Thursday, 21 April 2022

ਐਸ.ਐਸ.ਪੀ. ਨੇ ਲੋਕਾਂ ਨੂੰ ਸਾਈਬਰ ਕਰਾਈਮ ਤੋਂ ਸੁਚੇਤ ਰਹਿਣ ਦੀ ਕੀਤੀ ਅਪੀਲ


ਨਵਾਂਸ਼ਹਿਰ, 21 ਅਪਰੈਲ : ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਸੰਦੀਪ ਸ਼ਰਮਾ  ਵਲੋਂ ਅੱਜ ਪਬਲਿਕ ਹਿੱਤ ਵਿੱਚ ਇੱਕ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਅੱਜ ਕੱਲ ਦੇ ਹਲਾਤਾ ਵਿੱਚ ਸਾਈਬਰ ਕਰਾਈਮ ਵਿੱਚ ਕਾਫੀ ਵਾਧਾ ਹੋਇਆ ਹੈ, ਸਾਈਬਰ ਕਰਾਈਮ ਵੱਖ-ਵੱਖ ਨਵੇ ਢੰਗ ਤਰੀਕੀਆ ਨਾਲ ਕੀਤਾ ਜਾਂਦਾ ਹੈ, ਇਹ ਅਪਰਾਧਿਕ ਲੋਕ ਪਬਲਿਕ ਨੂੰ ਨਵੇ-ਨਵੇ ਤਰੀਕੀਆ ਨਾਲ ਆਪਣੇ ਜਾਲ ਵਿੱਚ ਫਸਾ ਕੇ ਆਮ ਲੋਕਾ ਨਾਲ ਫਰਾਡ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਕੱਲ ਫਰਾਡ ਕਰਨ ਦਾ ਨਵਾਂ ਤਰੀਕਾ ਆਇਆ ਹੈ, ਇਸ ਤਰੀਕੇ ਨਾਲ ਕਾਫੀ ਲੋਕਾ ਨਾਲ ਫਰਾਡ ਹੋਣ ਸਬੰਧੀ ਸ਼ਿਕਾਇਤਾ ਵੀ ਮਿਲੀਆ ਹਨ। ਇਸ ਤਰ੍ਹਾ ਦੇ ਅਪਰਾਧੀਆ ਵੱਲੋ ਵਰਤੇ ਜਾ ਰਹੇ ਤਰੀਕਿਆ ਵਿੱਚੋ ਇੱਕ ਤਰੀਕੇ ਬਾਰੇ ਦੱਸਦਿਆ ਉਨ੍ਹਾਂ ਕਿਹਾ ਕਿ ਤੁਹਾਡੇ ਫੋਨ `ਤੇ ਇੱਕ ਕਾਲ ਆਵੇਗੀ ਸਾਹਮਣੇ ਤੋਂ ਬੋਲਣ ਵਾਲਾ ਤੁਹਾਨੂੰ ਆਪਣਾ ਰਿਸ਼ਤੇਦਾਰ ਦੱਸੇਗਾ ਅਤੇ ਉਸ ਦੀ ਆਵਾਜ਼ ਵੀ ਤੁਹਾਡੇ ਰਿਸ਼ਤੇਦਾਰ ਨਾਲ ਮਿਲਦੀ ਜੁਲਦੀ ਹੋਵੇਗੀ ਜਾਂ ਤੁਹਾਡੇ ਸ਼ੋਸਲ ਮੀਡੀਆ ਅਕਾਊਂਟ ਤੇ ਮੈਸਜ਼ ਆਵੇਗਾ ਤੁਹਾਡਾ ਉਹ ਰਿਸ਼ਤੇਦਾਰ ਜੋ ਕਿਸੇ ਬਾਹਰ ਦੇ ਦੇਸ਼ ਵਿਚ ਰਹਿੰਦਾ ਹੋਵੇਗਾ ਅਤੇ ਤਹਾਨੂੰ ਉਹ ਕਹੇਗਾ ਕੀ ਉਸ ਨੇ ਤੁਹਾਡੇ ਖਾਤੇ ਵਿੱਚ ਪੈਸੇ ਭੇਜਣੇ ਹਨ, ਉਸ ਦੇ ਪਰਿਵਾਰ ਦਾ ਖਾਤਾ ਚੱਲ ਨਹੀ ਰਿਹਾ ਹੈ, ਜਿਸ ਤੋਂ ਬਾਅਦ ਤੁਹਾਡਾ ਖਾਤਾ ਲੈ ਕੇ ਉਸ ਵਿੱਚ ਪੈਸੇ ਟਰਾਂਸਫਰ ਕਰਨ ਦਾ ਖੁਦ ਮੈਸੇਜ਼ ਬਣਾ ਕੇ ਤੁਹਾਡੇ ਮੋਬਾਇਲ ਫੋਨ ਤੇ ਤੁਹਾਨੂੰ ਭੇਜੇਗਾ ਜਿਸ ਤੋਂ ਬਾਅਦ ਜਦੋਂ ਤੁਸੀ ਕਹੋਗੇ ਕਿ ਡੁਹਾਡੇ ਖਾਤੇ ਵਿੱਚ ਪੈਸੇ ਨਹੀ ਆਏ ਹਨ ਤਾਂ ਉਹ ਤੁਹਾਨੂੰ ਯਕੀਨ ਦਿਵਾਉਣ ਲਈ ਪੈਸੇ ਟਰਾਂਸਫਰ ਕਰਨ ਸਬੰਧੀ ਸਕਰੀਨ ਸ਼ੋਟ ਵੀ ਤੁਹਾਡੇ ਫੋਨ ਪਰ ਭੇਜੇਗਾ ਜਦੋਕਿ ਉਸ ਵੱਲੋ ਭੇਜਿਆ ਗਿਆ ਮੈਸੇਜ ਵੀ ਫੇਕ ਹੋਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋ ਥੋੜਾ ਸਮਾਂ ਬਾਅਦ ਡੁਹਾਡੇ ਮੋਬਾਇਲ ਫੋਨ ਤੇ ਉਹ ਵਿਅਕਤੀ ਦੁਬਾਰਾ ਫੋਨ ਕਰੇਗਾ ਅਤੇ ਤੁਹਾਨੂੰ ਕਹੇਗਾ ਕਿ ਉਸ ਦੇ ਪਰਿਵਾਰ ਨੂੰ ਪੈਸਿਆਂ ਦੀ ਲੋੜ੍ਹ ਹੈ ਤੁਸੀ ਉਸ ਵਲੋਂ ਭੇਜੇ ਪੈਸਿਆ ਵਿੱਚੋਂ ਥੋੜੇ ਪੈਸੇ ਉਸ ਦੇ ਪਰਿਵਾਰ ਦੇ ਖਾਤੇ ਵਿੱਚ ਪਾ ਦਿਉ, ਜਿਸ ਸਬੰਧੀ ਉਹ ਤੁਹਾਨੂੰ ਇੱਕ ਖਾਤਾ ਨੰਬਰ ਦੇਵੇਗਾ ਜੋ ਤੁਸੀ ਵਿਸ਼ਵਾਸ ਕਰਕੇ ਉਸ ਦੁਆਰਾ ਭੇਜੇ ਖਾਤੇ ਵਿੱਚ ਪੈਸੇ ਪਾ ਦਿਓਗੇ। ਜਦੋ ਆਪ ਵੱਲੋ ਪੈਸੇ ਟਰਾਂਸਫਰ ਕਰ ਦਿੱਤੇ ਜਾਣਗੇ ਤਾਂ ਉਹ ਵਿਅਕਤੀ ਆਪਣਾ ਮੋਬਾਇਲ ਫੋਨ ਬੰਦ ਕਰ ਲਵੇਗਾ। ਇਸ ਤਰਾਂ ਡੁਹਾਡੇ ਨਾਲ ਫਰਾਡ ਹੋ ਜਾਵੇਗਾ। ਸਾਰੇ ਜਿਲਾ੍ਹ ਵਾਸੀਆ ਨੂੰ ਸੁਨੇਹਾ ਦਿੰਦਿਆ ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਸੰਦੀਪ ਸ਼ਰਮਾ  ਨੇ ਕਿਹਾ ਕਿ ਜੇਕਰ ਕੋਈ ਵੀ ਤਹਾਨੂੰ ਇਸ ਤਰਾਂ ਦੀ ਕਾਲ ਜਾਂ ਮੈਸਜ ਡੁਹਾਡੇ ਮੋਬਾਇਲ ਫੋਨ ਤੇ ਆਉਦਾ ਹੈ ਤਾਂ ਪਹਿਲਾ ਉਸ ਨੂੰ ਚੰਗੀ ਤਰਾਂ ਵੈਰੀਫਾਈ ਕਰੋ ਅਤੇ ਉਸ ਤੋਂ ਬਾਅਦ ਹੀ ਸਬੰਧਤ ਵਿਅਕਤੀ ਨਾਲ ਗੱਲਬਾਤ ਕਰੋ ਤਾਂ ਜੋ ਇਸ ਤਰ੍ਹਾ ਦੇ ਹੋਣ ਵਾਲੇ ਫਰਾਡ ਤੋ ਤੁਸੀ ਆਪਣਾ ਬਚਾ ਕਰ ਸਕੋ।  

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME