ਨਵਾਂਸ਼ਹਿਰ 08 ਦਸੰਬਰ : -ਇੱਕ ਚੰਗੇ ਵਿਧਾਇਕ ਸਦਕਾ ਅੰਗਦ ਸਿੰਘ ਵੱਲੋਂ ਹਲਕੇ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਸਿਹਤ ਪ੍ਰਤੀ ਪ੍ਰਫੁੱਲਿਤ ਕਰਨ ਦਾ ਕੰਮ ਜਾਰੀ ਹੈ। ਉਹਨਾਂ ਨੇ ਪਿੰਡ ਮੱਲਪੁਰ ਅੜਕਾਂ ਅਤੇ ਪਿੰਡ ਅਟਾਰੀ ਵਿੱਚ ਕਸਰਤ ਦਾ ਸਮਾਨ ਅਤੇ ਖੇਡ ਕਿੱਟਾਂ ਭੇਂਟ ਕੀਤੀਆਂ। ਉਹਨਾਂ ਨੇ ਕਿਹਾ ਕਿ ਆਪਣੇ ਇਲਾਕੇ ਦੀ ਉੱਨਤੀ ਲਈ ਖੇਡਾਂ ਵਿੱਚ ਭਾਗ ਲੈ ਕੇ ਨਵਾਂਸ਼ਹਿਰ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਾ ਚਾਹੀਦਾ ਹੈ। ਸਫਲਤਾ ਸਖ਼ਤ-ਮਿਹਨਤ ਮੰਗਦੀ ਹੈ ਅਤੇ ਮਿਸ਼ਨ 'ਤੰਦਰੁਸਤ-ਨਵਾਂਸ਼ਹਿਰ' ਤਹਿਤ ਤੁਹਾਡੀ ਸਰਕਾਰ ਤੁਹਾਨੂੰ ਉਪਕਰਨ ਮੁਹੱਈਆ ਕਰਵਾ ਰਹੀ ਹੈ।ਮੈਂ ਤੁਹਾਡੇ ਦੁਆਰਾ ਦਿਖਾਏ ਗਏ ਪਿਆਰ, ਆਸ਼ੀਰਵਾਦ ਅਤੇ ਤੁਹਾਡੇ ਦੁਆਰਾ ਦਿੱਤੇ ਗਏ ਸੁਆਗਤ ਅਤੇ ਸਤਿਕਾਰ ਲਈ ਦਿਲੋਂ ਧੰਨਵਾਦ ਕਰਦਾ ਹਾਂ। ਉਹਨਾਂ ਦੇ ਇਸ ਸ਼ਲਾਘਾਯੋਗ ਕਦਮ ਲਈ ਲੋਕਾਂ ਵੱਲੋਂ ਉਹਨਾਂ ਦਾ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ। ਪਿੰਡਾਂ ਦੇ ਸਰਪੰਚਾਂ ਨੇ ਉਹਨਾਂ ਦੀ ਇਸ ਸੋਚ ਨੂੰ ਇੱਕ ਆਦਰਸ਼ ਵਿਧਾਇਕ ਹੋਣ ਦੀ ਨਿਸ਼ਾਨੀ ਦੱਸਿਆ। ਪਿੰਡ ਮੱਲਪੁਰ ਅੜਕਾਂ ਵਿੱਚ ਲਵਪ੍ਰੀਤ ਸਿੰਘ, ਸੰਦੀਪ ਸਿੰਘ, ਅੰਕੁਸ਼ ਜੋਸ਼ੀ, ਅਮਨਦੀਪ ਸਿੰਘ ,ਬਲਜਿੰਦਰ ਸਿੰਘ, ਅਸ਼ਵਨੀ ਕੁਮਾਰ ਅਤੇ ਆਸ਼ਾ ਜੋਸ਼ੀ ਬਲਾਕ ਸੰਮਤੀ ਮੈਂਬਰ ਹਾਜਰ ਸਨ। ਪਿੰਡ ਅਟਾਰੀ ਵਿੱਚ ਸਰਪੰਚ ਕੇਸਰ ਸਿੰਘ, ਪੰਚ ਹਰਭਜਨ ਸਿੰਘ, ਹਰਦੇਵ ਸਿੰਘ, ਹਰਦੀਪ ਸਿੰਘ, ਸਤਵਿੰਦਰ ਸਿੰਘ, ਕੇਵਲਪੁਰ ਪੰਚ, ਕਵਾਲ ਸਿੰਘ ਲੰਬੜਦਾਰ, ਜਰਨੈਲ ਸਿੰਘ ਅਤੇ ਭਜਨ ਸਿੰਘ ਹਾਜਰ ਸਨ।
*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ*
*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ* ਬੰਗਾ 01 ਅਪਰੈਲ () ਭਾਰਤੀ ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਰਕਾਰੀ ਪ੍ਰਾਇਮਰੀ ਸਕੂਲ ਮਹਿੰਦੀਪੁਰ ਨੂੰ ਇਨਵਰਟਨ ਕੀਤਾ ਦਾਨ ਨਵਾਂਸ਼ਹਿਰ 3 ਮਈ - ਐਸਐਮਸੀ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਜੀ ਲੰਬਰਦਾਰ ਦੀ ਪ੍ਰੇਰਨਾ ਸਦਕ...
