Thursday, 11 February 2021

ਇੰਦਰਪੁਰੀ ਸਕੂਲ ਦੇ ਵਿਦਿਆਰਥੀਆਂ ਨੇ ਕਬਾੜ ਦੇ ਸਮਾਨ ਦੀ ਸਹੀ ਵਰਤੋਂ ਕਰਕੇ ਬਣਾਇਆ ਸੁੰਦਰ ਬਗੀਚਾ



ਨਵਾਂਸ਼ਹਿਰ 11 ਫਰਵਰੀ (ਬਿਊਰੋ)  ਜ਼ਿਲ੍ਹਾ  ਸ਼ਹੀਦ ਭਗਤ  ਸਿੰਘ  ਦੇ ਇੰਦਰਪੁਰੀ ਸਰਕਾਰੀ  ਕੰਨਿਆ  ਸੀਨੀਅਰ  ਸੈਕੰਡਰੀ  ਸਕੂਲ ਹੇੜੀਆਂ ਦੀਆਂ  ਵਿਦਿਆਰਥਣਾਂ ਨੇ ਆਪਣੀਆਂ ਰਚਨਾਤਮਕ ਰੁਚੀਆਂ  ਦਿਖਾਉਦੇ ਹੋਏ , ਸਕੂਲ  ਵਿੱਚ  ਪਏ ਨਾ-ਵਰਤੋਯੋਗ  ਸਮਾਨ ਦੀ  ਸਹੀ  ਵਰਤੋਂ  ਕਰਕੇ  ਬਹੁਤ  ਹੀ  ਖੂਬਸੂਰਤ  ਰੰਗੀਨ  ਬਗੀਚਾ  ਤਿਆਰ  ਕੀਤਾ । ਬਿਊਟੀ ਟ੍ਰੇਨਰ ਸ੍ਰੀਮਤੀ  ਨੀਲਮ ਜੀ  ਦੀ ਯੋਗ ਅਗਵਾਈ  ਹੇਠ ਪੁਰਾਣੇ  ਸਮਾਨ  ਜਿਸ ਵਿੱਚ  ਖਾਲੀ  ਬੋਤਲਾਂ, ਪਲਾਸਟਿਕ  ਦੇ ਡੱਬੇ, ਗੱਡੀਆਂ  ਦੇ  ਪੁਰਾਣੇ  ਟਾਇਰ ਆਦਿ  ਦੀ ਯੋਗ ਵਰਤੋਂ  ਕਰਕੇ ਅਤੇ  ਉਨ੍ਹਾਂ  ਨੂੰ  ਵੱਖ  ਵੱਖ  ਰੰਗਾਂ  ਦਾ ਪੇਂਟ  ਕਰਕੇ ਸਕੂਲ ਦੇ  ਬਗੀਚੇ ਦੀ  ਖੂਬਸੂਰਤੀ  ਵਧਾਈ ਗਈ ਹੈ। ਜਿਸ ਦੀ ਸਮੂਹ  ਸਟਾਫ਼  ਅਤੇ  ਪਿੰਸੀਪਲ ਸ੍ਰੀਮਤੀ  ਮੀਨਾ ਗੁਪਤਾ  ਵਲੋਂ  ਵੀ ਸ਼ਲਾਘਾ ਕੀਤੀ  ਜਾ ਰਹੀ  ਹੈ । ਪਿ੍ਸੀਪਲ ਮੈਡਮ  ਨੇ ਦੱਸਿਆ ਕਿ ਇਸ ਤਰ੍ਹਾਂ  ਹੱਥੀਂ  ਕੰਮ  ਕਰਕੇ ਬੱਚਿਆਂ ਵਿਚ ਆਤਮ ਵਿਸ਼ਵਾਸ ਵੱਧਦਾ ਹੈ ਅਤੇ  ਸਿੱਖਣ ਦੀਆਂ  ਰੁਚੀਆ ਦਾ ਵਿਕਾਸ  ਹੁੰਦਾ  ਹੈ। ਇਹ  ਸਾਰਾ ਕੰਮ  ਵਿਹਲੇ ਸਮੇਂ  ਦੀ  ਯੋਗ  ਵਰਤੋਂ  ਕਰਦਿਆਂ  ਕੀਤਾ  ਗਿਆ । ਉਨ੍ਹਾਂ  ਕਿਹਾ ਵਿਦਿਆਰਥੀ  ਅੰਦਰ  ਬਹੁਤ  ਕੁਝ  ਹੈ, ਲੋੜ  ਹੈ  ਉਸ ਨੂੰ  ਸਹੀ  ਅਗਵਾਈ  ਦੇ  ਕੇ  ਬਾਹਰ  ਕੱਢਣ  ਦੀ। ਇਸ  ਮੌਕੇ  ਉਨ੍ਹਾਂ  ਮੈਡਮ  ਨੀਲਮ ਅਤੇ  ਮੈਡਮ ਨੇਹਾ ਨੇਯਰ ਵੱਲੋਂ  ਵਿਦਿਆਰਥਣਾਂ ਨੂੰ  ਪ੍ਰੇਰਿਤ  ਕਰਕੇ  ਇਹ  ਕੰਮ  ਕਰਵਾਉਣ  ਲਈ  ਉਨ੍ਹਾਂ ਦੀ  ਪ੍ਰਸ਼ੰਸ਼ਾ ਵੀ ਕੀਤੀ । ਇਸ  ਮੌਕੇ  ਸਮੂਹ  ਸਟਾਫ਼  ਅਤੇ  ਵਿਦਿਆਰਥਣਾਂ ਹਾਜ਼ਰ ਸਨ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME