Monday, 31 October 2022

ਲੋਕ ਆਸਥਾ ਦਾ ਮਹਾਂਪਰਵ ਛੱਠ ਸਾਨੂੰ ਦਿੰਦਾ ਹੈ ਸਾਤਵਿਕਤਾ, ਤਿਆਗ, ਸੰਜਮ ਤੇ ਸਮਰਪਣ ਦਾ ਸੰਦੇਸ਼ : ਬ੍ਰਮ ਸ਼ੰਕਰ ਜਿੰਪਾ

ਕੈਬਨਿਟ ਮੰਤਰੀ ਨੇ ਭੀਮ ਨਗਰ ਅਤੇ ਸੁੰਦਰ ਨਗਰ 'ਚ ਆਯੋਜਿਤ ਛੱਠ ਪੂਜਾ 'ਚ ਪਹੁੰਚ ਕੇ ਅਸਤ ਹੁੰਦੇ ਸੂਰਜ ਨੂੰ ਅਰਗ ਦੇ ਕੇ ਛੱਠੀ ਮਾਂ ਦਾ ਲਿਆ ਆਸ਼ੀਰਵਾਦ
-ਸੂਬਾ ਵਾਸੀਆਂ ਦੀ ਸੁੱਖ, ਸ਼ਾਂਤੀ, ਖੁਸ਼ਹਾਲੀ ਤੇ ਅਰੋਗਤਾ ਦੀ ਕੀਤੀ ਕਾਮਨਾ
ਹੁਸ਼ਿਆਰਪੁਰ, 31 ਅਕਤੂਬਰ:ਕੈਬਨਿਟ ਮੰਤਰੀ ਸ਼੍ਰੀ ਬ੍ਰਮ ਸ਼ੰਕਰ ਜਿੰਪਾ ਨੇ ਹੁਸ਼ਿਆਰਪੁਰ ਦੇ ਭੀਮ ਨਗਰ ਅਤੇ ਸੁੰਦਰ ਨਗਰ ਵਿਚ ਆਯੋਜਿਤ ਛੱਠ ਪੂਜਾ ਵਿਚ ਪਹੁੰਚ ਕੇ ਅਸਤ ਹੁੰਦੇ ਸੂਰਜ ਨੂੰ ਅਰਗ ਦੇ ਕੇ ਛੱਠੀ ਮਾਂ ਦਾ ਅਸ਼ੀਰਵਾਦ ਲਿਆ। ਉਨ੍ਹਾਂ ਨੇ ਸੂਬਾ ਵਾਸੀਆਂ ਦੇ ਸੁੱਖ, ਸ਼ਾਂਤੀ, ਖੁਸ਼ਹਾਲੀ ਤੇ ਅਰੋਗਤਾ ਹੋਣ ਦੀ ਕਾਮਨਾ ਕਰਦੇ ਹੋਏ ਸੂਰਜ ਦੇਵ ਅਤੇ ਕੁਦਰਤ ਦੀ ਉਪਾਸਨਾ ਨੂੰ ਸਮਰਪਿਤ ਛੱਠ ਪਰਵ ਦੀਆਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕ ਆਸਥਾ ਨਾਲ ਜੁੜਿਆ ਇਹ ਮਹਾਪਰਵ ਸਾਨੂੰ ਸਾਤਵਿਕਤਾ, ਤਿਆਗ, ਸੰਜਮ ਅਤੇ ਸਮਰਪਣ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸੂਰਜ ਦੀ ਉਪਾਸਨਾ ਦੀ ਪ੍ਰੰਪਰਾ ਇਸ ਗੱਲ ਦਾ ਪ੍ਰਮਾਣ ਹੈ ਕਿ ਸਾਡੀ ਸੰਸਕ੍ਰਿਤੀ, ਸਾਡੀ ਆਸਥਾ ਦਾ ਕੁਦਰਤ ਨਾਲ ਕਿੰਨਾ ਡੂੰਘਾ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਛੱਠ ਪੂਜਾ ਰਾਹੀਂ ਸਾਡੇ ਜੀਵਨ ਵਿਚ ਸੂਰਜ ਦੇ ਪ੍ਰਕਾਸ਼ ਦਾ ਮਹੱਤਵ ਸਮਝਾਇਆ ਗਿਆ ਹੈ ਅਤੇ ਸੰਦੇਸ਼ ਦਿੱਤਾ ਗਿਆ ਹੈ ਕਿ ਉਤਰਾਅ-ਚੜ੍ਹਾਅ ਜੀਵਨ ਦਾ ਇਕ ਅਨਿੱਖੜਵਾਂ ਹਿੱਸਾ ਹੈ ਅਤੇ ਸਾਨੂੰ ਹਰ ਸਥਿਤੀ ਵਿਚ ਸੰਤੁਲਨ ਬਣਾਈ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਤਿਉਹਾਰ, ਸਾਡੇ ਅਮੀਰ ਸਭਿਆਚਾਰ ਨੂੰ ਦਰਸਾਉਂਦੇ ਹਨ ਅਤੇ ਸਾਨੂੰ ਸਾਰਿਆਂ ਨੂੰ ਆਪਣੇ ਸਭਿਆਚਾਰ 'ਤੇ ਮਾਣ ਕਰਨਾ ਚਾਹੀਦਾ ਹੈ। ਇਸ ਮੌਕੇ ਕੌਂਸਲਰ ਚੰਦਰਾਵਤੀ, ਬਲਵਿੰਦਰ ਬਿੰਦੀ, ਅਮਰੀਕ ਚੌਹਾਨ, ਸਾਬਕਾ ਕੌਂਸਲਰ ਗੰਗਾ ਪ੍ਰਸ਼ਾਦ, ਸੰਦੀਪ ਚੇਚੀ, ਚੰਦਨ ਲੱਕੀ, ਸੰਜੇ ਸ਼ਰਮਾ ਵੀ ਮੌਜੂਦ ਸਨ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME