Friday, 8 September 2023

ਖੇਡਾਂ ਵਤਨ ਪੰਜਾਬ ਦੀਆਂ 2023 ਅਧੀਨ ਬਲਾਕ ਪੱਧਰੀ ਟੂਰਨਾਂਮੈਂਟ

ਅੰਮ੍ਰਿਤਸਰ 8 ਸਤੰਬਰ : ਖੇਡ ਵਿਭਾਗ, ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2023
ਅਧੀਨ ਬਲਾਕ ਪੱਧਰੀ,ਜਿਲ੍ਹਾ ਪੱਧਰੀ ਅਤੇਰਾਜ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ।
ਇਹਨਾਂ ਖੇਡਾਂ ਵਿੱਚ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਅਮਿਤ ਤਲਵਾੜ ਦੀ
ਰਹਿਨੁਮਾਈਹੇਠ ਵੱਖ ਵੱਖ ਬਲਾਕਾਂ ਵਿੱਚ ਬਲਾਕ ਪੱਧਰ ਟੂਰਨਾਂਮੈਂਟ ਕਰਵਾਏ ਗਏ। ਇਹ
ਜਾਣਕਾਰੀ ਦਿੰਦਿਆ ਹੋਇਆਸ੍ਰੀ ਸੁਖਚੈਨ ਸਿੰਘ ਜਿਲ੍ਹਾ ਸਪੋਰਟਸ ਅਫਸਰ, ਅੰਮ੍ਰਿਤਸਰ ਨੇ
ਦਸਿੱਆ ਕਿ ਬਲਾਕ ਪੱਧਰ ਟੂਰਨਾਂਮੈਂਟ ਵਿੱਚਕੁੱਲ 8ਗੇਮਾਂ (ਫੁੱਟਬਾਲ, ਕਬੱਡੀ ਨੈਸ਼ਨਲ
ਸਟਾਈਲ, ਕਬੱਡੀ ਸਰਕਲ ਸਟਾਈਲ, ਖੋਹ-ਖੋਹ, ਐਥਲੈਟਿਕਸ, ਵਾਲੀਬਾਲ ਸਮੈਸਿੰਗ, ਵਾਲੀਬਾਲ
ਸੂਟਿੰਗ, ਰੱਸਾਕਸੀ) ਕਰਵਾਈਆ ਜਾ ਰਹੀਆਂਹਨ।

ਮਿਊਂਸੀਪਲ ਕਾਰਪੋਰੇਸ਼ਨ ਵਿੱਚ ਬਲਾਕ ਪੱਧਰ ਟੂਰਨਾਂਮੈਂਟ ਖਾਲਸਾਕਾਲਜੀਏਟ ਸੀ:ਸੈ:ਸਕੂਲ
ਵਿਖੇ ਕਰਵਾਏ ਗਏ। ਇਹਨਾਂ ਖੇਡਾਂ ਵਿੱਚ ਲਗਭਗ 599 ਖਿਡਾਰੀਆਂ ਨੇ ਭਾਗਲਿਆ। ਗੇਮ
ਕਬੱਡੀ ਨੈਸ਼ਨਲ ਸਟਾਈਲ ਵਿੱਚ ਅੰ-17 ਲੜਕੀਆਂ ਦੇ ਮੁਕਾਬਲੇ ਵਿੱਚਬਾਬਾ ਦੀਪ ਸਿੰਘ
ਸਪੋਰਟਸ ਕਲੱਬ ਮਾਹਲ ਨੇ ਪਹਿਲਾ ਸਥਾਨ ਅਤੇ ਗੁਰੂ ਨਾਨਕ ਸ:ਸ:ਸ:ਘੀ ਮੰਡੀ ਨੇਦੂਜਾ ਸਥਾਨ
ਪ੍ਰਾਪਤ ਕੀਤਾ। ਜਦਕਿ ਲੜਕਿਆਂ ਦੇਮੁਕਾਬਲੇ ਵਿੱਚ ਬਾਬਾ ਦੀਪ ਸਿੰਘ ਸਪੋਰਟਸ ਕਲੱਬ
ਮਾਹਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗੇਮ ਕਬੱਡੀ ਸਰਕਲ ਸਟਾਈਲ ਵਿੱਚ ਅੰ-17
ਲੜਕੀਆਂ ਵਿੱਚ ਸ:ਹਾਈ ਸਕੂਲਫਤਾਹਪੁਰ ਨੇ ਪਹਿਲਾ ਸਥਾਨ ਅਤੇ ਬਾਬਾ ਸੋਭਾ ਸਿੰਘ ਕਲੱਬ ਨੇ
ਦੂਜਾ ਸਥਾਨ ਪ੍ਰਾਪਤ ਕੀਤਾ। ਜਦਕਿਲੜਕਿਆਂ ਦੇ ਮੁਕਾਬਲੇ ਵਿੱਚ ਸ: ਹਾਈ ਸਕੂਲ ਫਤਾਹਪੁਰ
ਨੇ ਪਹਿਲਾ ਸਥਾਨ ਅਤੇ ਸ: ਹਾਈ ਸਕੂਲਤੁੰਗਬਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਗੇਮਰੱਸਾ ਕਸੀ ਵਿੱਚ ਅੰ-17 ਲੜਕਿਆਂ ਦੇ ਮੁਕਾਬਲੇ ਵਿੱਚ ਖਾਲਸਾ ਸਕੂਲ ਨੇ ਪਹਿਲਾ
ਸਥਾਨ, ਪੁਤਲੀਘਰ ਸਕੂਲ ਨੇ ਦੂਜਾ ਸਥਾਨ ਅਤੇਟਾਊਨ ਹਾਲ ਸਕੂਲ ਨੇ ਤੀਜਾ ਸਥਾਨ ਪ੍ਰਾਪਤ
ਕੀਤਾ

ਬਲਾਕ ਰੱਈਆ ਵਿੱਚ ਬਲਾਕ ਪੱਧਰ ਟੂਰਨਾਂਮੈਂਟ ਸ:ਸੀ:ਸੈ:ਸਕੂਲ ਖਲਚੀਆਂ ਵਿਖੇ ਕਰਵਾਏ ਗਏ।
ਇਹਨਾਂ ਖੇਡਾਂ ਵਿੱਚ ਲਗਭਗ 574 ਖਿਡਾਰੀਆਂ ਨੇ ਭਾਗ ਲਿਆ।ਗੇਮ ਖੋਹ ਖੋਹ ਵਿੱਚ ਅੰ-17
ਲੜਕਿਆਂ ਦੇ ਮੁਕਾਬਲੇ ਵਿੱਚ ਸ:ਹਾਈ ਸਕੂਲ ਵਡਾਲਾ ਕਲਾ/ਵਡਾਲਾ ਖੁਰਦ ਅਤੇ ਸ: ਕੰਨਿਆ
ਹਾਈਸਕੂਲ ਸੁਧਾਰ ਰਾਜਪੂਤਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜਦਕਿ ਲੜਕੀਆਂ ਦੇ ਮੁਕਾਬਲੇ
ਵਿੱਚ ਸ:ਸ:ਸ:ਸ: ਬੁਤਾਲਾ ਨੇ ਪਹਿਲਾ ਸਥਾਨ ਅਤੇ ਐਸ.ਡੀ.ਐਸ.ਪੀ.ਪਬਲਿਕ ਸਕੂਲ ਬੁਤਾਲਾ
ਨੇ ਦੂਜਾ ਸਥਾਨਪ੍ਰਾਪਤ ਕੀਤਾ।

ਬਲਾਕ ਮਜੀਠਾ ਵਿੱਚ ਸ੍ਰੀ ਦਸ਼ਮੇਸ਼ ਪਬਲਿਕ ਸੀ:ਸੈ:ਸਕੂਲ ਮਜੀਠਾਕੋਟਲਾ ਸੁਲਤਾਨ ਸਿੰਘ
ਵਿਖੇ ਬਲਾਕ ਪੱਧਰ ਟੂਰਨਾਂਮੈਂਟ ਕਰਵਾਇਆ ਗਿਆ। ਇਹਨਾਂ ਖੇਡਾਂ ਵਿੱਚ ਲਗਭਗ 476
ਖਿਡਾਰੀਆਂ ਨੇ ਭਾਗ ਲਿਆ।ਗੇਮ ਖੋਹ ਖੋਹ ਦੇ ਅੰ-17 ਲੜਕੀਆਂ ਦੇ ਮੁਕਾਬਲੇ ਵਿੱਚ ਸ:ਹ:ਸ:
ਪਾਖਰਪੁਰਾ ਨੇ ਪਹਿਲਾ ਸਥਾਨ ਅਤੇ ਸ:ਸ:ਸ:ਕੰਥੂਨੰਗਲ ਨੇਦੂਜਾ ਸਥਾਨ ਪ੍ਰਾਪਤ ਕੀਤਾ।
ਗੇਮ ਕਬੱਡੀ ਸਰਕਲ ਸਟਾਈਲ ਅੰ-17 ਲੜਕਿਆਂ ਦੇ ਮੁਕਾਬਲੇ ਵਿੱਚ ਸ:ਸ:ਸ:ਸ: ਸੋਹੀਆ ਕਲਾਂ
ਦੀ ਟੀਮ ਨੇ ਪਹਿਲਾ ਸਥਾਨ ਅਤੇਸ:ਸ:ਸ:ਸ: ਅਢਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜਦਕਿ
ਲੜਕੀਆਂ ਦੇ ਮੁਕਾਬਲੇ ਵਿੱਚ ਸ:ਸ:ਸ: ਸੋਹੀਆ ਕਲਾਂ ਦੀ ਟੀਮ ਨੇ ਪਹਿਲਾ ਸਥਾਨਪ੍ਰਾਪਤ
ਕੀਤਾ।

ਬਲਾਕ ਤਰਸਿੱਕਾ ਵਿੱਚ ਸ:ਸੀ:ਸ:ਸਕੂਲ ਤਰਸਿੱਕਾ ਵਿਖੇ ਬਲਾਕ ਪੱਧਰ ਟੂਰਨਾਂਮੈਂਟ ਕਰਵਾਇਆ
ਗਿਆ। ਇਹਨਾਂ ਖੇਡਾਂ ਵਿੱਚ ਲਗਭਗ 750 ਖਿਡਾਰੀਆਂ ਨੇ ਭਾਗ ਲਿਆ।ਗੇਮ ਕਬੱਡੀ ਨੈਸ਼ਨਲ
ਸਟਾਈਲ ਵਿੱਚ ਅੰ-17 ਲੜਕੀਆਂ ਦੇ ਮੁਕਾਬਲੇ ਵਿੱਚ ਭੀਲੋਵਾਲ ਨੇ ਪਹਿਲਾ ਸਥਾਨ
ਅਤੇਸੋਕੋਲੇਹਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੇਮ ਵਾਲੀਬਾਲ ਵਿੱਚ ਅੰ-17 ਲੜਕਿਆਂ ਦੇ
ਮੁਕਾਬਲੇ ਵਿੱਚ ਡਿਪਸਮਹਿਤਾ ਨੇ ਪਹਿਲਾ ਸਥਾਨ ਅਤੇ ਗੌ:ਹਾਈ ਸਕੂਲ ਰਜਧਾਨ ਨੇ ਦੂਜਾ
ਸਥਾਨ ਪ੍ਰਾਪਤ ਕੀਤਾ। ਗੇਮ ਰੱਸਾਕਸੀ ਵਿੱਚ ਅੰ-17 ਲੜਕਿਆ ਦੇ ਮੁਕਾਬਲੇ ਵਿੱਚ ਗੁਰੂ ਕੀ
ਬੇਰ ਸਾਹਿਬ ਅਤੇ ਰਸੂਲਪੁਰ ਕਲਾਂ ਨੇ ਦੂਜਾ ਸਥਾਨਪ੍ਰਾਪਤ ਕੀਤਾ। ਜਦਕਿ ਲੜਕੀਆਂ ਦੇ
ਮੁਕਾਬਲੇ ਵਿੱਚ ਸ:ਸ:ਸ: ਸਕੂਲ ਧੂਲਕਾ ਨੇ ਪਹਿਲਾ ਸਥਾਨ ਅਤੇਗੁਰੂ ਕੀ ਬੇਰ ਸਾਹਿਬ
ਮੱਤੇਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਬਲਾਕ ਚੌਗਾਵਾਂ ਵਿੱਚ ਬਲਾਕ ਪੱਧਰ ਟੂਰਨਾਂਮੈਟਂ ਸ਼ਹੀਦ ਮੇਵਾ ਸਿੰਘ
ਸਟੇਡੀਅਮਲੋਪੋਕੇ ਵਿਖੇ ਕਰਵਾਏ ਗਏ। ਇਹਨਾਂ ਖੇਡਾਂ ਵਿੱਚਲਗਭਗ 340ਖਿਡਾਰੀਆਂ ਨੇ ਭਾਗ
ਲਿਆ। ਗੇਮ ਫੁੱਟਬਾਲ ਦੇ ਅੰ-17 ਲੜਕਿਆਂ ਦੇ ਮੁਕਾਬਲੇ ਵਿੱਚਅਕਾਲ ਅਕੈਡਮੀ ਨੇ ਪਹਿਲਾ
ਸਥਾਨ ਅਤੇ ਬਾਬਾ ਜਾਗੋ ਸ਼ਹੀਦ ਕੋਹਾਲੀ ਨੇ ਦੂਜਾ ਸਥਾਨ ਪ੍ਰਾਪਤਕੀਤਾ। ਜਦਕਿ ਲੜਕੀਆਂ
ਦੇ ਮੁਕਾਬਲੇ ਵਿੱਚ ਵੀਅਕਾਲ ਅਕੈਡਮੀ ਨੇ ਪਹਿਲਾ ਸਥਾਨ ਅਤੇ ਬਾਬਾ ਜਾਗੋ ਸ਼ਹੀਦ ਕੁਹਾਲੀ
ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੇਮ ਰੱਸਾ ਕਸੀ ਵਿੱਚਅੰ-17ਲੜਕਿਆਂ ਦੇ ਮੁਕਾਬਲੇ ਵਿੱਚ
ਅਕਾਲ ਅਕੈਡਮੀ ਚੌਗਾਵਾ ਨੇ ਪਹਿਲਾ ਸਥਾਨ ਅਤੇ ਸੈਕਰਡ ਹਾਰਟਸ:ਸ:ਕੜਿਆਲ ਨੇ ਦੂਜਾ ਸਥਾਨ
ਪ੍ਰਾਪਤ ਕੀਤਾ। ਗੇਮਖੋਹ ਖੋਹ ਅੰ-17 ਲੜਕੀਆਂ ਦੇ ਮੁਕਾਬਲੇ ਵਿੱਚ ਸੈਕਰਡ ਹਾਰਟਸ:
ਚੂਚਕਵਾਲ ਨੇ ਪਹਿਲਾ ਸਥਾਨ ਅਤੇ ਸੱਤਿਆ ਭਾਰਤੀ ਚੌਗਾਵਾਂ ਨੇ ਦੂਜਾ ਸਥਾਨ ਅਤੇ ਸੈਕਰਡ
ਹਾਰਟਕੜਿਆਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗੇਮ ਵਾਲੀਬਾਲ ਦੇ ਅੰ-17 ਲੜਕਿਆਂ ਦੇ
ਮੁਕਾਬਲੇ ਵਿੱਚ ਸ:ਸ:ਸ:ਲੋਪੋਕੇ ਨੇ ਪਹਿਲਾ ਸਥਾਨ , ਸੈਕਰਡ ਹਾਰਟ ਚੂਚਕਵਾਲ ਨੇ ਦੂਜਾ
ਸਥਾਨ ਅਤੇ ਸੱਤਿਆ ਭਾਰਤੀ ਚੌਗਾਵਾਂਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME