ਨਵਾਂਸ਼ਹਿਰ 17 ਮਾਰਚ - ਇੱਥੋਂ ਨਜਦੀਕ ਬਰਨਾਲਾ ਚੌਕ ਕੋਲ੍ਹ ਗੁੱਗਾ ਮੜੀਆਂ ਸਥਾਨ ਤੇ “ਗੁਰੂ ਨਾਨਕ ਸੋਸ਼ਲ ਵੈਲਫੇਅਰ ਸੋਸਾਇਟੀ ਬਰਨਾਲਾ ਕਲਾਂ” ਵਲੋਂ ਨਗਰ ਨਿਵਾਸੀਆਂ ਅਤੇ ਐਨ.ਆਰ.ਆਈ ਭਾਈਚਾਰੇ ਦੇ ਸਹਿਯੋਗ ਨਾਲ੍ਹ ਮੁਫਤ ਡਾਕਟਰੀ ਜਾਂਚ ਤੇ ਸਵੈ-ਇਛੁੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦਾ ਉਦਘਾਟਨ ਸਾਬਕਾ ਐਮ.ਐਲ.ਏ ਅੰਗਦ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਮੈਡੀਕਲ ਜਾਂਚ ਦੀ ਸੇਵਾ ਲਿਵਾਸਾ ਹਸਪਤਾਲ ਦੇ ਡਾ. ਜਾਸਮੀਨ ਦੀ ਤਕਨੀਕੀ ਅਗਵਾਈ ਵਿੱਚ ਨਿਭਾਈ ਗਈ ਜਿਸ ਵਿੱਚ 40 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਦਵਾਈ ਦਿੱਤੀ ਗਈ ਜਦਕਿ ਬੀ.ਡੀ.ਸੀ ਬਲੱਡ ਸੈਂਟਰ ਦੇ ਤਕਨੀਕੀ ਸਟਾਫ ਵਲੋਂ ਡਾ.ਹਰਪਾਲ ਸਿੰਘ ਦੀ ਅਗਵਾਈ ਵਿੱਚ 30 ਬਲੱਡ ਯੂਨਿਟ ਪ੍ਰਾਪਤ ਕੀਤੇ ਗਏ। ਇਸ ਮੌਕੇ ਸਾਬਕਾ ਐਮ.ਐਲ.ਏ.ਅੰਗਦ ਸਿੰਘ ਨੇ ਖੂਨਦਾਨੀਆਂ ਨੂੰ ਸਨਮਾਨਿਤ ਕਰਦਿਆਂ ਆਖਿਆ ਕਿ ਸਿਹਤ ਪੱਖੋਂ ਤੰਦਰੁਸਤ ਤੇ ਡਾਕਟਰੀ ਸ਼ਰਤਾਂ ਪੂਰੀਆਂ ਕਰਨ ਵਾਲ੍ਹੇ ਹਰ ਵਿਅਕਤੀ ਨੂੰ ਇਹ ਉੱਚੀ ਸੁੱਚੀ ਸੇਵਾ ਕਰਨੀ ਚਾਹੀਦੀ ਹੈ ਉਹਨਾਂ ਨੇ ਆਖਿਆ ਕਿ ਇੱਕ ਤੰਦਰੁਸਤ ਵਿਅਕਤੀ ਜਿਸ ਦੀ ਉਮਰ 18 ਸਾਲ ਤੋਂ 65 ਸਾਲ ਵਿਚਕਾਰ ਹੋਵੇ, ਸਰੀਰ ਦਾ ਘੱਟੋ ਘੱਟ ਭਾਰ 45 ਕਿਲੋਗ੍ਰਾਮ ਹੋਵੇ, ਸਰੀਰ ਵਿੱਚ ਖੂਨ ਦਾ ਪੱਧਰ 12.5 ਗ੍ਰਾਮ ਪ੍ਰਤੀਸ਼ਤ ਤੋਂ ਘੱਟ ਨਾ ਹੋਵੇ ਹਰ ਤਿੰਨ ਮਹੀਨੇ ਬਾਅਦ ਖੂਨ ਦਾਨ ਕਰ ਸਕਦਾ ਹੈ। ਕੈਨੇਡਾ ਤੋਂ ਸੋਸਾਇਟੀ ਦੇ ਸਰਪ੍ਰਸਤ ਬਲਵੀਰ ਸਿੰਘ ਵਲੋਂ ਖੂਨਦਾਨੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਪ੍ਰਧਾਨ ਰਘਵੀਰ ਸਿੰਘ ਪਾਬਲਾ , ਸਕੱਤਰ ਬਲਵੰਤ ਸਿੰਘ ਪਾਬਲਾ, ਖਜਾਨਚੀ ਮਾਸਟਰ ਹਰਭਜਨ ਸਿੰਘ ਅਤੇ ਮੀਤ ਪ੍ਰਧਾਨ ਤਰਸੇਮ ਸਿੰਘ, ਹਰਬੰਸ ਸਿੰਘ ਐਸ.ਡੀ.ਓ, ਲਖਵੀਰ ਸਿੰਘ, ਸਰਪੰਚ ਹਰਮਨਜੀਤ ਸਿੰਘ, ਹਰਦਿਆਲ ਸਿੰਘ, ਬਾਬਾ ਧਰਮਪਾਲ ਸਿੰਘ, ਹਰਜਿੰਦਰ ਸਿੰਘ ਅਤੇ ਬੀ.ਡੀ.ਸੀ ਬਲੱਡ ਸੈਂਟਰ ਦੇ ਸਕੱਤਰ ਜੇ.ਐਸ.ਗਿੱਦਾ ਹਾਜਰ ਸਨ। ਸੋਸਾਇਟੀ ਵਲੋਂ ਮੁੱਖ ਮਹਿਮਾਨ, ਬੀ.ਡੀ.ਸੀ ਬਲੱਡ ਸੈਂਟਰ ਅਤੇ ਲਿਵਾਸਾ ਹਸਪਤਾਲ ਸਟਾਫ ਨੂੰ ਸਨਮਾਨਿਤ ਕੀਤਾ ਗਿਆ।
ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ
ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਰਕਾਰੀ ਪ੍ਰਾਇਮਰੀ ਸਕੂਲ ਮਹਿੰਦੀਪੁਰ ਨੂੰ ਇਨਵਰਟਨ ਕੀਤਾ ਦਾਨ ਨਵਾਂਸ਼ਹਿਰ 3 ਮਈ - ਐਸਐਮਸੀ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਜੀ ਲੰਬਰਦਾਰ ਦੀ ਪ੍ਰੇਰਨਾ ਸਦਕ...