Wednesday, 13 November 2024

ਰਾਜ ਪੱਧਰੀ ਕਵਿਤਾ ਰਚਨਾ ਮੁਕਾਬਲੇ ਵਿਚ ਨੰਦਨੀ ਸ਼ਰਮਾ ਨੇ ਹਾਸਲ ਕੀਤਾ ਤੀਜਾ ਸਥਾਨ

ਰਾਜ ਪੱਧਰੀ ਕਵਿਤਾ ਰਚਨਾ ਮੁਕਾਬਲੇ ਵਿਚ ਨੰਦਨੀ ਸ਼ਰਮਾ ਨੇ ਹਾਸਲ ਕੀਤਾ ਤੀਜਾ ਸਥਾਨ          
ਨਵਾਂਸ਼ਹਿਰ, 13 ਨਵੰਬਰ :       ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਰਾਜ ਪੱਧਰੀ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰਾਹੋ ਦੀਆਂ ਵਿਦਿਆਰਥਣਾ ਨੰਦਨੀ ਸ਼ਰਮਾ ਸਪੁੱਤਰੀ ਵਿਸ਼ਾਲ ਨੇ ਕਵਿਤਾ ਰਚਨਾ ਮੁਕਾਬਲੇ ਅਤੇ ਹਰਮਨਦੀਪ ਕੌਰ ਸਪੁੱਤਰੀ ਅਮਰਜੀਤ ਸਿੰਘ ਨੇ ਲੇਖ ਮੁਕਾਬਲੇ ਵਿਚ ਭਾਗ ਲਿਆ। ਇਸ ਰਾਜ ਪੱਧਰੀ ਮੁਕਾਬਲੇ ਵਿਚ ਨੰਦਨੀ ਸ਼ਰਮਾ ਨੇ ਕਵਿਤਾ ਰਚਨਾ ਵਿਚ ਪੰਜਾਬ ਭਰ ਵਿਚੋਂ ਤੀਸਰਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਸਵੇਰ ਦੀ ਸਭਾ ਵਿਚ ਪ੍ਰਿੰਸੀਪਲ ਬਲਜਿੰਦਰ ਸਿੰਘ ਅਤੇ ਸਮੂਹ ਸਟਾਫ ਮੈਂਬਰਾਂ ਨੇ ਨੰਦਨੀ ਸ਼ਰਮਾ ਅਤੇ ਹਰਮਨਦੀਪ ਕੌਰ ਦਾ ਸਨਮਾਨ ਕੀਤਾ ਅਤੇ ਗਾਈਡ ਅਧਿਆਪਕਾਂ ਨੂੰ ਵਧਾਈ ਦਿੱਤੀ।
ਇਸ ਮੌਕੇ ਦਵਿੰਦਰ ਕੌਰ, ਗੁਰਸ਼ਰਨਦੀਪ, ਸਤਨਾਮ ਸਿੰਘ, ਅਜੀਤ ਸਿੰਘ, ਚਰਨਜੀਤ ਸਿੰਘ, ਹਰਜਿੰਦਰ ਲਾਲ, ਰਾਜਨ ਰਾਣਾ, ਸੁਖਮਿੰਦਰ ਕੌਰ, ਸਤਿੰਦਰ ਕੌਰ, ਗਗਨਦੀਪ, ਹਰਜੀਤ ਕੌਰ, ਬਲਦੇਵ ਕ੍ਰਿਸ਼ਨ, ਸੋਨਾ ਸ਼ਰਮਾ, ਰਵਦੀਪ ਕੌਰ, ਸਤਿੰਦਰਪਾਲ ਕੌਰ, ਸੰਦੀਪ ਕੌਰ, ਨੀਲਮ ਰਾਣੀ, ਕਮਲਦੀਪ, ਰਘਵਿੰਦਰ ਕੌਰ, ਕਰਮਜੀਤ ਕੌਰ, ਬਲਵਿੰਦਰ ਕੌਰ,  ਪ੍ਰੀਤੀ ਲਿਆਲ, ਜਸਵੀਰ ਰਾਜ, ਰੇਨੂੰ, ਰਣਜੀਤ ਕੌਰ, ਰਾਜਵਿੰਦਰ ਸੰਧੂ, ਨਿਧੀ ਉੱਮਟ, ਰਾਕੇਸ਼ ਰਾਣੀ, ਨਿਰਮਲਜੀਤ ਕੌਰ, ਮਨਦੀਪ ਕੌਰ, ਸੰਗੀਤਾ ਰਾਣੀ, ਰਮਨਦੀਪ ਸਿੰਘ ਆਦਿ ਹਾਜ਼ਰ ਸਨ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME