Tuesday, 14 June 2022

ਨਵਾਂਸ਼ਹਿਰ ਤੋਂ ਦਿੱਲੀ ਏਅਰਪੋਰਟ ਦਾ ਸਫ਼ਰ 16 ਤੋਂ, ਹੁਸ਼ਿਆਰਪੁਰ ਤੋਂ ਜਾਣ ਵਾਲੀ ਵੋਲਵੋ ’ਤੇ ਕਰਨਗੇ ਨਵਾਂਸ਼ਹਿਰ ਦੇ ਲੋਕ ਸੁਆਰੀ

ਯਾਤਰਾ ਲਈ ਪ੍ਰੀ-ਬੁਕਿੰਗ ਜ਼ਰੂਰੀ, ਬੁਕਿੰਗ ਆਨਲਾਈਨ
ਨਵਾਂਸ਼ਹਿਰ, 14 ਜੂਨ :- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਸਰਕਾਰੀ ਵੋਲਵੋ ਬੱਸਾਂ ਰਾਹੀਂ ਦਿੱਲੀ ਦੇ ਕੌਮਾਂਤਰੀ ਏਅਰਪੋਰਟ ਤੱਕ ਜਾਣ ਦੀ ਜਲੰਧਰ ਤੋਂ ਬੁੱਧਵਾਰ (15 ਜੂਨ) ਨੂੰ ਕੀਤੀ ਜਾ ਰਹੀ ਅਰਾਮਦਾਇਕ ਸਫ਼ਰ ਸਹੂਲਤ ਦੀ ਸ਼ੁਰੂਆਤ ਦਾ ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ) ਦੇ  ਲੋਕ ਵੀ 16 ਜੂਨ ਤੋਂ ਆਨੰਦ ਲੈ ਸਕਣਗੇ। ਜ਼ਿਲ੍ਹੇ ਵੱਲੋਂ ਆਪਣੀ ਵੋਲਵੋ ਦਾ ਪ੍ਰਬੰਧ ਹੋਣ ਤੱਕ ਹੁਸ਼ਿਆਰਪੁਰ ਦੀ ਵੋਲਵੋ ਰਾਹੀਂ ਨਵਾਂਸ਼ਹਿਰ ਨੂੰ ਦਿੱਲੀ ਏਅਰਪੋਰਟ ਨਾਲ ਸੜ੍ਹਕੀ ਮਾਰਗ ਨਾਲ ਜੋੜਨ ਲਈ ਚਲਾਈ ਜਾਣ ਵਾਲੀ ਇਹ ਬੱਸ ਸਵੇਰੇ 7:55 ਵਜੇ ਨਵਾਂਸ਼ਹਿਰ ਦੇ ਬੱਸ ਅੱਡੇ ਤੋਂ ਰਵਾਨਾ ਹੋਵੇਗੀ ਜਦਕਿ ਬਲਾਚੌਰ ਅੱਡੇ ਤੋਂ ਇਸ ਦੇ ਜਾਣ ਦਾ ਸਮਾਂ 8:20 ਵਜੇ ਸਵੇਰੇ ਹੋਵੇਗਾ।  ਪੰਜਾਬ ਰੋਡਵੇਜ਼ ਨਵਾਂਸ਼ਹਿਰ ਡਿਪੂ ਦੇ ਜਨਰਲ ਮੈਨੇਜਰ ਜਸਬੀਰ ਸਿੰਘ ਅਨੁਸਾਰ ਵੋਲਵੋ ਰਾਹੀਂ ਦਿੱਲੀ ਏਅਰਪੋਰਟ ਜਾਣ ਦੇ ਚਾਹਵਾਨ ਯਾਤਰੀਆਂ ਨੂੰ ਪਨਬਸਆਨਲਾਈਨ ਡੋਟ ਕੋਮ ਵੈਬਸਾਈਟ 'ਤੇ ਜਾ ਕੇ ਆਪਣੀ ਅਗਾਊਂ ਬੁਕਿੰਗ ਕਰਵਾਉਣੀ ਹੋਵੇਗੀ ਅਤੇ ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਬੱਸ ਵਿੱਚ ਸੀਟ ਅਲਾਟ ਹੋਵੇਗੀ। ਜ਼ਿਕਰਯੋਗ ਹੈ ਕਿ ਸੂਬੇ ਦੇ ਲੋਕ ਪਹਿਲਾਂ ਪ੍ਰਾਈਵੇਟ ਬੱਸਾਂ 'ਤੇ 2500 ਤੋਂ 3000 ਰੁਪਏ ਪ੍ਰਤੀ ਸੁਆਰੀ ਦੇ ਹਿਸਾਬ ਨਾਲ ਦਿੱਲੀ ਦੇ ਏਅਰਪੋਰਟ ਤੱਕ ਦਾ ਸਫ਼ਰ ਕਰਦੇ ਸੀ ਪਰੰਤੂ ਹੁਣ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਸਰਕਾਰੀ ਵੋਲਵੋ ਬੱਸਾਂ ਰਾਹੀਂ ਦਿੱਲੀ ਏਅਰਪੋਰਟ ਤੱਕ ਦੀ ਸਫ਼ਰ ਸਹੂਲਤ ਦੇਣ ਦਾ ਐਲਾਨ ਕਰਨ ਬਾਅਦ ਨਵਾਂਸ਼ਹਿਰ ਤੋਂ ਲੋਕ ਇਹ ਸਫ਼ਰ 1070 ਰੁਪਏ ਪ੍ਰਤੀ ਸੁਆਰੀ ਅਤੇ ਬਲਾਚੌਰ ਤੋਂ ਇਹ ਸਫ਼ਰ 990 ਰੁਪਏ ਪ੍ਰਤੀ ਸੁਆਰੀ ਦੇ ਹਿਸਾਬ ਨਾਲ ਕਰ ਸਕਣਗੇ। ਰੋਜ਼ਾਨਾ ਦਾ ਇਹ ਸਫ਼ਰ ਉਕਤ ਰਵਾਨਗੀ ਦੇ ਸਮੇਂ ਤੋਂ ਇਲਾਵਾ ਵਾਪਸੀ ਲਈ ਦਿੱਲੀ ਏਅਰਪੋਰਟ ਤੋਂ 12:15 ਵਜੇ ਹੋਵੇਗਾ ਅਤੇ ਉੁਸ ਲਈ ਵੀ ਪਨਬਸਆਨਾਲਾਈਨ ਡੋਟ ਕੋਮ 'ਤੇ ਜਾ ਕੇ ਬੁਕਿੰਗ ਕਰਵਾਈ ਜਾ ਸਕੇਗੀ। ਹੁਸ਼ਿਆਰਪੁਰ ਤੋਂ ਦਿੱਲੀ ਹਵਾਈ ਅੱਡੇ ਤੱਕ ਜਾਣ ਵਾਲੀ ਇਹ ਵੋਲਵੋ ਬੱਸ ਸਵੇਰੇ 6:40 ਵਜੇ ਚੱਲ ਕੇ ਵਾਇਆ ਗੜ੍ਹਸ਼ੰਕਰ, ਨਵਾਂਸ਼ਹਿਰ, ਬਲਾਚੌਰ ਤੋਂ ਹੁੰਦੇ ਹੋਏ ਚੰਡੀਗੜ੍ਹ ਰਾਹੀਂ ਸ਼ਾਮ 4:30 ਵਜੇ ਤੱਕ ਦਿੱਲੀ ਪੁੱਜੇਗੀ।
ਜੀ ਐਮ ਜਸਸਬੀਰ ਸਿੰਘ ਅਨੁਸਾਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵੱਡੀ ਗਿਣਤੀ ਵਿੱਚ ਲੋਕ ਵਿਦੇਸ਼ ਹੋਣ ਕਾਰਨ, ਜ਼ਿਲ੍ਹੇ ਦੇ ਲੋਕਾਂ ਨੂੰ ਇਸ ਦਾ ਸਭ ਤੋਂ ਵੱਧ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਏਅਰਪੋਰਟ 'ਤੇ ਜਾਣ ਵਾਲੀ ਇਸ ਬੱਸ ਬਾਰੇ ਮੁਕੰਮਲ ਜਾਣਕਾਰੀ ਉਕਤ ਆਨਲਾਈਨ ਵੈਬਸਾਈਟ 'ਤੇ ਮੌਜੂਦ ਹੈ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME