ਨਵਾਂਸ਼ਹਿਰ 29 ਦਸੰਬਰ - ਜਨਾਬ ਗੁਰਚਰਨ ਬੱਧਣ ਸਰਪ੍ਰਸਤ ਪੰਜਾਬ ਸਾਹਿਤ ਸਭਾ (ਰਜਿ:) ਨਵਾਂਸ਼ਹਿਰ ਦੇ ਗ੍ਰਹਿ ਵਿਖੇ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਸਾਬਕਾ ਪ੍ਰਧਾਨ ਸ਼੍ਰੀ ਦਰਸ਼ਨ ਦਰਦੀ ਦੇ ਅਸਤੀਫੇ ਤੇ ਸਾਰੇ ਮੈਂਬਰਾਂ ਵਲੋਂ ਲਿਖਤੀ ਰੂਪ ਵਿੱਚ ਸਹਿਮਤੀ ਪ੍ਰਗਟ ਕਰਦੇ ਹੋਏ ਸ਼੍ਰੀ ਓਮਕਾਰ ਸ਼ੀਂਹਮਾਰ (ਮਹਿੰਦੀਪੁਰ) ਨੂੰ ਸਰਵਸੰਮਤੀ ਨਾਲ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ। ਨਵ ਨਿਯੁਕਤ ਪ੍ਰਧਾਨ ਸ਼੍ਰੀ ਓਮਕਾਰ ਮਹਿੰਦੀਪੁਰ ਨੇ ਸਮੂਹ ਮੈਂਬਰਾਨ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ ਦਿਵਾਇਆ ਕਿ ਸਾਰਿਆਂ ਦੇ ਸਹਿਯੋਗ ਅਤੇ ਅਸ਼ੀਰਵਾਦ ਨਾਲ ਪੰਜਾਬ ਸਾਹਿਤ ਸਭਾ ਨੂੰ ਬੁਲੰਦੀਆਂ ਤੱਕ ਲੈਕੇ ਜਾਵਾਂਗਾ ਤੇ ਇਸ ਸੇਵਾ ਨੂੰ ਤੰਨਦੇਹੀ ਅਤੇ ਇਮਾਨਦਾਰੀ ਨਾਲ ਨਿਵਾਵਾਂਗਾ। ਇਸ ਮੌਕੇ ਜਨਾਬ ਗੁਰਚਰਨ ਬੱਧਣ ਸਰਪ੍ਰਸਤ ਪੰਜਾਬ ਸਾਹਿਤ ਸਭਾ, ਸ਼੍ਰੀਮਤੀ ਸੁਨੀਤਾ ਬੱਧਣ, ਦਰਸ਼ਨ ਦਰਦੀ ਸਾਬਕਾ ਪ੍ਰਧਾਨ, ਹਰਬਲਾਸ ਬੱਧਣ ਸੀਨੀਅਰ ਵਾਈਸ ਪ੍ਰਧਾਨ, ਮਲਕੀਤ ਕੌਰ ਜੰਡੀ ਵਾਈਸ ਪ੍ਰਧਾਨ, ਤਰਸੇਮ ਸਾਕੀ ਜ: ਸਕੱਤਰ, ਐਡਵੋਕੇਟ ਜਸਪ੍ਰੀਤ ਸਿੰਘ ਬਾਜਵਾ ਕਨੂੰਨੀ ਸਲਾਹਕਾਰ, ਮਨਮੋਹਨ ਸਿੰਘ ਗੁਲਾਟੀ ਮੁੱਖ ਸਲਾਹਕਾਰ, ਬਹਾਦਰ ਚੰਦ ਅਰੋੜਾ ਸਲਾਹਕਾਰ, ਵਾਸਦੇਵ ਪਰਦੇਸੀ ਪ੍ਰੈੱਸ ਸਕੱਤਰ, ਰਾਮ ਲਾਲ ਫੁਰਤੀਲਾ, ਰੀਟਾ ਸਿੱਧੂ ਸਲੋਹ, ਮਨਜੀਤ ਕੌਰ ਨਵਾਂਸ਼ਹਿਰ ਅਤੇ ਗੀਤਿਕਾ ਨਿਗਾਹ ਆਦਿ ਹਾਜ਼ਰ ਸਨ।
ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ
ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਿਵਲ ਡਿਫੈਂਸ ਵਲੰਟੀਅਰ ਟਰੇਨਿੰਗ 10 ਫਰਵਰੀ ਤੋਂ ਸ਼ੁਰੂ : ਕਮਾਡੈਂਟ ਰੰਧਾਵਾ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਭਾਰਤ ਸਰਕਾਰ ਦੇ ਗ੍ਰਹਿ ਵਿਭਾਗ...