Friday, 8 October 2021

ਮੈਂਟਲ ਹੈਲਥ ਦਿਵਸ ਦੇ ਮੌਕੇ ਮੈਂਟਲ ਹਸਪਤਾਲ ਦਾ ਕੀਤਾ ਦੌਰਾ ਤੇ ਸੇੈਮੀਨਾਰ ਦਾ ਵੀ ਆਯੋਜਨ

ਅੰਮ੍ਰਿਤਸਰ 8 ਅਕਤੂਬਰ : -  ਜਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀਮਤੀ ਹਰਪੀ੍ਰਤ ਕੌਰ ਰੰਧਾਵਾ ਵੱਲੋਂ ਸਰਕਾਰੀ ਮੈਂਟਲ ਹਸਪਤਾਲ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸ਼੍ਰੀ ਪੁਸਪਿੰਦਰ ਸਿੰਘਚੀਫ ਜੂਡੀਸ਼ਿਅਲ ਮੈਜਿਸਟਰੇਟ-ਕਮ-ਸਕੱਤਰਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਅੰਮ੍ਰਿਤਸਰਡਾਕਟਰ ਸਵਿੰਦਰ ਸਿੰਘਡਾਇਰੇੈਕਟਰਮੈਂਟਲ ਹਸਪਤਾਲ ਅਤੇ ਹੋਰ ਡਾਕਟਰ ਵੀ ਮੌਜੁਦ ਸਨ।

            ਇਸ ਦੇ ਨਾਲ ਹੀ ਮੈਂਟਲ ਹੈਲਥ ਦਿਵਸ ਦੇ ਮੌਕੇ ਤੇ ਪੈਨ ਇੰਡੀਆਂ ਜਾਗਰੁਕਤਾ ਮੁਹਿੰਮ ਦੇ ਤਹਿਤ ਅੱਜ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਅੰਮ੍ਰਿਤਸਰ ਦੁਆਰਾ ਸੈਮੀਨਾਰ ਦਾ ਆਯੋਜਨ ਵੀ ਕੀਤਾ ਗਿਆ। ਇਸ ਸਮੇਂ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ ਸਾਨੂੰ ਦਿਮਾਗੀ ਤੌਰ ਤੇ ਬਿਮਾਰ ਵਿਅਕਤੀ ਨਾਲ ਕਿਸੇ ਤਰ੍ਹਾਂ ਦਾ ਵਿਤਕਰਾਂ ਜਾ ਭੇਦ-ਭਾਵ ਨਹੀ ਕਰਨਾ ਚਾਹੀਦਾਉਹਨਾਂ ਨੂੰ ਸਮਾਜ ਤੋ ਵੱਖ ਨਹੀ ਕੀਤਾ ਜਾਣਾ ਚਾਹੀਦਾਦਿਮਾਗੀ ਤੌਰ ਤੇ ਬਿਮਾਰ ਵਿਅਕਤੀ ਦਾ ਇਲਾਜ ਸੰਭਵ ਹੈ। ਦਿਮਾਗੀ ਤੌਰ ਤੇ ਬਿਮਾਰ ਵਿਅਕਤੀ ਵੀ ਸਮਾਜ ਦਾ ਇੱਕ ਅੰਗ ਹਨ।

            ਇਸ ਮੌਕੇ ਡਾਇਰੈਕਟਰ ਡਾਕਟਰ ਸਵਿੰਦਰ ਸਿੰਘ ਨੇ ਦੱਸਿਆ ਕਿ ਜੋ ਵਿਅਕਤੀ ਜਾਂ ਮਰੀਜ ਇਲਾਜ ਤੋਂ ਬਾਅਦ ਠੀਕ ਹੋ ਜਾਂਦਾ ਹੈ ਪਰੰਤੁ ਉਸ ਦੇ ਪਿੱਛੇ ਕੋਈ ਵੀ ਪਰਿਵਾਰਕ ਮੈਂਬਰ ਜਾ ਉਹਨਾ ਦੀ ਦੇਖ-ਭਾਲ ਕਰਨ ਵਾਲਾ ਕੋਈ ਨਹੀ ਹੁੰਦਾਉਹਨਾਂ ਵਾਸਤੇ ਜਲਦ ਹੀ ਇਕ ਹਾਫ-ਵੇ ਹਾਮ ਮੇਂਟਲ ਹਸਪਤਾਲ ਦੇ ਨੇੜੇ ਹੀ ਖੁਲਣ ਜਾ ਰਿਹਾ ਹੈ।

            ਇਸ ਜਾਗਰੁਕਤਾ ਸੈੇਮੀਨਾਰ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਜ਼ਾਦੀ ਦਾ ਅੰਮ੍ਰਿਤ ਮਹਾਂੳਤਸਵ ਅਤੇ ਲੀਗਲ ਸਰਵਿਸਜ਼ ਹਫਤਾ ਦੇ ਤਹਿਤ ਅੰਮ੍ਰਿਤਸਰ ਵਿੱਚ ਵੱਖ ਵੱਖ ਜਗ੍ਹਾਪਿੰਡਾਂ ਵਿੱਚ ਵੀ ਸੈਮੀਨਾਰਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਰਾਹੀਂ ਆਮ ਜਨਤਾ ਨੂੰ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਦੀਆਂ ਸਕੀਮਾਂ ਅਤੇ ਮੁਫਤ ਕਾਨੂੰਨੀ ਸੇਵਾਵਾਂ ਦੇ ਹੱਕਦਾਰ ਕੌਣ ਕੌਣ ਹਨ ਸਬੰਧੀ ਜਾਗਰੁਕਤਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਾਨੂੰਨੀ ਸੇਵਾਵਾਂ ਦੇ ਟੋਲ ਫਰੀ ਨੰਬਰ 1968 ਬਾਰੇ ਵੀ ਜਾਗਰੂੁਕ ਕੀਤਾ ਗਿਆ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME