Monday, 9 December 2024

ਬੀ.ਆਈ.ਐਸ ਵੱਲੋਂ ਐਸ.ਬੀ.ਐਸ.ਨਗਰ ਦੇ ਅਧਿਆਪਕਾਂ ਲਈ ਦੋ ਰੋਜ਼ਾ ਵਰਕਸ਼ਾਪ

 ਨਵਾਂਸ਼ਹਿਰ, 9 ਦਸੰਬਰ -    ਬੀ.ਆਈ.ਐਸ, ਚੰਡੀਗੜ੍ਹ ਬ੍ਰਾਂਚ ਦਫ਼ਤਰ  ਵੱਲੋਂ “ਮਾਨਕਾਂ ਰਾਹੀਂ ਵਿਗਿਆਨ ਸਿੱਖਣਾ” ਵਿਸ਼ੇ 'ਤੇ  ਐਸ.ਬੀ.ਐਸ ਨਗਰ ਦੇ ਸਾਇੰਸ ਅਧਿਆਪਕਾਂ ਲਈ ਦੋ ਰੋਜ਼ਾ ਸਿਖਲਾਈ ਦਾ ਆਯੋਜਨ ਕੀਤਾ ਗਿਆ।  ਇਸ ਪ੍ਰੋਗਰਾਮ ਵਿਚ ਕੁੱਲ 55 ਅਧਿਆਪਕਾਂ ਨੇ ਭਾਗ ਲਿਆ ਜਦਕਿ   ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰ  ਅਮਰਜੀਤ ਖਟਕੜ ਮੁੱਖ ਮਹਿਮਾਨ ਵਜ਼ੋਂ ਸ਼ਾਮਲ ਹੋਏ। ਇਹ ਪ੍ਰੋਗਰਾਮ  ਵਿਸ਼ਾਲ ਤੋਮਰ, ਡਾਇਰੈਕਟਰ ਚੰਡੀਗੜ੍ਹ ਬ੍ਰਾਂਚ ਦਫਤਰ ਅਤੇ ਸਤਨਾਮ ਸਿੰਘ ਜ਼ਿਲ੍ਹਾ ਸਾਇੰਸ ਕੋਆਰਡੀਨੇਟਰ ਐਸ.ਬੀ.ਐਸ.ਨਗਰ ਦੀ ਦੇਖ-ਰੇਖ ਹੇਠ ਸਫ਼ਲਤਾ ਪੂਰਵਕ ਨੇਪਰੇ ਚੜ੍ਹਿਆ। ਅਭਿਸ਼ੇਕ ਕੁਮਾਰ ਸੰਯੁਕਤ ਨਿਰਦੇਸ਼ਕ ਨੇ ਭਾਗੀਦਾਰਾਂ ਨੂੰ ਸਕੂਲੀ ਵਿਦਿਆਰਥੀਆਂ ਵਿਚ ਮਾਨਕੀਕਰਨ ਅਤੇ ਗੁਣਵੱਤਾ ਦੀ ਧਾਰਨਾ ਪੈਦਾ ਕਰਨ ਲਈ ਕੀਤੀਆਂ ਪਹਿਲਕਦਮੀਆਂ ਬਾਰੇ ਜਾਗਰੂਕ ਕੀਤਾ। ਇਹ ਨੌਜਵਾਨ ਪੀੜ੍ਹੀ ਵਿਚ ਗੁਣਵੱਤਾ ਪ੍ਰਤੀ ਜਾਗਰੂਕਤਾ ਅਤੇ ਦੇਸ਼ ਵਿਚ ਇਕ ਗੁਣਵੱਤਾ ਈਕੋ-ਸਿਸਟਮ ਵਿਕਸਤ ਕਰਨ ਵਿਚ ਇਕ ਮੀਲ ਪੱਥਰ ਸਾਬਤ ਹੋਵੇਗਾ।ਅਭਿਸ਼ੇਕ ਕੁਮਾਰ ਨੇ ਗੁਣਵੱਤਾ ਅਤੇ ਮਾਨਕੀਕਰਨ ਦੇ ਸੰਕਲਪਾਂ ਅਤੇ ਮਾਨਕੀਕਰਨ, ਵਿਗਿਆਨ ਅਤੇ ਮਿਆਰ ਆਦਿ ਦੇ ਫਾਇਦਿਆਂ ਬਾਰੇ ਵਿਸਥਾਰਪੂਰਵਕ ਦੱਸਿਆ ਅਤੇ ਰੋਜ਼ਾਨਾ ਜੀਵਨ ਤੋਂ ਉਦਾਹਰਨਾਂ ਦੇ ਕੇ ਇਸ ਦੀ ਵਿਆਖਿਆ ਕੀਤੀ। ਉਨ੍ਹਾਂ ਵਿਵਹਾਰਕ ਜੀਵਨ ਵਿਚ ਵਰਤੇ ਜਾਣ ਵਾਲੇ ਮਾਪਦੰਡਾਂ ਅਤੇ ਖਿਡੌਣਿਆਂ ਦੇ ਮਿਆਰ ਵਰਗੇ ਕੁਝ ਨਵੇਂ ਮਾਪਦੰਡਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਨੇ ਬੀ.ਆਈ.ਐਸ ਦੀਆਂ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਮਾਨਕੀਕਰਨ, ਅਨੁਕੂਲਤਾ ਮੁਲਾਂਕਣ, ਸੋਨੇ ਦੀ ਹਾਲਮਾਰਕਿੰਗ ਸਕੀਮ ਆਦਿ ਬਾਰੇ ਇਕ ਪੇਸ਼ਕਾਰੀ ਦਿੱਤੀ। ਉਨ੍ਹਾਂ ਬੀ.ਆਈ.ਐਸ ਵੈੱਬਸਾਈਟਾਂ ਅਤੇ ਬੀ.ਆਈ.ਐਸ ਕੇਅਰ ਐਪ ਬਾਰੇ ਵੀ ਜਾਣਕਾਰੀ ਦਿੱਤੀ। ਦੂਜੇ ਅੱਧ ਵਿਚ ਸੌਰਭ ਵਰਮਾ ਡਿਪਟੀ ਡਾਇਰੈਕਟਰ ਨੇ ਆਇਰਨ ਐਂਡ ਗੈਸ ਸਟੋਵ ਦੀ ਉਦਾਹਰਨ ਦਿੰਦੇ ਹੋਏ ਵਿਗਿਆਨ ਵਿਸ਼ਿਆਂ ਨਾਲ ਮਿਆਰਾਂ ਨੂੰ ਜੋੜਨ ਵਿਚ ਸਲਾਹਕਾਰਾਂ ਦੀ ਭੂਮਿਕਾ ਬਾਰੇ ਭਾਗੀਦਾਰਾਂ ਨੂੰ ਚਾਨਣਾ ਪਾਇਆ। ਉਨ੍ਹਾਂ ਨੇ ਭਾਗੀਦਾਰਾਂ ਨੂੰ ਵੱਖ-ਵੱਖ ਪਾਠ ਯੋਜਨਾਵਾਂ ਦਾ ਪ੍ਰਦਰਸ਼ਨ ਵੀ ਕੀਤਾ ਤਾਂ ਜੋ ਮਿਆਰਾਂ ਦੇ ਨਾਲ ਵਿਿਗਆਨ ਸਿੱਖਣ ਬਾਰੇ ਇਕ ਵਿਚਾਰ ਦਿੱਤਾ ਜਾ ਸਕੇ। ਦੂਜੇ ਦਿਨ ਭਾਗੀਦਾਰਾਂ ਨੂੰ ਸਨਅਤੀ ਐਕਸਪੋਜ਼ਰ ਲਈ ਸ਼੍ਰੇਆਂਸ ਪੇਪਰ ਇੰਡਸਟਰੀ ਵਿਖੇ ਲਿਜਾਇਆ ਗਿਆ। ਨੀਰਜ ਮਹਿਤਾ ਨੇ ਭਾਗ ਲੈਣ ਵਾਲਿਆਂ ਦਾ ਸਵਾਗਤ ਕੀਤਾ ਅਤੇ ਪਲਾਈਵੁੱਡ ਮੈਨੂਫੈਕਚਰਿੰਗ ਨਾਲ ਸਬੰਧਤ ਵੱਖ-ਵੱਖ ਨਿਰਮਾਣ ਅਤੇ ਟੈਸਟਿੰਗ ਪ੍ਰਕਿਿਰਿਆਵਾਂ ਨਾਲ ਜਾਣੂੰ ਕਰਵਾਇਆ। ਉਨ੍ਹਾਂ ਪੇਪਰਾਂ ਦੀ ਜਾਂਚ ਦੀ ਪ੍ਰਕਿਿਰਿਆ ਬਾਰੇ ਜਾਣਕਾਰੀ ਦਿੱਤੀ। ਭਾਗੀਦਾਰਾਂ ਨੂੰ ਪਾਠ ਯੋਜਨਾ ਤਿਆਰ ਕਰਨ ਲਈ ਵੱਖ-ਵੱਖ ਵਿਸ਼ੇ ਦਿੱਤੇ ਗਏ ਸਨ, ਜਿਨ੍ਹਾਂ 'ਤੇ ਬਾਅਦ ਵਿਚ ਸਮਾਪਤੀ ਸੈਸ਼ਨ ਵਿਚ ਪੇਸ਼ਕਾਰੀ ਦੇ ਨਾਲ ਚਰਚਾ ਕੀਤੀ ਗਈ। 52 ਪਾਠ ਯੋਜਨਾ ਦਾ ਇਕ ਸੈੱਟ ਸਾਰੇ ਸਕੂਲਾਂ ਦੇ ਸਲਾਹਕਾਰਾਂ ਨੂੰ ਵੰਡਿਆ ਗਿਆ। ਸਤਨਾਮ ਸਿੰਘ ਵੱਲੋਂ ਵਿਕਸਿਤ ਕੁਮਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਐਸ. ਬੀ. ਐਸ ਨਗਰ  ਪੂਰੀ ਤਨਦੇਹੀ ਨਾਲ਼ ਇਸ ਪ੍ਰੋਗਰਾਮ ਨੂੰ ਸਕੂਲਾਂ ਵਿਚ ਲਾਗੂ ਕਰੇਗਾ। ਅੰਤ ਵਿਚ ਬੀ.ਆਈ.ਐਸ ਸਿਖਲਾਈ ਪ੍ਰੋਗਰਾਮ ਅਧਿਆਪਕਾਂ ਦੇ ਫੀਡਬੈਕ ਨਾਲ ਸਮਾਪਤ ਹੋਇਆ।

ਫੋਟੋ ਕੈਪਸ਼ਨ :
        -ਬੀ.ਆਈ.ਐਸ ਵੱਲੋਂ ਐਸ.ਬੀ.ਐਸ ਨਗਰ ਦੇ ਅਧਿਆਪਕਾਂ ਲਈ ਲਗਾਈ ਵਰਕਸ਼ਾਪ ਦਾ ਦ੍ਰਿਸ਼।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME