Monday, 26 January 2026

ਹੁਸ਼ਿਆਰਪੁਰ ਨਗਰ ਨਿਗਮ ਵਿਖੇ 77ਵਾਂ ਗਣਤੰਤਰ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ

ਹੁਸ਼ਿਆਰਪੁਰ ਨਗਰ ਨਿਗਮ ਵਿਖੇ 77ਵਾਂ ਗਣਤੰਤਰ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ

ਮੇਅਰ ਸੁਰਿੰਦਰ ਕੁਮਾਰ ਨੇ ਰਾਸ਼ਟਰੀ ਝੰਡਾ ਫਹਿਰਾਇਆ ਅਤੇ ਨਾਗਰਿਕਾਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

ਹੁਸ਼ਿਆਰਪੁਰ, 26 ਜਨਵਰੀ:

ਹੁਸ਼ਿਆਰਪੁਰ ਨਗਰ ਨਿਗਮ  ਵਿਖੇ 77ਵਾਂ ਗਣਤੰਤਰ ਦਿਵਸ ਸ਼ਰਧਾ, ਮਾਣ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਨਗਰ ਨਿਗਮ ਦੇ ਅਧਿਕਾਰੀ ਅਤੇ ਕਰਮਚਾਰੀ, ਯੂਨੀਅਨ ਅਧਿਕਾਰੀ ਅਤੇ ਵੱਖ-ਵੱਖ ਵਾਰਡਾਂ ਦੇ ਕੌਂਸਲਰ ਮੌਜੂਦ ਸਨ।

ਹੁਸ਼ਿਆਰਪੁਰ ਦੇ ਮੇਅਰ ਸੁਰਿੰਦਰ ਕੁਮਾਰ ਨੇ ਨਗਰ ਨਿਗਮ ਗਰਾਊਂਂਡ ਵਿਖੇ ਰਾਸ਼ਟਰੀ ਝੰਡਾ ਫਹਿਰਾਇਆ। ਇਸ ਉਪਰੰਤ ਰਾਸ਼ਟਰੀ ਗਾਣ ਹੋਇਆ। ਇਸ ਪਵਿੱਤਰ ਸਮਾਰੋਹ ਵਿੱਚ ਹੁਸ਼ਿਆਰਪੁਰ ਨਗਰ ਨਿਗਮ ਦੇ ਕਮਿਸ਼ਨਰ ਜਿਓਤੀ ਬਾਲਾ ਮੱਟੂ ਅਤੇ ਡਿਪਟੀ ਮੇਅਰ ਰਣਜੀਤ ਚੌਧਰੀ ਵੀ ਮੌਜੂਦ ਸਨ।

ਨਾਗਰਿਕਾਂ ਨੂੰ ਸੰਬੋਧਨ ਕਰਦੇ ਹੋਏ ਮੇਅਰ ਸੁਰਿੰਦਰ ਕੁਮਾਰ ਨੇ ਗਣਤੰਤਰ ਦਿਵਸ ਦੀਆਂ ਦਿਲੋਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਅਮਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਨੂੰ ਯਾਦ ਕੀਤਾ।

ਮੇਅਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹੁਸ਼ਿਆਰਪੁਰ ਨੂੰ ਸਾਫ਼-ਸੁਥਰਾ ਰੱਖਣ ਲਈ ਨਗਰ ਨਿਗਮ ਦਾ ਸਹਿਯੋਗ ਕਰਨ, ਆਪਣੇ ਘਰਾਂ ਤੋਂ ਗਿੱਲਾ ਅਤੇ ਸੁੱਕਾ ਕੂੜਾ ਵੱਖ ਕਰਕੇ ਸਫ਼ਾਈ ਕਰਮਚਾਰੀਆਂ ਨੂੰ ਸੌਂਪਣ।

ਉਨ੍ਹਾਂ ਦੱਸਿਆ ਕਿ ਨਗਰ ਨਿਗਮ ਖੇਤਰ ਦੇ ਵਾਰਡ 1 ਤੋਂ 50 ਵਿੱਚ ਲੱਗਭਗ 29 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਸ਼ਹਿਰ ਨੂੰ ਬਿਹਤਰ ਰੋਸ਼ਨੀ ਪ੍ਰਦਾਨ ਕਰਨ ਲਈ 6 ਕਰੋੜ ਦੀ ਲਾਗਤ ਨਾਲ ਆਧੁਨਿਕ ਸਟਰੀਟ ਲਾਈਟਾਂ ਲਗਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋਂ ਇਲਾਵਾ 'ਰੰਗਲਾ ਪੰਜਾਬ ਯੋਜਨਾ' ਤਹਿਤ 30 ਲੱਖ ਦੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਅਤੇ 15 ਲੱਖ ਦੀ ਲਾਗਤ ਨਾਲ ਇਕ ਸ਼ਵ ਵਾਹਨ ਗੱਡੀ ਖ਼ਰੀਦੀ ਜਾ ਰਹੀ ਹੈ।

ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਬਲੈਕ ਸਪਾਟਾਂ ਦੀ ਪਛਾਣ ਕੀਤੀ ਗਈ ਹੈ। ਪਹਿਲੇ ਪੜਾਅ ਵਿੱਚ ਸਰਕਾਰੀ ਕਾਲਜ ਚੌਕ ''ਤੇ 28 ਲੱਖ ਦੀ ਲਾਗਤ ਨਾਲ ਵਿਸ਼ੇਸ਼ ਸੜਕ ਨਿਰਮਾਣ, ਬਲਿੰਕਰ ਲਾਈਟਾਂ, ਜ਼ੈਬਰਾ ਕਰਾਸਿੰਗ ਅਤੇ ਸਪੀਡ ਬ੍ਰੇਕਰ ਲਗਾਏ ਗਏ ਹਨ। ਹੁਣ ਤੱਕ ਸ਼ਹਿਰ ਵਿੱਚ 100 ਫੀਸਦੀ ਪਾਣੀ ਦੀ ਸਪਲਾਈ ਅਤੇ ਸੀਵਰੇਜ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ 2 ਕਰੋੜ ਖਰਚ ਕੀਤੇ ਜਾ ਚੁੱਕੇ ਹਨ ਜਦੋਂ ਕਿ 3 ਕਰੋੜ ਦੀ ਲਾਗਤ ਨਾਲ 11 ਨਵੇਂ ਟਿਊਬਵੈੱਲ ਲਗਾਏ ਜਾ ਰਹੇ ਹਨ। ਬਰਸਾਤ ਦੇ ਮੌਸਮ ਦੌਰਾਨ ਪਾਣੀ ਭਰਨ ਦੀ ਸਮੱਸਿਆ ਨੂੰ ਹੱਲ ਕਰਨ ਲਈ 60 ਲੱਖ ਦੀ ਲਾਗਤ ਨਾਲ ਵੱਡੇ ਅਤੇ ਛੋਟੇ ਨਾਲਿਆਂ ਦੀ ਸਫ਼ਾਈ ਕੀਤੀ ਜਾ ਰਹੀ ਹੈ।

ਨਗਰ ਨਿਗਮ ਨੇ ਸ਼ਹਿਰ ਦੇ ਵੱਖ-ਵੱਖ ਪਾਰਕਾਂ ਦੇ ਰੱਖ-ਰਖਾਅ ਅਤੇ ਸੁੰਦਰੀਕਰਨ ਲਈ 1 ਕਰੋੜ ਮਨਜ਼ੂਰ ਕੀਤੇ ਹਨ। ਇਸ ਵਿੱਚ 27 ਲੱਖ ਦੀ ਲਾਗਤ ਨਾਲ ਸਵੇਰ ਦੀ ਸੈਰ ਦੇ ਟਰੈਕ, ਮੁਰੰਮਤ ਅਤੇ ਬੈਂਚ ਲਗਾਉਣਾ ਸ਼ਾਮਿਲ ਹੈ। 45 ਲੱਖ ਦੀ ਲਾਗਤ ਨਾਲ ਪ੍ਰੈਜ਼ੀਡੈਂਸੀ ਹੋਟਲ ਤੋਂ ਰੋਸ਼ਨ ਗਰਾਊਂਡ ਤੱਕ ਸੜਕਾਂ ਬਣਾਈਆਂ ਗਈਆਂ ਹਨ ਅਤੇ ਸੈਂਟਰ ਵਰਜ 'ਤੇ ਆਧੁਨਿਕ ਸਟ੍ਰੀਟ ਲਾਈਟਾਂ ਲਗਾਈਆਂ ਗਈਆਂ ਹਨ।

ਸ਼ਹਿਰ ਵਾਸੀਆਂ ਨੂੰ ਇਕ ਜਗ੍ਹਾ 'ਤੇ ਸਾਫ਼ ਅਤੇ ਗੁਣਵੱਤਾ ਵਾਲਾ ਭੋਜਨ ਪ੍ਰਦਾਨ ਕਰਨ ਲਈ 70 ਲੱਖ ਦੀ ਲਾਗਤ ਨਾਲ ਇਕ ਫੂਡ ਸਟ੍ਰੀਟ ਬਣਾਈ ਗਈ ਹੈ, ਜਿਸ ਵਿੱਚ ਲੱਗਭਗ 50 ਫੂਡ ਆਊਟਲੈੱਟ ਲਗਾਏ ਗਏ ਹਨ। ਇਸ ਤੋਂ ਇਲਾਵਾ ਆਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਇਕ ਨਸਬੰਦੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਤਹਿਤ ਹੁਣ ਤੱਕ 1,592 ਆਵਾਰਾ ਕੁੱਤਿਆਂ ਦੀ ਨਸਬੰਦੀ ਕੀਤੀ ਜਾ ਚੁੱਕੀ ਹੈ।

ਹਾਕਰਾਂ ਅਤੇ ਸਟ੍ਰੀਟ ਵਿਕਰੇਤਾਵਾਂ ਨੂੰ ਸਵੈ-ਨਿਰਭਰ ਬਣਾਉਣ ਲਈ 10,000, 20,000 ਅਤੇ 50,000 ਦੇ ਕਰਜ਼ੇ ਪ੍ਰਦਾਨ ਕੀਤੇ ਜਾ ਰਹੇ ਹਨ। ਇਸ ਪਹਿਲਕਦਮੀ ਤੋਂ ਹਜ਼ਾਰਾਂ ਲਾਭਪਾਤਰੀ ਪਹਿਲਾਂ ਹੀ ਲਾਭ ਉਠਾ ਚੁੱਕੇ ਹਨ। ਬੇਘਰ ਪਰਿਵਾਰਾਂ ਨੂੰ ਘਰ ਮੁਹੱਈਆ ਕਰਵਾਉਣ ਲਈ ਪਹਿਲੇ ਪੜਾਅ ਵਿੱਚ 258 ਲਾਭਪਾਤਰੀਆਂ ਨੂੰ 4 ਕਰੋੜ ਰੁਪਏ ਵੰਡੇ ਗਏ ਸਨ ਅਤੇ ਦੂਜੇ ਪੜਾਅ ਵਿੱਚ 337 ਪਰਿਵਾਰਾਂ ਨੂੰ 9 ਕਰੋੜ ਰੁਪਏ ਦਿੱਤੇ ਜਾ ਰਹੇ ਹਨ।

ਵਾਤਾਵਰਨ ਸੁਰੱਖਿਆ 'ਤੇ ਜ਼ੋਰ ਦਿੰਦੇ ਹੋਏ ਮੇਅਰ ਨੇ ਸਿੰਗਲ-ਯੂਜ਼ ਪਲਾਸਟਿਕ ਤੋਂ ਬਚਣ ਅਤੇ ਜੂਟ, ਕਾਗਜ਼ ਅਤੇ ਸਟੀਲ ਵਰਗੀਆਂ ਵਾਤਾਵਰਨ ਅਨੁਕੂਲ ਸਮੱਗਰੀਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ।

ਅੰਤ ਵਿੱਚ ਮੇਅਰ ਸੁਰਿੰਦਰ ਕੁਮਾਰ ਨੇ ਇਕ ਵਾਰ ਫਿਰ ਸਾਰੇ ਨਾਗਰਿਕਾਂ ਨੂੰ 77ਵੇਂ ਗਣਤੰਤਰ ਦਿਵਸ 'ਤੇ ਆਪਣੀਆਂ ਦਿਲੋਂ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਵਾਰਡ ਨੰਬਰ 5 ਦੀ ਕੌਂਸਲਰ ਮੀਨਾ ਸ਼ਰਮਾ, ਵਾਰਡ ਨੰਬਰ 20 ਜਸਵੰਤ ਰਾਏ, ਵਾਰਡ ਨੰਬਰ 49 ਸੁਨੀਤਾ ਦੇਵੀ, ਵਾਰਡ ਨੰਬਰ 43 ਆਸ਼ਾ ਦੱਤਾ, ਵਾਰਡ ਨੰਬਰ 12 ਅਮਰੀਕ ਚੌਹਾਨ, ਵਾਰਡ ਨੰਬਰ 7 ਨਰਿੰਦਰ ਕੌਰ ਅਤੇ ਕਾਮਰੇਡ ਗੰਗਾ ਪ੍ਰਸਾਦ ਸਮੇਤ ਹੋਰ ਪਤਵੰਤੇ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।


नगर निगम होशियारपुर में श्रद्धा एवं उत्साह के साथ मनाया गया 77वां गणतंत्र दिवस

मेयर सुरिंदर कुमार ने फहराया राष्ट्रीय ध्वज फहराया, शहरवासियों को दी शुभकामनाएं

होशियारपुर,26 जनवरी:
नगर निगम होशियारपुर परिसर में 77वां गणतंत्र दिवस पूरे श्रद्धा, गरिमा और उत्साह के साथ मनाया गया। इस अवसर पर नगर निगम के विभिन्न अधिकारी/कर्मचारी, यूनियनों के पदाधिकारी तथा विभिन्न वार्डों के पार्षद बड़ी संख्या में उपस्थित रहे।

नगर निगम परिसर में होशियारपुर के मेयर सुरिंदर कुमार द्वारा राष्ट्रीय ध्वज फहराया गया, जिसके उपरांत राष्ट्रगान का सामूहिक गायन किया गया। इस गरिमामय समारोह में उनके साथ ज्योति बाला मट्टू, कमिश्नर नगर निगम होशियारपुर, डिप्टी मेयर रणजीता चौंधरी भी मौजूद थे।

इस अवसर पर मेयर सुरिंदर कुमार ने शहरवासियों को संबोधित करते हुए गणतंत्र दिवस की हार्दिक शुभकामनाएं दी और देश की आज़ादी के लिए अपने प्राण न्यौछावर करने वाले अमर शहीदों को नमन किया। उन्होंने भारतीय संविधान के शिल्पकार बाबा साहेब डॉ. भीमराव अंबेडकर को भी श्रद्धांजलि अर्पित करते हुए उनके अतुलनीय योगदान को स्मरण किया।

मेयर ने शहरवासियों से अपील की कि वे होशियारपुर को स्वच्छ एवं सुंदर बनाए रखने के लिए नगर निगम का सहयोग करें तथा अपने घरों से गीला और सूखा कचरा अलग-अलग करके सफाई कर्मचारियों को दें।

उन्होंने जानकारी देते हुए बताया कि नगर निगम क्षेत्र के 1 से 50 वार्डों में लगभग 29 करोड़ रुपए की लागत से विभिन्न विकास कार्य कराए जा रहे हैं। शहर को बेहतर रोशनी उपलब्ध कराने के लिए 6 करोड़ रुपए की लागत से आधुनिक स्ट्रीट लाइटें लगाने को स्वीकृति दी गई है। इसके अतिरिक्त 'रंगला पंजाब योजना' के तहत 30 लाख रुपए के विकास कार्य किए जा रहे हैं तथा 15 लाख रुपए की लागत से शव वाहन की खरीद भी की जा रही है।

सड़क सुरक्षा को ध्यान में रखते हुए ब्लैक स्पॉट की पहचान की गई है। प्रथम चरण में सरकारी कॉलेज चौक पर 28 लाख रुपए की लागत से विशेष सड़क निर्माण, ब्लिंकर लाइटें, ज़ेब्रा क्रॉसिंग और स्पीड ब्रेकर लगाए गए हैं। शहर में 100 प्रतिशत जल आपूर्ति और सीवरेज सुविधा सुनिश्चित करने हेतु अब तक 2 करोड़ रुपए खर्च किए जा चुके हैं, जबकि 3 करोड़ रुपए की लागत से 11 नए ट्यूबवेल लगाए जा रहे हैं। बरसात के मौसम में जलभराव की समस्या से निपटने के लिए 60 लाख रुपए की लागत से बड़े और छोटे नालों की सफाई कराई जा रही है।

नगर निगम द्वारा शहर के विभिन्न पार्कों के रख-रखाव एवं सौंदर्यीकरण के लिए 1 करोड़ रुपए की स्वीकृति दी गई है। इसके तहत मॉर्निंग वॉक ट्रैक, मरम्मत कार्य तथा 27 लाख रुपए की लागत से बैठने के लिए बेंच लगाई जा रही हैं। प्रेसीडेंसी होटल से रोशन ग्राउंड तक 45 लाख रुपए की लागत से सड़कों का निर्माण और सेंट्रल वर्ज पर आधुनिक स्ट्रीट लाइटें लगाई गई हैं।

शहरवासियों को एक ही स्थान पर स्वच्छ एवं उत्तम भोजन उपलब्ध कराने के उद्देश्य से 70 लाख रुपए की लागत से फूड स्ट्रीट का निर्माण किया गया है, जहां लगभग 50 फूड प्वाइंट स्थापित किए गए हैं। इसके अलावा आवारा कुत्तों की समस्या के समाधान के लिए पशुपालन विभाग के सहयोग से नसबंदी अभियान चलाया जा रहा है, जिसके अंतर्गत अब तक 1592 आवारा कुत्तों की नसबंदी की जा चुकी है।

रेहड़ी-फड़ी एवं स्ट्रीट वेंडरों को आत्मनिर्भर बनाने हेतु 10,000, 20,000 और 50,000 रुपए के ऋण उपलब्ध कराए जा रहे हैं। अब तक हजारों लाभार्थियों को इसका लाभ दिया जा चुका है। वहीं, बेघर परिवारों को आवास उपलब्ध कराने के लिए पहले चरण में 258 लाभार्थियों को 4 करोड़ रुपए वितरित किए गए हैं तथा दूसरे चरण में 337 परिवारों को 9 करोड़ रुपए की सहायता राशि प्रदान की जा रही है।

मेयर ने पर्यावरण संरक्षण का संदेश देते हुए सिंगल यूज प्लास्टिक के उपयोग से बचने और जूट, कागज, स्टील जैसी पर्यावरण अनुकूल वस्तुओं के प्रयोग की अपील की।

अंत में मेयर सुरिंदर कुमार ने एक बार फिर सभी शहरवासियों को 77वें गणतंत्र दिवस की हार्दिक बधाई एवं शुभकामनाएं दी। इस मौके पर वार्ड नंबर 5 की पार्षद मीना शर्मा, वार्ड नंबर 20 से जसवंत राय, वार्ड नंबर 49 से सुनीता देवी, वार्ड नंबर 43 आशा दत्ता, वार्ड नंबर 12 से श्री अमरीक चौहान, वार्ड नंबर 7 से नरिंदर कौर तथा कामरेड गंगा प्रसाद सहित अन्य गणमान्य व्यक्ति विशेष रूप से उपस्थित रहे।





ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME