Tuesday, 5 October 2021

ਮਨਜੀਤ ਕੌਰ ਕਿਰਤੀ ਕਿਸਾਨ ਯੂਨੀਅਨ ਦੀ ਅਲਾਚੌਰ ਇਕਾਈ ਦੇ ਪ੍ਰਧਾਨ ਬਣੇ

ਨਵਾਂਸ਼ਹਿਰ 5 ਅਕਤੂਬਰ :-  ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ ਅਲਾਚੌਰ ਵਿਖੇ ਯੂਨੀਅਨ ਦੀ ਇਕਾਈ ਦਾ ਗਠਨ ਕੀਤਾ  ਗਿਆ।ਇਸ ਮੌਕੇ ਕਿਸਾਨ ਮੋਰਚੇ ਦੀ ਮੌਜੂਦਾ ਸਥਿਤੀ ਤੇ ਵਿਚਾਰ ਕੀਤਾ ਗਿਆ।ਇਸ  ਇਕੱਠ ਨੂੰ ਭੁਪਿੰਦਰ ਸਿੰਘ ਵੜੈਚ ਸੂਬਾ ਕਮੇਟੀ ਮੈਂਬਰ, ਸੁਰਜੀਤ ਕੌਰ ਉਟਾਲ ਜਿਲ੍ਹਾ ਪ੍ਰਧਾਨ ਇਸਤਰੀ ਵਿੰਗ ਕਿਰਤੀ ਕਿਸਾਨ ਯੂਨੀਅਨ, ਮਨਜੀਤ ਕੌਰ ਅਲਾਚੌਰ, ਜਗਤਾਰ ਸਿੰਘ ਜਾਡਲਾ ਨੇ ਸੰਬੋਧਨ ਕੀਤਾ।ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੋਛੇ ਹੱਥਕੰਡਿਆਂ ਤੇ ਉਤਰ ਆਈ ਹੈ ਇਸਦੀ ਸਰਕਾਰ ਦੇ ਜਿੰਮੇਵਾਰੀ ਵਾਲੇ ਅਹੁਦਿਆਂ ਤੇ ਬੈਠੇ ਮੁੱਖ ਮੰਤਰੀ ਅਤੇ ਮੰਤਰੀ ਧਮਕੀਆਂ ਭਰੇ ਬਿਆਨ ਦੇ ਰਹੇ ਹਨ। ਉਹਨਾਂ ਲਖੀਮਪੁਰ ਖੇਰੀ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਵਲੋਂ ਕਿਸਾਨਾਂ ਦੇ ਕਤਲ ਕਰਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਯੂਨੀਅਨ ਦੀ ਮੈਂਬਰਸ਼ਿਪ ਉਪਰੰਤ 11ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਮਨਜੀਤ ਕੌਰ ਨੂੰ ਪ੍ਰਧਾਨ, ਜਸਪਾਲ ਸਿੰਘ ਨੂੰ ਸਕੱਤਰ ਕੁਲਵਿੰਦਰ ਸਿੰਘ ਨੂੰ ਮੀਤ ਪ੍ਰਧਾਨ ਅਤੇ ਸੁਖਦੇਵ ਸਿੰਘ ਨੂੰ ਵਿੱਤ ਸਕੱਤਰ ਚੁਣਿਆ ਗਿਆ।
ਕੈਪਸ਼ਨ: ਮੀਟਿੰਗ ਦੌਰਾਨ ਜਿਲਾ ਆਗੂਆਂ ਨਾਲ ਪਿੰਡ ਅਲਾਚੌਰ ਦੇ ਕਿਸਾਨ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME