Wednesday, 6 November 2024

ਡਿਪਟੀ ਸਪੀਕਰ ਜ਼ੈ ਕ੍ਰਿਸ਼ਨ ਸਿੰਘ ਰੌੜੀ ਨੇ ਕਾਮਨਵੇਲਥ ਪਾਰਲੀਮੈਂਟਰੀ ਐਸੋਸੀਏਸ਼ਨ ਦੀ ਸਲਾਨਾ ਕਾਨਫਰੰਸ ‘ਚ ਕੀਤੀ ਸ਼ਮੂਲੀਅਤ

ਡਿਪਟੀ ਸਪੀਕਰ ਜ਼ੈ ਕ੍ਰਿਸ਼ਨ ਸਿੰਘ ਰੌੜੀ ਨੇ ਕਾਮਨਵੇਲਥ ਪਾਰਲੀਮੈਂਟਰੀ ਐਸੋਸੀਏਸ਼ਨ ਦੀ ਸਲਾਨਾ ਕਾਨਫਰੰਸ 'ਚ ਕੀਤੀ ਸ਼ਮੂਲੀਅਤ  
ਆਸਟ੍ਰੇਲੀਆਂ ਪਹੁੰਚਣ ਤੇ ਹੋਇਆ ਨਿੱਘਾ ਸਵਾਗਤ
ਹੁਸ਼ਿਆਰਪੁਰ, 9 ਨਵੰਬਰ: ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ, ਸਾਊਥ ਵੇਲਜ਼ ਵਿਖੇ 3 ਨਵੰਬਰ ਤੋਂ 8 ਨਵੰਬਰ 2024 ਤੱਕ ਹੋਈ 67ਵੀਂ ਕਾਮਨਵੇਲਥ ਪਾਰਲੀਮੈਂਟਰੀ ਐਸੋਸੀਏਸ਼ਨ ਦੀ ਸਲਾਨਾ ਕਾਨਫਰੰਸ ਵਿਚ ਸ਼ਮੂਲੀਅਤ ਕੀਤੀ । ਸਿਡਨੀ ਏਅਰਪੋਰਟ ਤੇ ਪਹੁੰਚਣ ਤੇ ਉਥੇ ਰਹਿ ਰਹੇ ਪੰਜਾਬੀਆਂ ਵੱਲੋ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਡਿਪਟੀ ਸਪੀਕਰ ਨੇ ਕਿਹਾ ਕਿ ਪੰਜਾਬੀਆਂ ਨੇ ਦੁਨੀਆਂ ਦੇ ਹਰ ਖੇਤਰ ਵਿਚ ਮੱਲਾਂ ਮਾਰੀਆਂ ਹਨ ਭਾਂਵੇ ਉਹ ਦੇਸ਼ ਵਿਚ ਹਨ ਜਾਂ ਵਿਦੇਸ਼ ਦੀ ਧਰਤੀ ਤੇ ਹੋਣ। ਉਹਨਾਂ ਕਿਹਾ ਕਿ  ਸਿਡਨੀ ਦੇ ਵਿਚ ਵਸ ਰਹੇ ਪੰਜਾਬੀ ਐੱਨ.ਆਰ.ਆਈਜ਼ ਭਰਾਵਾਂ ਨੇ ਆਪਣੀ ਮਿਹਨਤ ਸਦਕਾ ਜੋ ਵੱਡੇ ਮੁਕਾਮ ਹਾਸਲ ਕੀਤੇ ਹਨ ਉਸਨੂੰ ਦੇਖ ਸਿਰ ਮਾਣ ਨਾਲ ਉੱਚਾ ਉੱਠ ਜਾਂਦਾ ਹੈ। ਇਹ ਹੀ ਨਹੀਂ ਪੰਜਾਬ ਦੀ ਤਰੱਕੀ ਵਿਚ ਹਮੇਸ਼ਾ ਹੀ  ਐੱਨ.ਆਰ.ਆਈਜ਼ ਭਰਾਵਾਂ ਦਾ ਇਕ ਵੱਡਾ ਯੋਗਦਾਨ ਰਿਹਾ ਹੈ। ਪੰਜਾਬ ਦੀ ਭਲਾ ਲੋਚਣ ਵਾਲੇ ਐੱਨ.ਆਰ.ਆਈਜ਼ ਹਮੇਸ਼ਾਂ ਹੀ ਪੰਜਾਬ ਦੀ ਚੜ੍ਹਦੀ ਕਲਾ ਅਤੇ ਖੁਸ਼ਹਾਲੀ ਲਈ ਕੰਮ ਕਰਦੇ ਹਨ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME