Thursday, 28 November 2024

ਮੇਜਰ ਮਨਦੀਪ ਸਿੰਘ ਦੀ ਯਾਦ ਵਿੱਚ ਮੁਫਤ ਕੈਂਸਰ ਜਾਂਚ ਕੈਂਪ 7 ਦਸੰਬਰ ਨੂੰ



ਨਵਾਂਸ਼ਹਿਰ 28 ਨਵੰਬਰ -ਸ਼ਹੀਦ ਮੇਜਰ ਮਨਦੀਪ ਸਿੰਘ ਦੀ ਮਿੱਠੀ ਅਤੇ ਨਿੱਘੀ ਯਾਦ ਵਿੱਚ ਅਤੇ ਉਨ੍ਹਾਂ ਦੀ ਤੀਸਰੀ ਬਰਸੀ ਮੌਕੇ ਨਵਾਂ ਸ਼ਹਿਰ ਦੇ ਜੇ.ਐਸ.ਐਫ ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਉਂਡ ਵਿੱਚ 7 ਦਸੰਬਰ ਨੂੰ ਮੁਫਤ ਕੈਂਸਰ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਸ਼ਹੀਦ ਦੇ ਪਿਤਾ ਅਤੇ ਮੇਜਰ ਮਨਦੀਪ ਸਿੰਘ ਵੈਲਫੇਅਰ ਸੋਸਾਇਟੀ ਰਜਿਸਟਰਡ ਨਵਾਂਸ਼ਹਿਰ ਦੇ ਪ੍ਰਧਾਨ ਦਿਲਬਾਗ ਸਿੰਘ ਸਾਬਕਾ ਜਿਲ੍ਹਾ ਸਿੱਖਿਆ ਅਫਸਰ ਨੇ ਦਿੰਦਿਆਂ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਸ਼ਹੀਦ ਦੀ ਯਾਦ ਵਿੱਚ ਮੁਫਤ ਅੱਖਾਂ ਦੀ ਜਾਂਚ ਲਈ ਕੈਂਪ ਲਗਾਇਆ ਜਾਂਦਾ ਰਿਹਾ ਹੈ ਪ੍ਰੰਤੂ ਇਸ ਵਾਰ ਲੋਕਾਂ ਵਿਚ ਵਧ ਰਹੀ ਸਮੱਸਿਆ ਨੂੰ ਦੇਖਦਿਆਂ ਵਰਲਡ ਕੈਂਸਰ ਕੇਅਰ ਤੇ ਚੈਰੀਟੇਬਲ ਸੁਸਾਇਟੀ ਦੇ ਸਹਿਯੋਗ ਨਾਲ਼ ਸ਼ਹੀਦ ਦੀ ਯਾਦ ਵਿੱਚ ਮੁਫਤ ਕੈਂਸਰ ਜਾਂਚ ਕੈਂਪ ਲਗਾਇਆ ਜਾ ਰਿਹਾ ਜਿਸ ਵਿੱਚ ਔਰਤਾਂ ਤੇ ਮਰਦਾਂ ਦੇ ਕੈਂਸਰ ਦੀ ਸਰੀਰਕ ਜਾਂਚ, ਮੂੰਹ ਦਾ ਕੈਂਸਰ, ਔਰਤਾਂ ਦੀ ਛਾਤੀ ਦਾ ਕੈਂਸਰ ਤੇ ਬੱਚੇਦਾਨੀ ਦਾ ਕੈਂਸਰ, ਮਰਦਾਂ ਦੇ ਗਦੂਦਾਂ ਦੇ ਕੈਂਸਰ ਦਾ ਪੀ. ਐਸ. ਏ ਟੈਸਟ, ਬਲੱਡ ਕੈਂਸਰ ਦੀ ਜਾਂਚ ਅਤੇ ਹੱਡੀਆਂ ਦੇ ਜ਼ਰੂਰੀ ਟੈਸਟ, ਸ਼ੂਗਰ ਅਤੇ ਬਲੱਡ ਦੇ ਟੈਸਟ, ਆਮ ਬਿਮਾਰੀਆਂ ਦੀ ਜਾਂਚ ਲਈ ਖੂਨ ਜਾਂਚ ਟੈਸਟ ਕੀਤੇ ਜਾਣਗੇ ਅਤੇ ਲੋੜਵੰਦਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ। ਸੁਸਾਇਟੀ ਵੱਲੋਂ ਸ਼ਹਿਰ ਵਾਸੀਆਂ ਨੂੰ ਕੈਂਪ ਦਾ ਵਧ ਤੋਂ ਵਧ ਲਾਭ ਲੈਣ ਲਈ ਸੁਨੇਹਾ ਦਿੱਤਾ ਗਿਆ ਹੈ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਦਿਲਬਾਗ ਸਿੰਘ, ਉਪ ਪ੍ਰਧਾਨ ਅਵਤਾਰ ਸਿੰਘ, ਤਰਸੇਮ ਪਰਵਾਨਾ ਜਨਰਲ ਸਕੱਤਰ, ਸਤਿੰਦਰਜੀਤ ਸਿੰਘ ਵਿੱਤ ਸਕੱਤਰ, ਐਡਵੋਕੇਟ ਹਰਮੇਸ਼ ਸੁੰਮਨ ਸਲਾਹਕਾਰ, ਜੀਵਨ ਲਾਲ, ਬਲਵੀਰ ਕੁਮਾਰ, ਮਾਸਟਰ ਪਰਵਿੰਦਰ ਸਿੰਘ ਭੰਗਲ ਸਟੇਟ ਅਵਾਰਡੀ, ਮਹਿੰਦਰ ਸਿੰਘ ਥਾਣਾ ਸਿਟੀ ਮੁਖੀ, ਹਰਬੰਸ ਕੌਰ ਸ਼ਹੀਦ ਦੇ ਮਾਤਾ ਜੀ, ਮਨਜੀਤ ਕੌਰ, ਜਸਪਾਲ ਸਿੰਘ, ਗਗਨਦੀਪ ਸਿੰਘ ਅਤੇ ਈਸ਼ਾਨ ਬੈਂਸ ਆਦਿ ਹਾਜ਼ਰ ਸਨ।

ਸੂਬੇ ਦੀਆਂ ਮੰਡੀਆਂ ਵਿੱਚ ਕਿਸਾਨਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਸਮੱਸਿਆ – ਹਰਚੰਦ ਸਿੰਘ ਬਰਸਟ

ਸੂਬੇ ਦੀਆਂ ਮੰਡੀਆਂ ਵਿੱਚ ਕਿਸਾਨਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਸਮੱਸਿਆ – ਹਰਚੰਦ ਸਿੰਘ ਬਰਸਟ - ਕਿਸਾਨਾਂ ਦੀ ਸਹੂਲਤਾਂ ਲਈ ਮੰਡੀ ਬੋਰਡ ਦੇ ਮੁੱਖ ਦ...

ਜੀ ਆਇਆਂ ਨੂੰ WELCOME