Tuesday, 28 December 2021

ਨੌਜਵਾਨ ਸਾਡੇ ਦੇਸ਼ ਦਾ ਭਵਿੱਖ ਹਨ :- ਵਿਧਾਇਕ ਅੰਗਦ ਸਿੰਘ

ਨਵਾਂਸ਼ਹਿਰ 28 ਦਸੰਬਰ : ਵਿਧਾਇਕ ਅੰਗਦ ਸਿੰਘ ਨੇ ਆਪਣੇ ਹਲਕੇ ਨਵਾਂਸ਼ਹਿਰ ਦੇ ਨੌਜਵਾਨਾਂ ਲਈ ਖੇਡ ਕਿੱਟਾਂ ਅਤੇ ਜ਼ਿੰਮ ਦਾ ਸਮਾਨ ਭੇਂਟ ਕੀਤਾ ਹੈ।ਇਸ ਮੌਕੇ ਤੇ ਵਿਧਾਇਕ ਨੇ ਕਿਹਾ ਹੈ ਕਿ ਖੇਡਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ।ਖੇਡਾਂ ਜਿੱਥੇ ਸਾਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਮਜ਼ਬੂਤ ਬਣਾਉਂਦੀਆਂ ਹਨ,ਉੱਥੇ ਜ਼ਿੰਦਗੀ ਦੀ ਹਰ ਮੰਜ਼ਿਲ ਪ੍ਰਾਪਤ ਕਰਨ ਵਿੱਚ ਵੀ ਸਹਾਈ ਹੁੰਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਮ ਲੋਕਾਂ ਲਈ ਬਣਾਏ ਗਏ ਜ਼ਿੰਮਾਂ ਦਾ ਵੱਧ ਤੋਂ ਵੱਧ ਲਾਹਾ ਉਠਾਉਣ ਤਾਂ ਜੋ ਕਿ ਉਹ ਮੁਕਾਬਲਿਆਂ ਵਿੱਚ ਭਾਗ ਲੈ ਕੇ ਆਪਣੇ ਹਲਕੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ।
ਪਿੰਡ ਦੇ ਲੋਕਾਂ ਨੇ ਉਹਨਾਂ ਦਾ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਪਿੰਡ ਦਿਲਾਵਰਪੁਰ ਵਿਖੇ ਸਰਪੰਚ ਹਰੀਪਾਲ, ਪੰਚਾਇਤ ਮੈਂਬਰ ਬਲਦੇਵ ਰਾਜ, ਅਵਤਾਰ ਸਿੰਘ, ਰਾਣੀ, ਕਿਰਨ ਕੌਰ, ਅਮਰਜੀਤ ਮਹਿਮੀ, ਪ੍ਰਦੀਪ ਮਹਿਮੀ, ਰੋਹਿਤ ਮਹਿਮੀ ਆਦਿ ਹਾਜ਼ਰ ਸਨ।
ਪਿੰਡ ਨੀਲੋਵਾਲ ਵਿੱਚ ਸਰਪੰਚ ਬਲਵੀਰ ਕੌਰ, ਸਾਬਕਾ ਸਰਪੰਚ ਲਛਮਣ ਸਿੰਘ, ਪੰਚ ਸਤਪਾਲ, ਤਰਲੋਕ ਚੰਦ, ਕ੍ਰਿਸ਼ਨ ਲਾਲ, ਜੈਸਮੀਰ, ਜੋਬਨਦੀਪ ਅਤੇ ਬਾਲੀ ਨੀਲੋਵਾਲ ਹਾਜ਼ਿਰ ਸਨ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME