ਨਵਾਂਸ਼ਹਿਰ 14 ਅਪ੍ਰੈਲ:- ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਸਲੋਹ ਵੱਲੋਂ ਆਪਸੀ ਤਾਲਮੇਲ ਕਰਕੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇੱਕ ਗਰੀਬ ਤੇ ਲੋੜਵੰਦ ਲੜਕੀ ਦਾ ਆਨੰਦ ਕਾਰਜ ਪੂਰਨ ਗੁਰ ਮਰਿਆਦਾ ਅਨੁਸਾਰ ਕੀਤਾ ਗਿਆ।ਜਿਸ ਮੌਕੇ ਭਾਈ ਪਰਮਜੀਤ ਸਿੰਘ ਮਾਛੀਵਾੜੇ ਵਾਲੇ ਦੇ ਰਾਗੀ ਜਥੇ ਨੇ ਲਾਵਾਂ ਦੇ ਪਾਠ ਉਪਰੰਤ ਮਨੋਹਰ ਗੁਰਬਾਣੀ ਕੀਰਤਨ ਸਰਵਣ ਕਰਨ ਦੀ ਨਿਸ਼ਕਾਮ ਸੇਵਾ ਨਿਭਾਈ। ਲੜਕੀ ਨੂੰ ਘਰ ਵਿੱਚ ਵਰਤਨ ਵਾਲਾ ਜ਼ਰੂਰੀ ਸਮਾਨ ਬਰਤਨ,ਬਿਸਤਰ ਆਦਿਕ ਵੀ ਦਿੱਤਾ ਗਿਆ।ਇਸ ਵਿਚ ਜਸਵਿੰਦਰ ਸਿੰਘ ਸਲੋਹ ਜ਼ਿਲ੍ਹਾ ਪ੍ਰਧਾਨ ਅੰਗਹੀਣ ਯੂਨੀਅਨ ਵੱਲੋਂ ਆਪਣੀ ਜਥੇਬੰਦੀ ਸਮੇਤ ਹਾਜਰ ਹੋ ਕੇ ਵਧ ਚੜ੍ਹ ਕੇ ਸਹਿਯੋਗ ਕੀਤਾ ਗਿਆ।ਇਸ ਮੌਕੇ ਤੇ ਕਮੇਟੀ ਦੇ ਪ੍ਰਧਾਨ ਕੇਵਲ ਰਾਮ ਸੁੰਡ ਤੇ ਖਜਾਨਚੀ ਨਰੇਸ਼ ਕੁਮਾਰ ਭੱਟੀ ਨੇ ਵਿਆਹੇ ਜੋੜੇ ਨੂੰ ਆਸ਼ੀਰਵਾਦ ਦਿੰਦੇ ਹੋਏ ਆਪਣੇ ਜੀਵਨ ਨੂੰ ਗੁਰੂ ਆਸ਼ੇ ਅਨੁਸਾਰ ਜਿਉਣ ਦੀ ਪ੍ਰੇਰਨਾ ਦਿੱਤੀ। ਉਹਨਾਂ ਭਵਿੱਖ ਵਿੱਚ ਵੀ ਅਜਿਹੇ ਸਮਾਜਿਕ ਕਾਰਜਾਂ ਨੂੰ ਕਰਦੇ ਰਹਿਣ ਲਈ ਵਚਨਬੱਧਤਾ ਪ੍ਰਗਟਾਈ ਤੇ ਪਿੰਡ ਵਾਸੀਆਂ ਤੋਂ ਅਜਿਹੇ ਭਲਾਈ ਦੇ ਕਾਰਜਾਂ ਲਈ ਸਹਿਯੋਗ ਵੀ ਮੰਗਿਆ।ਇਸ ਮੌਕੇ ਤੇ ਸਰਬਜੀਤ ਸਿੰਘ ਸਕੱਤਰ, ਡਾਕਟਰ ਇੰਦਰਜੀਤ ਸਿੰਘ, ਡਾਕਟਰ ਤਰਸੇਮ, ਡਾਕਟਰ ਰੇਸ਼ਮ, ਕੁਲਬੀਰ ਬਿੱਲਾ, ਮਨਜੀਤ ਕੁਮਾਰ ਗੰਗੜ, ਨਰਿੰਦਰ ਰਾਠੌਰ, ਸਤਨਾਮ ਰਾਮ, ਪਰਮਜੀਤ ਸਿੰਘ ਸਰਪੰਚ,ਪ੍ਰੇਮ ਪੰਚ, ਬਲਵਿੰਦਰ ਕੁਮਾਰ ਭੱਟੀ ਤੇ ਡਾਕਟਰ ਪ੍ਰੇਮ ਸਲੋਹ ਤੋਂ ਇਲਾਵਾ ਪਿੰਡ ਦੇ ਨੁਮਾਇੰਦੇ ਤੇ ਦਾਨੀ ਸੱਜਣ ਹਾਜ਼ਰ ਸਨ।
ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ
ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਿਵਲ ਡਿਫੈਂਸ ਵਲੰਟੀਅਰ ਟਰੇਨਿੰਗ 10 ਫਰਵਰੀ ਤੋਂ ਸ਼ੁਰੂ : ਕਮਾਡੈਂਟ ਰੰਧਾਵਾ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਭਾਰਤ ਸਰਕਾਰ ਦੇ ਗ੍ਰਹਿ ਵਿਭਾਗ...