ਨਵਾਂਸ਼ਹਿਰ 20 ਦਸੰਬਰ : -ਔੜ ਬਲਾਕ ਵਿੱਚ ਕਾਂਗਰਸ ਪਾਰਟੀ ਵਲੋਂ ਚੇਅਰਪਰਸਨ ਨਿਯੁਕਤ ਹੋਣ ਤੇ ਸ਼੍ਰੀਮਤੀ ਰਾਜ ਰਾਣੀ ਦਾ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਗਿਆ। ਵਿਧਾਇਕ ਅੰਗਦ ਸਿੰਘ ਨਵਾਂਸ਼ਹਿਰ ਜੀ ਦੀ ਰਿਹਾਇਸ਼ ਸਲੋਹ ਵਿਖੇ ਸਮੂਹ ਵਰਕਰ ਅਤੇ ਬਲਾਕ ਸੰਮਤੀ ਮੈਂਬਰ ਸਾਹਿਬਾਨਾਂ ਵਲੋ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ I ਰਾਜ ਰਾਣੀ ਜੀ ਵੱਲੋਂ ਭਵਿੱਖ ਵਿੱਚ ਵਿਕਾਸ ਕਾਰਜਾਂ ਲਈ ਨਿਰੰਤਰ ਕੰਮ ਕਰਨ ਦਾ ਭਰੋਸਾ ਦਿਵਾਇਆ ਗਿਆ ਹੈ। ਨਵ ਨਿਯੁਕਤ ਚੇਅਰਪਰਸਨ ਬੀਬੀ ਰਾਜ ਰਾਣੀ ਜੀ ਵਲੋ ਐਮ ਐਲ ਏ ਅੰਗਦ ਸਿੰਘ ਨਵਾਂਸ਼ਹਿਰ ਅਤੇ ਸਮੂਹ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਰਾਜ ਰਾਣੀ ਜੀ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ। ਇਸ ਮੌਕੇ ਸਚਿਨ ਦੀਵਾਨ, ਜਗਦੀਸ਼ ਸਿੰਘ, ਕੁਲਵਿੰਦਰ ਸਿੰਘ, ਅਮਨਦੀਪ ਸਿੰਘ, ਭੁਪਿੰਦਰ ਕੌਰ, ਜਗਦੀਸ਼ ਸਿੰਘ, ਗੁਰਨਾਮ ਸਿੰਘ ਉੜਾਪੜ, ਜਸਵਿੰਦਰ ਸਿੰਘ, ਡਾਕਟਰ ਕਮਲਜੀਤ ਲਾਲ, ਗੁਰਬਚਨ ਸਿੰਘ, ਮੰਡੀ ਬੋਰਡ ਚੇਅਰਮੈਨ ਚਮਨ ਜੀ, ਸੁਭਾਸ਼ ਪੰਡੋਰੀ, ਮਨਪ੍ਰੀਤ ਸਿੰਘ ਮੰਡੀ ਬੋਰਡ, ਮਹਿਲਾ ਪ੍ਰਧਾਨ ਤੇਜਿੰਦਰ ਕੌਰ ਸਹੋਤਾ, ਚੱਕਦਾਨਾ ਸਰਪੰਚ ਅੰਜਨਾ ਰਾਣੀ, ਜਸਵਿੰਦਰ ਸਿੰਘ ਸੈਕਟਰੀ ਮਹਿਰਮਪੁਰ, ਬਚਿੱਤਰ ਸਿੰਘ ਲੰਬੜਦਾਰ ਆਦਿ ਜਿੱਤ ਦੇ ਜਸ਼ਨ ਵਿੱਚ ਸ਼ਾਮਲ ਹੋਏ।
ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ
ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਿਵਲ ਡਿਫੈਂਸ ਵਲੰਟੀਅਰ ਟਰੇਨਿੰਗ 10 ਫਰਵਰੀ ਤੋਂ ਸ਼ੁਰੂ : ਕਮਾਡੈਂਟ ਰੰਧਾਵਾ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਭਾਰਤ ਸਰਕਾਰ ਦੇ ਗ੍ਰਹਿ ਵਿਭਾਗ...
