Thursday, 20 November 2025

ਸੰਧੂ ਹਸਪਤਾਲ ਵੱਲੋਂ ਪਿੰਡ ਲੰਗੜੋਆ ਵਿੱਚ ਹਰਨੀਆ, ਪਿੱਤੇ ਦੀਆਂ ਪੱਥਰੀਆਂ, ਟਿਊਮਰਾਂ ਅਤੇ ਹੱਡੀਆਂ-ਜੋੜਾਂ ਦੀਆਂ ਬਿਮਾਰੀਆਂ ਲਈ ਮੁਫ਼ਤ ਮੈਡੀਕਲ ਕੈਂਪ ਆਯੋਜਿਤ

ਸੰਧੂ ਹਸਪਤਾਲ ਵੱਲੋਂ ਪਿੰਡ ਲੰਗੜੋਆ ਵਿੱਚ ਹਰਨੀਆ, ਪਿੱਤੇ ਦੀਆਂ ਪੱਥਰੀਆਂ, ਟਿਊਮਰਾਂ ਅਤੇ ਹੱਡੀਆਂ-ਜੋੜਾਂ ਦੀਆਂ ਬਿਮਾਰੀਆਂ ਲਈ ਮੁਫ਼ਤ ਮੈਡੀਕਲ ਕੈਂਪ ਆਯੋਜਿਤ

ਨਵਾਂਸ਼ਹਿਰ  20 ਨਵੰਬਰ — ਸੰਧੂ ਹਸਪਤਾਲ, ਚੰਡੀਗੜ੍ਹ ਰੋਡ, ਨਵਾਂਸ਼ਹਿਰ ਵੱਲੋਂ ਪਿੰਡ ਲੰਗੜੋਆ ਦੇ ਪੰਚਾਇਤ ਘਰ ਵਿੱਚ ਅੱਜ ਮੁਫ਼ਤ ਮਲਟੀ-ਸਪੈਸ਼ਲਿਟੀ ਹੈਲਥ ਕੈਂਪ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਹ ਕੈਂਪ ਪਿੰਡਾਂ ਦੇ ਵਸਨੀਕਾਂ ਤੱਕ ਮੁਫ਼ਤ ਮੈਡੀਕਲ ਸਹੂਲਤਾਂ ਅਤੇ ਸਿਹਤ ਜਾਗਰੂਕਤਾ ਜਾਣਕਾਰੀ ਦੇਣ ਦੇ ਉਦੇਸ਼ ਨਾਲ ਲਗਾਇਆ ਗਿਆ। ਕੈਂਪ ਵਿੱਚ ਸੰਧੂ ਹਸਪਤਾਲ ਦੇ ਮਾਹਿਰ ਡਾ. ਕਨਵ ਟੰਡਨ (ਕਨਸਲਟੈਂਟ ਆਰਥੋਪੀਡਿਕ ਸਰਜਨ), ਡਾ. ਸਦੀਪ ਅਗਰਵਾਲ (ਕਨਸਲਟੈਂਟ ਜਨਰਲ ਅਤੇ ਲੈਪਰੋਸਕੋਪਿਕ ਸਰਜਨ), ਡਾ. ਸੂਮਨ (ਫ਼ਿਜ਼ਿਓਥੈਰਾਪਿਸਟ) ਅਤੇ ਡਾ. ਸਿਮਰਨ (ਮੈਡੀਕਲ ਆਫ਼ਿਸਰ) ਨੇ ਕੈਂਪ ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕੀਤਾ ।
ਇਸ ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫ਼ਤ ਡਾਕਟਰੀ ਚੈਕਅੱਪ ਤੋਂ ਇਲਾਵਾ ਜ਼ਰੂਰੀ ਦਵਾਈਆਂ, ਦੋ ਮੁਫ਼ਤ ਫ਼ਿਜ਼ਿਓਥੈਰਾਪੀ ਸੈਸ਼ਨ , ਮੁਫ਼ਤ ਐਕਸ-ਰੇ ਕੂਪਨ ਪ੍ਰਦਾਨ ਕੀਤੇ ਗਏ ਅਤੇ ਖ਼ੂਨ ਦੇ ਟੈਸਟ ਬਹੁਤ ਹੀ ਘੱਟ ਰੇਟਾਂ ’ਤੇ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਗਈ।  ਇਸ ਦੇ ਨਾਲ ਮੈਡੀਕਲ ਟੀਮ ਨੇ ਲੱਛਣਾਂ ਦੀ ਸ਼ੁਰੂਆਤੀ ਪਛਾਣ, ਬਚਾਅ ਦੇ ਉਪਾਅ ਅਤੇ ਸਮੇਂ-ਸਿਰ ਇਲਾਜ ਦੀ ਮਹੱਤਤਾ ਬਾਰੇ ਵੀ ਮਹੱਤਵਪੂਰਣ ਜਾਣਕਾਰੀ ਸਾਂਝੀ ਕੀਤੀ। ਮਾਹਿਰ ਡਾਕਟਰਾਂ ਦੀ ਟੀਮ ਨੇ  150 ਤੋਂ ਵੱਧ ਮਰੀਜ਼ਾਂ ਦਾ ਚੈਕਅੱਪ ਕੀਤਾ ਅਤੇ ਉਨ੍ਹਾਂ ਨੂੰ ਯੋਗ ਸਲਾਹ ਅਤੇ ਇਲਾਜ ਮੁਹੱਈਆ ਕਰਵਾਇਆ। 
   ਇਸ ਮੌਕੇ ਸੰਧੂ ਹਸਪਤਾਲ ਦੇ ਪ੍ਰਬੰਧਕ ਡਾ. ਜੇ.ਐੱਸ. ਸੰਧੂ (ਐਮ.ਡੀ.– ਦਿਮਾਗ ਦੀਆਂ ਬਿਮਾਰੀਆਂ ) ਅਤੇ ਡਾ. ਗੁਰਜੀਤ ਕੌਰ ਸੰਧੂ (ਐਮ.ਡੀ.–ਸਕਿਨ) ਨੇ ਦੱਸਿਆ ਕਿ ਸੰਧੂ ਹਸਪਤਾਲ ਹਮੇਸ਼ਾਂ ਲੋੜਵੰਦ ਮਰੀਜ਼ਾਂ ਨੂੰ ਮਿਆਰੀ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ  ਮੁਫ਼ਤ ਮੈਡੀਕਲ ਕੈਂਪ ਅਤੇ ਜਾਗਰੂਕਤਾ ਪ੍ਰੋਗਰਾਮ ਨਿਰੰਤਰ ਕਰਵਾਏ ਜਾਂਦੇ ਰਹਿਣਗੇ, ਤਾਂ ਕਿ ਪਿੰਡਾਂ ਦੇ ਵਸਨੀਕ ਸਮੇਂ-ਸਿਰ ਅਤੇ ਗੁਣਵੱਤਾ ਯੁਕਤ ਸਿਹਤ ਸੇਵਾਵਾਂ ਲੈ ਸਕਣ।
      ਇਸ ਮੁਫ਼ਤ ਮੈਡੀਕਲ ਕੈਂਪ ਦਾ ਲੰਗੜੋਆ ਅਤੇ ਆਸ-ਪਾਸ ਦੇ ਪਿੰਡਾਂ ਦੇ ਬਹੁਤ ਸਾਰੇ ਲੋਕਾਂ ਨੇ ਲਾਭ ਪ੍ਰਾਪਤ ਕੀਤਾ। ਕੈਂਪ ਵਿੱਚ ਸੰਧੂ ਹਸਪਤਾਲ ਦੀ ਮੈਡੀਕਲ ਟੀਮ ਨੇ ਹਰ ਮਰੀਜ਼ ਨੂੰ ਨਿੱਜੀ ਧਿਆਨ, ਯੋਗ ਸਲਾਹ ਅਤੇ ਲੋੜ ਅਨੁਸਾਰ ਫਾਲੋ-ਅੱਪ ਸਬੰਧੀ ਜ਼ਰੂਰੀ ਨਿਯਮਾਂ ਵੀ ਦੱਸੇ। ਇਸ ਮੌਕੇ ਮਰੀਜ਼ਾਂ ਨੇ ਵੀ ਸੰਧੂ ਹਸਪਤਾਲ ਦੀ ਮੈਡੀਕਲ ਟੀਮ ਦਾ ਵਧੀਆ ਮੈਡੀਕਲ ਜਾਂਚ ਕਰਨ ਲਈ ਹਾਰਦਿਕ ਧੰਨਵਾਦ ਕੀਤਾ।

ਇਸ ਮੌਕੇ ਸਰਪੰਚ ਗੁਰਦੇਵ ਸਿੰਘ ਪਾਬਲਾ ਅਤੇ ਪੰਚ ਜਗਦੀਸ਼ ਰਾਏ, ਮਨਜੀਤ ਸਿੰਘ, ਗੁਰਮੁੱਖ ਸਿੰਘ, ਸਰਵਜੀਤ ਕੌਰ, ਕੁਲਵਿੰਦਰ ਕੌਰ, ਪਰਮਜੀਤ ਕੌਰ, ਚਰਨ ਕੌਰ, ਲਾਲ ਚੰਦ, ਮਾਸਟਰ ਮਨੋਹਰ ਸਿੰਘ ਅਤੇ ਡਾ. ਅਵਤਾਰ ਬਾਲੀ ਵਿਸ਼ੇਸ਼ ਤੌਰ ਮੌਜੂਦ ਰਹੇ। ਉਨ੍ਹਾਂ ਨੇ ਮੈਡੀਕਲ ਟੀਮ ਦਾ ਸਨਮਾਨ ਕੀਤਾ ਅਤੇ ਸੰਧੂ ਹਸਪਤਾਲ ਵੱਲੋਂ ਕੀਤੇ ਜਾ ਰਹੇ ਸੇਵਾ-ਯਤਨਾਂ ਦੀ ਪ੍ਰਸ਼ੰਸਾ ਕੀਤੀ।


*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ*

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ* ਬੰਗਾ 01 ਅਪਰੈਲ () ਭਾਰਤੀ ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ...

ਜੀ ਆਇਆਂ ਨੂੰ WELCOME