Tuesday, 16 February 2021

ਨੀਰੂ ਜੱਸਲ ਦੇ ਧਾਰਮਿਕ ਟਰੈਕ ਸਤਿਗੁਰਾਂ ਦੀ ਕਿਰਪਾ ਨੂੰ ਮਿਲ ਰਿਹਾ ਦੇਸ਼ ਵਿਦੇਸ਼ ਚ ਭਰਵਾਂ ਹੁੰਗਾਰਾ


ਨਵਾਂਸ਼ਹਿਰ 16 ਫਰਵਰੀ (ਬਿਊਰੋ) ਕੰਪਿਊਟਰ ਅਧਿਆਪਕ ਨੀਰੂ ਜੱਸਲ ਜੋ ਕਿ ਇੱਕ ਸੁਪ੍ਰਸਿੱਧ ਲੇਖਿਕਾ ਵੀ ਹੈ, ਦਾ ਧਾਰਮਿਕ ਟਰੈਕ ''ਸਤਿਗੁਰਾਂ ਦੀ ਕਿਰਪਾ'' ਜੋ ਹਾਲ ਹੀ ਵਿਚ ਸੱਚ ਖੰਡ ਬੱਲਾਂ ਡੇਰੇ ਤੋਂ ਸੰਤ ਨਿਰੰਜਨ ਦਾਸ ਜੀ ਵਲੋਂ ਰਿਲੀਜ਼ ਕੀਤਾ ਗਿਆ ਸੀ, ਪਹਿਲਾਂ ਹੀ ਕਾਫੀ ਚਰਚਾ ਸੀ ਅਤੇ ਰੀਲੀਜ਼ ਹੋਣ ਤੋਂ ਬਾਅਦ ਹੁਣ ਦੇਸ਼ ਵਿਦੇਸ਼ ਚ ਵੀ ਉਸਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਹੱਕ ਰਿਕਾਰਡਜ਼ ਵਲੋਂ ਤਿਆਰ ਕੀਤੇ ਗਏ ਇਸ  ਧਾਰਮਿਕ ਟਰੈਕ ਨੂੰ ਨੀਰੂ ਜੱਸਲ ਨੇ ਬਹੁਤ ਵਧੀਆ ਤਰੀਕੇ ਨਾਲ ਗਾਇਆ ਹੈ ਅਤੇ ਗੀਤ ਨੂੰ ਲਿਖਿਆ ਹੈ ਉੱਘੇ ਗੀਤਕਾਰ ਹੈਪੀ ਡੱਲੀ ਨੇ ਹੈ । ਇਸ ਦਾ ਮਿਊਜ਼ਿਕ ਸਾਬ ਸਿੰਘ ਨੇ ਦਿੱਤਾ ਹੈ ਤੇ ਵੀਡੀਓ ਗ੍ਰਾਫੀ ਕੀਤੀ ਹੈ ਨੀਸੂ਼ ਕਸਿ਼ਅਪ ਨੇ । ਕੇ ਪੀ ਕਰੀਏਸ਼ਨ ਵਲੋਂ ਪੇਸ਼ ਕੀਤੇ ਇਸ ਗੀਤ ਨੂੰ ਲੋਕ ਵੱਧ ਤੋ ਵੱਧ ਪਸੰਦ ਕਰ ਰਹੇ ਹਨ ਅਤੇ ਭਰਵਾਂ ਹੁੰਗਾਰਾ ਦੇ ਰਹੇ ਹਨ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME