Friday, 12 February 2021

ਸਤਿਗੁਰੂ ਬ੍ਰਹਮਾਨੰਦ ਭੂਰੀਵਾਲੇ ਗਰੀਬਦਾਸੀ ਰਾਣਾ ਗਜੇਂਦਰ ਚੰਦ ਗਰਲਜ਼ ਕਾਲਜ ਆੱਫ ਐਜੂਕੇਸ਼ਨ ਮਨਸੋਵਾਲ ’ਚ ਮਨਾਈ ਬਸੰਤ ਪੰਚਮੀ


 
ਗੜਸ਼ੰਕਰ 12 ਫਰਵਰੀ (ਚੀਫ ਬਿਊਰੋ)-ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਇਲਾਕਾ ਬੀਤ ਵਿਖੇ ਚੱਲ ਰਹੇ ਸਤਿਗੁਰੂ ਬ੍ਰਹਮਾਨੰਦ ਭੂਰੀਵਾਲੇ ਗਰੀਬਦਾਸੀ ਰਾਣਾ ਗਜੇਂਦਰ ਚੰਦ ਗਰਲਜ਼ ਕਾਲਜ ਆੱਫ ਐਜੂਕੇਸ਼ਨ ਮਾਨਸੋਵਾਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ  ਉਤਸ਼ਾਹ ਨਾਲ ਮਨਾਇਆ ਗਿਆ।ਸਮਾਗਮ ਦੀ ਆਰੰਭਤਾ ਕਾਲਜ ਅਧਿਆਪਕਾਂ ਅਤੇ ਵਿਿਦਆਰਥਣਾਂ ਦੁਆਰਾ 'ਮੰਗਲਾਚਰਣ' ਸ਼ਬਦ ਦੀ ਅਰਦਾਸ ਨਾਲ ਕੀਤੀ। ਇਸ ਮੌਕੇ "ਫੂਡ ਪਰੀਪੇਰੇਸ਼ਨ ਐਂਡ ਪਰੇਸੇਨਟੇਸ਼ਨ" ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਰਾਣੀ ਲਕਸ਼ਮੀ ਬਾਈ ਹਾਊਸ ਪਹਿਲੇ, ਮਦਰ ਟੈਰੇਸਾ ਹਾਊਸ ਦੂਸਰੇ ਅਤੇ ਮਾਈ ਭਾਗੋ ਹਾਊਸ ਤੀਸਰੇ ਸਥਾਨ ਤੇ ਰਿਹਾ।ਪਿੰ੍ਰਸੀਪਲ ਡਾ. ਅੰਜਲੀ ਕੁਮਾਰ ਵਲੋਂ ਵਿਦਿਆਰਥਣਾਂ ਨੂੰ ਬਸੰਤ ਪੰਚਮੀ ਬਾਰੇ ਦੱਸਿਆ ਗਿਆ ਅਤੇ ਭਵਿੱਖ ਵਿੱਚ ਵੀ ਇਸ ਤਿਉਹਾਰ ਨੂੰ ਵਧ-ਚੜ ਕੇ ਮਨਾਉਣ ਲਈ ਉਤਸ਼ਾਹਿਤ ਕੀਤਾ ਗਿਆ ਤਾਂ ਕਿ ਯੁਵਾਵਾਂ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਿਆ ਜਾ ਸਕੇ।ਇਸ ਮੌਕੇ ਅਧਿਆਪਕਾਂ ਅਤੇ ਵਿਿਦਆਰਥਣਾਂ ਨੇ ਪਤੰਗ ਉਡਾਉਣ ਦਾ ਆਨੰਦ  ਵੀ ਮਾਣਿਆ। ਸਮਾਗਮ ਦੌਰਾਨ ਪ੍ਰਿੰਸੀਪਲ ਡਾ:ਅੰਜਲੀ ਕੁਮਾਰ ਅਤੇ ਸ਼੍ਰੀਮਤੀ ਆਸ਼ਾ ਰਾਣੀ ਨੇ ਜੱਜ ਦੀ ਭੂਮਿਕਾ ਨਿਭਾਈ। ਇਸ ਮੌਕੇ ਪ੍ਰੌ: ਮਧੂ ਕੰਵਰ, ਪ੍ਰੌ: ਪੂਨਮ, ਪ੍ਰੌ: ਮਨਜੀਤ ਕੌਰ, ਪ੍ਰੌ: ਜਸਵੀਰ ਕੌਰ, ਪ੍ਰੌ: ਮਮਤਾ, ਪ੍ਰੌ: ਪਰਵੀਨ ਕੌਰ, ਸ਼੍ਰੀਮਤੀ ਸੋਨੀਆ ਸ਼ਰਮਾ ਹਾਜ਼ਰ ਸਨ।
ਫੋਟੋ- ਸਤਿਗੁਰੂ ਬ੍ਰਹਮਾਨੰਦ ਭੂਰੀਵਾਲੇ ਗਰੀਬਦਾਸੀ ਰਾਣਾ ਗਜੇਂਦਰ ਚੰਦ ਗਰਲਜ਼ ਕਾਲਜ ਆੱਫ ਐਜੂਕੇਸ਼ਨ ਮਾਨਸੋਵਾਲ 'ਚ ਮਨਾਈ ਬਸੰਤ ਪੰਚਮੀ ਮੌਕੇ ਸਟਾਫ ਅਤੇ ਕਾਲਜ ਵਿਿਦਆਰਥਣਾਂ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME