ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਬਰਗਾੜੀ/ਕੋਟਕਪੂਰਾ ਕਾਂਡ
*25 ਅਕਤੂਬਰ,2015 ਨੂੰ ਆਦਮਪੁਰ ਦੇ ਘੁੜਿਆਲ ਪਿੰਡ ਚ ਦੋ ਹੋਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਬੇਅਦਬੀ ਹੋਈ,ਜਿਸ ਚ ਇਕ ਪਹਿਲੇ ਗ੍ਰੰਥੀ ਤੇ ਉਸਦੇ ਭਾਣਜੇ ਨੂੰ ਦੋਸ਼ੀ ਦੱਸਦਿਆ ਪੁਲਿਸ ਨੇ ਗਿਰਫ਼ਤਾਰ ਕਰ ਲਏ।*
25 ਅਕਤੁਬਰ,2015 ਨੂੰ ਸ੍ਰੀ *ਸੁਰੇਸ਼ ਅਰੋੜਾ ਨੂੰ ਸੁਮੇਧ ਸੈਣੀ ਦੀ ਜਗਾ ਤੇ ਪੰਜਾਬ ਦਾ ਡੀਜੀਪੀ ਲੱਗਾ ਦਿੱਤਾ ਗਿਆ।*
*ਬਰਗਾੜੀ ਕਾਂਡ ਸਾਲ 2015*
ਸਰਕਾਰ ਅਕਾਲੀ ਦਲ ਦੀ
*ਘਟਨਾਵਾਂ:-*
1 ਜੂਨ,2015, ਨੂੰ ਫਰੀਦਕੋਟ ਜ਼ਿਲੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੁੱਕ ਲਿਆ ਗਿਆ (ਚੋਰੀ ਲੈ ਗਏ)।
5 ਜੂਨ,2015 ਨੂੰ ਸੈਂਕੜੇ ਸਿੱਖ ਭਾਈ ਬਲਜੀਤ ਸਿੰਘ ਦਾਦੂਵਾਲ(ਹੁਣ ਜਥੇਦਾਰ), ਤੇ ਹੋਰ ਸੈਂਕੜੇ ਸਿਖਾਂ ਨੇ ਪੁਲਿਸ ਨੂੰ ਸ਼ਿਕਾਇਤ ਕਰਕੇ ਅਲਟੀਮੇਟਮ ਦਿੱਤਾ ਕਿ ਸਰੂਪ ਤੇ ਚੋਰੀ ਕਰਨ ਵਾਲੇ ਦੋਸ਼ੀਆਂ ਨੂੰ ਲੱਭਿਆ ਜਾਵੇ।
11 ਜੂਨ,2015 ਨੂੰ ਵੱਖ-ਵੱਖ ਸਿੱਖ ਜਥੇਬੰਦੀਆ,ਸੰਗਤਾਂਂ ਨੇ ਪਿੰਡ ਜਵਾਹਰ ਸਿੰਘ ਵਾਲਾ ਵਿਖੇ ਰੋਸ ਮੁਜ਼ਾਹਰਾ ਕੀਤਾ ਕਿ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਇਕੱਤਰਤਾ ਨੇ ਲੋਕਲ ਪੁਲਿਸ ਸਟੇਸ਼ਨ ਦਾ ਘਿਰਾਓ ਕਰਨ ਦੀ ਵੀ ਕੋਸ਼ਿਸ਼ ਵੀ ਕੀਤੀ,ਜਿਥੇ ਭਾਰੀ ਪੁਲਿਸ ਬਲ ਲਗਾ ਦਿਤਾ ਗਿਆ ਸੀ।
*24 ਸਤੰਬਰ,2015 ਦੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਵਲੋਂ ਸੌਦਾ ਸਾਧ ਨੂੰ ਮੁਆਫੀਨਾਮਾ ਜਾਰੀ ਕਰ ਦਿੱਤਾ ਗਿਆ ਸੀ।*
*12 ਅਕਤੁਬਰ,2015 ਦੀ ਸਵੇਰ ਨੂੰ 110 ਤੋਂ ਜ਼ਿਆਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟ ਵਿਖੇ ਜ਼ਮੀਨ ਤੇ ਪਾੜ ਕੇ ਖਿਲਾਰੇ ਹੋਏ ਮਿਲੇ*,
ਸ਼ਹਿਰ ਤੇ ਪਿੰਡ ਵਾਸੀਆਂ ਨੇ ਕੁਝ ਧਾਰਮਿਕ ਜਥੇਬੰਦੀਆਂ ਨੇ ਰੋਸ ਵਜੋਂ ਬੰਦ ਦਾ ਸੱਦਾ ਦਿੱਤਾ,ਤੇ ਸ਼ਾਮ ਨੂੰ ਧਾਰਮਿਕ ਜਥੇਬੰਦੀਆਂ,ਪਿੰਡ ਵਾਸੀਆਂ ਤੇ ਸੰਗਤਾਂ ਨੇ ਪਾੜ ਕੇ ਖਿਲਾਰੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਹੱਥਾਂ ਚ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਕੋਟਕਪੂਰਾ ਕੋਲ ਵੀ ਸੰਗਤਾਂ ਨੇ ਮੇਨ ਹਾਈਵੇ ਤੇ ਜਾਮ ਲਗਾ ਦਿੱਤਾ।ਭਾਰੀ ਗਿਣਤੀ ਚ ਪੁਲੀਸ ਬਲ ਲਗਾ ਦਿੱਤੇ ਗਏ ਤਾਂ ਕਿ ਹਿੰਸਾ ਨਾ ਹੋਵੇ। ਸੰਗਤਾਂ ਨੇ ਬੰਦ ਕੀਤੇ ਰਸਤੇ ਖੋਲਣ ਤੋਂ ਮਨ੍ਹਾ ਕਰ ਦਿੱਤਾ ਤੇ ਮੰਗ ਕੀਤੀ ਕਿ ਸਾਜਿਸ਼ਕਾਰ/ ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਜਾਵੇ।
*ਹੋਰ ਬੇਅਦਬੀ ਦੀਆਂ ਘਟਨਾਵਾਂ:-*
13 ਤੋਂ 16 ਅਕਤੁਬਰ 2015, ਦਰਮਿਆਨ ਪੰਜਾਬ ਚ ਹੋਰ ਬਹੁਤ ਜਗਾ ਤੇ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 35 ਅੰਗ ਫਿਰੋਜ਼ਪੁਰ ਦੇ ਪਿੰਡ ਮਿਸ਼ਰੀਵਾਲਾ ਚ ਪਾੜੇ ਹੋਏ ਮਿਲੇ। ਜਦੋ ਇਕ ਐਸ.ਜੀ.ਪੀ.ਸੀ. ਮੈਂਬਰ ਏਥੇ ਜਾਣਕਾਰੀ ਲੈਣ ਲਈ ਆਪਣੀ ਕਾਰ ਚ ਪਹੁੰਚਿਆ ਤਾਂ ਉਸਨੂੰ ਸੰਗਤਾਂ ਦੇ ਭਾਰੀ ਰੋਹ ਦਾ ਸਾਮਾਨ ਕਰਨਾ ਪਿਆ,ਉਸਦੀ ਕਾਰ ਦੀ ਵੀ ਭੰਨਤੋੜ ਕੀਤੀ ਗਈ,ਜੋ ਮੋਟਰਸਾਈਕਲ ਤੇ ਬਚ ਕੇ ਨਿਕਲਿਆ।
39 ਅੰਗ ਪਿੰਡ ਬਾਠ ਜ਼ਿਲ੍ਹਾ ਤਰਨਤਾਰਨ ਚੋ ਪਾੜੇ ਹੋਏ ਮਿਲੇ। ਦੋ ਦਿਨ ਬਾਅਦ ਇਕ ਸਿੱਖ ਵਿਖਾਵਕਾਰੀ ਸਿੱਖ ਦੀ ਦਿਲ ਦੇ ਦੌਰੇ ਕਾਰਨ ਅਕਾਲ ਚਲਾਣਾ ਕਰ ਗਿਆ।
ਫਰੀਦਕੋਟ ਦੇ ਪਿੰਡ ਕੋਹਰੀਆਂ ਚ ਵੀ ਬੇਅਦਬੀ ਹੋਈ,ਪਿੰਡ ਵਾਸੀਆਂ ਨੇ ਸ਼ਿਕਾਇਤ ਦਰਜ ਕਰਵਾਈ।
ਮੁਕਤਸਰ ਜ਼ਿਲੇ ਦੇ ਪਿੰਡ ਸਰਾਏ ਨਾਗਾ ਚ ਪੰਜ ਗ੍ਰੰਥੀ ਦੇ ਅੰਗ ਪਾੜੇ ਹੋਏ ਮਿਲੇ।
ਨਵਾਂਸ਼ਹਿਰ ਜ਼ਿਲੇ ਦੇ ਪਿੰਡ ਗਦਾਣੀ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 3 ਸਰੂਪ ਅਗਨ ਭੇਟ ਹੋ ਗਏ,ਪਰ ਇਥੇ ਸਥਿਤੀ ਕੰਟਰੋਲ ਚ ਰਹੀ।
ਮੁਕਤਸਰ ਸਾਹਿਬ ਦੇ ਪਿੰਡ ਕੋਟ ਅਬਲੂ ਚ ਗੁਰਦਵਾਰਾ ਸਾਹਿਬ ਅਗਨ ਭੇਟ ਹੋ ਗਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਪੂਰੀ ਤਰਾਂ ਅਗਨ ਭੇਟ ਹੋ ਗਈ। ਸੰਗਰੂਰ ਦੇ ਪਿੰਡ ਕੋਹੜੀਆਂ ਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁਝ ਅੰਗ ਪਾੜੇ ਹੋਏ ਮਿਲੇ।
13 ਅਕਤੁਬਰ 2015,ਨੂੰ ਪਿੰਡ ਬੁੱਟਰ ਕਲਾਂ ਜ਼ਿਲ੍ਹਾ ਮੋਗਾ ਚ ਪੁਲਿਸ ਤੇ ਸਿੱਖ ਸੰਗਤਾਂ ਚ ਟਕਰਾਓ ਹੋ ਗਿਆ,10 ਪੁਲਿਸ ਵਾਲੇ ਜ਼ਖਮੀ ਹੋ ਗਏ।
14 ਅਕਤੁਬਰ 2015, ਨੂੰ ਕਰੀਬ 6000 ਸਿੱਖ ਸੰਗਤਾਂ ਕੋਟਕਪੂਰਾ ਵਿਖੇ ਇਕੱਤਰ ਹੋ ਗਈਆਂ ਤੇ ਸ਼ਾਂਤੀਪੂਰਵਕ ਢੰਗ ਨਾਲ ਬੈਠ ਕੇ ਵਾਹਿਗੁਰੂ ਦਾ ਜਾਪ ਕਰਨ ਲਗ ਗਏ,ਇਹਨਾਂ ਨੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ।
14 ਅਕਤੁਬਰ ਸਵੇਰੇ ਤੜਕਸਾਰ ਹੀ ਪੁਲਿਸ ਨੇ ਵਾਹਿਗੁਰੂ ਜਾਪ ਕਰਦੀ/ਨਿਤਨੇਮ ਕਰਦੀ ਸੰਗਤ ਤੇ ਪਾਣੀ ਦੀ ਬੌਛਾੜ ਤੇ ਲਾਠੀ ਚਾਰਜ ਭੀੜ ਨੂੰ ਭਜਾਉਣ ਲਈ ਕੀਤਾ। ਪੁਲਿਸ ਨੇ ਲਾਠੀ ਚਾਰਜ ਤਾਂ ਕੀਤਾ ਹੀ, ਫਿਰ ਅਚਾਨਕ ਫਾਇਰਿੰਗ ਸ਼ੁਰੂ ਕਰ ਦਿਤੀ।
ਇਸ ਫਾਇਰਿੰਗ ਚ ਦੋ ਸਿੰਘ ਪਿੰਡ ਨਿਆਮੀਵਾਲਾ ਦੇ *ਕਿਸ਼ਨ ਭਗਵਾਨ ਸਿੰਘ ਜੀ ਤੇ ਪਿੰਡ ਸਰਾਵਾਂ ਦੇ ਗੁਰਜੀਤ ਸਿੰਘ ਸਖਤ ਜ਼ਖਮੀ ਹੋ ਗਏ,ਤੇ ਮੌਕੇ ਤੇ ਹੀ ਸ਼ਹੀਦੀ ਪਾ ਗਏ।*
50 ਦੇ ਕਰੀਬ ਸੰਗਤ ਸਖਤ ਜ਼ਖਮੀ ਹੋ ਗਈ।ਆਪਸੀ ਟਕਰਾਓ ਚ ਕਰੀਬ 24 ਪੁਲਿਸ ਵਾਲੇ ਵੀ ਜ਼ਖਮੀ ਹੋ ਗਏ। ਪੁਲਿਸ ਨੇ ਗੋਲੀ ਚਲਾਉਣ ਦਾ ਕਾਰਨ ਦੱਸਦਿਆਂ ਕਿਹਾ ਕਿ ਉਹਨਾਂ ਨੇ ਆਪਣੀ ਆਤਮ ਰੱਖਿਆ ਲਈ ਗੋਲੀ ਚਲਾਈ ਹੈ।
ਇਸੇ ਦਿਨ ਸੰਗਤਾਂ ਦੇ ਦੋ ਪ੍ਰਮੁਖਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਤੇ 500 ਦੇ ਕਰੀਬ ਸਿਖਾਂ ਨੂੰ ਹਿਰਾਸਤ ਚ ਲੈ ਲਿਆ ਗਿਆ। ਇਸ ਆਪਸੀ ਟਕਰਾਓ/ਝਗੜੇ ਚ ਪੁਲਿਸ ਦੇ 5 ਵਹੀਕਲਾਂ ਸਮੇਤ ਕੁਲ 10 ਵਹੀਕਲ ਬਰਬਾਦ ਹੋ ਗਏ।
15 ਅਕਤੁਬਰ,2015 ਨੂੰ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਰਿਟਾਇਰ ਜੱਜ ਜੋਰਾ ਸਿੰਘ ਦੀ ਅਗਵਾਈ ਚ ਇਸ ਘਟਨਾ ਦੀ ਜਾਂਚ ਲਈ ਇਕ ਜਾਂਚ ਕਮਿਸ਼ਨ ਦਾ ਗਠਨ ਕਰ ਦਿਤਾ।
*16 ਅਕਤੂਬਰ,2015, ਨੂੰ ਪੰਜਾਬ ਸਰਕਾਰ ਨੇ ₹1 ਕਰੋੜ ਦਾ ਇਨਾਮ ਦੋਸ਼ੀਆਂ ਦੀ ਸੂਚਨਾ ਦੇਣ ਵਾਲੇ ਲਈ ਐਲਾਨ ਕੀਤਾ।*
*16 ਅਕਤੁਬਰ,2015 ਨੂੰ ਹੀ, ਸੌਦਾ ਸਾਧ ਰਾਮ ਰਹੀਮ ਨੂੰ* ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਦਿੱਤਾ, ਮੁਆਫ਼ੀਨਾਮਾ ਜੋ 24 ਸਤਬਰ, 2015 ਨੂੰ ਜਾਰੀ ਕੀਤਾ ਗਿਆ ਸੀ ਵਾਪਸ ਲੈ ਲਿਆ ਗਿਆ। *(ਸਿੱਖ ਇਤਿਹਾਸ ਚ ਪਹਿਲੀ ਵਾਰ ਹੁਕਮਨਾਮਾ ਵਾਪਿਸ)*
*ਕੁਝ ਦਿਨਾਂ ਬਾਅਦ:-*
ਪੁਲਿਸ ਨੇ ਇਸ ਸਾਰੇ ਬੇਅਦਬੀ ਕਾਂਢ ਚ ਡੇਰਾ ਸੱਚਾ ਸੌਦਾ ਦੀ ਭੂਮਿਕਾ ਨੂੰ ਨਕਾਰ ਦਿੱਤਾ,ਕਿ ਸੋਦਾ ਸਾਧ ਦੀ ਇਸ ਬੇਅਦਬੀ ਚ ਕੋਈ ਸਮੂਲੀਅਤ ਨਹੀਂ ਹੈ।
18 ਅਕਤੁਬਰ,2015 ਨੂੰ ਮਾਲਵਾ ਖੇਤਰ ਦੀਆਂ ਸੰਗਤਾਂ ਦੇ ਫੈਸਲੇ ਅਨੁਸਾਰ ਪੰਜਾਬ ਦੇ ਹਰੇਕ ਜ਼ਿਲੇ ਚ ਇਕ ਜਗਾ ਤੇ ਸਵੇਰ ਤੋਂ ਸ਼ਾਮ ਤੱਕ ਹੱਥਾਂ ਚ ਕਾਲੇ ਝੰਡੇ, ਲੈ ਕੇ ਜਾਮ ਲਗਾਏ।
18 ਅਕਤੂਬਰ,2015 ਵਾਲੇ ਦਿਨ ਸ਼ਰੋਮਣੀ ਅਕਾਲੀ ਦੱਲ ਅਤੇ ਭਾਜਪਾ ਦੀ ਗਠਜੋੜ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਏਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਹੇਠ ਐੱਸਆਈਟੀ ਦਾ ਗਠਨ ਕੀਤਾ ਗਿਆ।
18 ਅਕਤੁਬਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਦੇ ਅਸਤੀਫੇ ਦੀ ਮੰਗ ਕੀਤੀ, ਤੇ 18 ਅਕਤੁਬਰ,2015 ਨੂੰ ਹੀ ਕਾਂਗਰਸ ਦੇ ਐਮਐਲਏ ਰਮਨਜੀਤ ਸਿੰਘ ਸਿੱਕੀ ਨੇ ਰੋਸ ਵਜੋਂ ਅਸਤੀਫਾ ਦੇ ਦਿੱਤਾ। ਇਸੇ ਦੌਰਾਨ ਕਈ ਰਾਜਨੀਤਕਾਂ ਨੇ,ਐਸਜੀਪੀਸੀ ਮੈਬਰਾਂ ਅਸਤੀਫੇ ਦੇ ਦਿੱਤੇ। (ਜਿਨ੍ਹਾਂ ਚ ਸਰਦਾਰ ਸੁਖਦੇਵ ਸਿੰਘ ਭੌਰ ਨਵਾਂਸ਼ਹਿਰ ਵੀ ਸਨ)
19 ਅਕਤੁਬਰ,2015,ਨੂੰ ਕਰੀਬ 1000 ਕਨੇਡੀਅਨ ਸਿਖਾਂ ਨੇ ਬੀਸੀ ਚ ਕੈਂਡਲ ਮਾਰਚ ਕਰਕੇ ਰੋਸ ਜਾਹਰ ਕੀਤਾ।
ਕਨੇਡਾ ਦੇ ਮੰਤਰੀ ਨੇ ਸ਼ਾਂਤਮਈ ਸਿੱਖ ਸੰਗਤਾਂ ਤੇ ਕੀਤੀ ਗੋਲੀਬਾਰੀ ਦੀ ਨਿਖੇਧੀ ਵੀ ਕੀਤੀ।
*ਗ੍ਰਿਫਤਾਰੀਆਂ:-*
19 ਅਕਤੁਬਰ,2015, ਨੂੰ 30 ਸਾਲਾ ਇਕ ਗ੍ਰੰਥੀ ਜਗਦੀਪ ਸਿੰਘ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਿੰਡ ਨਿਜਰਪੁਰਾ ਦੇ ਗੁਰਦਵਾਰਾ ਸਾਹਿਬ ਦਾ ਗ੍ਰੰਥੀ ਸੀ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਰਾਤ ਨੂੰ ਗੁਰਦਵਾਰਾ ਸਾਹਿਬ ਚ 3 ਵਿਅਕਤੀ ਦਾਖਲ ਹੋਏ ਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਤੇ ਅੰਗ ਪਾੜੇ।
19 ਅਕਤੁਬਰ,2015 ਨੂੰ ਬਲਵਿੰਦਰ ਕੌਰ ਨਾਮੀ ਔਰਤ ਨੇ ਪਿੰਡ ਘਵੱਦੀ ਜ਼ਿਲ੍ਹਾ ਲੁਧਿਆਣਾ ਚ ਬੇਅਦਬੀ ਕੀਤੀ।
*ਅਰਧ ਸੈਨਿਕ ਬਲ ਤਾਇਨਾਤ:*-
20 ਅਕਤੁਬਰ,2015, ਕੇਂਦਰੀ ਅਰਧ ਸੈਨਿਕ ਬਲਾਂ ਦੀਆਂ 10 ਕੰਪਨੀਆਂ ਪੰਜਾਬ ਦੇ 4 ਜ਼ਿਲਿਆਂ ਚ ਲਗਾ ਦਿਤੀਆਂ ਗਈਆਂ।
20 ਅਕਤੁਬਰ,2015 ਨੂੰ ਗੁਰੂਸਰ ਮਹਿਰਾਜ ਜ਼ਿਲਾ ਬਠਿੰਡਾ ਚ ਇਕ ਹੋਰ ਬੇਅਦਬੀ ਹੋਈ।ਉਸੇ ਦਿਨ ਪਿੰਡ ਨਾਗੋਕੇ ਤਰਨਤਾਰਨ ਚ ਇਕ ਵਿਅਕਤੀ ਜੋ ਬੇਅਦਬੀ ਕਰਨ ਹੀ ਲੱਗਾ ਸੀ ਨੂੰ ਪਿੰਡ ਵਾਲਿਆਂ ਨੇ ਫੜ ਲਿਆ ਤੇ ਪੁਲਿਸ ਹਵਾਲੇ ਕਰ ਦਿੱਤਾ।
20 ਅਕਤੁਬਰ ਨੂੰ ਨਿਝਰਪੁਰ ਵਾਲੀ ਬੇਅਦਬੀ ਚ ਓਸੇ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਤੇ ਉਸਦੀ ਪਤਨੀ ਨੂੰ ਦੋਸ਼ੀ ਠਹਿਰਾਇਆ ਗਿਆ ਤੇ ਗਿਰਫ਼ਤਾਰ ਕਰ ਲਏ।
20 ਅਕਤੁਬਰ,2015 ਨੂੰ ਹੀ ਪੁਲਿਸ ਨੇ ਦੋ ਨੌਜਵਾਨਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਪੰਜਗਰਾਈਂਆਂ ਦੋਵੇਂ ਸਕੇ ਭਰਾਵਾਂ ਨੂੰ ਜਿਨ੍ਹਾਂ ਨੇ ਬੇਅਦਬੀ ਕਾਂਡ ਚ ਸੰਗਤਾਂ ਵਲੋਂ ਮੋਹਰੀ ਹੀ ਕੇ ਬੇਅਦਬੀ ਦਾ ਮੁਦਾ ਚੁੱਕਿਆ ਸੀ ਨੂੰ ਬਰਗਾੜੀ ਬੇਅਦਬੀ ਦੇ ਦੋਸ਼ੀ ਬਣਾ ਕੇ ਗਿਰਫ਼ਤਾਰ ਕਰ ਲਿਆ,ਤੇ ਪੁਲਿਸ ਨੇ ਕਿਹਾ ਕਿ ਉਹਨਾਂ ਨੇ ਟੈਲੀਫੋਨ ਡਿਟੇਲ ਤੇ ਇਹਨਾਂ ਦੇ ਵਿਦੇਸ਼ਾਂ ਆਸਟ੍ਰੇਲੀਆ ਤੇ ਦੁਬਈ ਚ ਲਿੰਕ ਪਏ ਗਏ ਹਨ।
22 ਅਕਤੁਬਰ,2015 ਨੂੰ ਲੰਡਨ ਵਿਖੇ ਸਿਖਾਂ ਨੇ ਰੋਸ ਜਾਹਰ ਕੀਤਾ।
ਜਿਸਤੇ 22 ਅਕਤੁਬਰ,2015 ਨੂੰ ਵਿਦੇਸ਼ੀ ਸੰਬੰਧਾਂ ਵਾਲੇ ਵਿਅਕਤੀਆਂ (ਆਸਟ੍ਰੇਲੀਆ ਤੇ ਦੁਬਈ ਵਾਲੇ)ਨੇ ਕਿਹਾ ਕਿ ਉਨਾਂ ਨੇ ਗੋਲੀਬਾਰੀ ਚ ਜ਼ਖਮੀ ਤੇ ਸ਼ਹੀਦ ਹੋਏ ਸਿੰਘਾਂ ਲਈ ਆਪਣੀ ਕਮਾਈ ਚੋ ਤੇ ਸਾਥੀਆਂ ਤੋਂ ਪੈਸੇ ਇਕੱਤਰ ਕਰਕੇ ਏਹਨਾਂ ਨੂੰ ਭੇਜੇ ਸਨ ਕਿ ਪੀੜਤਾਂ ਨੂੰ ਪੁੱਜਦੇ ਕੇ ਦਿਓ।
24 ਅਕਤੂਬਰ 2015 ਵਾਲੇ ਦਿਨ ਪੰਜਾਬ ਸਰਕਾਰ ਵੱਲੋਂ ਉਸ ਸਮੇਂ ਦੇ ਡੀਜੀਪੀ ਸੁਮੇਧ ਸੈਣੀ ਨੂੰ ਉਸਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਅਤੇ ਸੇਵਾ ਮੁਕਤ ਜਸਟਿਸ ਜ਼ੋਰਾ ਸਿੰਘ ਦੀ ਅਗਵਾਈ ਹੇਠ ਇਕ ਕਮਿਸ਼ਨ ਦਾ ਗਠਨ ਕਰ ਦਿੱਤਾ, ਜੋ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੇ ਨਾਂ ਦੇ ਜਾਣਿਆ ਗਿਆ।
25 ਅਕਤੂਬਰ,2015 ਨੂੰ ਆਦਮਪੁਰ ਦੇ ਘੁੜਿਆਲ ਪਿੰਡ ਚ ਦੋ ਹੋਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਬੇਅਦਬੀ ਹੋਈ,ਜਿਸ ਚ ਇਕ ਪਹਿਲੇ ਗ੍ਰੰਥੀ ਤੇ ਉਸਦੇ ਭਾਣਜੇ ਨੂੰ ਦੋਸ਼ੀ ਦੱਸਦਿਆ ਪੁਲਿਸ ਨੇ ਗਿਰਫ਼ਤਾਰ ਕਰ ਲਏ।
ਇਸਦੇ ਨਾਲ ਹੀ 26 ਅਕਤੂਬਰ 2015 ਵਾਲੇ ਦਿਨ ਪੰਜਾਬ ਸਰਕਾਰ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ ਕਰ ਦਿੱਤੀ ਗਈ।
1 ਨਵੰਬਰ,2015 ਨੂੰ ਇਹ ਕੇਸ ਸੀਬੀਆਈ ਨੂੰ ਦੇ ਦਿੱਤਾ ਗਿਆ।
2 ਨਵੰਬਰ,2015 ਨੂੰ ਸਿੱਖ ਸੰਗਤਾਂ ਦੀ ਮੰਗ ਤੇ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਦੋਵੇ ਸਕੇ ਭਰਾਵਾਂ ਨੂੰ ਪੁਲਿਸ ਵਲੋਂ ਛੱਡ ਦਿੱਤਾ ਗਿਆ।ਜਿਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਉਹਨਾਂ ਨੂੰ ਜੁਰਮ ਕਬੂਲ ਕਰਨ ਲਈ ਦਬਾਓ ਪਾਇਆ। ਉਹਨਾਂ ਨੂੰ 17 ਅਕਤੁਬਰ,2015 ਨੂੰ ਗਿਰਫ਼ਤਾਰ ਕੀਤਾ ਗਿਆ ਸੀ ਪਰ 20 ਚ ਅਸਲ ਗਿਰਫਤਾਰੀ ਪਾਈ ਗਈ।ਪੁਲਿਸ ਨੇ ਇਹਨਾਂ ਗੱਲਾਂ ਤੋਂ ਇਨਕਾਰ ਕਰ ਦਿੱਤਾ।
20 ਨਵੰਬਰ,2015 ਨੂੰ ਪੰਜਾਬ ਕੈਬਨਿਟ ਨੇ IPC ਚ 295 AA ਧਾਰਾ ਵਧਾਉਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਸਜਾ 3 ਸਾਲ ਤੋਂ ਵਧਾ ਕੇ ਉਮਰ ਕੈਦ ਦਾ ਮਤਾ ਪੇਸ਼ ਕੀਤਾ ਗਿਆ।
*ਬਰਗਾੜੀ ਕਾਂਡ ਸਾਲ 2016*
ਸਰਕਾਰ ਅਕਾਲੀ ਦਲ ਦੀ
22 ਮਾਰਚ,2016 ਨੂੰ ਇਹ ਮਤਾ ਪੰਜਾਬ ਵਿਧਾਨ ਸਭਾ ਚ ਪਾਸ ਕਰ ਦਿੱਤਾ ਗਿਆ।
30 ਜੂਨ,2016 ਵਾਲੇ ਦਿਨ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪ ਤਾਂ ਦਿੱਤੀ, ਪਰ ਸਰਕਾਰ ਵਲੋਂ ਇਸ ਕਮਿਸ਼ਨ ਦੀਆਂ ਤਜਵੀਜ਼ਾਂ ਉੱਤੇ ਉੱਕਾ ਹੀ ਕੋਈ ਕਾਰਵਾਈ ਨਹੀਂ ਹੋਈ, ਨਾ ਹੀ ਕੋਈ ਵਿਸ਼ੇਸ਼ ਧਿਆਨ ਹੀ ਦਿੱਤਾ ਗਿਆ।
*ਬਰਗਾੜੀ ਕਾਂਡ ਸਾਲ 2017*
ਸਰਕਾਰ ਕਾਂਗਰਸ ਦੀ
14 ਅਪ੍ਰੈਲ 2017 ਵਾਲੇ ਦਿਨ
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਲਈ ਇਕ ਹੋਰ ਕਮਿਸ਼ਨ ਦਾ ਗਠਨ ਕੀਤਾ।
ਬਰਗਾੜੀ ਬੇਅਦਬੀ ਕਾਂਡ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ 60 ਪੁਲਿਸ ਵਾਲਿਆਂ ਨੂੰ ਬੇਅਦਬੀ ਮਾਮਲੇ ਵਿੱਚ ਸੰਮਨ ਜਾਰੀ ਕੀਤੇ।
ਇੰਝ ਫਰੀਦਕੋਟ ਦੇ ਪਿੰਡ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਹੋਈ ਬੇਅਦਬੀ ਤੋਂ ਬਾਅਦ ਸ਼ਾਂਤਮਈ ਰੋਸ ਮੁਜ਼ਾਹਰਾ ਕਰ ਰਹੀ ਸਿੱਖ ਸੰਗਤ ਉਤੇ ਗੋਲੀਆਂ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰਨ ਦੀ ਘਟਨਾ ਦੀ ਜਾਂਚ ਲਈ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਬਣਾਏ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ 60 ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਆਪਣੇ ਬਿਆਨ ਦਰਜ ਕਰਵਾਉਣ ਲਈ ਸੰਮਨ ਜਾਰੀ ਕੀਤੇ।
ਇਨ੍ਹਾਂ ਸਮਨਾਂ ਵਿੱਚ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਦੋ ਮੌਜੂਦਾ ਐਸ.ਐਸ.ਪੀ. ਅਤੇ ਇਕ ਤਤਕਾਲੀ ਡਿਪਟੀ ਕਮਿਸ਼ਨਰ ਦੇ ਨਾਂ ਸ਼ਾਮਲ ਸਨ ਜਿਨ੍ਹਾਂ ਨੂੰ ਬਿਆਨ ਦਰਜ ਕਰਵਾਉਣ ਲਈ ਸਮਨ ਭੇਜੇ ਗਏ। ਇਨ੍ਹਾਂ ਸਾਰੇ ਪੁਲੀਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਜੁਲਾਈ ਦੇ ਪਹਿਲੇ ਹਫ਼ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ।
*ਬਰਗਾੜੀ ਕਾਂਡ ਸਾਲ 2018*
ਸਰਕਾਰ ਕਾਂਗਰਸ ਦੀ
30 ਜੂਨ, 2018 ਵਜੇ ਦਿਨ ਜਸਟਿਸ ਰਣਜੀਤ ਸਿੰਘ ਨੇ ਬੇਅਦਬੀ ਦੇ ਮਾਮਲਿਆਂ ਦੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ।
31 ਜੂਨ, 2018 ਵਾਲੇ ਦਿਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਬਹਿਬਲ ਕਲਾਂ ਅਤੇ ਕੋਟਕਪੂਰਾ ਪੁਲਿਸ ਕਾਰਵਾਈ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ।
28 ਅਗਸਤ,2018 ਵਾਲੇ ਦਿਨ ਪੰਜਾਬ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉੱਤੇ ਬਹਿਸ ਹੋਈ ਅਜੇ ਬਹਿਸ ਸ਼ੁਰੂ ਹੀ ਹੋਈ ਸੀ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹਿਸ ਦਾ ਬਾਈਕਾਟ ਕਰ ਕੇ ਉਹ ਵਿਧਾਨ ਸਭਾ ਤੋਂ ਵਾਕ ਆਉਟ ਕਰ ਗਏ।
ਇਸ ਰਿਪੋਰਟ ਦੇ ਵਿਧਾਨ ਸਭਾ ਵਿੱਚ ਪੇਸ਼ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਰਿਪੋਰਟ ਦੀਆਂ ਕਾਪੀਆਂ ਵਿਧਾਨ ਸਭਾ ਦੇ ਬਾਹਰ ਪਾੜ ਸੁੱਟੀਆਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਇੱਕ ਸਾਜਿਸ਼ ਕਰਾਰ ਦੇਂਦਿਆਂ ਇਸ ਕਮਿਸ਼ਨ ਨੂੰ ਇੱਕ ਸਾਜਿਸ਼ ਕਰਾਰ ਦਿੰਦਿਆਂ ਕਿਹਾ ਕਿ ਇਹ ਰਿਪੋਰਟ ਮੁੱਖ ਮੰਤਰੀ ਕਪਤਾਨ ਅਮਰਿੰਦਰ ਸਿੰਘ ਦੇ ਘਰ ਵਿੱਚ ਬੈਠ ਕੇ ਤਿਆਰ ਕੀਤੀ ਗਈ ਹੈ, ਜਿਸ ਵਿੱਚ ਸਾਰੇ ਝੂਠੇ ਇਲਜ਼ਾਮ ਲਗਾਏ ਗਏ ਹਨ। ਇਸ ਮਾਮਲੇ ਦੀ ਜਾਂਚ ਦੇ ਲਈ ਸੀਬੀਆਈ ਤੋਂ ਕੇਸ ਵਾਪਸ ਲੈਣ ਲਈ ਵਿਧਾਨ ਸਭਾ ਵਿੱਚ ਮਤਾ ਪਾਸ ਕਰ ਦਿੱਤਾ ਗਿਆ।
10 ਸਤੰਬਰ,2018 ਵਾਲੇ ਦਿਨ ਪੰਜਾਬ ਸਰਕਾਰ ਵੱਲੋਂ ਬਹਿਬਲਾਂ ਕਲਾਂ ਅਤੇ ਕੋਟਕਪੂਰਾ ਪੁਲਿਸ ਕਾਰਵਾਈ ਦੀ ਜਾਂਚ ਲਈ ਏਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਹੇਠ ਇੱਕ ਹੋਰ ਐੱਸਆਈਟੀ ਦਾ ਗਠਨ ਕੀਤਾ ਗਿਆ।
*ਬਰਗਾੜੀ ਕਾਂਡ ਸਾਲ 2022*
ਸਰਕਾਰ ਆਮ ਆਦਮੀ ਪਾਰਟੀ ਦੀ
❌❌❌❌❌❌❌
ਕਮਿਸ਼ਨ ਬਣੇ, ਰਿਪੋਰਟਾਂ ਦਿੱਤੀਆਂ ਗਈਆਂ, ਸਰਕਾਰਾਂ ਬਦਲੀਆਂ/ਪਾਰਟੀਆਂ ਬਦਲੀਆਂ
ਨਤੀਜੇ ਆਪ ਜੀ ਦੇ ਸਾਹਮਣੇ ਹਨ।
*25 ਅਕਤੂਬਰ,2015 ਨੂੰ ਆਦਮਪੁਰ ਦੇ ਘੁੜਿਆਲ ਪਿੰਡ ਚ ਦੋ ਹੋਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਬੇਅਦਬੀ ਹੋਈ,ਜਿਸ ਚ ਇਕ ਪਹਿਲੇ ਗ੍ਰੰਥੀ ਤੇ ਉਸਦੇ ਭਾਣਜੇ ਨੂੰ ਦੋਸ਼ੀ ਦੱਸਦਿਆ ਪੁਲਿਸ ਨੇ ਗਿਰਫ਼ਤਾਰ ਕਰ ਲਏ।*
25 ਅਕਤੁਬਰ,2015 ਨੂੰ ਸ੍ਰੀ *ਸੁਰੇਸ਼ ਅਰੋੜਾ ਨੂੰ ਸੁਮੇਧ ਸੈਣੀ ਦੀ ਜਗਾ ਤੇ ਪੰਜਾਬ ਦਾ ਡੀਜੀਪੀ ਲੱਗਾ ਦਿੱਤਾ ਗਿਆ।*