Thursday, 5 February 2026

ਸਰਕਾਰੀ ਸਨਮਾਨ ਨਾਲ ਹੋਇਆ ਇੰਸਪੈਕਟਰ ਰਜਵਿੰਦਰ ਸਿੰਘ ਦਾ ਸੰਸਕਾਰ

ਸਰਕਾਰੀ ਸਨਮਾਨ ਨਾਲ ਹੋਇਆ ਇੰਸਪੈਕਟਰ ਰਜਵਿੰਦਰ ਸਿੰਘ ਦਾ ਸੰਸਕਾਰ 
ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਇੰਸਪੈਕਟਰ ਸਵਰਗੀ ਰਜਵਿੰਦਰ ਸਿੰਘ (56 ਸਾਲ) ਦਾ ਬੀਤੇ ਬੁੱਧਵਾਰ ਉਹਨਾਂ ਦੇ ਪਿੰਡ ਖੁਸ਼ਹਾਲਪੁਰ, ਨੇੜੇ ਕੋਟ ਫਤੂਹੀ, ਜਿਲ੍ਹਾ ਹੁਸ਼ਿਆਰਪੁਰ ਵਿਖੇ ਸਰਕਾਰੀ ਸਨਮਾਨ ਨਾਲ ਸੰਸਕਾਰ ਕੀਤਾ ਗਿਆ। ਉਹਨਾਂ ਦੀ ਚਿਤਾ ਨੂੰ ਅਗਨੀ ਉਹਨਾਂ ਦੇ ਪੁੱਤਰ ਗੁਰਜੋਤ ਸਿੰਘ ਗਿੱਲ ਨੇ ਦਿਖਾਈ। ਇਸ ਮੌਕੇ ਤੇ ਜਿਲ੍ਹਾ ਪੁਲੀਸ ਹੁਸ਼ਿਆਰਪੁਰ ਦੇ ਜਵਾਨਾਂ ਵੱਲੋਂ ਹਥਿਆਰ ਪੁੱਠੇ ਕਰਕੇ ਅਤੇ ਹਵਾਈ ਫਾਇਰ ਕਰਕੇ ਮ੍ਰਿਤਕ ਨੂੰ ਸਲਾਮੀ ਦਿੱਤੀ ਗਈ। ਮੌਜੂਦਾ ਸਮੇਂ ਇੰਸਪੈਕਟਰ ਰਜਵਿੰਦਰ ਸਿੰਘ (ਪੀ.ਏ.ਪੀ) ਜਲੰਧਰ ਦੀ ਅਕਾਉਂਟ ਬ੍ਰਾਂਚ ਵਿੱਚ ਸੇਵਾ ਨਿਭਾ ਰਹੇ ਸਨ। ਬੀਤੀ 30 ਜਨਵਰੀ ਜਦੋਂ ਉਹ ਡਿਊਟੀ ਨਿਭਾ ਕੇ ਰਾਤ ਵੇਲੇ ਆਪਣੇ ਪਿੰਡ ਖੁਸ਼ਹਾਲਪੁਰ ਜਾਣ ਲਈ ਫਗਵਾੜਾ ਹਾਈਵੇਜ ਤੇ ਬੱਸ ਚੜ੍ਹਨ ਸਮੇਂ ਡਿੱਗ ਪਏ ਤੇ ਉਪਰੰਤ ਉਹਨਾ ਦੀ ਮੌਤ ਹੋ ਗਈ ਸੀ। ਇੰਸਪੈਕਟਰ ਰਜਵਿੰਦਰ ਸਿੰਘ ਆਪਣੇ ਪਿਛੇ ਸੁਪਤਨੀ ਸੁਰਿੰਦਰ ਕੌਰ ਤੋਂ ਇਲਾਵਾ ਪੁੱਤਰ ਗੁਰਜੋਤ ਸਿੰਘ ਗਿੱਲ ਪੁੱਤਰੀ ਅਮਨਜੋਤ ਕੌਰ ਛੱਡ ਗਏ ਹਨ। ਇਸ ਮੌਕੇ ਕਮਾਂਡਰ ਸਬ ਇੰਸਪੈਕਟਰ ਜਗਦੀਪ ਸਿੰਘ, ਸੁਰਜੀਤ ਸਿੰਘ ਸੇਵਾਮੁਕਤ (ਐਸ.ਆਈ) ਸਲਾਮੀ ਇੰਚਾਰਜ ਧੰਨਪਤ, ਇੰਸਪੈਕਟਰ ਚਾਂਦ ਰਾਮ, ਨੰਬਰਦਾਰ ਗੁਰਪਾਲ ਮਾਹਲ ਗਿੱਲ, ਬੀ.ਜੇ.ਪੀ ਆਗੂ ਸੰਜੀਵ ਭਾਰਦਵਾਜ, ਹੌਲਦਾਰ ਪ੍ਰਦੀਪ ਬੈਂਸ, ਰਿਟਾਇਰਡ ਮਾਸਟਰ ਹਰਜਿੰਦਰ ਸਿੰਘ, ਦਲਜੀਤ ਸਿੰਘ ਐਸ.ਆਈ, ਮਹਿੰਦਰ ਸਿੰਘ (ਐਸ.ਆਈ), ਥਾਣੇਦਾਰ ਅਵਿਨਾਸ਼, ਹੌਲਦਾਰ ਗੁਰਮੁੱਖ ਸਿੰਘ, ਹੌਲਦਾਰ ਰਾਵਿੰਦਰਪਾਲ ਸਿੰਘ ਸੀਨੀਅਰ ਕਾਂਸਟੇਬਲ ਮਨਜੀਤ ਸਿੰਘ ਰਿਸ਼ਤੇਦਾਰਾਂ ਤੋਂ ਇਲਾਵਾ ਇਲਾਕਾ ਨਿਵਾਸੀ ਮੌਜੂਦ ਸਨ।
ਸਵਰਗੀ ਰਜਵਿੰਦਰ ਸਿੰਘ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ 8 ਫਰਵਰੀ ਦਿਨ ਐਤਵਾਰ ਪਿੰਡ ਖੁਸ਼ਹਾਲਪੁਰ ਵਿਖੇ ਹੋਵੇਗੀ।

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਗਰਭਵਤੀ ਔਰਤਾਂ ਦੀ ਅਲਟਰਾ ਸਾਊਂਡ ਸਕੈਨ ਹੋਵੇਗੀ ਮੁਫ਼ਤ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਗਰਭਵਤੀ ਔਰਤਾਂ ਦੀ ਅਲਟਰਾ ਸਾਊਂਡ ਸਕੈਨ ਹੋਵੇਗੀ ਮੁਫ਼ਤ ਬੰਗਾ  04 ਅਪਰੈਲ  () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵ...

ਜੀ ਆਇਆਂ ਨੂੰ WELCOME