Monday, 24 March 2025

ਸਰਕਾਰੀ ਸਕੂਲ ਲੈਬਾਰਟਰੀ ਸਟਾਫ ਨੇ ਕੀਤੀ ਜ਼ਿਲ੍ਹਾ ਇਕਾਈ ਦੀ ਚੋਣ

 ਨਵਾਂਸ਼ਹਿਰ 24 ਮਾਰਚ - ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਪੰਜਾਬ (ਜਿਲ੍ਹਾ ਇਕਾਈ ਨਵਾਂਸ਼ਹਿਰ) ਵਲੋਂ ਆਪਣੀ ਜ਼ਿਲ੍ਹਾ ਇਕਾਈ ਦੀ ਚੋਣ ਕੀਤੀ ਹੈ। ਜਿਸ ਵਿਚ ਯੁਗੇਸ਼ ਕੁਮਾਰ ਕੌੜਾ (ਜਿਲ੍ਹਾ ਪ੍ਰਧਾਨ) ਰੁਪਿੰਦਰ ਸਹਾਰਨ ਰਾਹੋ(ਜਨਰਲ ਸਕੱਤਰ) ਦਲਵੀਰ ਸਿੰਘ ਚੱਕ ਬਿਲਗਾ (ਸੀਨੀ.ਮੀਤ ਪ੍ਰਧਾਨ) ਅਵਤਾਰ ਸਿੰਘ ਬਕਾਪੁਰ ( ਸੀਨੀ.ਮੀਤ ਪ੍ਰਧਾਨ) ਸੁਮਿਤ ਸੋਢੀ (ਮੀਤ ਪ੍ਰਧਾਨ) ਜਤਿੰਦਰ ਵਾਲੀਆ (ਸੰਯੁਕਤ ਸਕੱਤਰ) ਸ਼ੈਲੀ ਮਾਨ ਰੱਕੜਾਂ ਢਾਹਾਂ (ਸੰਯੁਕਤ ਸਕੱਤਰ) ਸੰਜੀਵ ਕੁਮਾਰ ਰਾਹੋਂ (ਵਿੱਤ ਸਕੱਤਰ) ਹਰਿੰਦਰ ਸਿੰਘ ਲੰਗੜੋਆ (ਪ੍ਰੈੱਸ ਸਕੱਤਰ) ਚਮਨ ਲਾਲ ਸਾਹਿਬਾ(ਜਥੇਬੰਦਕ ਸਕੱਤਰ) ਵਰਿੰਦਰ ਸੁੰਮਨ ਬਲਾਚੌਰ (ਜਥੇਬੰਦਕ ਸਕੱਤਰ) ਪਰਦੀਪ ਕੌਰ ਨਵਾਂਸ਼ਹਿਰ (ਸੰਯੁਕਤ ਸਕੱਤਰ ਲੇਡੀਜ਼ ਵਿੰਗ ) ਅਮਨਦੀਪ ਕੌਰ (ਸੰਯੁਕਤ ਸਕੱਤਰ ਲੇਡੀਜ਼ ਵਿੰਗ ) ਨਵਦੀਪ ਕੌਰ ਬੰਗਾ ( ਸੰਯੁਕਤ ਸਕੱਤਰ ਲੇਡੀਜ਼ ਵਿੰਗ ) ਦਵਿੰਦਰ ਕੌਰ ਰੱਤੇਵਾਲ (ਸੰਯੁਕਤ ਸਕੱਤਰ ਲੇਡੀਜ਼ ਵਿੰਗ ) ਰਜਿੰਦਰ ਸਿੰਘ ਰਟੈਂਡਾ (ਜ਼ਿਲ੍ਹਾ ਕਮੇਟੀ ਮੈਂਬਰ) ਨਰੰਜਣਜੋਤ ਸਿੰਘ ਚਾਂਦਪੁਰੀ ਜਿਲ੍ਹਾ ਕਮੇਟੀ ਮੈਂਬਰ ਲਗਾਇਆ ਗਿਆ ਹੈ। ਇਸ ਮੌਕੇ ਯੂਨੀਅਨ ਵੱਲੋਂ ਜਥੇਬੰਦੀ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਤੇ ਉਨ੍ਹਾਂ ਦੇ ਸਾਰਥਕ ਹੱਲ ਲਈ ਸਰਕਾਰ ਨਾਲ ਰਾਬਤਾ ਕਾਇਮ ਕਰਨ ਦਾ ਮਤਾ ਪਾਸ ਕੀਤਾ ਗਿਆ।

Sunday, 23 March 2025

ਸਾਮਰਾਜੀ ਤੇ ਪੂੰਜੀਵਾਦੀ-ਜਗੀਰੂ ਲੁੱਟ, ਜਾਤੀ-ਪਾਤੀ ਤੇ ਲਿੰਗਕ ਜਬਰ ਤੇ ਵਿਤਕਰੇ ਦੇ ਖਾਤਮੇ ਲਈ ਜੂਝਣਾ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ-ਪਾਸਲਾ

*ਸ਼ਹੀਦਾਂ ਵਲੋਂ ਚਿਤਵਿਆ ਰਾਜ ਕਾਇਮ ਕਰਨ ਲਈ ਧਰਮ ਅਧਾਰਤ ਕੱਟੜ ਰਾਜ ਕਾਇਮ ਕਰਨ ਦੇ ਹਿੰਦੂਤਵੀ ਫਾਸਿਸਟਾਂ ਦੇ ਮਨਸੂਬੇ ਫੇਲ੍ਹ ਕਰੋ- ਸੰਧੂ* 
*ਸ਼ਹੀਦਾਂ ਦੀ ਵਿਚਾਰਧਾਰਾ ਨੂੰ ਖਤਮ ਨਹੀਂ ਕਰ ਸਕਣਗੀਆਂ ਹਾਕਮ ਜਮਾਤਾਂ ਤੇ ਫਿਰਕੂ ਟੋਲੇ -ਮਹੀਪਾਲ*
  
ਖਟਕੜ ਕਲਾਂ 23 ਮਾਰਚ ( ) ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ). ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਅੱਜ ਇਥੇ ਪ੍ਰਭਾਵਸ਼ਾਲੀ ਇਕੱਠ ਕਰਕੇ ਇਨਕਲਾਬੀ ਜੋਸ਼ ਓ ਖਰੋਸ਼ ਨਾਲ ਮਨਾਇਆ ਗਿਆ। ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸ਼ਹੀਦੀ ਦਿਹਾੜੇ ਨੂੰ ਸਾਰਥਕ ਬਣਾਉਣ ਹਿੱਤ ਸੰਸਾਰ ਕਿਰਤੀਆਂ ਦੀ ਸਾਮਰਾਜੀ ਤੇ ਕਾਰਪੋਰੇਟੀ ਲੁੱਟ ਤੋਂ ਮੁਕਤੀ ਦਾ ਮਾਨਵੀ ਸੰਗਰਾਮ ਅੰਤਮ ਜਿੱਤ ਤੱਕ ਲਿਜਾਣ ਲਈ ਜੂਝਦੇ ਰਹਿਣ ਦਾ ਸੰਕਲਪ ਲੈਣ ਦਾ ਸੱਦਾ ਦਿੱਤਾ। 
         ਉਨ੍ਹਾਂ ਕਿਹਾ ਕਿ ਸਾਮਰਾਜੀਆਂ ਦੇ ਜਨਮ ਜਾਤ ਏਜੰਟ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਅਤੇ ਇਸ ਦੇ ਹੱਥਠੋਕੇ ਭਾਰਤ ਦੇ ਅਜੋਕੇ ਕੇਂਦਰੀ ਹੁਕਮਰਾਨ ਭਾਰਤੀ ਵਸੋਂ, ਖਾਸ ਕਰਕੇ ਕਿਰਤੀ ਸ਼੍ਰੇਣੀ ਨੂੰ 23 ਮਾਰਚ ਦੇ ਸ਼ਹੀਦਾਂ ਤੇ ਗ਼ਦਰੀ ਸੂਰਬੀਰਾਂ ਦੀ ਕ੍ਰਾਂਤੀਕਾਰੀ ਵਿਚਾਰਧਾਰਾ, ਸਿੱਖ ਗੁਰੂ ਸਾਹਿਬਾਨ ਦੇ ਮਾਨਵ ਹਿਤੈਸ਼ੀ ਫਲਸਫੇ, ਭਗਤੀ ਲਹਿਰ ਦੇ ਰਹਿਬਰਾਂ ਦੇ ਸਥਾਪਤੀ ਖਿਲਾਫ਼ ਬਾਗ਼ੀ ਤੇਵਰਾਂ ਅਤੇ ਅਜੋਕੇ ਦੌਰ ਦੇ ਸਮੁੱਚੇ ਅਗਾਂਹਵਧੂ ਸਰੋਕਾਰਾਂ ਤੋਂ ਬੇਮੁੱਖ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਰਚ ਰਹੇ ਹਨ। 
ਉਨ੍ਹਾਂ ਕਿਹਾ ਕਿ ਆਰ.ਐਸ.ਐਸ. ਦੀ ਅਗਵਾਈ ਹੇਠਲੇ ਹਿੰਦੂਤਵੀ ਫਾਸਿਸਟ ਟੋਲੇ ਮਨੁੱਖ ਹੱਥੋਂ ਮਨੁੱਖ ਅਤੇ ਅਮੀਰ ਦੇਸ਼ਾਂ ਹੱਥੋਂ ਗਰੀਬ ਦੇਸ਼ਾਂ ਦੀ ਲੁੱਟ-ਖਸੁੱਟ ਦਾ ਨਿਜ਼ਾਮ ਸਦੀਵੀਂ ਕਾਇਮ ਰੱਖਣ ਲਈ ਫਿਰਕੂ ਵੰਡ ਤਿੱਖੀ ਕਰਨ ਦੇ ਖਤਰਨਾਕ ਮਨਸੂਬਿਆਂ ਤਹਿਤ ਘੱਟ ਗਿਣਤੀ ਮੁਸਲਮਾਨ ਤੇ ਈਸਾਈ ਭਾਈਚਾਰਿਆਂ 'ਤੇ ਕਾਤਲਾਨਾ ਹਮਲੇ ਕਰ ਰਹੇ ਹਨ। ਇਸੇ ਸਾਜ਼ਿਸ਼ ਅਧੀਨ ਇਹ ਮਨੂੰਵਾਦੀ ਖਰੂਦੀ ਭਾਰਤ ਦੇ ਦਲਿਤਾਂ, ਪਛੜੇ ਵਰਗਾਂ, ਆਦਿਵਾਸੀਆਂ, ਸਮੁੱਚੀਆਂ ਇਸਤਰੀਆਂ, ਲੋਕ ਹਿਤਾਂ ਨੂੰ ਪ੍ਰਣਾਏ ਬੁੱਧੀਜੀਵੀਆਂ, ਤਰਕਵਾਦੀਆਂ ਅਤੇ ਮਨੁੱਖੀ ਅਧਿਕਾਰ ਕਾਰਕੁੰਨਾਂ 'ਤੇ ਵੀ ਅਣਕਿਆਸੇ ਜ਼ੁਲਮ ਢਾਹ ਰਹੇ ਹਨ। 
ਆਰ.ਐਸ.ਐਸ., ਭਾਜਪਾ ਤੇ ਸੰਘੀ ਸੰਗਠਨ ਦੇਸ਼ ਦੇ ਵਰਤਮਾਨ ਸੰਵਿਧਾਨ ਅਤੇ ਆਜ਼ਾਦੀ ਪਿੱਛੋਂ ਕਾਇਮ ਹੋਏ ਜਮਹੂਰੀ, ਧਰਮ ਨਿਰਪੱਖ ਤੇ ਫੈਡਰਲ ਢਾਂਚੇ ਨੂੰ ਤਬਾਹ ਕਰਨ ਲਈ ਬਜ਼ਿਦ ਹਨ, ਪਰ ਭਾਰਤ ਦੇ ਮਿਹਨਤੀ ਲੋਕ ਇਹ ਸਾਜ਼ਿਸ਼ਾਂ ਕਦੀ ਵੀ ਸਫਲ ਨਹੀਂ ਹੋਣ ਦੇਣਗੇ। 
        ਉਨ੍ਹਾਂ ਕਿਹਾ ਕਿ ਤਾਨਾਸ਼ਾਹੀ ਤਰਜ਼ ਦਾ ਧਰਮ ਅਧਾਰਤ ਕੱਟੜ ਰਾਜ ਕਾਇਮ ਕਰਨ ਦੇ ਆਰ.ਐਸ.ਐਸ. ਦੇ ਫਿਰਕੂ-ਫਾਸ਼ੀ ਏਜੰਡੇ ਨੂੰ ਵਿਸ਼ਾਲ ਲੋਕ ਲਾਮਬੰਦੀ ਤੇ ਬੱਝਵੇਂ ਲੋਕ ਘੋਲਾਂ ਰਾਹੀਂ ਭਾਂਜ ਦੇਣੀ ਅਤੇ ਸਾਮਰਾਜੀ ਤੇ ਪੂੰਜੀਵਾਦੀ-ਜਗੀਰੂ ਸ਼ੋਸ਼ਣ ਦਾ ਫਸਤਾ ਵੱਢਣ ਲਈ ਜੂਝਣਾ ਹੀ 23 ਮਾਰਚ ਦੇ ਸ਼ਹੀਦਾਂ ਨੂੰ ਸੱਚੀ-ਸੁੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਧੋਖਾ ਦੇਣ ਲਈ ਪਹਿਲਾਂ ਆਰ.ਐਸ.ਐਸ., ਭਾਜਪਾ ਵਾਲੇ ਸ਼ਹੀਦ-ਇ-ਆਜ਼ਮ ਭਗਤ ਸਿੰਘ ਪ੍ਰਤੀ ਨਕਲੀ ਹੇਜ਼ ਜਤਾਉਂਦੇ ਸਨ ਅਤੇ ਹੁਣ ਲੋਕਾਈ ਨਾਲ ਫਰੇਬ ਕਮਾਉਣ ਦੇ ਇਸੇ ਰਾਹ 'ਤੇ ਕੇਜਰੀਵਾਲ ਤੇ ਭਗਵੰਤ ਮਾਨ ਐਂਡ ਕੰਪਨੀ ਤੁਰੇ ਹੋਏ ਹਨ। 
            ਸਾਥੀ ਪਾਸਲਾ ਨੇ ਸਾਮਰਾਜੀ ਬਘਿਆੜਾਂ, ਬਹੁ ਕੌਮੀ ਕਾਰਪੋਰੇਸ਼ਨਾਂ ਅਤੇ ਜੁੰਡੀ ਪੂੰਜੀਵਾਦੀਆਂ ਦੇ ਹਿਤ ਪੂਰਨ ਲਈ ਘੜੀਆਂ ਗਈਆਂ ਨਵ-ਉਦਾਰਵਾਦੀ ਨੀਤੀਆਂ ਦੇ ਪਹਿਰਾਬਰਦਾਰ ਰਾਜਸੀ ਦਲਾਂ ਵਲੋਂ ਬਦਲਾਅ ਲਿਆਉਣ ਦੇ ਨਾਂ 'ਤੇ ਲੋਕਾਂ ਨਾਲ ਕੀਤੀ ਜਾ ਰਹੀ ਧੋਖਾਧੜੀ ਤੋਂ ਸੁਚੇਤ ਹੋਣ ਅਤੇ ਬਦਲਵੀਆਂ ਲੋਕ ਪੱਖੀ ਨੀਤੀਆਂ 'ਤੇ ਆਧਾਰਿਤ ਹਕੀਕੀ ਰਾਜਸੀ ਬਦਲ ਦੀ ਉਸਾਰੀ ਲਈ ਜੂਝਣ ਦੀ ਅਪੀਲ ਕੀਤੀ। 
ਉਨ੍ਹਾ ਕਿਹਾ ਕਿ ਭਾਰਤ ਦੀ ਜਮਹੂਰੀ ਲਹਿਰ ਜਮਾਤੀ ਲੁੱਟ-ਖਸੁੱਟ ਤੋਂ ਇਲਾਵਾ ਜਾਤੀ-ਪਾਤੀ ਤੇ ਲਿੰਗਕ ਜਬਰ ਤੇ ਵਿਤਕਰੇ ਖਿਲਾਫ਼ ਸਮਝੌਤਾ ਰਹਿਤ ਸੰਘਰਸ਼ ਲੜੇ ਤੋਂ ਬਗੈਰ ਕਿਸੇ ਵੀ ਬੁਨਿਆਦੀ ਆਰਥਕ-ਸਮਾਜਿਕ ਤਬਦੀਲੀ ਭਾਵ ਕ੍ਰਾਂਤੀ ਦਾ ਲੋਕ ਯੁੱਧ ਸਿਰੇ ਚਾੜ੍ਹਨ ਦੇ ਯੋਗ ਨਹੀਂ ਬਣ ਸਕਦੀ। ਸਾਥੀ ਪਾਸਲਾ ਨੇ ਕਿਰਤੀ ਲੋਕਾਈ ਦਾ ਚੇਤਨਾ ਪੱਧਰ ਉਚਿਆਉਣ ਲਈ ਸਿਆਸੀ-ਵਿਚਾਰਧਾਰਕ ਮੁਹਿੰਮ ਨਿਰੰਤਰ ਜਾਰੀ ਰੱਖਣ ਦੇ ਮਹੱਤਵ ਨੂੰ ਉਚੇਚ ਨਾਲ ਉਭਾਰਿਆ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੰਤਮ ਤੌਰ 'ਤੇ ਕਿਰਤੀ ਲੋਕਾਈ ਦੀ ਗਰੀਬੀ-ਅਮੀਰੀ ਦੇ ਪਾੜੇ, ਗਰੀਬੀ-ਭੁੱਖਮਰੀ, ਬੇਰੁਜ਼ਗਾਰੀ-ਮਹਿੰਗਾਈ, ਕੁਪੋਸ਼ਣ ਤੇ ਕੁਰਪਸ਼ਨ ਆਦਿ ਸਮੁੱਚੀਆਂ ਮੁਸੀਬਤਾਂ ਤੋਂ ਬੰਦਖਲਾਸੀ ਕੇਵਲ ਤੇ ਕੇਵਲ ਉਹ ਸਮਾਜਵਾਦੀ ਰਾਜ ਪ੍ਰਬੰਧ ਹੀ ਕਰ ਸਕਦਾ ਹੈ, ਜਿਸ ਦੀ ਸਥਾਪਨਾ ਦੀ ਖਾਕਾ ਸ਼ਹੀਦ-ਇ-ਆਜ਼ਮ ਭਗਤ ਸਿੰਘ ਤੇ ਉਨ੍ਹਾਂ ਦੇ ਯੁੱਧ ਸਾਥੀਆਂ ਨੇ ਬੁਣਿਆ ਸੀ। 
         ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰਾਨ ਸਾਥੀ ਕੁਲਵੰਤ ਸਿੰਘ ਸੰਧੂ ਤੇ ਮਹੀਪਾਲ, ਕੁਲਦੀਪ ਸਿੰਘ ਦੌੜਕਾ, ਜਸਵਿੰਦਰ ਸਿੰਘ ਢੇਸੀ, ਗੁਰਨੈਬ ਸਿੰਘ ਜੈਤੇਵਾਲ, ਮਨਜਿੰਦਰ ਸਿੰਘ ਢੇਸੀ ਨੇ ਵੀ ਵਿਚਾਰ ਰੱਖੇ। 
ਪ੍ਰਧਾਨਗੀ ਸਰਵ ਸਾਥੀ ਹਰਪਾਲ ਸਿੰਘ ਜਗਤਪੁਰ, ਸਤਨਾਮ ਸਿੰਘ ਗੁਲਾਟੀ, ਕਰਨੈਲ ਸਿੰਘ ਰਾਹੋਂ ਸਾਬਕਾ ਬੀਪੀਈਓ ਅਤੇ ਅਰਜਨ ਸਨਾਵਾ ਨੇ ਕੀਤੀ। ਮੰਚ ਸੰਚਾਲਕ ਦੀ ਭੂਮਿਕਾ ਸਾਥੀ ਕੁਲਦੀਪ ਸਿੰਘ ਸੁੱਜੋਂ ਨੇ ਬਾਖੂਬੀ ਨਿਭਾਈ। 
           ਸ਼ਹੀਦੀ ਕਾਨਫਰੰਸ ਸਮੇਂ ਡਾ. ਸਾਹਿਬ ਸਿੰਘ ਦੀ ਨਿਰਦੇਸ਼ਨਾ ਹੇਠ ਦੇਸ਼ ਦੇ ਮੌਜੂਦਾ ਹਾਲਾਤਾਂ 'ਤੇ ਕਟਾਖਸ਼ ਕਰਦਾ ਅਤੇ ਫਿਰਕੂ ਫਾਸੀਵਾਦੀ ਪ੍ਰਬੰਧ ਵਿਰੁੱਧ 'ਧਨੁ ਲੇਖਾਰੀ ਨਾਨਕਾ' ਨਾਟਕ ਖੇਡਿਆ ਗਿਆ। 
          ਇਸ ਮੌਕੇ ਸਾਥੀ ਗੁਰਦਰਸ਼ਨ ਬੀਕਾ, ਸ਼ਿਵ ਕੁਮਾਰ ਤਿਵਾੜੀ, ਰਾਮ ਜੀ ਦਾਸ ਚੌਹਾਨ, ਬਲਵੰਤ ਰਾਮ, ਕਿਰਪਾਲ ਸਿੰਘ ਭੱਟੋਂ, ਮਨੋਹਰ ਸਿੰਘ ਗਿੱਲ, ਅਜੈ ਕੁਮਾਰ ਫਿਲੌਰ, ਜਰਨੈਲ ਸਿੰਘ ਜਾਫਰਪੁਰ, ਅਜੀਤ ਸਿੰਘ ਬੀਕਾ, ਹਰਨੇਕ ਬੀਕਾ, ਹਰੀ ਬਿਲਾਸ ਹੀਉਂ, ਸਤਨਾਮ ਸਿੰਘ ਸੁਜੋਂ, ਸੁਰਿੰਦਰ ਭੱਟੀ, ਬਿਮਲ ਬਖਲੌਰ ਸਾਬਕਾ ਸਰਪੰਚ, ਡਾ. ਸੁਸੀਲ ਕੁਮਾਰ, ਜਸਵੀਰ ਮੋਰੋਂ, ਹਰੀ ਸਿੰਘ, ਹਰਜਿੰਦਰ ਸਿੰਘ, ਦੇਸ ਰਾਜ ਬੱਜੋਂ, ਸੂਬੇਦਾਰ ਮੇਜਰ ਸਿੰਘ, ਮਾਸਟਰ ਗੁਰਦਿਆਲ ਸਿੰਘ, ਜਰਨੈਲ ਸਿੰਘ ਦੌਲਤਪੁਰ, ਰਾਮ ਸਾਹਿਲ, ਬਲਵੀਰ ਰਾਮ ਮਹਾਲੋਂ, ਕਸ਼ਮੀਰ ਸਿੰਘ, ਸੁਖਦੇਵ ਸਿੰਘ, ਮਾਸਟਰ ਰਾਮ ਪਾਲ, ਹਰਭਜਨ ਸਿੰਘ ਮਝੂਰ, ਰੇਸ਼ਮ ਲਾਲ, ਸ਼ਿੰਗਾਰਾ ਰਾਮ, ਦੀਦਾਰ ਸਿੰਘ, ਸੁਰਜੀਤ ਸਿੰਘ ਮਝੂਰ, ਬਹਾਦਰ ਸਿੰਘ ਬਾਰਾ, ਸੋਢੀ ਰਾਮ ਸਾਬਕਾ ਸਰਪੰਚ, ਕਮਲਜੀਤ ਸਿੰਘ ਦੌੜਕਾ, ਸੋਹਣ ਭੱਟੀ, ਜਸਵੀਰ ਭੱਟੀ, ਪਰਮਜੀਤ, ਲਸ਼ਕਰੀ ਮਜਾਰੀ, ਸੁਰਜੀਤ ਨੂਰਪੁਰ, ਅਮਰਜੀਤ ਕੌਰ ਗੁਲਾਟੀ, ਇੰਦਰਜੀਤ ਕੌਰ ਸੁੱਜੋਂ, ਮੀਨਾ ਰਾਣੀ, ਜਸਵੀਰ ਕੌਰ ਸੁੱਜੋਂ, ਅਮਰਜੀਤ ਕੌਰ, ਵੰਦਨਾ ਵੀ ਮੌਜੂਦ ਸਨ।

ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਖੁਸ਼ਹਾਲ ਤੇ ਪ੍ਰਗਤੀਸ਼ੀਲ ਪੰਜਾਬ ਬਣਾਵਾਂਗੇ-ਮੁੱਖ ਮੰਤਰੀ ਦਾ ਦ੍ਰਿੜ੍ਹ ਸੰਕਲਪ


*ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਟ*
*ਅਫਸਰਾਂ ਅਤੇ ਜੱਜਾਂ ਦੇ ਘਰੋਂ ਵੱਡੀ ਨਗਦੀ ਮਿਲਣ ਵਰਗੀਆਂ ਘਟਨਾਵਾਂ ਸ਼ਹੀਦ ਦੇ ਸੁਪਨੇ ਹਕੀਕਤ ’ਚ ਬਦਲਣ ਵਿੱਚ ਵੱਡੀ ਰੁਕਾਵਟ*
*ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਨਗਰ), 23 ਮਾਰਚ*
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਸੁਪਨੇ ਸਾਕਾਰ ਕਰਨ ਲਈ ਦ੍ਰਿੜ੍ਹਤਾ ਨਾਲ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਅੱਜ ਇੱਥੇ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਸੰਬਧੋਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਿਆਸੀ ਸਮਾਗਮ ਨਹੀਂ ਹੈ ਸਗੋਂ ਅੱਜ ਦਾ ਇਹ ਅਹਿਮ ਮੌਕਾ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਹੈ ਜਿਨ੍ਹਾਂ ਨੇ ਆਪਣੀ ਮਾਤ ਭੂਮੀ ਦੀ ਰਾਖੀ ਲਈ ਆਪਣੀਆਂ ਜਾਨਾਂ ਨਿਛਾਵਰ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਨ੍ਹਾਂ ਮਹਾਨ ਸ਼ਹੀਦਾਂ ਦੀ ਵਿਰਾਸਤ ਦੇ ਪਾਸਾਰ ਲਈ ਸੂਬਾ ਸਰਕਾਰ ਸੁਹਿਰਦ ਯਤਨ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਨਿਮਾਣੇ ਜਿਹੇ ਯਤਨ ਵਜੋਂ 300 ਕਰੋੜ ਰੁਪਏ ਦੀ ਲਾਗਤ ਨਾਲ ਸ਼ਹੀਦ ਭਗਤ ਸਿੰਘ ਮੈਡੀਕਲ ਕਾਲਜ ਦੀ ਸਥਾਪਨਾ ਕਰਨ ਦਾ ਫੈਸਲਾ ਕੀਤਾ ਹੈ।
ਮੁੱਖ ਮੰਤਰੀ ਨੇ ਯਾਦ ਦਿਵਾਇਆ ਕਿ ਸੂਬਾ ਸਰਕਾਰ ਦੇ ਯਤਨਾਂ ਸਦਕਾ ਮੋਹਾਲੀ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀ ਕਿਸੇ ਵੀ ਸਰਕਾਰ ਨੇ ਇਸ ਹਵਾਈ ਅੱਡੇ ਦਾ ਨਾਮ ਮਹਾਨ ਸ਼ਹੀਦ ਦੇ ਨਾਮ 'ਤੇ ਰੱਖਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਪਰ ਸੱਤਾ ਸੰਭਾਲਣ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਨੇ ਇਸ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਇਨ੍ਹਾਂ ਮਹਾਨ ਸ਼ਹੀਦਾਂ ਦੇ ਨਾਮ 'ਤੇ ਹਵਾਈ ਅੱਡਿਆਂ, ਯੂਨੀਵਰਸਿਟੀਆਂ ਅਤੇ ਹੋਰ ਸੰਸਥਾਵਾਂ ਦਾ ਨਾਮਕਰਨ ਉਨ੍ਹਾਂ ਦੀ ਸ਼ਾਨਦਾਰ ਵਿਰਾਸਤ ਨੂੰ ਕਾਇਮ ਰੱਖਣ ਲਈ ਮਹੱਤਵਪੂਰਨ ਹੈ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਨਿਸ਼ਾਨ-ਏ-ਇਨਕਲਾਬ ਪਲਾਜ਼ਾ ਲੋਕਾਂ ਨੂੰ ਸਮਰਪਿਤ ਕੀਤਾ ਹੈ ਜਿਸ ਵਿੱਚ ਮੋਹਾਲੀ ਦੀ ਏਅਰਪੋਰਟ ਰੋਡ 'ਤੇ ਸ਼ਹੀਦ ਭਗਤ ਸਿੰਘ ਦਾ 30 ਫੁੱਟ ਉੱਚਾ ਕਾਂਸੀ ਦਾ ਬੁੱਤ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬੁੱਤ ਇਸ ਲਈ ਲਾਇਆ ਗਿਆ ਹੈ ਤਾਂ ਜੋ ਉਸ ਸੜਕ ਤੋਂ ਗੁਜ਼ਰਨ ਵਾਲੇ ਲੋਕ ਇਸ ਮਹਾਨ ਸ਼ਹੀਦ ਨੂੰ ਯਾਦ ਕਰ ਸਕਣ। ਭਗਵੰਤ ਸਿੰਘ ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਅਜਿਹੇ ਉਪਰਾਲੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਇਸ ਮਹਾਨ ਸ਼ਹੀਦ ਦੀ ਭੂਮਿਕਾ ਬਾਰੇ ਜਾਣੂ ਕਰਵਾਉਣ ਲਈ ਚਾਨਣ ਮੁਨਾਰਾ ਸਾਬਤ ਹੋਣਗੇ।
ਮੁੱਖ ਮੰਤਰੀ ਨੇ ਦੁਹਰਾਇਆ ਕਿ ਸੂਬਾ ਸਰਕਾਰ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਕੋਈ ਕਸਰ ਨਹੀਂ ਛੱਡ ਰਹੀ। ਉਨ੍ਹਾਂ ਕਿਹਾ ਕਿ ਜਦੋਂ ਵੀ ਦੇਸ਼ ਜਾਂ ਵਿਦੇਸ਼ ਤੋਂ ਕੋਈ ਵੀ ਸ਼ਖਸੀਅਤ ਸੂਬੇ ਦਾ ਦੌਰਾ ਕਰਦੀ ਹੈ ਤਾਂ ਉਹ ਉਨ੍ਹਾਂ ਨੂੰ ਇਸ ਪਵਿੱਤਰ ਧਰਤੀ 'ਤੇ ਸ਼ਰਧਾਂਜਲੀ ਭੇਟ ਕਰਨ ਦਾ ਮੌਕਾ ਦਿੰਦੇ ਹਨ। ਭਗਵੰਤ ਸਿੰਘ ਮਾਨ ਨੇ ਦੁੱਖ ਨਾਲ ਕਿਹਾ ਕਿ ਸ਼ਹੀਦ-ਏ-ਆਜ਼ਮ ਦੇ ਸੁਪਨੇ ਅਜੇ ਵੀ ਅਧੂਰੇ ਹਨ ਕਿਉਂਕਿ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਅਤੇ ਗਰੀਬੀ ਵਰਗੀਆਂ ਅਲਾਮਤਾਂ ਅੱਜ ਵੀ ਮੌਜੂਦ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਬਦਕਿਸਮਤੀ ਨਾਲ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਜਿਨ੍ਹਾਂ ਲੋਕਾਂ ਦੇ ਹੱਥ ਸੱਤਾ ਦੀ ਵਾਗਡੋਰ ਆਈ, ਉਨ੍ਹਾਂ ਲੋਕਾਂ ਨੇ ਅੰਗਰੇਜ਼ਾਂ ਤੋਂ ਵੀ ਵੱਧ ਬੇਰਹਿਮੀ ਨਾਲ ਸਰਕਾਰੀ ਖਜ਼ਾਨੇ ਨੂੰ ਲੁੱਟਿਆ। ਇਸ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀਆਂ ਰੂਹਾਂ ਉਦੋਂ ਕੁਰਲਾ ਉੱਠੀਆਂ ਹੋਣਗੀਆਂ, ਜਦੋਂ ਉਹ ਵੱਡੇ ਅਫਸਰਾਂ ਅਤੇ ਜੱਜਾਂ ਦੇ ਘਰਾਂ ਤੋਂ ਭਾਰੀ ਮਾਤਰਾ ਵਿੱਚ ਨਗਦੀ ਬਰਾਮਦ ਹੁੰਦੇ ਵੇਖਦੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਜਿਹੇ ਦਾਗੀ ਲੋਕਾਂ ਤੋਂ ਇਨਸਾਫ਼ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ ਜਿਨ੍ਹਾਂ ਨੇ ਗਲਤ ਤਰੀਕਿਆਂ ਨਾਲ ਵੱਡੀ ਦੌਲਤ ਇਕੱਠੀ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸ਼ਹੀਦਾਂ ਨੇ ਆਪਣੀਆਂ ਜਾਨਾਂ ਇਸ ਲਈ ਨਹੀਂ ਦਿੱਤੀਆਂ ਸਨ ਕਿ ਦੇਸ਼ ਵਿੱਚ ਭ੍ਰਿਸ਼ਟਾਚਾਰ ਜੜ੍ਹਾਂ ਲਾ ਲਵੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਿਰਤੋੜ ਯਤਨ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮਾਰਚ, 2022 ਵਿੱਚ ਇੱਥੋਂ ਸਹੁੰ ਚੁੱਕਣ ਤੋਂ ਬਾਅਦ ਅਹੁਦਾ ਸੰਭਾਲਣ ਮਗਰੋਂ ਉਨ੍ਹਾਂ ਦੀ ਸਰਕਾਰ ਨੇ ਜੁਲਾਈ ਮਹੀਨੇ ਤੋਂ ਘਰਾਂ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਵਾਈ ਹੈ ਜਿਸ ਤੋਂ ਬਾਅਦ 90 ਫੀਸਦੀ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਹਿਲੀ ਵਾਰ ਸੂਬਾ ਸਰਕਾਰ ਨੇ ਸੂਬੇ ਨੂੰ ਬਿਜਲੀ ਉਤਪਾਦਨ ਵਿੱਚ ਸਰਪਲੱਸ ਬਣਾਉਣ ਲਈ ਕਿਸੇ ਨਿੱਜੀ ਕੰਪਨੀ ਤੋਂ ਪਾਵਰ ਪਲਾਂਟ ਖਰੀਦਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਭਰ ਵਿੱਚ 881 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ ਜਿੱਥੇ ਤਿੰਨ ਕਰੋੜ ਤੋਂ ਵੱਧ ਮਰੀਜ਼ ਮੁਫ਼ਤ ਇਲਾਜ ਦਾ ਲਾਭ ਲੈ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਵੱਲੋਂ 52,000 ਤੋਂ ਵੱਧ ਨੌਜਵਾਨਾਂ ਨੂੰ ਪੂਰੀ ਤਰ੍ਹਾਂ ਯੋਗਤਾ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਤੱਕ ਸੂਬੇ ਵਿੱਚ 18 ਟੋਲ ਪਲਾਜ਼ੇ ਬੰਦ ਕੀਤੇ ਜਾ ਚੁੱਕੇ ਹਨ ਅਤੇ ਇਨ੍ਹਾਂ ਟੋਲ ਪਲਾਜ਼ਿਆਂ ਦੇ ਬੰਦ ਹੋਣ ਨਾਲ ਪੰਜਾਬ ਵਿੱਚ ਆਮ ਲੋਕਾਂ ਨੂੰ ਰੋਜ਼ਾਨਾ 63 ਲੱਖ ਰੁਪਏ ਦੀ ਬੱਚਤ ਹੋ ਰਹੀ ਹੈ।
ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਸਾਹਿਬ ਦੀ ਵਿਚਾਰਧਾਰਾ ਅਨੁਸਾਰ ਸੂਬਾ ਸਰਕਾਰ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਕੇ ਉਨ੍ਹਾਂ ਨੂੰ ਸਸ਼ਕਤ ਬਣਾ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਵੇਂ ਬਾਬਾ ਸਾਹਿਬ ਇਕ ਨਿਮਰ ਪਰਿਵਾਰ ਤੋਂ ਸਨ, ਪਰ ਸਿੱਖਿਆ ਪ੍ਰਾਪਤ ਕਰਕੇ ਉਹ ਵਿਸ਼ਵ ਦੇ ਚੋਟੀ ਦੀਆਂ ਸ਼ਖਸੀਅਤਾਂ ਦੀ ਸੂਚੀ ਵਿੱਚ ਸ਼ੁਮਾਰ ਹੋਏ। ਉਨ੍ਹਾਂ ਕਿਹਾ ਕਿ 'ਸਕੂਲ ਆਫ਼ ਐਮੀਨੈਂਸ' ਗ਼ਰੀਬ ਪਰ ਹੁਸ਼ਿਆਰ ਵਿਦਿਆਰਥੀਆਂ ਨੂੰ ਸੁਨਹਿਰੀ ਭਵਿੱਖ ਲਈ ਤਿਆਰ ਕਰਕੇ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਸਾਕਾਰ ਕਰਨਗੇ।
ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਦੇਸ਼ ਭਗਤਾਂ ਦੀ ਸੋਚ ਅਨੁਸਾਰ ਸੂਬਾ ਸਰਕਾਰ ਪੰਜਾਬ ਦੀ ਤਰੱਕੀ ਅਤੇ ਲੋਕਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਸੂਬਾ ਸਰਕਾਰ ਦੇ ਸਾਂਝੇ ਯਤਨਾਂ ਸਦਕਾ ਪੰਜਾਬ ਜਲਦ ਹੀ ਦੇਸ਼ ਭਰ ਵਿੱਚ ਮੋਹਰੀ ਸੂਬਾ ਬਣ ਕੇ ਉਭਰੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸ਼ਹੀਦ ਭਗਤ ਸਿੰਘ ਦੇ ਹਰ ਸੁਪਨੇ ਨੂੰ ਸਾਕਾਰ ਕਰਨ ਅਤੇ ਸਦਭਾਵਨਾਪੂਰਨ ਅਤੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਵਚਨਬੱਧ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਆਜ਼ਾਦੀ ਸੰਘਰਸ਼ ਦੇ ਨੌਜਵਾਨ ਨਾਇਕ ਨੇ ਛੋਟੀ ਉਮਰ ਵਿੱਚ ਹੀ ਦੇਸ਼ ਨੂੰ ਵਿਦੇਸ਼ੀ ਸਾਮਰਾਜਵਾਦ ਦੇ ਚੁੰਗਲ ਤੋਂ ਮੁਕਤ ਕਰਵਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਭਗਵੰਤ ਸਿੰਘ ਮਾਨ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਪਿਛਲੇ 70 ਸਾਲਾਂ ਦੌਰਾਨ ਪਿਛਲੀਆਂ ਸਰਕਾਰਾਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਵਰਗੇ ਸਾਡੇ ਮਹਾਨ ਸ਼ਹੀਦਾਂ ਦੀ ਵਿਚਾਰਧਾਰਾ ਅਤੇ ਸੁਪਨਿਆਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਹੈ। ਭਗਵੰਤ ਸਿੰਘ ਮਾਨ ਨੇ ਦੁਹਰਾਇਆ ਕਿ ਸ਼ਹੀਦ ਭਗਤ ਸਿੰਘ ਦੀ ਛੋਟੀ ਉਮਰ ਵਿੱਚ ਹੋਈ ਸ਼ਹਾਦਤ ਨੇ ਨੌਜਵਾਨਾਂ ਨੂੰ ਕੌਮੀ ਆਜ਼ਾਦੀ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਜਿਸ ਨਾਲ ਦੇਸ਼ ਨੇ ਆਜ਼ਾਦੀ ਹਾਸਲ ਕੀਤੀ। 
ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਲੱਖਾਂ ਨੌਜਵਾਨਾਂ ਲਈ ਦੇਸ਼ ਦੀ ਨਿਰਸਵਾਰਥ ਸੇਵਾ ਕਰਨ ਲਈ ਪ੍ਰੇਰਨਾ ਸਰੋਤ ਬਣੇ ਰਹਿਣਗੇ। ਉਨ੍ਹਾਂ ਨੇ ਨੌਜਵਾਨਾਂ ਨੂੰ ਭਾਰਤ ਨੂੰ ਪ੍ਰਗਤੀਸ਼ੀਲ ਅਤੇ ਖੁਸ਼ਹਾਲ ਦੇਸ਼ ਬਣਾਉਣ ਲਈ ਸ਼ਹੀਦ ਭਗਤ ਸਿੰਘ ਦੇ ਨਕਸ਼ੇ-ਕਦਮਾਂ 'ਤੇ ਚੱਲਣ ਦਾ ਸੱਦਾ ਵੀ ਦਿੱਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਆਪਣੀ ਜਾਨ ਕੁਰਬਾਨ ਕਰਨ ਵਾਲੇ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਇਸ ਪਵਿੱਤਰ ਧਰਤੀ 'ਤੇ ਆ ਕੇ ਸੁਭਾਗਾ ਮਹਿਸੂਸ ਕਰ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਹਮੇਸ਼ਾ ਇਸ ਮਹਾਨ ਸ਼ਹੀਦ ਦਾ ਰਿਣੀ ਰਹੇਗਾ ਜਿਸ ਨੇ 23 ਸਾਲ ਦੀ ਛੋਟੀ ਉਮਰ ਵਿੱਚ ਦੇਸ਼ ਨੂੰ ਬ੍ਰਿਟਿਸ਼ ਸਾਮਰਾਜਵਾਦ ਤੋਂ ਮੁਕਤ ਕਰਵਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਹ ਮਹਾਨ ਸ਼ਹੀਦ ਸਿਰਫ਼ ਇਕ ਵਿਅਕਤੀ ਹੀ ਨਹੀਂ ਸਗੋਂ ਇਕ ਸੰਸਥਾ ਸੀ ਅਤੇ ਸਾਨੂੰ ਦੇਸ਼ ਦੀ ਤਰੱਕੀ ਲਈ ਉਨ੍ਹਾਂ ਦੇ ਨਕਸ਼ੇ-ਕਦਮਾਂ 'ਤੇ ਚੱਲਣਾ ਚਾਹੀਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੀਤਾ ਗਏ ਹਰ ਯਤਨ ਦਾ ਉਦੇਸ਼ ਸ਼ਹੀਦ ਭਗਤ ਸਿੰਘ ਦੇ ਸੁਪਨੇ ਅਨੁਸਾਰ ਪ੍ਰਗਤੀਸ਼ੀਲ ਅਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਕਰਨਾ ਹੈ। 

ਇਸ ਦੌਰਾਨ ਮੁੱਖ ਮੰਤਰੀ ਨੇ ਮਹਾਨ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਨੇ ਸ਼ਹੀਦ ਦੇ ਪਿਤਾ ਸਵਰਗੀ ਸਰਦਾਰ ਕਿਸ਼ਨ ਸਿੰਘ ਦੀ ਸਮਾਧੀ 'ਤੇ ਵੀ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਫੁੱਲ ਮਾਲਾਵਾਂ ਵੀ ਭੇਟ ਕੀਤੀਆਂ।
-----

ਦਹਾਕਿਆਂ ਤੋਂ ਅਣਗੌਲੇ ਦੋਆਬਾ ਖੇਤਰ ਨੂੰ ਮੁੱਖ ਮੰਤਰੀ ਦੇ ਯਤਨਾਂ ਸਦਕਾ 36 ਮਹੀਨਿਆਂ ਵਿੱਚ ਤੀਜਾ ਮੈਡੀਕਲ ਕਾਲਜ ਮਿਲਿਆ


* ਭਗਵੰਤ ਮਾਨ ਨੇ ਐਸ.ਬੀ.ਐਸ. ਨਗਰ ਵਿਖੇ 300 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸ਼ਹੀਦ ਭਗਤ ਸਿੰਘ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ 
* ਕਪੂਰਥਲਾ ਅਤੇ ਹੁਸ਼ਿਆਰਪੁਰ ਤੋਂ ਬਾਅਦ ਦੋਆਬੇ ਵਿੱਚ ਬਣੇਗਾ ਤੀਜਾ ਮੈਡੀਕਲ ਕਾਲਜ
ਸ਼ਹੀਦ ਭਗਤ ਸਿੰਘ ਨਗਰ, 23 ਮਾਰਚ - ਕਈ ਦਹਾਕਿਆਂ ਤੋਂ ਅਣਗੌਲੇ ਰਹੇ ਸੂਬੇ ਦੇ ਦੋਆਬਾ ਖੇਤਰ ਨੂੰ 36 ਮਹੀਨਿਆਂ ਦੇ ਅੰਦਰ ਉਦੋਂ ਆਪਣਾ ਤੀਜਾ ਮੈਡੀਕਲ ਕਾਲਜ ਮਿਲ ਗਿਆ, ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਗਪਗ 300 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸ਼ਹੀਦ ਭਗਤ ਸਿੰਘ ਸਰਕਾਰੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ।

ਇਹ ਦੋਆਬਾ ਖੇਤਰ ਵਿੱਚ ਤੀਜਾ ਮੈਡੀਕਲ ਕਾਲਜ ਹੈ ਕਿਉਂਕਿ ਮੁੱਖ ਮੰਤਰੀ ਨੇ ਪਹਿਲਾਂ ਹੁਸ਼ਿਆਰਪੁਰ ਅਤੇ ਕਪੂਰਥਲਾ ਵਿਖੇ ਮੈਡੀਕਲ ਕਾਲਜਾਂ ਦਾ ਨੀਂਹ ਪੱਥਰ ਰੱਖਿਆ ਸੀ। ਮੁੱਖ ਮੰਤਰੀ ਦੀ ਦੂਰਦਰਸ਼ੀ ਪਹੁੰਚ ਕਾਰਨ ਦੋਆਬਾ ਖੇਤਰ ਦੇ ਚਾਰ ਜ਼ਿਲ੍ਹਿਆਂ ਵਿੱਚੋਂ ਤਿੰਨ ਭਾਵ ਹੁਸ਼ਿਆਰਪੁਰ, ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਹੁਣ ਸਰਕਾਰੀ ਮੈਡੀਕਲ ਕਾਲਜ ਹੋਣਗੇ। ਨਵਾਂ ਸਰਕਾਰੀ ਮੈਡੀਕਲ ਕਾਲਜ ਸਿਵਲ ਹਸਪਤਾਲ ਨਾਲ ਜੁੜੇਗਾ। ਇਸ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਰੱਖਿਆ ਗਿਆ ਅਤੇ ਇਹ ਸੰਸਥਾ ਸ਼ਹੀਦ ਭਗਤ ਸਿੰਘ ਦੀ ਵਿਰਾਸਤ ਨੂੰ ਸੱਚੀ ਸ਼ਰਧਾਂਜਲੀ ਹੈ।

ਇਸ ਕਾਲਜ ਵਿੱਚ ਐਮ.ਬੀ.ਬੀ.ਐਸ. ਦੀਆਂ 50 ਸੀਟਾਂ ਹੋਣਗੀਆਂ, ਜਿਸ ਨਾਲ ਮੈਡੀਕਲ ਸਿੱਖਿਆ ਇਸ ਖੇਤਰ ਦੇ ਵਿਦਿਆਰਥੀਆਂ ਦੀ ਪਹੁੰਚ ਵਿੱਚ ਹੋਵੇਗੀ। ਜ਼ਿਲ੍ਹਾ ਸਿਵਲ ਹਸਪਤਾਲ, ਐਸ.ਬੀ.ਐਸ. ਨਗਰ ਮੌਜੂਦਾ ਸਮੇਂ ਵਿੱਚ ਸੈਕੰਡਰੀ ਪੱਧਰ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ ਪਰ ਵਿਸ਼ੇਸ਼ ਡਾਕਟਰੀ ਸਹੂਲਤਾਂ ਦੀ ਘਾਟ ਹੈ। ਮੈਡੀਕਲ ਕਾਲਜ ਦੀ ਸਥਾਪਨਾ ਨਾਲ ਮਾਹਰ ਅਤੇ ਸੁਪਰ-ਸਪੈਸ਼ਲਿਸਟ ਡਾਕਟਰ 24 ਘੰਟੇ ਉਪਲਬਧ ਹੋਣਗੇ।

ਮੈਡੀਸਨ, ਸਰਜਰੀ, ਬਾਲ ਰੋਗ, ਆਰਥੋਪੈਡਿਕਸ, ਗਾਇਨਾਕੋਲੋਜੀ ਅਤੇ ਐਮਰਜੈਂਸੀ ਦੇਖਭਾਲ ਵਿੱਚ ਨਵੇਂ ਵਿਭਾਗਾਂ ਨੂੰ ਮਜ਼ਬੂਤ ਕੀਤਾ ਜਾਵੇਗਾ। ਇਸੇ ਤਰ੍ਹਾਂ ਆਈ.ਸੀ.ਯੂ., ਟਰੌਮਾ ਸੈਂਟਰ ਅਤੇ ਡਾਇਗਨੌਸਟਿਕ ਲੈਬਾਂ ਨੂੰ ਵਧੇਰੇ ਗੰਭੀਰ ਮਰੀਜ਼ਾਂ ਨੂੰ ਸੰਭਾਲਣ ਲਈ ਅਪਗ੍ਰੇਡ ਕੀਤਾ ਜਾਵੇਗਾ। ਮਰੀਜ਼ਾਂ ਦੀ ਦੇਖਭਾਲ ਨੂੰ ਬਿਹਤਰ ਬਣਾਉਣ ਲਈ ਆਧੁਨਿਕ ਡਾਕਟਰੀ ਉਪਕਰਨ ਅਤੇ ਤਕਨਾਲੋਜੀ ਪੇਸ਼ ਕੀਤੀ ਜਾਵੇਗੀ।

ਇਸ ਹਸਪਤਾਲ ਨੂੰ ਅਤਿ-ਆਧੁਨਿਕ ਅਧਿਆਪਨ ਤੇ ਸਿਹਤ ਸੰਭਾਲ ਸੰਸਥਾ ਵਿੱਚ ਬਦਲਿਆ ਜਾਵੇਗਾ, ਜਿਸ ਨਾਲ ਮਰੀਜ਼ਾਂ ਅਤੇ ਮੈਡੀਕਲ ਵਿਦਿਆਰਥੀਆਂ ਦੋਵਾਂ ਨੂੰ ਲਾਭ ਹੋਵੇਗਾ। ਸ਼ਹੀਦ ਭਗਤ ਸਿੰਘ ਨਗਰ ਇੱਕ ਦੂਰ-ਦੁਰਾਡੇ ਵਾਲਾ ਜ਼ਿਲ੍ਹਾ ਹੈ, ਜਿੱਥੇ ਟਰਸ਼ਰੀ ਸਿਹਤ ਸੰਭਾਲ ਸਹੂਲਤਾਂ ਤੱਕ ਪਹੁੰਚ ਬਹੁਤ ਸੀਮਤ ਹੈ ਪਰ ਪਿਛਲੀਆਂ ਸਰਕਾਰਾਂ ਨੇ ਇਸ ਖੇਤਰ ਨੂੰ ਬਿਲਕੁੱਲ ਹੀ ਅਣਗੌਲਿਆ ਕੀਤਾ ਹੈ, ਜਿਸ ਕਾਰਨ ਮਰੀਜ਼ਾਂ ਨੂੰ ਇਲਾਜ ਲਈ ਲੁਧਿਆਣਾ, ਜਲੰਧਰ ਜਾਂ ਚੰਡੀਗੜ੍ਹ ਜਾਣਾ ਪੈਂਦਾ ਸੀ। ਇਹ ਮੈਡੀਕਲ ਕਾਲਜ ਸਥਾਨਕ ਤੌਰ 'ਤੇ ਆਧੁਨਿਕ ਦੇਖਭਾਲ ਸੇਵਾਵਾਂ ਦੀ ਪੇਸ਼ਕਸ਼ ਕਰ ਕੇ ਰੈਫਰਲ ਹਸਪਤਾਲਾਂ 'ਤੇ ਮਰੀਜ਼ਾਂ ਦੇ ਬੋਝ ਨੂੰ ਘਟਾਏਗਾ ਅਤੇ ਭਵਿੱਖ ਦੇ ਡਾਕਟਰਾਂ ਨੂੰ ਪੇਂਡੂ ਮਾਹੌਲ ਵਿੱਚ ਸਿਖਲਾਈ ਦੇਵੇਗਾ, ਜਿਸ ਨਾਲ ਉਨ੍ਹਾਂ ਨੂੰ ਸਥਾਨਕ ਲੋਕਾਂ ਦੀ ਸੇਵਾ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ।

ਇਸ ਕਾਲਜ ਨਾਲ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਕਿਫਾਇਤੀ ਅਤੇ ਮਿਆਰੀ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨਾ ਯਕੀਨੀ ਬਣਾਇਆ ਜਾਵੇਗਾ। ਇਸੇ ਤਰ੍ਹਾਂ ਇਹ ਕਾਲਜ ਮੈਡੀਕਲ ਸਿੱਖਿਆ ਦਾ ਵੀ ਵਿਸਥਾਰ ਕਰੇਗਾ ਕਿਉਂਕਿ ਸਥਾਨਕ ਵਿਦਿਆਰਥੀਆਂ ਨੂੰ ਹੁਣ ਮੈਡੀਕਲ ਪੜ੍ਹਾਈ ਲਈ ਆਪਣਾ ਜ਼ਿਲ੍ਹਾ ਨਹੀਂ ਛੱਡਣਾ ਪਵੇਗਾ। ਇਹ ਮੈਡੀਕਲ ਕਾਲਜ ਭਵਿੱਖ ਵਿੱਚ ਕਾਰਡੀਓਲੋਜੀ, ਨੈਫਰੋਲੋਜੀ, ਨਿਊਰੋਲੋਜੀ ਅਤੇ ਓਨਕੋਲੋਜੀ ਵਰਗੀਆਂ ਸੇਵਾਵਾਂ ਮੁਹੱਈਆ ਕਰਨ ਦੇ ਨਾਲ ਵਿਸ਼ੇਸ਼ ਸਿਹਤ ਸੰਭਾਲ ਸੇਵਾਵਾਂ ਲਈ ਪ੍ਰੇਰਕ ਵਜੋਂ ਕੰਮ ਕਰੇਗਾ।

ਇਸ ਮੈਡੀਕਲ ਕਾਲਜ ਨਾਲ ਡਾਕਟਰਾਂ, ਨਰਸਾਂ, ਟੈਕਨੀਸ਼ੀਅਨਾਂ ਅਤੇ ਨਾਨ-ਮੈਡੀਕਲ ਸਟਾਫ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਇਹ ਅਰਥਚਾਰੇ ਨੂੰ ਵੀ ਹੁਲਾਰਾ ਦੇਵੇਗਾ ਕਿਉਂਕਿ ਵਿਦਿਆਰਥੀ ਅਤੇ ਫੈਕਲਟੀ ਦੀ ਮੌਜੂਦਗੀ ਵਧਣ ਨਾਲ ਸਥਾਨਕ ਕਾਰੋਬਾਰਾਂ ਅਤੇ ਬੁਨਿਆਦੀ ਢਾਂਚੇ ਨੂੰ ਵੀ ਹੁਲਾਰਾ ਮਿਲੇਗਾ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਛੇ ਨਵੇਂ ਮੈਡੀਕਲ ਕਾਲਜਾਂ ਨਾਲ ਪੰਜਾਬ ਵਿੱਚ ਸਿਹਤ ਸੰਭਾਲ ਅਤੇ ਮੈਡੀਕਲ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ।

ਇਸ ਪ੍ਰੋਜੈਕਟ ਨੂੰ ਸਮੇਂ ਸਿਰ ਮੁਕੰਮਲ ਅਤੇ ਕਾਰਜਸ਼ੀਲ ਕਰਨ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਸੰਸਥਾ ਨੂੰ ਜਲਦ ਤੋਂ ਜਲਦ ਪੂਰੀ ਤਰ੍ਹਾਂ ਕਾਰਜਸ਼ੀਲ ਬਣਾਉਣ ਲਈ ਫੈਕਲਟੀ ਅਤੇ ਸਟਾਫ ਦੀ ਭਰਤੀ ਨੂੰ ਤਰਜੀਹ ਦਿੱਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਇਸ ਦੀ ਸਮੇਂ ਸਿਰ ਉਸਾਰੀ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਐਸ.ਬੀ.ਐਸ. ਨਗਰ ਨੂੰ ਉੱਤਰੀ ਪੰਜਾਬ ਦਾ ਸਿਹਤ ਸੰਭਾਲ ਕੇਂਦਰ ਬਣਾਉਣ ਲਈ ਡਾਕਟਰੀ ਸੇਵਾਵਾਂ ਦੇ ਵਿਸਥਾਰ ਅਤੇ ਹੋਰ ਅਪਗ੍ਰੇਡੇਸ਼ਨ ਲਈ ਵਾਧੂ ਫੰਡ ਯਕੀਨੀ ਬਣਾਏ ਜਾਣਗੇ।

ਇਹ ਮੈਡੀਕਲ ਕਾਲਜ ਸਿਰਫ਼ ਇੱਕ ਪ੍ਰੋਜੈਕਟ ਨਹੀਂ ਹੈ, ਸਗੋਂ ਸ਼ਹੀਦ ਭਗਤ ਸਿੰਘ ਨਗਰ ਦੇ ਲੋਕਾਂ ਨਾਲ ਕੀਤਾ ਇੱਕ ਵਾਅਦਾ ਵੀ ਹੈ। ਇਹ ਕਾਲਜ ਮਿਆਰੀ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗਾ ਅਤੇ ਖੇਤਰ ਦੀ ਚਿਰਕੋਣੀ ਮੰਗ ਨੂੰ ਪੂਰਾ ਕਰੇਗਾ। ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਬਣਿਆ ਇਹ ਕਾਲਜ ਡਾਕਟਰਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੂਰੇ ਸਮਰਪਣ ਨਾਲ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰੇਗਾ। ਇਹ ਪੰਜਾਬ ਦੀ ਸਿਹਤ ਸੰਭਾਲ ਪ੍ਰਣਾਲੀ ਵਿਚ ਸਕਰਾਤਮਕ ਬਦਲਾਅ ਲਿਆਉਣ ਅਤੇ ਸਾਰਿਆਂ ਲਈ ਮਿਆਰੀ ਡਾਕਟਰੀ ਸਿੱਖਿਆ ਅਤੇ ਇਲਾਜ ਯਕੀਨੀ ਬਣਾਉਣ ਪ੍ਰਤੀ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਮਨੀਸ਼ ਸਿਸੋਦੀਆ ਨੂੰ ਪੰਜਾਬ ਦਾ ਇੰਚਾਰਜ ਬਣਾਉਣ ਤੇ ਆਮ ਆਦਮੀ ਪਾਰਟੀ ਯੂਥ ਵਿੰਗ ਨੇ ਕੀਤਾ ਨਿੱਘਾ ਸੁਆਗਤ




ਮਨੀਸ਼ ਸਿਸੋਦੀਆ ਨੂੰ ਪੰਜਾਬ ਦਾ ਇੰਚਾਰਜ ਬਣਾਉਣ ਤੇ ਆਮ ਆਦਮੀ ਪਾਰਟੀ ਯੂਥ ਵਿੰਗ ਨੇ ਕੀਤਾ ਨਿੱਘਾ ਸੁਆਗਤ

ਜੈਂਕੀ ਨੇ ਕਿਹਾ- ਪਾਰਟੀ ਦੀ ਜ਼ਮੀਨੀ ਪਕੜ ਹੋਵੇਗੀ ਹੋਰ ਮਜ਼ਬੂਤ, ਪੰਜਾਬ ਹੋਰ ਵਿਕਾਸ ਕਰੇਗਾ 

ਅੰਮ੍ਰਿਤਸਰ, 23 ਮਾਰਚ, 2025 – ਆਮ ਆਦਮੀ ਪਾਰਟੀ (ਆਪ) ਯੂਥ ਵਿੰਗ ਨੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੂੰ ਪੰਜਾਬ ਇੰਚਾਰਜ ਅਤੇ ਸਤਿੰਦਰ ਜੈਨ ਨੂੰ ਸਹਿ-ਇੰਚਾਰਜ ਨਿਯੁਕਤ ਕਰਨ ਦੇ ਫੈਸਲੇ ਦਾ ਨਿੱਘਾ ਸੁਆਗਤ ਕੀਤਾ ਹੈ। ਯੂਥ ਵਿੰਗ ਵੱਲੋਂ ਇਸ ਫੈਸਲੇ ਨੂੰ ਪੰਜਾਬ ਵਿਚ ਪਾਰਟੀ ਦੀਆਂ ਜੜ੍ਹਾਂ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਅਤੇ ਨਿਰਣਾਇਕ ਕਦਮ ਦੱਸਿਆ ਗਿਆ ਹੈ।
ਇਸ ਮੌਕੇ 'ਤੇ ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਜਗਜੀਤ ਸਿੰਘ ਜੈਂਕੀ ਨੇ ਕਿਹਾ ਕਿ ਮਨੀਸ਼ ਸਿਸੋਦੀਆ ਦੀ ਆਗਵਾਈ ਅਤੇ ਉਨ੍ਹਾਂ ਦੀ ਦਿੱਲੀ ਵਿਚ ਮਿਲੀ ਸਫਲਤਾ ਹੁਣ ਪੰਜਾਬ ਦੀ ਧਰਤੀ 'ਤੇ ਵੀ ਨਵਾਂ ਇਤਿਹਾਸ ਲਿਖੇਗੀ। ਉਨ੍ਹਾਂ ਕਿਹਾ ਕਿ ਸਿਸੋਦੀਆ ਨੇ ਦਿੱਲੀ ਵਿੱਚ ਸਿੱਖਿਆ ਅਤੇ ਸਿਹਤ ਖੇਤਰਾਂ ਵਿੱਚ ਇਨਕਲਾਬੀ ਬਦਲਾਅ ਲਿਆਉਣ ਦੇ ਨਾਲ ਲੋਕਾਂ ਵਿਚ ਆਪਣਾ ਵਿਸ਼ਵਾਸ ਬਣਾਇਆ ਹੈ।
ਸ੍ਰੀ ਜੈਂਕੀ ਨੇ ਕਿਹਾ ਕਿ ਜੈਤਿੰਦਰ ਜੈਨ ਦੀ ਸਹਿਯੋਗੀ ਭੂਮਿਕਾ ਨਾਲ ਪਾਰਟੀ ਦੀ ਰਣਨੀਤੀ ਅਤੇ ਵਿਸਥਾਰ ਨੂੰ ਹੋਰ ਤੇਜ਼ੀ ਮਿਲੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਸਿੱਖਿਆ, ਸਿਹਤ, ਬਿਜਲੀ ਅਤੇ ਪਾਣੀ ਵਰਗੀਆਂ ਮੁੱਖ ਸੇਵਾਵਾਂ ਵਿੱਚ ਯਾਦਗਰੀ ਕੰਮ ਕੀਤੇ ਹਨ ਅਤੇ ਇਹ ਯਤਨ ਹੁਣ ਉਨ੍ਹਾਂ ਦੀ ਹੇਠ ਹੋਰ ਤੇਜ਼ ਹੋਣਗੇ।
ਸ੍ਰੀ ਜੈਂਕੀ ਨੇ ਪਾਰਟੀ ਦੇ ਸਾਰੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ-ਪਿੰਡ ਅਤੇ ਵਾਰਡਾਂ ਵਿਚ ਜਾ ਕੇ ਲੋਕਾਂ ਦੇ ਮਸਲੇ ਹੱਲ ਕਰਨ 'ਤੇ ਧਿਆਨ ਕੇਂਦਰਤ ਕਰਨ ਅਤੇ ਪਾਰਟੀ ਦੀ ਜ਼ਮੀਨੀ ਪਕੜ ਹੋਰ ਮਜ਼ਬੂਤ ਕਰਨ।
ਕੈਪਸ਼ਨ: ਮਨੀਸ਼ ਸਿਸੋਦੀਆ ਨੂੰ ਵਧਾਈ ਦਿੰਦਿਆਂ ਜਗਜੀਤ ਸਿੰਘ ਜੈਂਕੀ।


---



पंजाब में मनीष सिसोदिया को प्रभारी बनाए जाने पर आप यूथ विंग ने किया स्वागत, कहा- पार्टी की जड़ों को मिलेगा बड़ा बल

अमृतसर, 23 मार्च, 2025 – आम आदमी पार्टी (आप) यूथ विंग ने वरिष्ठ नेता मनीष सिसोदिया को पंजाब का प्रभारी और सतेंद्र जैन को सह प्रभारी नियुक्त किए जाने का गर्मजोशी से स्वागत किया है। इसे पंजाब में पार्टी के संगठन और जमीनी स्तर पर मौजूदगी को मजबूत करने के लिए एक रणनीतिक कदम माना जा रहा है।

इस अवसर पर आप यूथ विंग के सीनियर वाइस प्रेसिडेंट, श्री जगजीत सिंह जैंकी ने कहा कि सिसोदिया के नेतृत्व, जो दिल्ली में शिक्षा और स्वास्थ्य के क्षेत्रों में क्रांतिकारी सुधारों के लिए प्रसिद्ध हैं, से अब पंजाब में भी सकारात्मक बदलाव आएंगे।

"मनीष सिसोदिया स्वच्छ प्रशासन और प्रभावशाली नीतियों का प्रतीक हैं। उनका पंजाब की राजनीति में आना संगठन को नई ऊर्जा देगा और आम जनता को प्रत्यक्ष लाभ मिलेगा," श्री जैंकी ने कहा।

उन्होंने आगे कहा कि सह प्रभारी के रूप में जितेंद्र जैन का साथ पार्टी के विस्तार और जमीनी स्तर पर समन्वय में नई गति लाएगा।

श्री जैंकी ने यह भी बताया कि आप सरकार पहले ही पंजाब में शिक्षा, स्वास्थ्य, बिजली और पानी जैसे क्षेत्रों में महत्वपूर्ण सुधार कर चुकी है और नए नेतृत्व में यह प्रयास और तेजी से आगे बढ़ेंगे।

पार्टी कार्यकर्ताओं से आह्वान करते हुए उन्होंने कहा कि वे जनसंपर्क और स्थानीय स्तर पर जनता की समस्याओं के समाधान पर अधिक ध्यान दें। "पार्टी पंजाब के हर गांव, कस्बे और शहर में बदलाव की एक नई लहर लेकर आ रही है। ये नियुक्तियां पार्टी के मिशन को और अधिक मजबूत करेंगी और जनता से जुड़ाव को गहरा करेंगी," उन्होंने अंत में कहा।

कैप्शन: मनीष सिसोदिया को बधाई देते हुए जगजीत सिंह जैंकी।




AAP Youth Wing welcomes appointment of Manish Sisodia as Punjab In-charge, calls it a major boost for party's grassroots in the state

Amritsar, March 23, 2025 – The Aam Aadmi Party (AAP) Youth Wing has warmly welcomed the appointment of senior leader Manish Sisodia as Punjab In-charge and sitender Jain as Co-Incharge. The move is being viewed as a strategic step to further strengthen the party's organization and grassroots presence in Punjab.

Speaking on the occasion, AAP Youth Wing's Senior Vice President, Mr. Jagjit Singh Jenki, said that Sisodia's leadership—widely acknowledged for ushering in groundbreaking reforms in Delhi's education and health sectors—will now play a key role in driving positive change across Punjab.

"Manish Sisodia is synonymous with clean governance and impactful policies. His entry into Punjab's political space will energize the organization and deliver results for the common people," Mr. Jenki remarked.

He further noted that Jitender Jain, as Co-Incharge, will bring renewed energy and coordination to the party's expansion efforts, particularly at the grassroots level.

Mr. Jenki highlighted that the AAP-led Punjab government has already introduced significant reforms in areas such as education, healthcare, power, and water supply, and asserted that these efforts will accelerate further under the new leadership.

Calling upon party workers, he urged them to intensify public outreach and focus on resolving citizens' issues at the local level. "The party is ready to carry a fresh wave of change to every village, town, and city in Punjab. These appointments will solidify the party's mission and strengthen our connect with the people," he concluded.

Caption: Jagjit Singh Jenki congratulating Manish Sisodia on his appointment

Friday, 21 March 2025

ਜੀਉਂਦੇ ਜੀਅ ਖੂਨਦਾਨ, ਜਾਂਦੇ ਹੋਏ ਨੇਤਰਦਾਨ” ਸੰਦੇਸ਼ ਦੇ ਪ੍ਰੇਰਕ ਬਣੇ ਹਰਦੇਵ ਸਿੰਘ - ਦੁਪਾਲਪੁਰੀ

ਜੀਉਂਦੇ ਜੀਅ ਖੂਨਦਾਨ, ਜਾਂਦੇ ਹੋਏ ਨੇਤਰਦਾਨ” ਸੰਦੇਸ਼ ਦੇ ਪ੍ਰੇਰਕ ਬਣੇ ਹਰਦੇਵ ਸਿੰਘ - ਦੁਪਾਲਪੁਰੀ 
ਨਵਾਂਸ਼ਹਿਰ 21ਮਾਰਚ-  “ਜੀਉਂਦੇ ਜੀਅ ਖੂਨਦਾਨ, ਜਾਂਦੇ ਹੋਏ ਨੇਤਰਦਾਨ” ਵਾਲ੍ਹੇ ਜਾਗਰੂਕਤਾ ਸੰਦੇਸ਼ ਲਈ ਨੇਤਰਦਾਨੀ ਸਵ: ਹਰਦੇਵ ਸਿੰਘ ਇੱਕ ਪ੍ਰੇਰਕ ਬਣ ਗਏ ਹਨ- ਇਹ ਸ਼ਬਦ ਜਥੇਦਾਰ ਤ੍ਰਲੋਚਨ ਸਿੰਘ ਦੁਪਾਲਪੁਰੀ ਨੇ ਸਥਾਨਕ ਗੁਰੂ ਨਾਨਕ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਹਰਦੇਵ ਸਿੰਘ ਨਮਿੱਤ ਅੰਤਮ ਅਰਦਾਸ ਉਪ੍ਰੰਤ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖੇ। ਉਹਨਾਂ ਕਿਹਾ ਕਿ ਉਹਨਾਂ ਦੀ ਨੂੰਹ ਸੁਖਵਿੰਦਰ ਕੌਰ ਰੈਗੂਲਰ ਖੂਨਦਾਨੀ ਹੈ ਜਿਸ ਨੇ 36 ਵਾਰ ਖ਼ੂਨਦਾਨ ਕੀਤਾ ਹੈ ਇਸ ਤਰ੍ਹਾਂ ਇਹ ਪ੍ਰੀਵਾਰ ਖੂਨਦਾਨ ਤੇ ਨੇਤਰਦਾਨ ਸੇਵਾ ਲਈ ਮਿਸਾਲ ਬਣਿਆ ਹੈ। ਉਹਨਾਂ ਆਖਿਆ ਕਿ ਸਾਨੂੰ ਆਪਣੇ ਪ੍ਰਲੋਕ ਨੂੰ ਸੁਧਾਰਨ ਦੀ ਇੱਛਾ ਰੱਖਦਿਆਂ ਆਪਣੇ ਵਰਤਮਾਨ ਨੂੰ ਸੁਧਾਰਨ ਦੇ ਯਤਨ ਵੀ ਜਾਰੀ ਰੱਖਣੇ ਚਾਹੀਦੇ ਹਨ।
 ਬੀ.ਡੀ.ਸੀ ਅਤੇ ਉਪਕਾਰ ਸੋਸਾਇਟੀ ਵਲੋਂ ਜੇ.ਐਸ.ਗਿੱਦਾ ਨੇ ਖੂਨਦਾਨ ਨੂੰ ਉਤੱਮ ਦਾਨ ਦੱਸਦਿਆਂ ਕਿਹਾ ਕਿ 18 ਤੋਂ 65 ਸਾਲ ਦੀ ਉਮਰ, ਘੱਟੋ ਘੱਟ 45 ਕਿਲੋ ਦੇ ਸਰੀਰਕ ਭਾਰ, ਤੇ 12.5 ਗ੍ਰਾਮ ਪ੍ਰਤੀਸ਼ਤ ਹੀਮੋਗਲੋਬਿਨ ਰੱਖਣ ਵਾਲ੍ਹੇ ਤੰਦਰੁਸਤ ਵਿਅਕਤੀ ਤਿੰਨ ਮਹੀਨੇ ਬਾਅਦ ਖੂਨ ਦਾਨ ਕਰਕੇ ਲੋੜਵੰਦ ਮਨੁੱਖੀ ਜਾਨਾਂ ਬਚਾ ਸਕਦੇ ਹਨ। ਨੇਤਰਦਾਨ ਸੰਸਥਾ ਰੋਪੜ ਦੇ ਪ੍ਰਧਾਨ ਮਨਜੀਤ ਸਿੰਘ ਨੇ ਦੱਸਿਆ ਕਿ ਜੀਉਂਦੇ ਜੀਅ ਜਾਗਰੂਕ ਪ੍ਰਾਣੀ ਇੱਕ ਪ੍ਰਣ-ਪੱਤਰ ਰਾਹੀਂ ਇਹ ਵਾਅਦਾ ਕਰਦੇ ਹਨ ਕਿ ਉਹ ਦੁਨੀਆਂ ਤੋਂ ਜਾਣ ਉਪ੍ਰੰਤ ਨੇਤਰ ਦਾਨ ਕਰਨ ਲਈ ਸਹਿਮਤੀ ਦਿੰਦੇ ਹਨ। ਇਸ ਦਾਨ ਨਾਲ੍ਹ ਸਬੰਧਤ ਪ੍ਰੀਵਾਰ ਦੀ ਜਾਗਰੂਕਤਾ ਜ਼ਰੂਰੀ ਹੈ ਕਿਉਂਕਿ ਵਿਛੜੇ ਪ੍ਰਾਣੀ ਵਾਰੇ ਸੰਸਥਾ ਨੂੰ ਸੂਚਨਾ ਪ੍ਰੀਵਾਰ ਵਲੋਂ ਹੀ ਸੰਭਵ ਹੁੰਦੀ ਹੈ। ਉਹਨਾਂ ਕਿਹਾ ਕਿ ਸਾਡੇ ਦੇਸ ਵਿੱਚ ਕਰੀਬ ਇੱਕ ਕਰੋੜ ਲੋਕ ਅੱਖਾਂ ਦੀ ਰੌਸ਼ਨੀ ਤੋਂ ਵਾਂਝੇ ਹਨ ਪਰ ਅਸੀਂ ਅਗਿਆਨਤਾ ਵੱਸ ਮ੍ਰਿਤਕ ਕੀਮਤੀ ਅੱਖਾਂ ਅਗਨ ਭੇਟ ਕਰ ਦਿੰਦੇ ਹਾਂ ਪਰ ਨੇਤਰਦਾਨੀਆਂ ਦੇ ਦਾਨ ਨਾਲ੍ਹ ਕੁੱਝ ਲੋੜਵੰਦਾਂ ਨੂੰ ਰੌਸ਼ਨੀ ਵੀ ਮਿਲ੍ਹ ਰਹੀ ਹੈ ਜਿਵੇਂ ਸਵ: ਹਰਦੇਵ ਸਿੰਘ ਨੇ ਦੁਨੀਆ ਤੋਂ ਜਾਂਦਿਆਂ ਦੋ ਵਿਅਕਤੀਆਂ ਦੀਆਂ ਅੱਖਾਂ ਨੂੰ  ਰੌਸ਼ਨੀ ਦੇਣ ਦਾ ਪੁੰਨ ਕਮਾਇਆ ਹੈ। ਇਸ ਮੌਕੇ ਸੰਸਥਾ ਵਲੋਂ ਨੇਤਰਦਾਨੀ ਹਰਦੇਵ ਸਿੰਘ ਦੇ ਸਪੁੱਤਰ ਭੁਪਿੰਦਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸੰਗਤਾਂ ਵਿੱਚ ਸਟੇਜ ਸਕੱਤਰ ਸੁਖਵਿੰਦਰ ਸਿੰਘ, ਗੁਰਿੰਦਰ ਕੌਰ, ਬਲਵੀਰ ਕੌਰ, ਸੁਖਵਿੰਦਰ ਕੌਰ, ਗੁਰਦੇਵ ਸਿੰਘ ਪਾਬਲਾ ਸਰਪੰਚ ਲੰਗੜੋਆ, ਸਿਹਤ ਮੰਤਰੀ ਪੰਜਾਬ ਦੇ ਭਾਈ ਜਸਵੀਰ ਸਿੰਘ ਭੌਰਾ, ਮਨਮੀਤ ਸਿੰਘ ਮੈਨੇਜਰ ਬੀ.ਡੀ.ਸੀ., ਸੁਮੀਤ ਗਿੱਲ ਹੁਸ਼ਿਆਰਪੁਰ ਤੇ ਮਲਵਿੰਦਰ ਸਿੰਘ ਲੁਧਿਆਣਾ ਆਦਿ ਹਾਜਰ ਸਨ।

ਡਿਪਟੀ ਕਮਿਸ਼ਨਰ ਨੇ ਦਾਖਲਾ ਰੈਲੀ ਨੂੰ ਹਰੀ ਝੰਡੀ ਦੇ ਰਵਾਨਾ ਕੀਤਾ

ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ
ਨਵਾਂਸ਼ਹਿਰ,21ਮਾਰਚ )- ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਦੇ ਸਾਰੇ ਜ਼ਿਲਿਆ ਅੰਦਰ ਦਾਖ਼ਲਾ ਮੁਹਿੰਮ ਰੈਲੀਆਂ ਦਾ ਆਰੰਭ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਦੋ ਰੋਜਾ ਰੈਲੀ ਦਾ ਆਯੋਜਨ ਕੀਤਾ ਗਿਆ। ਅੱਜ ਦੂਸਰੇ ਦਿਨ ਦੀ ਦਾਖਲਾ ਰੈਲੀ ਨੂੰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲੰਗੜੋਆ ਵਿਖੇ ਅੰਕੁਰਜੀਤ ਸਿੰਘ ਡਿਪਟੀ ਕਮਿਸ਼ਨਰ ਜ਼ਿਲ੍ਹਾ  ਸ਼ਹੀਦ ਭਗਤ ਸਿੰਘ ਨੇ ਹਰੀ ਝੰਡੀ ਦੇਕੇ ਰਵਾਨਾ ਕੀਤਾ। ਰੈਲੀ ਨੂੰ ਰਵਾਨਾ ਕਰਨ ਤੋਂ ਪਹਿਲਾਂ ਉਨ੍ਹਾਂ ਮਾਪਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਰਕਾਰੀ ਸਕੂਲ ਹੁਣ ਕਿਸੇ ਪੱਖੋਂ ਘੱਟ ਨਹੀਂ ਹਨ। ਸਰਕਾਰੀ ਸਕੂਲਾਂ ਵਿੱਚ ਪੜਾਉਦੇ ਅਧਿਆਪਕ ਬਹੁਤ ਹੀ ਮਿਹਨਤੀ ਅਤੇ ਤਜ਼ਰਬੇਕਾਰ ਹਨ। ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਸਮੇਂ ਦੇ ਹਾਣੀ ਬਨਾਉਣ ਲਈ ਸਰਕਾਰ ਵਲੋਂ ਹਰ ਸੰਭਵ ਕੋਸ਼ਸ਼ ਕੀਤੀ ਗਈ ਹੈ ਤਾਂ ਜੋ ਬੱਚਿਆਂ ਦਾ ਸਰਵ ਪੱਖੀ ਵਿਕਾਸ ਹੋ ਸਕੇ। ਉਨ੍ਹਾਂ ਦੱਸਿਆਂ ਕਿ ਬੱਚਿਆਂ ਨੂੰ ਅਧੂਨਿਕ ਤਕਨੀਕਾਂ ਨਾਲ ਜੋੜਣ ਲਈ ਪ੍ਰੋਜੈਕਟਰ,ਪੈਨਲ ਸਿਸਟਮ ਅਤੇ ਲਿਸਨਿੰਗ ਲੈਂਬਜ਼ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਨੇ ਬਹੁਤ ਹੀ ਮਾਣ ਅਤੇ ਫਖਰ ਮਹਿਸੂਸ ਕਰਦਿਆਂ ਕਿਹਾ ਕਿ ਮੈਂ ਵੀ ਸਰਕਾਰੀ ਸਕੂਲ ਦਾ ਪੜ੍ਹਿਆ ਵਿਦਿਆਰਥੀ ਹਾਂ। ਇਸ ਲਈ ਸਾਨੂੰ ਸਾਰਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣੇ ਚਾਹੀਦੇ ਹਨ। ਇਸ ਮੌਕੇ ਬੋਲਦਿਆਂ ਲਲਿਤ ਮੋਹਨ ਪਾਠਕ ਹਲਕਾ ਇੰਚਾਰਜ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਈ ਹੈ,ਉਸ ਸਮੇਂ ਤੋਂ ਸਿੱਖਿਆ ਅੰਦਰ ਨਵੀਂ ਕ੍ਰਾਂਤੀ ਆਈ ਹੈ। ਪੰਜਾਬ ਸਰਕਾਰ ਨੇ ਸਕੂਲਾਂ ਦੀ ਦਿੱਖ ਸੁਧਾਰਨ ਅਤੇ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਲਈ ਪਹਿਲ ਕਦਮੀ ਕੀਤੀ ਹੈ। ਹੁਣ ਸਕੂਲਾਂ ਵਿੱਚ ਬੱਚਿਆਂ ਨੂੰ ਹਰੇਕ ਤਰ੍ਹਾਂ ਦੀ ਸਹੂਲਤਾਂ ਮੁਫ਼ਤ ਵਿੱਚ ਮਿਲਦੀਆਂ ਹਨ। ਅਧਿਆਪਕਾਂ ਨੂੰ ਸਮੇਂ ਦੇ ਹਾਣੀ ਬਨਾਉਣ ਹਿੱਤ ਪੰਜਾਬ ਸਰਕਾਰ ਵਲੋਂ ਵਿਦੇਸ਼ੀ ਦੌਰੇ ਕਰਵਾਏ ਜਾ ਰਹੇ ਹਨ ਤਾਂ ਕਿ ਵਿਦਿਆਰਥੀਆਂ ਅੰਦ ਨਵੀਆਂ ਤਕਨੀਕਾਂ ਨੂੰ ਵਿਕਸਿਤ ਕੀਤਾ ਜਾ ਸਕੇ। ਉਨ੍ਹਾਂ ਮਾਪਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਆਉ ਆਪਾ ਪੰਜਾਬ ਸਰਕਾਰ ਛਾ ਸਾਥ ਦਿੰਦੇ ਹੋਏ ਆਪਣੇ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਸਰਕਾਰੀ ਸਕੂਲਾਂ ਨਾਲ ਜੁੜੀਏ ਅਤੇ ਸਰਕਾਰੀ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰੀਏ। ਅਖੀਰ ਵਿੱਚ ਰਾਜ਼ੇਸ ਕੁਮਾਰ ਅਤੇ ਅਮਰਜੀਤ ਖਟਕੜ ਦੋਵੇਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰਜ਼ ਵਲੋਂ ਆਏ ਹੋਏ ਮੁੱਖ ਮਹਿਮਾਨ ਦਾ ਧੰਨਵਾਦ ਅਤੇ ਸਨਮਾਨ ਕੀਤਾ ਗਿਆ। ਅੱਜ ਦੀ ਦਾਖਲਾ ਰੈਲੀ ਲੰਗੜੋਆ ਤੋਂ ਕਿਸ਼ਨ ਪੁਰ, ਦੌਲਤਪੁਰ ਆਦਿ ਪਿੰਡਾਂ ਤੋਂ ਹੁੰਦੀ ਹੋਈ ਬਲਾਕ ਸੜੋਆ ਅਤੇ ਬਲਾਚੌਰ ਲਈ ਰਵਾਨਾ ਹੋਈ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਗੁਰਦਿਆਲ ਮਾਨ ਵਲੋਂ ਨਿਭਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ,ਗੁਰਪਾਲ ਸਿੰਘ, ਜਗਦੀਪ ਸਿੰਘ ਸਾਰੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਡਾ.ਸੁਰਿੰਦਰਪਾਲ ਅਗਨੀਹੋਤਰੀ ਪ੍ਰਿੰਸੀਪਲ, ਚਮਨ ਸਿੰਘ ਭਾਨ ਮਜਾਰਾ,ਗੁਰਦੇਵ ਸਿੰਘ ਪਾਬਲਾ ਸਰਪੰਚ,ਸਤਨਾਮ ਸਿੰਘ ਜ਼ਿਲ੍ਹਾ ਕੋਆਰਡੀਨੇਟਰ, ਰਮਨ ਕੁਮਾਰ ਸਕੂਲ ਮੁੱਖੀ,ਬਲਜੀਤ ਸਿੰਘ,ਕੁਲਦੀਪ ਸਿੰਘ ,ਵਿਜੈ ਕੁਮਾਰ, ਅਮਰ ਕਟਾਰੀਆ,ਬਲਕਾਰ ਚੰਦ,ਦਵਿੰਦਰ ਸਿੰਘ, ਰਾਮਤੀਰਥ ਸਿੰਘ,ਨੀਲ ਕਮਲ ,ਜਸਵਿੰਦਰ ਕੌਰ,ਬਲਵੀਰ ਕੌਰ,ਬਲਜਿੰਦਰ ਸਿੰਘ,ਸਤਪਾਲ,ਕਿਰਪਾਲ ਕੌਰ,ਨੀਲਮ,ਮਨਜੀਤ ਕੌਰ,ਕਮਲਜੀਤ ਕੌਰ, ਸ਼ੈਲੀ ਜੈਰਥ,ਰਿੰਕੂ ਚੋਪੜਾ,ਬਲਵਿੰਦਰ,ਗਗਨਦੀਪ ਕੌਰ, ਸ਼ਾਲੀਨਤਾ ਭਨੋਟ,ਮਨਪ੍ਰੀਤ ਸਿੰਘ, ਬਨਵਾਰੀ ਲਾਲ,ਦੀਪਕ ਕੁਮਾਰ, ਵੱਖ-ਵੱਖ ਸਕੂਲਾਂ ਦੇ ਮੁੱਖੀ,ਐਸ ਐਮ ਸੀ ਕਮੇਟੀਆਂ ਦੇ ਮੈਬਰਜ਼ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।
ਕੈਪਸ਼ਨ-ਡਿਪਟੀ ਕਮਿਸ਼ਨਰ ਦਾਖਲਾ ਰੈਲੀ ਨੂੰ ਹਰੀ ਝੰਡੀ ਦੇਕੇ ਰਵਾਨਾ ਕਰਨ ਤੋਂ ਪਹਿਲਾਂ ਸੰਬੋਧਨ ਕਰਦੇ ਹੋਏ।

Thursday, 20 March 2025

ਬਿਨਿੰਗ ਭਰਾਵਾਂ ਨੇ ਆਪਣੇ ਪਿਤਾ ਸਵ: ਅਜੀਤ ਸਿੰਘ ਬਿਨਿੰਗ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਪਿੰਡ ਝੰਡੇਰ ਕਲਾਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੈੱਡ ਫਰੀ ਕਰਵਾਇਆ

ਬਿਨਿੰਗ ਭਰਾਵਾਂ ਨੇ ਆਪਣੇ ਪਿਤਾ ਸਵ: ਅਜੀਤ ਸਿੰਘ ਬਿਨਿੰਗ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ
ਪਿੰਡ ਝੰਡੇਰ ਕਲਾਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੈੱਡ ਫਰੀ ਕਰਵਾਇਆ

ਬੰਗਾ : 20 ਮਾਰਚ () ਪੰਜਾਬੀ ਆਪਣੇ ਮਾਪਿਆਂ ਦੇ ਮਾਣ-ਸਤਿਕਾਰ ਵਿਚ ਲੋਕ ਭਲਾਈ ਦੇ ਅਨੇਕਾਂ ਸਮਾਜ ਸੇਵੀ ਕਾਰਜ ਕਰਦੇ ਹਨ, ਜਿਸ ਦੀ ਨਿਵੇਕਲੀ ਮਿਸਾਲ ਅੱਜ ਉਸ ਵੇਲੇ ਮਿਲੀ ਜਦੋਂ ਪਿੰਡ ਝੰਡੇਰ ਕਲਾਂ ਦੇ ਜੰਮਪਲ ਭਰਾਵਾਂ ਅਵਤਾਰ ਸਿੰਘ ਬਿਨਿੰਗ ਯੂ. ਕੇ. ਅਤੇ ਅਮਰੀਕ ਸਿੰਘ ਬਿਨਿੰਗ ਕਨੈਡਾ ਨੇ ਆਪਣੇ ਸਤਿਕਾਰਯੋਗ ਪਿਤਾ ਜੀ ਸਵ: ਅਜੀਤ ਸਿੰਘ ਬਿਨਿੰਗ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਆਪਣੇ ਜੱਦੀ ਪਿੰਡ ਝੰਡੇਰ ਕਲਾਂ ਦੇ ਲੋੜਵੰਦਾਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਕ ਬੈੱਡ ਫਰੀ ਕਰਵਾਇਆ । ਇਸ ਕਾਰਜ ਲਈ ਬਿਨਿੰਗ ਭਰਾਵਾਂ ਨੇ ਆਪ ਢਾਹਾਂ ਕਲੇਰਾਂ ਹਸਪਤਾਲ ਵਿਖੇ ਪੁੱਜ ਕੇ ਪਿੰਡ ਝੰਡੇਰਾਂ ਕਲਾਂ ਦੇ ਲੋੜਵੰਦ ਮਰੀਜ਼ਾਂ ਲਈ ਬੈੱਡ ਫਰੀ ਕਰਵਾਉਣ ਲਈ ਢਾਈ ਲੱਖ ਰੁਪਏ ਦੀ ਰਾਸ਼ੀ ਹਸਪਤਾਲ ਪ੍ਰਬੰਧਕ  ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੂੰ ਭੇਟ ਕੀਤੀ। ਇਸ ਮੌਕੇ ਅਵਤਾਰ ਸਿੰਘ ਬਿਨਿੰਗ ਯੂ ਕੇ ਅਤੇ ਅਮਰੀਕ ਸਿੰਘ ਬਿਨਿੰਗ ਕੈਨੇਡਾ ਨੇ ਕਿਹਾ ਕਿ ਸਾਡੇ ਇਲਾਕੇ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਲੋੜਵੰਦ ਲੋਕਾਂ ਦੀ ਮਦਦ ਕਰਨ ਵਾਲੀ ਵਧੀਆ ਮੈਡੀਕਲ ਸੰਸਥਾ ਹੈ । ਇਸ ਲਈ ਉਹਨਾਂ ਨੇ ਆਪਣੇ ਪਿੰਡ ਝੰਡੇਰ ਕਲਾਂ ਦੇ ਵਾਸੀਆਂ ਲਈ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੈੱਡ ਫਰੀ ਕਰਵਾਇਆ ਹੈ । ਉਹਨਾਂ ਨੇ ਇਸ ਮੌਕੇ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਦੀ ਅਗਵਾਈ ਵਿਚ ਟਰੱਸਟ ਵੱਲੋਂ ਢਾਹਾਂ ਕਲੇਰਾਂ ਚਲਾਏ ਜਾ ਰਹੇ ਵੱਖ ਵੱਖ ਮੈਡੀਕਲ ਅਤੇ ਵਿਦਿਅਕ  ਸੇਵਾ ਕਾਰਜਾਂ ਦੀ ਵੀ ਭਰਪੂਰ ਸ਼ਾਲਾਘਾ ਕੀਤੀ।
ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਟਰੱਸਟ ਨੇ ਕਿਹਾ ਕਿ ਬਿਨਿੰਗ ਭਰਾਵਾਂ ਨੇ ਆਪਣੇ ਪਿਤਾ ਜੀ ਸਵ: ਅਜੀਤ ਸਿੰਘ ਬਿਨਿੰਗ ਦੀ ਨਿੱਘੀ ਤੇ ਮਿੱਠੀ ਯਾਦ ਨੂੰ ਸਦੀਵੀ ਕਰਦੇ ਹੋਏ ਪਿੰਡ ਝੰਡੇਰ ਕਲਾਂ ਵਾਸੀਆਂ ਲਈ ਟਰੱਸਟ ਦੇ ਪ੍ਰਬੰਧ ਹੇਠਾਂ ਚੱਲ ਰਹੇ 100 ਬੈਡਾਂ ਵਾਲੇ ਮਲਟੀਸ਼ਪੈਸ਼ਲਿਟੀ ਹਸਪਤਾਲ ਵਿਖੇ  ਬੈੱਡ ਫਰੀ ਕਰਵਾਕੇ  ਨਿਸ਼ਕਾਮ ਲੋਕ ਭਲਾਈ ਵਾਲਾ ਨੇਕ ਕਾਰਜ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਚ ਇਲਾਕੇ ਦੇ 85 ਪਿੰਡਾਂ ਦੇ ਦਾਨੀ ਪਰਿਵਾਰਾਂ ਵੱਲੋਂ ਆਪਣੇ-ਆਪਣੇ ਪਿੰਡ ਵਾਸੀਆਂ ਲਈ ਬੈੱਡ ਫਰੀ ਕਰਵਾਏ ਹੋਏ ਹਨ, ਜਿਸ ਦਾ ਲਾਭ ਉਹਨਾਂ ਪਿੰਡਾਂ ਦੇ ਵਾਸੀ ਨਿਰੰਤਰ ਪ੍ਰਾਪਤ ਕਰ ਰਹੇ ਹਨ । ਸ. ਢਾਹਾਂ ਨੇ ਦਾਨੀ ਭਰਾਵਾਂ ਦਾ ਹਾਰਦਿਕ ਧੰਨਵਾਦ ਕਰਦੇ ਹੋਏ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ਾਂ ਨੂੰ ਮਿਲਦੀਆਂ ਮੈਡੀਕਲ ਸੇਵਾਵਾਂ ਬਾਰੇ ਜਾਣਕਾਰੀ ਵੀ ਦਿੱਤੀ । ਉਹਨਾਂ ਸਮੂਹ ਹਸਪਤਾਲ ਪ੍ਰਬੰਧਕਾਂ ਵੱਲੋਂ ਅਵਤਾਰ ਸਿੰਘ ਬਿਨਿੰਗ ਯੂ ਕੇ ਅਤੇ ਅਮਰੀਕ ਸਿੰਘ ਬਿਨਿੰਗ ਕੈਨੇਡਾ ਦਾ ਸਨਮਾਨ ਕੀਤਾ ਗਿਆ ।  ਇਸ ਮੌਕੇ  ਜਗਜੀਤ ਸਿੰਘ ਸੋਢੀ ਮੀਤ ਸਕੱਤਰ ਟਰੱਸਟ,  ਸੁਖਵਿੰਦਰ ਸਿੰਘ, ਮਹਿੰਦਰ ਸਿੰਘ, ਗੁਰਮੀਤ ਸਿੰਘ, ਭਾਈ ਜੋਗਾ ਸਿੰਘ, ਕੰਵਲਜੀਤ ਸਿੰਘ ਸੋਢੀ, ਮਨਵੀਰ ਸਿੰਘ ਢਾਹਾਂ ਕੈਨੇਡਾ, ਕਮਲਜੀਤ ਸਿੰਘ ਅਕਾਊਟੈਂਟ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ ।  
ਫੋਟੋ ਕੈਪਸ਼ਨ : ਪਿੰਡ ਝੰਡੇਰ ਕਲਾਂ  ਲਈ ਫਰੀ ਬੈੱਡ ਸੇਵਾ ਕਰਨ ਵਾਲੇ ਦਾਨੀ ਪਰਿਵਾਰ ਨੂੰ ਯਾਦ ਚਿੰਨ੍ਹ ਅਤੇ ਸਿਰੋਪਾਉ ਦੇ ਕੇ ਸਨਮਾਨਿਤ ਕਰਦੇ ਹੋਏ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ, ਜਗਜੀਤ ਸਿੰਘ ਸੋਢੀ ਮੀਤ ਸਕੱਤਰ ਅਤੇ ਹੋਰ ਪਤਵੰਤੇ

Tuesday, 18 March 2025

ਵਿਹੜਿਆਂ ਦੇ ਕਲਾਕਾਰ, ਰੰਗਮੰਚ ਦੇ ਸ਼ਹੀਦ ਮਾਸਟਰ ਮੱਖਣ ਕ੍ਰਾਂਤੀ ਦੀ ਯਾਦ ਵਿੱਚ 8ਵਾਂ 'ਕ੍ਰਾਂਤੀ ਮੇਲਾ' ਕ੍ਰਾਂਤੀ ਭਵਨ ਵਿਖੇ ਯਾਦਗਾਰੀ ਹੋ ਨਿੱਬਿੜਆ

ਵਿਸ਼ੇਸ਼ ਰਿਪੋਰਟ:-8ਵਾਂ 'ਕ੍ਰਾਂਤੀ ਮੇਲਾ'

ਮਾਸਟਰ ਮੱਖਣ ਕ੍ਰਾਂਤੀ ਲੈਕਚਰਾਰ ਐਵਾਰਡ  ਸ਼ਾਨਦਾਰ ਸੇਵਾਵਾਂ ਹਿੱਤ ਮਾਸਟਰ ਮੋਹਨ ਲਾਲ (ਮੈਥ ਮਾਸਟਰ ) ਨੂੰ ਪ੍ਰਦਾਨ 

ਬਹੁਜਨ ਮਹਾਪੁਰਸ਼ਾਂ ਨੂੰ ਸਮਰਪਿਤ "ਆਰਟਿਸਟ ਕੈਂਪ ਵੀ ਰਿਹਾ ਮੇਲੇ ਵਿੱਚ ਖਿੱਚ ਦਾ ਕੇਂਦਰ

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਗਤੀ ਕਲਾ ਕੇਂਦਰ (ਰਜਿ:) ਲਾਂਦੜਾ ਜਲੰਧਰ ਵਲੋਂ ਦੇਸ਼ ਦੀਆਂ ਔਰਤਾਂ ਦੀ ਪ੍ਰੇਰਨਾ ਸ੍ਰੋਤ ਤੇ ਔਰਤਾਂ ਦੇ ਜਿਨਸੀ ਸ਼ੋਸ਼ਣ ਤੇ ਜਾਤੀ ਭੇਦਭਾਵ ਦੀ ਲੜਾਈ ਲੜਨ ਵਾਲੀ ਫੂਲਨ ਦੇਵੀ ਜੀ ਨੂੰ ਸਮਰਪਿਤ ਤੇ ਵਿਹੜਿਆਂ ਦੇ ਕਲਾਕਾਰ,ਰੰਗ-ਮੰਚ ਦੇ ਸ਼ਹੀਦ ਮਾਸਟਰ ਮੱਖਣ ਕ੍ਰਾਂਤੀ ਦੀ ਯਾਦ 'ਚ 8ਵਾਂ ਕ੍ਰਾਂਤੀ ਮੇਲਾ, ਕ੍ਰਾਂਤੀ ਭਵਨ, ਕ੍ਰਾਂਤੀ ਕਲੋਨੀ ਪਾਲਨੋ, ਪਾਲਕਦੀਮ ਜ਼ਿਲ੍ਹਾ ਜਲੰਧਰ ਵਿਖੇ ਕਰਵਾਇਆ ਗਿਆ। ਮੇਲੇ ਦਾ ਉਦਘਾਟਨ ਠੇਕੇਦਾਰ ਭਗਵਾਨ ਦਾਸ ਸਿੱਧੂ (ਉੱਘੇ ਸਮਾਜ ਸੇਵਕ ) ਨੇ ਕੀਤਾ, ਜਦਕਿ ਸ਼ਮਾਂ ਰੌਸ਼ਨ ਕਰਨ ਦੀ ਰਸਮ ਹਾਕਮ ਸਿੰਘ ਨੂਰ (ਪ੍ਰਸਿੱਧ ਕਵੀ) ਨੇ ਨਿਭਾਈ। ਇਸ ਸਮਾਗਮ ਵਿੱਚ ਆਉਣ ਵਾਲੇ ਮਹਿਮਾਨਾਂ ਦਾ ਸਵਾਗਤੀ ਭਾਸ਼ਣ ਅਮਰਜੀਤ ਅਮਰੀ ਵੱਲੋਂ ਕੀਤਾ ਗਿਆ। ਇਸ ਮੌਕੇ '31ਵਾਂ ਬਲਰਾਜ ਸਾਹਨੀ ਯਾਦਗਾਰੀ ਪੁਰਸਕਾਰ ਪ੍ਰਸਿੱਧ ਕਹਾਣੀਕਾਰ ਭਗਵੰਤ ਰਸੂਲਪੁਰੀ ਨੂੰ ਦਿੱਤਾ ਗਿਆ। । ਲੋਕ ਕਵੀ 'ਚਰਨ ਦਾਸ ਨਿਧੜਕ ਪੁਰਸਕਾਰ ਗੁਰਮੀਤ ਕਲਿਆੜਵੀ (ਕਵੀ) ਨੂੰ ਦਿੱਤਾ ਗਿਆ । ਇਸ ਮੌਕੇ ਗੌ.ਸ. ਟੀਚਰ ਯੂਨੀਅਨ ਵੱਲੋਂ ਮਾਸਟਰ ਮੱਖਣ ਕ੍ਰਾਂਤੀ ਲੈਕਚਰਾਰ ਐਵਾਰਡ ਮਾਸਟਰ ਸੋਹਨ ਲਾਲ (ਮੈਥ ਮਾਸਟਰ ) ਨੂੰ ਦਿੱਤਾ ਗਿਆ। ਬਹੁਜਨ ਕਲਚਰ ਵਿੱਚ ਪਾਏ ਯੋਗਦਾਨ ਲਈ ਪ੍ਰਗਤੀ ਕਲਾ ਕੇਂਦਰ ਲਾਂਦੜਾ ਵੱਲੋਂ ਨਵ-ਵਿਆਹਤਾ ਜੋੜੇ ਮਾਸਟਰ ਰਿੰਕੂ ਸਿੰਘ ਤੇ ਅਵਨੀਤ ਕੌਰ ਖੋਖਰ ਖੁਰਦ (ਸੰਗਰੂਰ) ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਮੇਲੇ ਦੌਰਾਨ ਪਹਿਲੀ ਕਿਤਾਬ, ਪ੍ਰੋਫੈਸਰ ਕੁਲਪ੍ਰੀਤ ਰਾਣਾ (ਕੈਨੇਡਾ) ਦੀ ਪੁਸਤਕ "ਕੈਨਵਸ ਦੇ ਬੋਲ" ਨੂੰ ਮੋਹਨ ਲਾਲ ਫਿਲੌਰੀਆ (ਦਲਿਤ ਕਹਾਣੀਕਾਰ) ਵੱਲੋਂ ਰਿਲੀਜ਼ ਕੀਤੀ ਗਈ। ਦੂਸਰੀ ਕਿਤਾਬ ਮਰਹੂਮ ਕਵੀ ਠਾਕਰ ਦਾਸ 'ਐਦਲ ਦੀ "ਦਲਿਤਨਾਮਾ" ਨੂੰ ਪ੍ਰਸਿੱਧ ਲੇਖਕ ਤੇ ਐਡਵੋਕੇਟ ਐੱਸ.ਐੱਲ. ਵਿਰਦੀ ਵੱਲੋਂ ਰਿਲੀਜ਼ ਕੀਤਾ ਗਿਆ। ਤੀਸਰੀ ਕਿਤਾਬ ਲੇਖਕ ਸੋਢੀ ਰਾਣਾ ਦੀ ਪੁਸਤਕ "ਐਪਰ ਬਿਨਾਂ ਕ੍ਰਾਂਤੀ....।" (ਕਾਵਿ ) ਨੂੰ ਜੈ ਪ੍ਰਕਾਸ਼ ਸਿੰਘ ਯੂ.ਪੀ (ਸਾਬਕਾ ਉਪ-ਪ੍ਰਧਾਨ ਤੇ ਕੋਆਰਡੀਨੇਟਰ ਬਸਪਾ) ਨੇ ਰੀਲੀਜ਼ ਕੀਤਾ, ਚੌਥੀ ਕਿਤਾਬ "ਉਡਾਨ" (ਸਵੈ-ਅਨੁਭਵ) ਲੇਖਕਾ ਪ੍ਰਸਿੱਧ ਪਰਬਤਾ ਅਰੋਹੀ ਪ੍ਰਿਆ ਅੰਬੇਡਕਰ, ਨੂੰ ਦਰਸ਼ਨ ਸਿੰਘ ਬਾਜਵਾ ਨੇ ਰਿਲੀਜ਼ ਕੀਤਾ। ਇਸ ਮੌਕੇ ਮਿਸ਼ਨਰੀ ਗਾਇਕ ਬਲਵਿੰਦਰ ਬਿੱਟੂ ਤੇ ਮਨਜੀਤ ਸੋਨੂੰ ਨੇ ਆਪਣੀ ਗਾਇਕੀ ਵਿੱਚ ਬਾਬਾ ਸਾਹਿਬ ਡਾ. ਅੰਬੇਡਕਰ ਤੇ ਸਾਹਿਬ ਕਾਂਸ਼ੀ ਰਾਮ ਦੀ ਯਾਦ ਵਿੱਚ ਗੀਤ ਪੇਸ਼ ਕੀਤੇ। ਪ੍ਰਗਤੀ ਕਲਾ ਕੇਂਦਰ (ਰਜ਼ਿ) ਲਾਂਦੜਾ ਦੀ ਟੀਮ ਨੇ ਨਿਰਦੇਸ਼ਕ ਸੋਢੀ ਰਾਣਾ ਦੀ ਅਗਵਾਈ ਹੇਠ ਨਾਟਕ "ਉੱਠਣ ਦਾ ਵੇਲਾ', 'ਜ਼ਿੰਦਗੀ ਜ਼ਿੰਦਾਬਾਦ' ਤੇ ਓਪੇਰਾ:ਵੀਰਾਂਗਨਾ ਫੂਲਨ ਦੇਵੀ ਪੇਸ਼ ਕੀਤਾ ਗਿਆ।

ਪ੍ਰਗਤੀ ਕਲਾ ਕੇਂਦਰ (ਰਜਿ) ਲਾਂਦੜਾ ਦੀਆਂ ਇਕਾਈਆਂ ਵਲੋਂ 'ਗੱਲ ਸੁਣ ਝੱਲਿਆ' ਤੇ 'ਦੋਹੇ ਗੁਰੂ ਰਵਿਦਾਸ ਜੀ ਦੇ ਕੋਰੀਓਗ੍ਰਾਫੀਆਂ ਦਾ ਸਫਲ ਮੰਚਨ ਕੀਤਾ ਗਿਆ। ਜਲਾਲਾਬਾਦ (ਫਾਜ਼ਿਲਕਾ) ਮਾਸਟਰ ਕਿਰਨਦੀਪ ਦੀ ਅਗਵਾਈ ਥੱਲੇ ਪ੍ਰਿਆ ਅੰਬੇਡਕਰ, ਪ੍ਰਸਿੱਧ ਪਰਬਤਾ ਅਰੋਹੀ ਦੀ ਜੀਵਨੀ ਨੂੰ ਸਮਰਪਿਤ (ਕੋਰੀਓਗ੍ਰਾਫੀ) ਦਾ ਮੰਚਨ ਕੀਤਾ ਬਰਾਸ ਫਾਊਡੈਸ਼ਨ ਗੋਬਿੰਦਗੜ੍ਹ-ਖੋਖਰ ਵੱਲੋਂ "ਵਿਗਿਆਨਕ ਆਧਾਰਿਤ ਬੋਲੀਆਂ-ਗਿੱਧਾ" ਦਾ ਵੀ ਸਫਲ ਮੰਚਨ ਕੀਤਾ ਗਿਆ । ਉੱਥੇ ਹੀ ਲੋਕ ਸੰਗੀਤ ਮੰਡਲੀ ਛਾਜਲੀ ਦੇ ਮਾਸਟਰ ਦੇਸ ਰਾਜ ਛਾਜਲੀ ਦੀ ਅਗਵਾਈ ਥੱਲੇ 'ਮੱਖਣ ਦੀ ਵਾਰ' ਨੂੰ ਪੇਸ਼ ਕੀਤਾ ਗਿਆ। ਇਸ ਮੌਕੇ ਪ੍ਰਗਤੀ ਕਲਾ ਕੇਂਦਰ ਲਾਂਦੜਾ ਦੇ ਮਰਹੂਮ ਕਲਾਕਾਰ ਮੋਨਿਕਾ ਪਾਲ ਤੇ ਚਰਨਜੀਤ ਚੰਨੀ ਲਸਾੜਾ ਦੀ ਯਾਦ 'ਚ, ਇਕਾਈ ਪ੍ਰਗਤੀ ਆਰਟਿਸਟ ਗਰੁੱਪ ਦੇ ਕੁਲਪ੍ਰੀਤ ਰਾਣਾ (ਕੈਨੇਡਾ) ਦੀ ਅਗਵਾਈ ਥੱਲੇ ਚਿੱਤਰ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਦਾ ਉਦਘਾਟਨ ਰੋਹਿਤ ਗੁਡਾਲੀਆ (ਐੱਸ.ਸੀ, ਐੱਸ.ਟੀ.ਓ.ਬੀ.ਸੀ ਮਹਾਂ ਸੰਘਰਸ਼ ਕਮੇਟੀ,ਜਲਾਲਾਬਾਦ ) ਨੇ ਕੀਤਾ ਤੇ ਸ਼ਮਾਂ ਰੌਸ਼ਨ ਕਰਨ ਦੀ ਰਸਮ ਡਾ. ਪ੍ਰਸਾਦ ਕੁਮਾਰ 'ਸਵੈਨ (ਅਸਿਸਟੈਂਟ ਪ੍ਰੋਫੈਸਰ, ਐੱਲ.ਪੀ.ਯੂ) ਨੇ ਨਿਭਾਈ। ਇਕਾਈ ਪ੍ਰਗਤੀ ਆਰਟਿਸਟ ਗਰੁੱਪ ਦੇ ਦੀਪਕ ਕੁਮਾਰ ਦੀ ਅਗਵਾਈ ਵਿੱਚ ਬਹੁਜਨ ਨਾਇਕਾਂ ਦੇ ਚਿੱਤਰਾਂ ਦੇ ਆਧਾਰਿਤ 'ਆਰਟਿਸਟ ਕੈਂਪ ਵੀ ਲਗਾਇਆ ਗਿਆ। ਜਿਸ ਵਿੱਚ ਜਸਵੰਤ ਸੁਲਤਾਨਪੁਰੀ,ਅਤੁਲ ਮੱਟੂ,ਰੋਹਿਤ ਥਾਪਰ, ਕਵੀ ਚੌਹਾਨ, ਪ੍ਰੀਤ ਗਿੱਲ, ਯਸ਼ ਗਿੱਲ, ਵਾਕੇਸ਼ ਕੁਮਾਰ,ਦੀਪਕ ਮਲੋਟ ਤੇ ਮਨਪ੍ਰੀਤ ਕੌਰ ਨੇ ਹਿੱਸਾ ਲਿਆ । ਇਸ ਮੇਲੇ 'ਚ ਮੋਹਨ ਲਾਲ ਫਿਲੌਰੀਆ, ਦੇਸ ਰਾਜ ਛਾਜਲੀ, ਸੰਤੋਖ ਲਾਲ ਵਿਰਦੀ,ਪ੍ਰੋ:ਬੰਸੋ ਦੇਵੀ,ਦਰਸ਼ਨ ਸਿੰਘ ਬਾਜਵਾ,ਸੋਹਨ ਸਹਿਜਲ,ਚਮਨ ਲਾਲ ਚਣਕੋਆ, ਬਲਬੀਰ ਪ੍ਰੋਮਿਲਾ ਦੇਵੀ,ਦੇਸ ਰਾਜ ਕਾਲੀ, ਰਜਿੰਦਰ ਜੱਸੀ(ਯੂ.ਕੇ) ਦਾ ਪੂਰਾ ਪਰਿਵਾਰ, ਪ੍ਰਿਆ ਅੰਬੇਡਕਰ, ਜਗਦੀਸ਼ ਕੌਰ ਸਰਪੰਚ ਲਾਂਦੜਾ, ਪਰਮਜੀਤ ਕੌਰ ਸਰਪੰਚ ਖਾਨਪੁਰ, ਸੱਤਪਾਲ ਤੂਰ ਸਰਪੰਚ ਪਾਲਕਦੀਮ ,ਜਰਨੈਲ ਸਿੰਘ (ਪਾਲ ਨੌਂ), ਸੰਜੀਵ ਭੌਰਾ ਐਡਵੋਕੇਟ, ਗੁਰਪ੍ਰੀਤ ਖੋਖਰ, ਨਿਰਮਲ ਰੁੜਕਾ,ਰਾਮਪਾਲ ਬਟੋਆ,ਅਵਤਾਰ ਮੰਤਰੀ, ਓਮ ਪ੍ਰਕਾਸ਼ ਸਰੋਏ, ਜਗਦੀਸ਼ ਕੁਮਾਰ ਰਿੰਕਾ, ਅੰਮ੍ਰਿਤ ਭੌਸਲੇ, ਮਾਸਟਰ ਪ੍ਰਦੀਪ, ਮਾਸਟਰ ਸੁਰਿੰਦਰ ਪੁਆਰੀ, ਮੈਡਮ ਮਨਜੀਤ ਕੌਰ ਤੇ ਇਲਾਕੇ ਭਰ ਦੇ ਪੰਚ ਸਰਪੰਚ ਅਧਿਆਪਕ ਸਹਿਬਾਨ ਤੇ ਮੋਹਤਬਾਰ ਹਾਜ਼ਰ ਸਨ । ਅਖੀਰ ਵਿੱਚ ਟੀਮ ਦੇ ਡਾਇਰੈਕਟਰ ਸੋਢੀ ਰਾਣਾ ਤੇ ਅਮਰਜੀਤ ਅਮਰੀ ਜੀ ਨੇ ਸਾਰੀਆਂ ਸਹਿਯੋਗੀ ਸਖ਼ਸ਼ੀਅਤਾਂ, ਸੰਸਥਾਵਾਂ ਤੇ ਆਏ ਹੋਏ ਮੀਡੀਆ ਕਰਮੀਆਂ ਦਾ ਧੰਨਵਾਦ ਕੀਤਾ ਤੇ ਦਰਸ਼ਕਾਂ ਨੂੰ ਆਉਣ ਵਾਲੇ ਅਗਲੇ ਸਾਲ ਦੇ ਕ੍ਰਾਂਤੀ ਮੇਲੇ ਵਿੱਚ ਸਹਿਯੋਗੀ ਰਹਿਣ ਦੀ ਅਪੀਲ ਕੀਤੀ।

Monday, 17 March 2025

ਗੁਰੂ ਨਾਨਕ ਸੋਸ਼ਲ ਵੈਲਫੇਅਰ ਸੋਸਾਇਟੀ ਵਲੋਂ ਮੈਡੀਕਲ ਜਾਂਚ ਤੇ ਸਵੈ-ਇਛੁੱਕ ਖੂਨਦਾਨ ਕੈਂਪ ਦਾ ਆਯੋਜਨ


ਨਵਾਂਸ਼ਹਿਰ 17 ਮਾਰਚ - ਇੱਥੋਂ ਨਜਦੀਕ ਬਰਨਾਲਾ ਚੌਕ ਕੋਲ੍ਹ ਗੁੱਗਾ ਮੜੀਆਂ ਸਥਾਨ ਤੇ “ਗੁਰੂ ਨਾਨਕ ਸੋਸ਼ਲ ਵੈਲਫੇਅਰ ਸੋਸਾਇਟੀ ਬਰਨਾਲਾ ਕਲਾਂ” ਵਲੋਂ ਨਗਰ ਨਿਵਾਸੀਆਂ ਅਤੇ ਐਨ.ਆਰ.ਆਈ ਭਾਈਚਾਰੇ ਦੇ ਸਹਿਯੋਗ ਨਾਲ੍ਹ ਮੁਫਤ ਡਾਕਟਰੀ ਜਾਂਚ ਤੇ ਸਵੈ-ਇਛੁੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦਾ ਉਦਘਾਟਨ ਸਾਬਕਾ ਐਮ.ਐਲ.ਏ ਅੰਗਦ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਮੈਡੀਕਲ ਜਾਂਚ ਦੀ ਸੇਵਾ ਲਿਵਾਸਾ ਹਸਪਤਾਲ ਦੇ ਡਾ. ਜਾਸਮੀਨ ਦੀ ਤਕਨੀਕੀ ਅਗਵਾਈ ਵਿੱਚ ਨਿਭਾਈ ਗਈ ਜਿਸ ਵਿੱਚ 40 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਦਵਾਈ ਦਿੱਤੀ ਗਈ ਜਦਕਿ ਬੀ.ਡੀ.ਸੀ ਬਲੱਡ ਸੈਂਟਰ ਦੇ ਤਕਨੀਕੀ ਸਟਾਫ ਵਲੋਂ ਡਾ.ਹਰਪਾਲ ਸਿੰਘ ਦੀ ਅਗਵਾਈ ਵਿੱਚ 30 ਬਲੱਡ ਯੂਨਿਟ ਪ੍ਰਾਪਤ ਕੀਤੇ ਗਏ। ਇਸ ਮੌਕੇ ਸਾਬਕਾ ਐਮ.ਐਲ.ਏ.ਅੰਗਦ ਸਿੰਘ ਨੇ ਖੂਨਦਾਨੀਆਂ ਨੂੰ ਸਨਮਾਨਿਤ ਕਰਦਿਆਂ ਆਖਿਆ ਕਿ ਸਿਹਤ ਪੱਖੋਂ ਤੰਦਰੁਸਤ ਤੇ ਡਾਕਟਰੀ ਸ਼ਰਤਾਂ ਪੂਰੀਆਂ ਕਰਨ ਵਾਲ੍ਹੇ ਹਰ ਵਿਅਕਤੀ ਨੂੰ ਇਹ ਉੱਚੀ ਸੁੱਚੀ ਸੇਵਾ ਕਰਨੀ ਚਾਹੀਦੀ ਹੈ ਉਹਨਾਂ ਨੇ ਆਖਿਆ ਕਿ ਇੱਕ ਤੰਦਰੁਸਤ ਵਿਅਕਤੀ ਜਿਸ ਦੀ ਉਮਰ 18 ਸਾਲ ਤੋਂ 65 ਸਾਲ ਵਿਚਕਾਰ ਹੋਵੇ, ਸਰੀਰ ਦਾ ਘੱਟੋ ਘੱਟ ਭਾਰ 45 ਕਿਲੋਗ੍ਰਾਮ ਹੋਵੇ, ਸਰੀਰ ਵਿੱਚ ਖੂਨ ਦਾ ਪੱਧਰ 12.5 ਗ੍ਰਾਮ ਪ੍ਰਤੀਸ਼ਤ ਤੋਂ ਘੱਟ ਨਾ ਹੋਵੇ ਹਰ ਤਿੰਨ ਮਹੀਨੇ ਬਾਅਦ ਖੂਨ ਦਾਨ ਕਰ ਸਕਦਾ ਹੈ। ਕੈਨੇਡਾ ਤੋਂ ਸੋਸਾਇਟੀ ਦੇ ਸਰਪ੍ਰਸਤ ਬਲਵੀਰ ਸਿੰਘ ਵਲੋਂ ਖੂਨਦਾਨੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਪ੍ਰਧਾਨ ਰਘਵੀਰ ਸਿੰਘ ਪਾਬਲਾ , ਸਕੱਤਰ ਬਲਵੰਤ ਸਿੰਘ ਪਾਬਲਾ, ਖਜਾਨਚੀ ਮਾਸਟਰ ਹਰਭਜਨ ਸਿੰਘ ਅਤੇ ਮੀਤ ਪ੍ਰਧਾਨ ਤਰਸੇਮ ਸਿੰਘ, ਹਰਬੰਸ ਸਿੰਘ ਐਸ.ਡੀ.ਓ, ਲਖਵੀਰ ਸਿੰਘ, ਸਰਪੰਚ ਹਰਮਨਜੀਤ ਸਿੰਘ, ਹਰਦਿਆਲ ਸਿੰਘ, ਬਾਬਾ ਧਰਮਪਾਲ ਸਿੰਘ, ਹਰਜਿੰਦਰ ਸਿੰਘ ਅਤੇ ਬੀ.ਡੀ.ਸੀ ਬਲੱਡ ਸੈਂਟਰ ਦੇ ਸਕੱਤਰ ਜੇ.ਐਸ.ਗਿੱਦਾ ਹਾਜਰ ਸਨ। ਸੋਸਾਇਟੀ ਵਲੋਂ ਮੁੱਖ ਮਹਿਮਾਨ, ਬੀ.ਡੀ.ਸੀ ਬਲੱਡ ਸੈਂਟਰ ਅਤੇ ਲਿਵਾਸਾ ਹਸਪਤਾਲ ਸਟਾਫ ਨੂੰ ਸਨਮਾਨਿਤ ਕੀਤਾ ਗਿਆ।

Sunday, 16 March 2025

ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਪਿੰਡ ਸਰਹਾਲਾ ਖੁਰਦ ਵਿਖੇ ਹੋਲਾ ਮਹੱਲਾ ਨੂੰ ਸਮਰਪਿਤ ਅੱਖਾਂ ਦਾ ਮੁਫਤ ਅਪਰੇਸ਼ਨ ਕੈਂਪ ਅਤੇ ਖੂਨਦਾਨ ਕੈਂਪ

ਨਵਾਂਸ਼ਹਿਰ 16 ਮਾਰਚ -  ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵੱਲੋਂ ਹੋਲਾ ਮਹੱਲਾ ਦੇ ਪਾਵਨ ਤਿਉਹਾਰ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਅੱਜ ਸਾਹਿਬਜਾਦੇ ਸੇਵਕ ਜੱਥਾ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਪਿੰਡ ਸਰਹਾਲਾ ਖੁਰਦ ਵਿਖੇ ਲਗਾਇਆ ਗਿਆ। ਕੈਂਪ ਦੀ ਅਰੰਭਤਾ ਸਮੇਂ ਗੁਰੂ ਚਰਨਾਂ ਵਿਚ ਅਰਦਾਸ ਕੀਤੀ ਗਈ। ਉਪਰੰਤ ਇਸ ਦਾ ਉਦਘਾਟਨ ਉੱਘੇ ਸਮਾਜ ਸੇਵੀ ਅਤੇ ਗੁਰੂ ਨਾਨਕ ਮਿਸ਼ਨ ਮੈਡੀਕਲ ਅਤੇ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ: ਕੁਲਵਿੰਦਰ ਸਿੰਘ ਢਾਹਾਂ ਵਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ।   
   ਕੈਂਪ ਦਾ ਉਦਘਾਟਨ ਕਰਨ ਉਪਰੰਤ ਕੁਲਵਿੰਦਰ ਸਿੰਘ ਢਾਹਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰ ਸੰਗਤਾਂ, ਲੋੜਵੰਦ ਮਰੀਜ਼ਾਂ ਅਤੇ ਉਨਾਂ ਨਾਲ ਆਏ ਰਿਸ਼ਤੇਦਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਲੋੜਵੰਦਾਂ ਲਈ ਅੱਖਾਂ ਦੇ ਮੁਫਤ ਕੈਂਪ ਲਗਾਉਣੇ ਸ਼ਾਇਦ ਮਾਨਵਤਾ ਦੇ ਭਲੇ ਲਈ ਸਭ ਤੋਂ ਉੱਤਮ ਸੇਵਾ ਹੈ ਜਿਸ ਨਾਲ ਕਿ ਉਨਾਂ ਲੋਕਾਂ ਨੂੰ ਨਵੇਂ ਸਿਰਿਉਂ ਅੱਖਾਂ ਦੀ ਰੋਸ਼ਨੀ ਪ੍ਰਾਪਤ ਹੁੰਦੀ ਹੈ ਜੋ ਕਿ ਅਪਰੇਸ਼ਨ ਦਾ ਖਰਚਾ ਕਰਨ ਤੋਂ ਅਸਮਰੱਥ ਹੁੰਦੇ ਹਨ। ਉਨਾਂ ਕਿਹਾ ਕਿ ਅਜਿਹੀਆਂ ਸੇਵਾਵਾਂ ਕਰਕੇ ਮਨ ਨੂੰ ਇਕ ਅਲੌਕਿਕ ਅਨੰਦ ਅਤੇ ਸਕੂਨ ਮਿਲਦਾ ਹੈ । ਇਸ ਮੌਕੇ ੳਨਾ ਕਿਹਾ ਕਿ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸੇਵਾ ਦੇ ਖੇਤਰ ਵਿਚ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੀ ਹੈ । ਅਜਿਹੀਆਂ ਸੰਸਥਾਵਾਂ ਨਾਲ ਜੁੜ ਕੇ ਉਹ ਮਾਣ ਮਹਿਸੂਸ ਕਰਦੇ ਹਨ। ਇਸ ਮੌਕੇ ਇਸ ਕੈਂਪ ਦੌਰਾਨ ਅਪਰੇਸ਼ਨ ਯੋਗ ਪਾਏ ਗਏ ਮਰੀਜਾਂ ਦੇ ਅਪਰੇਸ਼ਨ ਕਰਾਉਣ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਲੋਂ ਹਰ ਸੰਭਵ ਸਹਿਯੋਗ ਦੇਣ ਲਈ ਵਚਨਬੱਧਤਾ ਪ੍ਰਗਟਾਈ। ਉਨਾਂ ਕਿਹਾ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਨਾਲ-ਨਾਲ ਗੁਰੂ ਨਾਨਕ ਮਿਸ਼ਨ ਢਾਹਾਂ ਕਲੇਰਾਂ ਵੀ ਇਸ ਕਾਰਜ ਵਿਚ ਆਪਣਾ ਯੋਗਦਾਨ ਪਾਏਗਾ। ਉਨ੍ਹਾਂ ਨੇ ਆਉਣ ਵਾਲੇ ਸਮੇਂ ਵਿਚ ਵੀ ਸੁਸਾਇਟੀਆਂ ਨੂੰ ਸਮਾਜ ਭਲਾਈ ਅਤੇ ਸੇਵਾ ਦੇ ਕੰਮਾਂ ਵਿਚ ਹਰ ਤਰਾਂ ਦਾ ਸਹਿਯੋਗ ਦੇਣ ਦੀ ਗੱਲ ਵੀ ਕਹੀ । ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਆਏ ਹੋਏ ਮੁੱਖ ਮਹਿਮਾਨ ਸ: ਕੁਲਵਿੰਦਰ ਸਿੰਘ ਢਾਹਾਂ ਨੂੰ ਜੀ ਆਇਆਂ ਕਿਹਾ ਅਤੇ ਨਾਲ ਹੀ ਉਨਾਂ ਦੇ ਅਦਾਰੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਇਲਾਕੇ ਵਿਚ ਸਿਹਤ ਅਤੇ ਵਿਦਿਅਕ ਖੇਤਰ ਵਿਚ ਵੱਡੇ ਪੱਧਰ ਤੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਲਈ ਵਿਸ਼ੇਸ਼ ਸਰਾਹਨਾ ਕੀਤੀ।  
ਇਸ ਮੌਕੇ ਸਾਹਿਬਜ਼ਾਦੇ ਸੇਵਕ ਜੱਥਾ ਦੇ ਮੁੱਖੀ ਗੁਰਜਿੰਦਰ ਸਿੰਘ ਖਾਲਸਾ ਅਤੇ ਸਰਪੰਚ ਜਸਵਿੰਦਰ ਸਿੰਘ ਨੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਅਤੇ ਗੁਰੂ ਨਾਨਕ ਮਿਸ਼ਨ ਟਰੱਸਟ ਢਾਹਾਂ ਕਲੇਰਾਂ ਵਲੋਂ ਪਿੰਡ ਇਲਾਕੇ ਦੀਆਂ ਸੰਗਤਾਂ ਲਈ ਇਸ ਕੈਂਪ ਨੂੰ ਲਗਾਉਣ ਅਤੇ ਮਰੀਜਾਂ ਲਈ ਹਰ ਤਰਾਂ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਭਾਈ ਘਨ੍ਹਈਆ ਬਲੱਡ ਬੈਂਕ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਵੀ ਲਗਾਇਆ ਗਿਆ।  
ਕੈਂਪ ਦੀ ਸੰਪੂਰਨਤਾ ਤੇ ਸੁਸਾਇਟੀ ਦੇ ਜਨਰਲ ਸਕੱਤਰ ਜਗਜੀਤ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਡਾਕਟਰ ਮਨਦੀਪ ਕੌਰ ਦੀ ਅਗਵਾਈ ਹੇਠ ਮਨਦੀਪ ਆਈ ਹਸਪਤਾਲ ਨਵਾਂਸ਼ਹਿਰ ਦੀ ਟੀਮ ਵਲੋਂ ਕਰੀਬ 160 ਲੋਕਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਜਿੰਨ੍ਹਾਂ ਵਿਚੋਂ 30 ਦੇ ਕਰੀਬ ਅਪ੍ਰੇਸ਼ਨ ਯੋਗ ਮਰੀਜ ਪਾਏ ਗਏ ਅਤੇ 65 ਲੋਕਾਂ ਲਈ ਐਨਕਾਂ ਦਾ ਪ੍ਰਬੰਧ ਕੀਤਾ ਜਾਵੇਗਾ। ਮਰੀਜਾਂ ਦੇ ਅਪਰੇਸ਼ਨ 19 ਮਾਰਚ ਤੋਂ ਬਾਅਦ ਕਰਵਾਏ ਜਾਣਗੇ। 
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਬੰਸ ਸਿੰਘ, ਮਨਮੋਹਨ ਸਿੰਘ ਕੰਵਲ, ਦਿਲਬਾਗ ਸਿੰਘ, ਹਰਪ੍ਰੀਤ ਸਿੰਘ ਹੈਪੀ, ਦਰਸ਼ਨ ਸਿੰਘ ਸੈਣੀ, ਸੁਰਿੰਦਰ ਸਿੰਘ, ਮਨੀਸ਼ ਸਿੰਘ, ਜਸਵੀਰ ਸਿੰਘ, ਸੁਖਵਿੰਦਰ ਸਿੰਘ, ਹਰਵਿੰਦਰ ਸਿੰਘ, ਸਤਵਿੰਦਰ ਸਿੰਘ, ਸਿਮਰਪਾਲ ਸਿੰਘ, ਇੰਦਰਜੀਤ ਸਿੰਘ, ਅਮਨਦੀਪ ਸਿੰਘ, ਮਨਵੀਰ ਸਿੰਘ, ਚਮਕੌਰ ਸਿੰਘ, ਗੁਰਦੀਪ ਸਿੰਘ ਅਨਮੋਲ ਸਿੰਘ, ਖੁਸ਼ਪ੍ਰੀਤ ਸਿੰਘ, ਅਨੰਦਪ੍ਰੀਤ ਸਿੰਘ, ਰਮਨਪ੍ਰੀਤ ਸਿੰਘ, ਬਾਬਾ ਨਿਰੰਜਨ ਸਿੰਘ, ਦਲਜੀਤ ਸਿੰਘ, ਕੁਲਵੰਤ ਸਿੰਘ, ਤਰਸੇਮ ਸਿੰਘ ਅਤੇ ਹੋਰ ਵੀ ਮੈਂਬਰ ਮੌਜੂਦ ਸਨ।

ਬਸਪਾ ਆਗੂ ਰਣਧੀਰ ਸਿੰਘ ਬੈਨੀਪਾਲ ਦੇ ਨੈਸ਼ਨਲ ਕੋਆਰਡੀਨੇਟਰ ਬਣਕੇ ਬੰਗਾ ਪੁਜੱਣ 'ਤੇ ਪ੍ਰਵੀਨ ਬੰਗਾ ਦੀ ਅਗਵਾਈ ਵਿੱਚ ਸਵਾਗਤ ਤੇ ਸਨਮਾਨ

ਬੰਗਾ/ਮੇਹਲੀ 16 ਮਾਰਚ- ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਸਾਬਕਾ ਮੁੱਖ ਮੰਤਰੀ ਉਤਰ ਪ੍ਰਦੇਸ਼  ਵਲੋਂ ਪੰਜਾਬ ਵਿੱਚ ਬਸਪਾ ਦੇ ਸੰਗਠਨ ਨੂੰ ਪਿਛਲੇ ਸਮੇਂ ਤੋਂ ਦੇਖ ਰਹੇ ਰਣਧੀਰ ਸਿੰਘ ਬੈਨੀਪਾਲ ਨੂੰ ਨੈਸ਼ਨਲ ਕੋਆਰਡੀਨੇਟਰ ਬਣਾਉਣ  ਬਾਅਦ ਪਹਿਲੀ ਵਾਰ ਪੰਜਾਬ ਬੰਗਾ ਹਲਕੇ ਵਿੱਚ ਪਹੁੰਚਣ ਤੇ ਬਸਪਾ ਪੰਜਾਬ ਦੇ ਸੂਬਾਈ ਆਗੂ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ ਦੀ ਅਗਵਾਈ ਮੇਹਲੀ ਬਾਈਪਾਸ ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਹੋਏ ਪੰਜਾਬ ਦੇ ਕੇਂਦਰੀ ਕੋਆਰਡੀਨੇਟਰ ਵਿਪਲ ਕੁਮਾਰ, ਪੰਜਾਬ ਇੰਚਾਰਜ ਡਾ. ਨਛੱਤਰ ਪਾਲ ਵਿਧਾਇਕ ਨਵਾਂਸ਼ਹਿਰ ਅਤੇ ਅਜੀਤ ਸਿੰਘ ਭੈਣੀ ਦੀ ਹਾਜ਼ਰੀ ਵਿੱਚ ਸਨਮਾਨ ਕੀਤਾ ਤੇ ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਦਾ ਹਾਰਦਿਕ ਧੰਨਵਾਦ ਕੀਤਾ । ਉਹਨਾਂ ਨੇ ਕਿਹਾ ਕਿ ਦੇਸ਼ ਵਿਚ ਮਾਨਵੀ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਵਾਲੇ  ਸਾਹਿਬ ਸ੍ਰੀ ਕਾਂਸ਼ੀ ਰਾਮ ਵਲੋਂ ਦੇਸ਼ ਵਿਚ ਬਣਾਈ ਸਿਰਮੌਰ ਪਾਰਟੀ ਬਸਪਾ ਦੇ ਅੰਦੋਲਨ ਨਾਲ ਹੀ ਬਹੁਜਨ ਸਮਾਜ ਨੂੰ ਦੇਸ਼ ਦਾ ਸ਼ਾਸਕ ਬਣਾਇਆ ਜਾ ਸਕਦਾ ਹੈ।  ਇਸ ਮੌਕੇ ਤੇ ਮੁਹਾਲੀ ਜੋਨ ਇੰਚਾਰਜ ਠੇਕੇਦਾਰ ਹਰਭਜਨ ਸਿੰਘ ਬਜਹੇੜੀ, ਬਸਪਾ ਦੇ ਸੂਬਾਈ ਆਗੂ ਰਾਜਾ ਰਜਿੰਦਰ ਸਿੰਘ ਨਨਹੇੜੀ, ਜਿਲਾ ਸਕੱਤਰ ਵਿਜੇ ਕੁਮਾਰ ਗੁਣਾਚੌਰ, ਹਲਕੇ ਦੇ ਉਪ ਪ੍ਰਧਾਨ ਅਸ਼ੋਕ ਕੁਮਾਰ ਸਾਬਕਾ ਸਰਪੰਚ ਖੋਥੜਾਂ, ਡਾ ਜਸਵੀਰ ਚਾਹਲ ਸਾਬਕਾ ਹਲਕਾ ਪ੍ਰਧਾਨ ਬੰਗਾ, ਜਗਤਾਰ ਸਿੰਘ ਰਿਟਾਇਰ ਸਬ ਇੰਸਪੈਕਟਰ ਪੰਜਾਬ ਪੁਲੀਸ, ਮੇਵਾ ਸਿੰਘ ਸਾਬਕਾ ਸਰਪੰਚ ਚਕਰਾਮੂ ਰਿਟਾਇਰ ਬੈਂਕ ਮੈਨੇਜਰ ਮਹਿੰਦਰ ਪਾਲ ਜੀ ਸਟੂਡੈਂਟ ਆਗੂ ਅਮਿਤ ਬੰਗਾ, ਵਿਜੇ ਕੁਮਾਰ , ਪੰਕਜ ਬੰਗਾ ਤੋ ਇਲਾਵਾ ਸਾਥੀ ਹਾਜਰ ਸਨ ਰਣਧੀਰ ਸਿੰਘ ਬੈਨੀਪਾਲ ਜੀ ਤੇ ਬਸਪਾ ਲੀਡਰਸ਼ਿਪ ਫਗਵਾੜਾ ਪੰਜਾਬ ਸੰਭਾਲੋ ਰੈਲੀ ਨੂੰ ਸੰਬੋਧਨ ਕਰਨ ਲਈ ਪੁੱਜੇ ਸਨ

ਬੂਟਾ ਲਗਾ ਕੇ ਮਨਾਇਆ ਵਿਸ਼ਵ ਸਿੱਖ ਵਾਤਾਵਰਨ ਦਿਵਸ

ਨਵਾਂਸ਼ਹਿਰ 16 ਮਾਰਚ- ਨਵਾਂ ਸ਼ਹਿਰ ਵਿਖੇ ਰਾਹੋਂ ਰੋਡ ਤੇ ਵਾਤਾਵਰਨ ਸੰਭਾਲ ਸੇਵਾ ਸੋਸਾਇਟੀ ਵੱਲੋਂ ਪੰਜ ਬੂਟੇ ਲਗਾ ਕੇ ਸਿੱਖ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੌਕੇ ਸੋਸਾਈਟੀ ਪ੍ਰਧਾਨ ਜਸਵੰਤ ਸਿੰਘ ਭੱਟੀ ਤੇ ਰੇਸ਼ਮ ਸਿੰਘ ਨੇ ਦੱਸਿਆ ਕਿ ਸਿੱਖਾਂ ਦੇ ਸੱਤਵੇਂ ਗੁਰੂ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੁਆਰਾ ਸਿੱਖ ਸੰਗਤਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਤੇ ਜੜ੍ਹੀ ਬੂਟੀਆਂ ਜੋ ਕਿ ਇਲਾਜ ਲਈ ਕੰਮ ਆਉਂਦੀਆਂ ਸਨ ਲਈ ਉਪਦੇਸ਼ ਦਿੱਤਾ। ਗੁਰੂ ਸਾਹਿਬਾਨ  ਜੜੀ ਬੂਟਿਆਂ ਦੁਆਰਾ ਬਿਮਾਰ ਲੋਕਾਂ ਦਾ ਇਲਾਜ ਵੀ ਕਰਦੇ ਸਨ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਅਤੇ ਜਲ ਦੀ ਇੱਕ ਇੱਕ ਬੂੰਦ ਬਚਾਉਣੀ ਚਾਹੀਦੀ ਹੈ ਪਲਾਸਟਿਕ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਸੁਸਾਇਟੀ ਸਕੱਤਰ ਗੁਰਵਿੰਦਰ ਸਿੰਘ ਅਤੇ ਚੰਦਰ ਮੋਹਨ ਰਾਜਨ ਅਰੋੜਾ ਨੇ ਵੱਧ ਰਹੇ ਪ੍ਰਦੂਸ਼ਣ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਦਿਨ ਪ੍ਰਤੀ ਦਿਨ ਵਧ ਰਿਹਾ ਪ੍ਰਦੂਸ਼ਣ ਮਨੁੱਖ ਲਈ ਘਾਤਕ ਸਿੱਧ ਹੋ ਰਿਹਾ ਹੈ। ਜਿਸ ਦਾ ਪ੍ਰਭਾਵ ਮਨੁੱਖ ਤੇ ਜੀਵ ਜੰਤੂਆਂ ਤੇ ਪੈ ਰਿਹਾ ਹੈ ਉਹਨਾਂ ਕਿਹਾ ਕਿ ਉਹ ਸਮਾਂ ਦੂਰ ਨਹੀਂ ਜਦੋਂ ਲੋਕ ਸ਼ੁੱਧ ਹਵਾ ਪਾਣੀ ਅਤੇ ਵਾਤਾਵਰਨ ਲਈ ਤਰਸਣਗੇ। ਪਾਣੀ ਦਾ ਪੱਧਰ ਲਗਾਤਾਰ ਘਟਤਾ ਜਾ ਰਿਹਾ ਹੈ ਤੇ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਉਨ੍ਹਾਂ ਕਿਹਾ ਕਿ ਪੰਜਾਬ ਲਗਾਤਾਰ ਵਾਤਾਵਰਨ ਤੇ ਚਲਦਿਆਂ ਖਤਰਨਾਕ ਪੱਧਰ ਵੱਲ ਵੱਧਦਾ ਜਾ ਰਿਹਾ ਹੈ। ਇਸ ਮੌਕੇ ਸਤਿੰਦਰ ਸਿੰਘ ਡਾਕਟਰ ਜੇਡੀ ਵਰਮਾ ਹਾਲ ਹਾਜ਼ਰ ਸਨ!

ਜੇਕਰ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਲਾਗੂ ਨਾ ਕੀਤੀ ਤਾਂ 2027 ਵਿੱਚ ਮੁਲਾਜਮ ਦਿੱਲੀ ਵਾਲਾ ਇਤਿਹਾਸ ਪੰਜਾਬ ਅੰਦਰ ਸਿਰਜਣਗੇ - ਮਾਨ

 "ਐਨ ਪੀ ਐਸ ਪੀੜਿਤ ਮੁਲਾਜਮਾਂ ਨੇ ਯੂ ਪੀ ਐਸ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ" 
ਨਵਾਂਸ਼ਹਿਰ,15 ਮਾਰਚ( )- ਕੇਂਦਰ ਸਰਕਾਰ ਵਲੋਂ ਏਕੀਕਿ੍ਰਤ ਪੈਨਸ਼ਨ ਯੋਜਨਾ (ਯੂ ਪੀ ਐਸ) ਦਾ ਨੋਟੀਫਿਕੇਸ਼ਨ ਜਾਰੀ ਕਰਨ ਤੇ ਕਰਮਚਾਰੀਆਂ ਨੇ ਕੇਂਦਰ ਸਰਕਾਰ ਦਾ ਇਸ ਨੂੰ ਮੁਲਾਜਮਾਂ ਨਾਲ ਇਕ ਹੋਰ ਧੋਖਾ ਦੱਸਿਆ । ਇਸ ਨੋਟੀਫਿਕੇਸ਼ਨ ਦੇ ਵਿਰੋਧ ਵਜੋਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਇਕਾਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋ ਜ਼ਿਲ੍ਹਾ ਕਨਵੀਨਰ ਸ਼੍ਰੀ ਗੁਰਦਿਆਲ ਮਾਨ ਦੀ ਅਗਵਾਈ ਹੇਠ ਨਵਾਂਸ਼ਹਿਰ ਵਿਖੇ ਯੂਨੀਫਾਈਡ ਪੈਨਸ਼ਨ ਸਕੀਮ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ ।ਇਸ ਸਮੇਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਆਗੂ ਸ਼੍ਰੀ ਮਾਨ ਨੇ ਬੋਲਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਵਿਧਾਨ ਸਭਾ ਸ਼ੈਸ਼ਨ ਦੁਰਾਨ ਪੁਰਾਣੀ ਪੈਨਸ਼ਨ ਦੀ ਬਹਾਲੀ ਸੰਬੰਧੀ ਅਤੇ ਯੂ ਪੀ ਐਸ ਦੇ ਵਿਰੋਧ ਵਿੱਚ ਮਤਾ ਪਾਸ ਨਾ ਕੀਤਾ ਤਾਂ ਪੰਜਾਬ ਦੇ ਮੁਲਾਜਮ 2027 ਦੀਆਂ ਚੋਣਾਂ ਦੁਰਾਨ ਦਿੱਲੀ ਵਾਲਾ ਇਤਿਹਾਸ ਅੰਦਰ ਵੀ ਸਿਰਜਣਗੇ। ਇਸ ਲਈ ਪੰਜਾਬ ਸਰਕਾਰ ਨੂੰ ਹਿਮਾਚਲ ਸਰਕਾਰ ਦੇ ਤਰਜ਼ ਉੱਤੇ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਕਰੀਬ ਸਵਾ ਦੋ ਲੱਖ ਮੁਲਾਜਮਾਂ ਨੂੰ ਇਸ ਪੀੜਾ ਤੋ ਨਜਾਕਤ ਮਿਲ ਸਕੇ। ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨੀ ਕੇਂਦਰ ਸਰਕਾਰ ਨੇ ਯੂਨੀਫਾਈਡ ਪੈਨਸ਼ਨ ਸਕੀਮ ਦੀ ਜੋ ਐਸ.ਓ.ਪੀ ਜਾਰੀ ਕੀਤੀ ਹੈ, ਉਹ ਬਹੁਤ ਹੀ ਘਾਤਕ ਹੈ ਕਿਉਂਕਿ ਉਪਰੋਕਤ ਸਕੀਮ ਦੇ ਅਨੁਸਾਰ ਸਰਕਾਰ ਮੁਲਾਜ਼ਮਾਂ ਦਾ ਸਾਰਾ ਪੈਸਾ ਹੜੱਪ ਕੇ ਮੁਲਾਜ਼ਮਾਂ ਨੂੰ ਪੈਨਸ਼ਨ ਦੇਣਾ ਚਾਹੁੰਦੀ ਹੈ l ਉਹਨਾਂ ਕਿਹਾ ਇਸ ਸਕੀਮ ਨਾਲ ਮੁਲਾਜ਼ਮ ਨੂੰ ਰਿਟਾਇਰਮੈਂਟ ਤੋਂ ਬਾਅਦ ਖਾਲੀ ਹੱਥ ਘਰ ਨੂੰ ਤੋਰਨ ਵਾਲੀ ਸਕੀਮ ਹੈ, ਇਸ ਸਕੀਮ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਪੈਨਸ਼ਨ ਦੇ ਨਾਂ ਤੇ ਕਰਮਚਾਰੀਆਂ ਦੀ ਖ਼ੂਨ ਪਸੀਨੇ ਦੀ ਕਮਾਈ ਖੋਹਣ ਵਾਲੀ ਯੋਜਨਾ ਦਾ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕ ਕੇ ਸਾਰੇ ਮੁਲਾਜਮ ਵਿਰੋਧ ਦਰਜ ਕਰਵਾ ਰਹੇ ਹਨ। ਇਸ ਯੋਜਨਾ ਦੇ ਵਿਰੋਧ ਵਿੱਚ ਪੰਜਾਬ ਦੇ ਸਮੂਹ ਮੁਲਾਜ਼ਮ ਵਿਧਾਨ ਸਭਾ ਦਾ ਸ਼ੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਪੰਜਾਬ ਦੇ ਸਾਰੇ ਹਲਕਾ ਵਿਧਾਇਕਾ,ਮੰਤਰੀਆਂ ਨੂੰ ਮੰਗ ਪੱਤਰ ਦੇ ਕੇ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਦੀ ਮੰਗ ਕਰਨਗੇ।
 ਇਸ ਮੌਕੇ ਭੁਪਿੰਦਰ ਲਾਲ ਬਲਾਕ ਆਗੂ ਨਵਾਂ ਸ਼ਹਿਰ ਨੇ ਦੱਸਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਤਾਂ ਕਰ ਦਿੱਤਾ ਹੈ ਪਰ ਅਜੇ ਤੱਕ ਪੰਜਾਬ ਸਰਕਾਰ ਨੇ ਇਸ ਨੋਟੀਫਿਕੇਸ਼ਨ ਨੂੰ ਲਾਗੂ ਨਹੀਂ ਕੀਤਾ । ਹਿਮਾਚਲ ਸਰਕਾਰ ਨੇ ਜੋ ਓ.ਪੀ.ਐਸ ਆਪਣੇ ਰਾਜ ਵਿੱਚ ਲਾਗੂ ਕੀਤੀ ਹੈ ਉਸ ਨਾਲ ਰਾਜ ਉੱਪਰ ਕੋਈ ਵਿੱਤੀ ਬੋਝ ਨਹੀਂ ਪਿਆ ਹੈ। ਇਸ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵੀ ਪੰਜਾਬ ਵਿੱਚ ਓਲਡ ਪੈਨਸ਼ਨ ਸਕੀਮ ਲਾਗੂ ਕਰੇ ਅਤੇ ਤੁਰੰਤ ਜੀ.ਪੀ.ਐਫ ਖਾਤੇ ਖੋਲੇ I ਉਨ੍ਹਾਂ ਦੱਸਿਆ ਕਿ ਅਗਲੇ ਹਫ਼ਤੇ ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਦੇ ਸਾਰੇ ਸਾਥੀ ਜ਼ਿਲ੍ਹੇ ਦੇ ਸਾਰੇ ਹਲਕਾ ਵਿਧਾਇਕਾ ਨੂੰ ਆਪਣੀ ਮੰਗ ਸੰਬੰਧੀ ਮੰਗ ਪੱਤਰ ਸੌਂਪਣਗੇ।
           ਇਸ ਮੌਕੇ ਰਾਮ ਲਾਲ,ਅਜੈ ਕੁਮਾਰ,ਬਲਵੀਰ ਚੰਦ,ਜਤਿੰਦਰ ਸਿੰਘ,ਪਿੰਕੀ ਦੇਵੀ,ਅਨੀਤਾ,ਕੁਲਦੀਪ ਕੌਰ ਮਾਨ,ਹਰਵਿੰਦਰ ਕੌਰ,ਪਰਵਿੰਦਰ ਕੌਰ,ਪ੍ਰਵੀਨ ਕੁਮਾਰੀ,ਸੰਦੀਪ ਕੌਰ,ਪ੍ਰਿੰਅਕਾ ਅਮਨਦੀਪ ਕੌਰ,ਮਨਜੀਤ ਕੌਰ,ਰਵਿੰਦਰਜੀਤ ਕੌਰ,ਕੁਮਾਰੀ ਧੀਰਜ,ਪ੍ਰਤਿਭਾ ਵਰਮਾ,ਰਜਨੀ,ਅਮਰੀਕ ਕੌਰ,ਸ਼ਾਲੂ ਕਾਲੀਆ,ਸੁਰਜੀਤ ਕੌਰ,ਬਲਵੀਰ ਕੌਰ,ਸਰਬਜੀਤ ਕੌਰ,ਮਨਜੀਤ ਚੌਹਾਨ,ਨੀਰੂ ਬਾਲਾ,ਕਸ਼ਮੀਰ ਕੌਰ,ਬਲਜਿੰਦਰ ਕੌਰ ਆਦਿ ਸਾਥੀ ਹਾਜ਼ਰ ਸਨ।
ਕੈਪਸ਼ਨ-ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਦੇ ਮੈਂਬਰ ਯੂ ਪੀ ਐਸ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਕੇ ਪੁਰਾਣੀ ਪੈਨਸ਼ਨ ਦੀ ਮੰਗ ਕਰਦੇ ਹੋਏ।

Saturday, 15 March 2025

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ ਸਾਲਾਨਾ ਨਤੀਜਾ ਐਲਾਨਿਆ

 ਬੰਗਾ 15 ਮਾਰਚ - ਪੇਂਡੂ ਇਲਾਕੇ ਦੇ ਪ੍ਰਸਿੱਧ ਸੀ.ਬੀ.ਐਸ.ਈ. ਬੋਰਡ ਦਿੱਲੀ ਤੋ ਮਾਨਤਾ ਪ੍ਰਾਪਤ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਸ਼ੈਸ਼ਨ 2024-25 ਦਾ ਸਾਲਾਨਾ ਨਤੀਜਾ ਅੱਜ ਐਲਾਨਿਆ ਗਿਆ । ਇਸ ਸਮਾਗਮ ਦੇ ਮੁੱਖ ਮਹਿਮਾਨ ਸ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਵੱਖ-ਵੱਖ ਜਮਾਤਾਂ 'ਚ ਪਹਿਲੀ, ਦੂਜੀ ਤੇ ਤੀਸਰੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਅਤੇ ਸਨਮਾਨਿਤ ਕਰਦਿਆਂ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ । 
ਇਸ ਤੋਂ ਪਹਿਲਾਂ ਸਕੂਲ ਦੇ ਡਾਇਰੈਟਰ ਪ੍ਰੌ: ਹਰਬੰਸ ਸਿੰਘ ਬੋਲੀਨਾ ਨੇ ਮੁੱਖ ਮਹਿਮਾਨ ਅਤੇ ਵਿਦਿਆਰਥੀਆਂ ਦੇ ਮਾਪਿਆਂ ਦਾ ਨਿੱਘਾ ਸਵਾਗਤ ਕੀਤਾ। ਇਸ‌ ਮੌਕੇ ਉਹਨਾਂ ਨੇ ਸਕੂਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਦੀ ਅਗਵਾਈ ਵਿਚ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਤੇ ਸਕੂਲ ਦੀ ਨੁਹਾਰ ਬਦਲਣ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਚਾਨਣਾ ਪਾਇਆ । ਪ੍ਰਿੰਸੀਪਲ ਵਨੀਤਾ ਚੋਟ ਨੇ ਸਕੂਲ ਦੇ ਸਾਲਾਨਾ ਨਤੀਜੇ ਦਾ ਐਲਾਨ ਕਰਨ ਮੌਕੇ ਵੱਖ-ਵੱਖ ਖੇਤਰਾਂ 'ਚ ਸਕੂਲ ਦਾ ਨਾਮ ਰੋਸ਼ਨ ਕਰਨ ਵਾਲੇ ਵਿਦਿਆਰਥੀਆਂ ਅਤੇ ਸਕੂਲ ਦੇ ਟੌਪਰ ਵਿਦਿਆਰਥੀਆਂ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ ਮੈਡਮ ਰਵਿੰਦਰ ਕੌਰ ਵਾਈਸ ਪ੍ਰਿੰਸੀਪਲ, ਸ੍ਰੀ ਰਮਨ ਕੁਮਾਰ, ਸ. ਮਲਕੀਤ ਸਿੰਘ ਸਕੱਤਰ ਪੀ ਟੀ ਏ, ਮੈਡਮ ਗੁਰਪ੍ਰੀਤ ਕੌਰ, ਮੈਡਮ ਪਰਮਜੀਤ ਕੌਰ, ਸਮੂਹ ਅਧਿਆਪਕ, ਦਫਤਰੀ ਸਟਾਫ, ਸਮੂਹ ਵਿਦਿਆਰਥੀ ਵੀ ਹਾਜ਼ਰ ਸਨ ।

Friday, 14 March 2025

ਸਾਹਿਬ ਕਾਂਸ਼ੀ ਰਾਮ ਜੀ ਨੂੰ ਯਾਦ ਕਰਦਿਆ…

15 ਮਾਰਚ ਨੂੰ 88ਵੇਂ ਜਨਮ ਦਿਨ ਤੇ ਵਿਸ਼ੇਸ਼
ਸਾਹਿਬ ਕਾਂਸ਼ੀ ਰਾਮ ਜੀ ਨੂੰ ਯਾਦ ਕਰਦਿਆ…
            (ਲੇਖਕ ਸੰਤੋਖ ਸਿੰਘ ਜੱਸੀ)
ਵਿਸ਼ਵ ਚ ਪ੍ਰੀਵਰਤਨ ਜਾਂ ਇਨਕਲਾਬ ਉਹਨਾਂ ਨੇ ਹੀ ਲਿਆਂਦੇ ਹਨ, ਜਿਨ੍ਹਾਂ ਨੇ ਦਿਲਾਂ ਵਿੱਚ ਚੰਗੇਰੀ, ਆਜ਼ਾਦ ਸੋਚ, ਸਮਾਜ ਦੀ ਤਰੱਕੀ, ਖੁਸ਼ਹਾਲੀ ਤੇ ਅੱਗੇ ਵਧਣ ਦੇ ਰਾਹ-ਰਸਤੇ ਖੋਜੇ ਹਨ । ਧਰਤੀ ਤੇ ਕਰੋੜਾਂ-ਅਰਬਾਂ ਲੋਕ ਆਏ ਤੇ ਚਲੇ ਗਏ ਪਰ ਕੁੱਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਦੀ ਗਿਣਤੀ ਸੰਸਾਰ ਪੱਧਰ ਤੇ ਲੱਖਾਂ ਤੇ ਸਾਡੇ ਦੇਸ਼ ਚ ਸਿਰਫ ਹਜਾਰਾਂ ਜੀਨਿਅਸ ਕਿਸਮ ਦੇ ਲੋਕਾਂ ਤੱਕ ਹੀ ਸੀਮਿਤ ਹਨ ਜਿਨ੍ਹਾਂ ਨੇ ਮੋਹਰੀ ਹੋ ਕੇ ਨੰਗੇ ਧੜ ਸਮਾਜ ਦੀ ਤਰੱਕੀ, ਖੁਸ਼ਹਾਲੀ ਤੇ ਉਨ੍ਹਾਂ ਦੀ ਮੰਦਹਾਲੀ ਨੂੰ ਸਮਝਣ ਲਈ ਮਿਥਿਆਸ, ਧਰਮ, ਵਿਗਿਆਨ, ਰਾਜਨੀਤੀ ਸਾਸ਼ਤਰ ਤੇ ਭਾਰਤ ਦੀ ਚੱਲ ਰਹੀ ਸਮਾਜਿਕ, ਆਰਥਿਕ, ਕਾਨੂੰਨੀ ਪ੍ਰੀਕਿਰਿਆ ਨੂੰ ਬਰੀਕੀ ਨਾਲ ਸਮਝ ਕੇ ਰਾਜਨੀਤੀ ਚ ਇੱਕ ਵੱਡਾ ਰੁਤਬਾ ਹਾਸਲ ਕੀਤਾ । ਜਿਹਨਾਂ ਨੇ ਸਮਾਜ ਚ ਚੇਤਨਾ-ਜਾਗ੍ਰਿਤੀ ਪੈਦਾ ਕਰਕੇ ਉਹਨਾਂ ਨੂੰ ਮੰਗਣ ਦੀ ਥਾਂ ਵੰਡਣ ਵਾਲੇ ਬਨਾਉਣ ਲਈ ਆਪਣਾ ਸਾਰਾ ਜੀਵਨ ਨਿਸ਼ਕਾਮ ਸੇਵਾ-ਭਾਵਨਾ ਨਾਲ ਬਹੁਜਨ ਸਮਾਜ ਲਈ ਵਾਰ ਦਿੱਤਾ, ਉਸ ਸਖਸ਼ੀਅਤ ਦਾ ਨਾਮ ਹੈ ਕਾਸ਼ੀ ਰਾਮ ।
1963-64 ਤੋਂ ਵਾਪਰੇ ਇਕ ਇਤਿਹਾਸਕ ਘਟਨਾਕ੍ਰਮ ਇਹ 21ਵੀਂ ਸਦੀ ਦਾ ਬਾਬਾ ਸਾਹਿਬ ਡਾ. ਅੰਬੇਡਕਰ, ਉਸ਼ੋ ਰਜਨੀਸ ਤੋਂ ਬਾਅਦ ਭਾਰਤ ਦੀ ਧਰਤੀ ਤੇ ਅਜਿਹਾ ਮਨੁੱਖ ਹੈ ਜਿਸ ਨੇ ਸਦੀਆਂ ਤੋਂ ਵੰਡੇ ਹੋਏ ਵਰਨਾ ਚ ਸੱਭ ਤੋਂ ਹੇਠਲੇ ਪੱਧਰ ਦੇ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਲੋਕਾਂ ਨੂੰ ਮਜਬੂਤ ਕਰਨ ਲਈ ਸਮੁੱਚੀ ਜਿੰਦਗੀ ਦੱਬੇ-ਕੁਚਲੇ, ਪੀੜਤ-ਸ਼ੋਸ਼ਤ ਲੋਕਾਂ ਲਈ ਸਮਰਪਿਤ ਕਰ ਦਿੱਤੀ ।
ਜਿੱਥੇ ਡਾ. ਭੀਮ ਰਾਓ ਅੰਬੇਡਕਰ ਨੂੰ ‘ਬਾਬਾ ਸਾਹਿਬ’ ਦੇ ਵੱਡੇ ਸਤਿਕਾਰ ਵਾਲੇ ਨਾਮ ਨਾਲ ਜਾਣਿਆਂ ਜਾਂਦਾ ਹੈ ਉੱਥੇ ਐਸ.ਸੀ (ਦਲਿਤ) ਪੱਛੜੇ, ਗਰੀਬ, ਮਾਨਵਤਾ-ਬਰਾਬਰਤਾ, ਇਨਸਾਨ ਤੇ ਇਨਸਾਨੀਅਤ ਚ ਵਿਸ਼ਵਾਸ ਰੱਖਣ ਵਾਲੇ ਕਾਂਸ਼ੀ ਰਾਮ ਨੂੰ ‘ਸਾਹਿਬ’ ਕਹਿ ਕੇ ਸੰਬੋਧਨ ਕਰਦੇ ਹਨ । ਉੱਥੇ ਇਹ ਵੀ ਵਰਨਣਯੋਗ ਹੈ ਕਿ ਉਹਨਾਂ ਨੇ ਲੱਖਾਂ ਲੋਕਾਂ ਦੀ ਲਖਨਉ ਕਾਨਫਰੰਸ ਵਿੱਚ ‘ਭੈਣ ਜੀ’ ਤੇ ਆਇਰਨ ਲੇਡੀ ਵਜੋਂ ਪ੍ਰਵਾਨੀ ਗਈ ਮਾਇਆਵਤੀ ਨੂੰ ਆਪਣਾ ਉੱਤਰ ਅਧਿਕਾਰੀ ਬਣਾ ਕੇ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਦਲਿਤ ਸ਼ੋਸ਼ਿਤ, ਗਰੀਬ, ਦਲਿਤ ਪੱਛੜੇ ਲੋਕਾਂ ਦੀ ਇੱਕ ਧੀ ਨੂੰ ਸਮੇਂ ਸਮੇਂ ਤੇ ਵਧੇਰੇ ਮੌਕੇ ਦੇ ਕੇ ਸੰਗਠਨ ਦੀ ਮਜਬੂਤੀ ਲਈ ਜੀਅ-ਜਾਨ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ, ਉੱਥੇ ਇਸ ਨੇ ਯੂ.ਪੀ. ਵਿੱਚ ਚਾਰ ਬਾਰ ਮੁੱਖ ਮੰਤਰੀ ਬਣ ਕੇ ਜੋ ‘ਅਜੂਬੇ’ ਦਿਖਾਏ ਉਸ ਪਿੱਛੇ ਸਾਹਿਬ ਕਾਂਸ਼ੀ ਰਾਮ ਦੀ ਦੂਰ-ਅੰਦੇਸ਼ੀ ਸਮਾਜੀ ਸਮਰਪਣ ਭਾਵਨਾ ਰਹੀ ਹੈ । ਜਿੱਥੇ ਕਿ ਹਮੇਸ਼ਾ ਤੋਂ ਹੀ ਧੀਆਂ ਦਾ ਜੰਮਣਾ ਹੀ ਅਸ਼ੁੱਭ ਮੰਨਿਆਂ ਜਾਂਦਾ ਰਿਹਾ, ਜਿਸ ਕਰਕੇ ਕੁੜੀਆਂ ਦਾ ਪਾਲਣ-ਪੋਸ਼ਣ, ਪੜਾਈ-ਲਿਖਾਈ ਅਤੇ ਜਾਇਦਾਦ ਦੀ ਵੰਡ ਵੇਲੇ ਪਲ-ਪਲ ਹਮੇਸ਼ਾ ਉਹਨਾਂ ਨਾਲ ਵਿਤਕਰਾ ਹੁੰਦਾ ਰਿਹਾ ਪਰ ਇਸ ਮਹਾਂ ਪੁਰਸ਼ ਨੇ ਚੱਲ ਰਹੀ ਪ੍ਰਥਾ ਨੂੰ ਤਿਲਾਜਲੀ ਦਿੰਦਿਆਂ ਜਿੱਥੇ ਆਪਣਾ ਉੱਤਰ ਅਧਿਕਾਰੀ ਬਣਾਇਆ ਉੱਥੇ ਪਹਿਲੀ ਵਾਰ ਕਿਸੇ ਦਲਿਤ ਧੀ ਨੂੰ ਚਾਰ ਵਾਰ ਮੁੱਖ ਮੰਤਰੀ ਬਣਾ ਕੇ ਸੀਆ ਔਰਤਾਂ ਦੇ ਹੱਕ ਵਿੱਚ ਇੱਕ ਹਾਅ ਦਾ ਨਾਅਰਾ ਮਾਰਿਆ ।

ਕਾਂਸ਼ੀ ਰਾਮ ਨੇ ਇੱਕ ਇਟਰਵਿਉ ਚ ਕਿਹਾ ਸੀ ਕਿ ਮੈਂਨੂੰ ਲੱਗਦਾ ਹੈ ਕਿ ਮੇਰੀ ਸਾਰੀ ਜ਼ਿੰਦਗੀ ਸੰਘਰਸ਼ ਕਰਦੇ ਹੀ ਲੰਘ ਜਾਵੇਗੀ ਪਰ ਇੱਕ ਦਿਨ ਦੇਸ਼ ਦੇ ਬਹੁਜਨ ਸਮਾਜ ਦਾ ਰਾਜ ਜਰੂਰ ਆਵੇਗਾ । ਇਹ ਉਹ ਸੁਪਨਾ ਜੀਉਂਦੇ-ਜੀਅ ਦੇਖਣਾ ਚਾਹੁਦੇ ਸਨ ਪਰ ਅਜਿਹਾ ਹੋ ਨਹੀਂ ਸਕਿਆ ।
ਕਾਂਸ਼ੀ ਰਾਮ ਪੰਜਾਬ, ਭਾਰਤ ਤੇ ਸਮੁੱਚੇ ਵਿਸ਼ਵ ਦਾ ਸ਼ਾਇਦ ਪਹਿਲਾ ਆਗੂ ਸੀ ਜਿਸ ਨੇ ਆਪਣੇ ਸਮਾਜ ਨੂੰ ਹੁਕਮਰਾਨ ਬਨਾਉਣ ਖਾਤਰ ਵਿਆਹ ਨਹੀਂ ਕਰਾਇਆ, ਕੋਈ ਜਾਇਦਾਦ ਨਹੀਂ ਬਣਾਈ, ਕੋਈ ਬੈਂਕ ਬੈਲੈਂਸ ਨਹੀਂ ਰੱਖਿਆ, ਕੋਈ ਪ੍ਰੀਵਾਰ ਦੇ ਮੈਂਬਰ ਨੂੰ ਸੁਖ ਸਹੂਲਤ ਨਹੀਂ ਦਿੱਤੀ ।ਸਾਹਿਬ ਕਾਂਸ਼ੀ ਰਾਮ ਮੁਤਾਬਕ ਉਸ ਲਈ ਸਮੁੱਚਾ ਬਹੁਜਨ ਸਮਾਜ ਹੀ ਉਸ ਦਾ ਪ੍ਰੀਵਾਰ ਹੈ ।
ਚੰਗੀ ਭਲੀ ਨੌਕਰੀ ਕਰਦੇ ਇਸ ਮਨੁੱਖ ਅੰਦਰ ਅਜਿਹੀ ਕਿਹੜੀ ਚੰਗਿਆਰੀ ਭਖਣ ਲੱਗੀ ਕਿ ਸੱਭ ਕੁੱਝ ਛੱਡ ਕੇ 18 ਤੋਂ 20 ਘੰਟੇ ਸਬਰ ਸਿਦਕ ਤੇ ਸਿਰੜ ਨਾਲ ਸਮਾਜ ਨੂੰ ਸਮਰਪਿਤ ਹੋ ਗਿਆ । ਜੇ ਇਸ ਦਾ ਜਵਾਬ ਇਕ ਵਾਕ ਵਿੱਚ ਲਿਖਣਾ ਹੋਵੇ ਤਾਂ ‘ਪੂਣੇ ਦੇ ਇਕ ਅਦਾਰੇ ਵਲੋਂ ਬਾਬਾ ਸਾਹਿਬ ਡਾ. ਅੰਬੇਡਕਰ ਤੇ ਤਥਾਗਤ ਬੁਧ ਦੇ ਜਨਮ ਦਿਨ ਦੀ ਛੁੱਟੀ ਬਹਾਲ ਕਰਵਾਉਣ ਉਪਰੰਤ ‘ਜਾਤ ਪਾਤ ਦਾ ਬੀਜਨਾਸ’ ਨਾਮੀ ਕਿਤਾਬ ਪੜ੍ਹਨ ਨਾਲ ਪੂਰਨ ਬਹੁਮਤ ਵਾਲੀਆਂ ਸਰਕਾਰਾਂ ‘ਮਜਬੂਰ’ ਹੋਣ ਲੱਗੀਆਂ ਤੋ ਜਾਤਾਂ-ਧਰਮਾਂ- ਫਿਰਕਿਆਂ ਨੂੰ ਇਕੱਠੇ ਕਰਕੇ ਬਹੁਜਨ ਸਮਾਜ ਲਈ ਆਪਣੀਆਂ ਖੁਸ਼ੀਆਂ ਨਿਸ਼ਾਵਰ ਕਰਨ ਵਾਲੇ ਸਨ ਕਾਂਸ਼ੀ ਰਾਮ ਜੀ ।
ਇਕ ਸਮਾਂ ਸੀ ਕਿ ਕੋਈ ਅਖਬਾਰ ਖਬਰ ਲਗਾਉਣ ਨੂੰ ਤਿਆਰ ਨਹੀਂ ਸੀ । ਜੋ ਕੋਈ ਲਗਾਉਂਦਾ ਵੀ ਸੀ ਤਾਂ ਉਹ ਵੀ ਨਾਮਤਰ । ਚੈਨਲ ਤੇ ਤਾਂ ਆਉਣਾ ਦੂਰ ਦੀ ਗੱਲ । ਜਦੋਂ ਮਹਾਂਰਾਸ਼ਟਰ ਤੋਂ ਬਾਅਦ ਉਹਨਾਂ ਯੂ.ਪੀ. ਚ ਸਫਲਤਾ ਦੇ ਝੰਡੇ ਗੱਡੇ ਤਾਂ ਸਾਰੇ ਮੀਡੀਆ ਨੇ ਨਾਂ ਚਾਹੁਦੇ ਹੋਏ ਵੀ ਲੋਕ ਸ਼ਕਤੀ ਤੇ ਲੋਕਾਂ ਚ ਭਰੀ ਜਾਗ੍ਰਿਤੀ ਕਾਰਨ ਅਖਬਾਰਾਂ ਦੇ ਸੰਪਾਦਕਾਂ ਤੋਂ ਲੈ ਕੇ ਚੈਨਲਾਂ ਵਾਲੇ ਵੱਡੀਆਂ ਸਿਆਸੀ ਪਾਰਟੀਆਂ ਦੇ ਆਗੂ ਸਾਹਿਬ ਕਾਂਸ਼ੀ ਰਾਮ ਤੋਂ ਮਿਲਣ ਲਈ ਸਮਾਂ ਮੰਗਣ ਲੱਗੇ ।
ਪੈਦਲ ਸਾਇਕਲ, ਕਾਰ, ਜੀਪ, ਸਫਾਰੀ ਗੱਡੀ ਤੋਂ ਹਵਾਈ ਜਹਾਜ ਤੱਕ ਦੇ ਸਫਰ ਦੀ ਕਹਾਣੀ ਲੂਅ ਕੰਡੇ ਖੜੇ ਕਰਨ ਵਾਲੀ ਹੈ । ਪੈਰਾਂ ਚ ਛਾਲੇ, ਪਿੱਠ ਪਿੱਛੇ ਜ਼ਖਮ ਪਰ ਬਹੁਜਨ ਸਮਾਜ ਦੇ ਰਾਜ ਭਾਗ ਲਈ ਦਿਨ ਰਾਤ ਕੰਮ ਕਰਨ ਵਾਲੇ ਨਾ ਕਦੇ ਰੁਕੇ, ਨਾ ਕਦੇ ਥੱਕੇ ਦਾ ਨਾਮ ਹੈ ਸਾਹਿਬ ਕਾਸ਼ੀ ਰਾਮ ।
ਕਾਂਸ਼ੀ ਰਾਮ ਦੀ ਰਣਨੀਤੀ ਬਹੁਤੀ ਵਾਰ ਕਾਮਯਾਬ ਰਹੀ । ਉਹ ਮਜਬੂਤ ਸਰਕਾਰਾਂ ਦੀ ਥਾਂ ਮਜਬੂਰ ਸਰਕਾਰ ਦੇ ਹਾਮੀ ਸਨ ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਜਦੋਂ ਸਰਕਾਰਾਂ ਮਜਬੂਰ ਹੋਣਗੀਆਂ ਤਾਂ ਚੋਣਾਂ ਮਗਰੋਂ ਮੇਰਾ ਬਹੁਜਨ ਸਮਾਜ ਰਾਜ ਸੱਤਾ ਵੱਲ ਤੇਜੀ ਨਾਲ ਹੋਰ ਅੱਗੇ ਵਧੇਗਾ ।
ਜਿਸ ਸਮਾਜ ਚ ਕਾਂਸ਼ੀ ਰਾਮ ਪੈਦਾ ਹੋਏ, ਉਸ ਸਮਾਜ ਨਾਲ ਸਦਾ ਨਫਰਤ ਹੁੰਦੀ ਰਹੀ, ਵਿਤਕਰਾ ਹੁੰਦਾ ਰਿਹਾ ਪਰ ਕਾਂਸ਼ੀ ਰਾਮ ਨੇ ਖੁਦ ਆਪਣੇ ਆਪ ਨੂੰ ਰਾਜਨੀਤੀ ਦੇ ਖੇਤਰ ਚ ਸਥਾਪਤ ਕਰ ਲਿਆ ਕਿ ਆਪਣੇ ਜਿਉਂਦੇ ਜੀਅ ਬਹੁਜਨ ਸਮਾਜ ਪਾਰਟੀ ਨੂੰ ਦੇਸ਼ ਦੀ ਤੀਜੀ ਸੱਭ ਤੋਂ ਵੱਡੀ ਪਾਰਟੀ ਬਣਾ ਗਏ । ਅੱਜ ਦੋ ਕਰੋੜ ਤੋਂ ਵੱਧ ਵੋਟਰ ਪਾਰਟੀ ਨਾਲ ਜੁੜੇ ਹੋਏ ਹਨ ।
ਯੂ.ਪੀ. ਸਰਕਾਰ ਬਣਾ ਕੇ ਮਾਇਆਵਤੀ ਨੂੰ ਮੁੱਖ ਮੰਤਰੀ ਬਣਾ ਕੇ ਪਾਰਟੀ ਦੀਆਂ ਤਰਜੀਹਾਂ ਮੁਤਾਬਕ ਜਦੋਂ ਕੰਮ ਕਰਨੇ ਸ਼ੁਰੂ ਕਰ ਦਿੱਤੋ ਤਾਂ ਵਿਰੋਧੀਆਂ ਦੇ ਪਸੀਨੇ ਛੁੱਟਣੇ ਸ਼ੁਰੂ ਹੋ ਗਏ । ਅੱਜ ਵੀ ਲਖਨਉ ਵਿਖੇ ਬਾਬਾ ਸਾਹਿਬ ਦੇ ਨਾਮ ਤੇ ਬਣੀ ਇਤਿਹਾਸਕ ਪਾਰਕ ਨੂੰ ਭਾਰਤ ਹੀ ਨਹੀਂ ਸਗੋਂ ਦੁਨੀਆਂ ਭਰ ਦੇ ਲੋਕ ਜੋ ਸੈਰ ਸਪਾਟਾ ਕਰਨ ਆਉਂਦੇ ਹਨ ਦੇਖ ਕੇ ਭਾਰਤ ਦੇ ਗੌਰਵਮਈ ਇਤਿਹਾਸ ਤੋਂ ਜਿੱਥੇ ਜਾਣੂੰ ਹੁੰਦੇ ਹਨ, ਉੱਥੇ ਕਮਾਈ ਪੱਖੋਂ ਵੀ ਭਾਰਤ ਦਾ ਦੂਜਾ ਸਥਾਨ ਵੀ ।
ਸਾਹਿਬ ਕਾਂਸ਼ੀ ਰਾਮ ਨੇ 1973 ਵਿੱਚ ਤਹਿ ਕਰ ਲਿਆ ਕਿ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲੇ, ਦੂਜੀਆਂ ਪੱਛੜੀਆਂ ਸ਼੍ਰੇਣੀਆਂ ਘੱਟ ਗਿਣਤੀਆਂ ਭਾਵ ਮੁਸਲਮਾਨ, ਇਸਾਈ, ਸਿੱਖ, ਬੁੱਧ, ਅਤੇ ਪਾਰਸੀ ਆਦਿ ਘੱਟ ਗਿਣਤੀਆਂ ਲਈ ਬਾਮਸੇਫ ਨਾਮ ਦੀ ਮੁਲਾਜਮਾ ਦੀ ਸੰਸਥਾ ਬਣਾਈ ਜਾਵੇਗੀ ਜਿਸ ਦਾ 6 ਦਸੰਬਰ 1978 ਨੂੰ ਐਲਾਨ ਕਰ ਦਿੱਤਾ ਜਿਸ ਨਾਲ ਪੜ੍ਹੇ ਲਿਖੇ ਲੱਖਾਂ ਲੋਕ ਜੁੜ ਗਏ ਜਿਨ੍ਹਾਂ ਕੋਲ ਸਮਾਂ, ਦਿਮਾਗ ਤੇ ਪੈਸਾ ਹੁੰਦਾ ਉਹ ਸਮਾਜ ਨੂੰ ਅਤੀਤ ਬਾਰੇ ਵਰਤਮਾਨ ਤੇ ਭਵਿੱਖ ਨੂੰਸੁਨਹਿਰਾ ਬਨਾਉਣ ਲਈ ਡਿਉਟੀ ਸਮੇਂ ਤੋਂ ਪਹਿਲਾਂ ਤੇ ਬਾਅਦ ਵਿੱਚ ਨਿਸ਼ਕਾਮ ਸੇਵਾ ਭਾਵਨਾ ਨਾਲ ਲੱਗੇ ਰਹੇ । ਕਦੇ ਬਾਮਸੇਫ ਨੂੰ ਚੱਲਦੀ ਫਿਰਦੀ ਯੂਨੀਵਰਸਿਟੀ ਆਖਿਆ ਜਾਂਦਾ ਸੀ ।
ਸਾਹਿਬ ਕਾਂਸ਼ੀ ਰਾਮ ਨੇ ਜਿੰਦਗੀ ਵਿੱਚ ‘ਬਾਮਸੇਫ ਇੱਕ ਜਾਣਕਾਰੀ’ ਤੇ ‘ਚਮਚਾ ਯੁੱਗ’ ਦੋ ਹੀ ਕਿਤਾਬਾਂ ਲਿਖੀਆਂ । ਇਸ਼ ਤੋਂ ਇਲਾਵਾ ਕਈ ਬੁਕਲੈਟ, ਪੈਰਲਿਟ ਅੱਧੀ ਦਰਜਨ ਤੋਂ ਵੱਧ ਵੱਖ ਵੱਖ ਭਾਸ਼ਾਵਾਂ ਚ ਅਖਬਾਰਾਂ ਰਾਹੀਂ ਉਹਨਾਂ ਸਮਾਜ ਨੂੰ ਸਰਗਮੀਆਂ ਇਤਿਹਾਸ ਵਾਰੇ ਤੇ ਸਮਾਜ ਨੂੰ ਧੋਖਾ ਦੇਣ ਵਾਲੇ ਲੋਕਾਂ ਦਾ ਪਰਦਾਫਾਸ਼ ਕੀਤਾ ।
ਬਾਮਸੇਫ 6 ਦਸੰਬਰ 1978 ਤੋਂ ਬਾਅਦ 6 ਦਸੰਬਰ 1981 ਨੂੰ ਮੁਲਾਜਮਾਂ ਲਈ ਸੰਘਰਸ਼ ਕਰਨ ਲਈ ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸੰਮਤੀ (ਡੀ.ਐਸ.ਫੋਰ.) ਅਤੇ ਆਪਣੇ ਸੂਬਿਆਂ ਤੇ ਦੇਸ਼ ਦੇ ਹੁਕਮਰਾਨ ਬਣਨ ਲਈ 14 ਅਪ੍ਰੈਲ 1984 ਨੂੰ ਬਹੁਜਨ ਸਮਾਜ ਪਾਰਟੀ ਦਾ ਗਠਨ ਕਰਕੇ ਬਹੁਜਨ ਸਮਾਜ ਨੂੰ ਮੁੜ ਆਪਣਾ ਸਿਆਸੀ ਮੰਚ ਦਿੱਤਾ ।
ਸਾਹਿਬ ਕਾਂਸ਼ੀ ਰਾਮ ਨੂੰ ਯਾਦ ਕਰਦਿਆਂ ਉਹਨਾਂ ਦੇ ਬੋਲ ਚੇਤੇ ਆਉਂਦੇ ਹਨ ਕਿ ‘ਤੁਸੀਂ ਬੰਦੇ ਬਣ ਜਾਉ, ਮੈਂ ਬੰਦੇ ਦੇ ਪੁੱਤ ਬਣਾ ਦੇਵਾਂਗਾ, ਜੋ ਜਮੀਨ ਸਰਕਾਰੀ ਹੈ ਵੋ ਜਮੀਨ ਹਮਾਰੀ ਹੈ ਆਦਿ ਸੁਣਨ ਤੋਂ ਬਾਅਦ ਜੋ ਅਕਾਸ ਜਗਾਓ ਨਾਹਰੇ ਲੱਗਦੇ ਸਨ, ਸੱਚਮੁੱਚ ਇਹ ਇਕ ਪ੍ਰੀਵਰਤਨ ਦੀ ਨਿਸ਼ਾਨੀ, ਇਨਕਲਾਬ ਦੀ ਖੁਸ਼ਬੂ ਵਗਦੀ ਲੱਗਦੀ ਹੈ । ਕਾਂਸ਼ੀ ਰਾਮ ਦੇ ਜਾਣ ਤੋਂ ਬਾਅਦ ਉਹਨਾਂ ਦੇ ਸਜਾਏ ਮਾਨਵਵਾਦੀ, ਬਹੁਜਨ ਪੱਖੀ ਸੁਪਨੇ ਸਾਕਾਰ ਹੁੰਦੇ, ਸਮਾਜ ਦੇਖਣਾ ਚਾਹੁੰਦਾ ਹੈ ।
ਉਹਨਾਂ ਦੇ ਸਮਾਜ, ਦੇਸ਼ ਲਈ ਕੀਤਾ ਸਮਰਪਣ ਭਾਵਨਾ ਨਾਲ ਕੰਮ ਵਰਕਰਾਂ, ਸਮਰਖਕਾਂ ਨੂੰ ਸੌਣ ਨਹੀਂ ਦਿੰਦੇ । ਉਹਨਾਂ ਦੇ ਜਨਮ ਦਿਨ ਤੇ ਸਾਨੂੰ ਉਹਨਾਂ ਦੁਆਰਾ ਦਿੱਤੇ ‘ਟਿਪਸ’ ਯਾਦ ਰੱਖਣ ਯੋਗ ਹਨ ।
ਗਲਤੀਆਂ ਤੋਂ ਜਿਹੜੀਆਂ ਕੌਮਾਂ/ਸਮਾਜ ਸਬਕ ਸਿੱਖ ਕੇ ਅੱਗੇ ਵਧਣ ਲਈ ਸਮੂਹਿਕ ਕੋਸ਼ਿਸ਼ਾਂ ਕਰਦੀਆਂ ਹਨ ਸਫਲਤਾ ਉਹਨਾਂ ਲਈ ਦਰਵਾਜੇ ਖੋਲ ਦਿੰਦੀ ਹੈ ।
ਆਓ ਸਾਰੇ ਇੱਕਮੁੱਠ ਹੋ ਕੇ ਉਹਨਾਂ ਦੇ ਦਰਸਾਏ ਪੂਰਣਿਆਂ ਤੇ ਚੱਲਣ ਦੀ ਕੋਸ਼ਿਸ਼ ਕਰੀਏ । ਕੋਸ਼ਿਸ਼ ਕਰਨ ਵਾਲੇ ਆਖਰ ਮੰਜਿਲ ਤੇ ਪੁੱਜ ਹੀ ਜਾਂਦੇ ਹਨ । ਉਹਨਾਂ ਦੇ ਭਾਰਤ ਦੀ ਰਾਜਨੀਤੀ ਤੇ ਸਮਾਜਿਕ ਬਦਲਾਓ ਤਾਂ ਨਵ ਚੇਤਨਾ ਕਾਰਣ ਹਾਸ਼ੀਆ-ਗ੍ਰਸਤ ਸਮਾਜ ਚ ਪਾਏ ਵਡਮੁਲੇ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ ।
ਸਾਹਿਬ ਕਾਂਸ਼ੀ ਰਾਮ ਬਾਰੇ ਕੁੱਝ ਤੱਥ ਕੁੱਝ ਜਾਣਕਾਰੀ ਇਹ ਵੀ ...
 
• ਸਾਹਿਬ ਕਾਂਸ਼ੀ ਰਾਮ ਇਕ ਅਜਿਹਾ ਮਨੁੱਖ ਸੀ ਜਿਸ ਨੇ ਸਾਰੀ ਸਾਰੀ ਰਾਤ ਕੇਡਰ ਕੈਂਪ ਲਗਾਏ ।
• ਮਹਾਤਮਾ ਬੁੱਧ, ਗੁਰੂ ਗ੍ਰੰਥ ਸਾਹਿਬ ਦੇ ਖਾਸ ਕਰਕੇ ਸੰਤ, ਗੁਰੂ, ਭਗਤ ਗੁਰੂ ਰਵਿਦਾਸ, ਕਬੀਰ, ਮਹਾਤਮਾ ਫੂਲੇ ਸਾਹੂ ਛਤ੍ਰਪਤੀ ਤੇ ਬਾਬਾ ਸਾਹਿਬ, ਬਾਬੂ ਮੰਗੂ ਰਾਮ ਮੁਗੋਵਾਲੀਆ ਆਦਿਤੋਂ ਬਾਅਦ ਦਲਿਤ, ਗਰੀਬ ਸ਼ਬਦ ਦੀ ਥਾਂ ਬਹੁਜਨ ਸਮਾਜ ਸ਼ਬਦ ਵਰਤਿਆ ।
• 1978 ਤੋਂ 1985 ਤੱਕ ਕਾਂਸ਼ੀ ਰਾਮ ਦੀ ਅਗਵਾਈ ਚ ਬਾਮਸੇਫ ਨੇ ਦੇਸ਼ ਦੇ ਉੱਤਰੀ ਸੰਗਠਨ ਖਿਤੇ ਵਿੱਚ ਜਬਰਦਸਤ ਕੰਮ ਕੀਤਾ ਅਤੇ ਮਹਾਂਰਾਸ਼ਟਰ ਤੋਂ ਬਾਅਦ ਪੰਜਾਬ, ਹਿਮਾਚਲ ਤੱਕ ਲਹਿਰ ਚਲਾਈ । ਇਸੇ ਲਹਿਰ ਚੋਂ ਡੀ.ਐਸ.ਫੋਰ. ਅਤੇ ਬੀ.ਐਸ.ਪੀ. ਨਾਂ ਦੇ ਰਾਜਸੀ ਮੰਚ ਦੇ ਉਦੈ ਹੋਇਆ ।
• ਕਾਂਸ਼ੀ ਰਾਮ ਆਜ਼ਾਦੀ ਤੋਂ ਬਾਅਦ ਪਹਿਲਾ ਅਜਿਹਾ ਸ਼ਕਤੀਸ਼ਾਲੀ ਮਨੁੱਖ ਰਿਹਾ, ਜਿਸ ਨੇ ਮੁਲਾਜਿਮ ਜਥੇਬੰਦੀ ਦੇ ਮੰਚ ਰਾਹੀਂ ਭਾਰਤ ਦੇ ਬਹੁਜਨਾਂ ਨੂੰ ਭਾਰਤ ਦੀਆਂ ਹਕੀਕਤਾਂ ਤੋਂ ਜਾਣੂੰ ਕਰਾਉਣ ਦਾ ਬੀੜ੍ਹਾ ਚੁੱਕਿਆ ।
• ਕਾਂਸ਼ੀ ਰਾਮ ਕੇਵਲ ਮਨੁੱਖ ਨਹੀਂ ਸੀ, ਉਹ ਸਿਰ ਚੜ੍ਹ ਕੇ ਬੋਲਿਆ ਤੇ ਵਰਜਿਆ । ਜਿਸ ਦੀਆਂ ਵਾਹੀਆ ਪਗਡੰਡੀਆਂ ਨੇ ਇਕ ਦਿਨ ਨੈਸ਼ਨਲ ਹਾਈਵੇ ਤੱਕ ਪਹੁੰਚ ਜਾਣ ਦੀਆਂ ਸੰਭਾਵਨਾਵਾਂ ਮਜ਼ਬੂਤ ਹਨ ।
• ਕਾਂਸ਼ੀ ਰਾਮ ਭਾਰਤੀ ਇਨਕਲਾਬੀ ਇਤਿਹਾਸ ਉੱਤੇ ਸਾਹਿਤ ਦੇ ਮਹਾਂ ਨਾਇਕਾ ਦੀ ਲੜੀ ਵਿੱਚ ਜੜਿਆ ਇਕ ਅਨਮੋਲ ਹੀਰਾ ਸਾਬਿਤ ਹੋਇਆ ।
• ਕਾਂਸ਼ੀ ਰਾਮ 20ਵੀਂ ਸਦੀ ਦਾ ਜੋਰਾਵਰ ਮਹਾਂ ਨਾਇਕ ਹੈ ।
• ਜੇ ਬਾਬਾ ਸਾਹਿਬ ਕਰਕੇ ਕਾਂਸ਼ੀ ਰਾਮ ਸੀ ਤਾਂ ਕਾਂਸ਼ੀ ਰਾਮ ਕਰਕੇ ਬਾਬਾ ਸਾਹਿਬ ਦਾ ਨਾਂ ਭਾਰਤ ਦੀ ਧਰਤੀ ਤੇ ਦੁਨੀਆਂ ਦੀਆਂ ਬਰੂਹਾਂ ਤੱਕ ਪਹੁੰਚਿਆ ।
• ਕੜਕਦੀ ਕ੍ਰਾਂਤੀ ਦਾ ਉਹ ਰੂਪ ਸਨ, ਉਹ ਵਡੇਰੀ ਤੇ ਸੰਘਰਸ਼ ਲਈ ਜ਼ਿੰਦਗੀ ਜੀਅ ਗਏ ।
• 24 ਸਤੰਬਰ 1982 ਨੂੰ ਬੂਟਾ ਮੰਡੀ ਜਲੰਧਰ ਵਿਖੇ ਪੂਨਾ ਪੈਕਟ ਧਿਕਾਰ ਦਿਵਸ ਮੌਕੇ ਮਾਇਆਵਤੀ ਵੀ ਨਾਲ ਸੀ ।
• ਭਾਰਤ ਵਿੱਚ ਜੋ ਹੁਣ ਸਮਾਜਿਕ-ਰਾਜਨੀਤਕ ਤਬਦੀਲੀਆਂ ਦੇਖੀਆਂ ਜਾ ਰਹੀਆਂ ਹਨ, ਉਹਨਾਂ ਪਿੱਛੇ ਕਾਂਸ਼ੀ ਰਾਮ ਦਾ ਲੰਬਾ ਸੰਘਰਸ਼ ਖੜਾ ਹੈ ।
• ਕਾਂਸ਼ੀ ਰਾਮ ਦੀ ਲੰਬੀ ਲਹਿਰ ਸਦਕਾ ਭਾਰਤ ਅੰਦਰ ਅੱਜ ਦਲਿਤ ਚੇਤਨਤਾ ਬਹੁਤ ਤੇਜ਼ੀ ਨਾਲ ਅੱਗੇ ਵਧੀ ਹੈ ।
• ਭਾਰਤ ਅੰਦਰ ਦਲਿਤ ਸਾਹਿਤ, ਜੋ ਭਰਾਤ ਦਾ ਅਸਲੀ ਸਾਹਿਤ ਹੈ, ਕਾਂਸ਼ੀ ਰਾਮ ਦੇ ਸੰਘਰਸ਼ ਦੌਰਾਨ ਹੀ ਉੱਭਰਿਆ ਅਤੇ ਵਰਤਿਆ ।
• ਮਾਇਆਵਤੀ ਦਲਿਤ ਲਹਿਰ ਦੀ ਉਪਜ ਹੈ ।
• 1980 ਤੋਂ ਪਹਿਲਾਂ ਜੋ ਭਾਰਤ ਸੁੰਨਾਂ ਪਿਆ ਸੀ, ਉਹ ਕਾਂਸ਼ੀ ਰਾਮ ਅਤੇ ਉਸਦੇ ਕਾਫਲੇ ਦੇ ਕਦਮਾਂ ਦੀ ਥਮ-ਥਮਾਹਟ ਨਾਲ ਜਾਗ ਉੱਠਿਆ ਸੀ । ਅਸਮਾਨਾ ਤੱਕ ਉੱਡਦੀ ਧੂੜ ਨੇ ਕਾਫਲਿਆਂ ਦੀ ਚੜ੍ਹਦੀ ਕਲਾ ਦੇ ਸੰਕੇਤ ਦੇ ਦਿੱਤੇ ਸਨ ਕਿ ਕੋਈ ਬਲਾ ਵਰਤ ਕੇ ਰਹਿਣ ਵਾਲੀ ਹੈ ।
• ਕਾਂਸ਼ੀ ਰਾਮ ਜੋਰਾਵਰ ਇਤਿਹਾਸ ਬਣਕੇ ਜੀਵਿਆ ਹੈ ।
• ਕਾਂਸ਼ੀ ਰਾਮ ਇਨਕਲਾਬ ਇਕ ਪੂਰਾ ਯੁੱਗ ਸੀ ਜੋ ਦਹਾਕਿਆਂ ਤੱਕ ਲਾਵਿਆਂ ਵਾਂਗ ਉੱਠਿਆ ਤੇ ਵਰ੍ਹਦਾ ਰਿਹਾ ।
• ਸਾਹਿਬ ਕਾਂਸ਼ੀ ਰਾਮ ਦਾ ਕਹਿਣਾ ਸੀ ਕਿ ਮੇਰੇ ਬਾਬਾ ਸਾਹਿਬ ਕਿਤਾਬਾਂ ਇਕੱਠੀਆਂ ਕਰਦੇ ਰਹੇ ਤੇ ਮੈਂ ਲੋਕ !

23 ਮਾਰਚ ਨੂੰ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਨ ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਇਆ ਜਾਵੇਗਾ - ਪਾਸਲਾ

ਡਾ. ਸਾਹਿਬ ਸਿੰਘ ਦੀ ਨਿਰਦੇਸ਼ਨਾ ਹੇਠ 'ਸੰਮਾਂ ਵਾਲੀ ਡਾਂਗ' ਅਤੇ 'ਲੱਛੂ ਕਬਾੜੀਆ' ਨਾਟਕ ਖੇਡੇ ਜਾਣਗੇ
ਨਵਾਂ ਸ਼ਹਿਰ 14 ਮਾਰਚ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ 23 ਮਾਰਚ ਨੂੰ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਨ ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਉਣ ਲਈ ਜਿਲ੍ਹਾ ਜਨਰਲ ਬਾਡੀ ਮੀਟਿੰਗ ਜਿਲ੍ਹਾ ਪ੍ਰਧਾਨ ਹਰਪਾਲ ਸਿੰਘ ਜਗਤ ਪੁਰ ਦੀ ਪ੍ਰਧਾਨਗੀ ਹੇਠ ਹੋਈ।  
            ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਦੌੜਕਾ ਨੇ ਦੱਸਿਆ ਕਿ ਸ਼ਹੀਦੀ ਕਾਨਫਰੰਸ ਦੀ ਤਿਆਰੀ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸਾਮਰਾਜੀ ਦੇਸ਼ਾਂ ਖਾਸ ਕਰਕੇ ਅਮਰੀਕਾ ਵਲੋਂ ਸੰਸਾਰੀਕਰਨ, ਉਦਾਰੀਕਰਨ ਅਤੇ ਨਿਜੀਕਰਨ ਨੂੰ ਬੜਾਵਾ ਦੇਣ, ਸਾਡੇ ਦੇਸ਼ ਦੀਆਂ ਨੀਤੀਆਂ ਨੂੰ ਆਪਣੇ ਅਨੁਕੂਲ ਕਰਨ ਲਈ ਧਮਕੀਆਂ ਦੇਣ, ਦੁਨੀਆਂ ਨੂੰ ਜੰਗਾਂ ਵਿੱਚ ਝੋਕਣ ਵਿਰੁੱਧ ਪਾਰਟੀ ਦੇਸ਼ ਭਰ ਵਿੱਚ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਨ ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾ ਰਹੀ ਹੈ। ਇਸੇ ਤਰ੍ਹਾਂ ਖਟਕੜ ਕਲਾਂ ਵਿਖੇ ਸ਼ਹੀਦੀ ਕਾਨਫਰੰਸ ਕਰਕੇ ਸਾਮਰਾਜ ਵਿਰੋਧੀ ਦਿਵਸ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਆਰ ਐਮ ਪੀ ਆਈ ਨੇ ਡਾ. ਭੀਮ ਰਾਓ ਅੰਬੇਡਕਰ ਜੀ ਦੇ ਪਾਰਲੀਮੈਂਟ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕੀਤੇ ਗਏ ਅਪਮਾਨ ਵਿਰੁੱਧ, ਸੰਵਿਧਾਨ ਅਤੇ ਘੱਟ ਗਿਣਤੀਆਂ 'ਤੇ ਕੀਤੇ ਜਾ ਰਹੇ ਲਗਾਤਾਰ ਹਮਲਿਆਂ ਵਿਰੁੱਧ ਅਤੇ ਇੱਕ ਦੇਸ਼ ਇੱਕ ਚੋਣ ਦੇ ਪ੍ਰਸਤਾਵ ਵਿਰੁੱਧ ਲੁੱਟ-ਖਸੁੱਟ ਅਤੇ ਫਾਸ਼ੀਵਾਦੀ ਖਾਸੇ ਵਾਲਾ ਧਰਮ ਅਧਾਰਤ ਕੱਟੜ ਹਿੰਦੂਤਵੀ-ਮਨੂੰਵਾਦੀ ਰਾਜ ਪ੍ਰਬੰਧ ਸਥਾਪਿਤ ਕਰਨ ਦੇ ਆਰ.ਐਸ.ਐਸ. ਤੇ ਭਾਜਪਾ ਦੇ ਕੋਝੇ ਯਤਨਾਂ ਤੋਂ ਲੋਕਾਈ ਨੂੰ ਸੁਚੇਤ ਕਰ ਰਹੀ ਹੈ। ਕਿਉਂਕਿ ਇਹ ਕਾਰਪੋਰੇਟ ਪੱਖੀ ਫਿਰਕੂ ਫਾਸ਼ੀਵਾਦੀ ਸਰਕਾਰ ਦੇਸ਼ ਦੀ ਆਜ਼ਾਦੀ, ਸੰਵਿਧਾਨ ਅਤੇ ਜਮਹੂਰੀਅਤ ਲਈ ਸਭ ਤੋਂ ਵੱਡਾ ਖਤਰਾ ਹੈ।          
         ਖਟਕੜ ਕਲਾਂ ਕਾਨਫਰੰਸ ਦੌਰਾਨ ਪ੍ਰਸਿੱਧ ਨਾਟਕਕਾਰ ਡਾ. ਸਾਹਿਬ ਸਿੰਘ ਦੀ ਨਿਰਦੇਸ਼ਨਾ ਹੇਠ 'ਸੰਮਾਂ ਵਾਲੀ ਡਾਂਗ' ਅਤੇ 'ਲੱਛੂ ਕਬਾੜੀਆ' ਨਾਟਕ ਖੇਡੇ ਜਾਣਗੇ।
        ਮੀਟਿੰਗ ਵਿੱਚ ਸਤਨਾਮ ਸਿੰਘ ਗੁਲਾਟੀ, ਕੁਲਦੀਪ ਸਿੰਘ ਸੁੱਜੋਂ, ਸਤਨਾਮ ਸਿੰਘ ਸੁੱਜੋਂ, ਸੁਰਿੰਦਰ ਭੱਟੀ, ਹਰੀ ਬਿਲਾਸ ਹੀਉਂ, ਸੋਢੀ ਰਾਮ, ਗੁਰਦਿਆਲ ਸਿੰਘ, ਸੂਬੇਦਾਰ ਮੇਜਰ ਸਿੰਘ, ਰਾਮ ਸਾਹਿਲ ਰਾਹੋਂ, ਸ਼ਿੰਗਾਰਾ ਰਾਮ, ਜਸਵੀਰ ਸਿੰਘ, ਰੇਸ਼ਮ ਲਾਲ, ਕ੍ਰਿਸ਼ਨ ਸਿੰਘ ਬਾਲੀ, ਸੋਹਣ ਸਿੰਘ, ਲਸ਼ਕਰੀ ਰਾਮ, ਬਲਿਹਾਰ ਰਾਮ, ਬਲਵੀਰ ਸਿੰਘ, ਅਰਜਨ ਸਿੰਘ ਸਨਾਵਾ, ਕੁਲਦੀਪ ਕੁਮਾਰ, ਹਰਮੇਸ਼ ਕੁਮਾਰ, ਕੇਵਲ ਕ੍ਰਿਸ਼ਨ, ਪਰਮਜੀਤ, ਬਲਿਹਾਰ, ਊਧੋ ਰਾਮ, ਅਰਸ਼ੂ, ਬਲਵੀਰ ਰਾਮ ਆਦਿ ਹਾਜ਼ਰ ਸਨ।

Thursday, 13 March 2025

ਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾ ਹੋਏ ਲੰਗੜੋਆ ਸਕੂਲ ਦੇ ਵਿਦਿਆਰਥੀਆਂ ਨਾਲ ਰੂਬਰੂ

 ਨਵਾਂਸ਼ਹਿਰ 13 ਮਾਰਚ - ਜ਼ਿਲ੍ਹਾ ਪੱਧਰੀ ਸਸਟੇਨੇਬਿਲਿਟੀ ਲੀਡਰਸ਼ਿਪ ਇਨਾਮ ਵੰਡ ਸਮਾਰੋਹ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਵਧੀਕ ਡਿਪਟੀ ਕਮਿਸ਼ਨਰ ਰਜੀਵ ਵਰਮਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਬੱਚਿਆਂ ਨਾਲ ਰੁਬਰੂ ਹੋ ਕੇ ਉਨ੍ਹਾਂ ਨਾਲ ਵਾਤਾਵਰਨ ਸੰਭਾਲ ਸਬੰਧੀ ਵਿਚਾਰ ਚਰਚਾ ਕੀਤੀ ਗਈ।  
      ਉਨ੍ਹਾਂ ਨਾਲ ਉਪ ਜ਼ਿਲ੍ਹਾ ਸਿੱਖਿਆ ਅਫਸਰ ਅਮਰਜੀਤ ਖਟਕੜ ਰਹੇ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਮੁੱਖ ਮਹਿਮਾਨ ਵਧੀਕ ਡਿਪਟੀ ਕਮਿਸ਼ਨਰ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਅਮਰਜੀਤ ਖਟਕੜ ਵਲੋਂ ਸ਼ਮਾਂ ਰੌਸ਼ਨ ਕਰਕੇ ਇਨਾਮ ਵੰਡਣ ਦੀ ਸ਼ੁਰੂਆਤ ਕੀਤੀ ਗਈ।ਵਧੀਕ ਡਿਪਟੀ ਕਮਿਸ਼ਨਰ ਨੇ ਬੱਚਿਆਂ ਨੂੰ ਵਾਤਾਵਰਨ ਪ੍ਰਦੂਸ਼ਣ ਦੇ ਅੰਤਰਗਤ ਵੇਸਟ ਮੈਨੇਜਮੈਂਟ ਪ੍ਰੋਗਰਾਮ ਅਧੀਨ ਕੀਤੀ ਕਾਰਗੁਜ਼ਾਰੀ ਤੇ ਚਲਦਿਆਂ ਇਨਾਮਾਂ ਦੀ ਕੀਤੀ ਵੰਡ। ਉਨ੍ਹਾਂ ਵਾਤਾਵਰਨ ਨੂੰ ਬਚਾਉਣ ਦਾ ਦਿੱਤਾ ਸੱਦਾ। ਉਨ੍ਹਾਂ ਨਾਲ ਪੀ ਏ ਪਰਮਜੀਤ ਸਿੰਘ ਰਹੇ ਹਾਜ਼ਰ।ਰਾਜ ਨੋਡਲ ਅਫਸਰ ਸੁਰੇਖਾ ਠਾਕੁਰ ਵੱਲੋਂ ਕੀਤੀ ਗਈ ਸਮੁੱਚੇ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ। ਇਸ ਮੌਕੇ 21 ਸਕੂਲਾਂ ਦਾ ਜਿਸ ਵਿਚ ਤਿੰਨ ਵਿਦਿਆਰਥੀਆਂ ਤੇ ਇੱਕ ਗਾਈਡ ਅਧਿਆਪਕ ਸ਼ਾਮਲ ਸਨ ਨੂੰ ਮੁੱਖ ਮਹਿਮਾਨ ਰਜੀਵ ਵਰਮਾ ਅਤੇ ਅਮਰਜੀਤ ਖਟਕੜ ਵੱਲੋਂ ਕੀਤਾ ਗਿਆ ਸਨਮਾਨ। ਮੌਕੇ ਤੇ ਬੱਚਿਆਂ ਨੂੰ ਤੋਹਫੇ ਵਜੋਂ ਫਲਾਵਰ ਪੌਟ ਦੇ ਦਿੱਤੇ ਗਏ।ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਆਏ ਹੋਏ ਪਤਵੰਤਿਆਂ ਦਾ ਕੀਤਾ ਧੰਨਵਾਦ ਅਤੇ ਬੱਚਿਆਂ ਨੂੰ ਉਹਨਾਂ ਦੀ ਕਾਰਗੁਜ਼ਾਰੀ ਤੇ ਦਿੱਤੀ ਵਧਾਈ। ਪ੍ਰਿੰਸੀਪਲ ਤੇ ਸਟਾਫ ਵਲੋਂ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਕੀਤਾ ਸਨਮਾਨਿਤ।ਅਧਿਆਪਕਾ ਪਰਵਿੰਦਰ ਕੌਰ ਨੇ ਨਿਭਾਈ ਮੰਚ ਸੰਚਾਲਨ ਦੀ ਵਿਸ਼ੇਸ਼ ਭੂਮਿਕਾ। ਇਸ ਮੌਕੇ ਤੇ ਸਟਾਫ ਤੇ ਵਿਦਿਆਰਥੀ ਰਹੇ ਹਾਜ਼ਰ ਬੱਚਿਆਂ ਨੂੰ ਖਾਣ ਲਈ ਰਿਫਰੈਸ਼ਮੈਂਟ ਦਿੱਤੀ ਗਈ। ਬੱਚਿਆਂ ਵਲੋਂ ਸੱਭਿਆਚਾਰਕ ਸਮਾਜਿਕ ਅਤੇ ਸਿੱਖਿਆ ਦਾਇਕ ਗਤੀਵਿਧੀਆਂ ਨੂੰ ਦਰਸਾਉਂਦੇ ਪ੍ਰੋਗਰਾਮ ਕੀਤਾ ਪੇਸ਼।ਇਸ ਮੌਕੇ ਮੈਡਮ ਗੁਨੀਤ, ਸਪਨਾ, ਨੀਰਜ ਬਾਲੀ, ਰੇਖਾ ਜਨੇਜਾ, ਅਮਨਦੀਪ ਕੌਰ, ਬਲਦੀਪ ਸਿੰਘ,ਪ੍ਰਦੀਪ ਕੌਰ, ਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਜਸਵਿੰਦਰ ਕੌਰ, ਕਮਲਜੀਤ ਕੌਰ, ਸੁਸ਼ੀਲ ਕੁਮਾਰ, ਹਿਮਾਂਸ਼ੂ ਸੋਬਤੀ, ਸੁਮੀਤ ,ਪਰਵਿੰਦਰ ਕੌਰ, ਰਜਨੀ ਬਾਲਾ, ਕਲਪਨਾ ਬੀਕਾ, ਸਤਿੰਦਰ ਕੌਰ, ਲਖਵੀਰ ਸਿੰਘ, ਬਲਵੰਤ ਸਿੰਘ, ਹਰਪ੍ਰੀਤ ਸਿੰਘ ਤੋਂ ਇਲਾਵਾ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।

Tuesday, 11 March 2025

ਪਿੰਡ ਚੱਕ ਸਿੰਘਾ ਵਿਖੇ ਲੱਗੇ ਫਰੀ ਅੱਖਾਂ ਅਤੇ ਮੈਡੀਕਲ ਚੈੱਕਅੱਪ ਕੈਂਪ ਵਿਚ 401 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ

ਪਿੰਡ ਚੱਕ ਸਿੰਘਾ ਵਿਖੇ ਲੱਗੇ ਫਰੀ ਅੱਖਾਂ ਅਤੇ ਮੈਡੀਕਲ ਚੈੱਕਅੱਪ ਕੈਂਪ ਵਿਚ 401 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ
ਬੰਗਾ/ਚੱਕ ਸਿੰਘਾ 11 ਮਾਰਚ  - ਐਨ. ਆਰ. ਆਈ. ਵੀਰਾਂ, ਇਲਾਕਾ ਨਿਵਾਸੀ ਸਮੂਹ ਸਾਧ ਸੰਗਤ ਅਤੇ ਦਸਵੰਧ ਨੌਜਵਾਨ ਸਭਾ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ  ਨੂੰ ਸਮਰਪਿਤ 13ਵਾਂ ਫਰੀ ਅੱਖਾਂ ਦਾ ਚੈਕਐੱਪ ਕੈਂਪ ਅਤੇ ਫਰੀ ਮੈਡੀਕਲ ਚੈੱਕਅੱਪ ਕੈਂਪ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਿੰਡ ਚੱਕ ਸਿੰਘਾਂ ਵਿਖੇ ਲਗਾਇਆ ਗਿਆ, ਜਿਸ ਦਾ ਲੋੜਵੰਦ 401  ਮਰੀਜ਼ਾਂ  ਨੇ ਲਾਭ ਪ੍ਰਾਪਤ ਕੀਤਾ । ਇਸ ਮੌਕੇ ਸੰਤ ਬਾਬਾ ਨਾਗਰ ਸਿੰਘ ਤਰਨਾ ਦਲ ਹਰੀਆਂ ਵੇਲਾਂ  ਨੇ ਇਲਾਕੇ  ਦੇ  ਲੋੜਵੰਦਾਂ ਵਾਸਤੇ ਫਰੀ ਅੱਖਾਂ ਦਾ ਅਤੇ ਫਰੀ ਮੈਡੀਕਲ ਕੈਂਪ ਲਗਾਉਣ ਲਈ ਐਨ ਆਰ ਆਈ ਵੀਰਾਂ, ਇਲਾਕਾ ਨਿਵਾਸੀ ਸਮੂਹ ਸਾਧ ਸੰਗਤਾਂ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ ਸਮੂਹ ਪ੍ਰਬੰਧਕ ਟਰੱਸਟ ਵੱਲੋਂ ਕੀਤੇ ਕਾਰਜਾਂ ਦੀ ਭਾਰੀ ਸ਼ਲਾਘਾ ਕੀਤੀ ।  ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਐਨ. ਆਰ. ਆਈ. ਵੀਰਾਂ, ਦਾਨੀ ਸੱਜਣਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇਲਾਕੇ ਦੇ ਲੋੜਵੰਦਾਂ ਨੂੰ ਵਧੀਆ ਇਲਾਜ ਸੇਵਾਵਾਂ ਫਰੀ ਮੈਡੀਕਲ ਕੈਪਾਂ ਰਾਹੀਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਇਸ ਮੌਕੇ ਉਹਨਾਂ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਿਲਦੀਆਂ ਮੈਡੀਕਲ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ । ਅੱਖਾਂ ਦੇ ਫਰੀ ਚੈੱਕਐਪ ਕੈਂਪ ਅਤੇ ਫਰੀ ਮੈਡੀਕਲ ਚੈੱਕਅੱਪ ਕੈਂਪ ਵਿਚ ਹਸਪਤਾਲ ਢਾਹਾਂ ਕਲੇਰਾਂ ਦੇ  ਡਾ. ਟੀ ਅਗਰਵਾਲ, ਡਾ. ਕੁਲਦੀਪ ਸਿੰਘ, ਡਾ.ਨਵਦੀਪ ਕੌਰ ਅਤੇ ਅਪਥੈਲਮਿਕ ਅਫਸਰ ਦਲਜੀਤ ਕੌਰ ਵੱਲੋਂ ਕੈਂਪ ਵਿਚ ਆਏ 401 ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ । ਕੈਂਪ ਮਰੀਜ਼ਾਂ ਨੂੰ ਫਰੀ ਦਵਾਈਆਂ ਅਤੇ ਫਰੀ ਐਨਕਾਂ ਪ੍ਰਦਾਨ ਕੀਤੀਆਂ। ਮਰੀਜ਼ਾਂ ਦੇ ਸ਼ੂਗਰ ਟੈਸਟ ਵੀ ਹਸਪਤਾਲ ਦੇ ਲੈਬ ਕਰਮਚਾਰੀਆਂ ਵੱਲੋਂ ਕੀਤੇ ਗਏ । ਇਸ ਮੌਕੇ ਗੁਰੂ ਲੰਗਰ ਵੀ ਅਤੁੱਟ ਵਰਤਾਇਆ ਗਿਆ । ਅੱਖਾਂ ਦੇ ਅਪਰੇਸ਼ਨਾਂ ਲਈ ਚੁਣੇ ਗਏ ਮਰੀਜ਼ਾਂ ਦੇ ਅਪਰੇਸ਼ਨ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੀਤੇ ਗਏ । ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੈਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਅਪਰੇਸ਼ਨ ਉਪਰੰਤ ਮਰੀਜ਼ਾਂ ਨੂੰ ਹਸਪਤਾਲ ਤੋਂ ਭੇਜਣ ਸਮੇਂ ਉਹਨਾਂ ਤੰਦਰੁਸਤੀ ਅਤੇ ਲੰਬੀ ਉਮਰ ਲਈ ਸ਼ੁਭਕਾਮਨਾਵਾਂ ਦਿੱਤੀਆਂ । ਸਮੂਹ ਮਰੀਜ਼ਾਂ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਮੂਹ ਪ੍ਰਬੰਧਕਾਂ, ਡਾਕਟਰਾਂ ਅਤੇ ਮੈਡੀਕਲ ਸਟਾਫ ਦਾ ਵਧੀਆ ਅਪਰੇਸ਼ਨ ਕਰਨ ਅਤੇ ਵਧੀਆਂ ਸਾਂਭ ਸੰਭਾਲ ਲਈ ਹਾਰਦਿਕ ਧੰਨਵਾਦ ਕੀਤਾ। ਫਰੀ ਚੈੱਕਅੱਪ ਕੈਂਪ ਮੌਕੇ ਜਥੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਬਾਬਾ ਦਵਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ, ਸਮਾਜ ਸੇਵਕ  ਬਲਦੀਪ ਸਿੰਘ ਗਿੱਲ ਕਨੈਡਾ, ਪ੍ਰਭ ਸੰਘਾ, ਭਾਈ ਸਤਨਾਮ ਸਿੰਘ ਘੁੰਮਣ, ਭਾਈ ਕਸ਼ਮੀਰ ਸਿੰਘ, ਲੱਕੀ ਸਿੰਘ, ਸਰਪੰਚ ਕੁਲਦੀਪ ਸਿੰਘ ਢਿੱਲੋਂ, ਜੁਝਾਰ ਸਿੰਘ, ਰਾਜਿੰਦਰ ਸਿੰਘ ਨਵਾਂਸ਼ਹਿਰ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਸ੍ਰੀ ਵਿਕਰਾਂਤ,  ਸਮੂਹ ਮੈਂਬਰ ਦਸਵੰਧ ਨੌਜਵਾਨ ਸਭਾ ਪਿੰਡ ਚੱਕ ਸਿੰਘਾਂ ਅਤੇ ਅਤੇ  ਹਸਪਤਾਲ ਢਾਹਾਂ ਕਲੇਰਾਂ ਦੀ ਮੈਡੀਕਲ ਟੀਮ ਮੈਂਬਰ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰਦੁਆਰਾ ਦਮਦਮਾ ਸਾਹਿਬ ਪਿੰਡ ਚੱਕ ਸਿੰਘਾਂ ਵਿਖੇ ਲੱਗੇ ਅੱਖਾਂ ਅਤੇ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਦਾ ਕੈਂਪ ਵਿਚ ਮਰੀਜ਼ਾਂ ਦਾ ਚੈੱਕਐਪ ਕਰਦੇ ਹੋਏ ਮਾਹਿਰ ਡਾਕਟਰ ਸਾਹਿਬਾਨ 

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦਾ ਜੀ ਐਨ ਐਮ (ਤੀਜਾ ਸਾਲ) ਦਾ ਨਤੀਜਾ 100 ਫੀਸਦੀ

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦਾ ਜੀ ਐਨ ਐਮ (ਤੀਜਾ ਸਾਲ) ਦਾ ਨਤੀਜਾ 100 ਫੀਸਦੀ
ਅਮਰਦੀਪ ਕੌਰ ਨੇ 76 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ

ਬੰਗਾ : 11 ਮਾਰਚ () ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਜੀ.ਐਨ.ਐਮ (ਤੀਜਾ ਸਾਲ) ਕਲਾਸ ਦਾ ਫਾਈਨਲ  ਨਤੀਜਾ 100% ਰਿਹਾ ਹੈ ਅਤੇ ਨਰਸਿੰਗ ਵਿਦਿਆਰਥਣ ਅਮਰਦੀਪ ਕੌਰ ਨੇ 76 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹ ਜਾਣਕਾਰੀ ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਨੇ ਦੱਸਿਆ ਕਿ ਕਾਲਜ ਦੇ ਨਰਸਿੰਗ ਵਿਦਿਆਰਥੀਆਂ ਵੱਲੋਂ ਆਪਣੀ ਸ਼ਾਨਾਮੱਤੀ ਰਵਾਇਤ ਨੂੰ ਕਾਇਮ ਰੱਖਦੇ ਹੋਏ  ਜੀ ਐਨ ਐਮ (ਤੀਜਾ ਸਾਲ) ਬੈਚ 2021-2024 ਦੀ ਵਿਦਿਆਰਥਣ ਅਮਰਦੀਪ ਕੌਰ ਪੁੱਤਰੀ ਸ. ਸੁਖਦੇਵ ਸਿੰਘ-ਰਾਜਬੀਰ ਕੌਰ ਪਿੰਡ ਖੇੜਾ ਦੋਨਾ ਪਹਿਲੇ ਸਥਾਨ ਤੇ ਰਹੀ ਹੈ ਅਤੇ ਸਿਮਰਨਜੀਤ  ਕੌਰ ਪੁੱਤਰੀ ਜਸਵਿੰਦਰ ਸਿੰਘ-ਹਰਜਿੰਦਰ ਕੌ੍ਰ ਜਾਫਰਪੁਰ ਨੇ 75 ਫੀਸਦੀ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਜਦ ਕਿ ਕੋਮਲ ਵਿਰਦੀ ਪੁੱਤਰੀ ਕੁਲਵੀਰ ਸਿੰਘ-ਲਛਮੀ ਤਲਵੰਡੀ ਫੱਤੂ , ਪਲਕ ਬੰਗੜ ਪੁੱਤਰੀ ਕੁਲਦੀਪ ਕੁਮਾਰ-ਮਨਜੀਤ ਕੌਰ ਫਗਵਾੜਾ  ਅਤੇ ਸਿਮਰਨਪ੍ਰੀਤ ਕੌਰ ਪੁੱਤਰੀ ਚਰਨਜੀਤ ਸਿੰਘ-ਬਰਿੰਦਰ ਕੌਰ ਪੱਲੀ ਝਿੱਕੀ ਨੇ ਇੱਕੋ ਜਿਹੇ 74 ਫੀਸਦੀ ਅੰਕ  ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਜਸਪਾਲ ਨੇ ਦੱਸਿਆ ਕਿ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਨਰਸਿੰਗ ਵਿਦਿਆਰਥੀਆਂ ਨੂੰ ਉੱਚ ਪੱਧਰ ਦੀ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵੱਲ ਵੀ ਪੂਰਾ ਧਿਆਨ ਦਿੱਤਾ ਜਾਂਦਾ ਹੈ।
      ਕਾਲਜ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ ਕੁਲਵਿੰਦਰ ਸਿੰਘ ਢਾਹਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਸ਼ਾਨਦਾਰ ਨਤੀਜੇ ਲਈ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਜੀ ਐਨ ਐਮ ਤੀਜਾ ਸਾਲ ਦੇ ਸਮੂਹ ਵਿਦਿਆਰਥੀਆਂ ਨੂੰ, ਸਮੂਹ ਅਧਿਆਪਕਾਂ ਅਤੇ ਕਾਲਜ ਪ੍ਰਿੰਸੀਪਲ ਨੂੰ ਵਧਾਈਆਂ ਵੀ ਦਿੱਤੀਆਂ । ਇਸ ਮੌਕੇ ਕਾਲਜ ਵਾਈਸ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ, ਮੈਡਮ ਸੁਖਮਿੰਦਰ ਕੌਰ, ਕਲਾਸ ਇੰਚਾਰਜ ਮੈਡਮ ਸ਼ਿਵਾਨੀ ਭਰਦਵਾਜ, ਮੈਡਮ ਰਾਬੀਆ ਹਾਟਾ, ਮੈਡਮ ਮਨਪ੍ਰੀਤ ਕੌਰ, ਮੈਡਮ ਜਸਵੀਰ ਕੌਰ, ਮੈਡਮ ਨਵਜੋਤ ਕੌਰ, ਮੈਡਮ ਭਾਰਤੀ, ਮੈਡਮ ਕਿਰਨ ਬੇਦੀ ਅਤੇ ਮੈਡਮ ਹਰਦੀਪ ਕੌਰ (ਸਾਰੇ ਨਰਸਿੰਗ ਅਧਿਆਪਕ) ਵੀ ਹਾਜ਼ਰ ਸਨ।
ਫੋਟੋ ਕੈਪਸ਼ਨ :  ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਜੀ ਐਨ ਐਮ (ਤੀਜਾ ਸਾਲ) ਦੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਏ ਵਿਦਿਆਰਥੀ

Friday, 7 March 2025

ਐਨ ਆਰ ਆਈ ਵਲੋਂ ਸੋਨੇ ਦਾ ਚੌਰ ਸਾਹਿਬ ਭੇਟ

 ਨਵਾਂਸ਼ਹਿਰ 8ਮਾਰਚ - ਨਵਾਂਸ਼ਹਿਰ ਪਿੰਡ ਲਧਾਣਾ ਝਿੱਕਾ ਦੇ ਦਾਨੀ ਸੱਜਣ ਸੋਹਣ ਸਿੰਘ ਝਿੱਕਾ ਵਾਸੀ ਯੂ ਕੇ ਵੱਲੋਂ ਆਪਣੀ ਪਤਨੀ ਸੱਤਿਆ ਦੀ ਯਾਦ ਵਿੱਚ ਸੋਨੇ ਦਾ ਬਣਿਆ ਚੌਰ ਸਾਹਿਬ ਪਿੰਡ ਲੰਗੜੋਆ ਦੇ ਗੁਰਦੁਆਰਾ ਬੋਹੜਾਂ ਵਾਲਾ ਨੂੰ ਭੇਂਟ ਕੀਤਾ ਗਿਆ। 
ਸੋਹਨ ਸਿੰਘ ਝਿੱਕਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਚਾਰ ਸੋਨੇ ਦੇ ਚੌਰ ਸਾਹਿਬ ਬਣਾਏ ਗਏ ਹਨ ਜੋ ਕਿ ਵੱਖ-ਵੱਖ ਗੁਰਦੁਆਰਾ ਸਾਹਿਬ ਵਿਖੇ ਭੇਂਟ ਕੀਤੇ ਜਾਣਗੇ। ਇਸ ਮੌਕੇ ਬੋਹੜਾਂ ਵਾਲਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਨ੍ਹਾਂ ਵਿੱਚ ਭਾਈ ਗੁਰਮੁਖ ਸਿੰਘ ਸਕੱਤਰ ਨੇ ਸੋਹਣ ਸਿੰਘ ਝਿੱਕਾ ਨੂੰ ਸਨਮਾਨ ਚਿੰਨ ਅਤੇ ਸਿਰਪਾਉ ਦੇ ਕੇ ਸਨਮਾਨ ਕੀਤਾ ਤੇ ਉਨ੍ਹਾਂ ਦਾ ਗੁਰੂ ਘਰ ਨੂੰ ਚੌਰ ਸਾਹਿਬ ਭੇਟ ਕਰਨ ਤੇ ਧੰਨਵਾਦ ਕੀਤਾ। ਅਰਦਾਸ ਉਪਰੰਤ ਚਾਹ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਡਾਕਟਰ ਕਸ਼ਮੀਰ ਸਿੰਘ ਢਿੱਲੋ,ਪੰਜਾਬ ਸਿੰਘ ਤੋਂ ਇਲਾਵਾ ਹੋਰ ਪ੍ਰਬੰਧਕ ਤੇ ਮੈਂਬਰ ਹਾਜ਼ਰ ਸਨ ।

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕਰਮਚਾਰੀ ਰਾਜ ਬੀਮਾ ਸੁਰੱਖਿਆ ਯੋਜਨਾ (ਈ.ਐਸ.ਆਈ.) ਸਿਹਤ ਸਕੀਮ ਆਰੰਭ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ  ਕਰਮਚਾਰੀ ਰਾਜ ਬੀਮਾ ਸੁਰੱਖਿਆ ਯੋਜਨਾ (ਈ.ਐਸ.ਆਈ.) ਸਿਹਤ ਸਕੀਮ ਆਰੰਭ
ਬੰਗਾ  7 ਮਾਰਚ :- ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬ ਦੇ ਪੇਂਡੂ ਇਲਾਕੇ ਵਿਚ ਉੱਚ ਪੱਧਰੀ ਮੈਡੀਕਲ ਸੇਵਾਵਾਂ ਦੇ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਭਾਰਤ ਸਰਕਾਰ ਦੀ  ਕਰਮਚਾਰੀ ਰਾਜ ਬੀਮਾ ਸੁਰੱਖਿਆ ਯੋਜਨਾ ਅਧੀਨ  ਹੁਣ ਮੈਡੀਕਲ ਇਲਾਜ ਸੇਵਾਵਾਂ ਮਿਲਣੀਆਂ ਆਰੰਭ ਹੋ ਗਈਆਂ ਹਨ । ਇਸ ਮੌਕੇ ਅੱਜ ਕਰਮਚਾਰੀ ਰਾਜ ਬੀਮਾ ਯੋਜਨਾ ਵਿਭਾਗ ਵੱਲੋਂ ਆਪਣੇ 74ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਜਾਗਰੁਕਤਾ ਕੈਂਪ ਹਸਪਤਾਲ ਵਿਖੇ ਲਗਾਇਆ ਗਿਆ। ਇਸ ਮੌਕੇ ਈ.ਐਸ.ਆਈ. ਦੇ ਮੈਡੀਕਲ ਅਫਸਰ ਡਾ. ਉਤਕਰਸ਼ ਅਤੇ ਸ੍ਰੀ ਸੰਤ ਰਾਮ ਮਨੈਜਰ ਨਵਾਂਸ਼ਹਿਰ-ਰੋਪੜ ਜ਼ੋਨ ਨੇ ਢਾਹਾਂ ਕਲੇਰਾਂ ਹਸਪਤਾਲ ਵਿਖੇ  ਸਰਕਾਰ ਵੱਲੋਂ ਕਰਮਚਾਰੀਆਂ ਨੂੰ ਸਮਾਜਿਕ ਅਤੇ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਲਈ ਚਲਾਈ ਜਾ ਰਹੀ ਇਸ ਸਕੀਨ ਅਧੀਨ ਮਿਲਦੇ ਲਾਭਾਂ ਬਾਰੇ ਸਮੂਹ ਹਸਪਤਾਲ ਦੇ ਕਰਮਚਾਰੀਆਂ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਉਹਨਾਂ ਦੱਸਿਆ ਇਹ ਸਕੀਮ ਕਰਮਚਾਰੀ ਰਾਜ ਬੀਮਾ ਨਿਗਮ ਦੁਆਰਾ ਉਹਨਾਂ ਕਰਮਚਾਰੀਆਂ ਲਈ ਚਲਾਈ ਜਾਂਦੀ ਹੈ ਜੋ ਪ੍ਰਾਈਵੇਟ ਅਦਾਰਿਆਂ, ਕਾਰਖਾਨਿਆਂ, ਸਕੂਲਾਂ, ਹਸਪਤਾਲਾਂ ਆਦਿ ਵਿੱਚ ਕੰਮ ਕਰਦੇ ਹਨ ਅਤੇ ਜਿਹਨਾਂ ਦੀ ਤਨਖਾਹ 21 ਹਜ਼ਾਰ ਰੁਪਏ ਤੱਕ ਤੋਂ ਘੱਟ ਹੈ । ਹੁਣ ਇਹ ਸਕੀਮ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਕਰਮਚਾਰੀਆਂ ਲਈ ਆਰੰਭ ਹੋ ਗਈ ਹੈ । ਜਿਸ ਵਿੱਚ ਕਰਮਚਾਰੀ ਨੂੰ ਈ ਪਹਿਚਾਣ ਪੱਤਰ ਜਾਰੀ ਕੀਤਾ ਜਾਂਦਾ ਹੈ। ਇਸ ਵਿਚ ਕਰਮਚਾਰੀ ਤੋਂ ਇਲਾਵਾ ਉਸ ਦੇ ਆਸ਼ਰਿਤ ਪਰਿਵਾਰਕ ਮੈਂਬਰਾਂ ਨੂੰ ਵੀ ਮੁਫ਼ਤ ਇਲਾਜ ਦੀ ਸਹੂਲਤ ਮਿਲਦੀ ਹੈ । ਬੁਲਾਰਿਆਂ ਨੇ ਈ.ਐਸ.ਆਈ ਕਾਰਡ ਧਾਰਕਾਂ ਨੂੰ ਇਸ ਲਈ ਆਪਣੇ ਪਰਿਵਾਰ ਦੇ ਮੈਂਬਰਾਂ ਬਾਰੇ ਸਹੀ ਜਾਣਕਾਰੀ ਸੂਚੀ ਵਿਚ ਦਰਜ ਕਰਵਾਉਣ ਲਈ ਕਿਹਾ ਤਾਂ ਜੋ ਐਮਰਜੈਂਸੀ ਹਾਲਾਤਾਂ ਵਿਚ ਉਹ ਕਰਮਚਾਰੀ ਰਾਜ ਸੁਰੱਖਿਆ ਬੀਮਾ ਸਰੁੱਖਿਆ ਯੋਜਨਾ ਅਧੀਨ ਮਿਲਦੇ  ਮੈਡੀਕਲ ਲਾਭ, ਬਿਮਾਰੀ ਲਾਭ, ਜਣੇਪਾ ਲਾਭ, ਨਿਰਭਰ ਲਾਭ ਆਦਿ ਬਿਨਾਂ ਕਿਸੇ ਸਮੱਸਿਆ ਦੇ ਪ੍ਰਾਪਤ ਕਰ ਸਕਣ। ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ ਨੇ  ਕਰਮਚਾਰੀ ਰਾਜ ਬੀਮਾ ਯੋਜਨਾ ਵਿਭਾਗ ਦੀ ਟੀਮ ਦਾ ਸਵਾਗਤ ਕੀਤਾ ਅਤੇ ਹਸਪਤਾਲ ਵਿਖੇ ਮਿਲਦੀਆਂ ਸਿਹਤ ਸੇਵਾਵਾਂ ਸਬੰਧੀ ਜਾਣਕਾਰੀ ਦਿੱਤੀ । ਦਫਤਰ ਸੁਪਰਡੈਂਟ ਮਹਿੰਦਰ ਪਾਲ ਸਿੰਘ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੰਮ ਕਰਦੇ ਕਰਮਚਾਰੀਆਂ ਨੂੰ ਇਸ ਕਰਮਚਾਰੀ ਰਾਜ ਬੀਮਾ ਸੁਰੱਖਿਆ ਯੋਜਨਾ ਦਾ ਲਾਭ ਪ੍ਰਾਪਤ ਕਰਨ ਸਬੰਧੀ ਜਾਣਕਾਰੀ ਦਿੱਤੀ ਅਤੇ ਵਿਸ਼ਾ ਮਾਹਿਰਾਂ ਦਾ ਧੰਨਵਾਦ ਕੀਤਾ ।  ਇਸ ਮੌਕੇ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਕਰਮਚਾਰੀ ਰਾਜ ਬੀਮਾ ਯੋਜਨਾ ਵਿਭਾਗ ਟੀਮ ਦਾ ਸਨਮਾਨ ਕੀਤਾ ਅਤੇ ਹਸਪਤਾਲ ਵਿਖੇ ਕਰਮਚਾਰੀਆਂ ਨੂੰ ਕਰਮਚਾਰੀ ਰਾਜ ਬੀਮਾ ਸੁਰੱਖਿਆ ਯੋਜਨਾ ਸਬੰਧੀ ਜਾਗਰੁਕ ਕਰਨ ਦੇ ਕਾਰਜ ਦੀ ਸ਼ਾਲਾਘਾ ਕੀਤੀ ।  ਇਸ ਮੌਕੇ ਸ੍ਰੀ ਸ਼ਿਵਮ ਕੁਮਾਰ ਫਾਰਮਾਸਿਸਟ, ਸ. ਦਵਿੰਦਰ ਸਿੰਘ ਕਲਰਕ, ਸ. ਹਰਦੀਪ ਸਿੰਘ,  ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਸ. ਕਮਲਜੀਤ ਸਿੰਘ ਅਕਾਊਟੈਂਟ ਤੋਂ ਇਲਾਵਾ ਹਸਪਤਾਲ ਦਾ ਸਮੂਹ ਸਟਾਫ ਵੀ ਹਾਜ਼ਰ ਸੀ ।
ਫੋਟੋ ਕੈਪਸ਼ਨ : ਢਾਹਾਂ ਕਲੇਰਾਂ ਹਸਪਤਾਲ ਵਿਖੇ ਈ.ਐਸ.ਆਈ. ਦੇ ਮੈਡੀਕਲ ਅਫਸਰ ਡਾ. ਉਤਕਰਸ਼,  ਮੈਨੇਜਰ ਸੰਤ ਰਾਮ ਅਤੇ ਸਟਾਫ ਦਾ ਸਨਮਾਨ ਕਰਦੇ ਹੋਏ ਸ ਕੁਲਵਿੰਦਰ ਸਿੰਘ ਢਾਹਾਂ, ਨਾਲ ਹਨ ਡਾ. ਜਸਦੀਪ ਸਿੰਘ ਸੈਣੀ, ਮਹਿੰਦਰਪਾਲ ਸਿੰਘ


Thursday, 6 March 2025

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਪਰਮਿੰਦਰ ਸਿੰਘ ਵਾਰੀਆ ਵੱਲੋਂ ਮਰੀਜ਼ ਦੇ ਦੋਵੇਂ ਖਰਾਬ ਗੋਡੇ ਅਮਰੀਕਨ ਤਕਨੀਕ ਨਾਲ ਬਦਲੀ ਕਰਨ ਦਾ ਸਫਲ ਅਪਰੇਸ਼ਨ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਪਰਮਿੰਦਰ ਸਿੰਘ ਵਾਰੀਆ ਵੱਲੋਂ ਮਰੀਜ਼ ਦੇ ਦੋਵੇਂ ਖਰਾਬ ਗੋਡੇ ਅਮਰੀਕਨ ਤਕਨੀਕ ਨਾਲ ਬਦਲੀ ਕਰਨ ਦਾ ਸਫਲ ਅਪਰੇਸ਼ਨ
ਬੰਗਾ 06 ਮਾਰਚ () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧ ਹੇਠਾਂ ਲੋਕ ਸੇਵਾ ਹਿੱਤ ਚੱਲ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਜ਼ਿਲ੍ਹਾ ਲਖੀਮਪੁਰ ਖੀਰੀ (ਯੂ ਪੀ) ਦੇ ਵਾਸੀ ਬੀਬੀ ਜਸਬੀਰ ਕੌਰ ਦੇ ਦੋਵੇਂ ਖਰਾਬ ਗੋਡੇ ਹਸਪਤਾਲ ਢਾਹਾਂ ਕਲੇਰਾਂ ਦੇ ਗੋਡੇ ਅਤੇ ਚੂਲੇ ਬਦਲਣ ਦੇ ਮਾਹਿਰ ਸਰਜਨ ਡਾ. ਪਰਮਿੰਦਰ ਸਿੰਘ ਵਾਰੀਆ ਐਮ.ਐਸ. (ਆਰਥੋ) ਨੇ ਦੋਵੇਂ ਗੋਡੇ ਇਕੱਠੇ ਸਫਲਤਾ ਪੂਰਬਕ  ਅਪਰੇਸ਼ਨ ਕਰਕੇ ਬਦਲੀ ਕੀਤੇ ਹਨ । ਇਸ ਵਿਸ਼ੇਸ਼ ਅਪਰੇਸ਼ਨ ਬਾਰੇ ਜਾਣਕਾਰੀ ਦਿੰਦੇ ਡਾ. ਪਰਮਿੰਦਰ ਸਿੰਘ ਵਾਰੀਆ ਐਮ.ਐਸ. ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਮਰੀਜ਼ ਬੀਬੀ ਜਸਬੀਰ ਕੌਰ ਦੇ ਦੋਵੇਂ ਖਰਾਬ ਗੋਡੇ ਬਦਲ ਕੇ ਨਵੀਂ ਤਕਨੀਕ ਵਾਲੇ ਗੋਡੇ ਪਾਏ ਗਏ ਹਨ । ਜਦੋ ਬੀਬੀ ਜੀ ਆਪਣੀ ਗੋਡਿਆਂ ਦੀ ਤਕਲੀਫ ਕਰਕੇ ਯੂ ਪੀ ਤੋਂ ਹਸਪਤਾਲ ਢਾਹਾਂ ਕਲੇਰਾਂ ਵਿਖੇ ਚੈੱਕਅੱਪ ਕਰਵਾਉਣ ਆਏ ਤਾਂ ਮੈਡੀਕਲ  ਜਾਂਚ ਕਰਨ ਉਪਰੰਤ ਪਾਇਆ ਗਿਆ ਕਿ ਉਹਨਾਂ ਦੇ ਦੋਵੇਂ ਗੋਡੇ ਖਰਾਬ ਹੋ ਚੁੱਕੇ ਹਨ, ਜਿਸ ਕਰਕੇ ਪਿਛਲੇ ਦਸ ਸਾਲਾਂ ਤੋਂ  ਬਹੁਤ ਤਕਲੀਫ ਵਿਚ ਸਨ,  ਪਰ ਹੁਣ ਗੋਡੇ ਬਦਲੀ ਕਰਨ ਉਪਰੰਤ ਬੀਬੀ ਜੀ ਪੂਰੀ ਤਰ੍ਹਾਂ ਤੰਦਰੁਸਤ ਹੋ ਚੁੱਕੇ ਹਨ । ਇਸ ਮੌਕੇ ਮਰੀਜ਼ ਬੀਬੀ ਜਸਬੀਰ ਕੌਰ ਨੇ ਖ਼ੁਸ਼ੀ ਭਰੇ ਮਾਹੌਲ ਵਿਚ ਦੱਸਿਆ ਕਿ ਪਿਛਲੇ ਦਸ ਸਾਲਾਂ ਤੋਂ  ਉਹ ਗੋਡਿਆਂ ਦੀ ਖਰਾਬੀ ਕਾਰਨ ਹੁੰਦੀਆਂ ਦਰਦਾਂ ਕਰਕੇ ਬਹੁਤ ਮੁਸ਼ਕਲ ਵਿਚ ਸਨ, ਕਈ ਥਾਵਾਂ ਤੋਂ ਇਲਾਜ ਕਰਵਾਇਆ, ਬੱਸ ਦਿਨ -ਬ-ਦਿਨ ਤੁਰਨ ਫਿਰਨ ਵਿਚ ਮੁਸ਼ਕਲ ਵੱਧ ਰਹੀ ਸੀ। ਘਰੇਲੂ ਕੰਮ ਕਾਜ ਕਰਨ ਵਿਚ ਬਹੁਤ ਔਖ ਹੁੰਦੀ ਸੀ । ਜਦੋਂ ਉਹਨਾਂ  ਹਸਪਤਾਲ ਢਾਹਾਂ ਕਲੇਰਾਂ ਵਿਖੇ ਗੋਡੇ ਬਦਲਣ ਦੇ ਮਾਹਿਰ ਡਾ. ਪਰਮਿੰਦਰ ਸਿੰਘ ਵਾਰੀਆ ਐਮ.ਐਸ. ਨੂੰ ਆਪਣੇ ਗੋਡਿਆਂ ਦੀ ਖਰਾਬੀ ਕਰਕੇ ਹੋ ਰਹੀਆਂ ਦਰਦਾਂ ਅਤੇ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਮਿਲੇ ਤਾਂ ਡਾਕਟਰ ਸਾਹਿਬ ਨੇ ਬਹੁਤ ਵਧੀਆ ਚੈੱਕਅੱਪ ਕੀਤਾ ਅਤੇ ਗੋਡਿਆਂ ਦੇ ਸਹੀ ਇਲਾਜ ਬਾਰੇ ਸਮਝਾਇਆ । ਹੁਣ ਬੀਬੀ ਜਸਬੀਰ ਕੌਰ ਹੁਣ ਦੋਵੇਂ ਨਵੇਂ ਗੋਡੇ ਪਾਉਣ ਉਪਰੰਤ ਉਹ ਤੰਦਰੁਸਤ ਹਨ ।
ਇਸ ਮੌਕੇ ਡਾ. ਪਰਮਿੰਦਰ ਸਿੰਘ ਵਾਰੀਆ ਐਮ.ਐਸ. ਨੇ ਦੱਸਿਆ ਕਿ ਖਰਾਬ ਹੋਏ ਗੋਡਿਆਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਨਵੀਂ ਤਕਨੀਕ ਵਾਲੇ ਅਪਰੇਸ਼ਨਾਂ ਕਰਕੇ ਅਸਾਨੀ ਨਾਲ ਬਦਲੀ ਕੀਤਾ ਜਾਂਦਾ ਹੈ ਅਤੇ ਅਪਰੇਸ਼ਨ ਬਾਅਦ ਮਰੀਜ਼ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਪਣੇ ਰੋਜ਼ਾਨਾ ਦੇ ਕੰਮਕਾਰ ਅਤੇ ਘਰ ਦੇ ਕੰਮ ਕਰ ਸਕਦੇ ਹਨ । ਉਹਨਾਂ ਦੱਸਿਆ ਕਿ ਹਸਪਤਾਲ ਢਾਹਾਂ-ਕਲੇਰਾਂ ਵਿਖੇ ਅਮਰੀਕਨ ਤਕਨੀਕ ਨਾਲ ਅਪਰੇਸ਼ਨ ਕਰਨ ਕਰਕੇ ਮਰੀਜ਼ ਤੀਜੇ ਦਿਨ ਹੀ ਚੱਲਣ ਫਿਰਨ ਲੱਗ ਜਾਂਦਾ ਹੈ । ਹਸਪਤਾਲ ਵਿਖੇ ਫਿਜ਼ੀਥੈਰਾਪੀ ਦੀਆਂ ਵਿਸ਼ੇਸ਼ ਕਸਰਤਾਂ ਨਾਲ ਮਰੀਜ਼ ਤੇਜ਼ੀ ਨਾਲ ਤੰਦਰੁਸਤ ਹੁੰਦਾ ਹੈ । ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ  ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਜ਼ਿਲ੍ਹਾ ਲਖੀਮਪੁਰ ਖੀਰੀ (ਯੂ ਪੀ) ਵਾਸੀ ਮਰੀਜ਼ ਬੀਬੀ ਜਸਬੀਰ ਕੌਰ ਦੇ ਦੋਵੇਂ ਗੋਡੇ ਬਦਲਣ ਦਾ ਸ਼ਾਨਦਾਰ ਅਪਰੇਸ਼ਨ ਕਰਨ ਕਰਕੇ ਤੰਦਰੁਸਤ ਕਰਨ ਲਈ ਡਾ. ਪਰਮਿੰਦਰ ਸਿੰਘ ਵਾਰੀਆ ਨੂੰ ਵਧਾਈਆਂ ਦਿੱਤੀਆਂ । ਸ. ਢਾਹਾਂ ਨੇ ਜਾਣਕਾਰੀ ਦਿੰਦੇ  ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਤਪਾਲ ਢਾਹਾਂ ਕਲੇਰਾਂ ਵਿਖੇ ਪਿਛਲੇ ਦੋ ਦਹਾਕਿਆਂ ਤੋਂ ਚੱਲ ਰਹੇ ਜੁਆਇੰਟ ਰਿਪੈਲੇਸਮੈਂਟ ਵਿਭਾਗ ਵਿਚ ਖਰਾਬ ਗੋਡੇ, ਮੋਢੇ ਅਤੇ ਚੂਲੇ ਦੇ ਜੋੜ ਬਦਲੀ ਕਰਨ ਦੇ ਅਪਰੇਸ਼ਨ ਸਫਲਤਾ ਪੂਰਬਕ ਕੀਤੇ ਜਾ ਰਹੇ ਹਨ । ਇਸ ਮੌਕੇ ਬੀਬੀ ਜਸਬੀਰ ਕੌਰ ਦੇ ਪਤੀ ਹਰਜੀਤ ਸਿੰਘ ਨੇ ਗੋਡੇ ਅਤੇ ਚੂਲੇ ਬਦਲਣ ਦੇ ਮਾਹਿਰ ਸਰਜਨ ਡਾ. ਪਰਮਿੰਦਰ ਸਿੰਘ ਵਾਰੀਆ ਐਮ.ਐਸ. (ਆਰਥੋ) ਅਤੇ ਸਮੂਹ ਹਸਪਤਾਲ ਸਟਾਫ ਦਾ ਉਹਨਾਂ ਪਤਨੀ ਦਾ ਸ਼ਾਨਦਾਰ ਅਪਰੇਸ਼ਨ ਅਤੇ ਸਾਂਭ ਸੰਭਾਲ ਕਰਨ ਕਰਨ ਲਈ ਹਾਰਦਿਕ ਧੰਨਵਾਦ ਕੀਤਾ । ਇਸ ਮੌਕੇ ਡਾ ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਬਲਜੀਤ ਕੌਰ ਇੰਚਾਰਜ ਸਰਜਰੀ ਵਾਰਡ, ਨਰਸਿੰਗ ਤੇ ਮੈਡੀਕਲ ਸਟਾਫ ਮੈਂਬਰ, ਮਰੀਜ਼ ਦੇ ਪਤੀ ਹਰਜੀਤ ਸਿੰਘ ਤੇ ਪਰਿਵਾਰਿਕ ਮੈਂਬਰ ਵੀ ਹਾਜ਼ਰ  ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਦੋਵੇ ਗੋਡੇ ਬਦਲੀ ਕਰਵਾਉਣ ਉਪਰੰਤ ਡਾ. ਪਰਮਿੰਦਰ ਸਿੰਘ ਵਾਰੀਆ ਯਾਦਗਾਰੀ ਤਸਵੀਰ ਕਰਵਾਉਣ ਮੌਕੇ ਖੁਸ਼ੀ ਭਰੇ ਮਾਹੌਲ ਵਿਚ ਮਰੀਜ਼ ਬੀਬੀ ਜਸਬੀਰ ਕੌਰ

Wednesday, 5 March 2025

ਨਸ਼ਾ ਪੀੜਤਾਂ ਨੂੰ ਨਸ਼ੇ ਦੀ ਦਲਦਲ ਵਿਚੋਂ ਬਾਹਰ ਕੱਢ ਕੇ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਲ ਕੀਤਾ ਜਾਵੇਗਾ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ

---ਯੁੱਧ ਨਸ਼ਿਆਂ ਵਿਰੁੱਧ---

-ਨਸ਼ਾ ਪੀੜਤਾਂ ਦੇ ਇਲਾਜ ਪ੍ਰਬੰਧਨ ਲਈ ਨਿਰਧਾਰਿਤ ਐੱਸ.ਓ.ਪੀ ਦੀ ਪਾਲਣਾ ਯਕੀਨੀ ਬਣਾਈ ਜਾਵੇ : ਡਾ ਹਰਪ੍ਰੀਤ ਸਿੰਘ 
-ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀ ਸਾਂਝੀ ਟੀਮ ਨੇ ਸਰਕਾਰੀ ਡੀ-ਐਡਿਕਸ਼ਨ ਸੈਂਟਰ, ਨਵਾਂਸ਼ਹਿਰ ਦਾ ਦੌਰਾ ਕਰਕੇ ਸਮੁੱਚੀਆਂ ਸਿਹਤ ਸੇਵਾਵਾਂ ਦਾ ਕੀਤਾ ਨਿਰੀਖਣ

ਨਵਾਂਸ਼ਹਿਰ, 5 ਮਾਰਚ :  ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਜੀ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ, ਜ਼ਿਲ੍ਹਾ ਸਿਹਤ ਵਿਭਾਗ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਬਹੁਪੜਾਵੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਨਸ਼ਾ ਪੀੜਤਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। 

ਇਸੇ ਕੜੀ ਤਹਿਤ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਪ੍ਰਤੀਨਿਧ ਪੰਜਾਬ ਗੁੱਡ ਗਵਰਨੈਂਸ ਫੈਲੋ ਅਸਮਿਤਾ ਪਰਮਾਰ ਨੇ ਬੁੱਧਵਾਰ ਨੂੰ ਆਪਣੀ ਸਮੁੱਚੀ ਟੀਮ ਸਮੇਤ ਸਰਕਾਰੀ ਡੀ-ਐਡਿਕਸ਼ਨ ਸੈਂਟਰ, ਨਵਾਂਸ਼ਹਿਰ ਦਾ ਦੌਰਾ ਕਰਕੇ ਨਸ਼ਾ ਪੀੜਤਾਂ ਦੇ ਇਲਾਜ ਪ੍ਰਬੰਧਨ ਸਮੇਤ ਸਮੁੱਚੀਆਂ ਸਿਹਤ ਸੇਵਾਵਾਂ ਦਾ ਨਿਰੀਖਣ ਕੀਤਾ। ਇਸ ਮੌਕੇ ਜ਼ਿਲ੍ਹਾ ਮਨੋਵਿਗਿਆਨੀ ਡਾ. ਰਾਜਨ ਸਾਸ਼ਤਰੀ, ਡਾ. ਰਮਨ ਕੁਮਾਰ ਵੀ ਮੌਜੂਦ ਸਨ।

ਇਸ ਮੌਕੇ ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਨੇ ਸਿਹਤ ਅਧਿਕਾਰੀਆਂ ਨੂੰ ਸਰਕਾਰੀ ਡੀ-ਐਡਿਕਸ਼ਨ ਸੈਂਟਰ, ਨਵਾਂਸ਼ਹਿਰ ਵਿੱਚ ਗੁਣਵੱਤਾਪੂਰਨ ਇਲਾਜ ਦੇ ਨਾਲ-ਨਾਲ ਨਿਰਧਾਰਿਤ ਦਵਾਈਆਂ ਤੇ ਟੈਸਟਿੰਗ ਕਿੱਟਾਂ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਸਾਫ-ਸਫਾਈ ਦੇ ਪ੍ਰਬੰਧਾਂ 'ਤੇ ਧਿਆਨ ਕੇਂਦਰਿਤ ਕਰਨ ਸਮੇਤ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਨਸ਼ਾ ਪੀੜਤਾਂ ਨੂੰ ਨਸ਼ੇ ਦੀ ਆਦਤ ਤੋਂ ਦੂਰ ਲਿਜਾਣ ਲਈ ਸੁਝਾਈ ਗਈ ਮਾਤਰਾ 'ਚ ਹੀ ਦਵਾਈ ਦਿੱਤੀ ਜਾਵੇ, ਜਿਸ ਦੀ ਮਿਕਦਾਰ ਮਾਹਰ ਡਾਕਟਰਾਂ ਦੀ ਸਲਾਹ ਨਾਲ ਘਟਾਈ ਜਾਵੇ। ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿਚ ਮਰੀਜ਼ਾਂ ਨੂੰ ਪੌਸ਼ਟਿਕ ਆਹਾਰ ਤੇ ਹਾਂ-ਪੱਖੀ ਕਾਊਂਸਲਿੰਗ ਕਰਨ ਦੀ ਲੋੜ 'ਤੇ ਜ਼ੋਰ ਦੇਣ ਲਈ ਕਿਹਾ ਤਾਂ ਜੋ ਮਰੀਜ਼ ਵਿਚ ਨਸ਼ਾ ਛੱਡਣ ਲਈ ਆਤਮ-ਵਿਸ਼ਵਾਸ ਪੈਦਾ ਹੋ ਸਕੇ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਨਸ਼ਾ ਪੀੜਤਾਂ ਨੂੰ ਗੁਨਾਹਗਾਰ ਦੀ ਬਜਾਏ ਮਰੀਜ਼ ਵਜੋਂ ਵਿਚਾਰਿਆ ਜਾਵੇ ਅਤੇ ਉਨ੍ਹਾਂ ਦੇ ਸਹੀ ਇਲਾਜ ਦੇ ਪ੍ਰਬੰਧ ਵੀ ਯਕੀਨੀ ਬਣਾਏ ਜਾਣ। ਉਨ੍ਹਾਂ ਨੇ ਨਸ਼ਾ ਪੀੜਤਾਂ ਨੂੰ ਨਸ਼ੇ ਦੀ ਲਤ ਲਗਾਉਣ ਲਈ ਮੁਫ਼ਤ 'ਚ ਮਿਲਦੇ ਕਿਸੇ ਪ੍ਰਕਾਰ ਦੇ ਮਿੱਠੇ ਜਹਿਰ ਤੋਂ ਬਚਣ ਲਈ ਪ੍ਰੇਰਿਤ ਵੀ ਕੀਤਾ। ਉਨ੍ਹਾਂ ਨੇ ਨਸ਼ੇ ਦੇ ਆਦੀਆਂ ਨੂੰ ਨਸ਼ੇ ਤਿਆਗਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਜਿਸ ਰਾਹ 'ਤੇ ਉਹ ਚੱਲ ਰਹੇ ਹਨ, ਉਹ ਸਹੀ ਰਾਹ ਨਹੀਂ ਹੈ, ਇਸ ਲਈ ਉਹ ਆਪਣੇ ਤੇ ਆਪਣੇ ਪਰਿਵਾਰ ਦੀ ਖਾਤਰ ਇਹ ਗ਼ਲਤ ਰਾਹ ਛੱਡ ਕੇ ਜ਼ਿੰਦਗੀ ਦਾ ਰਸਤਾ ਅਪਣਾਉਣ। ਡਾ. ਗੁਰਿੰਦਰਜੀਤ ਸਿੰਘ ਨੇ ਕਿਹਾ ਕਿ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਸਿਹਤ ਵਿਭਾਗ ਵੱਲੋਂ ਨਸ਼ੇ ਪੀੜਤਾਂ ਨੂੰ ਸਰਕਾਰੀ ਡੀ-ਐਡਿਕਸ਼ਨ ਸੈਂਟਰ, ਓਟ ਸੈਂਟਰਾਂ ਤੇ ਨਸ਼ਾ ਮੁਕਤੀ ਕੇਂਦਰਾਂ ਜ਼ਰੀਏ ਬਿਹਤਰ ਇਲਾਜ ਅਤੇ ਨਸ਼ਿਆਂ ਵਿਰੁੱਧ ਦ੍ਰਿੜ ਇਰਾਦੇ ਨਾਲ ਕੰਮ ਕਰਕੇ ਉਨ੍ਹਾਂ (ਨਸ਼ਾ ਪੀੜਤਾਂ) ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਪ੍ਰੀਤ ਸਿੰਘ ਨੇ ਸਮੁੱਚੇ ਸਟਾਫ ਨੂੰ ਹਦਾਇਤਾਂ ਜਾਰੀ ਕਰਦੇ ਨਸ਼ਾ ਪੀੜਤਾਂ ਦੇ ਇਲਾਜ ਪ੍ਰਬੰਧਨ ਲਈ ਨਿਰਧਾਰਿਤ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ (ਐੱਸ. ਓ.ਪੀ.) ਦੀ ਸੁਹਿਰਦਤਾ ਨਾਲ ਪਾਲਣਾ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਹੈ ਕਿ ਜ਼ਿਲ੍ਹੇ ਨੂੰ ਨਸ਼ਾ ਮੁਕਤ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਬਹੁਪੜਾਵੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਵਿੱਚ ਲੋਕਾਂ ਦਾ ਸਹਿਯੋਗ ਵੀ ਜ਼ਰੂਰੀ ਹੈ। ਉਨ੍ਹਾਂ ਆਮ ਲੋਕਾਂ ਤੇ ਲੋਕ ਪ੍ਰਤੀਨਿੱਧਾਂ ਸਮੇਤ ਪੰਚਾਇਤਾਂ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੂਬੇ ਨੂੰ ਨਸ਼ਾ ਮੁਕਤ ਤੇ ਸਿਹਤਮੰਦ ਪੰਜਾਬ ਸਿਰਜਣ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਆਮ ਲੋਕਾਂ ਤੇ ਲੋਕ ਪ੍ਰਤੀਨਿੱਧਾਂ ਸਮੇਤ ਪੰਚਾਇਤਾਂ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇਸ ਮੁਹਿੰਮ ਨੂੰ ਲੋਕ ਲਹਿਰ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਹਸਪਤਾਲ ਤੇ ਨਸ਼ਾ ਮੁਕਤੀ ਕੇਂਦਰਾਂ ਤੱਕ ਪਹੁੰਚਾਇਆ ਜਾਵੇ, ਜਿਨ੍ਹਾਂ ਨੂੰ ਨਸ਼ਾ ਮੁਕਤ ਕਰਨ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ ਹੈ।

ਇਸ ਮੌਕੇ ਪੰਜਾਬ ਗੁੱਡ ਗਵਰਨੈਂਸ ਫੈਲੋ ਅਸਮਿਤਾ ਪਰਮਾਰ ਨੇ ਇਲਾਜ ਸੇਵਾਵਾਂ ਦੀ ਗੁਣਵੱਤਾ ਨੂੰ ਵਧਾਉਣ ਲਈ ਨਸ਼ਾ ਰੋਗੀਆਂ ਤੇ ਉਨ੍ਹਾਂ ਦੇ ਪਰਿਵਾਰ ਜੀਆਂ ਤੋਂ ਨਿਰੰਤਰ ਫੀਡਬੈਕ ਲੈਣ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਬਹੁਪੜਾਵੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਨਸ਼ਾ ਪੀੜਤਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

ਫੋਟੋ ਕੈਪਸ਼ਨ :
      -ਸਰਕਾਰੀ ਡੀ-ਐਡਿਕਸ਼ਨ ਸੈਂਟਰ ਨਵਾਂਸ਼ਹਿਰ ਦਾ ਨਿਰੀਖਣ ਕਰਦੇ ਹੋਏ ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ। ਨਾਲ ਹਨ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਹਰਪ੍ਰੀਤ ਸਿੰਘ, ਗੁੱਡ ਗਵਰਨੈਂਸ ਫੈਲੋ ਅਸਮਿਤਾ ਪਰਮਾਰ ਤੇ ਹੋਰ।

ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਵਿਆਪਕ ਮੁਹਿੰਮ ਚਲਾਈ ਜਾਵੇ - ਅੰਕੁਰਜੀਤ ਸਿੰਘ

 ਨਵਾਂਸ਼ਹਿਰ, 5 ਮਾਰਚ :  ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਜੀ ਵੱਲੋਂ  ਅੱਜ ਆਪਣੀ ਸਮੁੱਚੀ ਟੀਮ ਸਮੇਤ ਡਿਪਟੀ ਕਮਿਸ਼ਨਰ ਦਫ਼ਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ  ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਦਾ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਗਤ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ.ਗੁਰਿੰਦਰਜੀਤ ਸਿੰਘ ਨੇ ਡਿਪਟੀ ਕਮਿਸ਼ਨਰ ਸ. ਅੰਕੁਰਜੀਤ ਸਿੰਘ ਨੂੰ ਜ਼ਿਲ੍ਹੇ ਵਿਚ ਨਸ਼ਾ ਪੀੜਤਾਂ ਦੇ ਇਲਾਜ ਪ੍ਰਬੰਧਨ ਲਈ ਓਟ ਪ੍ਰੋਗਰਾਮ ਨੂੰ ਅਸਰਦਾਰ ਢੰਗ ਨਾਲ ਚਲਾਉਣ ਸਮੇਤ ਵੱਖ-ਵੱਖ ਰਾਸ਼ਟਰੀ ਤੇ ਸੂਬਾਈ ਸਿਹਤ ਪ੍ਰੋਗਰਾਮਾਂ ਦੀ ਪ੍ਰਗਤੀ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸਤਵਿੰਦਰਪਾਲ ਸਿੰਘ ਸਮੇਤ ਹੋਰ ਸਿਹਤ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਬਹੁਪੜਾਵੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਾਂਝਾ ਹੰਭਲਾ ਮਾਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਜ਼ਿਲ੍ਹੇ ਦੇ ਸਾਰੇ ਨਸ਼ਾ ਛੁਡਾਊ ਕੇੰਦਰਾਂ ਤੇ ਓਟ ਕੇਂਦਰਾਂ ਦਾ ਰੈਗੂਲਰ ਤੌਰ 'ਤੇ ਨਿਰੀਖਣ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਨੂੰ ਲੋੜੀਂਦੀ ਮਨੁੱਖੀ ਸ਼ਕਤੀ (ਮਨੋਚਿਕਿਤਸਕ ਤੇ ਕਾਊਂਸਲਰ ਆਦਿ ਸਮੇਤ) ਅਤੇ ਟੈਸਟਿੰਗ ਕਿੱਟਾਂ, ਦਵਾਈਆਂ, ਸੁਰੱਖਿਆ (ਸੁਰੱਖਿਆ ਸਟਾਫ/ਸੀ.ਸੀ.ਟੀ.ਵੀ.), ਸਫਾਈ ਅਤੇ ਹੋਰ ਬੁਨਿਆਦੀ ਢਾਂਚੇ ਨਾਲ ਲੈਸ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ੇ ਦੀ ਆਦਤ ਤੋਂ ਪੀੜਤ ਮਰੀਜ਼ਾਂ ਨੂੰ ਹਰ ਪੱਧਰ ਉੱਤੇ ਇਲਾਜ ਸੇਵਾਵਾਂ ਨੂੰ ਮੁੱਹਈਆ ਕਰਵਾਉਣਾ ਯਕੀਨੀ ਬਣਾਇਆ ਜਾਏ। ਉਨ੍ਹਾਂ ਅੱਗੇ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਵਿਆਪਕ ਮੁਹਿੰਮ ਚਲਾਈ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨਸ਼ਿਆਂ ਦਾ ਸ਼ਿਕਾਰ ਨਾ ਹੋਣ। ਉਨ੍ਹਾਂ ਨੇ ਕਿਹਾ ਕਿ ਕੈਮਿਸਟ ਦੁਕਾਨਾਂ ਦੀ ਨਿਰੰਤਰ ਜਾਂਚ ਨੂੰ ਵੀ ਯਕੀਨੀ ਬਣਾਉਣਾ ਚਾਹੀਦਾ ਹੈ। 
ਡਿਪਟੀ ਕਮਿਸ਼ਨਰ ਸ. ਅੰਕੁਰਜੀਤ ਸਿੰਘ ਨੇ ਸਿਵਲ ਸਰਜਨ  ਡਾ. ਗੁਰਿੰਦਰਜੀਤ ਸਿੰਘ ਨੂੰ ਯਕੀਨ ਦਿਵਾਉਂਦੇ ਹੋਏ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਆਮ lਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਦੇਵੇਗਾ।

ਇਸ ਦੌਰਾਨ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਯਕੀਨ ਦਿਵਾਇਆ ਕਿ ਉਹ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਬਿਹਤਰ ਅਤੇ ਮਿਆਰੀ ਸਿਹਤ ਸਹੂਲਤਾਂ ਨੂੰ ਜ਼ਿਲ੍ਹੇ ਦੇ ਸਾਰੇ ਨਾਗਰਿਕ ਤੱਕ ਪੰਹੁਚਾਉਣਾ ਯਕੀਨੀ ਬਣਾਉਣਗੇ ਅਤੇ ਸਾਰੇ ਰਾਸ਼ਟਰੀ ਅਤੇ ਸੂਬਾਈ ਸਿਹਤ ਪ੍ਰੋਗਰਾਮਾਂ ਸਬੰਧੀ ਦਿੱਤੇ ਟੀਚੇ ਨੂੰ ਮਿੱਥੇ ਸਮੇਂ ਅਨੁਸਾਰ ਪੂਰੇ ਕਰਨੇ ਯਕੀਨੀ ਬਣਾਵਾਂਗੇ। 
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਸੀਨੀਅਰ ਮੈਡੀਕਲ ਅਫਸਰ ਡਾ ਸਤਵਿੰਦਰਪਾਲ ਸਿੰਘ ਤੇ ਪੀ.ਏ. ਅਜੇ ਕੁਮਾਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।  

ਫੋਟੋ ਕੈਪਸ਼ਨ :   -ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕਰਦੇ ਹੋਏ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਅਤੇ ਹੋਰ ਸਿਹਤ ਅਧਿਕਾਰੀ।

      

ਰਿਸ਼ਵਤਖੋਰੀ ਦੇ ਕੇਸ ’ਚ ਭਗੌੜਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

 ਨਵਾਂਸ਼ਹਿਰ, 5 ਮਾਰਚ : ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਆਪਣੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਮਾਲ ਹਲਕਾ ਨਵਾਂਸ਼ਹਿਰ-1 ਵਿਖੇ ਤਾਇਨਾਤ ਇੱਕ ਪਟਵਾਰੀ ਵਿਪਨ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਰਿਸ਼ਵਤਖੋਰੀ ਦੇ ਮੁਕੱਦਮੇ ਵਿੱਚ ਤਿੰਨ ਹਫ਼ਤਿਆਂ ਤੋਂ ਫਰਾਰ ਚੱਲ ਰਿਹਾ ਸੀ। ਇਸ ਕੇਸ ਵਿੱਚ ਪਟਵਾਰੀ ਦੇ ਕਾਰਿੰਦੇ ਰਾਮਪਾਲ ਨੂੰ ਉਸ (ਪਟਵਾਰੀ) ਖਾਤਰ 3,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਸੀ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮੁਕੱਦਮਾ ਐਸਬੀਐਸ ਨਗਰ ਜ਼ਿਲ੍ਹੇ ਦੇ ਨਵਾਂਸ਼ਹਿਰ ਦੀ ਨਵੀਂ ਆਬਾਦੀ ਖੇਤਰ ਦੇ ਇੱਕ ਵਸਨੀਕ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਦੋਸ਼ ਲਗਾਉਂਦਿਆਂ ਦੱਸਿਆ ਕਿ ਉਕਤ ਪਟਵਾਰੀ ਵਿਪਨ ਕੁਮਾਰ ਨੇ ਉਸਦੇ ਜੱਦੀ ਘਰ ਦਾ ਇੰਤਕਾਲ ਦਰਜ ਕਰਨ ਲਈ 5,000 ਰੁਪਏ ਦੀ ਰਿਸ਼ਵਤ ਮੰਗੀ ਸੀ। ਪਟਵਾਰੀ ਦੇ ਕਹੇ ਅਨੁਸਾਰ ਸ਼ਿਕਾਇਤਕਰਤਾ ਨੇ ਪਟਵਾਰੀ ਦੇ ਏਜੰਟ ਰਾਮਪਾਲ ਨੂੰ 2,000 ਰੁਪਏ ਪੇਸ਼ਗੀ ਅਦਾ ਕਰ ਦਿੱਤੇ ਸਨ। ਜਦੋਂ ਬਾਕੀ ਰਕਮ ਲਈ ਹੋਰ ਦਬਾਅ ਪਾਇਆ ਗਿਆ ਤਾਂ ਸ਼ਿਕਾਇਤਕਰਤਾ ਨੇ ਮਦਦ ਲਈ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੀਤੀ।
ਬੁਲਾਰੇ ਨੇ ਅੱਗੇ ਕਿਹਾ ਕਿ ਸ਼ਿਕਾਇਤ ਦੀ ਮੁੱਢਲੀ ਤਸਦੀਕ ਤੋਂ ਬਾਅਦ, ਵਿਜੀਲੈਂਸ ਬਿਊਰੋ ਨੇ 14 ਫਰਵਰੀ, 2025 ਨੂੰ ਜਾਲ ਵਿਛਾਇਆ ਅਤੇ ਰਾਮਪਾਲ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 3,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਦੌਰਾਨ, ਪਟਵਾਰੀ ਵਿਪਨ ਕੁਮਾਰ ਗ੍ਰਿਫ਼ਤਾਰੀ ਤੋਂ ਬਚਦੇ ਹੋਏ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਉਦੋਂ ਤੋਂ, ਵਿਜੀਲੈਂਸ ਬਿਊਰੋ ਵੱਲੋਂ ਉਸਦੇ ਘਰ ਅਤੇ ਹੋਰ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਸੀ, ਜਿਸ ਕਾਰਨ ਉਸਨੂੰ ਅੰਤ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ।
ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਪੁਲਿਸ ਥਾਣਾ, ਜਲੰਧਰ ਰੇਂਜ ਵਿਖੇ ਦੋਵਾਂ ਮੁਲਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਹੋਇਆ ਹੈ। ਗ੍ਰਿਫ਼ਤਾਰ ਕੀਤੇ ਗਏ ਪਟਵਾਰੀ ਦਾ ਅਦਾਲਤ ਵੱਲੋਂ ਇੱਕ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ।

Tuesday, 4 March 2025

ਤਹਿਸੀਲਾਂ ’ਚ ਨਿਰਵਿਘਨ ਜਾਰੀ ਰਹੇਗਾ ਰਜਿਸਟਰੇਸ਼ਨ ਦਾ ਕੰਮ: ਆਸ਼ਿਕਾ ਜੈਨ


ਤਹਿਸੀਲਾਂ 'ਚ ਨਿਰਵਿਘਨ ਜਾਰੀ ਰਹੇਗਾ ਰਜਿਸਟਰੇਸ਼ਨ ਦਾ ਕੰਮ: ਆਸ਼ਿਕਾ ਜੈਨ

ਡਿਪਟੀ ਕਮਿਸ਼ਨਰ ਨੇ ਰਜਿਸਟਰੇਸ਼ਨ ਲਈ 4 ਸੁਪਰਡੰਟ ਤੇ 5 ਕਾਨੂੰਗੋਆਂ ਨੂੰ ਰਜਿਸਟਰੇਸ਼ਨ ਲਈ ਕੀਤਾ ਅਧਿਕਾਰਤ

ਹੁਸ਼ਿਆਰਪੁਰ, 4 ਮਾਰਚ: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਜ਼ਿਲ੍ਹੇ ਦੇ ਤਹਿਸੀਲ ਕੰਪਲੈਕਸਾਂ ਵਿਚ ਰਜਿਸਟਰੀਆਂ ਦਾ ਕੰਮ ਨਿਰਵਿਘਨ ਜਾਰੀ ਰਹੇਗਾ ਅਤੇ ਲੋਕਾਂ ਨੂੰ ਮਾਲ ਵਿਭਾਗ ਦੇ ਦਫ਼ਤਰਾਂ ਵਿਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

       ਜ਼ਿਲ੍ਹੇ ਦੀਆਂ ਸਬ-ਡਵੀਜਨਾਂ ਵਿਚ ਰਜਿਸਟਰੀਆਂ ਦੇ ਕੰਮ ਦੀ ਜਾਣਕਾਰੀ ਲੈਂਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਗੜ੍ਹਸ਼ੰਕਰ, ਹੁਸ਼ਿਆਰਪੁਰ, ਟਾਂਡਾ, ਦਸੂਹਾ ਅਤੇ ਮੁਕੇਰੀਆਂ ਵਿਖੇ ਅੱਜ 55 ਰਜਿਸਟਰੀਆਂ ਅਤੇ ਪਾਵਰ ਆਫ ਅਟਾਰਨੀਆਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿਚ ਰਜਿਸਟਰੇਸ਼ਨ ਦੇ ਕੰਮ ਲਈ ਕਰਮਚਾਰੀਆਂ ਨੂੰ ਅਧਿਕਾਰਤ ਵੀ ਕੀਤਾ ਗਿਆ ਹੈ ਜਿਨ੍ਹਾਂ ਵਿਚ 4 ਸੁਪਰਡੰਟ ਅਤੇ 5 ਕਾਨੂੰਗੋ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਬੁੱਧਵਾਰ ਤੋਂ ਰਜਿਸਟਰੀਆਂ ਅਤੇ ਪਾਵਰ ਆਫ਼ ਅਟਾਰਨੀ ਦਾ ਕੰਮ ਲਗਾਤਾਰ ਜਾਰੀ ਰਹੇਗਾ।ਉਨ੍ਹਾਂ ਕਿਹਾ ਕਿ ਉਹ ਖੁੱਦ ਤਹਿਸੀਲ ਕੰਪਲੈਕਸਾਂ ਵਿਚ ਜਾ ਕੇ ਰਜਿਸਟਰੀਆ ਦੇ ਕੰਮ ਦੀ ਸਮੀਖਿਆ ਅਤੇ ਲੋਕਾਂ ਨਾਲ ਗੱਲਬਾਤ ਕਰਨਗੇ।

       ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਨਾਗਰਿਕ ਸਹੂਲਤਾਂ ਬਿਨ੍ਹਾਂ ਕਿਸੇ ਦਿੱਕਤ ਤੋਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਲੋਕ ਆਪਣੀਆਂ ਜ਼ਾਇਦਾਦਾ ਦੀ ਰਜਿਸਟਰੇਸ਼ਨ ਸਹਿਜੇ ਹੀ ਕਰਵਾ ਸਕਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੀ ਹਦਾਇਤ ਕੀਤੀ ਜਾ ਚੁੱਕੀ ਹੈ ਤਾਂ ਜੋ ਪੂਰੀ ਪਾਰਦਰਸ਼ਤਾ ਨਾਲ ਲੋਕਾਂ ਦੇ ਕੰਮਾਂ ਨੂੰ ਯਕੀਨੀ ਬਣਾਇਆ ਜਾ ਸਕੇ।

       ਡਿਪਟੀ ਕਮਿਸ਼ਨਰ-ਕਮ-ਰਜਿਸਟਰਾਰ ਆਸ਼ਿਕਾ ਜੈਨ ਨੇ ਪੰਜਾਬ ਰਜਿਸਟਰੇਸ਼ਨ ਐਕਟ ਤਹਿਤ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ 9 ਕਰਮਚਾਰੀਆਂ ਨੂੰ ਰਜਿਸਟਰੇਸ਼ਨ ਦੇ ਕੰਮ ਦਾ ਅਧਿਕਾਰ ਦਿੱਤਾ ਹੈ। ਜਾਰੀ ਹੁਕਮਾਂ ਅਨੁਸਾਰ ਗਰੇਡ-2 ਸੁਪਰਡੰਟ ਸੁਖਵਿੰਰਦ ਸਿੰਘ ਨੂੰ ਮੁਕੇਰੀਆਂ ਦੇ ਸਬ ਰਜਿਸਟਰਾਰ ਦਾ ਚਾਰਜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸੁਪਰਡੰਟ ਗਰੇਡ-2 ਗੁਰਜਿੰਦਰ ਕੌਰ ਨੂੰ ਰਜਿਸਟਰਾਰ/ਸਬ ਰਜਿਸਟਰਾਰ ਹੁਸ਼ਿਆਰਪੁਰ, ਸੁਪਰਡੰਟ ਗਰੇਡ-2 ਕਮਲੇਸ਼ ਦੇਵੀ ਨੂੰ ਗੜ੍ਹਸ਼ੰਕਰ ਅਤੇ ਮਾਹਿਲਪੁਰ ਅਤੇ ਸੁਪਰਡੰਟ ਗਰੇਡ-2 ਨਿਰਮਲ ਸਿੰਘ ਨੂੰ ਟਾਂਡਾ ਦਾ ਚਾਰਜ ਦਿੱਤਾ ਗਿਆ ਹੈ।

       ਇਸੇ ਤਰ੍ਹਾਂ ਫੀਲਡ ਕਾਨੂੰਗੋ ਵਰਿੰਦਰ ਕੁਮਾਰ ਨੂੰ ਦਸੂਹਾ ਅਤੇ ਗੜਦੀਵਾਲਾ, ਕਾਨੂੰਗੋ ਸੁਖਦੇਵ ਕੁਮਾਰ ਨੂੰ ਹਾਜੀਪੁਰ, ਕਾਨੂੰਗੋ ਵਿਜੇ ਕੁਮਾਰ ਨੂੰ ਭੂੰਗਾ, ਕਾਨੂੰਗੋ ਵਰਿੰਦਰ ਕੁਮਾਰ ਨੂੰ ਤਲਵਾੜਾ ਅਤੇ ਕਾਨੂੰਗੋ ਸੁਖਜਿੰਦਰ ਸਿੰਘ ਨੂੰ ਸ਼ਾਮ ਚੁਰਾਸੀ ਦਾ ਚਾਰਜ ਦਿੱਤਾ ਗਿਆ ਹੈ।      

 

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ*

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ* ਬੰਗਾ 01 ਅਪਰੈਲ () ਭਾਰਤੀ ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ...

ਜੀ ਆਇਆਂ ਨੂੰ WELCOME