸਦਰ ਦੇ ਏ ਐਸ ਆਈ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਏ ਐਸ ਆਈ ਸੁਰਿੰਦਰ ਸਿੰਘ ਐਚ ਸੀ ਗਿਰਧਾਰੀ ਲਾਲ ,ਐਚ ਸੀ ਸੁਦਾਗਰ ਨਾਕਾ ਬੰਦੀ ਕਰ ਪਿੰਡ ਲੱਖਪੁਰ ਵਿਖੇ ਜਨਰਲ ਚੈਕਿੰਗ ਕਰ ਰਹੇ ਸਨ ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਵਲੋਂ ਨਾਕਾਬੰਦੀ ਦੋਰਾਨ ਇਕ ਜੈਨ ਕਾਰ ਨੰਬਰ ਸੀ ਐਚ 01 ਵਾਈ 4930 ਨੂੰ ਰੋਕਿਆ ਗਿਆ। ਉਨ੍ਹਾਂ ਦੱਸਿਆ ਕਿ ਜਦੋ ਉਕਤ ਗੱਡੀ ਨੂੰ ਚੈਕ ਕੀਤਾ ਤਾ ਉਸ ਵਿਚੋਂ ਤਿੰਨ  ਪੇਟੀਆ ਸ਼ਰਾਬ ਮਾਰਕਾ ਸੀ ਐਲ ਐਮ ਪੰਜਾਬ ਵਿਸਕੀ ਬਰਾਮਦ ਹੋਈ। ਕਾਰ ਦਾ ਮਾਲਕ ਸੰਜੀਵ ਕੁਮਾਰ ਪੁੱਤਰ ਬਲਵੀਰ ਵਾਸੀ ਸ਼ਾਮ ਨਗਰ ਫਗਵਾੜਾ ਫੜੀ ਗਈ ਸ਼ਰਾਬ ਦਾ ਮੌਕੇ ਤੇ ਕੋਈ ਵੀ ਬਿੱਲ/ਲਾਈਸੰਸ ਨਹੀ ਦਿਖਾ ਸਕਿਆ। ਜਿਸ ਨੂੰ ਅਗਲੀ ਕਾਰਵਾਈ ਲਈ ਥਾਣਾ ਲਿਆਂਦਾ ਗਿਆ ਅਤੇ ਉਸ ਖਿਲਾਫ ਅਕਸਾਈਜ਼ ਐਕਟ ਅਧੀਨ ਮਾਮਲਾ ਦਰਜ਼ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਬਲਾਚੌਰ ’ਚ ਕੋਵਿਡ ਹੁਕਮਾਂ ਤੇ ਨੇਮਾਂ ਦੀ ਉਲੰਘਣਾ ਸਬੰਧੀ ਤਿੰਨ ਮਾਮਲੇ ਦਰਜ

*ਦਿਸ਼ਾ-ਨਿਰਦੇਸ਼ ਨਾ ਮੰਨਣ ਵਾਲਿਆਂ ਖਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ-ਐਸ. ਡੀ. ਐਮ
ਬਲਾਚੌਰ, 26 ਫਰਵਰੀ : ਜ਼ਿਲੇ ਵਿਚ ਵੱਧ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵੱਲੋਂ ਜਾਰੀ ਹਦਾਇਤਾਂ 'ਤੇ ਕਾਰਵਾਈ ਕਰਦਿਆਂ ਬਲਾਚੌਰ ਵਿਖੇ ਕੋਵਿਡ ਸਬੰਧੀ ਜਾਰੀ ਹੁਕਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫ਼ ਡਿਜ਼ਾਸਟਰ ਮੈਨੇਜਮੈਂਟ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਬੀਤੇ ਦਿਨ ਤਿੰਨ ਮਾਮਲੇ ਦਰਜ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਐਸ. ਡੀ. ਐਮ ਬਲਾਚੌਰ ਦੀਪਕ ਰੁਹੇਲਾ ਨੇ ਦੱਸਿਆ ਕਿ ਇਸ ਸਬੰਧੀ ਬਲਵਿੰਦਰ ਕੁਮਾਰ ਵਾਸੀ ਵਾਰਡ ਨੰਬਰ 5, ਬਲਾਚੌਰ ਖਿਲਾਫ਼ ਥਾਣਾ ਸਿਟੀ ਬਲਾਚੌਰ ਵਿਖੇ ਐਫ. ਆਈ. ਆਰ ਨੰਬਰ 20 ਦਰਜ਼ ਕੀਤੀ ਗਈ ਹੈ। ਇਸੇ ਤਰਾਂ ਥਾਣਾ ਕਾਠਗੜ ਵਿਖੇ ਸੰਦੀਪ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਗੋਦਾਰਾ, ਬਾਜਾਖਾਨਾ, ਫਰੀਦਕੋਟ ਖਿਲਾਫ਼ ਐਫ. ਆਈ. ਆਰ ਨੰਬਰ 22 ਅਤੇ ਥਾਣਾ ਬਲਾਚੌਰ ਵਿਖੇ ਸੁਖਵਿੰਦਰ ਸਿੰਘ ਪੁੱਤਰ ਲੱਖ ਰਾਜ ਵਾਸੀ ਪਿੰਡ ਜਡਾਲੀ ਖਿਲਾਫ਼ ਐਫ. ਆਈ. ਆਰ ਨੰਬਰ 23 ਦਰਜ ਕੀਤੀ ਗਈ ਹੈ।ਐਸ. ਡੀ. ਐਮ ਦੀਪਕ ਰੁਹੇਲਾ ਨੇ ਕਿਹਾ ਕਿ ਕੋਵਿਡ ਤੋਂ ਬਚਾਅ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਦਾ ਪਾਲਣ ਕਰਨਾ ਬੇਹੱਦ ਜ਼ਰੂਰੀ ਹੈ ਅਤੇ ਇਸ ਪ੍ਰਤੀ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ। ਉਨਾਂ ਕਿਹਾ ਕਿ ਇਹ ਆਮ ਵੇਖਣ ਵਿਚ ਆ ਰਿਹਾ ਹੈ ਕਿ ਲੋਕਾਂ ਵੱਲੋਂ ਇਸ ਨੂੰ ਹਲਕੇ ਵਿਚ ਲਿਆ ਜਾ ਰਿਹਾ ਹੈ, ਜੋ ਕਿ ਘਾਤਕ ਸਿੱਧ ਹੋ ਸਕਦਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ, ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਕੋਵਿਡ ਨਿਯਮਾਂ ਦਾ ਪੂਰੀ ਤਰਾਂ ਪਾਲਣ ਕਰਨ ਅਤੇ ਸਮਾਜਿਕ ਦੂਰੀ ਰੱਖਣ ਦੇ ਨਾਲ-ਨਾਲ ਮਾਸਕ ਪਹਿਨਣਾ ਯਕੀਨੀ ਬਣਾਉਣ ਅਤੇ ਜਨਤਕ ਤੌਰ 'ਤੇ ਨਾ ਥੁੱਕਣ। ਉਨਾਂ ਕਿਹਾ ਕਿ ਕੋਵਿਡ ਸਬੰਧੀ ਜਾਰੀ ਹੁਕਮਾਂ ਅਤੇ ਨਿਯਮਾਂ ਪ੍ਰਤੀ ਲਾਪਰਵਾਹੀ ਵਰਤਣ ਵਾਲਿਆਂ ਖਿਲਾਫ਼ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ।

ਐਸ. ਡੀ. ਐਮ ਵੱਲੋਂ ਚੋਣਾਂ ਦੌਰਾਨ ਅਹਿਮ ਯੋਗਦਾਨ ਦੇਣ ਵਾਲਿਆਂ ਦਾ ਪ੍ਰਸੰਸਾ ਪੱਤਰਾਂ ਨਾਲ ਸਨਮਾਨ

ਨਵਾਂਸ਼ਹਿਰ, 26 ਫਰਵਰੀ : (ਬਿਊਰੋ) ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਵੱਲੋਂ ਨਗਰ ਕੌਂਸਲ ਚੋਣਾਂ ਦੌਰਾਨ ਅਹਿਮ ਯੋਗਦਾਨ ਦੇਣ ਵਾਲੀਆਂ ਸ਼ਖਸੀਅਤਾਂ ਦਾ ਪ੍ਰਸੰਸਾ ਪੱਤਰਾਂ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਨਾਂ ਇਸ ਮੌਕੇ ਕਿਹਾ ਕਿ ਚੋਣ ਪ੍ਰਕਿਰਿਆ ਨਾਲ ਜੁੜੀਆਂ ਸਮੂਹ ਸ਼ਖਸੀਅਤਾਂ ਵੱਲੋਂ ਕੀਤੀ ਦਿਨ-ਰਾਤ ਮਿਹਨਤ ਅਤੇ ਸਹਿਯੋਗ ਸਦਕਾ ਹੀ ਚੋਣਾਂ ਬਹੁਤ ਪਾਰਦਰਸ਼ੀ ਅਤੇ ਨਿਯਮਪੂਰਵਕ ਢੰਗ ਨਾਲ ਨੇਪਰੇ ਚੜੀਆਂ। ਉਨਾਂ ਕਿਹਾ ਕਿ ਸੈਕਟਰ ਸੁਪਰਵਾਈਜ਼ਰ ਤੋਂ ਲੈ ਕੇ ਪੋਲਿੰਗ ਅਫ਼ਸਰ ਤੱਕ ਹਰੇਕ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਹੈ, ਜਿਸ ਸਦਕਾ ਉਨਾਂ ਦੇ ਦਫ਼ਤਰ ਦੇ ਮਾਣ ਵਿਚ ਵਾਧਾ ਹੋਇਆ ਹੈ। ਉਨਾਂ ਆਸ ਪ੍ਰਗਟਾਈ ਕਿ ਭਵਿੱਖ ਵਿਚ ਵੀ ਇਨਾਂ ਸ਼ਖਸੀਅਤਾਂ ਵੱਲੋਂ ਉਨਾਂ ਨੂੰ ਇਸੇ ਤਰਾਂ ਸਹਿਯੋਗ ਮਿਲਦਾ ਰਹੇਗਾ। ਇਸ ਮੌਕੇ ਉਨਾਂ ਜ਼ਿਲਾ ਮਾਸਟਰ ਟਰੇਨਰ ਡਾ. ਸੁਰਿੰਦਰਪਾਲ ਅਗਨੀਹੋਤਰੀ, ਸਵੀਪ ਨੋਡਲ ਅਫ਼ਸਰ ਸੁਰਜੀਤ ਸਿੰਘ ਮਝੂਰ, ਪਟਵਾਰੀ ਰਵਿੰਦਰ ਸਿੰਘ ਘੁੰਮਣ ਸਮੇਤ 20 ਸੈਕਟਰ ਸੁਪਰਵਾਈਜ਼ਰਾਂ ਅਤੇ ਐਸ. ਡੀ. ਐਮ ਤੇ ਤਹਿਸੀਲ ਦਫ਼ਤਰ ਦੇ ਸਮੁੱਖੇ ਅਮਲੇ ਨੂੰ ਪ੍ਰਸੰਸਾ ਪੱਤਰ ਤਕਸੀਮ ਕੀਤੇ। ਇਸ ਮੌਕੇ ਸੈਕਟਰ ਸੁਪਰਵਾਈਜ਼ਰਾਂ ਵੱਲੋਂ ਵੀ ਪਾਰਟੀਆਂ ਲਈ ਕੀਤੇ ਗਏ ਸੁਚੱਜੇ ਪ੍ਰਬੰਧਾਂ ਲਈ ਐਸ. ਡੀ. ਐਮ ਜਗਦੀਸ਼ ਸਿੰਘ ਜੌਹਲ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਡੀ. ਐਸ. ਪੀ ਨਵਾਂਸ਼ਹਿਰ ਸਵਿੰਦਰਪਾਲ ਸਿੰਘ, ਤਹਿਸੀਲਦਾਰ ਕੁਲਵੰਤ ਸਿੰਘ ਸਿੱਧੂ, ਨਾਇਬ ਤਹਿਸੀਲਦਾਰ ਕੁਲਵਰਨ ਸਿੰਘ, ਸਪੁਰਡੈਂਟ ਜਸਵਿੰਦਰ ਸਿੰਘ, ਇੰਦਰਜੀਤ ਸਿੰਘ, ਰਣਜੀਤ ਸਿੰਘ, ਰਾਜਨ ਭਾਟੀਆ, ਸ਼ਰਨਜੀਤ ਸਿੰਘ, ਸ਼ਾਮ ਲਾਲ, ਗੁਰਦੀਪ ਸਿੰਘ, ਬਲਵਿੰਦਰ ਸਿੰਘ, ਅਮਨਦੀਪ ਸਿੰਘ, ਕੁਲਵਿੰਦਰ, ਮੈਡਮ ਜੋਤੀ, ਹਰਦੀਪ ਸਿੰਘ, ਦੀਪਕ ਜੋਸ਼ੀ ਤੇ ਹੋਰ ਹਾਜ਼ਰ ਸਨ।
ਕੈਪਸ਼ਨ :- ਚੋਣਾਂ ਦੌਰਾਨ ਅਹਿਮ ਯੋਗਦਾਨ ਦੇਣ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਕਰਦੇ ਹੋਏ ਐਸ. ਡੀ. ਐਮ ਜਗਦੀਸ਼ ਸਿੰਘ ਜੌਹਲ। ਨਾਲ ਹਨ ਡੀ. ਐਸ. ਪੀ ਸਵਿੰਦਰਪਾਲ ਸਿੰਘ ਤੇ ਹੋਰ।

ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੰਗਾ ਚ ਸਜਾਇਆ ਗਿਆ ਨਗਰ ਕੀਰਤਨ

 

ਬੰਗਾ : 26 ਫਰਵਰੀ (ਬਿਊਰੋ)- ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਟਰੱਸਟ ਕਮੇਟੀ ਵਲੋਂ  ਸਮੂਹ ਸੰਗਤਾਂ  ਦੇ ਸਹਿਯੋਗ ਨਾਲ ਧੰਨ ਧੰਨ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਦੀ ਆਰੰਭਤਾ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ  ਫੁੱਲਾਂ ਨਾਲ ਸਜੀ ਇਕ ਪਾਲਕੀ ਵਿੱਚ ਵਿਰਾਜਮਾਨ ਕਰਨ ਉਪਰੰਤ ਕੀਤੀ ਗਈ । ਇਹ ਨਗਰ ਕੀਰਤਨ ਬੰਗਾ ਦੇ ਗੜਸ਼ੰਕਰ ਰੋਡ, ਰੇਲਵੇ ਰੋਡ, ਪੂਨੀਆ ਰੋਡ, ਮੁਕੰਦਪੁਰ ਰੋਡ, ਮੁੱਖ ਮਾਰਗ, ਮਸੰਦਾ ਪੱਟੀ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਇਸ ਨਗਰ ਕੀਰਤਨ ਵਿਚ ਵੱਡੀ ਗਿਣਤੀ ਵਿਚ  ਸੰਗਤਾਂ  ਗੁਰਬਾਣੀ ਦਾ ਜਾਪ ਕਰਦੀਆਂ ਚੱਲ ਰਹੀਆਂ ਸਨ। ਇਸ ਮੌਕੇ ਹਲਕਾ ਬੰਗਾ ਦੇ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ, ਸਤਵੀਰ ਸਿੰਘ ਪੱਲੀ ਝਿੱਕੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ, ਚੌਧਰੀ ਮੋਹਨ ਲਾਲ ਸਾਬਕਾ ਵਿਧਾਇਕ, ਦਰਬਜੀਤ ਸਿੰਘ ਪੁਨੀਆ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਸੋਹਣ ਲਾਲ ਢੰਡਾ ਜਿਲ੍ਹਾ ਪ੍ਰਧਾਨ ਐਸ ਸੀ ਬੀ ਸੀ ਵਿੰਗ ਸ਼੍ਰੋਮਣੀ ਅਕਾਲੀ ਦਲ, ਡਾ ਹਰਪ੍ਰੀਤ ਸਿੰਘ ਕੈਂਥ, ਵਿਜੈ ਮਜਾਰੀ, ਪਰਵੀਨ ਬੰਗਾ ਸੀਨੀਅਰ ਬਸਪਾ ਆਗੂ, ਰਣਵੀਰ ਸਿੰਘ ਰਾਣਾ  ਨੇ ਸਮੂਹ ਸੰਗਤਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਅਤੇ ਗੁਰੂ ਸਾਹਿਬ ਦੁਆਰਾ ਦਰਸਾਏ ਮਾਰਗ ਤੇ ਚੱਲਣ ਦੀ ਅਪੀਲ ਕੀਤੀ। ਇਸ ਮੌਕੇ ਤੇ ਹਾਜ਼ਰ ਸੰਗਤਾ ਦੇ ਠਾਠਾਂ ਮਾਰਦੇ ਇਕੱਠ ਵਿੱਚ ਬਲਜੀਤ ਰਾਏ ਪ੍ਰਧਾਨ ਟਰੱਸਟ, ਅਸ਼ੋਕ ਕੁਮਾਰ ਗੋਮਾ, ਮਨਜੀਤ ਸੋਨੂੰ, ਨਰਿੰਦਰ ਰਾਣਾ,  ਦਲਜੀਤ ਕੁਮਾਰ , ਇੰਦਰ ਕੁਮਾਰ ਕਿੰਦਾ, ਲਖਵਿੰਦਰ ਕੁਮਾਰ ਸੱਲ੍ਹਣ, ਰਾਮ ਆਸਰਾ, ਜਗਦੀਸ਼ ਸਿੰਘ, ਹਰਮੇਸ਼ ਵਿਰਦੀ, ਪ੍ਰਦੀਪ ਜੱਸੀ, ਰੌਣਕੀ ਰਾਮ, ਮੁਨੀਸ਼ ਬਜਾਜ, ਕੁਲਦੀਪ ਕੁਮਾਰ, ਪ੍ਰੀਤਮ ਦਾਸ ਤੋਂ ਇਲਾਵਾ ਧਾਰਮਿਕ, ਸਿਆਸੀ, ਸਮਾਜਿਕ ਸ਼ਖਸ਼ੀਅਤਾਂ ਅਤੇ ਇਲਾਕਾ ਨਿਵਾਸੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਬੰਗਾ ਨਿਵਾਸੀਆ ਵਲੋਂ ਇਸ ਨਗਰ ਕੀਰਤਨ ਦਾ ਵੱਖ ਵੱਖ ਥਾਵਾਂ ਤੇ ਫੁੱਲਾਂ ਦੀ ਵਰਖਾ ਅਤੇ ਪ੍ਰਸ਼ਾਦ ਵੰਡ ਕੇ ਸਵਾਗਤ ਕੀਤਾ ਗਿਆ।
ਫੋਟੋ ਕੈਪਸ਼ਨ : ਬੰਗਾ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ  ਸਜਾਏ ਨਗਰ ਕੀਰਤਨ ਦੀਆਂ ਝਲਕੀਆਂ

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ*

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ* ਬੰਗਾ 01 ਅਪਰੈਲ () ਭਾਰਤੀ ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ...

ਜੀ ਆਇਆਂ ਨੂੰ WELCOME