Thursday, 27 November 2025

ਗੈਂਗਸਟਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ – ਵਿਧਾਇਕ ਰਣਬੀਰ ਸਿੰਘ ਭੁੱਲਰ

ਪੰਜਾਬ ਸਰਕਾਰ ਲੋਕਾਂ ਨੂੰ ਸ਼ਾਂਤ ਤੇ ਸੁਰੱਖਿਅਤ ਮਾਹੌਲ ਦੇਣ ਲਈ ਵਚਨਬੱਧ
ਫ਼ਿਰੋਜ਼ਪੁਰ, 27 ਨਵੰਬਰ (ਪੱਤਰਕਾਰ ਹੀਰਾ ਲਾਲ ਫਿਰੋਜ਼ਪੁਰ)
 ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਨੇ ਆਰ.ਐਸ.ਐਸ. ਆਗੂ ਨਵੀਨ ਅਰੋੜਾ ਦੇ ਕਤਲ ਕਾਂਡ ਦਾ ਮੁੱਖ ਦੋਸ਼ੀ ਬਾਦਲ ਦੇ ਪਿੰਡ ਮਾਮੂ ਜੋਈਆਂ (ਜ਼ਿਲ੍ਹਾ ਫ਼ਾਜ਼ਿਲਕਾ) ਵਿੱਚ ਫ਼ਿਰੋਜ਼ਪੁਰ ਪੁਲਿਸ ਵੱਲੋਂ ਇਨਕਾਂਊੰਟਰ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਿੱਚ ਗੈਂਗਸਟਰਾਂ ਨੂੰ ਸਪਸ਼ਟ ਚਿਤਾਵਨੀ ਦਿੱਤੀ ਗਈ ਹੈ ਕਿ ਜਾਂ ਤਾਂ ਪੰਜਾਬ ਛੱਡ ਜਾਣ, ਨਹੀਂ ਤਾਂ ਉਨ੍ਹਾਂ ਦਾ ਪੂਰੀ ਤਰ੍ਹਾਂ ਖ਼ਾਤਮਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਗੈਂਗਸਟਰਵਾਦ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਹੈ।

ਉਨ੍ਹਾਂ ਕਿਹਾ ਕਿ ਅਪਰਾਧ ਦਾ ਰਸਤਾ ਚੁਣਨ ਵਾਲਿਆਂ ਲਈ ਪੰਜਾਬ ਵਿੱਚ ਕੋਈ ਥਾਂ ਨਹੀਂ ਹੈ। ਮੁੱਖ ਮੰਤਰੀ ਦੀ ਅਗਵਾਈ ਵਾਲੀ ਸਰਕਾਰ ਰਾਜ ਨੂੰ ਸ਼ਾਂਤ ਤੇ ਸੁਰੱਖਿਅਤ ਮਾਹੌਲ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਪੁਲਿਸ ਨੂੰ ਸਪੱਸ਼ਟ ਨਿਰਦੇਸ਼ ਹਨ ਕਿ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਵਾਲੇ ਕਿਸੇ ਵੀ ਵਿਅਕਤੀ ਨਾਲ ਨਰਮੀ ਨਾ ਵਰਤੀ ਜਾਵੇ।

ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਿਸੇ ਵੀ ਗੈਂਗਸਟਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਅਤੇ ਕਾਨੂੰਨ ਤੋੜਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।

ਉਨ੍ਹਾਂ ਜ਼ਿਲੇ ਦੇ ਲੋਕਾਂ ਨੂੰ ਭਰੋਸਾ ਦਵਾਇਆ ਕਿ ਪੰਜਾਬ ਦੀ ਕਾਨੂੰਨ-ਵਿਵਸਥਾ ਮਜ਼ਬੂਤ ਹੱਥਾਂ ਵਿੱਚ ਹੈ ਅਤੇ ‘ਆਪ’ ਸਰਕਾਰ ਹਰ ਪੰਜਾਬੀ ਦੇ ਨਾਲ ਡਟ ਕੇ ਖੜ੍ਹੀ ਹੈ। ਪੰਜਾਬ ਦੀ ਅਮਨ-ਸ਼ਾਂਤੀ ਨੂੰ ਕਿਸੇ ਵੀ ਕੀਮਤ ’ਤੇ ਭੰਗ ਨਹੀਂ ਹੋਣ ਦਿੱਤਾ ਜਾਵੇਗਾ।

---

ਢਾਹਾਂ ਕਲੇਰਾਂ ਹਸਪਤਾਲ ਵਿਖੇ ਬਾਬਾ ਬੁੱਧ ਸਿੰਘ ਢਾਹਾਂ ਜੀ ਦੇ 100ਵੇਂ ਜਨਮ ਦਿਨ ਨੂੰ ਸਮਰਪਿਤ ਫਰੀ ਮੈਗਾ ਮੈਡੀਕਲ ਚੈੱਕਅਪ ਕੈਂਪ 05 ਦਸੰਬਰ ਨੂੰ

ਢਾਹਾਂ ਕਲੇਰਾਂ ਹਸਪਤਾਲ ਵਿਖੇ ਬਾਬਾ ਬੁੱਧ ਸਿੰਘ ਢਾਹਾਂ ਜੀ ਦੇ 100ਵੇਂ ਜਨਮ ਦਿਨ ਨੂੰ ਸਮਰਪਿਤ ਫਰੀ ਮੈਗਾ ਮੈਡੀਕਲ ਚੈੱਕਅਪ ਕੈਂਪ 05 ਦਸੰਬਰ ਨੂੰ
ਬੰਗਾ 27 ਨਵੰਬਰ:- ()  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਜੀ ਦੇ 100ਵੇਂ ਜਨਮ ਦਿਨ ਨੂੰ ਸਮਰਪਿਤ ਫਰੀ ਮੈਡੀਕਲ ਚੈੱਕਅਪ ਕੈਂਪ 05 ਦਸੰਬਰ ਦਿਨ ਸ਼ੁੱਕਰਵਾਰ ਨੂੰ ਲਗਾਇਆ ਜਾ ਰਿਹਾ ਹੈ । ਇਹ ਜਾਣਕਾਰੀ ਟਰੱਸਟ ਦੇ ਮੌਜੂਦਾ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਦਿੰਦੇ  ਦੱਸਿਆ ਕਿ ਬਾਬਾ ਜੀ ਦੇ 100ਵੇਂ ਜਨਮ ਦਿਨ ਮੌਕੇ ਵਿਸ਼ਾਲ ਫਰੀ ਮੈਡੀਕਲ ਚੈੱਕਅਪ ਕੈਂਪ 5 ਦਸਬੰਰ ਨੂੰ ਸਵੇਰੇ 9 ਵਜੇ ਤੋਂ 3 ਵਜੇ ਦੁਪਿਹਰ ਤੱਕ ਹਸਪਤਾਲ ਢਾਹਾਂ ਕਲੇਰਾਂ ਦੀ ਉ ਪੀ ਡੀ ਵਿਖੇ ਲਗਾਇਆ ਜਾਵੇਗਾ। ਜਿਸ ਵਿੱਚ ਸ਼ੂਗਰ, ਬੀ ਪੀ, ਗੁਰਦੇ ਤੇ ਆਮ ਸਰੀਰਿਕ ਬਿਮਾਰੀਆਂ ਦੇ ਮਾਹਿਰ ਡਾ. ਵਿਵੇਕ ਗੁੰਬਰ,  ਰੀੜ੍ਹ ਦੀ ਹੱਡੀ ਤੇ ਦਿਮਾਗ ਦੀਆਂ ਬਿਮਾਰੀਆਂ ਦੇ ਅਪਰੇਸ਼ਨਾਂ ਦੇ ਮਾਹਿਰ ਡਾ. ਜਸਦੀਪ ਸਿੰਘ ਸੈਣੀ, ਹੱਡੀਆਂ ਤੇ ਜੋੜਾਂ ਦੀਆਂ ਬਿਮਾਰੀਆਂ ਤੇ ਅਪਰੇਸ਼ਨਾਂ ਦੇ ਮਾਹਿਰ ਡਾ. ਪਰਮਿੰਦਰ ਸਿੰਘ ਵਾਰੀਆ,  ਪਿਸ਼ਾਬ ਦੇ ਰੋਗਾਂ ਤੇ ਯੂਰੋਲੋਜੀ ਦੇ ਮਾਹਿਰ ਡਾ. ਅਮਿਤ ਸੰਧੂ,  ਜਨਰਲ ਸਰਜਰੀ ਅਤੇ ਲੈਪਰੋਸਕੋਪਿਕ ਸਰਜਰੀ ਦੇ ਮਾਹਿਰ ਡਾ. ਮਾਨਵਦੀਪ ਸਿੰਘ ਬੈਂਸ, ਦੰਦਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਜਗਜੀਤ ਸਿੰਘ, ਨੱਕ-ਕੰਨ-ਗਲੇ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਬਲਵਿੰਦਰ ਸਿੰਘ, ਔਰਤ ਰੋਗਾਂ ਦੇ ਅਪਰੇਸ਼ਨਾਂ ਦੇ ਮਾਹਿਰ ਡਾ ਸ਼ਵੇਤਾ ਬਗੜੀਆ, ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਹਰਤੇਸ਼ ਸਿੰਘ ਪਾਹਵਾ, ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ ਟੀ. ਅਗਰਵਾਲ ਮਾਹਿਰ ਕੈਂਪ ਮਰੀਜ਼ਾਂ ਦਾ ਮੁਫ਼ਤ ਚੈਕਅੱਪ ਕਰਨਗੇ । ਡਾ. ਢਾਹਾਂ ਨੇ ਕੈਂਪ ਵਿਚ ਮਿਲਣ ਵਾਲੀਆਂ ਮੁਫਤ ਸਹੂਲਤਾਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਇਸ ਮੌਕੇ  ਰਜਿਸਟਰੇਸ਼ਨ ਫਰੀ ਹੋਣ ਤੋਂ ਇਲਾਵਾ ਡਾਕਟਰੀ ਸਲਾਹ, ਫਾਈਬਰੋਸਕੈਨ (ਲਿਵਰ ਦੀ ਸੈਕਨਿੰਗ), ਥਾਇਰਾਇਡ, ਐਚ ਬੀ ਏ 1ਸੀ ਟੈਸਟ, ਬੀ ਐਮ ਡੀ ਟੈਸਟ,  ਬੱਚਿਆਂ ਦੇ ਟੇਢੇ ਮੇਢੇ ਦੰਦਾਂ ਦੀ ਫਰੀ ਜਾਂਚ, ਦੰਦਾਂ ਦੇ ਫਰੀ ਐਕਸਰੇ ਤੇ ਖਰਾਬ ਦੰਦ ਫਰੀ ਕੱਢੇ ਜਾਣਗੇ, ਯੂਰੋਫਲੋਮੈਟਰੀ ਟੈਸਟ, ਡਾਇਟ ਸਲਾਹ, ਸੁਣਾਈ ਵਾਲਾ ਪੀ ਟੀ ਏ ਟੈਸਟ, ਨਿਊਰੋਪੈਥੀ, ਤੋਤਲਾ ਤੇ ਘੱਟ ਬੋਲਣ ਵਾਲਿਆਂ ਲਈ ਸਪੀਚ ਥੈਰੇਪੀ ਟੈਸਟ ਆਦਿ ਵੀ ਮੁਫਤ ਹੋਣਗੇ । ਉਹਨਾਂ ਦੱਸਿਆ ਕਿ 5 ਦਸੰਬਰ ਨੂੰ ਕੈਂਪ ਦੌਰਾਨ ਗਰਭਵਤੀ ਔਰਤਾਂ ਦੀ ਅਲਟਰਾਸਾਊਂਡ ਸਕੈਨ ਮੁਫਤ ਹੋਵੇਗੀ ਅਤੇ ਔਰਤ ਰੋਗਾਂ ਦੇ ਅਪਰੇਸ਼ਨਾਂ 'ਤੇ ਵਿਸ਼ੇਸ਼ ਛੋਟ ਪ੍ਰਦਾਨ ਕੀਤੀ ਜਾਵੇਗੀ । ਇਸ ਮੌਕੇ ਕੰਨਾਂ ਦੀਆਂ ਸੁਣਾਈ ਵਾਲੀਆਂ ਮਸ਼ੀਨਾਂ 'ਤੇ ਭਾਰੀ ਛੋਟ ਪ੍ਰਦਾਨ ਕੀਤੀ ਜਾਵੇਗੀ । ਉਹਨਾਂ ਇਲਾਕਾ ਨਿਵਾਸੀਆਂ ਨੂੰ  5 ਦਸੰਬਰ ਨੂੰ ਲੱਗ ਰਹੇ ਫਰੀ ਮੈਡੀਕਲ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਪੀਲ ਵੀ ਕੀਤੀ ।  ਬਾਬਾ ਬੁੱਧ ਸਿੰਘ ਢਾਹਾਂ ਜੀ ਦੇ ਜਨਮ ਦਿਨ ਨੂੰ ਸਮਰਪਿਤ ਫਰੀ ਮੈਡੀਕਲ ਕੈਂਪ ਦੀ ਜਾਣਕਾਰੀ ਦੇਣ ਮੌਕੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ ਵੀ ਹਾਜ਼ਰ ਸਨ ।
ਤਸਵੀਰ : ਫਰੀ ਮੈਡੀਕਲ ਚੈੱਕਅਪ ਕੈਂਪ ਦੀ ਜਾਣਕਾਰੀ ਦਿੰਦੇ ਹੋਏ ਡਾ. ਕੁਲਵਿੰਦਰ ਸਿੰਘ ਢਾਹਾਂ 

ਢਾਹਾਂ ਕਲੇਰਾਂ ਹਸਪਤਾਲ ਵਿਖੇ ਬਾਬਾ ਬੁੱਧ ਸਿੰਘ ਢਾਹਾਂ ਜੀ ਦੇ 100ਵੇਂ ਜਨਮ ਦਿਨ ਨੂੰ ਸਮਰਪਿਤ ਫਰੀ ਮੈਗਾ ਮੈਡੀਕਲ ਚੈੱਕਅਪ ਕੈਂਪ 05 ਦਸੰਬਰ ਨੂੰ

ਢਾਹਾਂ ਕਲੇਰਾਂ ਹਸਪਤਾਲ ਵਿਖੇ ਬਾਬਾ ਬੁੱਧ ਸਿੰਘ ਢਾਹਾਂ ਜੀ ਦੇ 100ਵੇਂ ਜਨਮ ਦਿਨ ਨੂੰ ਸਮਰਪਿਤ ਫਰੀ ਮੈਗਾ ਮੈਡੀਕਲ ਚੈੱਕਅਪ ਕੈਂਪ 05 ਦਸੰਬਰ ਨੂੰ

ਬੰਗਾ 27 ਨਵੰਬਰ:- ()  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਜੀ ਦੇ 100ਵੇਂ ਜਨਮ ਦਿਨ ਨੂੰ ਸਮਰਪਿਤ ਫਰੀ ਮੈਡੀਕਲ ਚੈੱਕਅਪ ਕੈਂਪ 05 ਦਸੰਬਰ ਦਿਨ ਸ਼ੁੱਕਰਵਾਰ ਨੂੰ ਲਗਾਇਆ ਜਾ ਰਿਹਾ ਹੈ । ਇਹ ਜਾਣਕਾਰੀ ਟਰੱਸਟ ਦੇ ਮੌਜੂਦਾ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਦਿੰਦੇ  ਦੱਸਿਆ ਕਿ ਬਾਬਾ ਜੀ ਦੇ 100ਵੇਂ ਜਨਮ ਦਿਨ ਮੌਕੇ ਵਿਸ਼ਾਲ ਫਰੀ ਮੈਡੀਕਲ ਚੈੱਕਅਪ ਕੈਂਪ 5 ਦਸਬੰਰ ਨੂੰ ਸਵੇਰੇ 9 ਵਜੇ ਤੋਂ 3 ਵਜੇ ਦੁਪਿਹਰ ਤੱਕ ਹਸਪਤਾਲ ਢਾਹਾਂ ਕਲੇਰਾਂ ਦੀ ਉ ਪੀ ਡੀ ਵਿਖੇ ਲਗਾਇਆ ਜਾਵੇਗਾ। ਜਿਸ ਵਿੱਚ ਸ਼ੂਗਰ, ਬੀ ਪੀ, ਗੁਰਦੇ ਤੇ ਆਮ ਸਰੀਰਿਕ ਬਿਮਾਰੀਆਂ ਦੇ ਮਾਹਿਰ ਡਾ. ਵਿਵੇਕ ਗੁੰਬਰ,  ਰੀੜ੍ਹ ਦੀ ਹੱਡੀ ਤੇ ਦਿਮਾਗ ਦੀਆਂ ਬਿਮਾਰੀਆਂ ਦੇ ਅਪਰੇਸ਼ਨਾਂ ਦੇ ਮਾਹਿਰ ਡਾ. ਜਸਦੀਪ ਸਿੰਘ ਸੈਣੀ, ਹੱਡੀਆਂ ਤੇ ਜੋੜਾਂ ਦੀਆਂ ਬਿਮਾਰੀਆਂ ਤੇ ਅਪਰੇਸ਼ਨਾਂ ਦੇ ਮਾਹਿਰ ਡਾ. ਪਰਮਿੰਦਰ ਸਿੰਘ ਵਾਰੀਆ,  ਪਿਸ਼ਾਬ ਦੇ ਰੋਗਾਂ ਤੇ ਯੂਰੋਲੋਜੀ ਦੇ ਮਾਹਿਰ ਡਾ. ਅਮਿਤ ਸੰਧੂ,  ਜਨਰਲ ਸਰਜਰੀ ਅਤੇ ਲੈਪਰੋਸਕੋਪਿਕ ਸਰਜਰੀ ਦੇ ਮਾਹਿਰ ਡਾ. ਮਾਨਵਦੀਪ ਸਿੰਘ ਬੈਂਸ, ਦੰਦਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਜਗਜੀਤ ਸਿੰਘ, ਨੱਕ-ਕੰਨ-ਗਲੇ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਬਲਵਿੰਦਰ ਸਿੰਘ, ਔਰਤ ਰੋਗਾਂ ਦੇ ਅਪਰੇਸ਼ਨਾਂ ਦੇ ਮਾਹਿਰ ਡਾ ਸ਼ਵੇਤਾ ਬਗੜੀਆ, ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਹਰਤੇਸ਼ ਸਿੰਘ ਪਾਹਵਾ, ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ ਟੀ. ਅਗਰਵਾਲ ਮਾਹਿਰ ਕੈਂਪ ਮਰੀਜ਼ਾਂ ਦਾ ਮੁਫ਼ਤ ਚੈਕਅੱਪ ਕਰਨਗੇ । ਡਾ. ਢਾਹਾਂ ਨੇ ਕੈਂਪ ਵਿਚ ਮਿਲਣ ਵਾਲੀਆਂ ਮੁਫਤ ਸਹੂਲਤਾਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਇਸ ਮੌਕੇ  ਰਜਿਸਟਰੇਸ਼ਨ ਫਰੀ ਹੋਣ ਤੋਂ ਇਲਾਵਾ ਡਾਕਟਰੀ ਸਲਾਹ, ਫਾਈਬਰੋਸਕੈਨ (ਲਿਵਰ ਦੀ ਸੈਕਨਿੰਗ), ਥਾਇਰਾਇਡ, ਐਚ ਬੀ ਏ 1ਸੀ ਟੈਸਟ, ਬੀ ਐਮ ਡੀ ਟੈਸਟ,  ਬੱਚਿਆਂ ਦੇ ਟੇਢੇ ਮੇਢੇ ਦੰਦਾਂ ਦੀ ਫਰੀ ਜਾਂਚ, ਦੰਦਾਂ ਦੇ ਫਰੀ ਐਕਸਰੇ ਤੇ ਖਰਾਬ ਦੰਦ ਫਰੀ ਕੱਢੇ ਜਾਣਗੇ, ਯੂਰੋਫਲੋਮੈਟਰੀ ਟੈਸਟ, ਡਾਇਟ ਸਲਾਹ, ਸੁਣਾਈ ਵਾਲਾ ਪੀ ਟੀ ਏ ਟੈਸਟ, ਨਿਊਰੋਪੈਥੀ, ਤੋਤਲਾ ਤੇ ਘੱਟ ਬੋਲਣ ਵਾਲਿਆਂ ਲਈ ਸਪੀਚ ਥੈਰੇਪੀ ਟੈਸਟ ਆਦਿ ਵੀ ਮੁਫਤ ਹੋਣਗੇ । ਉਹਨਾਂ ਦੱਸਿਆ ਕਿ 5 ਦਸੰਬਰ ਨੂੰ ਕੈਂਪ ਦੌਰਾਨ ਗਰਭਵਤੀ ਔਰਤਾਂ ਦੀ ਅਲਟਰਾਸਾਊਂਡ ਸਕੈਨ ਮੁਫਤ ਹੋਵੇਗੀ ਅਤੇ ਔਰਤ ਰੋਗਾਂ ਦੇ ਅਪਰੇਸ਼ਨਾਂ 'ਤੇ ਵਿਸ਼ੇਸ਼ ਛੋਟ ਪ੍ਰਦਾਨ ਕੀਤੀ ਜਾਵੇਗੀ । ਇਸ ਮੌਕੇ ਕੰਨਾਂ ਦੀਆਂ ਸੁਣਾਈ ਵਾਲੀਆਂ ਮਸ਼ੀਨਾਂ 'ਤੇ ਭਾਰੀ ਛੋਟ ਪ੍ਰਦਾਨ ਕੀਤੀ ਜਾਵੇਗੀ । ਉਹਨਾਂ ਇਲਾਕਾ ਨਿਵਾਸੀਆਂ ਨੂੰ  5 ਦਸੰਬਰ ਨੂੰ ਲੱਗ ਰਹੇ ਫਰੀ ਮੈਡੀਕਲ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਪੀਲ ਵੀ ਕੀਤੀ ।  ਬਾਬਾ ਬੁੱਧ ਸਿੰਘ ਢਾਹਾਂ ਜੀ ਦੇ ਜਨਮ ਦਿਨ ਨੂੰ ਸਮਰਪਿਤ ਫਰੀ ਮੈਡੀਕਲ ਕੈਂਪ ਦੀ ਜਾਣਕਾਰੀ ਦੇਣ ਮੌਕੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ ਵੀ ਹਾਜ਼ਰ ਸਨ ।
ਤਸਵੀਰ : ਫਰੀ ਮੈਡੀਕਲ ਚੈੱਕਅਪ ਕੈਂਪ ਦੀ ਜਾਣਕਾਰੀ ਦਿੰਦੇ ਹੋਏ ਡਾ. ਕੁਲਵਿੰਦਰ ਸਿੰਘ ਢਾਹਾਂ 

Wednesday, 26 November 2025

ਸਰਬੇ ਭਵਤੂੰ ਸੂਖੀਅਨ ਸੋਸਾਇਟੀ ਅਮਰੋਹ ਵੱਲੋਂ ਲਗਵਾਏ 17ਵੇਂ ਖੂਨਦਾਨ ਕੈਂਪ ਵਿੱਚ 150 ਯੂਨਿਟ ਖ਼ੂਨਦਾਨ


ਖੂਨਦਾਨੀਆਂ ਵੱਲੋਂ 150 ਯੂਨਿਟ ਖੂਨ ਦਾਨ ਕੀਤਾ 
ਤਲਵਾੜਾ (ਬਲਵੀਰ ਸਿੰਘ ਪੱਤਰਕਾਰ ਤਲਵਾੜਾ) ਸਰਬੇ ਭਵਤੂੰ ਸੂਖੀਅਨ ਸੋਸਾਇਟੀ ਅਮਰੋਹ ਬਲਾਕ ਤਲਵਾੜਾ ਤਹਿਸੀਲ ਮੁਕੇਰੀਆਂ ਜਿਲ੍ਹਾ ਹੋਸ਼ਿਆਰਪੁਰ ਦੇ ਪ੍ਰਧਾਨ ਨਰੇਸ਼ ਠਾਕੁਰ ਅਤੇ ਪ੍ਰੀਤ ਪੈਟਰੋਲੀਅਮ ਦੇ ਮੈਨੇਜਿੰਗ ਡਾਰੈਕਟਰ ਸਮਾਜ ਸੇਵੀ ਸ੍ਰੀ ਵਿਨੇ ਡੋਗਰਾ ਜੀ ਦੀ ਅਗਵਾਈ ਹੇਠ 17ਵਾਂ ਖੂਨ ਦਾਨ ਕੈਂਪ ਅਮਰੋਹ ਪ੍ਰੀਤ ਪੈਟਰੋਲ ਪੰਪ ਤੇ ਲਗਾਇਆ ਗਿਆ ਜਿਸ ਲਈ ਇਲਾਕੇ ਦੇ ਲੋਕਾਂ ਵਿੱਚ ਕਾਫੀ ਉਤਸਾਹ ਪਾਇਆ ਗਿਆ ਇਸ ਖੂਨਦਾਨ ਕੈਂਪ ਦੇ ਵਿੱਚ ਨੌਜਵਾਨ ਲੜਕੇ ਅਤੇ ਲੜਕੀਆਂ ਅਤੇ ਮਹਿਲਾਵਾਂ ਦੁਆਰਾ ਆਪਣਾ ਲਗਭਗ 150 ਯੂਨਿਟ ਦੇ ਕਰੀਬ ਖੂਨ ਦਾਨ ਕੀਤਾ ਗਿਆ । ਇਸ ਮੌਕੇ ਤੇ ਸਮਾਜ ਸੇਵੀ ਬਿਨੇ ਡੋਗਰਾ ਜੀ ਨੇ ਕਿਹਾ ਕਿ ਹਰੇਕ ਨੌਜਵਾਨ ਆਪਣਾ ਖੂਨ ਦਾਨ ਜਰੂਰ ਕਰੇ ਤਾਂ ਜੋ ਕੀ ਕੀਤਾ ਹੋਇਆ ਦਾਨ ਕਿਸੇ ਦੇ ਕੰਮ ਆ ਸਕੇ ਅਤੇ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਤ ਕੀਤਾ ਅਤੇ ਸਮਾਜ ਭਲਾਈ ਕੰਮਾਂ ਦੇ ਵਿੱਚ ਯੋਗਦਾਨ ਪਾਉਣ ਲਈ ਨੌਜਵਾਨਾਂ ਨੂੰ ਅਪੀਲ ਵੀ ਕੀਤੀ ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਨਰੇਸ਼ ਠਾਕੁਰ ਜੀ ਵੱਲੋਂ ਖੂਨ ਦਾਨ ਕਰਨ ਵਾਲੇ ਪ੍ਰੇਮੀਆਂ ਦਾ ਦਿਲੋਂ ਧੰਨਵਾਦ ਕੀਤਾ । ਉਹਨਾਂ ਦੱਸਿਆ ਕਿ ਇਸ ਵਾਰ ਦੋ ਹਸਪਤਾਲ ਟੀਮਾਂ ਸ੍ਰੀਮਾਨ ਹੋਸਪਿਟਲ ਜਲੰਧਰ ਪਸਰਚਾ ਹੋਸਪੀਟਲ ਜਲੰਧਰ ਦੀਆਂ ਟੀਮਾਂ ਵੱਲੋਂ ਖੂਨ ਦੇ ਯੂਨਿਟ ਇਕੱਤਰ ਕੀਤੇ ਗਏ । ਇਸ ਮੌਕੇ ਤੇ ਸਮਾਜ ਸੇਵੀ ਵਿਨੇ ਡੋਗਰਾ ਅਤੇ ਸੁਸਾਇਟੀ ਦੀ ਪ੍ਰਬੰਧਕੀ ਟੀਮ ਵੱਲੋਂ ਆਏ ਹੋਏ ਡਾਕਟਰ ਸਾਹਿਬਾਨਾ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਖੂਨ ਦਾਨ ਕੈਂਪ ਦੇ ਵਿੱਚ ਇਲਾਕੇ ਦੇ ਸਰਪੰਚ ਪੰਚ ਸਾਹਿਬਾਨਾਂ ਨੇ ਵੀ ਹਾਜ਼ਰੀ ਭਰੀ । ਇਸ ਮੌਕੇ ਤੇ ਪੂਰੀ ਪ੍ਰਬੰਧਕੀ ਟੀਮ ਸੰਦੀਪ ਕੁਮਾਰ ਗੁਰਮੀਤ ਸਿੰਘ ਰਜੇਸ਼ ਠਾਕੁਰ ਸੁਰਿੰਦਰ ਸਿੰਘ ਹੈਪੀ ਸੁਮਨ ਰਾਜਪੂਤ ਅਨਿਲ ਸ਼ਰਮਾ ਸੋਮ ਦੱਤ ਰਜੀਵ ਸ਼ਰਮਾ ਬਲਵਿੰਦਰ ਸਿੰਘ ਮੰਗਲ ਸਿੰਘ ਕੰਚਨ ਠਾਕੁਰ ਕੁਲਦੀਪ ਗੋਲਡੀ ਅਜੀਤ ਸਿੰਘ ਸੁਨੀਲ ਰਾਜਕੁਮਾਰ ਰੋਹਿਤ ਕੁਮਾਰ ਸਨੀ ਰਾਜਪੂਤ ਆਦਿ ਹਾਜ਼ਰ ਸਨ। ਆਏ ਹੋਏ ਖੂਨਦਾਨ ਪ੍ਰੇਮੀਆਂ ਅਤੇ ਸੰਗਤਾਂ ਦੇ ਲਈ ਅਤੁਟ ਲੰਗਰ ਵੀ ਵਰਤਾਏ ਗਏ।

17ਵਾਂ ਖੂਨਦਾਨ ਕੈਂਪ ਅਮਰੋਹ ਪ੍ਰੀਤ ਪੈਟਰੋਲ ਪੰਪ ਤੇ ਲੱਗਾ

ਖੂਨਦਾਨੀਆਂ ਵੱਲੋਂ 150 ਯੂਨਿਟ ਖੂਨ ਦਾਨ ਕੀਤਾ 
ਤਲਵਾੜਾ (ਬਲਵੀਰ ਸਿੰਘ ਪੱਤਰਕਾਰ ਤਲਵਾੜਾ) ਸਰਬੇ ਭਵਤੂੰ ਸੂਖੀਅਨ ਸੋਸਾਇਟੀ ਅਮਰੋਹ  ਬਲਾਕ ਤਲਵਾੜਾ ਤਹਿਸੀਲ ਮੁਕੇਰੀਆਂ ਜਿਲ੍ਹਾ ਹੋਸ਼ਿਆਰਪੁਰ ਦੇ ਪ੍ਰਧਾਨ ਨਰੇਸ਼ ਠਾਕੁਰ ਅਤੇ ਪ੍ਰੀਤ ਪੈਟਰੋਲੀਅਮ ਦੇ ਮੈਨੇਜਿੰਗ ਡਾਰੈਕਟਰ ਸਮਾਜ ਸੇਵੀ ਸ੍ਰੀ ਵਿਨੇ ਡੋਗਰਾ ਜੀ ਦੀ ਅਗਵਾਈ ਹੇਠ 17ਵਾਂ ਖੂਨ ਦਾਨ ਕੈਂਪ ਅਮਰੋਹ ਪ੍ਰੀਤ ਪੈਟਰੋਲ ਪੰਪ ਤੇ  ਲਗਾਇਆ ਗਿਆ ਜਿਸ ਲਈ ਇਲਾਕੇ ਦੇ ਲੋਕਾਂ ਵਿੱਚ ਕਾਫੀ ਉਤਸਾਹ ਪਾਇਆ ਗਿਆ ਇਸ ਖੂਨਦਾਨ ਕੈਂਪ ਦੇ ਵਿੱਚ ਨੌਜਵਾਨ ਲੜਕੇ ਅਤੇ ਲੜਕੀਆਂ ਅਤੇ ਮਹਿਲਾਵਾਂ ਦੁਆਰਾ ਆਪਣਾ ਲਗਭਗ 150 ਯੂਨਿਟ ਦੇ ਕਰੀਬ ਖੂਨ ਦਾਨ ਕੀਤਾ ਗਿਆ । ਇਸ ਮੌਕੇ ਤੇ ਸਮਾਜ ਸੇਵੀ ਬਿਨੇ ਡੋਗਰਾ ਜੀ ਨੇ ਕਿਹਾ ਕਿ ਹਰੇਕ ਨੌਜਵਾਨ ਆਪਣਾ ਖੂਨ ਦਾਨ ਜਰੂਰ ਕਰੇ ਤਾਂ ਜੋ ਕੀ ਕੀਤਾ ਹੋਇਆ ਦਾਨ ਕਿਸੇ ਦੇ ਕੰਮ ਆ ਸਕੇ ਅਤੇ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਤ ਕੀਤਾ ਅਤੇ ਸਮਾਜ ਭਲਾਈ ਕੰਮਾਂ ਦੇ ਵਿੱਚ ਯੋਗਦਾਨ ਪਾਉਣ ਲਈ ਨੌਜਵਾਨਾਂ ਨੂੰ ਅਪੀਲ ਵੀ ਕੀਤੀ ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਨਰੇਸ਼ ਠਾਕੁਰ ਜੀ ਵੱਲੋਂ ਖੂਨ ਦਾਨ ਕਰਨ ਵਾਲੇ ਪ੍ਰੇਮੀਆਂ ਦਾ ਦਿਲੋਂ ਧੰਨਵਾਦ ਕੀਤਾ । ਉਹਨਾਂ ਦੱਸਿਆ ਕਿ ਇਸ ਵਾਰ ਦੋ ਹਸਪਤਾਲ ਟੀਮਾਂ ਸ੍ਰੀਮਾਨ ਹੋਸਪਿਟਲ ਜਲੰਧਰ ਪਸਰਚਾ ਹੋਸਪੀਟਲ ਜਲੰਧਰ ਦੀਆਂ ਟੀਮਾਂ ਵੱਲੋਂ ਖੂਨ ਦੇ ਯੂਨਿਟ ਇਕੱਤਰ ਕੀਤੇ ਗਏ । ਇਸ ਮੌਕੇ ਤੇ ਸਮਾਜ ਸੇਵੀ ਵਿਨੇ ਡੋਗਰਾ ਅਤੇ ਸੁਸਾਇਟੀ ਦੀ ਪ੍ਰਬੰਧਕੀ ਟੀਮ ਵੱਲੋਂ ਆਏ ਹੋਏ ਡਾਕਟਰ ਸਾਹਿਬਾਨਾ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਖੂਨ ਦਾਨ ਕੈਂਪ ਦੇ ਵਿੱਚ ਇਲਾਕੇ ਦੇ  ਸਰਪੰਚ ਪੰਚ ਸਾਹਿਬਾਨਾਂ ਨੇ ਵੀ ਹਾਜ਼ਰੀ ਭਰੀ । ਇਸ ਮੌਕੇ ਤੇ ਪੂਰੀ ਪ੍ਰਬੰਧਕੀ ਟੀਮ ਸੰਦੀਪ ਕੁਮਾਰ ਗੁਰਮੀਤ ਸਿੰਘ ਰਜੇਸ਼ ਠਾਕੁਰ ਸੁਰਿੰਦਰ ਸਿੰਘ ਹੈਪੀ ਸੁਮਨ ਰਾਜਪੂਤ ਅਨਿਲ ਸ਼ਰਮਾ ਸੋਮ ਦੱਤ ਰਜੀਵ ਸ਼ਰਮਾ ਬਲਵਿੰਦਰ ਸਿੰਘ ਮੰਗਲ ਸਿੰਘ ਕੰਚਨ ਠਾਕੁਰ ਕੁਲਦੀਪ ਗੋਲਡੀ ਅਜੀਤ ਸਿੰਘ ਸੁਨੀਲ ਰਾਜਕੁਮਾਰ ਰੋਹਿਤ ਕੁਮਾਰ ਸਨੀ ਰਾਜਪੂਤ ਆਦਿ ਹਾਜ਼ਰ ਸਨ। ਆਏ ਹੋਏ ਖੂਨਦਾਨ ਪ੍ਰੇਮੀਆਂ ਅਤੇ ਸੰਗਤਾਂ ਦੇ ਲਈ ਅਤੁਟ ਲੰਗਰ ਵੀ  ਵਰਤਾਏ ਗਏ।

Monday, 24 November 2025

ਚੱਬੇਵਾਲ ਦਾ ਹਰ ਪਿੰਡ ਹੋਵੇਗਾ ਵਿਕਸਿਤ, ਤੇਜ਼ੀ ਨਾਲ ਹੋ ਰਹੇ ਵਿਕਾਸ ਕਾਰਜ - ਵਿਧਾਇਕ ਡਾ. ਇਸ਼ਾਂਕ ਕੁਮਾਰ

-ਪਿੰਡ ਮੋਤੀਆਂ ਨੂੰ 23 ਲੱਖ ਦੀ ਗ੍ਰਾਂਟ ਰਾਸ਼ੀ ਕੀਤੀ ਜਾਰੀ
ਹੁਸ਼ਿਆਰਪੁਰ, 22 ਨਵੰਬਰ (ਪ੍ਰਸ਼ੋਤਮ ਲਾਲ ਦੜੋਚ)  ਚੱਬੇਵਾਲ ਵਿਧਾਨ ਸਭਾ ਖੇਤਰ ਦੇ ਵਿਧਾਇਕ ਡਾ.ਇਸ਼ਾਂਕ ਕੁਮਾਰ ਨੇ ਕਿਹਾ ਕਿ ਉਹ ਚੱਬੇਵਾਲ ਵਿੱਚ ਵਿਕਾਸ ਯੋਜਨਾਵਾਂ ਨੂੰ ਲਾਗੂ ਕਰਨ ਲਈ ਕਾਰਜਸ਼ੀਲ ਹਨ ਅਤੇ ਖੇਤਰ ਦਾ ਕੋਈ ਵੀ ਹਿੱਸਾ ਬੁਨਿਆਦੀ ਸੁਵਿਧਾਵਾਂ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਉਹ ਪਿੰਡ ਮੋਤੀਆਂ ਵਿੱਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਪਿੰਡ ਮੋਤੀਆਂ ਨੂੰ ਖੇਡਾਂ ਵਿੱਚ ਪ੍ਰੋਤਸਾਹਨ ਦੇਣ ਦੇ ਉਦੇਸ਼ ਨਾਲ ਖੇਡ ਮੈਦਾਨ ਲਈ 5 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ। ਇਸ ਦੇ ਨਾਲ ਹੀ ਧਰਮਸ਼ਾਲਾ ਲਈ 3 ਲੱਖ ਰੁਪਏ ਅਤੇ ਪੰਚਾਇਤ ਘਰ ਵਿੱਚ 7 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਓਪਨ ਜਿਮ ਲਈ ਵੀ ਰਕਮ ਜਾਰੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਮਸਤਾਂ ਦੇ ਡੇਰੇ ਵਿੱਚ ਨਿਰਮਾਣ ਕਾਰਜ ਲਈ 3 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ।

ਸਥਾਨਕ ਲੋਕਾਂ ਨੂੰ ਸੰਬੋਧਨ ਕਰਦਿਆਂ ਡਾ. ਇਸ਼ਾਂਕ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਚੱਬੇਵਾਲ ਵਿਧਾਨ ਸਭਾ ਖੇਤਰ ਵਿੱਚ ਵਿਕਾਸ ਕਾਰਜਾਂ ਦੀ ਰਫ਼ਤਾਰ ਤੇਜ਼ ਹੋਈ ਹੈ। ਖੇਤਰ ਵਿੱਚ ਸਿੱਖਿਆ ਅਤੇ ਖੇਡ ਦੇ ਖੇਤਰ ਵਿੱਚ ਮਹੱਤਵਪੂਰਨ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚੱਬੇਵਾਲ ਖੇਤਰ ਵਿੱਚ ਸਭ ਤੋਂ ਵੱਧ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੜਕਾਂ ਨੂੰ ਬਿਹਤਰ ਕੀਤਾ ਜਾ ਰਿਹਾ ਹੈ। ਪਿੰਡਾਂ ਵਿੱਚ ਸਟ੍ਰੀਟ ਲਾਈਟਾਂ, ਸੀਵਰੇਜ, ਪੀਣ ਵਾਲੇ ਪਾਣੀ ਦੇ ਪ੍ਰਬੰਧ, ਖੇਡਾਂ ਦੀਆਂ ਸਹੂਲਤਾਂ ਅਤੇ ਸਿਹਤ ਸੇਵਾਵਾਂ ਨੂੰ ਵੀ ਚਰਨਬੱਧ ਢੰਗ ਨਾਲ ਅੱਪਗ੍ਰੇਡ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕੇ ਚੱਬੇਵਾਲ ਖੇਤਰ ਦੇ ਲੋਕ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹਨ ਅਤੇ ਉਹ ਹਰ ਸਮੇਂ ਉਨ੍ਹਾਂ ਦੀ ਸੇਵਾ ਲਈ ਉਪਲਬੱਧ ਹਨ।ਖੇਤਰ ਦੇ ਲੋਕਾਂ ਨੇ ਉਨ੍ਹਾਂ ‘ਤੇ ਜੋ ਵਿਸ਼ਵਾਸ ਅਤੇ ਸਨੇਹ ਪ੍ਰਗਟ ਕੀਤਾ ਹੈ, ਉਹ ਉਸ ਦੇ ਸਦਾ ਕਰਜ਼ਦਾਰ ਰਹਿਣਗੇ।

Thursday, 20 November 2025

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜੇ ਸਮਰਪਿਤ ਸ੍ਰੀਨਗਰ ਤੋਂ ਅਰੰਭ ਹੋਇਆਂ ਨਗਰ ਕੀਰਤਨ 22 ਨਵੰਬਰ ਨੂੰ ਪਹੁੰਚੇਗਾ ਨਵਾਂਸ਼ਹਿਰ

ਨਗਰ ਕੀਰਤਨ ਦੇ ਜ਼ਿਲ੍ਹੇ ’ਚ ਦਾਖਲ  ਹੋਣ ਸਮੇਂ ਅਤੇ ਵੱਖ-ਵੱਖ ਥਾਵਾਂ ‘ਤੇ ਸੰਗਤਾਂ ਵੱਲੋਂ ਹੋਵੇਗਾ ਸਵਾਗਤ

ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋੜੀਦੇਂ ਪ੍ਰਬੰਧ ਸਮੇਂ ਸਿਰ ਯਕੀਨੀ ਬਣਾਉਣ ਦੇ ਦਿੱਤੇ ਨਿਰਦੇਸ਼  


ਨਵਾਸ਼ਹਿਰ, 20 ਨਵੰਬਰ : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀਨਗਰ ਤੋਂ ਅਰੰਭ ਕੀਤਾ ਨਗਰ ਕੀਰਤਨ 22 ਨਵੰਬਰ (ਸ਼ਨੀਵਾਰ) ਨੂੰ ਨਵਾਂਸ਼ਹਿਰ ਵਿਖੇ ਪਹੁੰਚੇਗਾ ਜਿੱਥੇ ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ ‘ਤੇ ਸਵਾਗਤ ਕੀਤਾ ਜਾਵੇਗਾ। 

ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੀਰਤਨ ਦਾ ਫਗਵਾੜਾ ਵਾਲੇ ਪਾਸਿਓਂ ਪਿੰਡ ਮੇਹਲੀ ਨੇੜਿਓਂ ਪ੍ਰਵੇਸ਼ ਹੋਵੇਗਾ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਦੇ ਸਵਾਗਤ ਉਪਰੰਤ ਪਹਿਲਾ ਪੜਾਅ ਗੁਰਦੁਆਰਾ ਚਰਨ ਕੰਵਲ ਸਾਹਿਬ, ਬੰਗਾ ਵਿਖੇ ਹੋਵੇਗਾ, ਜਿੱਥੇ ਸਮੂਹ ਸੰਗਤ ਵੱਲੋਂ ਸਵਾਗਤ ਕੀਤਾ ਜਾਵੇਗਾ। ਇਸ ਉਪਰੰਤ ਨਗਰ ਕੀਰਤਨ ਮਹਾਲੋਂ ਰੋਡ ਤੋ ਹੁੰਦਾ ਹੋਇਆ ਨਵਾਸ਼ਹਿਰ ਵਿਚ ਦਾਖਲ ਹੋਵੇਗਾ ਜਿੱਥੇ ਨਗਰ ਕੀਰਤਨ ਦਾ ਦੂਸਰਾ ਪੜਾਅ ਹੋਵੇਗਾ ਜਿਸ ਉਪਰੰਤ ਨਗਰ ਕੀਰਤਨ ਬਲਾਚੋਰ ਲਈ ਰਵਾਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਗੜ੍ਹੀ ਚੋਂਕ ਤੋਂ ਹੁੰਦਾ ਹੋਇਆ ਨਗਰ ਕੀਰਤਨ ਬਲਾਚੌਰ ਪਹੁੰਚੇਗਾ ਜਿੱਥੇ ਬੱਸ ਅੱਡੇ ਨਜ਼ਦੀਕ ਸੰਗਤਾਂ ਸਵਾਗਤ ਲਈ ਇਕੱਤਰ ਹੋਣਗੀਆਂ। ਬਲਾਚੋਰ ਤੋਂ ਹੁੰਦਾ ਹੋਇਆਂ ਨਗਰ ਕੀਰਤਨ ਗੁਰਦੁਆਰਾ ਟਿੱਬੀ ਸਾਹਿਬ, ਰੂਪਨਗਰ ਹੈਡ ਵਰਕਸ ਪਹੁੰਚੇਗਾ, ਜਿੱਥੋਂ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਵੇਗਾ।


ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨਗਰ ਕੀਰਤਨ ਦੀ ਆਮਦ ਅਤੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਵਾਲੀ ਸੰਗਤ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਲੋੜੀਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਪੁਲਿਸ ਅਧਿਕਾਰੀਆਂ ਵੱਲੋਂ ਟ੍ਰੈਫਿਕ ਵਿਵਸਥਾ, ਸਿਵਲ ਸਰਜਨ ਦਫਤਰ ਵੱਲੋਂ ਮੈਡੀਕਲ ਟੀਮਾਂ ਦੀ ਤਾਇਨਾਤੀ ਦੇ ਨਾਲ-ਨਾਲ ਸੰਬੰਧਤ ਵਿਭਾਗਾਂ ਵੱਲੋਂ ਨਗਰ ਕੀਰਤਨ ਦੇ ਰੂਟ ‘ਤੇ ਸਫਾਈ ਵਿਵਸਥਾ, ਮੰਡੀ ਬੋਰਡ ਵੱਲੋਂ ਸੰਗਤਾਂ ਲਈ ਪੀਣ ਵਾਲੇ ਪਾਣੀ ਆਦਿ ਦੀ ਸਹੂਲਤ ਆਦਿ ਦਾ ਉਚੇਚੇ ਤੌਰ ‘ਤੇ ਪ੍ਰਬੰਧ ਰਹੇਗਾ। ਉਨ੍ਹਾਂ ਨੇ ਸੰਗਤਾ ਨੂੰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।


ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 23 ਨਵੰਬਰ ਤੋਂ 25 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਸਮਾਗਮ ਕਰਵਾਏ ਜਾ ਰਹੇ ਹਨ। ਸ੍ਰੀਨਗਰ ਤੋਂ 19 ਨਵੰਬਰ ਨੂੰ ਅਰੰਭ ਹੋਏ ਨਗਰ ਕੀਰਤਨ ਦੀ ਸਮਾਪਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗੀ। ਇਸੇ ਤਰਾਂ ਇਨ੍ਹਾਂ ਸਮਾਗਮਾਂ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ, ਗੁਰੂ ਜੀ ਦੇ ਜੀਵਨ ‘ਤੇ ਆਧਾਰਤ ਪ੍ਰਦਰਸ਼ਨੀ, ਸਰਬ ਧਰਮ ਸਮੇਲਨ, ਵਿਰਾਸਤ–ਏ–ਖਾਲਸਾ, ਭਾਈ ਜੈਤਾ ਜੀ ਮੈਮੋਰੀਅਲ ਅਤੇ ਪੰਜ ਪਿਆਰੇ ਪਾਰਕ ਦਾ ਟੂਰ, ਕਥਾ ਅਤੇ ਕੀਰਤਨ ਦਰਬਾਰ, ਹੈਰੀਟੇਜ ਵਾਕ, ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਵਿਸ਼ੇਸ਼ ਵਿਧਾਨ ਸਭਾ ਸੈਸ਼ਨ, ਡਰੋਨ ਸ਼ੋਅ, ਸੂਬਾ ਪੱਧਰੀ ਖੂਨਦਾਨ ਮੁਹਿੰਮ ਦੀ ਸ਼ੁਰੂਆਤ, ਬੂਟੇ ਲਾਉਣ ਦੀ ਸ਼ੁਰੂਆਤ, ਗੁਰਬਾਣੀ ਕੀਰਤਨ ਅਤੇ ਸਰਬੱਤ ਦਾ ਭਲਾ ਇਕੱਤਰਤਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹਨ।

ਸੰਧੂ ਹਸਪਤਾਲ ਵੱਲੋਂ ਪਿੰਡ ਲੰਗੜੋਆ ਵਿੱਚ ਹਰਨੀਆ, ਪਿੱਤੇ ਦੀਆਂ ਪੱਥਰੀਆਂ, ਟਿਊਮਰਾਂ ਅਤੇ ਹੱਡੀਆਂ-ਜੋੜਾਂ ਦੀਆਂ ਬਿਮਾਰੀਆਂ ਲਈ ਮੁਫ਼ਤ ਮੈਡੀਕਲ ਕੈਂਪ ਆਯੋਜਿਤ

ਸੰਧੂ ਹਸਪਤਾਲ ਵੱਲੋਂ ਪਿੰਡ ਲੰਗੜੋਆ ਵਿੱਚ ਹਰਨੀਆ, ਪਿੱਤੇ ਦੀਆਂ ਪੱਥਰੀਆਂ, ਟਿਊਮਰਾਂ ਅਤੇ ਹੱਡੀਆਂ-ਜੋੜਾਂ ਦੀਆਂ ਬਿਮਾਰੀਆਂ ਲਈ ਮੁਫ਼ਤ ਮੈਡੀਕਲ ਕੈਂਪ ਆਯੋਜਿਤ

ਨਵਾਂਸ਼ਹਿਰ  20 ਨਵੰਬਰ — ਸੰਧੂ ਹਸਪਤਾਲ, ਚੰਡੀਗੜ੍ਹ ਰੋਡ, ਨਵਾਂਸ਼ਹਿਰ ਵੱਲੋਂ ਪਿੰਡ ਲੰਗੜੋਆ ਦੇ ਪੰਚਾਇਤ ਘਰ ਵਿੱਚ ਅੱਜ ਮੁਫ਼ਤ ਮਲਟੀ-ਸਪੈਸ਼ਲਿਟੀ ਹੈਲਥ ਕੈਂਪ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਹ ਕੈਂਪ ਪਿੰਡਾਂ ਦੇ ਵਸਨੀਕਾਂ ਤੱਕ ਮੁਫ਼ਤ ਮੈਡੀਕਲ ਸਹੂਲਤਾਂ ਅਤੇ ਸਿਹਤ ਜਾਗਰੂਕਤਾ ਜਾਣਕਾਰੀ ਦੇਣ ਦੇ ਉਦੇਸ਼ ਨਾਲ ਲਗਾਇਆ ਗਿਆ। ਕੈਂਪ ਵਿੱਚ ਸੰਧੂ ਹਸਪਤਾਲ ਦੇ ਮਾਹਿਰ ਡਾ. ਕਨਵ ਟੰਡਨ (ਕਨਸਲਟੈਂਟ ਆਰਥੋਪੀਡਿਕ ਸਰਜਨ), ਡਾ. ਸਦੀਪ ਅਗਰਵਾਲ (ਕਨਸਲਟੈਂਟ ਜਨਰਲ ਅਤੇ ਲੈਪਰੋਸਕੋਪਿਕ ਸਰਜਨ), ਡਾ. ਸੂਮਨ (ਫ਼ਿਜ਼ਿਓਥੈਰਾਪਿਸਟ) ਅਤੇ ਡਾ. ਸਿਮਰਨ (ਮੈਡੀਕਲ ਆਫ਼ਿਸਰ) ਨੇ ਕੈਂਪ ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕੀਤਾ ।
ਇਸ ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫ਼ਤ ਡਾਕਟਰੀ ਚੈਕਅੱਪ ਤੋਂ ਇਲਾਵਾ ਜ਼ਰੂਰੀ ਦਵਾਈਆਂ, ਦੋ ਮੁਫ਼ਤ ਫ਼ਿਜ਼ਿਓਥੈਰਾਪੀ ਸੈਸ਼ਨ , ਮੁਫ਼ਤ ਐਕਸ-ਰੇ ਕੂਪਨ ਪ੍ਰਦਾਨ ਕੀਤੇ ਗਏ ਅਤੇ ਖ਼ੂਨ ਦੇ ਟੈਸਟ ਬਹੁਤ ਹੀ ਘੱਟ ਰੇਟਾਂ ’ਤੇ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਗਈ।  ਇਸ ਦੇ ਨਾਲ ਮੈਡੀਕਲ ਟੀਮ ਨੇ ਲੱਛਣਾਂ ਦੀ ਸ਼ੁਰੂਆਤੀ ਪਛਾਣ, ਬਚਾਅ ਦੇ ਉਪਾਅ ਅਤੇ ਸਮੇਂ-ਸਿਰ ਇਲਾਜ ਦੀ ਮਹੱਤਤਾ ਬਾਰੇ ਵੀ ਮਹੱਤਵਪੂਰਣ ਜਾਣਕਾਰੀ ਸਾਂਝੀ ਕੀਤੀ। ਮਾਹਿਰ ਡਾਕਟਰਾਂ ਦੀ ਟੀਮ ਨੇ  150 ਤੋਂ ਵੱਧ ਮਰੀਜ਼ਾਂ ਦਾ ਚੈਕਅੱਪ ਕੀਤਾ ਅਤੇ ਉਨ੍ਹਾਂ ਨੂੰ ਯੋਗ ਸਲਾਹ ਅਤੇ ਇਲਾਜ ਮੁਹੱਈਆ ਕਰਵਾਇਆ। 
   ਇਸ ਮੌਕੇ ਸੰਧੂ ਹਸਪਤਾਲ ਦੇ ਪ੍ਰਬੰਧਕ ਡਾ. ਜੇ.ਐੱਸ. ਸੰਧੂ (ਐਮ.ਡੀ.– ਦਿਮਾਗ ਦੀਆਂ ਬਿਮਾਰੀਆਂ ) ਅਤੇ ਡਾ. ਗੁਰਜੀਤ ਕੌਰ ਸੰਧੂ (ਐਮ.ਡੀ.–ਸਕਿਨ) ਨੇ ਦੱਸਿਆ ਕਿ ਸੰਧੂ ਹਸਪਤਾਲ ਹਮੇਸ਼ਾਂ ਲੋੜਵੰਦ ਮਰੀਜ਼ਾਂ ਨੂੰ ਮਿਆਰੀ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ  ਮੁਫ਼ਤ ਮੈਡੀਕਲ ਕੈਂਪ ਅਤੇ ਜਾਗਰੂਕਤਾ ਪ੍ਰੋਗਰਾਮ ਨਿਰੰਤਰ ਕਰਵਾਏ ਜਾਂਦੇ ਰਹਿਣਗੇ, ਤਾਂ ਕਿ ਪਿੰਡਾਂ ਦੇ ਵਸਨੀਕ ਸਮੇਂ-ਸਿਰ ਅਤੇ ਗੁਣਵੱਤਾ ਯੁਕਤ ਸਿਹਤ ਸੇਵਾਵਾਂ ਲੈ ਸਕਣ।
      ਇਸ ਮੁਫ਼ਤ ਮੈਡੀਕਲ ਕੈਂਪ ਦਾ ਲੰਗੜੋਆ ਅਤੇ ਆਸ-ਪਾਸ ਦੇ ਪਿੰਡਾਂ ਦੇ ਬਹੁਤ ਸਾਰੇ ਲੋਕਾਂ ਨੇ ਲਾਭ ਪ੍ਰਾਪਤ ਕੀਤਾ। ਕੈਂਪ ਵਿੱਚ ਸੰਧੂ ਹਸਪਤਾਲ ਦੀ ਮੈਡੀਕਲ ਟੀਮ ਨੇ ਹਰ ਮਰੀਜ਼ ਨੂੰ ਨਿੱਜੀ ਧਿਆਨ, ਯੋਗ ਸਲਾਹ ਅਤੇ ਲੋੜ ਅਨੁਸਾਰ ਫਾਲੋ-ਅੱਪ ਸਬੰਧੀ ਜ਼ਰੂਰੀ ਨਿਯਮਾਂ ਵੀ ਦੱਸੇ। ਇਸ ਮੌਕੇ ਮਰੀਜ਼ਾਂ ਨੇ ਵੀ ਸੰਧੂ ਹਸਪਤਾਲ ਦੀ ਮੈਡੀਕਲ ਟੀਮ ਦਾ ਵਧੀਆ ਮੈਡੀਕਲ ਜਾਂਚ ਕਰਨ ਲਈ ਹਾਰਦਿਕ ਧੰਨਵਾਦ ਕੀਤਾ।

ਇਸ ਮੌਕੇ ਸਰਪੰਚ ਗੁਰਦੇਵ ਸਿੰਘ ਪਾਬਲਾ ਅਤੇ ਪੰਚ ਜਗਦੀਸ਼ ਰਾਏ, ਮਨਜੀਤ ਸਿੰਘ, ਗੁਰਮੁੱਖ ਸਿੰਘ, ਸਰਵਜੀਤ ਕੌਰ, ਕੁਲਵਿੰਦਰ ਕੌਰ, ਪਰਮਜੀਤ ਕੌਰ, ਚਰਨ ਕੌਰ, ਲਾਲ ਚੰਦ, ਮਾਸਟਰ ਮਨੋਹਰ ਸਿੰਘ ਅਤੇ ਡਾ. ਅਵਤਾਰ ਬਾਲੀ ਵਿਸ਼ੇਸ਼ ਤੌਰ ਮੌਜੂਦ ਰਹੇ। ਉਨ੍ਹਾਂ ਨੇ ਮੈਡੀਕਲ ਟੀਮ ਦਾ ਸਨਮਾਨ ਕੀਤਾ ਅਤੇ ਸੰਧੂ ਹਸਪਤਾਲ ਵੱਲੋਂ ਕੀਤੇ ਜਾ ਰਹੇ ਸੇਵਾ-ਯਤਨਾਂ ਦੀ ਪ੍ਰਸ਼ੰਸਾ ਕੀਤੀ।


ਪ੍ਰੀਤ ਪੈਟਰੋਲੀਅਮ ਅਮਰੋਹ ਵਿਖੇ 17ਵਾਂ ਖੂਨਦਾਨ ਕੈਂਪ 24 ਨਵੰਬਰ ਨੂੰ ਲਗਾਇਆ ਜਾ ਰਿਹਾ

 
 ਪ੍ਰੀਤ ਪੈਟਰੋਲੀਅਮ ਅਮਰੋਹ ਵਿਖੇ 17ਵਾਂ ਖੂਨਦਾਨ ਕੈਂਪ 24 ਨਵੰਬਰ ਨੂੰ ਲਗਾਇਆ ਜਾ ਰਿਹਾ
ਤਲਵਾੜਾ 20 ਨਵੰਬਰ (ਬਲਵੀਰ ਸਿੰਘ ਤਲਵਾੜਾ) ਸਰਬੇ ਭਵਤੂੰ ਸੂਖੀਅਨ ਸੋਸਾਇਟੀ ਅਮਰੋਹ ਬਲਾਕ ਤਲਵਾੜਾ ਤਹਿਸੀਲ ਮੁਕੇਰੀਆਂ ਜਿਲ੍ਹਾ ਹੋਸ਼ਿਆਰਪੁਰ ਦੇ ਪ੍ਰਧਾਨ ਨਰੇਸ਼ ਠਾਕੁਰ ਅਤੇ ਪ੍ਰੀਤ ਪੈਟਰੋਲੀਅਮ ਦੇ ਮੈਨੇਜਿੰਗ ਡਾਰੈਕਟਰ ਸਮਾਜ ਸੇਵੀ ਸ੍ਰੀ ਵਿਨੇ ਡੋਗਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰੀਤ ਪੈਟਰੋਲੀਅਮ ਪੰਪ ਅਮਰੋਹ ਬਲਾਕ ਤਲਵਾੜਾ ਤਹਿਸੀਲ ਮੁਕੇਰੀਆਂ ਜਿਲਾ ਹੁਸ਼ਿਆਰਪੁਰ ਵਿਖੇ 17ਵਾਂ ਖੂਨਦਾਨ ਕੈਂਪ 24 ਨਵੰਬਰ 202 5 ਨੂੰ ਲਗਾਇਆ ਜਾ ਰਿਹਾ ਹੈ ਉਨਾਂ ਦੇ ਵੱਲੋਂ ਖੂਨਦਾਨ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਜਿਨਾਂ ਖੂਨਦਾਨ ਪ੍ਰੇਮੀਆਂ ਨੇ ਖੂਨਦਾਨ ਕਰਨਾ ਹੈ 24 ਨਵੰਬਰ ਨੂੰ ਪ੍ਰੀਤ ਪੈਟਰੋਲ ਪੰਪ ਅਮਰੋਹ ਵਿਖੇ ਪਹੁੰਚ ਕੇ ਆਪਣਾ ਖੂਨਦਾਨ ਕਰਨ ਖੂਨ ਦਾਨ ਮਹਾਂ ਦਾਨ ਇਸ ਮੌਕੇ ਤੇ ਪੂਰੀ ਪ੍ਰਬੰਧਕੀ ਟੀਮ ਸੰਦੀਪ ਕੁਮਾਰ ਗੁਰਮੀਤ ਸਿੰਘ ਰਜੇਸ਼ ਠਾਕੁਰ ਸੁਰਿੰਦਰ ਸਿੰਘ ਹੈਪੀ ਅਨਿਲ ਸ਼ਰਮਾ ਸੋਮ ਦੱਤ ਰਜੀਵ ਸ਼ਰਮਾ ਬਲਵਿੰਦਰ ਸਿੰਘ ਮੰਗਲ ਸਿੰਘ ਕੰਚਨ ਠਾਕੁਰ ਕੁਲਦੀਪ ਗੋਲਡੀ ਅਜੀਤ ਸਿੰਘ ਸੁਨੀਲ ਰਾਜਕੁਮਾਰ ਰੋਹਿਤ ਕੁਮਾਰ ਆਦਿ ਹਾਜ਼ਰ ਸਨ

Wednesday, 19 November 2025

ਅਮਰੀਕਾ ਰਹਿੰਦੇ ਸੀਨੀਅਰ ਪੱਤਰਕਾਰ ਸ੍ਰੀ ਹੁਸਨ ਲੜੋਆ ਦਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਨਮਾਨਿਤ

ਅਮਰੀਕਾ ਰਹਿੰਦੇ ਸੀਨੀਅਰ ਪੱਤਰਕਾਰ ਸ੍ਰੀ ਹੁਸਨ ਲੜੋਆ ਦਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਨਮਾਨਿਤ
ਬੰਗਾ 19 ਨਵੰਬਰ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਿਸ਼ੇਸ਼ ਤੌਰ ਪੁੱਜੇ ਅਮਰੀਕਾ ਵਾਸੀ ਸੀਨੀਅਰ ਪੱਤਰਕਾਰ ਸ੍ਰੀ ਹੁਸਨ ਲੜੋਆ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਨਮਾਨ ਦੀ ਇਹ ਰਸਮ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਅਦਾ ਕੀਤੀ । ਡਾ. ਢਾਹਾਂ ਨੇ ਉਹਨਾਂ ਦਾ ਢਾਹਾਂ ਕਲੇਰਾਂ ਵਿਖੇ ਪੁੱਜਣ ਤੇ ਨਿੱਘਾ ਸਵਾਗਤ ਕਰਦੇ ਹੋਏ ਕਿਹਾ ਕਿ ਸ੍ਰੀ ਹੁਸਨ ਲੜੋਆ ਪ੍ਰਸਿੱਧ ਕੌਮਾਂਤਰੀ ਪੱਤਰਕਾਰ ਹਨ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਵਿਸ਼ੇਸ਼ ਸਹਿਯੋਗੀ ਹਨ । ਆਪ ਜੀ ਅਮਰੀਕਾ ਵਿਚ ਰਹਿੰਦੇ ਹੋਏ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ, ਪਸਾਰ ਅਤੇ ਸਮਾਜ ਸੇਵਾ ਲਈ ਕਾਰਜੀਸ਼ਲ ਰਹਿੰਦੇ ਹਨ ।
ਇਸ ਮੌਕੇ ਸ੍ਰੀ ਹੁਸਨ ਲੜੋਆ ਨੇ ਉਹਨਾਂ ਦਾ ਅਤੇ ਉਹਨਾਂ ਦੇ ਪਰਿਵਾਰ ਦਾ ਸਨਮਾਨ ਕਰਨ ਲਈ ਹਾਰਦਿਕ ਧੰਨਵਾਦ ਕੀਤਾ ਅਤੇ ਮੌਜੂਦਾ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਦੀ ਅਗਵਾਈ ਹੇਠ ਚੱਲ ਰਹੀਆਂ ਵਿਦਿਅਕ ਅਤੇ ਮੈਡੀਕਲ ਸੇਵਾਵਾਂ ਦੀ ਭਾਰੀ ਸ਼ਲਾਘਾ ਕੀਤੀ । ਉਹਨਾਂ ਕਿਹਾ ਉਹ ਪਹਿਲਾਂ ਵਾਂਗ ਢਾਹਾਂ ਕਲੇਰਾਂ ਵਿਖੇ ਚੱਲ ਰਹੀਆਂ ਸੇਵਾਵਾਂ ਵਿਚ ਤਨ ਮਨ ਧੰਨ ਨਾਲ ਵੱਧ ਚੜ੍ਹ ਕੇ ਯੋਗਦਾਨ ਪਾਉਂਦੇ ਰਹਿਣਗੇ। ਇਸ ਮੌਕੇ ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਸ. ਜਸਬੀਰ ਸਿੰਘ ਨੂਰਪੁਰ ਜ਼ਿਲ੍ਹਾ ਇੰਚਾਰਜ ਰੋਜ਼ਾਨਾ ਅਜੀਤ ਵੀ ਹਾਜ਼ਰ ਸਨ ।
ਤਸਵੀਰ :- ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਿਖੇ ਸੀਨੀਅਰ ਪੱਤਰਕਾਰ ਸ੍ਰੀ ਹੁਸਨ ਲੜੋਆ ਅਤੇ ਉਹਨਾਂ ਦੇ ਪਰਿਵਾਰ ਸਨਮਾਨ ਕਰਦੇ ਹੋਏ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ  ਅਤੇ ਹੋਰ ਪਤਵੰਤੇ

Tuesday, 18 November 2025

ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੇ ਚੇਅਰਮੈਨ ਨੇ ਪੋਸ਼ਣ, ਖੁਰਾਕ ਸੁਰੱਖਿਆ ਅਤੇ ਭਲਾਈ ਸਕੀਮਾਂ ਦੀ ਕੀਤੀ ਸਮੀਖਿਆ

ਵੱਖ-ਵੱਖ ਵਿਭਾਗਾਂ ਨਾਲ ਕੀਤੀ ਮੀਟਿੰਗ, ਸਕੀਮਾਂ ਦੀ ਗੁਣਵੱਤਾ ਅਤੇ ਨਿਗਰਾਨੀ 'ਤੇ ਦਿੱਤਾ ਵਿਸ਼ੇਸ਼ ਜ਼ੋਰ
-ਸਕੂਲ ਸਿਹਤ ਪ੍ਰੋਗਰਾਮਾਂ ਅਤੇ ਬੱਚਿਆਂ ਦੇ ਪੋਸ਼ਣ ਪੱਧਰ ਨੂੰ ਬਿਹਤਰ ਬਣਾਉਣ 'ਤੇ ਕੀਤੀ ਗਈ ਚਰਚਾ

ਹੁਸ਼ਿਆਰਪੁਰ, 18 ਨਵੰਬਰ ( ਪ੍ਰਸ਼ੋਤਮ ਲਾਲ ਦੜੋਚ)

ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਕ ਮਹੱਤਵਪੂਰਨ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਦਾ ਉਦੇਸ਼ ਜ਼ਮੀਨੀ ਪੱਧਰ 'ਤੇ ਸਰਕਾਰ ਦੀਆਂ ਖੁਰਾਕ, ਪੋਸ਼ਣ ਅਤੇ ਸਮਾਜ ਭਲਾਈ ਸਕੀਮਾਂ ਨੂੰ ਲਾਗੂ ਕਰਨ ਨੂੰ ਮਜ਼ਬੂਤ ਕਰਨਾ ਸੀ। ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਿਕਾਸ ਕੁਮਾਰ ਅਤੇ ਐਨ.ਆਰ.ਆਈ ਅਤੇ ਸਮਾਜ ਸੇਵਕ ਭੁਪਿੰਦਰ ਸਿੰਘ ਹੁੰਦਲ ਵੀ ਮੌਜੂਦ ਸਨ।

ਮੀਟਿੰਗ ਵਿਚ ਸਮਾਜ ਭਲਾਈ ਸਕੀਮਾਂ, ਮਿਡ-ਡੇਅ-ਮੀਲ, ਪੋਸ਼ਣ ਬਾਗ, ਮੁੱਢਲੀ ਸਫਾਈ, ਸਕੂਲ ਸਿਹਤ ਪ੍ਰੋਗਰਾਮ, ਭੋਜਨ ਸੁਰੱਖਿਆ ਅਤੇ ਪੋਸ਼ਣ ਸੁਰੱਖਿਆ ਸਮੇਤ ਕਈ ਮਹੱਤਵਪੂਰਨ ਵਿਸ਼ਿਆਂ 'ਤੇ ਚਰਚਾ ਕੀਤੀ ਗਈ।

ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੇ ਚੇਅਰਮੈਨ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਸਕੀਮਾਂ ਦੇ ਅਸਲ ਲਾਭ ਵਿਭਾਗਾਂ ਵਿਚਕਾਰ ਮਜ਼ਬੂਤ ਤਾਲਮੇਲ ਅਤੇ ਨਿਗਰਾਨੀ ਰਾਹੀਂ ਹੀ ਸੰਭਵ ਹਨ।

ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਮਿਡ-ਡੇਅ-ਮੀਲ ਦੀ ਗੁਣਵੱਤਾ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਬੱਚਿਆਂ ਨੂੰ ਪੌਸ਼ਟਿਕ ਅਤੇ ਸਾਫ਼-ਸੁਥਰਾ ਭੋਜਨ ਮਿਲਣਾ ਯਕੀਨੀ ਬਣਾਉਣ ਲਈ ਅਨਾਜ ਦੀ ਉਪਲਬੱਧਤਾ, ਸਟੋਰੇਜ ਅਤੇ ਵੰਡ ਦੀ ਨਿਯਮਿਤ ਨਿਗਰਾਨੀ ਜ਼ਰੂਰੀ ਹੈ। ਉਨ੍ਹਾਂ ਨੇ ਸਥਾਨਕ ਤੌਰ 'ਤੇ ਉਗਾਈਆਂ ਗਈਆਂ ਤਾਜ਼ੀਆਂ ਸਬਜ਼ੀਆਂ ਦੀ ਉਪਲਬੱਧਤਾ ਨੂੰ ਯਕੀਨੀ ਬਣਾਉਣ ਲਈ ਸਕੂਲਾਂ ਅਤੇ ਆਂਗਨਵਾੜੀਆਂ ਵਿਚ ਪੋਸ਼ਣ ਬਾਗ਼ਾਂ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਜੰਗਲਾਤ ਵਿਭਾਗ ਅਤੇ ਬਾਗਬਾਨੀ ਵਿਭਾਗ ਨੂੰ ਸਕੂਲਾਂ ਵਿਚ ਫਲ ਅਤੇ ਔਸ਼ਧੀ ਪੌਦੇ ਲਗਾਉਣ ਲਈ ਵਿਭਾਗ ਨਾਲ ਸਹਿਯੋਗ ਕਰਨ ਦੇ ਨਿਰਦੇਸ਼ ਵੀ ਦਿੱਤੇ।

ਬਾਲ ਮੁਕੰਦ ਸ਼ਰਮਾ ਨੇ ਸਕੂਲ ਸਿਹਤ ਪ੍ਰੋਗਰਾਮਾਂ ਅਤੇ ਬੁਨਿਆਦੀ ਸਫ਼ਾਈ ਅਭਿਆਨਾਂ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਬੱਚਿਆਂ ਦੀ ਸਿਹਤ, ਸਫ਼ਾਈ ਅਤੇ ਪੋਸ਼ਣ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਵਿਭਾਗਾਂ ਨੂੰ ਸਕੂਲਾਂ ਵਿਚ ਸਾਫ਼ ਪੀਣ ਵਾਲੇ ਪਾਣੀ, ਸਾਫ਼ ਪਖ਼ਾਨੇ, ਨਿਯਮਿਤ ਸਿਹਤ ਜਾਂਚ ਅਤੇ ਪੋਸ਼ਣ ਜਾਗਰੂਕਤਾ ਗਤੀਵਿਧੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ।

ਉਨ੍ਹਾਂ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਪ੍ਰੋਗਰਾਮਾਂ ਦੀ ਅਸਲ ਸਥਿਤੀ ਦਾ ਮੁਲਾਂਕਣ ਕਰਨ ਅਤੇ ਲੋੜੀਂਦੇ ਸੁਧਾਰ ਕਰਨ ਲਈ ਭੋਜਨ ਸੁਰੱਖਿਆ ਅਤੇ ਪੋਸ਼ਣ ਸੁਰੱਖਿਆ ਨਾਲ ਸਬੰਧਤ ਡੈਟਾ ਦੇ ਸਹੀ ਅਤੇ ਸਮੇਂ ਸਿਰ ਅੱਪਡੇਟ ਜ਼ਰੂਰੀ ਹਨ।

ਬਾਲ ਮੁਕੰਦ ਸ਼ਰਮਾ ਨੇ ਸਾਰੇ ਵਿਭਾਗਾਂ ਨੂੰ ਇਕ ਮਜ਼ਬੂਤ ਕਾਰਜ ਯੋਜਨਾ ਵਿਕਸਿਤ ਕਰਨ ਲਈ ਮਿਲ ਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਸਰਕਾਰੀ ਯੋਜਨਾਵਾਂ ਦੇ ਲਾਭ ਹਰੇਕ ਯੋਗ ਵਿਅਕਤੀ ਤੱਕ ਪਹੁੰਚ ਸਕਣ। ਉਨ੍ਹਾਂ ਭਰੋਸਾ ਦਿੱਤਾ ਕਿ ਫੂਡ ਕਮਿਸ਼ਨ ਯੋਜਨਾਵਾਂ ਦੀ ਨਿਰੰਤਰ ਨਿਗਰਾਨੀ ਕਰੇਗਾ ਅਤੇ ਕਿਸੇ ਵੀ ਸ਼ਿਕਾਇਤ ਦਾ ਤੁਰੰਤ ਨਿਪਟਾਰਾ ਕੀਤਾ ਜਾਵੇਗਾ।

ਇਸ ਮੌਕੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸੰਦੀਪ ਸਿੰਘ, ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਪ੍ਰੀਤ ਕਮਲ ਸੂਦ, ਸਕੱਤਰ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

Monday, 17 November 2025

ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹਾਦਤ ਨੂੰ ਸਮਰਪਿਤ ਨੂੰ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ

ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹਾਦਤ ਨੂੰ ਸਮਰਪਿਤ ਨੂੰ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ 
 ਹੁਸ਼ਿਆਰਪੁਰ (ਪ੍ਰਸ਼ੋਤਮ ਲਾਲ ਦੜੋਚ)ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੂਹ ਕਾਲਜਾਂ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਪਰਪਿਤ ਅਕਾਦਮਿਕ ਸਮਾਗਮਾਂ ਦੀ ਲੜੀ ਵਿੱਚ ਅੱਜ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਪ੍ਰਿੰਸੀਪਲ ਡਾ. ਗਗਨਦੀਪ ਚੀਮਾ ਜੀ ਦੀ ਯੋਗ ਅਗਵਾਈ ਹੇਠ ਕਾਲਜ ਦੇ ਪੰਜਾਬੀ ਵਿਭਾਗ ਅਤੇ ਇਤਿਹਾਸ ਵਿਭਾਗ ਵੱਲੋਂ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਮੁੱਖ ਬੁਲਾਰੇ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਧਰਮ ਅਧਿਐਨ ਵਿਭਾਗ ਦੇ ਪ੍ਰੋਫ਼ੈਸਰ (ਡਾ.) ਗੁਰਮੇਲ ਸਿੰਘ ਪਹੁੰਚੇ ਹੋਏ ਸਨ। 
ਸੈਮੀਨਾਰ ਦੇ ਅਰੰਭ ਵਿੱਚ ਕਾਲਜ ਦੇ ਵਾਇਸ ਪ੍ਰਿੰਸੀਪਲ ਪ੍ਰੋ. ਵਿਜੈ ਕੁਮਾਰ ਜੀ ਨੇ ਮਹਿਮਾਨ ਬੁਲਾਰੇ ਦਾ ਨਿੱਘਾ ਸਵਾਗਤ ਕਰਦਿਆਂ ਉਹਨਾਂ ਨੂੰ ‘ਜੀ ਆਇਆਂ’ ਆਖਿਆ ਅਤੇ ਵਿਦਿਆਰਥੀਆਂ ਨੂੰ ਅਜਿਹੇ ਸੈਮੀਨਾਰਾਂ ਦੀ ਮਹੱਤਤਾ ਦੱਸਦਿਆਂ ਗੁਰੂ ਸਾਹਿਬ ਦੇ ਸੰਦੇਸ਼ ਅਤੇ ਸਿੱਖਿਆਵਾਂ ਨੂੰ ਜੀਵਨ ਵਿੱਚ ਧਾਰਨ ਕਰਨ ਸਬੰਧੀ ਪ੍ਰੇਰਿਤ ਕੀਤਾ ਗਿਆ। 
ਪ੍ਰੋ. (ਡਾ.) ਗੁਰਮੇਲ ਸਿੰਘ ਜੀ ਦੇ ਭਾਸ਼ਣ ਦਾ ਵਿਸ਼ਾ ‘ਗੁਰੂ ਤੇਗ਼ ਬਹਾਦਰ ਬਾਣੀ : ਲਿਖਤ ਬੋਧ’ ਸੀ। ਉਹਨਾਂ ਨੇ ਆਪਣੇ ਵਿਸ਼ੇ ਸਬੰਧੀ ਬਹੁਤ ਹੀ ਭਾਵਪੂਰਤ ਤਕਰੀਰ ਕੀਤੀ। ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ ਉਹਨਾਂ ਨੇ ਗੁਰਮਤਿ ਦੇ ਹਵਾਲੇ ਨਾਲ ਪੁਰਾਤਨ ਭਾਸ਼ਾਵਾਂ, ਚਿੰਨ੍ਹਾਂ, ਲਿੱਪੀਆਂ,     ਆਰਥੌਗ੍ਰਾਫੀ ਸਬੰਧੀ ਗਹਿਨ ਜਾਣਕਾਰੀਆਂ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀਆਂ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਦੱਸਿਆ ਕਿ ਗੁਰੂ ਸਾਹਿਬ ਦੀ ਸ਼ਹਾਦਤ ਵਿਸ਼ਵ ਇਤਿਹਾਸ ਵਿੱਚ ਇੱਕ ਲਾਸਾਨੀ ਸ਼ਹਾਦਤ ਸੀ ਜਿੱਥੇ ਇੱਕ ਰਹਿਬਰ ਦੂਸਰੇ ਧਰਮ ਦੇ ਮੰਨਣ ਵਾਲਿਆਂ ਦੇ ਵਿਸ਼ਵਾਸ ਅਤੇ ਅਕੀਦੇ ਨੂੰ ਬਚਾਉਣ ਲਈ ਆਪਣਾ ਆਪਾ ਕੁਰਬਾਨ ਕਰ ਜਾਂਦਾ ਹੈ। ਦੁਨੀਆਂ ਭਰ ਵਿੱਚ ਅਜਿਹੀ ਮਿਸਾਲ ਹੋਰ ਕਿਧਰੇ ਵੀ ਨਹੀਂ ਮਿਲਦੀ। ਵਿਦਿਆਰਥੀਆਂ ਵੱਲੋਂ ਵਿਦਵਾਨ ਵਕਤਾ ਨੂੰ ਗੁਰੂ ਤੇਗ਼ ਬਹਾਦਰ ਸਾਹਿਬ ਦੇ ਜੀਵਨ ਅਤੇ ਬਾਣੀ ਸਬੰਧੀ ਅਨੇਕਾਂ ਗੰਭੀਰ ਪ੍ਰਸ਼ਨ ਵੀ ਪੁੱਛੇ ਗਏ। 
ਕਾਲਜ ਦੇ ਸਮੂਹ ਸਟਾਫ਼ ਵੱਲੋਂ ਵਿਦਵਾਨ ਵਕਤਾ ਦਾ ਸਨਮਾਨ ਚਿੰਨ੍ਹ ਅਤੇ ਲੋਈ ਭੇਂਟ ਕਰਕੇ ਸਨਮਾਨ ਕੀਤਾ ਗਿਆ। ਸੈਮੀਨਾਰ ਦੇ ਅਖ਼ੀਰ ਵਿੱਚ ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਨਵਦੀਪ ਕੌਰ ਵੱਲੋਂ ਪ੍ਰੋ. (ਡਾ) ਗੁਰਮੇਲ ਸਿੰਘ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਨਲ ਦੀ ਭੂਮਿਕਾ ਪ੍ਰੋ. ਬਲਵਿੰਦਰ ਸਿੰਘ ਚਹਿਲ ਵੱਲੋਂ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਡਾ. ਚਰਨ ਪੁਸ਼ਪਿੰਦਰ ਸਿੰਘ ਧਾਮੀ, ਡਾ. ਹਰਜਿੰਦਰਪਾਲ ਸਿੰਘ, ਪ੍ਰੋ. ਸੁਮਨ ਕੁਮਾਰੀ, ਪ੍ਰੋ. ਰਣਜੀਤ ਕੁਮਾਰ, ਪ੍ਰੋ. ਨਿਸ਼ਾ, ਪ੍ਰੋ. ਬਿੰਦੂ ਸ਼ਰਮਾ, ਪ੍ਰੋ. ਕੁਲਵਿੰਦਰ ਕੌਰ, ਪ੍ਰੋ. ਸ਼ਚੀ, ਪ੍ਰੋ.ਸਵਰਨਦੀਪ ਸਿੰਘ ਨੂਰ, ਪ੍ਰੋ. ਮਦਨਪਾਲ ਸਿੰਘ, ਪ੍ਰੋ. ਜਤਿੰਦਰਪਾਲ ਸਿੰਘ, ਪ੍ਰੋ. ਗੁਰਮਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।  

ਫੋਰਟਿਸ ਹਸਪਤਾਲ ਮੋਹਾਲੀ ਨੇ 80 ਸਾਲਾ ਪੁਰਾਣੀ ਕਿਡਨੀ ਦੇ ਮਰੀਜ਼ ਦੀ ਜਾਨ ਬਚਾਈ

ਫੋਰਟਿਸ ਹਸਪਤਾਲ ਮੋਹਾਲੀ ਨੇ 80 ਸਾਲਾ ਪੁਰਾਣੀ ਕਿਡਨੀ ਦੇ ਮਰੀਜ਼ ਦੀ ਜਾਨ ਬਚਾਈ
ਹੁਸ਼ਿਆਰਪੁਰ, 17 ਨਵੰਬਰ. (ਪ੍ਰਸ਼ੋਤਮ ਲਾਲ ਦੜੋਚ)ਫੋਰਟਿਸ ਹਸਪਤਾਲ, ਮੋਹਾਲੀ ਦੇ ਡਾਕਟਰਾਂ ਨੇ 80 ਸਾਲਾ ਪੁਰਾਣੀ ਕਿਡਨੀ ਦੀ ਬਿਮਾਰੀ (ਸੀਕੇਡੀ) ਤੋਂ ਪੀੜਤ ਮਰੀਜ਼ ’ਤੇ ਇੱਕ ਗੁੰਝਲਦਾਰ ਸਫਲਤਾਪੂਰਵਕ ਕੀਤੀ। ਇਹ ਇਲਾਜ ਇੰਟਰਾਵੈਸਕੁਲਰ ਅਲਟਰਾਸਾਊਂਡ (ਆਈਵੀਯੂਐਸ) ਮਾਰਗਦਰਸ਼ਨ ਦੇ ਨਾਲ ਅਲਟਰਾ-ਲੋਅ ਕੰਟਰਾਸਟ ਐਂਜੀਓਪਲਾਸਟੀ ਤਕਨੀਕ ਦੁਆਰਾ ਕੀਤਾ ਗਿਆ, ਜੋ ਕਿ ਇੱਕ ਅਤਿ-ਆਧੁਨਿਕ ਵਿਧੀ ਹੈ ਅਤੇ ਕਿਡਨੀ ਨੂੰ ਨੁਕਸਾਨ ਦੇ ਜੋਖਮ ਨੂੰ ਘੱਟ ਕਰਦੀ ਹੈ।

ਇਸ ਪ੍ਰਕਿਰਿਆ ਦੀ ਅਗਵਾਈ ਡਾ. ਸੁਧਾਂਸ਼ੂ ਬੁਡਾਕੋਟੀ, ਸੀਨੀਅਰ ਕੰਸਲਟੈਂਟ - ਕਾਰਡੀਓਲੋਜੀ, ਫੋਰਟਿਸ ਹਸਪਤਾਲ, ਮੋਹਾਲੀ ਦੁਆਰਾ ਕੀਤੀ ਗਈ, ਜਿਨ੍ਹਾਂ ਨੇ ਸ਼ੁੱਧਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਸ ਉੱਨਤ ਤਕਨੀਕ ਨੂੰ ਅਪਣਾਇਆ। ਮਰੀਜ਼ ਨੂੰ - ਦਿਨਾਂ ਦੇ ਅੰਦਰ ਸਥਿਰ ਹਾਲਤ ਵਿੱਚ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਮਰੀਜ਼ ਜੋ ਪਿਛਲੇ 5 ਸਾਲਾਂ ਤੋਂ ਪੁਰਾਣੀ ਕਿਡਨੀ ਦੀ ਬਿਮਾਰੀ ਤੋਂ ਪੀੜਤ ਸੀ। ਜਦੋਂ ਉਸਨੇ ਫੋਰਟਿਸ ਹਸਪਤਾਲ ਵਿੱਚ ਸਲਾਹ-ਮਸ਼ਵਰਾ ਕੀਤਾ, ਤਾਂ ਉਸਦਾ ਕ੍ਰੀਏਟੀਨਾਈਨ ਪੱਧਰ ਬਹੁਤ ਜ਼ਿਆਦਾ ਸੀ, ਉਸਨੇ ਛਾਤੀ ਵਿੱਚ ਗੰਭੀਰ ਦਰਦ, ਸਾਹ ਲੈਣ ਵਿੱਚ ਤਕਲੀਫ਼ ਅਤੇ ਕੋਰੋਨਰੀ ਆਰਟਰੀ ਬਿਮਾਰੀ ਦੀ ਵੀ ਸ਼ਿਕਾਇਤ ਕੀਤੀ। ਰਵਾਇਤੀ ਐਂਜੀਓਪਲਾਸਟੀ ਉਸ ਲਈ ਬਹੁਤ ਜੋਖਮ ਭਰੀ ਹੁੰਦੀ, ਕਿਉਂਕਿ ਇਹ ਖੂਨ ਦੀਆਂ ਨਾੜੀਆਂ ਦੀ ਕਲਪਨਾ ਕਰਨ ਲਈ ਕੰਟਰਾਸਟ ਡਾਈ ਦੀ ਵਰਤੋਂ ਕਰਦੀ ਹੈ, ਜਿਸ ਵਿੱਚ ਕਿਡਨੀ ਦੇ ਕੰਮ ਨੂੰ ਨੁਕਸਾਨ ਪਹੁੰਚਾਉਣ ਦੀ ਸੰਭਾਵਨਾ ਹੁੰਦੀ ਹੈ।

ਇਸਦੇ ਉਲਟ, ਇਹ ਪ੍ਰਕਿਰਿਆ, ਜੋ ਕਿ ਅਲਟਰਾ-ਲੋਅ ਕੰਟਰਾਸਟ ਤਕਨੀਕ ਅਤੇ ਆਈਵੀਯੂਐਸ ਇਮੇਜਿੰਗ ਦੇ ਸੁਮੇਲ ਨਾਲ ਕੀਤੀ ਜਾਂਦੀ ਹੈ, ਇੱਕ ਮਿਨੀਮਲ ਇਨਵੇਸਿਵ ਵਿਧੀ ਹੈ, ਜੋ ਡਾਕਟਰਾਂ ਨੂੰ ਖੂਨ ਦੇ ਪ੍ਰਵਾਹ ਵਿੱਚ ਰੁਕਾਵਟਾਂ ਦਾ ਸਹੀ ਮੁਲਾਂਕਣ ਅਤੇ ਇਲਾਜ ਕਰਨ ਦੀ ਆਗਿਆ ਦਿੰਦੀ ਹੈ। ਇਹ ਤਕਨੀਕ ਬਹੁਤ ਘੱਟ ਮਾਤਰਾ ਵਿੱਚ ਡਾਈ ਦੀ ਵਰਤੋਂ ਕਰਦੀ ਹੈ, ਜੋ ਕਿ ਕਿਡਨੀ ਨੂੰ ਹੋਰ ਨੁਕਸਾਨ ਜਾਂ ਡਾਇਲਸਿਸ ਦੀ ਜ਼ਰੂਰਤ ਨੂੰ ਰੋਕ ਸਕਦੀ ਹੈ।

ਪ੍ਰੈਸ ਕਾਨਫਰੰਸ ਵਿੱਚ, ਡਾ. ਬੁਡਾਕੋਟੀ ਨੇ ਕਿਹਾ ਕਿ ਮਰੀਜ਼ ਨੂੰ ਗੰਭੀਰ ਕੋਰੋਨਰੀ ਆਰਟਰੀ ਬਿਮਾਰੀ ਸੀ, ਪਰ ਸੀਕੇਡੀ ਮਰੀਜ਼ ਹੋਣ ਕਰਕੇ, ਰਵਾਇਤੀ ਐਂਜੀਓਪਲਾਸਟੀ ਉਸਦੀ ਕਿਡਨੀ ਦੀ ਸਥਿਤੀ ਨੂੰ ਵਿਗਾੜ ਸਕਦੀ ਸੀ।

ਆਈਵੀਯੂਐਸ ਤਕਨੀਕ ਰਾਹੀਂ, ਅਸੀਂ ਬਹੁਤ ਘੱਟ ਕੰਟਰਾਸਟ ਨਾਲ ਖੂਨ ਦੀਆਂ ਨਾੜੀਆਂ ਦਾ ਆਕਾਰ, ਬਿਮਾਰ ਹਿੱਸਿਆਂ ਦੀਆਂ ਵਿਸ਼ੇਸ਼ਤਾਵਾਂ, ਸਟੈਂਟ ਦੀ ਸਹੀ ਸਥਿਤੀ ਅਤੇ ਇਸਦੇ ਵਿਸਥਾਰ ਆਦਿ ਨੂੰ ਸਪਸ਼ਟ ਤੌਰ ’ਤੇ ਦੇਖਣ ਦੇ ਯੋਗ ਸੀ। ਇਸ ਨਾਲ ਇਲਾਜ ਸਫਲ ਹੋਇਆ ਅਤੇ ਕਿਡਨੀ ’ਤੇ ਕੋਈ ਮਾੜਾ ਪ੍ਰਭਾਵ ਨਹੀਂ ਪਿਆ।

ਉਨ੍ਹਾਂ ਅੱਗੇ ਕਿਹਾ ਕਿ ਫੋਰਟਿਸ ਮੋਹਾਲੀ ਵਿੱਚ ਆੲਵੀਯੂਐਸ ਅਤੇ ਆਪਟੀਕਲ ਕੋਹੇਰੈਂਸ ਟੋਮੋਗ੍ਰਾਫੀ (ਓਸੀਟੀ) ਵਰਗੀਆਂ ਉੱਨਤ ਇਮੇਜਿੰਗ ਤਕਨੀਕਾਂ ਨਿਯਮਿਤ ਤੌਰ ’ਤੇ ਉੱਚ-ਜੋਖਮ ਵਾਲੇ ਦਿਲ ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਪਹਿਲਾਂ ਐਂਜੀਓਪਲਾਸਟੀ ਲਈ ਅਯੋਗ ਮੰਨਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਇਹ ਤਕਨੀਕਾਂ ਸਾਨੂੰ ਗੁੰਝਲਦਾਰ ਮਾਮਲਿਆਂ ਵਿੱਚ ਵੀ ਸਭ ਤੋਂ ਵਧੀਆ ਨਤੀਜੇ ਪ੍ਰਾਪਤ ਕਰਨ ਵਿੱਚ ਮਦਦ ਕਰਦੀਆਂ ਹਨ, ਭਾਵੇਂ ਮਰੀਜ਼ ਨੂੰ ਸੀਕੇਡੀ ਵਰਗੀਆਂ ਗੰਭੀਰ ਸਹਿ-ਬਿਮਾਰੀਆਂ ਹੋਣ। ਫੋਰਟਿਸ ਮੋਹਾਲੀ ਵਿੱਚ, ਅਸੀਂ ਹਰੇਕ ਮਰੀਜ਼ ਨੂੰ ਪ੍ਰਮਾਣ-ਅਧਾਰਿਤ ਅਤੇ ਨਵੀਨਤਾਕਾਰੀ ਦਿਲ ਦੀ ਦੇਖਭਾਲ ਪ੍ਰਦਾਨ ਕਰਨ ਲਈ ਵਚਨਬੱਧ ਹਾਂ।

ਆਈਵੀਯੂਐਸ ਧੁਨੀ ਤਰੰਗਾਂ ਰਾਹੀਂ ਖੂਨ ਦੀਆਂ ਨਾੜੀਆਂ ਦੀ ਅੰਦਰੂਨੀ ਬਣਤਰ ਨੂੰ ਦਰਸਾਉਂਦਾ ਹੈ, ਰੁਕਾਵਟਾਂ ਦੇ ਸਹੀ ਮਾਪ ਅਤੇ ਸਟੈਂਟ ਦੀ ਸਹੀ ਸਥਿਤੀ ਨੂੰ ਯਕੀਨੀ ਬਣਾਉਂਦਾ ਹੈ। ਓਸੀਟੀ (ਆਪਟੀਕਲ ਕੋਹੇਰੈਂਸ ਟੋਮੋਗ੍ਰਾਫੀ) ਇੱਕ ਹੋਰ ਅਤਿ-ਆਧੁਨਿਕ ਇਮੇਜਿੰਗ ਤਕਨੀਕ ਹੈ, ਜੋ ਕੋਰੋਨਰੀ ਨਾੜੀਆਂ ਦੀਆਂ ਉੱਚ-ਰੈਜ਼ੋਲਿਊਸ਼ਨ ਤਸਵੀਰਾਂ ਪ੍ਰਦਾਨ ਕਰਨ ਲਈ ਰੌਸ਼ਨੀ ਦੀਆਂ ਤਰੰਗਾਂ ਦੀ ਵਰਤੋਂ ਕਰਦੀ ਹੈ, ਸਹੀ ਹੱਲ ਅਤੇ ਇਲਾਜ ਯੋਜਨਾਬੰਦੀ ਵਿੱਚ ਮਦਦ ਕਰਦੀ ਹੈ।
ਮਾਹਰ ਕਾਰਡੀਓਲੋਜਿਸਟਾਂ ਦੀ ਇੱਕ ਟੀਮ ਅਤੇ ਵਿਸ਼ਵ-ਪੱਧਰੀ ਤਕਨੀਕਾਂ ਦੀ ਵਰਤੋਂ ਨਾਲ, ਫੋਰਟਿਸ ਹਸਪਤਾਲ, ਮੋਹਾਲੀ ਇੰਟਰਵੇਂਸ਼ਨਲ ਕਾਰਡੀਓਲੋਜੀ ਦੇ ਖੇਤਰ ਵਿੱਚ ਇੱਕ ਮੋਹਰੀ ਬਣਿਆ ਹੋਇਆ ਹੈ ਅਤੇ ਗੁੰਝਲਦਾਰ ਦਿਲ ਦੀਆਂ ਸਥਿਤੀਆਂ ਵਾਲੇ ਉੱਚ-ਜੋਖਮ ਵਾਲੇ ਮਰੀਜ਼ਾਂ ਨੂੰ ਸ਼ਾਨਦਾਰ ਇਲਾਜ ਪ੍ਰਦਾਨ ਕਰਦਾ ਹੈ।

Sunday, 16 November 2025

ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਨੇ ਏਮਜ਼ ਰਾਏਬਰੇਲੀ ਵਿਖੇ ਹੋਈ ਇੱਕ ਰੋਜ਼ਾ ਕੌਮੀ ਕਾਨਫਰੰਸ ਵਿੱਚ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ

 ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਨੇ ਏਮਜ਼ ਰਾਏਬਰੇਲੀ ਵਿਖੇ ਹੋਈ ਇੱਕ ਰੋਜ਼ਾ ਕੌਮੀ ਕਾਨਫਰੰਸ ਵਿੱਚ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ
ਬੰਗਾ 17 ਨਵੰਬਰ () ਗੁਰੂ ਨਾਨਕ ਪੈਰਾ ਮੈਡੀਕਲ ਕਾਲਜ, ਢਾਹਾਂ ਕਲੇਰਾਂ ਦੇ ਰੇਡੀਓਲੋਜੀ ਅਤੇ ਇਮੇਜਿੰਗ ਟੈਕਨਾਲੋਜੀ ਵਿਭਾਗ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਬੀਤੇ ਦਿਨੀ ਏਮਜ਼ (ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼) ਰਾਏਬਰੇਲੀ ਦੇ ਰੇਡੀਓਡਾਇਗਨੋਸਿਸ ਵਿਭਾਗ ਦੁਆਰਾ ਆਯੋਜਿਤ ਇੱਕ-ਰੋਜ਼ਾ ਕੌਮੀ ਕਾਨਫਰੰਸ, ਰੈਡ (RAD) ਕਨੈਕਟ ਯੂ ਪੀ (UP)2025 ਵਿੱਚ ਭਾਗ ਲੈ ਕੇ ਵੱਡੀ ਪ੍ਰਾਪਤੀਆਂ ਕੀਤੀਆਂ । ਇਸ ਕੌਮੀ ਕਾਨਫਰੰਸ ਵਿਚ ਕਾਲਜ ਦੇ ਵਾਈਸ ਪ੍ਰਿੰਸੀਪਲ ਸ੍ਰੀ ਰਾਜਦੀਪ ਥਿਦਵਾਰ ਨੇ ਬਤੌਰ ਕਾਨਫਰੰਸ ਚੇਅਰਪਰਸਨ ਵਜੋਂ ਸੇਵਾ ਨਿਭਾਉਂਦੇ ਹੋਏ ਕਾਨਫਰੰਸ ਦੀ ਕਾਰਵਾਈ ਦੀ ਜ਼ਿੰਮੇਵਾਰੀ ਬਹੁਤ ਸੁਚੱਜੇ ਢੰਗ ਨਾਲ ਚਲਾਈ ।  ਇਸ ਮੌਕੇ ਕਾਲਜ ਦੇ ਰੇਡੀਓਲੋਜੀ ਅਤੇ ਇਮੇਜਿੰਗ ਟੈਕਨਾਲੋਜੀ ਵਿਭਾਗ ਦੇ ਵਿਦਿਆਰਥੀਆਂ ਨੇ ਖੋਜ ਅਤੇ ਐਬਸਟਰੈਕਟ ਸ਼੍ਰੇਣੀ ਵਿੱਚ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ।  ਜਿਸ ਵਿਚ ਐਮ.ਐਸ.ਸੀ. ਰੇਡੀਓਲੋਜੀ ਅਤੇ ਇਮੇਜਿੰਗ ਟੈਕਨਾਲੋਜੀ ਦੀ ਵਿਦਿਆਰਥਣ ਦੀਆ ਨੇ "ਪੰਜਾਬ ਖੇਤਰ ਵਿੱਚ ਹਸਪਤਾਲ-ਅਧਾਰਤ ਆਬਾਦੀ ਵਿੱਚ ਉਮਰ ਅਤੇ ਲਿੰਗ ਅਨੁਮਾਨ ਨਿਰਧਾਰਤ ਕਰਨ ਲਈ ਥਰੀ ਡੀ (3D) ਸਕੈਪੁਲਰ ਐਂਥਰੋਪੋਮੈਟਰੀ ਅਤੇ ਓਸੀਫਿਕੇਸ਼ਨ ਸੈਂਟਰ ਵਿਸ਼ਲੇਸ਼ਣ" ਵਿਸ਼ੇ ਹੇਠਾਂ ਆਪਣਾ ਖੋਜ  ਪੱਤਰ ਪੇਸ਼ ਕਰਕੇ ਪਹਿਲਾ ਇਨਾਮ ਪ੍ਰਾਪਤ ਕੀਤਾ । ਇਹ ਖੋਜ ਉਸ ਨੇ ਮੈਡਮ ਪਿਊਸ਼ੀ ਯਾਦਵ, ਮੁਖੀ ਰੇਡੀਓਲੋਜੀ ਅਤੇ ਇਮੇਜਿੰਗ ਟੈਕਨਾਲੋਜੀ ਵਿਭਾਗ ਦੀ ਨਿਗਰਾਨੀ ਹੇਠ ਪੂਰੀ ਕੀਤੀ ਸੀ । ਜਦ ਕਿ ਬੀ.ਐਸ.ਸੀ. ਰੇਡੀਓਲੋਜੀ ਅਤੇ ਇਮੇਜਿੰਗ ਟੈਕਨਾਲੋਜੀ ਦੀ ਵਿਦਿਆਰਥਣ ਤਰੁਣਪ੍ਰੀਤ ਕੌਰ ਨੇ "ਓਸਟੀਓਪੋਰੋਸਿਸ ਦੀ ਸ਼ੁਰੂਆਤੀ ਖੋਜ ਵਿੱਚ ਡੈਕਸਾ (DEXA) ਸਕੈਨ ਦੀ ਭੂਮਿਕਾ" 'ਤੇ ਆਪਣਾ ਖੋਜ ਪੱਤਰ ਪੇਸ਼ ਕਰਕੇ ਦੂਜਾ ਇਨਾਮ ਹਾਸਲ ਕੀਤਾ । ਜੋ ਉਸ ਨੇ ਵਾਈਸ ਪ੍ਰਿੰਸੀਪਲ ਸ੍ਰੀ ਰਾਜਦੀਪ ਥਿਦਵਾਰ ਦੀ ਅਗਵਾਈ ਵਿਚ ਤਿਆਰ ਕੀਤਾ ।
ਕਾਲਜ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ ਕੁਲਵਿੰਦਰ ਸਿੰਘ ਢਾਹਾਂ ਨੇ  ਜੇਤੂ ਵਿਦਿਆਰਥੀਆਂ ਅਤੇ ਕਾਨਫਰੰਸ ਦੀ ਚੇਅਰਪਰਸਨ ਦੀ ਜ਼ਿੰਮੇਵਾਰੀ ਸ਼ਾਨਦਾਰ ਢੰਗ ਨਾਲ ਨਿਭਾਉਣ ਲਈ ਕਾਲਜ ਦੇ ਵਾਈਸ ਪ੍ਰਿੰਸੀਪਲ ਦਾ ਢਾਹਾਂ ਕਲੇਰਾਂ ਵਿਖੇ ਨਿੱਘਾ ਸਵਾਗਤ ਕਰਦੇ ਉਹਨਾਂ ਦੀ ਹੌਂਸਲਾ ਅਫਜ਼ਾਈ ਕੀਤੀ। ਉਹਨਾਂ ਨੇ ਕਾਲਜ ਵਿਦਿਆਰਥੀਆਂ ਵੱਲੋਂ ਕੌਮੀ ਪੱਧਰੀ ਕਾਨਫਰੰਸ ਵਿਚ ਕਾਲਜ ਦਾ ਨਾਮ ਰੋਸ਼ਨ ਕਰਨ ਅਤੇ ਸ਼ਾਨਦਾਰ ਪ੍ਰਾਪਤੀਆਂ ਕਰਨ ਲਈ ਸਮੂਹ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ, ਅਧਿਆਪਕਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ ।  ਡਾ. ਢਾਹਾਂ ਨੇ ਕਿਹਾ ਕਿ ਇਹ ਸਫਲਤਾ ਰੇਡੀਓਲੋਜੀ ਅਤੇ ਇਮੇਜਿੰਗ ਤਕਨਾਲੋਜੀ ਵਿਭਾਗ ਅਤੇ ਕਾਲਜ ਦੇ ਸਮੂਹ  ਵਿਦਿਆਰਥੀਆਂ ਨੂੰ ਨਵੀਂਆਂ ਖੋਜਾਂ ਕਰਨ, ਆਪਣੇ ਕਿੱਤੇ ਅਤੇ ਪੜ੍ਹਾਈ ਪ੍ਰਤੀ ਇੰਟਰਨੈਸ਼ਨਲ ਪੱਧਰ ਦੀ ਸਿਹਤ ਸੰਭਾਲ ਸੇਵਾਵਾਂ ਵਿਚ ਪ੍ਰੌਫੈਸ਼ਨਲ ਦੂਰਦ੍ਰਿਸ਼ਟੀ ਰੱਖਣ ਪ੍ਰਤੀ ਉਤਸ਼ਾਹਿਤ ਕਰਨ ਕਰਦੀ ਹੈ।  
          ਇਸ ਮੌਕੇ ਵਾਈਸ ਪ੍ਰਿੰਸੀਪਲ ਸ੍ਰੀ ਰਾਜਦੀਪ ਥਿਦਵਾਰ ਨੇ ਕਿਹਾ ਕਿ ਕਾਲਜ ਵਿਦਿਆਰਥੀਆਂ ਅਤੇ ਉਹਨਾਂ ਵੱਲੋਂ ਇਹ ਪ੍ਰਾਪਤੀਆਂ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਦੀ ਯੋਗ ਅਗਵਾਈ ਅਤੇ ਹੌਂਸਲਾ ਅਫਜ਼ਾਈ ਸਦਕਾ ਹੀ ਸੰਭਵ ਹੋਈਆਂ ਹਨ। ਉਹਨਾਂ ਦੱਸਿਆ ਕਿ ਏਮਜ਼ ਰਾਏਬਰੇਲੀ ਦੇ ਰੇਡੀਓਡਾਇਗਨੋਸਿਸ ਵਿਭਾਗ ਦੁਆਰਾ ਆਯੋਜਿਤ ਇਸ ਕੌਮੀ ਕਾਨਫਰੰਸ ਵਿਚ ਦੇਸ਼ ਭਰ ਦੇ ਪ੍ਰਮੁੱਖ ਰੇਡੀਓਲੋਜਿਸਟਾਂ, ਟੈਕਨਾਲੋਜਿਸਟਾਂ, ਸਿੱਖਿਆ ਸ਼ਾਸਤਰੀਆਂ ਅਤੇ ਵਿਦਿਆਰਥੀਆਂ ਨੂੰ ਇੱਕ ਮੰਚ ਤੇ ਇਕੱਠਾ ਕੀਤਾ । ਇਸ ਮੌਕੇ ਵੱਖ ਵੱਖ ਵਿਸ਼ਾ ਮਾਹਿਰਾਂ ਨੇ  ਭਵਿੱਖ ਵਿਚ ਮੈਡੀਕਲ ਖੇਤਰ ਵਿਚ ਖਾਸ ਕਰਕੇ ਰੇਡੀਓਲੋਜੀ ਅਤੇ ਇਮੇਜਿੰਗ ਟੈਕਨਾਲੋਜੀ ਖੇਤਰ ਵਿਚ ਆ ਰਹੀਆਂ ਨਵੀਂਆਂ ਚਨੌਤੀਆਂ ਅਤੇ ਨਵੀਆਂ ਤਕਨੀਕਾਂ ਬਾਰੇ ਵੀ ਵਿਚਾਰਾਂ ਸਾਂਝੀਆਂ ਕੀਤੀਆਂ । ਪੈਰਾਮੈਡੀਕਲ ਕਾਲਜ  ਢਾਹਾਂ ਕਲੇਰਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਮਾਣ-ਸਤਿਕਾਰ ਕਰਨ ਮੌਕੇ ਪ੍ਰੌ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਕੂਲ ਸਿੱਖਿਆ, ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਮੈਡਮ ਪਿਊਸ਼ੀ ਯਾਦਵ ਅਤੇ ਕਾਲਜ ਅਧਿਆਪਕ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ -  ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੇ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਕਾਨਫਰੰਸ ਦੇ ਚੇਅਰਪਰਸਨ ਵਾਈਸ ਪ੍ਰਿੰਸੀਪਲ ਦਾ ਸਨਮਾਨ ਕਰਨ ਮੌਕੇ ਡਾ ਕੁਲਵਿੰਦਰ ਸਿੰਘ ਢਾਹਾਂ  ਅਤੇ ਪਤਵੰਤੇ 

ਢਾਹਾਂ ਕਲੇਰਾਂ ਹਸਪਤਾਲ ਵਿਚ ਲੱਗੇ ਚਮੜੀ ਦੀਆਂ ਬਿਮਾਰੀਆਂ ਦੇ ਮੁਫ਼ਤ ਕੈਂਪ ਦਾ 206 ਮਰੀਜ਼ਾਂ ਲਾਭ ਪ੍ਰਾਪਤ ਕੀਤਾ

ਢਾਹਾਂ ਕਲੇਰਾਂ ਹਸਪਤਾਲ ਵਿਚ ਲੱਗੇ ਚਮੜੀ ਦੀਆਂ ਬਿਮਾਰੀਆਂ ਦੇ ਮੁਫ਼ਤ ਕੈਂਪ ਦਾ 206 ਮਰੀਜ਼ਾਂ ਲਾਭ ਪ੍ਰਾਪਤ ਕੀਤਾ  
ਬੰਗਾ  17 ਨਵੰਬਰ ()  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ  ਚਮੜੀ ਦੀਆਂ ਬਿਮਾਰੀਆਂ ਦਾ ਦੂਜਾ ਮੁਫਤ ਚੈਕਅੱਪ ਕੈਂਪ ਲਗਾਇਆ ਗਿਆ , ਜਿਸ ਦਾ 206  ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ ।  ਇਸ ਮੌਕੇ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ  ਇਲਾਕੇ ਦੇ ਲੋੜਵੰਦ ਮਰੀਜ਼ਾਂ ਦੀ ਮਦਦ ਕਰਨ ਲਈ ਮੁਫਤ ਮੈਡੀਕਲ ਕੈਂਪਾਂ ਦੀ ਲੜੀ ਵਿਚ ਚਮੜੀ ਦੀਆਂ  ਲੋੜਵੰਦ ਮਰੀਜ਼ਾਂ ਦੀ ਮਦਦ ਕਰਨ ਲਈ ਚਮੜੀ ਦੇ ਰੋਗਾਂ ਦਾ ਦੂਜਾ ਮੁਫਤ ਕੈਂਪ ਲਗਾਇਆ ਗਿਆ ਹੈ। ਇਸ ਮੌਕੇ ਹਸਪਤਾਲ ਦੇ ਚਮੜੀ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਕਰਨ ਛਾਬੜਾ ਐਮ ਡੀ (ਸਕਿਨ) ਵੱਲੋਂ ਕੈਂਪ ਵਿਚ 206 ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਅਤੇ ਮੁਫਤ ਦਵਾਈਆਂ ਪ੍ਰਦਾਨ ਕੀਤੀਆਂ ।  ਫਰੀ ਕੈਂਪ ਵਿਚ ਡਾ. ਕਰਨ ਛਾਬੜਾ ਨੇ  ਮਰੀਜ਼ਾਂ ਨੂੰ ਚਮੜੀ ਦੀਆਂ ਬਿਮਾਰੀਆਂ ਤੋਂ ਬਚਾਅ ਰੱਖਣ ਲਈ ਜਾਗਰੁਕ ਵੀ ਕੀਤਾ।  ਇਸ ਮੌਕੇ ਡਾ. ਨਿਤਿਕਾ ਠਾਕਰ ਮੈਡੀਕਲ ਅਫਸਰ, ਮੈਡਮ ਜੋਤੀ ਭਾਟੀਆ,  ਸ. ਰਣਜੀਤ ਸਿੰਘ ਮਾਨ, ਸ੍ਰੀ ਵਿਵੇਕ ਅਰੋੜਾ, ਸ੍ਰੀ ਕਰਨ ਸਰਗੰਲ, ਸ੍ਰੀ ਵਿਸ਼ਾਲ ਚੌਧਰੀ, ਸ੍ਰੀ ਰਾਹੁਲ ਵਰਮਾ, ਹਸਪਤਾਲ ਦਾ ਨਰਸਿੰਗ ਅਤੇ ਮੈਡੀਕਲ ਸਟਾਫ ਮੌਜੂਦ ਸੀ ।
ਤਸਵੀਰ :  ਹਸਪਤਾਲ ਢਾਹਾਂ ਕਲੇਰਾਂ ਵਿਖੇ ਲੱਗੇ ਮੁਫਤ ਚਮੜੀ ਦੇ ਰੋਗਾਂ ਦਾ ਮੁਫਤ ਕੈਂਪ ਵਿਚ ਡਾ . ਕਰਨ ਛਾਬੜਾ ਮਰੀਜ਼ਾਂ ਦੀ ਜਾਂਚ ਮੌਕੇ  

ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹਾਦਤ ਨੂੰ ਸਮਰਪਿਤ ਨੂੰ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ

ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹਾਦਤ ਨੂੰ ਸਮਰਪਿਤ ਨੂੰ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ
 ਹੁਸ਼ਿਆਰਪੁਰ 16 ਨਵੰਬਰ  (ਪ੍ਰਸ਼ੋਤਮ ਲਾਲ ਦੜੋਚ) ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੂਹ ਕਾਲਜਾਂ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਪਰਪਿਤ ਅਕਾਦਮਿਕ ਸਮਾਗਮਾਂ ਦੀ ਲੜੀ ਵਿੱਚ ਅੱਜ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਪ੍ਰਿੰਸੀਪਲ ਡਾ. ਗਗਨਦੀਪ ਚੀਮਾ ਜੀ ਦੀ ਯੋਗ ਅਗਵਾਈ ਹੇਠ ਕਾਲਜ ਦੇ ਪੰਜਾਬੀ ਵਿਭਾਗ ਅਤੇ ਇਤਿਹਾਸ ਵਿਭਾਗ ਵੱਲੋਂ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਮੁੱਖ ਬੁਲਾਰੇ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਧਰਮ ਅਧਿਐਨ ਵਿਭਾਗ ਦੇ ਪ੍ਰੋਫ਼ੈਸਰ (ਡਾ.) ਗੁਰਮੇਲ ਸਿੰਘ ਪਹੁੰਚੇ ਹੋਏ ਸਨ। ਸੈਮੀਨਾਰ ਦੇ ਅਰੰਭ ਵਿੱਚ ਕਾਲਜ ਦੇ ਵਾਇਸ ਪ੍ਰਿੰਸੀਪਲ ਪ੍ਰੋ. ਵਿਜੈ ਕੁਮਾਰ ਜੀ ਨੇ ਮਹਿਮਾਨ ਬੁਲਾਰੇ ਦਾ ਨਿੱਘਾ ਸਵਾਗਤ ਕਰਦਿਆਂ ਉਹਨਾਂ ਨੂੰ 'ਜੀ ਆਇਆਂ' ਆਖਿਆ ਅਤੇ ਵਿਦਿਆਰਥੀਆਂ ਨੂੰ ਅਜਿਹੇ ਸੈਮੀਨਾਰਾਂ ਦੀ ਮਹੱਤਤਾ ਦੱਸਦਿਆਂ ਗੁਰੂ ਸਾਹਿਬ ਦੇ ਸੰਦੇਸ਼ ਅਤੇ ਸਿੱਖਿਆਵਾਂ ਨੂੰ ਜੀਵਨ ਵਿੱਚ ਧਾਰਨ ਕਰਨ ਸਬੰਧੀ ਪ੍ਰੇਰਿਤ ਕੀਤਾ ਗਿਆ। ਪ੍ਰੋ. (ਡਾ.) ਗੁਰਮੇਲ ਸਿੰਘ ਜੀ ਦੇ ਭਾਸ਼ਣ ਦਾ ਵਿਸ਼ਾ 'ਗੁਰੂ ਤੇਗ਼ ਬਹਾਦਰ ਬਾਣੀ : ਲਿਖਤ ਬੋਧ' ਸੀ। ਉਹਨਾਂ ਨੇ ਆਪਣੇ ਵਿਸ਼ੇ ਸਬੰਧੀ ਬਹੁਤ ਹੀ ਭਾਵਪੂਰਤ ਤਕਰੀਰ ਕੀਤੀ। ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ ਉਹਨਾਂ ਨੇ ਗੁਰਮਤਿ ਦੇ ਹਵਾਲੇ ਨਾਲ ਪੁਰਾਤਨ ਭਾਸ਼ਾਵਾਂ, ਚਿੰਨ੍ਹਾਂ, ਲਿੱਪੀਆਂ,     ਆਰਥੌਗ੍ਰਾਫੀ ਸਬੰਧੀ ਗਹਿਨ ਜਾਣਕਾਰੀਆਂ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀਆਂ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਦੱਸਿਆ ਕਿ ਗੁਰੂ ਸਾਹਿਬ ਦੀ ਸ਼ਹਾਦਤ ਵਿਸ਼ਵ ਇਤਿਹਾਸ ਵਿੱਚ ਇੱਕ ਲਾਸਾਨੀ ਸ਼ਹਾਦਤ ਸੀ ਜਿੱਥੇ ਇੱਕ ਰਹਿਬਰ ਦੂਸਰੇ ਧਰਮ ਦੇ ਮੰਨਣ ਵਾਲਿਆਂ ਦੇ ਵਿਸ਼ਵਾਸ ਅਤੇ ਅਕੀਦੇ ਨੂੰ ਬਚਾਉਣ ਲਈ ਆਪਣਾ ਆਪਾ ਕੁਰਬਾਨ ਕਰ ਜਾਂਦਾ ਹੈ। ਦੁਨੀਆਂ ਭਰ ਵਿੱਚ ਅਜਿਹੀ ਮਿਸਾਲ ਹੋਰ ਕਿਧਰੇ ਵੀ ਨਹੀਂ ਮਿਲਦੀ। ਵਿਦਿਆਰਥੀਆਂ ਵੱਲੋਂ ਵਿਦਵਾਨ ਵਕਤਾ ਨੂੰ ਗੁਰੂ ਤੇਗ਼ ਬਹਾਦਰ ਸਾਹਿਬ ਦੇ ਜੀਵਨ ਅਤੇ ਬਾਣੀ ਸਬੰਧੀ ਅਨੇਕਾਂ ਗੰਭੀਰ ਪ੍ਰਸ਼ਨ ਵੀ ਪੁੱਛੇ ਗਏ। ਕਾਲਜ ਦੇ ਸਮੂਹ ਸਟਾਫ਼ ਵੱਲੋਂ ਵਿਦਵਾਨ ਵਕਤਾ ਦਾ ਸਨਮਾਨ ਚਿੰਨ੍ਹ ਅਤੇ ਲੋਈ ਭੇਂਟ ਕਰਕੇ ਸਨਮਾਨ ਕੀਤਾ ਗਿਆ। ਸੈਮੀਨਾਰ ਦੇ ਅਖ਼ੀਰ ਵਿੱਚ ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਨਵਦੀਪ ਕੌਰ ਵੱਲੋਂ ਪ੍ਰੋ. (ਡਾ) ਗੁਰਮੇਲ ਸਿੰਘ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਨਲ ਦੀ ਭੂਮਿਕਾ ਪ੍ਰੋ. ਬਲਵਿੰਦਰ ਸਿੰਘ ਚਹਿਲ ਵੱਲੋਂ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਡਾ. ਚਰਨ ਪੁਸ਼ਪਿੰਦਰ ਸਿੰਘ ਧਾਮੀ, ਡਾ. ਹਰਜਿੰਦਰਪਾਲ ਸਿੰਘ, ਪ੍ਰੋ. ਸੁਮਨ ਕੁਮਾਰੀ, ਪ੍ਰੋ. ਰਣਜੀਤ ਕੁਮਾਰ, ਪ੍ਰੋ. ਨਿਸ਼ਾ, ਪ੍ਰੋ. ਬਿੰਦੂ ਸ਼ਰਮਾ, ਪ੍ਰੋ. ਕੁਲਵਿੰਦਰ ਕੌਰ, ਪ੍ਰੋ. ਸ਼ਚੀ, ਪ੍ਰੋ.ਸਵਰਨਦੀਪ ਸਿੰਘ ਨੂਰ, ਪ੍ਰੋ. ਮਦਨਪਾਲ ਸਿੰਘ, ਪ੍ਰੋ. ਜਤਿੰਦਰਪਾਲ ਸਿੰਘ, ਪ੍ਰੋ. ਗੁਰਮਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।  

ਸਵੱਛਤਾ ਬਿਨ ਸੇਵਾ ਧਰਮ ਵੈਲਫੇਅਰ ਸੋਸਾਇਟੀ ਵੱਲੋਂ ਦੂਜਾ ਖੂਨਦਾਨ ਕੈਂਪ ਲਗਾਇਆ ਗਿਆ

*ਸਵੱਛਤਾ ਬਿਨ ਸੇਵਾ ਧਰਮ ਵੈਲਫੇਅਰ ਸੋਸਾਇਟੀ ਵੱਲੋਂ ਦੂਜਾ ਖੂਨਦਾਨ ਕੈਂਪ ਲਗਾਇਆ ਗਿਆ*

 ਹੁਸ਼ਿਆਰਪੁਰ 16 ਨਵੰਬਰ (ਪੁਰਸ਼ੋਤਮ ਲਾਲ ਦਾਰੋਚ)  ਅੱਜ ਸਵੱਛਤਾ ਬਿਨ ਸੇਵਾ ਧਰਮ ਵੈਲਫੇਅਰ ਸੋਸਾਇਟੀ ਵੱਲੋਂ ਭਾਈ ਕਨ੍ਹਈਆ ਜੀ ਚੈਰੀਟੇਬਲ ਬਲੱਡ ਬੈਂਕ ਜਾ ਕੇ ਖੂਨਦਾਨ ਕੀਤਾ ਗਿਆ ਅਤੇ ਸੋਸਾਇਟੀ ਵੱਲੋਂ ਦੱਸਿਆ ਗਿਆ ਕਿ ਜਿਸ ਜਗ੍ਹਾ ਤੇ ਸੋਸਾਇਟੀ ਵੱਲੋਂ ਸਵੱਛਤਾ ਦਾ ਲੰਗਰ ਲਗਾਇਆ ਜਾਂਦਾ ਹੈ, ਉੱਥੇ ਅੱਜ ਲੋੜਵੰਦ ਲੋਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਖੂਨਦਾਨ ਕੀਤਾ ਗਿਆ ਅਤੇ ਸੋਸਾਇਟੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਤੁਹਾਡੇ ਵੱਲੋਂ ਕੀਤਾ ਗਿਆ ਖੂਨਦਾਨ ਕਿਸੇ ਦੇ ਘਰ ਜਾਂ ਕਿਸੇ ਵਿਅਕਤੀ ਦੀ ਜਾਨ ਦੀ ਰੌਸ਼ਨੀ ਬਚਾ ਸਕਦਾ ਹੈ, ਇਸ ਲਈ ਸਾਨੂੰ ਖੂਨਦਾਨ ਕਰਨਾ ਚਾਹੀਦਾ ਹੈ। ਅੰਤ ਵਿੱਚ, ਕਮੇਟੀ ਦੇ ਮੁਖੀ ਅਸ਼ੋਕ ਕੁਮਾਰ ਜੀ ਨੇ ਮੈਂਬਰਾਂ ਅਮਿਤ ਸ਼ਰਮਾ, ਰਾਜਨ ਆਨੰਦ, ਰਮਨਦੀਪ, ਡਿੰਪਲ, ਹਰਮਨ, ਜੈਸਮੀਨ, ਪ੍ਰਮੋਦ ਜੀ, ਕਰਨਦੀਪ ਸਿੰਘ ਜੀ ਅਤੇ ਹੋਰ ਮੈਂਬਰਾਂ ਦਾ ਧੰਨਵਾਦ ਕੀਤਾ ਜੋ ਆਏ ਹੋਏ ਸਨ।

Saturday, 15 November 2025

*51000 ਹਜ਼ਾਰ ਕੈਨੇਡੀਅਨ ਡਾਲਰ ਵਾਲੇ ਢਾਹਾਂ ਸਾਹਿਤ ਇਨਾਮ ਦੇ ਸਾਲ 2025 ਲਈ ਜੇਤੂ ਅਤੇ ਫਾਈਨਲਿਸਟ ਪੁਸਤਕਾਂ ਦਾ ਐਲਾਨ*

*51000 ਹਜ਼ਾਰ ਕੈਨੇਡੀਅਨ ਡਾਲਰ ਵਾਲੇ ਢਾਹਾਂ ਸਾਹਿਤ ਇਨਾਮ ਦੇ ਸਾਲ 2025 ਲਈ ਜੇਤੂ ਅਤੇ ਫਾਈਨਲਿਸਟ ਪੁਸਤਕਾਂ ਦਾ ਐਲਾਨ*

*ਢਾਹਾਂ ਸਾਹਿਤ ਇਨਾਮ 2025 ਦੇ ਜੇਤੂ ਰਹੇ ਬਲਬੀਰ ਪਰਵਾਨਾ ਦੇ ਨਾਵਲ 'ਰੌਲਿਆਂ ਵੇਲੇ' ਨੇ ਜਿੱਤਿਆ 25000 ਕੈਨੇਡੀਅਨ ਡਾਲਰ ਦਾ ਇਨਾਮ*

*ਦੋ ਫਾਈਨਲਿਸਟ  ਮੁਦੱਸਰ ਬਸ਼ੀਰ (ਲਾਹੌਰ)  ਅਤੇ ਭਗਵੰਤ ਰਸੂਲਪੁਰੀ (ਜਲੰਧਰ)  ਦਾ 10-10 ਹਜ਼ਾਰ ਡਾਲਰ ਦੇ ਇਨਾਮ ਨਾਲ ਸਨਮਾਨ*


ਬੰਗਾ / ਵੈਨਕੂਵਰ (ਬੀ.ਸੀ) 15 ਨਵੰਬਰ  () ਪੰਜਾਬੀ ਗਲਪ ਲਈ ਵਿਸ਼ਵ ਦੇ ਪ੍ਰਸਿੱਧ ਸਾਹਿਤਕ ਢਾਹਾਂ ਸਾਹਿਤ ਇਨਾਮ ਨੇ ਆਪਣੇ 12ਵੇਂ ਜੇਤੂ ਨਾਵਲਕਾਰ ਸ੍ਰੀ ਬਲਬੀਰ ਪਰਵਾਨਾ (ਜਲੰਧਰ ) ਨੂੰ ਉਹਨਾਂ ਦੇ ਗੁਰਮੁਖੀ ਲਿਪੀ ਵਿਚ ਲਿਖੇ  ਨਾਵਲ 'ਰੌਲਿਆਂ ਵੇਲੇ' ਲਈ 25,000 ਕੈਨੇਡੀਅਨ ਡਾਲਰ ਦੇ ਪੁਰਸਕਾਰ ਨਾਲ ਸਰੀ, ਬੀ.ਸੀ. ਵਿੱਚ ਨੌਰਥਵਿਊ ਗੋਲਫ ਐਂਡ ਕੰਟਰੀ ਕਲੱਬ ਵਿਖੇ ਹੋਏ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਗਿਆ । ਜਦ ਕਿ ਦੋ ਫਾਈਨਲਿਸਟਾਂ ਸ੍ਰੀ ਮੁਦੱਸਰ ਬਸ਼ੀਰ (ਲਾਹੌਰ) ਨੂੰ ਸ਼ਾਹਮੁਖੀ ਲਿਪੀ ਵਿਚ ਲਿਖੇ ਨਾਵਲ 'ਗੋਇਲ' ਅਤੇ ਸ੍ਰੀ ਭਗਵੰਤ ਰਸੂਲਪੁਰੀ (ਜਲੰਧਰ) ਨੂੰ ਉਸ ਦੇ ਗੁਰਮੁਖੀ ਵਿਚ ਲਿਖੇ ਲਘੂ ਕਹਾਣੀ ਸੰਗ੍ਰਹਿ 'ਡਲਿਵਰੀ ਮੈਨ' ਲਈ 10-10 ਹਜ਼ਾਰ ਕੈਨੇਡੀਅਨ ਡਾਲਰ ਦੇ ਇਨਾਮ ਨਾਲ ਸਨਮਾਨ ਕੀਤਾ ਗਿਆ ।  ਤਿੰਨਾਂ ਇਨਾਮ ਜੇਤੂਆਂ ਨੂੰ ਹੱਥਾਂ ਨਾਲ ਤਿਆਰ ਕੀਤੇ ਵਿਸ਼ੇਸ਼ ਸਨਮਾਨ ਚਿੰਨ੍ਹਾਂ ਨਾਲ ਇਹ ਇਨਾਮ ਭੇਟ ਕੀਤੇ ਗਏ । ਇਸ ਮੌਕੇ  ਇਹਨਾਂ ਤਿੰਨਾਂ ਪੁਸਤਕਾਂ ਦੇ ਗੁਰਮੁਖੀ ਅਤੇ ਸ਼ਾਹਮੁਖੀ ਵਿੱਚ ਲਿਪੀਅੰਤਰਨ ਲਈ 6,000 ਕੈਨੇਡੀਅਨ ਡਾਲਰ ਦਾ ਇਨਾਮ ਪ੍ਰਦਾਨ ਕੀਤਾ ਗਿਆ।
       ਸਨਮਾਨ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਨਾਵਲਕਾਰ ਸ੍ਰੀ ਬਲਬੀਰ ਪਰਵਾਨਾ ਨੇ ਕਿਹਾ ਕਿ, "ਇਸ ਪੁਰਸਕਾਰ ਨੇ ਮੇਰੇ ਨਾਵਲ ਨੂੰ ਪਾਠਕਾਂ ਦੀ ਇੱਕ ਨਵੀਂ ਦੁਨੀਆਂ ਦਿੱਤੀ ਹੈ,"  । ਜਦੋਂ ਮੈਂ ਆਪਣੇ ਨਾਮ ਦਾ ਐਲਾਨ ਸੁਣਿਆ ਤਾਂ ਮੈਂ ਖੁਸ਼ੀ ਅਤੇ ਉਤਸ਼ਾਹ ਨਾਲ ਭਰ ਗਿਆ । ਇਸ ਇਨਾਮ ਨੇ ਮੈਨੂੰ ਰਚਨਾਵਾਂ ਰਚਦੇ ਰਹਿਣ ਲਈ ਉਤਸ਼ਾਹਿਤ ਕੀਤਾ ਹੈ ।  ਲਹਿੰਦੇ ਪੰਜਾਬ ਤੋਂ  ਕੈਨੇਡਾ ਪੁੱਜੇ ਨਾਵਲਕਾਰ ਸ੍ਰੀ ਮੁਦੱਸਰ ਬਸ਼ੀਰ ਨੇ ਆਪਣੇ ਵਿਚਾਰਾਂ ਨੂੰ ਸਾਂਝਾ ਕਰਦੇ ਕਿਹਾ ਕਿ, " ਇਹ ਸਨਮਾਨ ਪ੍ਰਾਪਤ ਕਰਨ ਬਾਅਦ ਮੇਰੇ ਕੋਲ ਕਹਿਣ ਨੂੰ ਸ਼ਬਦ ਨਹੀਂ ਹਨ । ਮੈਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਬਹੁਤ ਪਿਆਰ ਕਰਦਾ ਹਾਂ । ਇਸ ਇਨਾਮ ਦੇ ਮਿਲਣ ਉਪਰੰਤ, ਮੈਂ ਮਾਂ ਬੋਲੀ ਪੰਜਾਬੀ ਦੀ ਸੇਵਾ ਹੋਰ ਵੀ ਜ਼ਿੰਮੇਵਾਰੀ ਨਾਲ ਜਾਰੀ ਰੱਖਣ ਦੀ ਪੂਰਨ ਆਸ ਰੱਖਦਾ ਹਾਂ ।" ਕਹਾਣੀਕਾਰ ਸ੍ਰੀ ਭਗਵੰਤ ਰਸੂਲਪੁਰੀ ਨੇ ਕਿਹਾ, " ਢਾਹਾਂ ਸਾਹਿਤ ਇਨਾਮ ਦੇ ਫਾਈਨਲਿਸਟ ਵਜੋਂ ਨਾਮਜ਼ਦ ਹੋਣਾ ਇੱਕ ਵੱਡੀ ਪ੍ਰਾਪਤੀ ਹੈ । ਜਿਸ ਨਾਲ ਹੁਣ ਮੇਰੀਆਂ ਕਹਾਣੀਆਂ ਪੰਜਾਬੀ ਭਾਸ਼ਾ ਦੀਆਂ ਸੀਮਾਵਾਂ ਤੋਂ ਪਾਰ ਹੋਰ ਭਾਸ਼ਾਵਾਂ ਦੇ ਪਾਠਕਾਂ ਤੱਕ ਵੀ ਪਹੁੰਚ ਕਰ ਸਕਦੀਆਂ ਹਨ ।"
      ਇਸ ਮੌਕੇ ਬੀ.ਸੀ. ਪੁਰਸਕਾਰ ਜੇਤੂ ਲੇਖਕ ਗੁਰਜਿੰਦਰ ਬਸਰਾਨ ਨੇ ਮੁੱਖ ਭਾਸ਼ਣ ਦੌਰਾਨ ਆਪਣੇ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ, ਢਾਹਾਂ ਸਾਹਿਤ ਇਨਾਮ ਦੇ ਤਿੰਨਾਂ ਜੇਤੂਆਂ ਨੂੰ ਹਾਰਦਿਕ ਵਧਾਈ ਦਿੱਤੀ । ਉਹਨਾਂ ਨੇ ਢਾਹਾਂ ਸਾਹਿਤ ਇਨਾਮ ਵੱਲੋ ਮਾਂ ਬੋਲੀ ਪੰਜਾਬੀ ਦੇ ਸਮੁੱਚੀ ਦੁਨੀਆਂ ਵਿਚ ਪ੍ਰਚਾਰ ਅਤੇ ਪਸਾਰ ਲਈ ਕੀਤੇ ਜਾ ਰਹੇ ਉੱਦਮਾਂ ਦੀ ਭਾਰੀ ਸ਼ਲਾਘਾ ਕੀਤੀ।
        ਸਮਾਰੋਹ ਵਿਚ ਇਨਾਮ ਦੇ ਸੰਸਥਾਪਕ  ਸ. ਬਰਜਿੰਦਰ ਸਿੰਘ ਢਾਹਾਂ ਨੇ ਕਿਹਾ ਕਿ "ਸਾਡਾ ਮਿਸ਼ਨ ਪੰਜਾਬੀ ਸਾਹਿਤ ਨੂੰ ਵਿਸ਼ਵ ਪੱਧਰ 'ਤੇ ਉੱਚਾ ਚੁੱਕਣਾ ਹੈ ।  ਇਸ ਲਈ ਪੰਜਾਬੀ ਗਲਪ ਵਿੱਚ ਸ਼ਕਤੀਸ਼ਾਲੀ ਨਵੀਆਂ ਕਹਾਣੀਆਂ ਨੂੰ ਪਛਾਣ ਕੇ ਉਹਨਾਂ ਲਈ ਪਾਠਕਾਂ ਨੂੰ ਪ੍ਰੇਰਿਤ ਕਰਨਾ, ਲੇਖਕਾਂ ਦੀ ਹੌਂਸਲਾ ਅਫਜ਼ਾਈ ਕਰਨੀ ਅਤੇ ਸਰਹੱਦਾਂ ਦੇ ਆਰ-ਪਾਰ ਸੱਭਿਆਚਾਰਕ ਭਾਈਚਾਰਕ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। " ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਦੁਨੀਆਂ ਭਰ ਵਿਚ ਹਰ ਸਾਲ ਪ੍ਰਕਾਸ਼ਿਤ ਹੋਣ ਵਾਲੀਆਂ ਪੰਜਾਬੀ ਗਲਪ ਦੀਆਂ ਉੱਤਮ ਰਚਨਾਵਾਂ ਨੂੰ ਆਮ ਲੋਕਾਈ ਤੱਕ ਪਹੁੰਚਾਉਣਾ ਹੈ ।  ਅਸੀਂ ਸਾਹਿਤ ਰਾਹੀਂ ਦੋਵਾਂ ਪੰਜਾਬਾਂ ਵਿਚ ਵੀ ਸਾਂਝਾਂ ਦਾ ਪੁਲ ਬਣਾਉਣ ਲਈ ਯਤਨਸ਼ੀਲ  ਹਾਂ । ਇਸ ਲਈ ਇਹਨਾਂ ਜੇਤੂ ਪੁਸਤਕਾਂ ਦਾ ਲਿਪੀਅੰਤਰਨ ਕਰਕੇ ਆਮ ਲੋਕਾਈ ਤੱਕ ਪੁੰਹਚਣਾ ਇਸ ਦੇ ਸਭ ਤੋਂ ਪ੍ਰਭਾਵਸ਼ਾਲੀ ਤਰੀਕਿਆਂ ਵਿੱਚੋਂ ਪ੍ਰਮੁੱਖ ਹੈ ।  ਉਹਨਾਂ ਕਿਹਾ ਕਿ ਸਾਲ 2025 ਇਨਾਮ ਦੇ ਜੇਤੂ ਜਿੱਥੇ ਸਾਡੇ ਪੰਜਾਬੀ ਸਾਹਿਤ  ਦੇ ਉੱਚ ਕੋਟੀ ਦੇ ਨਾਵਲਕਾਰ ਅਤੇ ਕਹਾਣੀਕਾਰ ਹਨ, ਉੱਥੇ ਉਹਨਾਂ ਦੀਆਂ ਪੁਸਤਕਾਂ ਦੇ ਵਿਸ਼ੇ ਸਾਨੂੰ ਇੱਕ ਵਿੱਲਖਣ ਸੁਨੇਹਾ ਪ੍ਰਦਾਨ ਕਰਦੇ ਹਨ । ਉਹਨਾਂ ਕਿਹਾ ਕਿ ਢਾਹਾਂ ਸਾਹਿਤ ਪੁਰਸਕਾਰ ਵੱਲੋਂ ਪੰਜਾਬੀ ਸਾਹਿਤ ਰਚਨਾ ਨੂੰ ਉਤਸ਼ਾਹਿਤ ਕਰਨ, ਵਿਸ਼ਵ ਭਰ ਦੇ ਪੰਜਾਬੀ ਭਾਈਚਾਰਿਆਂ ਨੂੰ ਜੋੜਨ, ਮਾਂ-ਬੋਲੀ ਅਤੇ ਪੰਜਾਬੀ ਭਾਸ਼ਾ-ਸਾਹਿਤ ਦੇ ਪ੍ਰਚਾਰ ਅਤੇ ਪਸਾਰ ਕਰਨ ਲਈ ਵੱਖ ਵੱਖ ਉਪਰਾਲੇ ਕਰ ਰਿਹਾ ਹੈ ।  
      ਇਸ ਮੌਕੇ ਕੈਨੇਡਾ ਇੰਡੀਆ ਐਜੂਕੇਸ਼ਨ ਸੋਸਾਇਟੀ ਦੇ ਪ੍ਰਧਾਨ, ਸੈਨੇਟਰ ਸ. ਬਲਤੇਜ ਸਿੰਘ ਢਿੱਲੋਂ ਨੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਯਮਲਾ ਜੱਟ ਦੇ ਪੋਤੇ ਵਿਜੇ ਯਮਲਾ ਵੱਲੋਂ ਮਨਮੋਹਕ ਸੰਗੀਤਕ ਪੇਸ਼ਕਾਰੀ ਕਰਕੇ ਸਰੋਤਿਆਂ ਦਾ ਮਨ ਮੋਹ ਲਿਆ ।   ਸਨਮਾਨ ਸਮਾਰੋਹ ਦੌਰਾਨ  ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਸ਼ਹਿਰ ਅਤੇ ਸਰੀ ਸ਼ਹਿਰ ਵਿਚ ਢਾਹਾਂ ਸਾਹਿਤ ਇਨਾਮ ਨੂੰ ਸਮਰਪਿਤ "ਪੰਜਾਬੀ ਸਾਹਿਤ ਹਫਤੇ" ਦੀ ਹੋਈ ਘੋਸ਼ਣਾ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ  ।  ਇਸ ਮੌਕੇ ਵੱਖ ਵੱਖ ਪ੍ਰਸਿੱਧ ਲੇਖਕਾਂ ਤੋਂ ਇਲਾਵਾ ਸਿਆਸੀ ਆਗੂ, ਸਮਾਜਿਕ ਕਾਰਕੁੰਨ ਤੇ ਪੰਜਾਬੀ ਮਾਂ-ਬੋਲੀ ਨੂੰ ਪਿਆਰ ਕਰਨ ਵਾਲੀਆਂ ਸ਼ਖਸੀਅਤਾਂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ ।
         ਢਾਹਾਂ ਸਾਹਿਤ ਇਨਾਮ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ ਢਾਹਾਂ ਪਰਿਵਾਰ ਵੱਲੋਂ ਸਾਲ 2013 'ਚ ਸਥਾਪਿਤ ਕੀਤਾ ਗਿਆ ਸੀ। ਇਸ ਖਿੱਤੇ ਵਿੱਚ ਪੰਜਾਬੀ ਲੋਕਾਂ, ਭਾਸ਼ਾ ਅਤੇ ਸੱਭਿਆਚਾਰ ਦਾ ਇੱਕ ਅਮੀਰ ਇਤਿਹਾਸ ਹੈ। ਪੰਜਾਬੀ  ਕੈਨੇਡਾ ਵਿੱਚ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਅਤੇ ਦੇਸ਼ ਦੇ ਬਹੁ-ਸੱਭਿਆਚਾਰਕ ਤਾਣੇ-ਬਾਣੇ ਵਿੱਚ ਇੱਕ ਮਜ਼ਬੂਤ ਧਾਗਾ ਹੈ। ਇਸ ਇਨਾਮ ਦੇ ਪ੍ਰਮੁੱਖ ਸੰਸਥਾਪਕ ਸ. ਬਰਜਿੰਦਰ ਸਿੰਘ ਢਾਹਾਂ ਤੇ ਉਹਨਾਂ ਦੀ ਪਤਨੀ ਰੀਟਾ ਢਾਹਾਂ ਵੱਲੋਂ ਸਮੂਹ ਢਾਹਾਂ ਪਰਿਵਾਰ, ਕੈਨੇਡਾ ਇੰਡੀਆ ਐਜੂਕੇਸ਼ਨ ਸੁਸਾਇਟੀ (CIES) ਅਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ (UBC) ਦੇ ਸਹਿਯੋਗ ਨਾਲ ਸਾਲ 2013 ਵਿੱਚ ਢਾਹਾਂ ਪੁਰਸਕਾਰ ਦੀ ਸ਼ੁਰੂਆਤ ਕੀਤੀ ਸੀ । ਢਾਹਾਂ ਸਾਹਿਤ ਇਨਾਮ ਨੇ ਪਿਛਲੇ ਬਾਰਾਂ ਸਾਲਾਂ ਦੇ ਸ਼ਾਨਦਾਰ ਸਫਰ ਦੌਰਾਨ ਆਲੋਚਨਾਤਮਕ ਪ੍ਰਸ਼ੰਸਾ ਅਤੇ ਪ੍ਰਸਿੱਧੀ ਪ੍ਰਾਪਤ ਕੀਤੀ ਹੈ ਅਤੇ ਜਿਸ ਨਾਲ ਜੇਤੂ ਲੇਖਕਾਂ ਅਤੇ ਉਨ੍ਹਾਂ ਦੀਆਂ ਕਿਤਾਬਾਂ ਲਈ ਵਿਆਪਕ, ਬਹੁ-ਭਾਸ਼ਾਈ ਸਰੋਤਿਆਂ ਤੱਕ ਪਹੁੰਚਣ ਲਈ  ਢਾਹਾਂ ਸਾਹਿਤ ਇਨਾਮ ਨੇ ਨਵੇਂ ਰਾਹ ਬਣਾਏ ਹਨ ।  
           ਵਰਨਣਯੋਗ  ਹੈ ਕਿ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਢਾਹਾਂ ਦੇ ਜੰਮਪਲ ਅਤੇ ਬੀ.ਸੀ. ਕੈਨੇਡਾ ਦੇ ਨਿਵਾਸੀ ਬਰਜਿੰਦਰ ਸਿੰਘ ਢਾਹਾਂ, ਬੀਬੀ ਕਸ਼ਮੀਰ ਕੌਰ ਢਾਹਾਂ ਅਤੇ ਪ੍ਰਸਿੱਧ ਸਮਾਜ ਸੇਵਕ ਸਵ: ਬਾਬਾ ਬੁੱਧ ਸਿੰਘ ਢਾਹਾਂ ਬਾਨੀ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਹੋਣਹਾਰ ਸਪੁੱਤਰ ਅਤੇ ਇਸ ਟਰੱਸਟ ਦੇ  ਮੌਜੂਦਾ ਮੀਤ ਪ੍ਰਧਾਨ ਵੀ ਹਨ । ਉਹਨਾਂ ਦੇ ਸਮੂਹ ਢਾਹਾਂ ਪਰਿਵਾਰ ਵੱਲੋਂ ਕਾਇਮ ਕੀਤਾ ਢਾਹਾਂ ਸਾਹਿਤ ਇਨਾਮ ਪੰਜਾਬੀ ਭਾਸ਼ਾ ਵਿੱਚ ਗਲਪ ਪੁਸਤਕਾਂ ਲਈ ਸਭ ਤੋਂ ਵੱਡਾ ਅੰਤਰਰਾਸ਼ਟਰੀ ਸਾਹਿਤਕ ਪੁਰਸਕਾਰ ਬਣ ਚੁੱਕਾ ਹੈ ।

ਫੋਟੋ ਕੈਪਸ਼ਨ  : ਢਾਹਾਂ ਸਾਹਿਤ ਇਨਾਮ ਦੇ ਜੇਤੂ  ਬਲਬੀਰ ਪਰਵਾਨਾ, ਮੁਦੱਸਰ ਬਸ਼ੀਰ ਅਤੇ ਭਗਵੰਤ ਰਸੂਲਪੁਰੀ ਆਪਣੀਆਂ ਜੇਤੂ ਟਰਾਫੀਆਂ ਸਮੇਤ  

Thursday, 13 November 2025

ਢਾਹਾਂ ਕਲੇਰਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਦਾ ਆਯੋਜਿਨ

ਢਾਹਾਂ ਕਲੇਰਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਦਾ ਆਯੋਜਿਨ
ਬੰਗਾ 13 ਨਵੰਬਰ () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਅੱਜ ਸਮੂਹ  ਇਲਾਕਾ ਨਿਵਾਸੀ ਸਾਧ ਸੰਗਤਾਂ ਦੇ ਸਹਿਯੋਗ ਨਾਲ  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਉਪਰੰਤ ਸਜੇ ਦੀਵਾਨ ਵਿਚ ਭਾਈ ਜੁਝਾਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਰਸ ਭਿੰਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਨਾਮ ਸਿਰਮਨ ਰਾਹੀਂ ਸੰਗਤਾਂ ਨੂੰ  ਗੁਰੂ ਚਰਨਾਂ ਨਾਲ ਜੋੜਿਆ । ਇਸ ਮੌਕੇ  ਭਾਈ ਜੋਗਾ ਸਿੰਘ ਜੀ ਹਜ਼ੂਰੀ ਰਾਗੀ ਗੁਰੁਦਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ,  ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਅਤੇ ਗੂਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੇ ਵਿਦਿਆਰਥੀ ਕੀਰਤਨੀ ਜਥਿਆਂ ਨੇ ਹਾਜ਼ਰੀ ਭਰੀ । ਸਮਾਗਮ ਵਿਚ ਗਿਆਨੀ ਗੁਰਪ੍ਰੀਤ ਸਿੰਘ ਗੁਰਦੁਆਰਾ ਸ਼ਹੀਦ ਗੰਜ ਸ੍ਰੀ ਅੰਮ੍ਰਿਤਸਰ ਨੇ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਬਾਣੀ ਅਤੇ ਸਿੱਖਿਆਵਾਂ ਬਾਰੇ ਚਾਣਨਾ ਪਾਉਂਦੇ ਹੋਏ ਗੁਰੂ ਜੀ ਵੱਲੋ ਦਰਸਾਏ ਸੇਵਾ ਮਾਰਗ ਤੇ ਚਲਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਸੰਗਤਾਂ ਨੂੰ ਕਿਰਤ ਕਰਨ, ਵੰਡ ਛਕਣ, ਨਾਮ ਸਿਮਰਨ ਕਰਨ ਲਈ ਪ੍ਰੇਰਿਆ ਅਤੇ ਦਿਨੋ ਦਿਨ ਵੱਧ ਰਹੇ ਪਾਖੰਡਵਾਦ ਤੋਂ ਬਚਣ ਲਈ ਵੀ ਸੰਗਤਾਂ ਨੂੰ ਚੇਤੰਨ ਕੀਤਾ ।  ਮਹਾਨ ਗੁਰਮਤਿ ਸਮਾਗਮ ਵਿਚ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ  ਨੇ ਇਕੱਤਰ ਸਮੂਹ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਟਰੱਸਟ ਵੱਲੋ ਚਲਾਏ ਜਾ ਰਹੇ ਅਦਾਰਿਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ।  ਉਹਨਾਂ ਨੇ ਗੁਰੂ ਸਾਹਿਬਾਨ ਵੱਲੋਂ ਦਿਖਾਏ ਸਿੱਖੀ ਦੇ ਮਾਰਗ ਤੇ ਚੱਲਣ ਲਈ ਪ੍ਰੇਰਦੇ ਹੋਏ ਸਮੂਹ ਸੰਗਤਾਂ ਨੂੰ ਜਲ ਅਤੇ ਵਾਤਾਵਰਣ ਦੀ ਰਾਖੀ  ਲਈ ਜਾਗੁਰਕ ਕੀਤਾ । ਇਸ ਮੌਕੇ ਸਤਨਾਮ ਸਿੰਘ ਲਾਦੀਆਂ ਨੇ ਸਮਾਗਮ ਅਤੇ ਸੰਸਥਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਬਾਖੂਬੀ ਸਟੇਜ ਸੰਚਾਲਨਾ ਕੀਤੀ ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਵਿਚ ਜਥੇਦਾਰ ਜੰਗ ਬਹਾਦਰ ਸਿੰਘ ਐਗਜ਼ੀਕਿਊਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ, ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਬਾਬਾ ਜੋਗਿੰਦਰ ਸਿੰਘ ਨਿਰਮਲ ਕੁਟੀਆ ਰਾਮਪੁਰ ਅਟਾਰੀ ਵਾਲੇ, ਜਥੇਦਾਰ ਬਾਬਾ ਨੌਰੰਗ ਸਿੰਘ ਮੁੱਖ ਸੇਵਾਦਾਰ ਗੁ: ਮੰਜੀ ਸਾਹਿਬ ਪਾ: ਨੌਵੀਂ ਨਵਾਂਸ਼ਹਿਰ,  ਨਰਿੰਦਰ ਸਿੰਘ ਸ਼ੇਰਗਿੱਲ ਮੈਂਬਰ ਸੀਨੀਅਰ ਮੈਂਬਰ ਟਰੱਸਟ, ਬੀਬੀ ਬਲਵਿੰਦਰ ਕੌਰ ਖਜ਼ਾਨਚੀ ਟਰੱਸਟ, ਦਵਿੰਦਰ ਸਿੰਘ ਢਿੱਲੋਂ ਅਮਰੀਕਾ, ਸੁੱਚਾ ਸਿੰਘ ਲੋਹਗੜ੍ਹ ਇੰਟਰਨੈਸ਼ਨਲ ਅਕਾਲ ਮਿਸ਼ਨ ਯੂ ਕੇ, ਜਥੇਦਾਰ ਸਤਨਾਮ ਸਿੰਘ ਲਾਦੀਆਂ, ਗੁਰਦੀਪ ਸਿੰਘ ਢਾਹਾਂ, ਇੰਦਰਜੀਤ ਸਿੰਘ ਵਾਰੀਆ ਮੁੱਖ ਸੇਵਾਦਾਰ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ, ਸੋਹਨ ਲਾਲ ਢੰਡਾ ਸੀਨੀਅਰ ਆਗੂ, ਸਤਵੀਰ ਸਿੰਘ ਪੱਲੀ ਝਿੱਕੀ ਸੀਨੀਅਰ ਆਗੂ, ਨਵਦੀਪ ਸਿੰਘ ਅਨੋਖਰਵਾਲ ਸੀਨੀਅਰ ਆਗੂ,  ਬਾਬਾ ਰੇਸ਼ਮ ਸਿੰਘ ਬੰਗਾ, ਪ੍ਰਿੰਸੀਪਲ ਰਣਜੀਤ ਸਿੰਘ ਭਾਈ ਸੰਗਤ ਸਿੰਘ ਕਾਲਜ ਬੰਗਾ, ਪ੍ਰੋਫੈਸਰ ਗੁਲਬਹਾਰ ਸਿੰਘ, ਐਡਵੋਕੇਟ ਅਮਰੀਕ ਸਿੰਘ ਬੰਗਾ, ਬਲਵੰਤ ਸਿੰਘ ਲਾਦੀਆ, ਮਹਿੰਦਰ ਸਿੰਘ ਢਾਹਾਂ, ਜਥੇਦਾਰ ਤਰਲੋਕ ਸਿੰਘ ਫਲੋਰਾ ਹੀਉਂ, ਸੁਰਿੰਦਰ ਸਿੰਘ ਘੁੰਮਣਾ ਸ਼ਾਹ ਜੀ, ਜਸਵੀਰ ਸਿੰਘ ਨਾਗਰਾ, ਅਮਰੀਕ ਸਿੰਘ ਮੰਡੀ, ਐਸ ਡੀ ਓ ਪਰਮਜੀਤ ਸਿੰਘ ਮੰਡੀ, ਲੰਬੜਦਾਰ ਸਵਰਨ ਸਿੰਘ ਕਾਹਮਾ, ਉਂਕਾਰ ਸਿੰਘ ਭੂਤਾਂ, ਭਾਈ ਸਤਨਾਮ ਸਿੰਘ ਗੁ: ਚਰਨਕੰਵਲ ਸਾਹਿਬ ਪਾਤਸ਼ਾਹੀ ਛੇਵੀਂ ਬੰਗਾ, ਬਲਵੀਰ ਸਿੰਘ ਕੰਗਰੋੜ, ਜਥੇਦਾਰ ਗੁਰਨਾਮ ਸਿੰਘ, ਬਹਾਦਰ ਸਿੰਘ ਮਜਾਰੀ, ਬਾਬਾ ਕਸ਼ਮੀਰਾ ਸਿੰਘ, ਧਰਮਿੰਦਰ ਸਿੰਘ ਕਲੇਰਾਂ, ਮਹਿੰਦਰ ਸਿੰਘ ਧਾਲੀਵਾਲ, ਜਗਦੀਪ ਸਿੰਘ ਨਵਾਂਸ਼ਹਿਰ, ਜਗਜੀਤ ਸਿੰਘ ਨਵਾਂਸ਼ਹਿਰ, ਮਨਮੋਹਨ ਸਿੰਘ ਨਵਾਂਸ਼ਹਿਰ, ਕੁਲਜੀਤ ਸਿੰਘ ਖਾਲਸਾ ਨਵਾਂਸ਼ਹਿਰ, ਹਕੀਕਤ ਸਿੰਘ ਨਵਾਂਸ਼ਹਿਰ, ਬੂਟਾ ਸਿੰਘ ਢੰਢੂਹਾ, ਸੁਖਵਿੰਦਰ ਸਿੰਘ ਗੋਬਿੰਦਪੁਰ, ਕਮਲਜੀਤ ਸਿੰਘ ਕੁਲਥਮ, ਦਵਿੰਦਰ ਸਿੰਘ ਕਲਸੀ, ਬਲਵੀਰ ਸਿੰਘ ਅਜੀਮਲ, ਜਸਵੀਰ ਸਿੰਘ ਨਾਗਰਾ ਬਹਿਰਾਮ, ਬਲਜਿੰਦਰ ਸਿੰਘ ਹੈਪੀ ਕਲੇਰਾਂ, ਦਾਰਾ ਸਿੰਘ ਸਰਪੰਚ ਕਲੇਰਾਂ, ਭਾਈ ਸਤਨਾਮ ਸਿੰਘ ਢਾਹਾਂ, ਦਲਜੀਤ ਸਿੰਘ ਕਲੇਰਾਂ, ਗੁਦਾਵਰ ਸਿੰਘ ਕਲੇਰਾਂ, ਰਾਜਿੰਦਰ ਸਿੰਘ ਢੰਡਵਾੜ, ਕੁਲਵਿੰਦਰ ਸਿੰਘ ਢਿੱਲੋਂ, ਡਾ ਸੁਖਵਿੰਦਰ ਸਿੰਘ ਕਲਸੀ,  ਗੁਰਮੀਤ ਸਿੰਘ, ਹੈਡਮਾਸਟਰ ਰਾਜਿੰਦਰ ਸਿੰਘ ਖਾਲਸਾ ਹਾਈ ਸਕੂਲ ਬੰਗਾ, ਪਰਮਜੀਤ ਸਿੰਘ ਖਾਲਸਾ, ਸਤਨਾਮ ਸਿੰਘ ਝਿੱਕਾ, ਰਾਜ ਕੁਮਾਰ ਰਾਜ ਟਰੈਵਲ, ਲੈਫਟੀਨੈਂਟ ਕਰਨਲ ਸ਼ਰਨਜੀਤ ਸਿੰਘ ਰੋਟਰੀ ਕਲੱਬ ਬੰਗਾ, ਮਾਸਟਰ ਜੀਤ ਸਿੰਘ ਗੁਣਾਚੌਰ, ਬਾਬਾ ਗੁਰਜਿੰਦਰ ਸਿੰਘ ਸਰਹਾਲਾ ਖੁਰਦ, ਪ੍ਰੌਫੈਸਰ ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਿੱਖਿਆ,  ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਮੈਡਮ ਰਮਨਦੀਪ ਕੌਰ ਕੰਗ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਮੈਡਮ ਵਨੀਤਾ ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ,  ਰਾਜਦੀਪ ਥਿਦਵਾਰ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ, ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਭਾਈ ਮਨਜੀਤ ਸਿੰਘ, ਨਰਿੰਦਰ ਸਿੰਘ ਢਾਹਾਂ ਇਲਾਕੇ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ,  ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ, ਇਸਤਰੀ ਸਤਿਸੰਗ ਸਭਾ ਬੰਗਾ,  ਕਮੇਟੀ ਗੁਰਦੁਆਰਾ ਫੱਤੂਆਣਾ ਸਾਹਿਬ ਅਤੇ ਸਮੂਹ ਸੰਗਤਾਂ ਤੋਂ ਇਲਾਵਾ ਟਰੱਸਟ ਅਧੀਨ ਚੱਲਦੇ ਅਦਾਰਿਆਂ ਦਾ ਸਟਾਫ਼, ਵਿਦਿਆਰਥੀਆਂ ਨੇ ਵੀ ਹਾਜ਼ਰੀਆਂ ਭਰੀਆਂ। ਇਸ ਮੌਕੇ ਭਾਈ ਘਨੱਈਆ ਸੇਵਕ ਜਥਾ ਜਾਡਲਾ ਨੇ ਜੋੜਿਆਂ ਦੀ ਸੇਵਾ ਨਿਭਾਈ। ਸਮਾਗਮ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।
ਫੋਟੋ ਕੈਪਸ਼ਨ :  ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ  ਢਾਹਾਂ ਕਲੇਰਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਸਮਾਗਮ ਦੀਆਂ ਝਲਕੀਆਂ

Tuesday, 11 November 2025

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 13 ਨਵੰਬਰ ਨੂੰ ਹੋ ਰਹੇ ਮਹਾਨ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਮੁੰਕਮਲ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 13 ਨਵੰਬਰ ਨੂੰ ਹੋ ਰਹੇ ਮਹਾਨ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਮੁੰਕਮਲ
ਬੰਗਾ 11 ਨਵੰਬਰ () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ-ਕਲੇਰਾਂ ਵੱਲੋਂ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਖੇ  ਮਨਾਇਆ ਜਾ ਰਿਹਾ ਹੈ ।  ਇਸ ਸਬੰਧੀ ਹੋ ਰਹੇ ਸਮਾਗਮ ਦੀ ਤਿਆਰੀਆਂ ਦਾ ਜ਼ਾਇਜਾ ਲੈਣ ਮੌਕੇ ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ
 ਜਾਣਕਾਰੀ ਦਿੰਦੇ ਦੱਸਿਆ ਕਿ ਹਸਪਤਾਲ ਕੰਪਲੈਕਸ ਵਿਖੇ  ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਮਹਾਨ ਗੁਰਮਤਿ ਸਮਾਗਮ 13 ਨਵੰਬਰ, ਦਿਨ ਵੀਰਵਾਰ ਨੂੰ ਸਵੇਰੇ 9.00 ਵਜੇ ਤੋਂ ਦੁਪਹਿਰ 1.00 ਵਜੇ ਤੱਕ  ਬੜੀ ਸ਼ਰਧਾ  ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ  । ਜਿਸ ਵਿਚ ਭਾਈ ਜੁਝਾਰ  ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਭਾਈ ਜੋਗਾ ਸਿੰਘ ਢਾਹਾਂ ਕਲੇਰਾਂ ਅਤੇ  ਟਰੱਸਟ ਦੇ ਪ੍ਰਬੰਧ ਹੇਠਾਂ ਚੱਲਦੇ ਅਦਾਰਿਆਂ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਗੁਰੂ ਨਾਨਕ ਕਾਲਜ ਆਫ ਨਰਸਿੰਗ ਕਾਲਜ ਅਤੇ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਦੇ ਵਿਦਿਆਰਥੀ ਕੀਰਤਨੀ ਜਥਿਆਂ ਵੱਲੋਂ  ਗੁਰਬਾਣੀ ਕੀਰਤਨ ਕੀਤਾ ਜਾਵੇਗਾ । ਸਮਾਗਮ ਵਿਚ ਪ੍ਰਸਿੱਧ ਕਥਾਵਾਵਕ ਗਿਆਨੀ ਗੁਰਪ੍ਰੀਤ ਸਿੰਘ ਗੁਰਦੁਆਰਾ ਸ਼ਹੀਦ ਗੰਜ ਸ੍ਰੀ ਅੰਮ੍ਰਿਤਸਰ ਗੁਰਬਾਣੀ ਕਥਾ ਸੰਗਤਾਂ ਨੂੰ ਸਰਵਣ ਕਰਾਉਣਗੇ । ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ । ਉਹਨਾਂ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਮੁੰਕਮਲ ਹੋ ਗਈਆਂ ਹਨ ਅਤੇ ਇਲਾਕਾ ਨਿਵਾਸੀ ਸਮੂਹ ਸਾਧ ਸੰਗਤ ਨੂੰ ਮਹਾਨ ਗੁਰਮਤਿ ਸਮਾਗਮ ਵਿਚ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ । ਇਸ ਮੌਕੇ ਭਾਈ ਜੋਗਾ ਸਿੰਘ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਤੇ ਕਮਲਜੀਤ ਸਿੰਘ ਮੱਟੂ ਅਕਾਊਟੈਂਟ ਵੀ ਨਾਲ ਸਨ ।
ਫੋਟੋ ਕੈਪਸ਼ਨ :  ਹਸਪਤਾਲ ਢਾਹਾਂ ਕਲੇਰਾਂ ਵਿਖੇ ਹੋ ਰਹੇ ਮਹਾਨ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਦਾ ਜ਼ਾਇਜ਼ਾ ਲੈਂਦੇ ਹੋਏ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ 

Monday, 10 November 2025

ਸਰਕਾਰੀ ਕਾਲਜ ਹੁਸ਼ਿਆਰਪੁਰ ਵਿਚ ‘ ਗਿਆਨ ਜੋਤੀ ਸਪਤਾਹ’ ਮਨਾਇਆ ਗਿਆ।

 ਸਰਕਾਰੀ ਕਾਲਜ ਹੁਸ਼ਿਆਰਪੁਰ ਵਿਚ ‘ ਗਿਆਨ ਜੋਤੀ ਸਪਤਾਹ’ ਮਨਾਇਆ ਗਿਆ।
ਹੁਸ਼ਿਆਰਪੁਰ (ਪ੍ਰਸ਼ੋਤਮ ਲਾਲ ਦੜੋਚ) ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਪ੍ਰਿੰਸੀਪਲ, ਡਾ. ਗਗਨਦੀਪ ਚੀਮਾ ਜੀ ਦੀ ਅਗਵਾਈ ਵਿਚ 3 ਨਵੰਬਰ, 2025 ਤੋਂ ਲੈ ਕੇ 8 ਨਵੰਬਰ,2025 ਤੱਕ ‘ਗਿਆਨ ਜੋਤੀ ਸਪਤਾਹ’ ਮਨਾਇਆ ਗਿਆ। ਇਸ ਵਿਚ ਕਾਲਜ ਦੇ ਸਮੂਹ ਵਿਦਿਆਰਥੀਆਂ, ਪ੍ਰੋਫੈਸਰਾਂ ਅਤੇ ਸਟਾਫ ਮੈਂਬਰਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਸਮੂਹ ਕਾਲਜ ਸਟਾਫ ਅਤੇ ਵਿਦਿਆਰਥੀਆਂ ਵਲੋਂ ਨਾਵਲ, ਕਹਾਣੀ ਪੁਸਤਕਾਂ, ਕੋਰਸ ਕਿਤਾਬਾਂ ਅਤੇ ਹੋਰ ਜਾਣਕਾਰੀ ਭਰਪੂਰ ਕਿਤਾਬਾਂ ਦਾਨ ਕੀਤੀਆਂ ਗਈਆਂ, ਜੋ ਕਿ ਗਿਣਤੀ ਦੇ ਵਿਚ ਲਗਭਗ 200 ਦੇ ਕਰੀਬ ਹਨ। ਇਥੇ ਇਹ ਧਿਆਨ ਦੇਣ ਯੋਗ ਹੈ ਕਿ ਇਸ ਸਪਤਾਹ ਦੌਰਾਨ ਜਿੰਨੀਆਂ ਵੀ ਪੁਸਤਕਾਂ ਇੱਕਠੀਆਂ ਹੋਈਆਂ ਹਨ, ਉਹ ਸਾਰੀਆਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਪੁਰਦ ਕਰ ਦਿੱਤੀਆਂ ਜਾਣਗੀਆਂ ਤਾਂ ਜੋ  ਜ਼ਿਲ੍ਹਾ ਹੁਸ਼ਿਆਰਪੁਰ ਦੀ ਡਿਜੀਟਲ ਅਤੇ ਪੇਂਡੂ ਲਾਇਬ੍ਰੇਰੀਆਂ ਵਿਚ ਵੰਡ ਦਿੱਤੀਆਂ ਜਾਣ। ਸਿਖਿਆਰਥੀ ਅਤੇ ਵਿਦਿਆਰਥੀ ਦੋਵਾਂ ਨੂੰ ਹੀ ਇਹਨਾਂ ਪੁਸਤਕਾਂ ਤੋਂ ਆਪਣੇ ਗਿਆਨ ਵਿਚ ਵਾਧਾ ਕਰਨ ਦਾ ਮੌਕਾ ਪ੍ਰਾਪਤ ਹੋਵੇਗਾ।
ਇਸ ਮੁਹਿੰਮ ਨੂੰ ਸਿਰੇ ਚੜਾਉਣ ਲਈ ਪ੍ਰੋ: ਗਾਇਤਰੀ, ਪ੍ਰੋ: ਭਾਗਿਆਸ਼੍ਰੀ ਅਤੇ ਪ੍ਰੋ: ਕਰਨਦੀਪ ਕੌਰ ਨੇ ਆਪਣਾ ਯੋਗਦਾਨ ਦਿੱਤਾ। ਕਾਲਜ ਦੇ ਪ੍ਰਿੰਸੀਪਲ, ਡਾ. ਗਗਨਦੀਪ ਚੀਮਾ ਜੀ ਨੇ ਕਾਲਜ ਸਟਾਫ ਅਤੇ ਵਿਦਿਆਰਥੀਆਂ ਦੀ ਇਸ ਸ਼ਲਾਘਾਯੋਗ ਕੰਮ ਲਈ ਤਾਰੀਫ ਕੀਤੀ ਅਤੇ ਕਿਹਾ ਕਿ ਸਾਨੂੰ ਭਵਿੱਖ ਵਿਚ ਵੀ ਅਜਿਹੇ ਵਧੀਆ ਤੇ ਪਰ ਉਪਕਾਰੀ ਕੰਮ ਕਰਨੇ ਚਾਹੀਦੇ ਹਨ।

ਢਾਹਾਂ ਕਲੇਰਾਂ ਹਸਪਤਾਲ ਵਿਚ ਚਮੜੀ ਦੇ ਰੋਗਾਂ ਦਾ ਮੁਫ਼ਤ ਮੈਡੀਕਲ ਕੈਂਪ 16 ਨਵੰਬਰ ਦਿਨ ਐਤਵਾਰ ਨੂੰ

ਢਾਹਾਂ ਕਲੇਰਾਂ ਹਸਪਤਾਲ ਵਿਚ ਚਮੜੀ ਦੇ ਰੋਗਾਂ ਦਾ ਮੁਫ਼ਤ ਮੈਡੀਕਲ ਕੈਂਪ 16 ਨਵੰਬਰ ਦਿਨ ਐਤਵਾਰ ਨੂੰ
ਬੰਗਾ  11 ਨਵੰਬਰ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਚਮੜੀ ਦੇ ਰੋਗਾਂ ਦਾ ਮੁਫਤ ਚੈਕਅਪ ਕੈਂਪ 16 ਨਵੰਬਰ, ਦਿਨ ਐਤਵਾਰ ਨੂੰ  ਲਗਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਦਿੰਦੇ ਦੱਸਿਆ ਕ‍ਿ  ਗੁਰੂ ਨਾਨਕ ਮਿਸ਼ਨ ਹਸਪਤਾਲ ਵੱਲੋਂ ਲੋੜਵੰਦ ਮਰੀਜ਼ਾਂ ਦੀ ਮਦਦ ਕਰਨ ਲਈ ਚਮੜੀ ਦੇ ਰੋਗਾਂ ਦਾ ਮੁਫਤ ਕੈਂਪ 16 ਨਵੰਬਰ, ਦਿਨ ਐਤਵਾਰ ਨੂੰ  ਹਸਪਤਾਲ ਵਿਚ ਚਮੜੀ ਰੋਗਾਂ ਦੇ ਵਿਭਾਗ ਵਿਚ ਲਗਾਇਆ ਜਾ ਰਿਹਾ  ਹੈ । ਜਿਸ ਵਿਚ ਚਮੜੀ ਰੋਗਾਂ ਦੇ ਮਾਹਿਰ ਡਾ. ਕਰਨ ਛਾਬੜਾ ਵੱਲੋਂ  ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਜਾਵੇਗੀ ਅਤੇ ਮਰੀਜ਼ਾਂ ਨੂੰ ਮੁਫਤ ਦਵਾਈ ਦਿੱਤੀ ਜਾਵੇਗੀ । ਇਸ ਮੌਕੇ ਮਰੀਜ਼ਾਂ ਨੂੰ ਵੱਖ ਵੱਖ ਲੈਬ ਟੈਸਟਾਂ ਜਿਵੇਂ ਸੀ ਬੀ ਸੀ, ਐਲ ਐਫ ਟੀ, ਆਰ ਐਫ ਟੀ, ਵਾਇਰਲ ਮਾਰਕ, ਆਇਰਨ ਫੇਰੀਟਿਨ, ‍ਵਿਟਾਮਿਨ  ਬੀ12, ਵਿਟਾਮਿਨ ਡੀ, ਫਾਸਟਿੰਗ ਥਾਇਰਾਇਡ ਪ੍ਰੋਫਾਈਲ ਅਤੇ ਸ਼ੂਗਰ ਦੇ ਟੈਸਟਾਂ ਵਿਚ 50 ਫੀਸਦੀ ਛੋਟ ਦਿੱਤੀ ਜਾਵੇਗੀ । ਡਾ. ਢਾਹਾਂ ਨੇ ਚਮੜੀ ਦੀ ਐਲਰਜੀ, ਹਰ ਤਰ੍ਹਾਂ ਦੀ ਖਾਰਸ਼, ਫੰਗਲ ਇੰਨਫੈਕਸ਼ਨ, ਨਹੁੰਆਂ ਦੀਆਂ ਬਿਮਾਰੀਆਂ,  ਫੁਲਵਹਿਰੀ (ਸਫੈਦ ਦਾਗ) ਦਾ ਇਲਾਜ, ਬੱਚਿਆਂ ਨੌਜਵਾਨਾਂ ਅਤੇ ਲੜਕੀਆਂ ਦੇ ਚਿਹਰੇ ਦੇ ਕਿੱਲ੍ਹਾਂ  ਫਿੰਸੀਆਂ, ਆਇਲੀ ਸਕਿਨ, ਚੰਬਲ, ਮੋਹਕੇ,  ਸਿਰ ਦੇ ਵਾਲਾਂ ਦੇ ਝੜਨ / ਡਿੱਗਣ ਦਾ ਇਲਾਜ,  ਚਿਹਰੇ ਦੇ ਅਣਚਾਹੇ ਵਾਲਾਂ, ਸੱਟਾਂ ਦੇ ਨਿਸ਼ਾਨ, ਫੋੜੇ-ਫਿੰਸੀਆਂ,  ਧੱਫ਼ੜਾਂ ਤੇ ਹਰ ਤਰ੍ਹਾਂ ਚਮੜੀ ਰੋਗਾਂ ਦੇ ਮਰੀਜ਼ਾਂ ਨੂੰ ਇਸ ਫਰੀ ਚੈੱਕਅੱਪ ਕੈਂਪ ਦਾ ਲਾਭ ਪ੍ਰਾਪਤ ਕਰਨ ਦੀ ਅਪੀਲ ਵੀ ਕੀਤੀ । ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਡਾਕਟਰ ਕਰਨ ਛਾਬੜਾ ਐਮ. ਡੀ., ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ ਵੀ ਹਾਜ਼ਰ ਹਨ ।
ਤਸਵੀਰ :  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲੱਗਣ ਵਾਲੇ ਚਮੜੀ ਦੇ ਰੋਗਾਂ ਦਾ ਮੁਫਤ ਕੈਂਪ ਦੀ ਜਾਣਕਾਰੀ ਦੇਣ ਮੌਕੇ ਡਾ ਕੁਲਵਿੰਦਰ ਸਿੰਘ ਢਾਹਾਂ 

Saturday, 8 November 2025

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ 13 ਨਵੰਬਰ ਨੂੰ

 ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ  ਵਿਖੇ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ 13 ਨਵੰਬਰ ਨੂੰ
ਬੰਗਾ 08 ਨਵੰਬਰ () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ-ਕਲੇਰਾਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜੁੱਗੋ ਜੁੱਗ ਅਟੱਲ ਧੰਨ-ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ 13 ਨਵੰਬਰ ਦਿਨ ਵੀਰਵਾਰ ਨੂੰ ਸਵੇਰੇ 9.00 ਵਜੇ ਤੋਂ ਦੁਪਹਿਰ 1.00 ਵਜੇ ਤੱਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੜੀ ਸ਼ਰਧਾ  ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ । ਇਹ ਜਾਣਕਾਰੀ ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਮੀਡੀਆ ਨੂੰ ਪ੍ਰਦਾਨ ਕੀਤੀ । ਉਹਨਾਂ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 13 ਨਵੰਬਰ, ਦਿਨ ਵੀਰਵਾਰ  ਨੂੰ ਹਸਪਤਾਲ ਕੰਪਲੈਕਸ ਵਿਚ ਮਹਾਨ ਗੁਰਮਤਿ ਸਮਾਗਮ ਹੋ ਰਿਹਾ ਹੈ,  ਜਿਸ ਵਿਚ ਭਾਈ ਜੁਝਾਰ  ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅਮ੍ਰਿੰਤਸਰ, ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਤੋਂ ਟਰੱਸਟ ਦੇ ਪ੍ਰਬੰਧ ਹੇਠਾਂ ਚੱਲਦੇ ਅਦਾਰਿਆਂ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਗੁਰੂ ਨਾਨਕ ਕਾਲਜ ਆਫ ਨਰਸਿੰਗ ਕਾਲਜ ਅਤੇ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ  ਦੇ ਵਿਦਿਆਰਥੀ ਕੀਰਤਨੀ ਜਥਿਆਂ ਵੱਲੋਂ  ਗੁਰਬਾਣੀ ਕੀਰਤਨ ਕੀਤਾ ਜਾਵੇਗਾ । ਇਸ ਮੌਕੇ ਗਿਆਨੀ ਗੁਰਪ੍ਰੀਤ ਸਿੰਘ ਕਥਾ ਵਾਚਕ  ਗੁਰਦੁਆਰਾ ਸ਼ਹੀਦ ਗੰਜ ਸ੍ਰੀ ਅਮ੍ਰਿੰਤਸਰ  ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ । ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ ।  ਮਹਾਨ ਗੁਰਮਤਿ ਸਮਾਗਮ ਦੀ ਜਾਣਕਾਰੀ ਦੇਣ ਮੌਕੇ ਭਾਈ ਜੋਗਾ ਸਿੰਘ ਅਤੇ ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ :  ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ-ਕਲੇਰਾਂ 

Friday, 7 November 2025

ਖੇਡਾਂ ਨੂੰ ਉਤਸ਼ਾਹਤ ਕਰਨ ਤੇ ਨੌਜਵਾਨਾਂ ਨੂੰ ਪ੍ਰੋਤਸਾਹਿਤ ਕਰਨ ਲਈ ਸਰਕਾਰ ਕਰ ਰਹੀ ਹੈ ਨਿਰੰਤਰ ਯਤਨ: ਡਾ. ਰਵਜੋਤ ਸਿੰਘ

ਖੇਡਾਂ ਨੂੰ ਉਤਸ਼ਾਹਤ ਕਰਨ ਤੇ ਨੌਜਵਾਨਾਂ ਨੂੰ ਪ੍ਰੋਤਸਾਹਿਤ ਕਰਨ ਲਈ ਸਰਕਾਰ ਕਰ ਰਹੀ ਹੈ ਨਿਰੰਤਰ ਯਤਨ: ਡਾ. ਰਵਜੋਤ ਸਿੰਘ
ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਹੋਈ ਜੂਨੀਅਰ ਸਟੇਟ ਖੋ-ਖੋ ਚੈਂਪੀਅਨਸ਼ਿਪ ਵਿੱਚ ਪਹੁੰਚੇ ਸਥਾਨਕ ਸਰਕਾਰ ਮੰਤਰੀ
ਖਿਡਾਰੀਆਂ ਦਾ ਉਤਸ਼ਾਹ ਵਧਾਇਆ, ਖੇਡਾਂ ਦੀ ਮਹੱਤਤਾ ਬਾਰੇ ਦਿੱਤਾ ਸੰਦੇਸ਼


ਹੁਸ਼ਿਆਰਪੁਰ, 7 ਨਵੰਬਰ ( ਪ੍ਰਸ਼ੋਤਮ ਲਾਲ ਦੜੋਚ) ਸਥਾਨਕ ਸਰਕਾਰ ਮੰਤਰੀ ਡਾ. ਰਵਜੋਤ ਸਿੰਘ ਨੇ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ, ਹੁਸ਼ਿਆਰਪੁਰ ਦੇ ਖੇਡ ਮੈਦਾਨ ਵਿੱਚ ਆਯੋਜਿਤ ਜੂਨੀਅਰ ਸਟੇਟ ਖੋ-ਖੋ ਚੈਂਪੀਅਨਸ਼ਿਪ ਵਿੱਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਖੇਡਾਂ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟ ਕਰਦਿਆਂ ਕਿਹਾ ਕਿ ਖੇਡ ਨੌਜਵਾਨ ਪੀੜ੍ਹੀ ਨੂੰ ਅਨੁਸ਼ਾਸਨ, ਏਕਤਾ ਅਤੇ ਆਤਮਵਿਸ਼ਵਾਸ ਸਿਖਾਉਂਦੀਆਂ ਹਨ ਤੇ ਸਮਾਜ ਨੂੰ ਤੰਦਰੁਸਤ ਅਤੇ ਜੋਸ਼ੀਲਾ ਬਣਾਉਂਦੀਆਂ ਹਨ।

ਡਾ. ਰਵਜੋਤ ਸਿੰਘ ਨੇ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਉਤਸ਼ਾਹ ਤੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਰਾਜ ਦੀ ਖੇਡ ਪ੍ਰਤਿਭਾ ਨੂੰ ਉਭਾਰਨ ਲਈ ਨਿਰੰਤਰ ਯਤਨ ਕਰ ਰਹੀ ਹੈ। ਸਰਕਾਰ ਵੱਲੋਂ ਰਾਜ ਭਰ ਵਿੱਚ ਖੇਡ ਸਹੂਲਤਾਂ ਦੇ ਵਿਸਤਾਰ, ਕੋਚਿੰਗ ਸੈਂਟਰਾਂ ਦੀ ਮਜ਼ਬੂਤੀ ਅਤੇ ਖਿਡਾਰੀਆਂ ਨੂੰ ਵਧੀਆ ਮੰਚ ਪ੍ਰਦਾਨ ਕਰਨ ਲਈ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਖੋ-ਖੋ ਵਰਗੀਆਂ ਦੇਸੀ ਖੇਡਾਂ ਦੀ ਲੋਕਪ੍ਰਿਯਤਾ ਵਧਾਉਣ ਅਤੇ ਪਿੰਡਾਂ ਵਿੱਚ ਛੁਪੀ ਪ੍ਰਤਿਭਾ ਨੂੰ ਸਾਹਮਣੇ ਲਿਆਉਣ ਵਿੱਚ ਇਸ ਤਰ੍ਹਾਂ ਦੇ ਟੂਰਨਾਮੈਂਟ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਕੈਬਨਿਟ ਮੰਤਰੀ ਨੇ ਆਯੋਜਨ ਕਮੇਟੀ ਦੀ ਵੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਇਸ ਮੁਕਾਬਲੇ ਨੂੰ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤਾ।

ਪ੍ਰੋਗਰਾਮ ਦੇ ਅੰਤ ਵਿੱਚ ਡਾ. ਰਵਜੋਤ ਸਿੰਘ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਖੇਡਾਂ ਵਿੱਚ ਸਫਲਤਾ ਸਿਰਫ਼ ਮਿਹਨਤ, ਅਨੁਸ਼ਾਸਨ ਅਤੇ ਲਗਨ ਨਾਲ ਹੀ ਮਿਲਦੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਕਿ ਉਹ ਖੇਡਾਂ ਨੂੰ ਜੀਵਨ ਦਾ ਅਟੁੱਟ ਹਿੱਸਾ ਬਣਾਉਣ ਅਤੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰਨ।

ਗੁਰੂ ਨਾਨਕ ਮਿਸ਼ਨ ਢਾਹਾਂ ਕਲੇਰਾਂ ਦੇ ਕਰਮੀਆਂ ਲਈ ਕਰਮਚਾਰੀ ਰਾਜ ਬੀਮਾ ਸੁਰੱਖਿਆ ਯੋਜਨਾ (ਈ.ਐਸ.ਆਈ.) ਸਿਹਤ ਸਕੀਮ ਆਰੰਭ

ਗੁਰੂ ਨਾਨਕ ਮਿਸ਼ਨ ਢਾਹਾਂ ਕਲੇਰਾਂ ਦੇ ਕਰਮੀਆਂ ਲਈ ਕਰਮਚਾਰੀ ਰਾਜ ਬੀਮਾ ਸੁਰੱਖਿਆ ਯੋਜਨਾ (ਈ.ਐਸ.ਆਈ.) ਸਿਹਤ ਸਕੀਮ ਆਰੰਭ
ਬੰਗਾ  07 ਨਵੰਬਰ  :- ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਭਾਰਤ ਸਰਕਾਰ ਦੀ ਕਰਮਚਾਰੀ ਰਾਜ ਬੀਮਾ ਸੁਰੱਖਿਆ ਯੋਜਨਾ ਹੇਠਾਂ ਮੁਫਤ ਮੈਡੀਕਲ ਇਲਾਜ ਸੇਵਾਵਾਂ ਮਿਲਣੀਆਂ ਆਰੰਭ ਹੋ ਗਈਆਂ ਹਨ । ਅੱਜ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ  ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਉਕਤ ਯੋਜਨਾ ਅਧੀਨ ਰਜਿਸਟਰਡ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੰਮ ਕਰਨ ਵਾਲੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ  ਕਰਮਚਾਰੀ ਰਾਜ ਬੀਮਾ ਸੁਰੱਖਿਆ ਯੋਜਨਾ (ਈ.ਐਸ.ਆਈ.) ਦੇ ਈ ਪਹਿਚਾਣ ਪੱਤਰ ਆਪਣੇ ਕਰ ਕਮਲਾਂ ਪ੍ਰਦਾਨ ਕੀਤੇ । ਉਹਨਾਂ ਨੇ ਕਿਹਾ ਕਿ  ਹੁਣ ਢਾਹਾਂ ਕਲੇਰਾਂ ਵਿਖੇ ਚੱਲਦੇ ਸਮੂਹ ਅਦਾਰਿਆਂ ਦੇ ਕਰਮਚਾਰੀ ਇਸ ਬੀਮਾ ਯੋਜਨਾ ਦਾ ਲਾਭ ਪ੍ਰਾਪਤ ਕਰ ਸਕਣਗੇ ।  ਇਸ ਸਕੀਮ ਹੇਠਾਂ ਵਿਚ ਕਰਮਚਾਰੀ ਤੋਂ ਇਲਾਵਾ ਉਸ  'ਤੇ
 ਆਸ਼ਰਿਤ ਪਰਿਵਾਰਕ ਮੈਂਬਰਾਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਅਤੇ ਇਸ ਸਕੀਮ ਹੇਠਾਂ ਰਜਿਸਟਰਡ ਹਸਪਤਾਲਾਂ ਵਿਖੇ ਮੁਫ਼ਤ ਇਲਾਜ ਦੀ ਸਹੂਲਤ ਮਿਲੇਗੀ ।  ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ ਨੇ ਕਰਮਚਾਰੀ ਰਾਜ ਬੀਮਾ ਯੋਜਨਾ ਬਾਰੇ ਜਾਣਕਾਰੀ ਦਿੱਤੀ  ਤੇ  ਇਸ  ਦੇ  ਲਾਭਾਂ ਬਾਰੇ ਦੱਸਿਆ ਅਤੇ ਹਸਪਤਾਲ ਵਿਖੇ ਮਿਲਦੀਆਂ ਸਿਹਤ ਸੇਵਾਵਾਂ ਸਬੰਧੀ ਜਾਣਕਾਰੀ ਦਿੱਤੀ । ਉਹਨਾਂ ਦੱਸਿਆ ਕਿ ਇਹ ਸਕੀਮ ਕਰਮਚਾਰੀ ਰਾਜ ਬੀਮਾ ਨਿਗਮ ਦੁਆਰਾ ਪ੍ਰਾਈਵੇਟ ਅਦਾਰਿਆਂ, ਕਾਰਖਾਨਿਆਂ, ਸਕੂਲਾਂ, ਹਸਪਤਾਲਾਂ ਆਦਿ ਵਿੱਚ ਕੰਮ ਕਰਦੇ ਉਹਨਾਂ ਕਰਮਚਾਰੀਆਂ ਲਈ ਚਲਾਈ ਜਾਂਦੀ ਹੈ ਜਿਹਨਾਂ ਦੀ ਤਨਖਾਹ 21 ਹਜ਼ਾਰ ਰੁਪਏ ਤੱਕ ਤੋਂ ਘੱਟ ਹੈ ਅਤੇ ਇਹ ਬੀਮਾ ਯੋਜਨਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਕਰਮਚਾਰੀਆਂ ਲਈ ਵੀ ਸ਼ੁਰੂ ਹੋ ਗਈ ਹੈ । ਇਸ ਮੌਕੇ ਸ. ਮਹਿੰਦਰ ਪਾਲ ਸਿੰਘ ਦਫਤਰ ਸੁਪਰਡੈਂਟ,  ਸ. ਕਮਲਜੀਤ ਸਿੰਘ ਅਕਾਊਟੈਂਟ, ਸ੍ਰੀ ਜੋਗਾ ਰਾਮ ਇੰਚਾਰਜ ਹਾਊਸ ਕੀਪਿੰਗ ਵਿਭਾਗ ਅਤੇ ਹਸਪਤਾਲ ਕਰਮਚਾਰੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਕਰਮੀਆਂ ਨੂੰ ਕਰਮਚਾਰੀ ਰਾਜ ਬੀਮਾ ਸੁਰੱਖਿਆ ਯੋਜਨਾ (ਈ.ਐਸ.ਆਈ.) ਦੇ ਈ ਪਹਿਚਾਣ ਪੱਤਰ  ਪ੍ਰਦਾਨ ਕਰਦੇ ਹੋਏ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ, ਨਾਲ ਹਨ  ਡਾ. ਜਸਦੀਪ ਸਿੰਘ ਸੈਣੀ, ਮਹਿੰਦਰਪਾਲ ਸਿੰਘ 

ਰੋਟਰੀ ਕਲੱਬ ਬੰਗਾ ਵੱਲੋਂ ਬਲੱਡ ਸੈਂਟਰ ਢਾਹਾਂ ਕਲੇਰਾਂ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ

ਰੋਟਰੀ ਕਲੱਬ ਬੰਗਾ ਵੱਲੋਂ ਬਲੱਡ ਸੈਂਟਰ ਢਾਹਾਂ ਕਲੇਰਾਂ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ
ਬੰਗਾ 06 ਨਵੰਬਰ :  ਰੋਟਰੀ ਕਲੱਬ ਬੰਗਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ  ਸਵੈ-ਇਛੁੱਕ ਖੂਨਦਾਨ ਕੈਂਪ ਅੱਜ ਬਲੱਡ ਸੈਂਟਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲਗਾਇਆ । ਜਿੱਥੇ  21 ਖੂਨਦਾਨੀ ਵਲੰਟੀਅਰਾਂ ਨੇ ਖੂਨਦਾਨ ਕੀਤਾ । ਇਸ ਮੌਕੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ, ਰੋਟਰੀ ਕਲੱਬ ਬੰਗਾ ਦੇ ਪ੍ਰਧਾਨ ਸ੍ਰੀ ਪਵੀਨ ਕੁਮਾਰ ਅਤੇ ਪ੍ਰੌਜੈਕਟ ਡਾਇਰੈਕਟਰ ਇਕਬਾਲ ਸਿੰਘ ਬਾਜਵਾ ਨੇ ਖੂਨਦਾਨ ਦੀ ਮਾਹਨਤਾ ਬਾਰੇ ਜਾਗਰੂਕ ਕੀਤਾ । ਉਹਨਾਂ ਕਿਹਾ ਕਿ ਖੂਨਦਾਨ ਸੰਸਾਰ ਦਾ ਸਭ ਤੋਂ ਉੱਤਮ ਦਾਨ ਹੈ ਤੇ ਦਾਨ ਵਿਚ ਦਿੱਤਾ ਹੋਇਆ ਖੂਨ ਅਨੇਕਾਂ ਕੀਮਤੀ ਮਨੁੱਖੀ ਜਾਨਾਂ ਬਚਾਉਣ ਦੇ ਕੰਮ ਆਉਂਦਾ ਹੈ। ਉਨ੍ਹਾਂ  ਕਿਹਾ ਕਿ ਸਾਨੂੰ ਖੂਨਦਾਨ ਬਾਰੇ ਆਮ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦੀ ਬਹੁਤ ਲੋੜ ਹੈ ਤਾਂ ਜੋ ਨਵੀਂ ਪੀੜ੍ਹੀ ਨੂੰ ਖੂਨਦਾਨ ਦੀ ਮਹੱਤਤਾ ਬਾਰੇ ਪਤਾ ਲੱਗ ਸਕੇ ਕਿਉਂਕਿ ਇਹ ਮਾਨਵਤਾ ਦੀ ਨਿਸ਼ਕਾਮ ਸੇਵਾ ਹੈ । ਇਸ ਮੌਕੇ ਉਹਨਾਂ ਨੇ ਖੂਨਦਾਨੀਆਂ ਨੂੰ ਯਾਦ ਚਿੰਨ੍ਹ ਅਤੇ ਸਨਮਾਨ ਪੱਤਰ ਦੇ ਕੇ ਵੀ ਸਨਮਾਨਿਤ ਕੀਤਾ । ਇਸ ਮੌਕੇ ਖੂਨਦਾਨੀਆਂ ਦੀਆਂ ਹੌਸਲਾ ਅਫਜ਼ਾਈ ਅਤੇ ਸੇਵਾ ਸੰਭਾਲ ਲਈ  ਸਾਬਕਾ ਲੈਫਟੀਨੈਂਟ ਕਰਨਲ ਸ. ਸ਼ਰਨਜੀਤ ਸਿੰਘ ਮੀਤ ਪ੍ਰਧਾਨ ਰੋਟਰੀ ਕਲੱਬ ਬੰਗਾ, ਸ੍ਰੀ ਨਿਤਨ ਦੁੱਗਲ ਸੈਕਟਰੀ, ਰਿਜਨਲ ਚੇਅਰ ਐਂਡ ਪੋਲੀਓ ਸ੍ਰੀ ਰਾਜ ਕੁਮਾਰ ਬਜਾੜ, ਪ੍ਰੌਜੈਕਟ ਡਾਇਰੈਕਟਰ ਇਕਬਾਲ ਸਿੰਘ ਬਾਜਵਾ, ਪ੍ਰਿੰਸੀਪਲ ਗੁਰਜੰਟ ਸਿੰਘ ਸਾਬਕਾ ਪ੍ਰਧਾਨ, ਸ੍ਰੀ ਵਿਜੈ ਗੁਣਾਚੌਰ, ਸ. ਗੁਰਿੰਦਰਜੀਤ ਸਿੰਘ ਕੈਨੇਡਾ, ਸ੍ਰੀ ਅਮਨਦੀਪ ਸਿੰਘ ਐਸ.ਡੀ.ਐਮ. ਦਫਤਰ, ਸ੍ਰੀ ਸੁਨੀਲ ਕੁਮਾਰ, ਸ੍ਰੀ ਰਾਜ ਭੰਮਰਾ, ਮੈਡਮ ਕੁਸਮ ਕੌਰ, ਸ੍ਰੀ ਇੰਦਰਜੀਤ ਸਿੰਘ ਸ੍ਰੀ  ਬਲਰਾਮ ਚੋਧਰੀ ਬੱਬਲੂ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਡਾ ਰਾਹੁਲ ਗੋਇਲ ਬੀ ਟੀ ਉ, ਸ. ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ, ਸ੍ਰੀ ਮਨਜੀਤ ਸਿੰਘ ਬੇਦੀ ਇੰਚਾਰਜ ਬਲੱਡ ਬੈਂਕ, ਸ੍ਰੀ ਹਿਮਾਸ਼ੂ ਟੈਕਨੀਸ਼ੀਅਨ ਵੀ ਹਾਜ਼ਰ ਸਨ। ਵਰਨਣਯੋਗ ਹੈ ਕਿ ਕੈਂਪ ਵਿਚ ਸ. ਇਕਬਾਲ ਸਿੰਘ ਬਾਜਵਾ 80 ਵੀਂ ਵਾਰ ਅਤੇ ਸ੍ਰੀ ਰਾਜ ਕੁਮਾਰ ਬਜਾੜ 10 ਵੀਂ ਵਾਰ ਖੂਨਦਾਨ ਕਰਕੇ ਖੂਨਦਾਨੀਆਂ ਦੇ ਪ੍ਰਰੇਣਾ ਸਰੋਤ ਬਣੇ।
ਫੋਟੋ ਕੈਪਸ਼ਨ : ਬਲੱਡ  ਸੈਂਟਰ ਢਾਹਾਂ ਕਲੇਰਾਂ ਵਿੱਚ ਲੱਗੇ ਸਵੈ-ਇਛੁੱਕ ਖੂਨਦਾਨ ਕੈਂਪ ਵਿਚ ਖੂਨਦਾਨੀਆਂ ਸ. ਇਕਬਾਲ ਸਿੰਘ ਬਾਜਵਾ (80 ਵੀਂ ਵਾਰ) ਅਤੇ ਸ੍ਰੀ ਰਾਜ ਕੁਮਾਰ ਬਜਾੜ (10 ਵੀਂ ਵਾਰ) ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਪਤਵੰਤੇ ਸੱਜਣ

Thursday, 6 November 2025

ਬ੍ਰਿਟਿਸ਼ ਫੌਜ ਦੇ ਅਧਿਕਾਰੀਆਂ ਵੱਲੋਂ ਨਾਇਕ ਗਿਆਨ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ

ਬ੍ਰਿਟਿਸ਼ ਫੌਜ ਦੇ ਅਧਿਕਾਰੀਆਂ ਵੱਲੋਂ ਨਾਇਕ ਗਿਆਨ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ 
ਵਫ਼ਦ ਵੱਲੋਂ ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਦੀਆਂ ਯਾਦਗਾਰਾਂ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ : ਮੇਜਰ ਜਨਰਲ ਜੋਹਨ ਕੈਂਡਲ
ਨਾਇਕ ਗਿਆਨ ਸਿੰਘ ਨੇ ਬਰਮਾ ਦੀ ਲੜਾਈ ’ਚ ਬਹਾਦਰੀ ਦੀ ਮਿਸਾਲ ਕਾਇਮ ਕੀਤੀ

ਨਵਾਂਸ਼ਹਿਰ, 6 ਨਵੰਬਰ : ਸਾਰਾਗੜ੍ਹੀ ਦੀ ਲੜਾਈ ਦੇ 128ਵੇਂ ਸਲਾਨਾ ਸਮਾਰੋਹ ਦੇ ਮੱਦੇਨਜ਼ਰ ਬਰਤਾਨਵੀ ਫੌਜ ਦੇ ਮੇਜਰ ਜਨਰਲ ਜੋਹਨ ਕੈਂਡਲ ਦੀ ਅਗਵਾਈ ਵਿੱਚ ਪੰਜਾਬ ਆਏ 12 ਮੈਂਬਰੀ ਵਫ਼ਦ ਨੇ ਜਾਡਲਾ ਪਹੁੰਚ ਕੇ ਬ੍ਰਿਟਿਸ਼ ਆਰਮੀ ਵਿੱਚ ਬਹਾਦਰੀ ਦੀ ਲਾਸਾਨੀ ਮਿਸਾਲ ਕਾਇਮ ਕਰਨ ਵਾਲੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨਾਲ ਸਬੰਧਤ ਨਾਇਕ ਗਿਆਨ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕੀਤਾ।
ਇਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਬਰਤਾਨਵੀ ਫੌਜ ਦੇ ਵਫ਼ਦ ਨੇ ਦੂਸਰੇ ਵਿਸ਼ਵ ਯੁੱਧ ਦੌਰਾਨ 1945 ਵਿੱਚ ਬਰਮਾ ਦੀ ਲੜਾਈ ਵਿੱਚ ਬ੍ਰਿਟਿਸ਼ ਆਰਮੀ ਲਈ ਸੇਵਾਵਾਂ ਦੇ ਰਹੇ ਨਾਇਕ ਗਿਆਨ ਸਿੰਘ ਦੇ ਪੁੱਤਰ ਹਰਜਿੰਦਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਦਿਆਂ ਕਿਹਾ ਕਿ ਨਾਇਕ ਗਿਆਨ ਸਿੰਘ ਨੂੰ ਬਰਤਾਨਵੀ ਫੌਜ ਦੇ ਸਰਵੋਤਮ ਬਹਾਦਰੀ ਐਵਾਰਡ ‘ਵਿਕਟੋਰੀਆ ਕਰਾਸ’ ਹਾਸਲ ਕਰਨ ਦਾ ਮਾਣ ਪ੍ਰਾਪਤ ਹੋਇਆ ਸੀ। ਮੇਜਰ ਜਨਰਲ ਜੋਹਨ ਕੈਂਡਲ ਨੇ ਕਿਹਾ ਕਿ ਵਫ਼ਦ ਲਈ ਇਹ ਮਾਣ ਵਾਲੀ ਗੱਲ ਹੈ ਕਿ ਬਹਾਦਰੀ ਦੀ ਵਿਲੱਖਣ ਮਿਸਾਲ ਕਾਇਮ ਕਰਕੇ ਵਿਕਟੋਰੀਆ ਕਰਾਸ ਹਾਸਲ ਕਰਨ ਵਾਲੇ ਨਾਇਕ ਦੇ ਪਰਿਵਾਰ ਦਾ ਸਨਮਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਫ਼ਦ ਵੱਲੋਂ ਸਾਰਾਗੜ੍ਹੀ ਜੰਗ ਦੌਰਾਨ ਸ਼ਹਾਦਤ ਪਾਉਣ ਵਾਲੇ 21 ਸੂਰਵੀਰ ਯੋਧਿਆਂ ਦੇ ਸਨਮਾਨ ਵਜੋਂ ਸ਼ਹੀਦਾਂ ਦੀਆਂ ਯਾਦਗਾਰਾਂ ’ਤੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ।
ਮੇਜਰ ਜਨਰਲ ਜੋਹਨ ਕੈਂਡਲ ਨੇ ਕਿਹਾ ਕਿ ਸਾਰਾਗੜ੍ਹੀ ਦੀ ਲੜਾਈ ਸਿੱਖਾਂ ਦੀ ਬਹਾਦਰੀ ਦਾ ਪ੍ਰਤੱਖ ਪ੍ਰਮਾਣ ਹੈ, ਜਿਸ ਦੌਰਾਨ 21 ਯੋਧਿਆਂ ਨੇ 10 ਹਜ਼ਾਰ ਅਫ਼ਗਾਨੀਆਂ ਦਾ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਆਖਰੀ ਦਮ ਤੱਕ ਲੜਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸਾਰਾਗੜ੍ਹੀ ਫਾਊਂਡੇਸ਼ਨ ਦੇ ਚੇਅਰਮੈਨ ਗੁਰਿੰਦਰਪਾਲ ਸਿੰਘ ਜੋਸ਼ਨ ਨੇ ਸਾਰਾਗੜ੍ਹੀ ਦੀ ਲੜਾਈ ਬਾਰੇ ਇਤਿਹਾਸਕ ਪਹਿਲੂਆਂ ’ਤੇ ਚਾਨਣਾ ਪਾਇਆ। ਨਾਇਕ ਗਿਆਨ ਸਿੰਘ ਦੇ ਪਰਿਵਾਰਕ ਮੈਂਬਰਾਂ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਮੌਕੇ ’ਤੇ ਸ਼ਾਮਲ ਲੋਕਾਂ ਨੇ ਵਫ਼ਦ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। 
ਵਫ਼ਦ ਵਿੱਚ ਸੀ.ਪੀ.ਐਲ. ਰੰਜੀਵ ਸਾਂਗਵਾਨ, ਸਰਬਜੀਤ ਸਿੰਘ, ਸਕੁਐਡਨ ਲੀਡਰ ਮਨਦੀਪ ਕੌਰ, ਮੇਜਰ ਹਿਨਾ ਮੋਰਜਾਰੀਆ, ਮੇਜਰ ਮੁਨੀਸ਼ ਚੌਹਾਨ, ਲੈਂਫਟੀਨੈਂਟ ਕਰਨਲ ਐਲਿਸ ਆਰਚਰ, ਅਸ਼ੋਕ ਚੌਹਾਨ, ਕੈਪਟਨ ਕਮਲਦੀਪ ਸਿੰਘ ਸੰਧੂ, ਸਿਮਰਨਜੀਤ ਸਿੰਘ, ਅਨਿਕੇਤ ਸ਼ਾਹ, ਸਾਰਜੈਂਟ ਜਸਪਿੰਦਰਜੀਤ ਸਿੰਘ ਸ਼ਾਮਲ ਸਨ। ਇਸ ਮੌਕੇ ਸਹਾਇਕ ਕਮਿਸ਼ਨਰ ਜਗਦੀਪ ਸਿੰਘ, ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ ਲੈਫਟੀਨੈਂਟ ਕਰਨਲ ਸਰਬਜੀਤ ਸਿੰਘ ਸੈਣੀ, ਚਮਨ ਲਾਲ ਪਵਾਰ ਆਦਿ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। 

ਕੈਪਸ਼ਨ : ਬਰਤਾਨਵੀ ਫੌਜ ਦੇ ਅਧਿਕਾਰੀ ਨਾਇਕ ਗਿਆਨ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕਰਦੇ ਹੋਏ।

Monday, 3 November 2025

ਗੁਰੂ ਕਿਰਪਾ ਅੱਖਾਂ ਦੇ ਹਸਪਤਾਲ ਦਾ ਉਦਘਾਟਨ

ਗੁਰੂ ਕਿਰਪਾ ਅੱਖਾਂ ਦੇ ਹਸਪਤਾਲ ਦਾ ਉਦਘਾਟਨ
ਹੁਸ਼ਿਆਰਪੁਰ  3 ਨਵੰਬਰ (ਪ੍ਰਸ਼ੋਤਮ ਲਾਲ ਦੜੋਚ) ਆਧੁਨਿਕ ਸਹੂਲਤਾਂ ਨਾਲ ਲੈਸ ਜਲੰਧਰ ਰੋੜ ਹੁਸ਼ਿਆਰਪੁਰ ਸਿੰਗੜੀਵਾਲਾ ਵਿਖੇ ਗੁਰੂ ਕਿਰਪਾ ਮਲਟੀ ਸਪੈਸ਼ਲਟੀ ਅੱਖਾਂ ਦੇ ਹਸਪਤਾਲ ਦਾ ਉਦਘਾਟਨ ਡਾ. ਵਰੁਨ ਸ਼ਰਮਾ ਅਤੇ ਡਾ. ਮੋਨਿਕਾ ਬੰਗੜ ਨੇ ਕੀਤਾ। ਉਹਨਾ ਦੱਸਿਆ ਕਿ ਇਸ ਅਤਿ ਅਧੁਨਿਕ ਹਸਪਤਾਲ ਵਿੱਚ ਅੱਖਾਂ ਦੀ ਹਰ ਬਿਮਾਰੀ ਦਾ ਇਲਾਜ, ਚੈਕ-ਅਪ, ਲੈਨਜ਼ ਅਤੇ ਅਪਰੇਸ਼ਨ ਕੀਤੇ ਜਾਣਗੇ। ਇਸ ਤੋਂ ਇਲਾਵਾ ਚਮੜੀ ਰੋਗਾਂ ਦੇ ਮਾਹਿਰ ਡਾ. ਐਸ.ਕੇ. ਵਾਲੀਆ ਵੀ ਇਥੇ ਆਪਣੀ ਸੇਵਾਵਾਂ ਨਿਭਾਉਣਗੇ। ਇਹ ਹਸਪਤਾਲ ਐਮਰਜੈਸੀ ਸੇਵਾਵਾਂ ਪ੍ਰਦਾਨ ਕਰੇਗਾ। ਇਸ ਮੋਕੇ ਤੇ ਡਾ. ਹਰਪ੍ਰੀਤ ਸਿੰਘ ਤੋਂ ਇਲਾਵਾ ਅਸ਼ੋਕ ਕੁਮਾਰ ਸਰਪੰਚ ਨਾਰਾ, ਪ੍ਰਦੀਪ ਕੁਮਾਰ ਬੰਗੜ, ਸ. ਸੁਰਜੀਤ ਸਿੰਘ ਪ੍ਰਧਾਨ ਗੁਰੂਦੁਆਰਾ ਸ਼੍ਰੀ ਕਲਗੀਧਰ ਮਾਡਲ ਟਾਉਨ ਹੁਸ਼ਿਆਰਪੁਰ ਕਮੇਟੀ ਮੈਬਰ ਸ. ਸ਼ਿੰਗਾਰਾ ਸਿੰਘ, ਜਸਪਿੰਦਰ ਸਿੰਘ ਅਟਵਾਲ ਤੇ ਹੋਰ ਪਤਵੰਤੇ ਹਾਜ਼ਿਰ ਸਨ।

Sunday, 2 November 2025

ਉਪਕਾਰ ਸੋਸਾਇਟੀ ਨੇ ਗੁਰੂ ਕੀ ਰਸੋਈ ਦੇ ਸਹਿਯੋਗ ਨਾਲ੍ਹ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਜਾਈਆਂ-ਕੰਬਲ੍ਹ ਭੇਜਣ ਉਪ੍ਰੰਤ ਹੋਰ ਮਦੱਦ ਦਾ ਫੈਸਲਾ


ਉਪਕਾਰ ਸੋਸਾਇਟੀ ਨੇ ਗੁਰੂ ਕੀ ਰਸੋਈ ਦੇ ਸਹਿਯੋਗ ਨਾਲ੍ਹ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਜਾਈਆਂ-ਕੰਬਲ੍ਹ ਭੇਜਣ ਉਪ੍ਰੰਤ ਹੋਰ ਮਦੱਦ ਦਾ ਫੈਸਲਾ
ਨਵਾਂਸ਼ਹਿਰ 01 ਨਵੰਬਰ - ਸਥਾਨਕ ਸਮਾਜ ਸੇਵੀ ਸੰਸਥਾ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਵਲੋਂ “ ਨਿਸ਼ਕਾਮ ਟਿਫਨ ਸੇਵਾ, ਗੁਰੂ ਕੀ ਰਸੋਈ” ਰਾਹੀਂ ਰਜਾਈਆਂ-ਕੰਬਲ੍ਹਾਂ ਦੇ 21 ਨਗ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਭੇਜੇ ਹਨ। “ਗੁਰੂ ਕੀ ਰਸੋਈ” ਵਲੋਂ ਦਿੱਤੇ ਸਹਿਯੋਗ ਲਈ ਉਪਕਾਰ ਸੋਸਾਇਟੀ ਦੀ ਮੀਟਿੰਗ ਵਲੋਂ ਮੁੱਖ ਸੇਵਾਦਾਰ ਭਾਈ ਅਮਰੀਕ ਸਿੰਘ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ ਹੈ। ਇਹ ਜਾਣਕਾਰੀ ਉਪਕਾਰ ਸੋਸਾਇਟੀ ਦੀ ਵਿਸ਼ੇਸ਼ ਮੀਟਿੰਗ ਵਿੱਚ ਸਾਂਝੀ ਕੀਤੀ ਗਈ ਜਿਸ ਦੀ ਪ੍ਰਧਾਨਗੀ ਜੇ ਐਸ ਗਿੱਦਾ ਨੇ ਕੀਤੀ। ਮੀਟਿੰਗ ਦਾ ਸੰਚਾਲਨ ਜਨਰਲ ਸਕੱਤਰ ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਨੇ ਕੀਤਾ । ਸਰਵਸੰਮਤੀ ਨਾਲ੍ ਹੜ੍ਹ ਰਲੀਫ ਮਦੱਦ ਦੇ ਅਗਲੇ ਪ੍ਰੋਗਰਾਮ ਵਾਸਤੇ ਵਿਸ਼ੇਸ਼ ਸਰਵੇ ਕਰਨ ਲਈ ਮਾਸਟਰ ਨਰਿੰਦਰ ਸਿੰਘ ਭਾਰਟਾ, ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਦੇਸ ਰਾਜ ਬਾਲੀ ਤੇ ਬੀਰਬਲ ਤੱਖੀ ਤੇ ਅਧਾਰਿਤ ਕਮੇਟੀ ਦਾ ਗਠਨ ਕੀਤਾ ਗਿਆ ਜੋ ਹੜ੍ਹ ਰਲੀਫ ਵਾਸਤੇ ਇਲਾਕਾ ਅਤੇ ਲੋੜਾਂ ਵਾਰੇ ਸਰਵੇ ਰਿਪੋਰਟ ਪੇਸ਼ ਕਰੇਗੀ। ਕਮੇਟੀ ਆਪਣੇ ਇਲਾਕੇ ਵਿੱਚ ਮੀਹਾਂ ਕਾਰਨ ਪ੍ਰਭਾਵਿਤ ਪ੍ਰੀਵਾਰਾਂ ਦਾ ਸਰਵੇ ਵੀ ਸਾਮਲ ਕਰੇਗੀ। ਇਸ ਮੌਕੇ ਜੇ.ਐਸ.ਗਿੱਦਾ, ਮੈਡਮ ਸੁਰਜੀਤ ਕੌਰ ਡੂਲਕੂ, ਪਰਵਿੰਦਰ ਸਿੰਘ ਜੱਸੋਮਜਾਰਾ, ਦੇਸ ਰਾਜ ਬਾਲੀ, ਮਾਸਟਰ ਨਰਿੰਦਰ ਸਿੰਘ ਭਾਰਟਾ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਮੈਡਮ ਹਰਬੰਸ ਕੌਰ, ਮੈਡਮ ਜਯੋਤੀ ਬੱਗਾ, ਮੈਡਮ ਰਾਜਿੰਦਰ ਕੌਰ ਗਿੱਦਾ, ਮੈਡਮ ਪਲਵਿੰਦਰ ਕੌਰ ਬਡਵਾਲ੍ਹ, ਮੈਡਮ ਸੁੱਖਵਿੰਦਰ ਕੌਰ ਸੁੱਖੀ ਤੇ ਪਰਮਜੀਤ ਸਿੰਘ ਹਾਜਰ ਸਨ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਸਰਹਾਲ ਕਾਜ਼ੀਆਂ ਵਿਖੇ ਕਰਾਇਆ ਕੀਰਤਨ ਦਰਬਾਰ

ਭਾਈ ਰਵਿੰਦਰ ਸਿੰਘ, ਭਾਈ ਜਤਿੰਦਰ ਸਿੰਘ ਅਤੇ ਭਾਈ ਕੁਲਵਿੰਦਰ ਸਿੰਘ ਦੇ ਜੱਥੇ ਅਤੇ ਭਾਈ ਅਵਤਾਰ ਸਿੰਘ ਨੇ ਕੀਰਤਨ ਨਾਲ ਸੰਗਤਾਂ ਨੂੰ ਕੀਤਾ ਨਿਹਾਲ
ਗੁਰੂਆਂ ਦੀਆਂ ਲਾਸਾਨੀ ਕੁਰਬਾਨੀਆਂ ਤੋਂ ਨੌਜਵਾਨਾਂ ਨੂੰ ਕਰਾਇਆ ਜਾਵੇ ਜਾਣੂ : ਕੁਲਜੀਤ ਸਿੰਘ ਸਰਹਾਲ
ਐਤਵਾਰ ਨੂੰ ਪਿੰਡ ਚੱਕ ਗੁਰੂ ਵਿਖੇ ਗੁਰਦੁਆਰਾ ਗੁਰਪਲਾਹ ਪੰਜ ਟਾਹਲੀਆਂ ਸਾਹਿਬ ਵਿਖੇ ਕਰਾਇਆ ਜਾਵੇਗਾ ਸਮਾਗਮ
ਸਰਹਾਲ ਕਾਜ਼ੀਆਂ (ਬੰਗਾ), 01 ਨਵੰਬਰ:- ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਹੇਠ ਅੱਜ ਸਥਾਨਕ ਬਾਬਾ ਜਵਾਹਰ ਸਿੰਘ ਝੰਡਾ ਜੀ ਵਿਖੇ ਸਮਾਗਮ ਕਰਾਇਆ ਗਿਆ ਜਿੱਥੇ ਗੁਰੂ ਜੀ ਦੇ ਮਹਾਨ ਜੀਵਨ ਅਤੇ ਕੁਰਬਾਨੀ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ। 

ਸ਼ਹੀਦੀ ਪੁਰਬ ਨੂੰ ਸਮਰਪਿਤ ਕਵੀ ਦਰਬਾਰ ਅਤੇ ਕੀਰਤਨ ਸਮਾਗਮ ਦੌਰਾਨ ਇਲਾਹੀ ਬਾਣੀ ਦੇ ਪਾਠ ਅਤੇ ਕੀਰਤਨ ਕੀਤਾ ਗਿਆ। ਕਵੀ ਦਰਬਾਰ ਵਿਚ ਭਾਈ ਅਵਤਾਰ ਸਿੰਘ ਅਤੇ ਭਾਈ ਰਵਿੰਦਰ ਸਿੰਘ, ਭਾਈ ਜਤਿੰਦਰ ਸਿੰਘ ਅਤੇ ਭਾਈ ਕੁਲਵਿੰਦਰ ਸਿੰਘ ਦੇ ਜੱਥੇ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੌਰਾਨ ਆਈਆ ਸ਼ਖਸੀਅਤਾਂ ਨੇ ਗੁਰੂ ਜੀ ਦੇ ਜੀਵਨ ਬਾਰੇ ਅਤੇ ਸਿਖਿਆਵਾਂ ਦਾ ਪ੍ਰਚਾਰ-ਪ੍ਰਸਾਰ ਕੀਤਾ ਜਾਵੇ। 

ਪੰਜਾਬ ਰਾਜ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦੇ ਵਾਈਸ ਚੇਅਰਮੈਨ ਕੁਲਜੀਤ ਸਿੰਘ ਸਰਹਾਲ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਆਪਣੇ ਸੰਬੋਧਨ ਵਿਚ ਕਿਹਾ ਕਿ ਗੁਰੂ ਤੇਗ਼ ਬਹਾਦੁਰ ਜੀ ਨੇ ਮਨੁੱਖਤਾ ਦੇ ਭਲੇ ਅਤੇ ਮਨੁੱਖੀ ਹੱਕ-ਹਕੂਕ ਦੀ ਰਾਖੀ ਲਈ ਲਾਸਾਨੀ ਕੁਰਬਾਨੀ ਦਿੱਤੀ ਜਿਸ ਦੀ ਮਿਸਾਲ ਪੂਰੀ ਦੁਨੀਆ ਵਿਚ ਕਿਤੇ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ-ਪੀਰਾਂ, ਪੈਗੰਬਰਾਂ ਅਤੇ ਸੰਤਾਂ-ਮਹਾਂਪੁਰਸ਼ਾਂ ਦੀ ਧਰਤੀ ਹੈ ਅਤੇ ਆਪਣੇ ਗੁਰੂਆਂ ਵੱਲੋਂ ਦਰਸਾਏ ਮਾਰਗ ‘ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਾਜ ਭਰ ਵਿੱਚ ਸਮਾਗਮਾਂ ਕਰਵਾਏ ਜਾ ਰਹੇ ਹਨ ਜੋ 25 ਨਵੰਬਰ ਤੱਕ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਦੀਆਂ ਮਹਾਨ ਕੁਰਬਾਨੀਆਂ ਬਾਰੇ ਨੌਜਵਾਨ ਪੀੜੀ ਨੂੰ ਵੀ ਜਾਣੂ ਕਰਵਾਉਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਹੱਕ-ਸੱਚ ਲਈ ਦਿੱਤੀਆਂ ਕੁਰਬਾਨੀਆਂ ਦੀ ਅਮੀਰ ਵਿਰਾਸਤ ਤੋਂ ਜਾਣੂ ਕਰਵਾਇਆ ਜਾ ਸਕੇ। 

ਪੰਜਾਬ ਸਰਕਾਰ ਵਲੋਂ ਐਤਵਾਰ 2 ਨਵੰਬਰ ਨੂੰ ਨੇੜਲੇ ਪਿੰਡ ਚੱਕ ਗੁਰੂ ਵਿਖੇ ਗੁਰਦੁਆਰਾ ਗੁਰਪਲਾਹ ਪੰਜ ਟਾਹਲੀਆਂ ਸਾਹਿਬ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਜਾਵੇਗਾ। ਕੁਲਜੀਤ ਸਿੰਘ ਸਰਹਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਵੀਂ ਦਿੱਲੀ ਸਥਿਤ ਇਤਿਹਾਸਕ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਅਰਦਾਸ ਕਰਕੇ 25 ਅਕਤੂਬਰ ਨੂੰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਸ਼ੁਰੂਆਤ ਕਰਵਾਈ ਗਈ ਹੈ ਜਿਸ ਉਪਰੰਤ ਮਹੀਨਾਭਰ ਵੱਖ-ਵੱਖ ਥਾਂਵਾਂ ‘ਤੇ ਹੋਣ ਵਾਲੇ ਸਮਾਗਮਾਂ ਦੀ ਰੂਪ ਰੇਖਾ ਵੀ ਉਲੀਕੀ ਗਈ ਹੈ। ਪੰਜਾਬ ਸਰਕਾਰ ਵੱਲੋਂ 1 ਤੋਂ 18 ਨਵੰਬਰ ਤੱਕ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾਣਗੇ ਜਿਸ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਮਹਾਨ ਜੀਵਨ ਅਤੇ ਫਲਸਫ਼ੇ ਨੂੰ ਦਰਸਾਇਆ ਜਾਵੇਗਾ। ਰਾਜ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿੱਚ 23 ਨਵੰਬਰ ਤੋਂ 25 ਨਵੰਬਰ ਤੱਕ ਵਿਆਪਕ ਪੱਧਰ ’ਤੇ ਸਮਾਗਮ ਕਰਵਾਏ ਜਾਣਗੇ ਜਿੱਥੇ ਵੱਡੀ ਗਿਣਤੀ ਵਿਚ ਪਹੁੰਚਣ ਵਾਲੇ ਸ਼ਰਧਾਲੂਆਂ ਦੇ ਠਹਿਰਾਅ ਲਈ ਟੈਂਟ ਸਿਟੀ ਬਣਾਈ ਜਾਵੇਗੀ, ਜਿਸ ਦਾ ਨਾਮ ‘ਚੱਕ ਨਾਨਕੀ’ ਹੋਵੇਗਾ।

ਸਮਾਗਮ ਦੌਰਾਨ ਪਿੰਡ ਵਾਸੀਆਂ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਸਮੇਤ ਭਾਰੀ ਗਿਣਤੀ ਸੰਗਤ ਮੌਜੂਦ ਰਹੀ। ਇਸ ਮੌਕੇ ਮਾਰਕੀਟ ਕਮੇਟੀ ਬੰਗਾ ਦੇ ਚੇਅਰਮੈਨ ਬਲਬੀਰ ਕਰਨਾਣਾ, ਐਸ.ਡੀ.ਐਮ. ਵਿਪਨ ਭੰਡਾਰੀ, ਡੀ. ਐਸ.ਪੀ. ਹਰਜੀਤ ਸਿੰਘ, ਸਰਪੰਚ ਬਲਬੀਰ ਕੌਰ, ਪੰਚ ਰਣਜੀਤ ਸਿੰਘ, ਪੰਚ ਮਹਿੰਦਰ ਪਾਲ, ਪੰਚ ਤਜਿੰਦਰ ਕੁਮਾਰ, ਪੰਚ ਬਖਸ਼ੋ, ਪੰਚ ਕਮਲਜੀਤ ਕੌਰ, ਪੰਚ ਕੁਲਵਿੰਦਰ, ਪੰਚ ਜਤਿੰਦਰ ਕੌਰ, ਲੰਬੜਦਾਰ ਜਸਵਿੰਦਰ ਸਿੰਘ, ਵਪਾਰ ਮੰਡਲ ਤੋਂ ਸਾਗਰ ਅਰੋੜਾ, ਕੁਲਬੀਰ ਪਾਬਲਾ, ਜਸਕੰਵਲ ਸਿੰਘ ਆਦਿ ਵੀ ਮੌਜੂਦ ਸਨ । 

ਕੈਂਪਸ਼ਨ: ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਸਰਹਾਲ ਕਾਜ਼ੀਆਂ ਵਿਖੇ ਕਰਵਾਏ ਸਮਾਗਮ ਦੀਆਂ ਵੱਖ-ਵੱਖ ਤਸਵੀਰਾਂ ।

ਪੰਜਾਬ ਸਰਕਾਰ ਵੱਲੋਂ 93 ਕਿਸਾਨਾਂ ਨੂੰ ਮੁਆਵਜ਼ਾ ਤਕਸੀਮ


ਰਾਜ ਸਰਕਾਰ ਹੜਾਂ ਦੌਰਾਨ ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਵਚਨਬੱਧ : ਲਲਿਤ ਮੋਹਨ ਪਾਠਕ 

ਪਿੰਡ ਬੁਰਜ ਟਹਿਲ ਦਾਸ, ਸੈਦਪੁਰ, ਕਨੌਨ ਦੇ ਕਿਸਾਨਾਂ ਆਦਿ ਨੂੰ ਐਸ. ਡੀ. ਐਮ. ਦੀ ਮੌਜੂਦਗੀ ‘ਚ 17,31,535 ਰੁਪਏ ਦੇ ਮੁਆਵਜੇ ਦੇ ਚੈੱਕ ਦਿੱਤੇ 

ਨਵਾਂਸ਼ਹਿਰ, 01 ਨਵੰਬਰ:  ਬੀਤੇ ਸਮੇਂ ‘ਚ ਸੂਬੇ ਅੰਦਰ ਆਏ ਹੜ੍ਹਾਂ ਕਾਰਨ ਕਿਸਾਨਾਂ ਦੀਆਂ ਫਸਲਾਂ ਅਤੇ ਜ਼ਮੀਨਾਂ ਦੇ ਹੋਏ ਨੁਕਸਾਨ ਬਦਲੇ ਪੰਜਾਬ ਸਰਕਾਰ ਵੱਲੋਂ ਮੁਆਵਜਾ ਦੇਣ ਦੀ ਲੜੀ ਤਹਿਤ ਅੱਜ ਜ਼ਿਲ੍ਹੇ ਦੇ 93 ਕਿਸਾਨਾਂ ਨੂੰ 17  ਲੱਖ ਰੁਪਏ ਤੋਂ ਵੱਧ ਦਾ ਮੁਆਵਜਾ ਤਕਸੀਮ ਕੀਤਾ ਗਿਆ। 

ਸਥਾਨਕ ਐਸ.ਡੀ.ਐਮ ਦਫ਼ਤਰ ਵਿਖੇ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਵਾਈਸ ਚੇਅਰਮੈਨ ਲਲਿਤ ਮੋਹਨ ਪਾਠਕ ਨੇ ਐਸ.ਡੀ.ਐਮ. ਅਨਮਜਯੋਤ ਕੌਰ ਦੀ ਮੌਜੂਦਗੀ ਵਿੱਚ ਕਿਸਾਨਾਂ ਨੂੰ ਮੁਆਵਜੇ ਦੇ ਚੈਕ ਦਿੱਤੇ ਗਏ। ਕਿਸਾਨਾਂ ਨੂੰ ਮੁਆਵਜਾ ਰਾਸ਼ੀ ਦਿੰਦਿਆ ਲਲਿਤ ਮੋਹਨ ਪਾਠਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ‘ਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਮੁਆਵਜਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਕਿਸਾਨਾਂ ਨੂੰ 17,31,535
ਰੁਪਏ ਫਸਲਾਂ ਅਤੇ ਜ਼ਮੀਨਾਂ ਦੇ ਨੁਕਸਾਨ ਬਦਲੇ ਮੁਆਵਜੇ ਵਜੋਂ ਦਿੱਤੇ ਗਏ ਹਨ। 

ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਵਾਈਸ ਚੇਅਰਮੈਨ ਨੇ ਦੱਸਿਆ ਕਿ ਅੱਜ ਪਿੰਡ ਸੈਦਪੁਰ, ਬੁਰਜ ਟਹਿਲ ਦਾਸ, ਕਨੌਨ ਆਦਿ ਪਿੰਡਾਂ ਦੇ ਕਿਸਾਨਾਂ ਨੂੰ ਚੈਕ ਸੌਂਪੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੜ੍ਹ ਪੀੜ੍ਹਤਾਂ ਦੇ ਨੁਕਸਾਨ ਦੀ ਭਰਪਾਈ ਲਈ ਲਗਾਤਾਰ ਉਪਰਾਲੇ ਜਾਰੀ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਫ਼ਤ ਬੀਜ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਜ਼ਿਲ੍ਹੇ ਵਿੱਚ ਕਣਕ ਦਾ 380 ਕੁਇੰਟਲ ਬੀਜ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਨੂੰ ਮੁਫ਼ਤ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਨੂੰ ਮੁਫ਼ਤ ਅਤੇ ਬਾਕੀ ਇਲਾਕਿਆਂ ਦੇ ਕਿਸਾਨਾਂ ਨੂੰ 50 ਫੀਸਦੀ ਸਬਸਿਡੀ ’ਤੇ ਬੀਜ ਮੁਹੱਈਆ ਕਰਵਾਇਆ ਜਾ ਰਿਹਾ ਹੈ। 

ਕੈਪਸ਼ਨ: ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਵਾਈਸ ਚੇਅਰਮੈਨ ਲਲਿਤ ਮੋਹਨ ਪਾਠਕ ਅਤੇ ਐਸ.ਡੀ.ਐਮ. ਅਨਮਜਯੋਤ ਕੌਰ ਮੁਆਵਜੇ ਦੇ ਚੈਕ ਦਿੰਦੇ ਹੋਏ।

Saturday, 1 November 2025

ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਵਿੱਚ ਸਰਦਾਰ ਪਟੇਲ ਜੀ ਦਾ 150 ਵਾਂ ਜਨਮ ਦਿਵਸ ਮਨਾਇਆ ਗਿਆ

 ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਵਿੱਚ ਸਰਦਾਰ ਪਟੇਲ ਜੀ ਦਾ 150 ਵਾਂ ਜਨਮ ਦਿਵਸ ਮਨਾਇਆ ਗਿਆ

ਹੁਸ਼ਿਆਰਪੁਰ 1 ਨਵੰਬਰ (ਪ੍ਰਸ਼ੋਤਮ ਲਾਲ ਦੜੋਚ)ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਪ੍ਰਿੰਸੀਪਲ ਡਾ . ਗਗਨਦੀਪ ਚੀਮਾ ਜੀ ਦੀ ਅਗਵਾਈ ਦੇ ਵਿੱਚ ਕਾਲਜ ਦੀ ਐਨ. ਐਸ. ਐਸ. ਟੀਮ ਅਤੇ ਇਤਿਹਾਸ ਵਿਭਾਗ ਨੇ ਅੱਜ ਸਰਦਾਰ ਪਟੇਲ ਜੀ ਦਾ 150 ਵਾਂ ਜਨਮ ਦਿਵਸ ਮਨਾਇਆ । ਇਸ ਮੌਕੇ ਪ੍ਰਿੰਸੀਪਲ ਗਗਨਦੀਪ ਚੀਮਾ ਜੀ ਨੇ ਵਿਦਿਆਰਥੀਆਂ ਨੂੰ ਸਰਦਾਰ ਪਟੇਲ ਜੀ ਦੇ ਜੀਵਨ ਅਤੇ ਰਾਸ਼ਟਰੀ ਏਕਤਾ ਦਿਵਸ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ । ਐਨ ਐਸ ਐਸ ਪ੍ਰੋਗਰਾਮ ਅਫ਼ਸਰ ਰਣਜੀਤ ਕੁਮਾਰ , ਕੁਲਵਿੰਦਰ ਕੌਰ ਅਤੇ ਅਰੁਣ ਕੁਮਾਰ ਨੇ ਵਿਦਿਆਰਥੀਆਂ ਨੂੰ ਸਰਦਾਰ ਪਟੇਲ ਦੇ ਜੀਵਨ ਅਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ ।ਇਸ ਦੌਰਾਨ ਕਾਲਜ ਦੇ ਵਿੱਚੋ ਫਗਵਾੜਾ ਚੌਕ ਤੱਕ ਪੈਦਲ ਮਾਰਚ ਕੱਢਿਆ ਗਿਆ । ਇਸ ਤੋਂ ਇਲਾਵਾ ਪੋਸਟਰ ਬਣਾਉਣ , ਨਿਬੰਧ ਲੇਖਨ ਮੁਕਾਬਲੇ ਅਤੇ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ । ਜਿਸ ਵਿੱਚ ਜਸਦੀਪ ਕੌਰ , ਸਿਮਰਨ , ਪ੍ਰਭਜੋਤ , ਗੁਰਵਿੰਦਰ , ਕਰੁਣਾ , ਲਵਲੀਨ , ਮਨਦੀਪ ਕੌਰ , ਜਸਪ੍ਰੀਤ , ਸੁਜਾਤਾ , ਗੌਰਵ , ਹਰਸਿਮਰਨ ਸਿੰਘ ਅਤੇ ਕਈ ਹੋਰ ਵਿਦਿਆਰਥੀ ਹਾਜ਼ਿਰ ਸਨ ।

ਬੀ.ਐਸ.ਐਫ ਖੜਕਾਂ ਕੈਂਪ ਵਿਖੇ 145 ਮਹਿਲਾ ਰੰਗਰੂਟਾਂ ਦੀ ਹੋਈ ਸ਼ਾਨਦਾਰ ਪਾਸਿੰਗ ਆਊਟ ਪਰੇਡ

*ਬੀ.ਐਸ.ਐਫ ਖੜਕਾਂ ਕੈਂਪ ਵਿਖੇ 145 ਮਹਿਲਾ ਰੰਗਰੂਟਾਂ ਦੀ ਹੋਈ ਸ਼ਾਨਦਾਰ ਪਾਸਿੰਗ ਆਊਟ ਪਰੇਡ*
ਹੁਸ਼ਿਆਰਪੁਰ, 1 ਨਵੰਬਰ ( ਪ੍ਰਸ਼ੋਤਮ ਲਾਲ ਦੜੋਚ)
     145 ਮਹਿਲਾ ਰੰਗਰੂਟਾਂ (ਬੈਚ ਨੰ. 274) ਲਈ ਪਾਸਿੰਗ ਆਊਟ ਪਰੇਡ ਅਤੇ ਸਹੁੰ ਚੁੱਕ ਸਮਾਗਮ ਅੱਜ ਸਹਾਇਕ ਸਿਖਲਾਈ ਕੇਂਦਰ, ਸੀਮਾ ਸੁਰੱਖਿਆ ਬਲ, ਖੜਕਾਂ ਕੈਂਪ, ਹੁਸ਼ਿਆਰਪੁਰ ਦੇ ਸ਼ਹੀਦ ਸਤਪਾਲ ਚੌਧਰੀ ਪਰੇਡ ਗਰਾਊਂਡ ਵਿਖੇ ਆਯੋਜਿਤ ਕੀਤਾ ਗਿਆ। 

ਚਾਰੂ ਧਵਜ ਅਗਰਵਾਲ, ਇੰਸਪੈਕਟਰ ਜਨਰਲ, ਸਹਾਇਕ ਸਿਖਲਾਈ ਕੇਂਦਰ, ਖੜਕਾਂ ਦਾ ਮੁੱਖ ਮਹਿਮਾਨ ਵਜੋਂ ਸਵਾਗਤ ਸ਼੍ਰੀ ਬੀਰੇਂਦਰ ਕੁਮਾਰ, ਕਮਾਂਡੈਂਟ (ਸਿਖਲਾਈ) ਦੁਆਰਾ ਕੀਤਾ ਗਿਆ।  ਇਸ ਮੌਕੇ ਬੀ.ਐਸ.ਐਫ ਦੇ ਮੌਜੂਦਾ ਅਤੇ ਸੇਵਾ ਮੁਕਤ ਅਧਿਕਾਰੀ, ਸਹਾਇਕ ਸਿਖਲਾਈ ਕੇਂਦਰ ਖੜਕਾਂ ਦਾ ਸਮੁੱਚਾ ਸਟਾਫ਼, ਮਹਿਲਾ ਰੰਗਰੂਟਾਂ ਦੇ ਪਰਿਵਾਰਕ ਮੈਂਬਰ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਤਵੰਤੇ ਸੱਜਣ ਮੌਜੂਦ ਸਨ।

 ਜਨਰਲ ਸਲਾਮੀ ਲੈਣ ਤੋਂ ਬਾਅਦ ਮੁੱਖ ਮਹਿਮਾਨ ਵੱਲੋਂ ਪਰੇਡ ਦਾ ਨਿਰੀਖਣ ਕੀਤਾ ਗਿਆ। ਮੁੱਖ ਮਹਿਮਾਨ ਨੇ ਇਨਡੋਰ ਅਤੇ ਆਊਟਡੋਰ ਦੋਵਾਂ ਵਿਸ਼ਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਨਵੀਆਂ ਰੰਗਰੂਟਾਂ ਨੂੰ ਮੈਡਲ ਭੇਟ ਕੀਤੇ।

ਨਵੇਂ ਰੰਗਰੂਟਾਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਨੇ ਪਰੇਡ ਦੌਰਾਨ ਉਨ੍ਹਾਂ ਦੇ ਸ਼ਾਨਦਾਰ ਆਤਮਵਿਸ਼ਵਾਸ, ਹੁਨਰ ਅਤੇ ਤਾਲਮੇਲ ਦੀ ਪ੍ਰਸੰਸਾ ਕੀਤੀ, ਜੋ ਕਿ ਪਰੇਡ ਦੀ ਪਛਾਣ ਹੈ। ਉਨ੍ਹਾਂ ਬੀ.ਐਸ.ਐਫ ਨੂੰ ਆਪਣੇ ਕਰੀਅਰ ਵਜੋਂ ਚੁਣਨ ਲਈ ਨਵੇਂ ਰੰਗਰੂਟਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਹਿੰਮਤ ਅਤੇ ਉਤਸ਼ਾਹ ਨਾਲ ਦੇਸ਼ ਦੀ ਸੇਵਾ ਕਰਨ ਅਤੇ ਰਾਸ਼ਟਰੀ ਸੱਦੇ 'ਤੇ ਫੋਰਸ ਵਿਚ ਸ਼ਾਮਲ ਹੋਣ ਲਈ ਅੱਗੇ ਆਉਣ ਲਈ ਉਤਸ਼ਾਹਿਤ ਕੀਤਾ।

ਮੁੱਖ ਮਹਿਮਾਨ ਨੇ ਬੀਰੇਂਦਰ ਕੁਮਾਰ, ਕਮਾਂਡੈਂਟ (ਸਿਖਲਾਈ), ਨਿਸ਼ਵਤ, ਡਿਪਟੀ ਕਮਾਂਡੈਂਟ (ਸਿਖਲਾਈ) ਅਤੇ ਸਿਖਲਾਈ ਟੀਮ ਦੀ ਸਖ਼ਤ ਮਿਹਨਤ ਅਤੇ ਯਤਨਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਇਨ੍ਹਾਂ ਨਵੇਂ ਰੰਗਰੂਟਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਮਜ਼ਬੂਤ ​​ਅਤੇ ਸ਼ਕਤੀਸ਼ਾਲੀ ਗਾਰਡਾਂ ਵਿਚ ਢਾਲਿਆ। ਮੁੱਖ ਮਹਿਮਾਨ ਨੇ ਪਾਸਿੰਗ ਆਊਟ ਰੰਗਰੂਟਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਸੇਵਾ ਅਤੇ ਇਮਾਨਦਾਰੀ ਦੇ ਮੁੱਲਾਂ ਨੂੰ ਕਾਇਮ ਰੱਖਣ ਦੀ ਤਾਕੀਦ ਕੀਤੀ।

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ*

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ* ਬੰਗਾ 01 ਅਪਰੈਲ () ਭਾਰਤੀ ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ...

ਜੀ ਆਇਆਂ ਨੂੰ WELCOME