ਪਟਿਆਲਾ, 28 ਮਈ: ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਆਮ ਪਬਲਿਕ ਨੂੰ ਜਲਦੀ ਇਨਸਾਫ ਦੇਣ ਅਤੇ ਲੰਬਿਤ ਦਰਖਾਸਤਾਂ ਦੇ ਨਿਪਟਾਰੇ ਲਈ ਪਟਿਆਲਾ ਪੁਲਿਸ ਵੱਲੋ ਇਕ ਵਧੀਆ ਉਪਰਾਲਾ ਕਰਦੇ ਹੋਏ ਅੱਜ ਮਿਤੀ 28.05.2022 ਨੂੰ ਸਬ-ਡਵੀਜਨ ਪੱਧਰ, ਥਾਣਾ ਪੱਧਰ ਅਤੇ ਵੱਖ-2 ਯੁਨਿਟਾਂ ਵੱਲੋ ਸਰਕਲ ਅਫਸਰਾਨ ਦੀ ਨਿਗਰਾਨੀ ਹੇਠ ਵੱਖ-ਵੱਖ ਕੈਂਪ ਲਗਾਏ ਗਏ। ਇੰਨ੍ਹਾਂ ਕੈਂਪਾ ਵਿੱਚ ਮੁੱਖ ਅਫਸਰਾਨ ਥਾਣਾ/ਯੂਨਿਟ ਇੰਚਾਰਜਾਂ/ਪੜਤਾਲੀਆ ਅਫਸਰਾਨ ਵੱਲੋ ਦਰਖਾਸਤ ਨਾਲ ਸਬੰਧਤ ਦੋਵਾਂ ਧਿਰਾਂ ਨੂੰ ਸ਼ਾਮਲ ਪੜਤਾਲ ਕਰਕੇ ਉਨ੍ਹਾਂ ਦੇ ਪੱਖ ਸੁਣੇ ਗਏ। ਸਬ-ਡਵੀਜਨ/ਥਾਣਾ ਪੱਧਰ ਤੇ ਲਗਾਏ ਇੰਨ੍ਹਾਂ ਕੈਂਪਾ ਵਿੱਚ ਕਰੀਬ 407 ਦਰਖਾਸਤਾਂ ਨਾਲ ਸਬੰਧਤ ਪਾਰਟੀਆਂ ਨੂੰ ਬੁਲਾਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ, ਜਿੰਨ੍ਹਾਂ ਵਿੱਚੋ ਕਰੀਬ 256 ਦਰਖਾਸਤਾਂ ਨਾਲ ਸਬੰਧਤ ਮਾਮਲਿਆਂ ਦਾ ਮੌਕੇ਼ ਪਰ ਹੀ ਨਿਪਟਾਰਾ ਕੀਤਾ ਗਿਆ। ਇੰਨ੍ਹਾਂ ਕੈਂਪਾ ਦੀ ਆਮ ਪਬਲਿਕ ਵੱਲੋ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ, ਪਬਲਿਕ ਦੇ ਹਿੱਤਾਂ ਨੂੰ ਮੱਦੇਨਜਰ ਰੱਖਦੇ ਹੋਏ ਭਵਿੱਖ ਵਿੱਚ ਵੀ ਹਰੇਕ ਹਫਤੇ ਇਹ ਕੈਂਪ ਲੱਗਦੇ ਰਹਿਣਗੇ।
ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ
ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਿਵਲ ਡਿਫੈਂਸ ਵਲੰਟੀਅਰ ਟਰੇਨਿੰਗ 10 ਫਰਵਰੀ ਤੋਂ ਸ਼ੁਰੂ : ਕਮਾਡੈਂਟ ਰੰਧਾਵਾ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਭਾਰਤ ਸਰਕਾਰ ਦੇ ਗ੍ਰਹਿ ਵਿਭਾਗ...