ਸਾਹਿਬ ਕਾਂਸ਼ੀ ਰਾਮ ਜੀ ਨੂੰ ਯਾਦ ਕਰਦਿਆ…
(ਲੇਖਕ ਸੰਤੋਖ ਸਿੰਘ ਜੱਸੀ)
ਵਿਸ਼ਵ ਚ ਪ੍ਰੀਵਰਤਨ ਜਾਂ ਇਨਕਲਾਬ ਉਹਨਾਂ ਨੇ ਹੀ ਲਿਆਂਦੇ ਹਨ, ਜਿਨ੍ਹਾਂ ਨੇ ਦਿਲਾਂ ਵਿੱਚ ਚੰਗੇਰੀ, ਆਜ਼ਾਦ ਸੋਚ, ਸਮਾਜ ਦੀ ਤਰੱਕੀ, ਖੁਸ਼ਹਾਲੀ ਤੇ ਅੱਗੇ ਵਧਣ ਦੇ ਰਾਹ-ਰਸਤੇ ਖੋਜੇ ਹਨ । ਧਰਤੀ ਤੇ ਕਰੋੜਾਂ-ਅਰਬਾਂ ਲੋਕ ਆਏ ਤੇ ਚਲੇ ਗਏ ਪਰ ਕੁੱਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਦੀ ਗਿਣਤੀ ਸੰਸਾਰ ਪੱਧਰ ਤੇ ਲੱਖਾਂ ਤੇ ਸਾਡੇ ਦੇਸ਼ ਚ ਸਿਰਫ ਹਜਾਰਾਂ ਜੀਨਿਅਸ ਕਿਸਮ ਦੇ ਲੋਕਾਂ ਤੱਕ ਹੀ ਸੀਮਿਤ ਹਨ ਜਿਨ੍ਹਾਂ ਨੇ ਮੋਹਰੀ ਹੋ ਕੇ ਨੰਗੇ ਧੜ ਸਮਾਜ ਦੀ ਤਰੱਕੀ, ਖੁਸ਼ਹਾਲੀ ਤੇ ਉਨ੍ਹਾਂ ਦੀ ਮੰਦਹਾਲੀ ਨੂੰ ਸਮਝਣ ਲਈ ਮਿਥਿਆਸ, ਧਰਮ, ਵਿਗਿਆਨ, ਰਾਜਨੀਤੀ ਸਾਸ਼ਤਰ ਤੇ ਭਾਰਤ ਦੀ ਚੱਲ ਰਹੀ ਸਮਾਜਿਕ, ਆਰਥਿਕ, ਕਾਨੂੰਨੀ ਪ੍ਰੀਕਿਰਿਆ ਨੂੰ ਬਰੀਕੀ ਨਾਲ ਸਮਝ ਕੇ ਰਾਜਨੀਤੀ ਚ ਇੱਕ ਵੱਡਾ ਰੁਤਬਾ ਹਾਸਲ ਕੀਤਾ । ਜਿਹਨਾਂ ਨੇ ਸਮਾਜ ਚ ਚੇਤਨਾ-ਜਾਗ੍ਰਿਤੀ ਪੈਦਾ ਕਰਕੇ ਉਹਨਾਂ ਨੂੰ ਮੰਗਣ ਦੀ ਥਾਂ ਵੰਡਣ ਵਾਲੇ ਬਨਾਉਣ ਲਈ ਆਪਣਾ ਸਾਰਾ ਜੀਵਨ ਨਿਸ਼ਕਾਮ ਸੇਵਾ-ਭਾਵਨਾ ਨਾਲ ਬਹੁਜਨ ਸਮਾਜ ਲਈ ਵਾਰ ਦਿੱਤਾ, ਉਸ ਸਖਸ਼ੀਅਤ ਦਾ ਨਾਮ ਹੈ ਕਾਸ਼ੀ ਰਾਮ ।
1963-64 ਤੋਂ ਵਾਪਰੇ ਇਕ ਇਤਿਹਾਸਕ ਘਟਨਾਕ੍ਰਮ ਇਹ 21ਵੀਂ ਸਦੀ ਦਾ ਬਾਬਾ ਸਾਹਿਬ ਡਾ. ਅੰਬੇਡਕਰ, ਉਸ਼ੋ ਰਜਨੀਸ ਤੋਂ ਬਾਅਦ ਭਾਰਤ ਦੀ ਧਰਤੀ ਤੇ ਅਜਿਹਾ ਮਨੁੱਖ ਹੈ ਜਿਸ ਨੇ ਸਦੀਆਂ ਤੋਂ ਵੰਡੇ ਹੋਏ ਵਰਨਾ ਚ ਸੱਭ ਤੋਂ ਹੇਠਲੇ ਪੱਧਰ ਦੇ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਲੋਕਾਂ ਨੂੰ ਮਜਬੂਤ ਕਰਨ ਲਈ ਸਮੁੱਚੀ ਜਿੰਦਗੀ ਦੱਬੇ-ਕੁਚਲੇ, ਪੀੜਤ-ਸ਼ੋਸ਼ਤ ਲੋਕਾਂ ਲਈ ਸਮਰਪਿਤ ਕਰ ਦਿੱਤੀ ।
ਜਿੱਥੇ ਡਾ. ਭੀਮ ਰਾਓ ਅੰਬੇਡਕਰ ਨੂੰ ‘ਬਾਬਾ ਸਾਹਿਬ’ ਦੇ ਵੱਡੇ ਸਤਿਕਾਰ ਵਾਲੇ ਨਾਮ ਨਾਲ ਜਾਣਿਆਂ ਜਾਂਦਾ ਹੈ ਉੱਥੇ ਐਸ.ਸੀ (ਦਲਿਤ) ਪੱਛੜੇ, ਗਰੀਬ, ਮਾਨਵਤਾ-ਬਰਾਬਰਤਾ, ਇਨਸਾਨ ਤੇ ਇਨਸਾਨੀਅਤ ਚ ਵਿਸ਼ਵਾਸ ਰੱਖਣ ਵਾਲੇ ਕਾਂਸ਼ੀ ਰਾਮ ਨੂੰ ‘ਸਾਹਿਬ’ ਕਹਿ ਕੇ ਸੰਬੋਧਨ ਕਰਦੇ ਹਨ । ਉੱਥੇ ਇਹ ਵੀ ਵਰਨਣਯੋਗ ਹੈ ਕਿ ਉਹਨਾਂ ਨੇ ਲੱਖਾਂ ਲੋਕਾਂ ਦੀ ਲਖਨਉ ਕਾਨਫਰੰਸ ਵਿੱਚ ‘ਭੈਣ ਜੀ’ ਤੇ ਆਇਰਨ ਲੇਡੀ ਵਜੋਂ ਪ੍ਰਵਾਨੀ ਗਈ ਮਾਇਆਵਤੀ ਨੂੰ ਆਪਣਾ ਉੱਤਰ ਅਧਿਕਾਰੀ ਬਣਾ ਕੇ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਦਲਿਤ ਸ਼ੋਸ਼ਿਤ, ਗਰੀਬ, ਦਲਿਤ ਪੱਛੜੇ ਲੋਕਾਂ ਦੀ ਇੱਕ ਧੀ ਨੂੰ ਸਮੇਂ ਸਮੇਂ ਤੇ ਵਧੇਰੇ ਮੌਕੇ ਦੇ ਕੇ ਸੰਗਠਨ ਦੀ ਮਜਬੂਤੀ ਲਈ ਜੀਅ-ਜਾਨ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ, ਉੱਥੇ ਇਸ ਨੇ ਯੂ.ਪੀ. ਵਿੱਚ ਚਾਰ ਬਾਰ ਮੁੱਖ ਮੰਤਰੀ ਬਣ ਕੇ ਜੋ ‘ਅਜੂਬੇ’ ਦਿਖਾਏ ਉਸ ਪਿੱਛੇ ਸਾਹਿਬ ਕਾਂਸ਼ੀ ਰਾਮ ਦੀ ਦੂਰ-ਅੰਦੇਸ਼ੀ ਸਮਾਜੀ ਸਮਰਪਣ ਭਾਵਨਾ ਰਹੀ ਹੈ । ਜਿੱਥੇ ਕਿ ਹਮੇਸ਼ਾ ਤੋਂ ਹੀ ਧੀਆਂ ਦਾ ਜੰਮਣਾ ਹੀ ਅਸ਼ੁੱਭ ਮੰਨਿਆਂ ਜਾਂਦਾ ਰਿਹਾ, ਜਿਸ ਕਰਕੇ ਕੁੜੀਆਂ ਦਾ ਪਾਲਣ-ਪੋਸ਼ਣ, ਪੜਾਈ-ਲਿਖਾਈ ਅਤੇ ਜਾਇਦਾਦ ਦੀ ਵੰਡ ਵੇਲੇ ਪਲ-ਪਲ ਹਮੇਸ਼ਾ ਉਹਨਾਂ ਨਾਲ ਵਿਤਕਰਾ ਹੁੰਦਾ ਰਿਹਾ ਪਰ ਇਸ ਮਹਾਂ ਪੁਰਸ਼ ਨੇ ਚੱਲ ਰਹੀ ਪ੍ਰਥਾ ਨੂੰ ਤਿਲਾਜਲੀ ਦਿੰਦਿਆਂ ਜਿੱਥੇ ਆਪਣਾ ਉੱਤਰ ਅਧਿਕਾਰੀ ਬਣਾਇਆ ਉੱਥੇ ਪਹਿਲੀ ਵਾਰ ਕਿਸੇ ਦਲਿਤ ਧੀ ਨੂੰ ਚਾਰ ਵਾਰ ਮੁੱਖ ਮੰਤਰੀ ਬਣਾ ਕੇ ਸੀਆ ਔਰਤਾਂ ਦੇ ਹੱਕ ਵਿੱਚ ਇੱਕ ਹਾਅ ਦਾ ਨਾਅਰਾ ਮਾਰਿਆ ।
ਕਾਂਸ਼ੀ ਰਾਮ ਨੇ ਇੱਕ ਇਟਰਵਿਉ ਚ ਕਿਹਾ ਸੀ ਕਿ ਮੈਂਨੂੰ ਲੱਗਦਾ ਹੈ ਕਿ ਮੇਰੀ ਸਾਰੀ ਜ਼ਿੰਦਗੀ ਸੰਘਰਸ਼ ਕਰਦੇ ਹੀ ਲੰਘ ਜਾਵੇਗੀ ਪਰ ਇੱਕ ਦਿਨ ਦੇਸ਼ ਦੇ ਬਹੁਜਨ ਸਮਾਜ ਦਾ ਰਾਜ ਜਰੂਰ ਆਵੇਗਾ । ਇਹ ਉਹ ਸੁਪਨਾ ਜੀਉਂਦੇ-ਜੀਅ ਦੇਖਣਾ ਚਾਹੁਦੇ ਸਨ ਪਰ ਅਜਿਹਾ ਹੋ ਨਹੀਂ ਸਕਿਆ ।
ਕਾਂਸ਼ੀ ਰਾਮ ਪੰਜਾਬ, ਭਾਰਤ ਤੇ ਸਮੁੱਚੇ ਵਿਸ਼ਵ ਦਾ ਸ਼ਾਇਦ ਪਹਿਲਾ ਆਗੂ ਸੀ ਜਿਸ ਨੇ ਆਪਣੇ ਸਮਾਜ ਨੂੰ ਹੁਕਮਰਾਨ ਬਨਾਉਣ ਖਾਤਰ ਵਿਆਹ ਨਹੀਂ ਕਰਾਇਆ, ਕੋਈ ਜਾਇਦਾਦ ਨਹੀਂ ਬਣਾਈ, ਕੋਈ ਬੈਂਕ ਬੈਲੈਂਸ ਨਹੀਂ ਰੱਖਿਆ, ਕੋਈ ਪ੍ਰੀਵਾਰ ਦੇ ਮੈਂਬਰ ਨੂੰ ਸੁਖ ਸਹੂਲਤ ਨਹੀਂ ਦਿੱਤੀ ।ਸਾਹਿਬ ਕਾਂਸ਼ੀ ਰਾਮ ਮੁਤਾਬਕ ਉਸ ਲਈ ਸਮੁੱਚਾ ਬਹੁਜਨ ਸਮਾਜ ਹੀ ਉਸ ਦਾ ਪ੍ਰੀਵਾਰ ਹੈ ।
ਚੰਗੀ ਭਲੀ ਨੌਕਰੀ ਕਰਦੇ ਇਸ ਮਨੁੱਖ ਅੰਦਰ ਅਜਿਹੀ ਕਿਹੜੀ ਚੰਗਿਆਰੀ ਭਖਣ ਲੱਗੀ ਕਿ ਸੱਭ ਕੁੱਝ ਛੱਡ ਕੇ 18 ਤੋਂ 20 ਘੰਟੇ ਸਬਰ ਸਿਦਕ ਤੇ ਸਿਰੜ ਨਾਲ ਸਮਾਜ ਨੂੰ ਸਮਰਪਿਤ ਹੋ ਗਿਆ । ਜੇ ਇਸ ਦਾ ਜਵਾਬ ਇਕ ਵਾਕ ਵਿੱਚ ਲਿਖਣਾ ਹੋਵੇ ਤਾਂ ‘ਪੂਣੇ ਦੇ ਇਕ ਅਦਾਰੇ ਵਲੋਂ ਬਾਬਾ ਸਾਹਿਬ ਡਾ. ਅੰਬੇਡਕਰ ਤੇ ਤਥਾਗਤ ਬੁਧ ਦੇ ਜਨਮ ਦਿਨ ਦੀ ਛੁੱਟੀ ਬਹਾਲ ਕਰਵਾਉਣ ਉਪਰੰਤ ‘ਜਾਤ ਪਾਤ ਦਾ ਬੀਜਨਾਸ’ ਨਾਮੀ ਕਿਤਾਬ ਪੜ੍ਹਨ ਨਾਲ ਪੂਰਨ ਬਹੁਮਤ ਵਾਲੀਆਂ ਸਰਕਾਰਾਂ ‘ਮਜਬੂਰ’ ਹੋਣ ਲੱਗੀਆਂ ਤੋ ਜਾਤਾਂ-ਧਰਮਾਂ- ਫਿਰਕਿਆਂ ਨੂੰ ਇਕੱਠੇ ਕਰਕੇ ਬਹੁਜਨ ਸਮਾਜ ਲਈ ਆਪਣੀਆਂ ਖੁਸ਼ੀਆਂ ਨਿਸ਼ਾਵਰ ਕਰਨ ਵਾਲੇ ਸਨ ਕਾਂਸ਼ੀ ਰਾਮ ਜੀ ।
ਇਕ ਸਮਾਂ ਸੀ ਕਿ ਕੋਈ ਅਖਬਾਰ ਖਬਰ ਲਗਾਉਣ ਨੂੰ ਤਿਆਰ ਨਹੀਂ ਸੀ । ਜੋ ਕੋਈ ਲਗਾਉਂਦਾ ਵੀ ਸੀ ਤਾਂ ਉਹ ਵੀ ਨਾਮਤਰ । ਚੈਨਲ ਤੇ ਤਾਂ ਆਉਣਾ ਦੂਰ ਦੀ ਗੱਲ । ਜਦੋਂ ਮਹਾਂਰਾਸ਼ਟਰ ਤੋਂ ਬਾਅਦ ਉਹਨਾਂ ਯੂ.ਪੀ. ਚ ਸਫਲਤਾ ਦੇ ਝੰਡੇ ਗੱਡੇ ਤਾਂ ਸਾਰੇ ਮੀਡੀਆ ਨੇ ਨਾਂ ਚਾਹੁਦੇ ਹੋਏ ਵੀ ਲੋਕ ਸ਼ਕਤੀ ਤੇ ਲੋਕਾਂ ਚ ਭਰੀ ਜਾਗ੍ਰਿਤੀ ਕਾਰਨ ਅਖਬਾਰਾਂ ਦੇ ਸੰਪਾਦਕਾਂ ਤੋਂ ਲੈ ਕੇ ਚੈਨਲਾਂ ਵਾਲੇ ਵੱਡੀਆਂ ਸਿਆਸੀ ਪਾਰਟੀਆਂ ਦੇ ਆਗੂ ਸਾਹਿਬ ਕਾਂਸ਼ੀ ਰਾਮ ਤੋਂ ਮਿਲਣ ਲਈ ਸਮਾਂ ਮੰਗਣ ਲੱਗੇ ।
ਪੈਦਲ ਸਾਇਕਲ, ਕਾਰ, ਜੀਪ, ਸਫਾਰੀ ਗੱਡੀ ਤੋਂ ਹਵਾਈ ਜਹਾਜ ਤੱਕ ਦੇ ਸਫਰ ਦੀ ਕਹਾਣੀ ਲੂਅ ਕੰਡੇ ਖੜੇ ਕਰਨ ਵਾਲੀ ਹੈ । ਪੈਰਾਂ ਚ ਛਾਲੇ, ਪਿੱਠ ਪਿੱਛੇ ਜ਼ਖਮ ਪਰ ਬਹੁਜਨ ਸਮਾਜ ਦੇ ਰਾਜ ਭਾਗ ਲਈ ਦਿਨ ਰਾਤ ਕੰਮ ਕਰਨ ਵਾਲੇ ਨਾ ਕਦੇ ਰੁਕੇ, ਨਾ ਕਦੇ ਥੱਕੇ ਦਾ ਨਾਮ ਹੈ ਸਾਹਿਬ ਕਾਸ਼ੀ ਰਾਮ ।
ਕਾਂਸ਼ੀ ਰਾਮ ਦੀ ਰਣਨੀਤੀ ਬਹੁਤੀ ਵਾਰ ਕਾਮਯਾਬ ਰਹੀ । ਉਹ ਮਜਬੂਤ ਸਰਕਾਰਾਂ ਦੀ ਥਾਂ ਮਜਬੂਰ ਸਰਕਾਰ ਦੇ ਹਾਮੀ ਸਨ ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਜਦੋਂ ਸਰਕਾਰਾਂ ਮਜਬੂਰ ਹੋਣਗੀਆਂ ਤਾਂ ਚੋਣਾਂ ਮਗਰੋਂ ਮੇਰਾ ਬਹੁਜਨ ਸਮਾਜ ਰਾਜ ਸੱਤਾ ਵੱਲ ਤੇਜੀ ਨਾਲ ਹੋਰ ਅੱਗੇ ਵਧੇਗਾ ।
ਜਿਸ ਸਮਾਜ ਚ ਕਾਂਸ਼ੀ ਰਾਮ ਪੈਦਾ ਹੋਏ, ਉਸ ਸਮਾਜ ਨਾਲ ਸਦਾ ਨਫਰਤ ਹੁੰਦੀ ਰਹੀ, ਵਿਤਕਰਾ ਹੁੰਦਾ ਰਿਹਾ ਪਰ ਕਾਂਸ਼ੀ ਰਾਮ ਨੇ ਖੁਦ ਆਪਣੇ ਆਪ ਨੂੰ ਰਾਜਨੀਤੀ ਦੇ ਖੇਤਰ ਚ ਸਥਾਪਤ ਕਰ ਲਿਆ ਕਿ ਆਪਣੇ ਜਿਉਂਦੇ ਜੀਅ ਬਹੁਜਨ ਸਮਾਜ ਪਾਰਟੀ ਨੂੰ ਦੇਸ਼ ਦੀ ਤੀਜੀ ਸੱਭ ਤੋਂ ਵੱਡੀ ਪਾਰਟੀ ਬਣਾ ਗਏ । ਅੱਜ ਦੋ ਕਰੋੜ ਤੋਂ ਵੱਧ ਵੋਟਰ ਪਾਰਟੀ ਨਾਲ ਜੁੜੇ ਹੋਏ ਹਨ ।
ਯੂ.ਪੀ. ਸਰਕਾਰ ਬਣਾ ਕੇ ਮਾਇਆਵਤੀ ਨੂੰ ਮੁੱਖ ਮੰਤਰੀ ਬਣਾ ਕੇ ਪਾਰਟੀ ਦੀਆਂ ਤਰਜੀਹਾਂ ਮੁਤਾਬਕ ਜਦੋਂ ਕੰਮ ਕਰਨੇ ਸ਼ੁਰੂ ਕਰ ਦਿੱਤੋ ਤਾਂ ਵਿਰੋਧੀਆਂ ਦੇ ਪਸੀਨੇ ਛੁੱਟਣੇ ਸ਼ੁਰੂ ਹੋ ਗਏ । ਅੱਜ ਵੀ ਲਖਨਉ ਵਿਖੇ ਬਾਬਾ ਸਾਹਿਬ ਦੇ ਨਾਮ ਤੇ ਬਣੀ ਇਤਿਹਾਸਕ ਪਾਰਕ ਨੂੰ ਭਾਰਤ ਹੀ ਨਹੀਂ ਸਗੋਂ ਦੁਨੀਆਂ ਭਰ ਦੇ ਲੋਕ ਜੋ ਸੈਰ ਸਪਾਟਾ ਕਰਨ ਆਉਂਦੇ ਹਨ ਦੇਖ ਕੇ ਭਾਰਤ ਦੇ ਗੌਰਵਮਈ ਇਤਿਹਾਸ ਤੋਂ ਜਿੱਥੇ ਜਾਣੂੰ ਹੁੰਦੇ ਹਨ, ਉੱਥੇ ਕਮਾਈ ਪੱਖੋਂ ਵੀ ਭਾਰਤ ਦਾ ਦੂਜਾ ਸਥਾਨ ਵੀ ।
ਸਾਹਿਬ ਕਾਂਸ਼ੀ ਰਾਮ ਨੇ 1973 ਵਿੱਚ ਤਹਿ ਕਰ ਲਿਆ ਕਿ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲੇ, ਦੂਜੀਆਂ ਪੱਛੜੀਆਂ ਸ਼੍ਰੇਣੀਆਂ ਘੱਟ ਗਿਣਤੀਆਂ ਭਾਵ ਮੁਸਲਮਾਨ, ਇਸਾਈ, ਸਿੱਖ, ਬੁੱਧ, ਅਤੇ ਪਾਰਸੀ ਆਦਿ ਘੱਟ ਗਿਣਤੀਆਂ ਲਈ ਬਾਮਸੇਫ ਨਾਮ ਦੀ ਮੁਲਾਜਮਾ ਦੀ ਸੰਸਥਾ ਬਣਾਈ ਜਾਵੇਗੀ ਜਿਸ ਦਾ 6 ਦਸੰਬਰ 1978 ਨੂੰ ਐਲਾਨ ਕਰ ਦਿੱਤਾ ਜਿਸ ਨਾਲ ਪੜ੍ਹੇ ਲਿਖੇ ਲੱਖਾਂ ਲੋਕ ਜੁੜ ਗਏ ਜਿਨ੍ਹਾਂ ਕੋਲ ਸਮਾਂ, ਦਿਮਾਗ ਤੇ ਪੈਸਾ ਹੁੰਦਾ ਉਹ ਸਮਾਜ ਨੂੰ ਅਤੀਤ ਬਾਰੇ ਵਰਤਮਾਨ ਤੇ ਭਵਿੱਖ ਨੂੰਸੁਨਹਿਰਾ ਬਨਾਉਣ ਲਈ ਡਿਉਟੀ ਸਮੇਂ ਤੋਂ ਪਹਿਲਾਂ ਤੇ ਬਾਅਦ ਵਿੱਚ ਨਿਸ਼ਕਾਮ ਸੇਵਾ ਭਾਵਨਾ ਨਾਲ ਲੱਗੇ ਰਹੇ । ਕਦੇ ਬਾਮਸੇਫ ਨੂੰ ਚੱਲਦੀ ਫਿਰਦੀ ਯੂਨੀਵਰਸਿਟੀ ਆਖਿਆ ਜਾਂਦਾ ਸੀ ।
ਸਾਹਿਬ ਕਾਂਸ਼ੀ ਰਾਮ ਨੇ ਜਿੰਦਗੀ ਵਿੱਚ ‘ਬਾਮਸੇਫ ਇੱਕ ਜਾਣਕਾਰੀ’ ਤੇ ‘ਚਮਚਾ ਯੁੱਗ’ ਦੋ ਹੀ ਕਿਤਾਬਾਂ ਲਿਖੀਆਂ । ਇਸ਼ ਤੋਂ ਇਲਾਵਾ ਕਈ ਬੁਕਲੈਟ, ਪੈਰਲਿਟ ਅੱਧੀ ਦਰਜਨ ਤੋਂ ਵੱਧ ਵੱਖ ਵੱਖ ਭਾਸ਼ਾਵਾਂ ਚ ਅਖਬਾਰਾਂ ਰਾਹੀਂ ਉਹਨਾਂ ਸਮਾਜ ਨੂੰ ਸਰਗਮੀਆਂ ਇਤਿਹਾਸ ਵਾਰੇ ਤੇ ਸਮਾਜ ਨੂੰ ਧੋਖਾ ਦੇਣ ਵਾਲੇ ਲੋਕਾਂ ਦਾ ਪਰਦਾਫਾਸ਼ ਕੀਤਾ ।
ਬਾਮਸੇਫ 6 ਦਸੰਬਰ 1978 ਤੋਂ ਬਾਅਦ 6 ਦਸੰਬਰ 1981 ਨੂੰ ਮੁਲਾਜਮਾਂ ਲਈ ਸੰਘਰਸ਼ ਕਰਨ ਲਈ ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸੰਮਤੀ (ਡੀ.ਐਸ.ਫੋਰ.) ਅਤੇ ਆਪਣੇ ਸੂਬਿਆਂ ਤੇ ਦੇਸ਼ ਦੇ ਹੁਕਮਰਾਨ ਬਣਨ ਲਈ 14 ਅਪ੍ਰੈਲ 1984 ਨੂੰ ਬਹੁਜਨ ਸਮਾਜ ਪਾਰਟੀ ਦਾ ਗਠਨ ਕਰਕੇ ਬਹੁਜਨ ਸਮਾਜ ਨੂੰ ਮੁੜ ਆਪਣਾ ਸਿਆਸੀ ਮੰਚ ਦਿੱਤਾ ।
ਸਾਹਿਬ ਕਾਂਸ਼ੀ ਰਾਮ ਨੂੰ ਯਾਦ ਕਰਦਿਆਂ ਉਹਨਾਂ ਦੇ ਬੋਲ ਚੇਤੇ ਆਉਂਦੇ ਹਨ ਕਿ ‘ਤੁਸੀਂ ਬੰਦੇ ਬਣ ਜਾਉ, ਮੈਂ ਬੰਦੇ ਦੇ ਪੁੱਤ ਬਣਾ ਦੇਵਾਂਗਾ, ਜੋ ਜਮੀਨ ਸਰਕਾਰੀ ਹੈ ਵੋ ਜਮੀਨ ਹਮਾਰੀ ਹੈ ਆਦਿ ਸੁਣਨ ਤੋਂ ਬਾਅਦ ਜੋ ਅਕਾਸ ਜਗਾਓ ਨਾਹਰੇ ਲੱਗਦੇ ਸਨ, ਸੱਚਮੁੱਚ ਇਹ ਇਕ ਪ੍ਰੀਵਰਤਨ ਦੀ ਨਿਸ਼ਾਨੀ, ਇਨਕਲਾਬ ਦੀ ਖੁਸ਼ਬੂ ਵਗਦੀ ਲੱਗਦੀ ਹੈ । ਕਾਂਸ਼ੀ ਰਾਮ ਦੇ ਜਾਣ ਤੋਂ ਬਾਅਦ ਉਹਨਾਂ ਦੇ ਸਜਾਏ ਮਾਨਵਵਾਦੀ, ਬਹੁਜਨ ਪੱਖੀ ਸੁਪਨੇ ਸਾਕਾਰ ਹੁੰਦੇ, ਸਮਾਜ ਦੇਖਣਾ ਚਾਹੁੰਦਾ ਹੈ ।
ਉਹਨਾਂ ਦੇ ਸਮਾਜ, ਦੇਸ਼ ਲਈ ਕੀਤਾ ਸਮਰਪਣ ਭਾਵਨਾ ਨਾਲ ਕੰਮ ਵਰਕਰਾਂ, ਸਮਰਖਕਾਂ ਨੂੰ ਸੌਣ ਨਹੀਂ ਦਿੰਦੇ । ਉਹਨਾਂ ਦੇ ਜਨਮ ਦਿਨ ਤੇ ਸਾਨੂੰ ਉਹਨਾਂ ਦੁਆਰਾ ਦਿੱਤੇ ‘ਟਿਪਸ’ ਯਾਦ ਰੱਖਣ ਯੋਗ ਹਨ ।
ਗਲਤੀਆਂ ਤੋਂ ਜਿਹੜੀਆਂ ਕੌਮਾਂ/ਸਮਾਜ ਸਬਕ ਸਿੱਖ ਕੇ ਅੱਗੇ ਵਧਣ ਲਈ ਸਮੂਹਿਕ ਕੋਸ਼ਿਸ਼ਾਂ ਕਰਦੀਆਂ ਹਨ ਸਫਲਤਾ ਉਹਨਾਂ ਲਈ ਦਰਵਾਜੇ ਖੋਲ ਦਿੰਦੀ ਹੈ ।
ਆਓ ਸਾਰੇ ਇੱਕਮੁੱਠ ਹੋ ਕੇ ਉਹਨਾਂ ਦੇ ਦਰਸਾਏ ਪੂਰਣਿਆਂ ਤੇ ਚੱਲਣ ਦੀ ਕੋਸ਼ਿਸ਼ ਕਰੀਏ । ਕੋਸ਼ਿਸ਼ ਕਰਨ ਵਾਲੇ ਆਖਰ ਮੰਜਿਲ ਤੇ ਪੁੱਜ ਹੀ ਜਾਂਦੇ ਹਨ । ਉਹਨਾਂ ਦੇ ਭਾਰਤ ਦੀ ਰਾਜਨੀਤੀ ਤੇ ਸਮਾਜਿਕ ਬਦਲਾਓ ਤਾਂ ਨਵ ਚੇਤਨਾ ਕਾਰਣ ਹਾਸ਼ੀਆ-ਗ੍ਰਸਤ ਸਮਾਜ ਚ ਪਾਏ ਵਡਮੁਲੇ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ ।
ਸਾਹਿਬ ਕਾਂਸ਼ੀ ਰਾਮ ਬਾਰੇ ਕੁੱਝ ਤੱਥ ਕੁੱਝ ਜਾਣਕਾਰੀ ਇਹ ਵੀ ...
• ਸਾਹਿਬ ਕਾਂਸ਼ੀ ਰਾਮ ਇਕ ਅਜਿਹਾ ਮਨੁੱਖ ਸੀ ਜਿਸ ਨੇ ਸਾਰੀ ਸਾਰੀ ਰਾਤ ਕੇਡਰ ਕੈਂਪ ਲਗਾਏ ।
• ਮਹਾਤਮਾ ਬੁੱਧ, ਗੁਰੂ ਗ੍ਰੰਥ ਸਾਹਿਬ ਦੇ ਖਾਸ ਕਰਕੇ ਸੰਤ, ਗੁਰੂ, ਭਗਤ ਗੁਰੂ ਰਵਿਦਾਸ, ਕਬੀਰ, ਮਹਾਤਮਾ ਫੂਲੇ ਸਾਹੂ ਛਤ੍ਰਪਤੀ ਤੇ ਬਾਬਾ ਸਾਹਿਬ, ਬਾਬੂ ਮੰਗੂ ਰਾਮ ਮੁਗੋਵਾਲੀਆ ਆਦਿਤੋਂ ਬਾਅਦ ਦਲਿਤ, ਗਰੀਬ ਸ਼ਬਦ ਦੀ ਥਾਂ ਬਹੁਜਨ ਸਮਾਜ ਸ਼ਬਦ ਵਰਤਿਆ ।
• 1978 ਤੋਂ 1985 ਤੱਕ ਕਾਂਸ਼ੀ ਰਾਮ ਦੀ ਅਗਵਾਈ ਚ ਬਾਮਸੇਫ ਨੇ ਦੇਸ਼ ਦੇ ਉੱਤਰੀ ਸੰਗਠਨ ਖਿਤੇ ਵਿੱਚ ਜਬਰਦਸਤ ਕੰਮ ਕੀਤਾ ਅਤੇ ਮਹਾਂਰਾਸ਼ਟਰ ਤੋਂ ਬਾਅਦ ਪੰਜਾਬ, ਹਿਮਾਚਲ ਤੱਕ ਲਹਿਰ ਚਲਾਈ । ਇਸੇ ਲਹਿਰ ਚੋਂ ਡੀ.ਐਸ.ਫੋਰ. ਅਤੇ ਬੀ.ਐਸ.ਪੀ. ਨਾਂ ਦੇ ਰਾਜਸੀ ਮੰਚ ਦੇ ਉਦੈ ਹੋਇਆ ।
• ਕਾਂਸ਼ੀ ਰਾਮ ਆਜ਼ਾਦੀ ਤੋਂ ਬਾਅਦ ਪਹਿਲਾ ਅਜਿਹਾ ਸ਼ਕਤੀਸ਼ਾਲੀ ਮਨੁੱਖ ਰਿਹਾ, ਜਿਸ ਨੇ ਮੁਲਾਜਿਮ ਜਥੇਬੰਦੀ ਦੇ ਮੰਚ ਰਾਹੀਂ ਭਾਰਤ ਦੇ ਬਹੁਜਨਾਂ ਨੂੰ ਭਾਰਤ ਦੀਆਂ ਹਕੀਕਤਾਂ ਤੋਂ ਜਾਣੂੰ ਕਰਾਉਣ ਦਾ ਬੀੜ੍ਹਾ ਚੁੱਕਿਆ ।
• ਕਾਂਸ਼ੀ ਰਾਮ ਕੇਵਲ ਮਨੁੱਖ ਨਹੀਂ ਸੀ, ਉਹ ਸਿਰ ਚੜ੍ਹ ਕੇ ਬੋਲਿਆ ਤੇ ਵਰਜਿਆ । ਜਿਸ ਦੀਆਂ ਵਾਹੀਆ ਪਗਡੰਡੀਆਂ ਨੇ ਇਕ ਦਿਨ ਨੈਸ਼ਨਲ ਹਾਈਵੇ ਤੱਕ ਪਹੁੰਚ ਜਾਣ ਦੀਆਂ ਸੰਭਾਵਨਾਵਾਂ ਮਜ਼ਬੂਤ ਹਨ ।
• ਕਾਂਸ਼ੀ ਰਾਮ ਭਾਰਤੀ ਇਨਕਲਾਬੀ ਇਤਿਹਾਸ ਉੱਤੇ ਸਾਹਿਤ ਦੇ ਮਹਾਂ ਨਾਇਕਾ ਦੀ ਲੜੀ ਵਿੱਚ ਜੜਿਆ ਇਕ ਅਨਮੋਲ ਹੀਰਾ ਸਾਬਿਤ ਹੋਇਆ ।
• ਕਾਂਸ਼ੀ ਰਾਮ 20ਵੀਂ ਸਦੀ ਦਾ ਜੋਰਾਵਰ ਮਹਾਂ ਨਾਇਕ ਹੈ ।
• ਜੇ ਬਾਬਾ ਸਾਹਿਬ ਕਰਕੇ ਕਾਂਸ਼ੀ ਰਾਮ ਸੀ ਤਾਂ ਕਾਂਸ਼ੀ ਰਾਮ ਕਰਕੇ ਬਾਬਾ ਸਾਹਿਬ ਦਾ ਨਾਂ ਭਾਰਤ ਦੀ ਧਰਤੀ ਤੇ ਦੁਨੀਆਂ ਦੀਆਂ ਬਰੂਹਾਂ ਤੱਕ ਪਹੁੰਚਿਆ ।
• ਕੜਕਦੀ ਕ੍ਰਾਂਤੀ ਦਾ ਉਹ ਰੂਪ ਸਨ, ਉਹ ਵਡੇਰੀ ਤੇ ਸੰਘਰਸ਼ ਲਈ ਜ਼ਿੰਦਗੀ ਜੀਅ ਗਏ ।
• 24 ਸਤੰਬਰ 1982 ਨੂੰ ਬੂਟਾ ਮੰਡੀ ਜਲੰਧਰ ਵਿਖੇ ਪੂਨਾ ਪੈਕਟ ਧਿਕਾਰ ਦਿਵਸ ਮੌਕੇ ਮਾਇਆਵਤੀ ਵੀ ਨਾਲ ਸੀ ।
• ਭਾਰਤ ਵਿੱਚ ਜੋ ਹੁਣ ਸਮਾਜਿਕ-ਰਾਜਨੀਤਕ ਤਬਦੀਲੀਆਂ ਦੇਖੀਆਂ ਜਾ ਰਹੀਆਂ ਹਨ, ਉਹਨਾਂ ਪਿੱਛੇ ਕਾਂਸ਼ੀ ਰਾਮ ਦਾ ਲੰਬਾ ਸੰਘਰਸ਼ ਖੜਾ ਹੈ ।
• ਕਾਂਸ਼ੀ ਰਾਮ ਦੀ ਲੰਬੀ ਲਹਿਰ ਸਦਕਾ ਭਾਰਤ ਅੰਦਰ ਅੱਜ ਦਲਿਤ ਚੇਤਨਤਾ ਬਹੁਤ ਤੇਜ਼ੀ ਨਾਲ ਅੱਗੇ ਵਧੀ ਹੈ ।
• ਭਾਰਤ ਅੰਦਰ ਦਲਿਤ ਸਾਹਿਤ, ਜੋ ਭਰਾਤ ਦਾ ਅਸਲੀ ਸਾਹਿਤ ਹੈ, ਕਾਂਸ਼ੀ ਰਾਮ ਦੇ ਸੰਘਰਸ਼ ਦੌਰਾਨ ਹੀ ਉੱਭਰਿਆ ਅਤੇ ਵਰਤਿਆ ।
• ਮਾਇਆਵਤੀ ਦਲਿਤ ਲਹਿਰ ਦੀ ਉਪਜ ਹੈ ।
• 1980 ਤੋਂ ਪਹਿਲਾਂ ਜੋ ਭਾਰਤ ਸੁੰਨਾਂ ਪਿਆ ਸੀ, ਉਹ ਕਾਂਸ਼ੀ ਰਾਮ ਅਤੇ ਉਸਦੇ ਕਾਫਲੇ ਦੇ ਕਦਮਾਂ ਦੀ ਥਮ-ਥਮਾਹਟ ਨਾਲ ਜਾਗ ਉੱਠਿਆ ਸੀ । ਅਸਮਾਨਾ ਤੱਕ ਉੱਡਦੀ ਧੂੜ ਨੇ ਕਾਫਲਿਆਂ ਦੀ ਚੜ੍ਹਦੀ ਕਲਾ ਦੇ ਸੰਕੇਤ ਦੇ ਦਿੱਤੇ ਸਨ ਕਿ ਕੋਈ ਬਲਾ ਵਰਤ ਕੇ ਰਹਿਣ ਵਾਲੀ ਹੈ ।
• ਕਾਂਸ਼ੀ ਰਾਮ ਜੋਰਾਵਰ ਇਤਿਹਾਸ ਬਣਕੇ ਜੀਵਿਆ ਹੈ ।
• ਕਾਂਸ਼ੀ ਰਾਮ ਇਨਕਲਾਬ ਇਕ ਪੂਰਾ ਯੁੱਗ ਸੀ ਜੋ ਦਹਾਕਿਆਂ ਤੱਕ ਲਾਵਿਆਂ ਵਾਂਗ ਉੱਠਿਆ ਤੇ ਵਰ੍ਹਦਾ ਰਿਹਾ ।
• ਸਾਹਿਬ ਕਾਂਸ਼ੀ ਰਾਮ ਦਾ ਕਹਿਣਾ ਸੀ ਕਿ ਮੇਰੇ ਬਾਬਾ ਸਾਹਿਬ ਕਿਤਾਬਾਂ ਇਕੱਠੀਆਂ ਕਰਦੇ ਰਹੇ ਤੇ ਮੈਂ ਲੋਕ !