ਇਸ਼ਤਿਹਾਰੀ ਮੁਜਰਿਮ ਨੂੰ ਕੀਤਾ ਦਿੱਲੀ ਏਅਰਪੋਰਟ ਤੋਂ ਗਿਰਫ਼ਤਾਰ
ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਮਾਨਯੋਗ ਸ਼੍ਰੀ ਆਰ.ਕੇ. ਜਾਇਸਵਾਲ, ਆਈ. ਪੀ. ਐਸ., ਵਧੀਕ ਡਾਇਰੈਕਟਰ ਜਨਰਲ ਪੁਲਿਸ, ਪ੍ਰਵਾਸੀ ਭਾਰਤੀ ਅਤੇ ਮਹਿਲਾ ਵਿੰਗ, ਪੰਜਾਬ ਅਤੇ ਸ਼੍ਰੀ ਹਰਕੰਵਲਪ੍ਰੀਤ ਸਿੰਘ ਖੱਖ ਪੀ.ਪੀ.ਐਸ. ਮਾਨਯੋਗ ਸਹਾਇਕ ਇੰਸਪੈਕਟਰ ਜਨਰਲ ਪੁਲਿਸ ਪ੍ਰਵਾਸੀ ਭਾਰਤੀ ਮਾਮਲੇ ਵਿੰਗ, ਜਲੰਧਰ ਅਤੇ ਸ਼੍ਰੀ ਰਸ਼ਮਿੰਦਰ ਸਿੰਘ ਪੀ.ਪੀ.ਐਸ. ਉਪ-ਕਪਤਾਨ ਪੁਲਿਸ ਪ੍ਰਵਾਸੀ ਭਾਰਤੀ ਮਾਮਲੇ ਵਿੰਗ, ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ ਹੇਠ ਮੁਕੱਦਮਾ 20 ਮਿਤੀ 30-07-19 ਅ/ਧ 420, 427, 448, 511, 506, 380, 120-ਬੀ ਭ:ਦ: ਥਾਣਾ ਐਨ.ਆਰ.ਆਈ. ਜਿਲ੍ਹਾ ਹੁਸ਼ਿਆਰਪੁਰ ਵੱਲੋ ਪਰਮਜੀਤ ਰਾਏਪੁਰ ਪੁੱਤਰੀ ਸੀਰੀ ਰਾਮ ਵਾਸੀ ਪਿੰਡ ਕਿੱਤਣਾ ਥਾਣਾ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਹਾਲ ਵਾਸੀ ਜਰਮਨੀ ਬਰਖਿਲਾਫ ਪਰਸਨ ਸਿੰਘ ਪੁੱਤਰ ਚੂਹੜ ਸਿੰਘ ਅਤੇ ਕੁਲਵਿੰਦਰ ਸਿੰਘ ਪੁੱਤਰ ਪਰਸਨ ਸਿੰਘ, ਬਲਜੀਤ ਕੌਰ ਬੇਦੀ ਪਤਨੀ ਰੇਸ਼ਮ ਸਿੰਘ ਬੇਦੀ, ਜਸਵਿੰਦਰ ਕੌਰ ਬੇਬੀ ਪਤਨੀ ਜਨਕ ਰਾਜ, ਰਾਜ ਕੁਮਾਰ ਪੁੱਤਰ ਵਰਿਆਮਾ ਰਾਮ, ਪਰਮਜੀਤ ਸਿੰਘ ਪੁੱਤਰ ਜਰਨੈਲ ਸਿੰਘ, ਰਾਮ ਨਾਥ ਪੁੱਤਰ ਮਹਿੰਗਾ ਰਾਮ, ਹਰਮੇਸ਼ ਲਾਲ ਪੁੱਤਰ ਭਗਵਾਨ ਦਾਸ ਅਤੇ ਜੀਤਾ ਉਰਫ ਗੁਰਜੀਤ ਕੁਮਾਰ ਪੁੱਤਰ ਹਰਮੇਸ਼ ਲਾਲ ਵਗੈਰਾ ਵਾਸੀਆਨ ਪਿੰਡ ਕਿੱਤਣਾ ਜਿਲਾ ਹੁਸ਼ਿਆਰਪੁਰ ਬਾਬਤ ਹਮਸਲਾਹ ਹੋ ਕੇ ਸੱਬਲਾਂ ਅਤੇ ਰਾਡਾ ਲੈ ਕੇ ਦਰਖਾਸਤ ਕਰਤੀ ਪਰਮਜੀਤ ਰਾਏਪੁਰੀ ਦੇ ਬਣ ਰਹੇ ਮਕਾਨ ਦੀਆਂ ਕੰਧਾਂ ਢਾਹ ਦਿੱਤੀਆਂ ਅਤੇ ਜਾਂਦੇ ਸਮੇਂ ਇਹ ਉਕਤ ਵਿਅਕਤੀ/ਅੋਰਤਾ ਪਰਮਜੀਤ ਰਾਏਪੁਰੀ ਦਾ ਸੀਮਿੰਟ, ਸਰੀਆ ਹੋਰ ਸਮਾਨ ਚੋਰੀ ਕਰਨ ਅਤੇ ਧਮਕੀਆ ਦੇਣ ਦਰਜ ਹੈ। ਦੋਸ਼ਣ ਬਲਜੀਤ ਕੌਰ ਬੇਦੀ ਮਿਤੀ 08-08-19, ਦੋਸ਼ਣ ਜਸਵਿੰਦਰ ਕੌਰ ਬੇਬੀ ਪਤਨੀ ਜਨਕ ਰਾਜ, ਪਰਮਜੀਤ ਸਿੰਘ ਪੁੱਤਰ ਜਰਨੈਲ ਸਿੰਘ, ਰਾਮ ਨਾਥ ਪੁੱਤਰ ਮਹਿੰਗਾ ਰਾਮ, ਹਰਮੇਸ਼ ਲਾਲ ਪੁੱਤਰ ਭਗਵਾਨ ਦਾਸ ਅਤੇ ਗੁਰਜੀਤ ਸਿੰਘ ਪੁੱਤਰ ਹਰਮੇਸ਼ ਲਾਲ ਅਤੇ ਬਾਕੀ ਦੋਸ਼ੀ ਮਿਤੀ 22-08-19 ਨੂੰ ਮਾਨਯੋਗ ਅਦਾਲਤ ਦੇ ਹੁਕਮਾ ਅਨੁਸਾਰ ਮੁਕੱਦਮਾ ਹਜਾ ਵਿੱਚ ਸ਼ਾਮਲ ਤਫਤੀਸ਼ ਕੀਤੇ ਗਏ ਸਨ। ਉਕਤ ਮੁਕੱਦਮਾ ਦੇ ਸਾਰੇ ਦੋਸ਼ੀਆ ਦਾ ਚਲਾਨ ਮਿਤੀ 06-05-2021 ਨੂੰ ਮਾਨਯੋਗ ਅਦਾਲਤ ਵਿੱਚ ਦਿੱਤਾ ਗਿਆ ਸੀ। ਮੁਕੱਦਮਾ ਹਜਾ ਦੀ ਅਰੋਪਨ ਜਸਵਿੰਦਰ ਕੌਰ ਉਰਫ ਬੇਬੀ ਪਤਨੀ ਜਨਕ ਰਾਜ ਵਾਸੀ ਪਿੰਡ ਕਿੱਤਣਾ ਥਾਣਾ ਗੜਸ਼ੰਕਰ, ਜਿਲਾ ਹੁਸ਼ਿਆਰਪੁਰ ਨੂੰ ਬਾ-ਅਦਾਲਤ ਸ਼੍ਰੀ ਕਰਨਵੀਰ ਸਿੰਘ ਮਾਜੂ ਜੇ.ਐੱਮ .ਆਈ.ਸੀ ਹੁਸ਼ਿਆਰਪੁਰ ਜੀ ਵੱਲੋ ਮਿਤੀ 22-10-2024 ਨੂੰ ਮੁਜਰਿਮ ਇਸ਼ਤਿਹਾਰੀ ਘੋਸ਼ਿਤ ਕੀਤਾ ਗਿਆ ਸੀ, ਜਿਸਨੂੰ ਐਲ.ਓ.ਸੀ. ਦੀ ਬਿਨਾਹ ਪਰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਨਵੀ ਦਿੱਲੀ ਅੱਜ ਮਿਤੀ 22-01-2026 ਨੂੰ ਸਬ ਇੰਸਪੈਕਟਰ ਰਾਜਵਿੰਦਰ ਸਿੰਘ ਮੁੱਖ ਅਫਸਰ ਥਾਣਾ ਵੱਲੋ ਨਿਯੁਕਤ ਕੀਤੀ ਪੁਲਿਸ ਪਾਰਟੀ ਏ.ਐਸ.ਆਈ. ਸਤਕਾਰ ਸਿੰਘ, ਏ.ਐਸ.ਆਈ. ਕ੍ਰਿਸ਼ਨ ਲਾਲ ਅਤੇ ਐੱਲ/ਐੱਚ.ਸੀ. ਹਰਜੀਤ ਕੌਰ ਥਾਣਾ ਐਨ.ਆਰ.ਆਈ, ਹੁਸ਼ਿਆਰਪੁਰ ਵਲੋਂ ਗ੍ਰਿਫਤਾਰ ਕੀਤਾ ਗਿਆ। ਜਿਸ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ।